GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਬਚਿਤ੍ਰ ਨਾਟਕ - ਗੁਰੂ ਗੋਬਿੰਦ ਸਿੰਘ ਜੀ
ਅੰਗ 47
Display Settings
Translations
ਚੌਪਈ
ਚੌਪਈ:
CHAUPAI
चौपई ॥
ਕਹਾਬੁਧਿਪ੍ਰਭਤੁਛਹਮਾਰੀ
ਹੇ ਪ੍ਰਭੂ! ਮੇਰੀ ਤੁਛ ਬੁੱਧੀ ਵਿਚ ਕਿਥੋਂ
O God! My intellect is trifling.
कहा बुधि प्रभ तुछ हमारी ॥
ਬਰਨਿਸਕੈਮਹਿਮਾਜੁਤਿਹਾਰੀ
(ਇਤਨੀ ਸ਼ਕਤੀ ਹੈ ਕਿ) ਤੇਰੀ ਮਹਿਮਾ ਦਾ ਕਥਨ ਕਰ ਸਕੇ।
How can it narrate Thy Praise?
बरनि सकै महिमा जु तिहारी ॥
ਹਮਸਕਤਕਰਿਸਿਫਤਤੁਮਾਰੀ
ਮੈਂ ਤੇਰੀ ਸਿਫ਼ਤ ਨਹੀਂ ਕਰ ਸਕਦਾ।
I cannot (have sufficient words to) praise Thee,
हम न सकत करि सिफत तुमारी ॥
ਆਪਲੇਹੁਤੁਮਕਥਾਸੁਧਾਰੀ॥੩॥
ਤੁਸੀਂ ਆਪ ਹੀ (ਮੇਰੇ ਲਿਖੇ ਇਸ) ਬ੍ਰਿੱਤਾਂਤ ਨੂੰ ਸੁਧਾਰ ਲਵੋ ॥੩॥
Thou mayst Thyself improve this narration.3.
आप लेहु तुम कथा सुधारी ॥३॥
ਕਹਾਲਗੈਇਹੁਕੀਟਬਖਾਨੈ
ਇਹ ਕੀਟ (ਤੇਰੀ ਮਹਿਮਾ ਦਾ) ਕਿਥੋਂ ਤਕ ਬਖਾਨ ਕਰੇ।
Upto what limit this insect can depict (Thy Praises)?
कहा लगै इहु कीट बखानै ॥
ਮਹਿਮਾਤੋਰਿਤੁਹੀਪ੍ਰਭਜਾਨੈ
ਹੇ ਪ੍ਰਭੂ! ਤੇਰੀ ਮਹਿਮਾ ਤੂੰ ਹੀ ਜਾਣਦਾ ਹੈਂ।
Thou mayst Thyself improve Thy Greatness.
महिमा तोरि तुही प्रभ जानै ॥
ਪਿਤਾਜਨਮਜਿਮਪੂਤਪਾਵੈ
ਜਿਵੇਂ ਪਿਤਾ ਦੇ ਜਨਮ ਦਾ ਭੇਦ ਪੁੱਤਰ ਨਹੀਂ ਪਾ ਸਕਦਾ,
Just as the son cannot say anything about the birth of his father
पिता जनम जिम पूत न पावै ॥
ਕਹਾਤਵਨਕਾਭੇਦਬਤਾਵੈ॥੪॥
(ਉਸੇ ਤਰ੍ਹਾਂ) ਤੇਰਾ ਭੇਦ (ਮੈਂ) ਕਿਵੇਂ ਦਸ ਸਕਦਾ ਹਾਂ ॥੪॥
Then how can one unfold Thy mystery.4.
कहा तवन का भेद बतावै ॥४॥
ਤੁਮਰੀਪ੍ਰਭਾਤੁਮੈਬਨਿਆਈ
ਤੇਰੀ ਪ੍ਰਭਾ ਦਾ ਬਖਾਨ ਤੂੰ ਆਪ ਹੀ ਕਰ ਸਕਦਾ ਹੈਂ,
Thy Greatness is Only Thine
तुमरी प्रभा तुमै बनि आई ॥
ਅਉਰਨਤੇਨਹੀਜਾਤਬਤਾਈ
ਹੋਰਨਾਂ ਤੋਂ (ਉਸ ਦਾ) ਵਰਣਨ ਨਹੀਂ ਕੀਤਾ ਜਾ ਸਕਦਾ।
It cannot be described by others.
अउरन ते नही जात बताई ॥
ਤੁਮਰੀਕ੍ਰਿਆਤੁਮਹੀਪ੍ਰਭਜਾਨੋ
ਹੇ ਪ੍ਰਭੂ! ਤੂੰ ਹੀ ਆਪਣੀ ਕ੍ਰਿਆ (ਗਤਿਵਿਧੀ) ਨੂੰ ਜਾਣਦਾ ਹੈਂ।
O Lord! Only Thou knowest Thy doings.
तुमरी क्रिआ तुम ही प्रभ जानो ॥
ਊਚਨੀਚਕਸਸਕਤਬਖਾਨੋ॥੫॥
(ਮੈਂ ਉਸ ਦਾ) ਵਧ ਘਟ ਕਿਵੇਂ ਬਖਾਨ ਕਰ ਸਕਦਾ ਹਾਂ ॥੫॥
Who hast the power to elucidate Thy High of Low acts? 5.
ऊच नीच कस सकत बखानो ॥५॥
ਸੇਸਨਾਗਸਿਰਸਹਸਬਨਾਈ
(ਤੂੰ) ਸ਼ੇਸ਼ਨਾਗ ਦੇ ਹਜ਼ਾਰ ਸਿਰ ਬਣਾਏ ਹਨ,
Thou hast made one thousand hoods of Sheshanaga
सेस नाग सिर सहस बनाई ॥
ਦ੍ਵੈਸਹੰਸਰਸਨਾਹਸੁਹਾਈ
(ਉਸ ਦੀਆਂ) ਦੋ ਹਜ਼ਾਰ ਜੀਭਾਂ ਸੋਭ ਰਹੀਆਂ ਹਨ।
Which contain two thousand tongues.
द्वै सहंस रसनाह सुहाई ॥
ਰਟਤਅਬਲਗੇਨਾਮਅਪਾਰਾ
(ਉਹ) ਹੁਣ ਤਕ (ਤੇਰੇ) ਅਪਾਰ ਨਾਂਵਾਂ ਨੂੰ ਰਟ ਰਿਹਾ ਹੈ,
He is reciting till now Thy Infinite Names
रटत अब लगे नाम अपारा ॥
ਤੁਮਰੋਤਊਪਾਵਤਪਾਰਾ॥੬॥
ਫਿਰ ਵੀ (ਉਹ) ਤੇਰੇ ਨਾਂਵਾਂ ਦਾ ਅੰਤ ਨਹੀਂ ਪਾ ਸਕਿਆ ਹੈ ॥੬॥
Even then he hath not know the end of Thy Names.6.
तुमरो तऊ न पावत पारा ॥६॥
ਤੁਮਰੀਕ੍ਰਿਆਕਹਾਕੋਊਕਹੈ
ਤੇਰੀ ਕ੍ਰਿਆ ਦਾ ਕੋਈ ਕਿਥੋਂ ਤਕ ਵਰਣਨ ਕਰੇ।
What can one say about Thy doings?
तुमरी क्रिआ कहा कोऊ कहै ॥
ਸਮਝਤਬਾਤਉਰਝਿਮਤਿਰਹੈ
(ਤੇਰੀ) ਗੱਲ ਸਮਝਣ ਨਾਲ ਹੀ ਬੁੱਧੀ ਚਕਰਾ ਜਾਂਦੀ ਹੈ।
One gets puzzled while understanding it.
समझत बात उरझि मति रहै ॥
ਸੂਛਮਰੂਪਬਰਨਾਜਾਈ
(ਤੇਰੇ) ਸੂਖਮ ਰੂਪ ਦਾ ਵਰਣਨ ਨਹੀਂ ਕੀਤਾ ਜਾ ਸਕਦਾ,
Thy subtle form is indescribable
सूछम रूप न बरना जाई ॥
ਬਿਰਧੁਸਰੂਪਹਿਕਹੋਬਨਾਈ॥੭॥
(ਫਿਰ ਵੀ ਹਠ ਕਰਕੇ ਤੇਰੇ) ਵਿਰਾਟ ਰੂਪ ਦਾ ਕਥਨ ਕਰਦਾ ਹਾਂ ॥੭॥
(Therefore) I speak about Thy Immanent Form.7.
बिरधु सरूपहि कहो बनाई ॥७॥
ਤੁਮਰੀਪ੍ਰੇਮਭਗਤਿਜਬਗਹਿਹੋ
ਜਦੋਂ ਤੇਰੀ ਪ੍ਰੇਮ ਭਗਤੀ ਪ੍ਰਾਪਤ ਹੋਵੇਗੀ,
When I shall observe Thy loving Devotion
तुमरी प्रेम भगति जब गहिहो ॥
ਛੋਰਿਕਥਾਸਭਹੀਤਬਕਹਿਹੋ
ਤਦੋਂ ਹੀ ਸਾਰੀ ਕਥਾ ਮੁਢੋਂ ਕਹਾਂਗਾ।
I shall then describe all Thy anecdotes from the beginning.
छोरि कथा सभ ही तब कहि हो ॥
ਅਬਮੈਕਹੋਸੁਅਪਨੀਕਥਾ
ਹੁਣ ਮੈਂ (ਕੇਵਲ) ਆਪਣੀ ਕਥਾ ਕਹਿੰਦਾ ਹਾਂ
Now I narrate my own life-story
अब मै कहो सु अपनी कथा ॥
ਸੋਢੀਬੰਸਉਪਜਿਆਜਥਾ॥੮॥
ਜਿਸ ਤਰ੍ਹਾਂ ਕਿ ਸੋਢੀ ਬੰਸ (ਸੰਸਾਰ ਵਿਚ) ਪੈਦਾ ਹੋਇਆ ਹੈ ॥੮॥
How the Sodhi clan came into being (in this world).8.
सोढी बंस उपजिआ जथा ॥८॥
GURBANI.WORLD
ਪਿਛਲਾ Share ਹੋਮ Save ਅਗਲਾ