ੴਸਤਿਗੁਰਪ੍ਰਸਾਦਿ॥
One Oankar, the primal energy, realized through the grace of divine preceptor
ਪਉੜੀ੧
ਏਕੰਕਾਰੁਇਕਾਂਗਲਿਖਿਊੜਾਓਅੰਕਾਰੁਲਿਖਾਇਆ।
ਇਕ ਦਾ ਸਰੂਪ ਇਕਾਂਗ ਲਿਖਕੇ ਊੜੇ (ਅੱਖਰ) ਤੋਂ ਓਅੰਕਾਰ ਲਖਾ ਦਿੱਤਾ ਹੈ।
That homogenous supreme reality (God) ) first was written as numeral one mulmantr – the credal formula) and then He was inscribed as Ura syllable of Gurmukhi, further pronounced as Oankar.
ਸਤਿਨਾਮੁਕਰਤਾਪੁਰਖੁਨਿਰਭਉਹੁਇਨਿਰਵੈਰੁਸਦਾਇਆ।
(ਉਸ ਦਾ) ਨਾਮ ਸੱਚਾ ਹੈ, ਉਹ ਸਿਰਜਣਹਾਰ ਵ੍ਯਾਪਕ ਹੈ, (ਉਸ ਨੇ) ਨਿਰਭਉ ਅਤੇ ਨਿਰਵੈਰ ਨਾਮ ਰਖਾਇਆ ਹੈ (ਕਿਉਂ ਜੋ ਰਾਗ ਦ੍ਵੈਖ ਹੀ ਭਯ ਤੇ ਵੈਰ ਦਾ ਕਾਰਣ ਹਨ, ਓਹ ਇਨ੍ਹਾਂ ਉਪਾਧੀਆਂ ਤੋਂ ਰਹਿਤ ਹੋਣ ਦੇ ਕਾਰਣ ਨਿਰਭਉ ਨਿਰਵੈਰ ਹੈ)।
Then He was called satinamu, the truth by name. Kartapurakh, the creator Lord, nirbhau, the fearless one, and Nirvair, withou rancour.
ਅਕਾਲਮੂਰਤਿਪਰਤਖਿਸੋਇਨਾਉਅਜੂਨੀਸੈਭੰਭਾਇਆ।
ਉਸ (ਵਾਹਿਗੁਰੂ ਨੂੰ) ਪਰਤੱਖ (ਹੋਣ ਕਰ ਕੇ ਫੇਰ) ਅਕਾਲ ਮੂਰਤਿ, ਅਜੂਨੀ ਸੈਭੰ ਨਾਮ (ਕਹਾਉਣਾ) ਭਾਇਆ (“ਕਾਲ ਰਹਿਤ ਅਨਕਾਲ ਸਰੂਪਾ”। ਅਜੋਨੀ=ਜੋ ਜਨਮ ਮਰਨ ਵਿਚ ਆਵੇ, ਸੈਭੰ=ਸੁਤੇ ਪ੍ਰਕਾਸ਼)।
Then emerging as the timeless akal murati to caIled as unborn and self-existent.
ਗੁਰਪਰਸਾਦਿਸੁਆਦਿਸਚੁਜੁਗਹਜੁਗੰਤਰਿਹੋਂਦਾਆਇਆ।
(ਫਿਰ ਉਹ ਕੈਸਾ ਹੈ?) ਵੱਡਾ ਹੈ, ਕ੍ਰਿਪਾ ਸਰੂਪ ਹੈ (ਯਾ ਗੁਰੂ ਕ੍ਰਿਪਾ ਨਾਲ ਪ੍ਰਾਪਨੀਯ ਹੈ) ਆਦਿ ਵਿਚ ਸਚ, ਜੁਗਾਂ ਜੁਗੰਤਰਾਂ (ਤੋਂ ਤ੍ਰਿਕਾਲ ਅਬਾਧ ਸਰੂਪ ਇਕ ਰਸ) ਹੁੰਦਾ ਚਲਾ ਆਯਾ ਹੈ।
Realized through the grace of Guru, the divine preceptor, the current of this primeval truth (God) has continuously moving since before the beginning and throughout the Ages.
ਹੈਭੀਹੋਸੀਸਚੁਨਾਉਸਚੁਦਰਸਣੁਸਤਿਗੁਰੂਦਿਖਾਇਆ।
(ਉਹ) ਹੈ ਬੀ, ਹੋਵੇਗਾ ਬੀ (ਇਕ ਗੁਰਮੰਤ੍ਰ ਰੂਪੀ) ਸਚਾ ਨਾਉਂ, (ਤੇ ਇਸ ਦਾ ਜਪ ਤੇ ਗਯਾਨ ਉਸ ਤੋਂ ਪ੍ਰੇਮ ਪ੍ਰਾਪਤੀ) ਸਚਾ ਦਰਸ਼ਨ (ਮਤ) ਸਤਿਗੁਰੂ (ਗੁਰੂ ਨਾਨਕ ਦੇਵ ਨੇ ਸੰਸਾਰ ਨੂੰ) ਦਿਖਾਇਆ ਹੈ।
He is verily the truth and will continue to be the truth for ever.
ਸਬਦੁਸੁਰਤਿਲਿਵਲੀਣੁਹੋਇਗੁਰੁਚੇਲਾਪਰਚਾਪਰਚਾਇਆ।
ਸ਼ਬਦ ਦੁਆਰਾ ਸੁਰਤ ਵਿਖੇ ਮਗਨ ਹੋ ਕੇ ਜਿਸ ਨੇ ਗੁਰੂ ਚੇਲੇ ਵਾਲਾ ਪ੍ਰੇਮ ਪ੍ਰਗਟ ਕੀਤਾ ਹੈ।
The true Guru has made available (for me) the glimpse of this truth.
ਗੁਰੁਚੇਲਾਰਹਰਾਸਿਕਰਿਵੀਹਇਕੀਹਚੜ੍ਹਾਉਚੜ੍ਹਾਇਆ।
ਗੁਰੂ ਚੇਲੇ ਦੀ ਰਹੁ ਰੀਤਿ ਕਰ ਕੇ ਵੀਹ ਤੋਂ ਇਕੀਹਵੀਂ (ਭੂਮਿਕਾ) ਦਾ (ਜਿਸ ਨੇ) ਚੜ੍ਹਾਉ ਚੜ੍ਹਾਇਆ ਹੈ (ਭਾਵ ਸੰਸਾਰਕ ਸੈਂਕੜੇ ਬ੍ਰਿਤੀਆਂ ਤੋਂ ਹਟਕੇ ਇਕ ਬ੍ਰਹਮਾਕਾਰ ਦੀ ਬ੍ਰਿਤੀ ਕੀਤੀ ਹੈ) (ਫਲ ਅੱਠਵੀਂ ਤੁਕ ਵਿਖੇ ਦੱਸਦੇ ਹਨ)।
One who merging his iousness in the Word establishes a relationship of Guru and disciple, that disciple devoting himself to the Guru and progressing from worldliness attunes his consciousness in and with the Lord.
ਗੁਰਮੁਖਿਸੁਖਫਲੁਅਲਖੁਲਖਾਇਆ।੧।
(ਉਸ) ਗੁਰਮੁਖ ਨੂੰ (ਭਾਵ ਗੁਰੂ ਅੰਗਦ ਜਿਹੇ ਗੁਰੂ ਚੇਲੇ ਨੂੰ) ਅਲਖ (ਪਰਮਾਤਮਾ) ਜੋ ਸੁਖ ਫਲ ਦਾ ਰੂਪ ਹੈ ਲਖਾ ਦਿੱਤਾ। (ਗਰੂ ਅੰਗਦ ਥੋਂ ਗੁਰ ਅਮਰ ਜੀ, ਗੁਰੂ ਅਮਰ ਤੋਂ ਗੁਰੂ ਰਾਮਦਾਸ ਅਰ ਗੁਰੂ ਰਾਮਦਾਸ ਤੋਂ ਗੁਰੂ ਅਰਜਨ ਦੇਵ ਈਸ਼੍ਵਰ ਸਰੂਪ ਹੋਏ ਆਦਿ, ਅਥਵਾ ਗੁਰੂ ਦੁਆਰੇ ਅਲਖ ਸੁਖ ਫਲ ਤਿਨ੍ਹਾਂ ਨੂੰ ਲਖਾ ਦਿੱਤਾ)।
The gurmukhs had the glimpse of imperceptible Lord who is the fruit of delights
ਪਉੜੀ੨
ਨਿਰੰਕਾਰੁਅਕਾਰੁਕਰਿਏਕੰਕਾਰੁਅਪਾਰਸਦਾਇਆ।
ਨਿਰਗੁਣ ਬ੍ਰਹਮ ਅਕਾਰ ਧਾਰਕੇ 'ਏਕੰਕਾਰ' ਅਪਾਰ (ਹਦ ਤੋਂ ਰਹਿਤ) ਸਰੂਪ ਕਹਾਇਆ।
On assuming form that formless Lord was called as the boundless Ekankar.
ਓਅੰਕਾਰੁਅਕਾਰੁਕਰਿਇਕੁਕਵਾਉਪਸਾਉਕਰਾਇਆ।
ਅਕਾਰ ਕਰ ਕੇ 'ਓਅੰਕਾਰ' ਨੇ ਇਕ ਵਾਕ ਤੋਂ ਪਸਾਰਾ ਪਸਾਰ ਦਿੱਤਾ।
Ekankar became Oankar whose one vibration spread as the creation.
ਪੰਜਤਤਪਰਵਾਣੁਕਰਿਪੰਜਮਿਤ੍ਰਪੰਜਸਤ੍ਰੁਮਿਲਾਇਆ।
ਪੰਜ ਤੱਤ ਰਚ ਕਰਕੇ, ਪੰਜ (ਸਤ ਸੰਤੋਖਾਦਿ) ਮਿੱਤ੍ਰ ਤੇ ਪੰਜ (ਕਾਮਾਦਿ) ਸ਼ਤਰੂ (ਇਸ ਵਿਖੇ) ਮਿਲਾਏ।
Then were created the five elements and five friends (truth, contentment and compassion etc.) and five enemies (the five evil propensities) of the creatures.
ਪੰਜੇਤਿਨਿਅਸਾਧਸਾਧਿਸਾਧੁਸਦਾਇਸਾਧੁਬਿਰਦਾਇਆ।
(ਜਿਸ ਨੇ) ਪੰਜੇ (ਸ਼ਤਰੂ ਕਾਮਾਦਿ ਅਰ) ਤਿੰਨ ਗੁਣ ਜੋ 'ਅਸਾਧ' ਸਨ ਸਾਧ ਲੀਤੇ ਹਨ, ਉਸ ਨੇ (ਗੁਰੂ ਰੂਪ) ਸਾਧੂ ਸਦਾ ਕੇ ਸਾਧੂਆਂ ਦਾ ਬਿਰਦ (ਪੂਰਾ ਰਖਿਆ) ਹੈ।
Man harnessed the incurable ailments of five evil propensities and three qualities of nature and maintained his virtuous reputation of being a sadhu.
ਪੰਜੇਏਕੰਕਾਰਲਿਖਿਅਗੋਂਪਿਛੀਂਸਹਸਫਲਾਇਆ।
ਪੰਜਾਂ (ਸਤੁਗੁਰਾਂ) ਨੇ ਏਕੰਕਾਰ ਦਾ ਰੂਪ ਲਿਖਕੇ (ਈਸ਼੍ਵਰੀਯ ਬਾਣੀ ਰਚਕੇ) ਇਸ (ਸ੍ਰਿਸ਼ਟੀ ਨੂੰ) ਅੱਗੇ ਪਿੱਛੇ ਹਜ਼ਾਰ ਗੁਣਾਂ ਫਲਵਾਨ ਕੀਤਾ।
Five Gurus one after the other composed thousands of hymns, bat in praise of Ekankar.
ਪੰਜੇਅਖਰਪਰਧਾਨਕਰਿਪਰਮੇਸਰੁਹੋਇਨਾਉਧਰਾਇਆ।
ਪੰਜ ਗੁਰੂ ਪਰਧਾਨ ਕਰ ਕੇ ਪਰਮੇਸ਼ਰ ਨੇ ਹੀ ਆਪ ਹੋਕੇ (ਆਪਣਾ) ਨਾਉਂ ਰਖਾਇਆ ਹੈ। (ਯਥਾ)
The bearer of fivelettered name, Nanak Dev, became prominent like God and was called Guru.
ਸਤਿਗੁਰੁਨਾਨਕਦੇਉਹੈਗੁਰੁਅੰਗਦੁਅੰਗਹੁਂਉਪਜਾਇਆ।
(ਪਹਿਲਾ) ਸਤਿਗੂਰ ਨਾਨਕ ਦੇਵ ਹੈ (ਜਿਨ੍ਹਾਂ ਨੇ) ਗੁਰੂ ਅੰਗਦ (ਅਪਨੇ) ਅੰਗ ਤੋਂ ਹੀ ਉਤਪਤ ਕੀਤਾ।
These Guru are the true Guru Nanak Dev who created Guru Angad out of his own limbs.
ਅੰਗਦਤੇਗੁਰੁਅਮਰਪਦਅੰਮ੍ਰਿਤਰਾਮਨਾਮੁਗੁਰੁਭਾਇਆ।
(ਫੇਰ) ਅੰਗਦ ਤੋਂ ਗੁਰੂ ਅਮਰਦਾਸ ਨੇ ਅੰਮ੍ਰਤ (ਦੇਕੇ) ਰਾਮਦਾਸ ਗੁਰੂ (ਥਾਪਣਾ) ਪਸੰਦ ਕੀਤਾ।
From Guru Angad, Guru Amar Das, the attainer of immortal status of Guru and from him getting the nectar name of the Lord, Guru Ram Das was loved by the people.
ਰਾਮਦਾਸਗੁਰੁਅਰਜਨਛਾਇਆ।੨।
(੯) ਗੁਰੂ ਰਾਮ ਦਾਸ ਤੋਂ ਗੁਰੂ ਅਰਜਨ ਦੇਵ ('ਛਾਇਆ') ਬਿਰਾਜਮਾਨ ਹੋਏ।
From Guru Ram Das, like his shadow emerged Guru Arjan Dev
ਪਉੜੀ੩
ਦਸਤਗੀਰਹੁਇਪੰਜਪੀਰਹਰਿਗੁਰੁਹਰਿਗੋਬਿੰਦੁਅਤੋਲਾ।
ਪੰਜ ਪੀਰ (ਪੰਜ ਗੁਰੂ) ਹਥ ਫੜਨ ਵਾਲੇ ਹਰੀ ਰੂਪ ਗੁਰੂ ਹੋਏ, ਗੁਰੂ ਹਰ ਗੋਬਿੰਦ (ਹਰਿ ਸਰੂਪ) ਅਤੋਲ (ਅਵਤਾਰ ਧਾਰਿਆ)।
The first five Gurus held the hands of the people and the sixth Guru Hargobind is incomparable God-Guru.
ਦੀਨਦੁਨੀਦਾਪਾਤਿਸਾਹੁਪਾਤਿਸਾਹਾਂਪਾਤਿਸਾਹੁਅਡੋਲਾ।
ਦੀਨ ਦੁਨੀ ਦਾ ਪਾਤਸ਼ਾਹ ਹੋਇਆ ਅਰ ਪਾਤਸ਼ਾਹਾਂ ਦਾ ਪਾਤਸ਼ਾਹ ਅਚੱਲ ਮੂਰਤੀ ਹੈ।
He is the king of spirituality as well as temporality and is in fact irremovable emperor of all the kings.
ਪੰਜਪਿਆਲੇਅਜਰੁਜਰਿਹੋਇਮਸਤਾਨਸੁਜਾਣਵਿਚੋਲਾ।
ਪੰਜ ਅਜਰ ਪਿਆਲੇ (ਸਤ, ਸੰਤੋਖ ਵੀਚਾਰ, ਨਾਮ, ਗੁਰਿਆਈ) ਜਰ ਲੀਤੇ, ਮਸਤ ਹੋਕੇ ਵਡੇ ਸੁਜਾਣ ਵਿਚੋਲੇ (ਵਾਹਿਗੁਰੂ ਮੇਲਣ ਹਾਰੇ) ਹਨ।
Assimilating the unbearable knowledge of the earlier five cups (Gurus) in the inner core of his mind he re,mains merry and wise mediator for humanity.
ਤੁਰੀਆਚੜ੍ਹਿਜਿਣਿਪਰਮਤਤੁਛਿਅਵਰਤਾਰੇਕੋਲੋਕੋਲਾ।
ਤੁਰੀਆ (ਭੂਮਕਾ ਵਿਖੇ) ਚੜ੍ਹਕੇ ਪਰਮ ਤਤ ਨੂੰ ਪ੍ਰਾਪਤ ਕੀਤਾ, ਛੀ ਵਰਤਾਰੇ (ਮਤ) ਆਸ ਪਾਸ (ਦੇਖਦੇ ਹੀ ਰਹਿ ਗਏ)।
In spite of the six philosophies spread around, he reaching the turiyä (highest stage of meditation) has attained the supreme reality.
ਛਿਅਦਰਸਣੁਛਿਅਪੀੜ੍ਹੀਆਂਇਕਸੁਦਰਸਣੁਅੰਦਰਿਗੋਲਾ।
ਛੀ ਦਰਸ਼ਨਾਂ ਦੀਆਂ ਛੀ ਸੰਪ੍ਰਦਾਵਾਂ ਦੇ ਲੋਕ ਇੱਕਸ ਦਰਸ਼ਨ (ਗੁਰੂ ਘਰ) ਦੇ ਅੰਦਰ ਗੋਲੇ ਬਨਾ ਦਿੱਤੇ।
He has strung all the six philosophies and their sects in the strung of one philosophy.
ਜਤੀਸਤੀਸੰਤੋਖੀਆਂਸਿਧਨਾਥਅਵਤਾਰਵਿਰੋਲਾ।
ਜਤੀ ਸਤੀ, ਸੰਤੋਖੀ, ਸਿਧ ਨਾਥ ਅਵਤਾਰ ਸਾਰੇ 'ਵਿਰੋਲ' ਲੀਤੇ, (ਭਾਵ ਸਭ ਦਾ ਸਾਰ ਗ੍ਰਹਿਣ ਕਰ ਕੇ ਬਾਕੀ ਫੋਗ ਵਾਂਗੂੰ ਤਿਆਗ ਦਿੱਤੇ)।
He has churned the essence of the lives of celebate ascetics, the followers of truth, contented people, the siddhs and naths (yogis) and the (so called) incarnations of God.
ਗਿਆਰਹਰੁਦ੍ਰਸਮੁੰਦ੍ਰਵਿਚਿਮਰਿਜੀਵੈਤਿਸੁਰਤਨੁਅਮੋਲਾ।
ਯਾਰਾਂ ਰੁਦਰ (ਗੁਰੂ ਜੀ ਦੇ ਰਿਦੇ) ਸਮੁੰਦਰ ਵਿਖੇ ਹਨ, (ਜੋ ਹੰਗਤਾ ਨੂੰ) ਮਾਰਕੇ ਜੀਵੇ ਉਸ ਨੂੰ ਰਤਨ ਪ੍ਰਾਪਤ ਹੁੰਦੇ ਹਨ।
All the eleven Rudrs remain in the ocean but those (divers) who seek life in death get the invaluable jewels.
ਬਾਰਹਸੋਲਾਂਮੇਲਕਰਿਵੀਹਇਕੀਹਚੜ੍ਹਾਉਹਿੰਡੋਲਾ।
ਬਾਰਾਂ (ਰਾਸੀ ਸੂਰਜ) ਸੋਲਾਂ (ਕਲਾਂ ਚੰਦ੍ਰਮਾਂ) ਮਿਲਕੇ 'ਵੀਹ ਇਕੀਹ' ਜੀਵੇਸ਼੍ਵਰ ਦੇ ਮਿਲਾਪ ਦੇ ਹਿੰਡੋਲੇ ਦੇ ਝੂਲਣੇ ਵਿਖੇ ਝੂਲਦੇ ਹਨ, (ਭਾਵ ਸ਼ਿਵ, ਚੰਦ੍ਰਮਾਂ, ਸੂਰਜਾਦਿ ਸਾਰੇ ਗੁਰੂ ਜੀ ਦੇ ਤਾਬੇ ਹਨ)।
All the twelve zodiac sings of sun, sixteen phases of moon and numerous constellations have provided a beautiful swing for him.
ਅੰਤਰਜਾਮੀਬਾਲਾਭੋਲਾ।੩।
(੯) (ਫੇਰ ਗੁਰੂ) ਅੰਤਰਜਾਮੀ ਹੋਕੇ ਬਾਲਾ ਭੋਲਾ ਬਣੇ ਰਹਿੰਦੇ ਹਨ (ਆਪਣਾ ਆਪ ਲਖਾਉਂਦੇ ਹਨ)।
This Guru is omniscient yet he possesses a childlike innocence.
ਪਉੜੀ੪
ਗੁਰਗੋਵਿੰਦੁਖੁਦਾਇਪੀਰਗੁਰੁਚੇਲਾਚੇਲਾਗੁਰੁਹੋਆ।
ਗੁਰੂ ਹਰ ਗੋਬਿੰਦ ਪੀਰ ਖੁਦਾਇ ਦਾ ਰੂਪ ਹੈ, ਗੁਰ ਚੇਲਾ ਤੇ ਚੇਲਾ ਗੁਰੂ ਹੈ, (ਭਾਵ ਗੁਰੂ ਅਰਜਨ ਅਤੇ ਹਰਿ ਗੋਬਿੰਦ ਇੱਕੋ ਰੂਪ ਹਨ)।
Guru Hargobind is the Lord in the form of Guru. Earlier a disciple he is now a. Guru i.e. earlier Gurus and Guru Hargobind are the same.
ਨਿਰੰਕਾਰਆਕਾਰੁਕਰਿਏਕੰਕਾਰੁਅਕਾਰੁਪਛੋਆ।
ਨਿਰੰਕਾਰ ਨੇ ਆਕਾਰ ਧਾਰਿਆ, (ਪਹਿਲੇ) ਏਕੰਕਾਰ (ਰਚਿਆ, ਹੋਰ) ਆਕਾਰ ('ਪਿਛੋਆ') ਪਿਛੋਂ (ਰਚਿਆ) (ਅਰਥਾਤ ਇਕਾਂਗ ਪਹਿਲੇ ਦੇ ਓਅੰਕਾਰ ਅੱਗੇ ਹੋਇਆ, ਵਾਸਤਵ ਗੁਰੂ ਚੇਲਾ ਦੋਵੇਂ ਇਕੋ ਰੂਪ ਹਨ)।
First, the formless Lord assumed the form of the Ekarikar and later he created all the forms (i.e. universe).
ਓਅੰਕਾਰਿਅਕਾਰਿਲਖਲਖਦਰੀਆਉਕਰੇਂਦੇਢੋਆ।
ਓਅੰਕਾਰ ਤੋਂ ਹੀ ('ਅਕਾਰ') ਸਰੂਪ (ਜਗਤ) ਲੱਖ ਰੂਪ ਹੈ, ਉਸ ਤੋਂ ਲੱਖਾਂ ਦਰੀਆਉ (ਢੋਆ) ਨਿਕਲੇ ਹਨ ('ਤਿਸ ਤੇ ਹੋਏ ਲਖ ਦਰੀਆਉ')।
In the form of Oatikär (Guru) lacs of streams of life take shelter.
ਲਖਦਰੀਆਉਸਮੁੰਦ੍ਰਵਿਚਿਸਤਸਮੁੰਦ੍ਰਗੜਾੜਿਸਮੋਆ।
ਲਖਾਂ ਦਰੀਆਉ, ਸਮੁੰਦਰ ਵਿਖੇ ਮਿਲਦੇ ਹਨ, ਸੱਤੇ ਸਮੁੰਦਰ ਮਹਾਂ ਸਾਗਰ ਵਿਖੇ ਖਪਦੇ ਹਨ।
Lacs of rivers flow into seas, and all the seven seas merge in the oceans.
ਲਖਗੜਾੜਿਕੜਾਹਵਿਚਿਤ੍ਰਿਸਨਾਦਝਹਿਂਸੀਖਪਰੋਆ।
(ਦ੍ਰਾਸ਼ਟਾਂਤ ਕਹਿੰਦੇ ਹਨ) ਤ੍ਰਿਸ਼ਨਾ ਰੂਪੀ ਕੜਾਹ (ਬੜਵਾਗਨੀ) ਵਿਚ ਲਖਾਂ ਮਹਾਂ ਸਾਗਰਾਂ (ਸਰੀਖੇ ਤ੍ਰਿਸ਼ਨਾਲੂ ਜੀਵ ਕਬਾਬ ਵਾਂਗੂੰ) ਸੀਖ ਪਰੋਤੇ ਹੋਏ ਸੜ ਰਹੇ ਹਨ।
In the cauldron of desires of fire, the creatures of lacs of oceans hooked in skewers are getting roasted.
ਬਾਵਨਚੰਦਨਬੂੰਦਇਕੁਠੰਢੇਤਤੇਹੋਇਖਲੋਆ।
(ਏਹ ਸੜਨਹਾਰੇ) ਬਾਵਨ ਚੰਦਨ ਦੀ ਇਕ ਬੂੰਦ ਨਾਲ ਤਤਿਓਂ ਠੰਢੇ ਹੋਕੇ ਖਲੋ ਜਾਂਦੇ ਹਨ (ਉਹ ਬਾਵਨ ਚੰਦਨ ਕਿਹੜਾ ਹੈ?)।
All these burning creatures attain peace by the one drop of sandal-delight of the Guru.
ਬਾਵਨਚੰਦਨਲਖਲਖਚਰਣਕਵਲਚਰਣੋਦਕੁਹੋਆ।
(ਉਹ) ਬਾਵਨ ਚੰਦਨ (ਜਿਸ ਦੀ ਇਕ ਬੂੰਦ ਨਾਲ ਬੜਗਾਵਨੀ ਦੇ ਕੜਾਹੇ ਵਿਚੋਂ ਜੀਵ ਠੰਢੇ ਹੁੰਦੇ ਹਨ) ਕਈ ਲੱਖਾਂ ਤੋਂ ਲਖਾਂ, ਗੁਰੂ ਹਰ ਗੋਬਿੰਦ ਦੇ ਚਰਣਾਂ ਕਮਲਾਂ ਦੇ ਚਰਣੋਦਕ (ਤੋਂ ਹੋਏ ਹਨ)।
And lacs of such sandals have got created from the wash of the Guru's lotus feet.
ਪਾਰਬ੍ਰਹਮੁਪੂਰਨਬ੍ਰਹਮੁਆਦਿਪੁਰਖੁਆਦੇਸੁਅਲੋਆ।
(ਜਿਸ ਚਰਣੋਦਕ ਨੇ ਤ੍ਰਿਸ਼ਨਾ ਅੱਗ ਤੋਂ ਕੱਢਿਆ ਉਸ ਦੇ ਮਾਲਕ) ਆਦਿ ਪੁਰਖ (ਗੁਰੂ ਨਾਨਕ ਉਪਲਖਤ ਛੀਏ ਗੁਰਾਂ) ਨੂੰ ਨਮਸਕਾਰ ਹੋਵੇ (ਜਿਸ ਦੀ ਕ੍ਰਿਪਾ ਨਾਲ) ਪਾਰਬ੍ਰਹਮ ਪੂਰਨ ਬ੍ਰਹਮ (ਸਿੱਖਾਂ ਨੇ) ਦੇਖ ਲਿਆ (ਅਥਵਾ ਪਾਰਬ੍ਰਹਮ ਅਰਥਾਤ ਨਿਰਗੁਣ ਬ੍ਰਹਮ ਹੀ ਪੂਰਣ ਬ੍ਰਹਮ ਸਗੁਣ ਮੂਰਤੀ ਧਾਰੀ ਹੈ। ਆਦਿ ਪੁਰਖ, 'ਆਦੇਸ' ਕਹੀਏ ਦੇਸ
By the order of the transcendent, primeaval perfect God, the canopy
ਹਰਿਗੋਵਿੰਦਗੁਰਛਤ੍ਰੁਚੰਦੋਆ।੪।
(੯) ਹਰਿ ਗੋਬਿੰਦ ਗੁਰੂ ਦਾ ਛਤਰ ਚੰਦ੍ਰਮਾਂ ਦਾ ਰੂਪ ਹੈ, (ਭਾਵ ਜਸ ਦਾ ਸਰੂਪ ਹੈ। ਜਿਸ ਦਾ ਛਤਰ ਹੀ ਅਜਿਹਾ ਹੈ, ਆਪ ਦੀ ਕੀ ਗਿਣਤੀ, ਪਰਮ ਸ਼ਾਂਤਿ ਅਰ ਸ਼ੋਭਨੀਕ ਮੁਕਤ ਦਾਇਕ ਹਨ। ਅਥਵਾ =ਹਰ ਗੋਬਿੰਦ, ਸਿਖੀ ਦਾ ਗੁਰੂ-ਕਲਯਾਨ ਕਰਤਾ, ਸ਼ਬਦ ਦਾਤਾ-ਛੱਤ੍ਰ ਪਤਿ ਤੇ ਚੰਦੋਆ-ਆਸਰਾ ਹੈ, ਭਾਵ, ਲੋਕ ਪ੍ਰਲੋਕ ਜਸ ਮੁਕਤੀ ਸਭ ਕੁਝ ਸਿਖ
And the royal umbrella are held over the head of Guru Hargobind.
ਪਉੜੀ੫
ਸੂਰਜਦੈਘਰਿਚੰਦ੍ਰਮਾਵੈਰੁਵਿਰੋਧੁਉਠਾਵੈਕੇਤੈ।
ਸੂਰਜ ਦੇ ਘਰ ਚੰਦ੍ਰਮਾਂ ਪਵੇ ਤਦ ਕਈ ਵੈਰ ਵਿਰੋਧ ਉਠਦੇ ਹਨ, (ਰਾਸ ਬਦਲਨ ਵੇਲੇ ਅਮਸਿਆ ਵਿਚ ਸੂਰਜ ਦੇ ਘਰ ਚੰਦ ਆਵੇ ਤਾਂ ਖਰਾਬੀ ਹੁੰਦੀ ਹੈ, ਇਹ ਜ੍ਯੋਤਸ਼ ਵਿਦ੍ਯਾ ਤੋਂ ਦ੍ਰਿਸ਼ਟਾਂਤ ਦੇਂਦੇ ਹਨ)।
When moon reaches the house of sun then (according to astrology) many enmities and oppositions erupt.
ਸੂਰਜਆਵੈਚੰਦ੍ਰਿਘਰਿਵੈਰੁਵਿਸਾਰਿਸਮਾਲੈਹੇਤੈ।
ਚੰਦ ਦੇ ਘਰ ਸੂਰਜ ਪਵੇ ਤਾਂ ਵੈਰ ਹਟਕੇ ਹਿਤ ਵਧਦਾ ਹੈ (ਤਿਹਾ ਹੀ ਸੰਤਾਂ ਦੇ ਘਰ ਸ਼ਕਤੀ ਆਵੇ ਤਾਂ ਸੰਸਾਰ ਨੂੰ ਸੀਤ ਲਾ ਦੇਣ, ਸ਼ਕਤੀ ਨੂੰ ਉਪਕਾਰ ਵਿਚ ਵਰਤਣ ਸੁਖ ਦੇਣ, ਹੰਕਾਰੀ ਦੇ ਘਰ ਵਿਚ ਸੰਤ ਜਾਣ ਤਦ ਖਰਾਬੀ ਹੋਵੇ ਪਰੰਤੂ ਸੰਤ ਲੋਕ ਜ੍ਯੋਤਸ਼ ਦੇ ਲੇਖਿਆਂ ਵਲ ਧਿਆਨ ਨਹੀਂ ਦਿੰਦੇ, ਉਹ ਕੀ ਜਾਣਦੇ ਹਨ?)
And if sun enters the house of moon, the enmity is forgotten and love emerges.
ਜੋਤੀਜੋਤਿਸਮਾਇਕੈਪੂਰਨਪਰਮਜੋਤਿਚਿਤਿਚੇਤੈ।
ਜੋਤੀ ਪਰਮਾਤਮਾਂ ਦੀ ਜੋਤ ਸਮਾਈ ਹੋਈ ਹੈ, ਪੂਰਣ ਪਰਮ ਜੋਤੀ ਨੂੰ ਚਿਤ ਵਿਖੇ ਚੇਤਦੇ ਹਨ, (ਭਾਵ ਈਸ਼੍ਵਰ ਪੁਰ ਭਰੋਸਾ ਰਖਦੇ ਹਨ, ਮੰਗਵੀਆਂ ਜੋਤਾਂ ਸੂਰਜ ਚੰਦ ਤੇ ਲੇਖਿਆਂ ਤੋਂ ਕਿਸਮਤਾਂ ਵਿਚਾਰਨ ਦੇ ਜਾਲ ਵਿਚ ਨਹੀਂ ਫਸਦੇ)।
The Gurmukh, having established his identity with the supreme light, always cherishes that flame in his heart.
ਲੋਕਭੇਦਗੁਣੁਗਿਆਨੁਮਿਲਿਪਿਰਮਪਿਆਲਾਮਜਲਸਭੇਤੈ।
ਪ੍ਰੇਮ ਦਾ ਪਿਆਲਾ ਸੰਤਾਂ ਦੀ ਮਜਲਸ ਵਿਖੇ ਮਿਲਕੇ ਪੀਂਦੇ ਲੋਕ (ਸੰਸਾਰ) ਗੁਣ ਤੇ ਗ੍ਯਾਨ ਦੇ ਸਾਰੇ ਭੇਤ ਸਮਝਦੇ ਹਨ।
Understanding the mystery of the ways of the world, cultivating values and the knowledge of the Shastras, he quaffs the cup of love in the assembly (the holy congregation).
ਛਿਅਰੁਤੀਛਿਅਦਰਸਨਾਂਇਕੁਸੂਰਜੁਗੁਰਗਿਆਨੁਸਮੇਤੈ।
ਛੀ ਰੁਤਾਂ ਵਿਖੇ ਇਕ ਸੂਰਜ (ਗਿਰਦੇ) ਛੀ ਦਰਸ਼ਨਾਂ ਦੀ ਥਾਂ ਇਕੋ (ਅਪਣੇ) ਗੁਰੂ ਦਾ ਗਿਆਨ ਯਥਾਰਥ ਸਮਝਦੇ ਹਨ।
As the six seasons are caused by one sun, similarly all the six philosophies are the result of the consolidated knowledge of the one Guru (the Lord).
ਮਜਹਬਵਰਨਸਪਰਸੁਕਰਿਅਸਟਧਾਤੁਇਕੁਧਾਤੁਸੁਖੇਤੈ।
(ਸਾਰੇ) ਮਜ਼ਹਬ, ਵਰਣ (ਗੁਰੂ ਪਾਰਸ ਨਾਲ) ਮਿਲਕੇ ਅੱਠਾਂ ਧਾਤਾਂ ਦੀ ਇਕ ਧਾਤ ਸੁਖੈਨ ਹੀ ਹੋ ਜਾਂਦੀ ਹੈ।
As eight metals mix to make one alloy, similarly meeting the Guru, all the vamas and sects turn out to be the followers of the way of the Guru.
ਨਉਘਰਥਾਪੇਨਵੈਅੰਗਦਸਮਾਂਸੁੰਨਲੰਘਾਇਅਗੇਤੈ।
ਨਉਂ ਘਰ (ਨੌਂ ਦਰਵਾਜ਼ੇ, ਅੱਖ ੨, ਨੱਕ੨, ਕੰਨ੨, ਮੂੰਹ੧ ਆਦਿ) ਨੌਂ ਅੰਗ ਬਣਾਏ, ਜੋ ਅੱਗੇ ਲੰਘਾਉਂਦੇ ਹਨ; (ਭਾਵ ਜਿਨ੍ਹਾਂ ਦੁਆਰਾ ਚੀਜ਼ਾਂ ਅੰਦਰ ਤੇ ਬਾਹਰ ਆਉਂਦੀਆਂ ਹਨ)। ਦਸਵਾਂ ਘਰ ਸੁੰਨ ਬਨਾਇਆ, (ਭਾਵ ਜਿਸ ਵਿਚੋਂ ਆਉਣਾ ਜਾਣਾ ਨਹੀਂ, ਪਰ ਤਤ ਸਰੂਪ ਵਿਚ ਸਮਾਉਣਾ ਪ੍ਰਾਪਤ ਹੁੰਦਾ ਹੈ; ਉਹ ਦਸਮਾਂ ਦੁਆਰ ਗੁਪਤ ਰੱਖਿਆ ਹੈ,
Nine limbs form nine separate houses, but only the tenth gate of tranquillity, leads further to liberation.
ਨੀਲਅਨੀਲਅਨਾਹਦੋਨਿਝਰੁਧਾਰਿਅਪਾਰਸਨੇਤੈ।
“ਨੀਲ ਅਨੀਲ” ਗਿਣਤੀ ਤੋਂ ਪਾਰ ਹੋਕੇ ਅਨਾਹਦ (ਸ਼ਬਦ ਦੇ ਰਸ ਵਿਚ) ਇਕ ਤਾਰ (ਤੇਲ ਧਾਰਾ ਵਤ) ਲੱਗਕੇ ਅਪਾਰ (ਹੋ ਜਾਂਦਾ ਹੈ)। (ਫੇਰ)
Understanding the void (Sany), Jiv becomes infinite like the numbers of nil and anti and enjoys impossible water fall of His love.
ਵੀਰਇਕੀਹਅਲੇਖਲੇਖਸੰਖਅਸੰਖਨਸਤਿਜੁਗੁਤ੍ਰੇਤੈ।
(੯) ਵੀਹ ਇਕੀਹ ਤੋਂ ਪਾਰ (ਤੁਰੀਆ ਪਦ ਵਿਚ) ਲੇਖੇ ਤੋਂ ਅਲੇਖ (ਨਾਨਕ ਜਿਨ ਕਉ ਸਤਿਗੁਰੁ ਮਿਲਿਆ ਤਿਨ ਕਾ ਲੇਖਾ ਨਿਬੜਿਆ) ਸੰਖ ਤੋਂ ਅਸੰਖ (ਮਾਨੁਖੀ ਗਿਣਤੀਆਂ ਤੋਂ ਪਾਰ, ਹੱਦ ਉਪਾਧੀਆਂ ਤੋਂ ਦੂਰ) ਹੋ ਜਾਂਦਾ ਹੈ, (ਐਸਾ ਕਿ) ਸਤਿਜੁਗ (ਦੁਆਪੁਰ) ਤ੍ਰੇਤੇ (ਆਦਿ ਵਿਚ ਉਸ ਸਰੀਖਾ ਕੋਈ) ਨਹੀਂ (ਹੋਇਆ)। (ਅਥਵਾ-ਜੁਗਾਂ ਦੀ ਕੈਦ
Then this jiv goes beyond the counts of twenty, twenty-one, millions or crores, innumerables, sad yugs, tretas yugs i.e. Jiv gets liberated from the time-cycle.
ਚਾਰਿਵਰਨਤੰਬੋਲਰਸਦੇਵਕਰੇਂਦਾਪਸੂਪਰੇਤੈ।
(੧੦) 'ਚਹੁੰ ਵਰਨਾ' (ਸਾਰੇ ਪ੍ਰਾਣੀਆਂ) ਨੂੰ ਪਾਨ ਦੇ ਰਸ ਵਾਂਗ (ਇਕ ਰੰਗ ਕਰਦਾ ਹੈ) ਪਸੂ (ਸਰੀਖੇ) ਮੂਰਖਾਂ ਤੇ ਪ੍ਰੇਤ (ਸਰੀਖੇ ਸੁਰਤ ਖਿੰਡੇ) ਮਨਮੁਖਾਂ ਨੂੰ ਦੇਵਤੇ ਬਨਾਉਣ ਨੂੰ (ਸਮਰੱਥ ਹੋ ਜਾਂਦਾ ਹੈ)। ਪੁਨਾ:)
As the four ingredients in a betel become beautiful and homogenous, similarly this benevolent Guru, transforms animals and ghosts into gods.
ਫਕਰਦੇਸਕਿਉਂਮਿਲੈਦਮੇਤੈ।੫।
(੧੧) ਸਾਧ ਸੰਗਤ (ਵਿਚ ਖੇਡਦਾ ਹੈ, ਪ੍ਰੇਮ ਨਾਲ ਪ੍ਰਾਪਤ ਹੈ) ਦੰਮਾਂ ਨਾਲ ਨਹੀਂ ਲੱਝਦਾ।
How can this land of saintliness be procured by money and wealth.
ਪਉੜੀ੬
ਚਾਰਿਚਾਰਿਮਜਹਬਵਰਨਛਿਅਦਰਸਨਵਰਤੈਵਰਤਾਰਾ।
(ਮੁਸਲਮਾਨੀ) ਚਾਰ ਮਜ਼ਹਬ, ਚਾਰੇ (ਖੱਤ੍ਰੀ, ਬ੍ਰਾਹਮਾਦਿਕ ਹਿੰਦੂ) ਵਰਣ, ਛੀ ਦਰਸ਼ਨ (ਸਾਂਖ, ਜੋਗ, ਵੇਦਾਂਤ ਆਦਿ) ਦਾ ਵਰਤਾਰਾ ਵਰਤ ਰਿਹਾ ਹੈ।
The dealings of the four sects (of Muslims), four vamas (of Hindus) and the six schools of philosophy are current in the world.
ਸਿਵਸਕਤੀਵਿਚਵਣਜਕਰਿਚਉਦਹਹਟਸਾਹੁਵਣਜਾਰਾ।
ਚੌਦਾਂ ਹੱਟ (ਚੌਦਾਂ ਲੋਕਾਂ) ਦੇ ਸ਼ਾਹ ਅਤੇ ਵਣਜਾਰੇ, (ਧਨੀ ਵਪਾਰੀ ਲੋਕ) ਸਤੋ, ਤਮੋ, (ਰਜੋ, ਤਿੰਨ ਗੁਣਾਂ ਵਿਖੇ ਝੂਠਾ) ਵਣਜ ਕਰ ਰਹੇ ਹਨ, (ਸੰਚਾ ਵਣਜ ਕਿਥੇ ਹੈ?)।
In all the shops of fourteen worlds, that great banker (the Lord God) is doing business in the form of Siva and Sakti, the all pervading cosmic law.
ਸਚੁਵਣਜੁਗੁਰੁਹਟੀਐਸਾਧਸੰਗਤਿਕੀਰਤਿਕਰਤਾਰਾ।
ਸੱਚਾ ਵਣਜ ਗੁਰੂ ਦੀ ਹੱਟੀ ਤੇ ਹੁੰਦਾ ਹੈ (ਜੋ) ਸਾਧ ਸੰਗਤ ਵਿਖੇ ਹੈ, (ਓਥੇ ਵਪਾਰ) ਕਰਤਾਰ ਦੇ ਕੀਰਤਨ ਦਾ ਹੁੰਦਾ ਹੈ, (ਅਤੇ)
The true merchandise is available in the Guru's shop, the holy congregation, wherein praises and glory of the Lord are sung.
ਗਿਆਨਧਿਆਨਸਿਮਰਨਸਦਾਭਾਉਭਗਤਿਭਉਸਬਦਿਬਿਚਾਰਾ।
ਗਿਅਨ, ਧਿਆਨ, (ਅਰ ਕਰਤਾਰ ਦਾ) ਸਿਮਰਣ ਪ੍ਰੇਮਾਭਗਤੀ ਅਰ ਗੁਰੂ ਦੇ ਸ਼ਬਦ ਦਾ ਵੀਚਾਰ (ਹੁੰਦਾ ਹੈ ਅਤੇ)
Knowledge, meditation, remembrance, loving devotion and the fear of the Lord are always propounded and discussed there.
ਨਾਮੁਦਾਨੁਇਸਨਾਨੁਦ੍ਰਿੜਗੁਰਮੁਖਿਪੰਥੁਰਤਨਵਾਪਾਰਾ।
ਨਾਮ, ਦਾਨ, ਇਸ਼ਨਾਨ ਦ੍ਰਿੜ ਕਰਾਇਆ ਜਾਂਦਾ ਹੈ ਅਰ ਗੁਰਮੁਖਾਂ ਦੇ ਪੰਥ ਵਿਖੇ ਰਤਨਾਂ (ਵੈਰਾਗਾਦਿ ਗੁਣਾਂ ਦਾ) ਸੌਦਾ ਹੁੰਦਾ ਹੈ।
Gurmukhs, who are steadfast in remembering the name of Lord, ablution and charity, make bargains of jewels (virtues) there.
ਪਰਉਪਕਾਰੀਸਤਿਗੁਰੂਸਚਖੰਡਿਵਾਸਾਨਿਰੰਕਾਰਾ।
ਸਤਿਗੁਰੂ (ਗੁਰੂ ਨਾਨਕ ਸ਼ਾਹ) ਪਰੋਪਕਾਰੀ ਹਨ, ਨਿਰੰਕਾਰ ਦੇ ਸਚਖੰਡ ਵਿਖੇ ਨਿਵਾਸ ਰਖਦੇ ਹਨ।
The true Guru is benevolent and in his abode of truth, the formless Lord resides.
ਚਉਦਹਵਿਦਿਆਸੋਧਿਕੈਗੁਰਮੁਖਿਸੁਖਫਲੁਸਚੁਪਿਆਰਾ।
(ਤਿਸ ਗੁਰੂ ਦੇ ਤਾਰੇ ਹੋਏ) ਗੁਰਮੁਖਾਂ ਨੇ ਚਉਦਾਂ ਵਿਦਿਆ ਨੂੰ ਸੋਧਕੇ ਸਚ ਨਾਲ ਪਿਆਰ ਕਰਨਾ ਹੀ ਸੁਖ ਫਲ ਕੱਢ ਲੀਤੀ ਹੈ, (ਕਿਉਂ ਜੋ)।
Practising all the fourteen skills, the gurmukhs have identified love towards the truth as the fruit of all delights.
ਸਚਹੁਂਓਰੈਸਭਕਿਹੁਉਪਰਿਗੁਰਮੁਖਿਸਚੁਆਚਾਰਾ।
(ਹੋਰ) ਸਭ ਕੁਝ (ਸਾਧਨਾਦਿ, ਪਦਾਰਥਾਦਿ) ਸਚ ਤੋਂ ਉਰੋ ਹਨ, ਸਚ (ਸਭ ਤੋਂ ਉੱਚਾ ਹੈ) ਤੇ ਗੁਰਮੁਖਾਂ ਦਾ ਆਚਾਰ (ਕਰਨੀ) ਸਚ (ਉੱਤੇ ਟਿਕ ਰਹੀ) ਹੈ।
Everything is below truth but, for the gurmukhs truthful conduct is higher than the truth.
ਚੰਦਨਵਾਸੁਵਣਾਸਪਤਿਗੁਰੁਉਪਦੇਸੁਤਰੈਸੈਸਾਰਾ।
(੯) (ਗੁਰੂ ਦੇ ਤਾਰੇ ਗੁਰਮੁਖ ਸਚ ਦੇ ਚੰਦਨ ਰੂਪ ਹੋਕੇ, ਸਚ ਦੀ ਗੰਧੀ ਨਾਲ ਸਭ ਨੂੰ ਤਾਰਦੇ ਹਨ, ਯਥਾ:) ਚੰਦਨ ਦੀ ਵਾਸ਼ਨਾ ਨਾਲ ਬਨਾਸਪਤੀ ਚੰਦਨ ਹੁੰਦੀ, ਹੈ (ਤਿਵੇਂ) ਸੰਸਾਰ ਗੁਰੂ ਦੇ (ਸਚ ਰੂਪੀ) ਉਪਦੇਸ਼ ਨਾਲ ਤਰ ਜਾਂਦਾ ਹੈ।
As the fragrance of sandal makes the whole vegetation fragrant, the whole world gets across through the teachings of the Guru.
ਅਪਿਉਪੀਅਗੁਰਮਤਿਹੁਸੀਆਰਾ।੬।
(੧੦) ਗੁਰੂ ਦੀ ਮਤ ਦਾ ਐਸਾ ਅੰਮ੍ਰਿਤ ਜਿਨ੍ਹਾਂ ਨੇ ਪੀਤਾ ਹੈ, (ਉਹ ਅਮਲੀਆਂ ਵਾਂਗ ਬੇਹੋਸ਼ ਨਹੀਂ ਹੋਏ ਸਗੋਂ ਉਹ ਗੁਰੂ ਦੀ ਮਤ ਵਿਚ) ਹੁਸ਼ਿਆਰ ਹਨ। (ਉਨ੍ਹਾਂ ਨੇ ਗ਼ਫ਼ਲਤ ਦੇ ਪੜਦੇ ਪਾੜ ਸਿੱਟੇ ਹਨ, ਬੇਹੋਸ਼ੀਤਾਂ ਤਮੋਗੁਣ ਦਾ ਕਾਰਜ ਹੈ, ਉਹ ਤ੍ਰਿਗੁਣ ਅਤੀਤ ਤੁਰੀਆ ਵਿਚ ਖੇਡਦੇ ਹਨ, ਜਿਥੇ ਹੋਸ਼ਾਂ ਦੀ ਹੋਸ਼ ਕੀ, ਪੂਰਨ ਹੋਸ਼ ਸਰੂਪ
Drinking the nectar of the Guru's teaching, the Jiv becomes awake and alert.
ਪਉੜੀ੭
ਅਮਲੀਸੋਫੀਚਾਕਰਾਂਆਪੁਆਪਣੇਲਾਗੇਬੰਨੈ।
ਅਮਲੀ ਅਤੇ ਸੋਫੀ (ਜੋ ਨਸ਼ਾ ਨਹੀਂ ਵਰਤਦੇ) ਆਪੋ ਆਪਣੇ ਕੰਮਾਂ ਵਿਖੇ ਦੋਵੇਂ ਚਾਕਰ ਹੋਕੇ ਲੱਗ ਰਹੇ ਹਨ।
Servants, addict as well as teetotaller, may be in the vicinity, but the minister
ਮਹਰਮਹੋਇਵਜੀਰਸੋਮੰਤ੍ਰਪਿਆਲਾਮੂਲਿਨਮੰਨੈ।
(ਜੋ ਪਾਤਸ਼ਾਹ ਦਾ) ਮਹਿਰਮ (ਮਿੱਤ੍ਰ) ਹੈ ਉਹ ਵਜ਼ੀਰ ਹੁੰਦਾ ਹੈ (ਉਸ ਨੂੰ) ਮੰਤਰ (ਸਲਾਹ) ਦਾ ਪਿਆਲਾ ('ਮੂਲ') ਕਦਾਚਿਤ ਮਨ੍ਹੇ ਨਹੀਂ ਹੈ।
Who knows ins and outs of the court never accepts their advice.
ਨਾਮਹਰਮਹੁਸਿਆਰਮਸਤਮਰਦਾਨੀਮਜਲਸਕਰਿਭੰਨੈ।
ਅਜ ਜੋ ਮਹਿਰਮ ਨਹੀਂ ਹੈ, ਚਾਹੇ ਹੁਸ਼ਿਆਰ ਹੋਵੇ ਭਾਵੇਂ ਸੁਸਤ ਮਰਦਾਨੀ ਮਜਲਸ (ਅਰਥਾਤ ਸੰਤਾਂ ਦੀ ਮਜਲਸ) ਤੋਂ ਦੂਰ ਕੀਤਾ ਜਾਂਦਾ ਹੈ, (ਉਹ ਮਹਿਰਮ ਕੌਣ ਹਨ? ਇਸ ਸ਼ੰਕਾ ਵਿਖੇ ਉਤਰ ਦਿੰਦੇ ਹਨ)।
The ignorant one who tries to be clever or feigns indifference is expelled by the minister from the court.
ਤਕਰੀਰੀਤਹਰੀਰਵਿਚਿਪੀਰਪਰਸਤਮੁਰੀਦਉਪੰਨੈ।
('ਤਕਰੀਰੀ') ਬਾਣੀ ਵਿਖੇ ਅਰ (ਤਹਰੀਰ) ਲਿਖਤ ਵਿਖੇ ਜੋ ਪੀਰ ਪਰਸਤ ਮੁਰੀਦ ਹੋਏ ਹਨ, (ਯਾਂ ਉਪੰਨੇ) ਪ੍ਰਗਟ ਹਨ। (ਭਾਵ ਜੋ ਗੁਰੂ ਪਾਤਸ਼ਾਹ ਦੇ ਮਹਿਰਮ ਹਨ, ਉਨ੍ਹਾਂ ਨੂੰ ਵਜ਼ੀਰੀ ਦੀ ਪਦਵੀ ਮਿਲਦੀ ਹੈ)।
In speaking and writing like this minister, loyal devoted disciples, have been created by the Guru.
ਗੁਰਮਤਿਅਲਖੁਨਲਖੀਐਅਮਲੀਸੂਫੀਲਗਨਿਕੰਨੈ।
(ਅਰ ਜੋ) ਗੁਰਮਤ ਲੈਕੇ ਅਲਖ ਨੂੰ ਨਹੀਂ ਲਖਦੇ ਉਹ ਸੋਫੀ ਹਨ-ਅਮਲੀਆਂ ਦੇ ਪਾਸ ਨਹੀਂ ਬੈਠ ਸਕਦੇ। (ਜੋ ਨਿਰੇ ਜੀਭ ਦੇ ਗ੍ਯਾਨੀ ਹਨ, ਪਿਰਮ ਰਸ ਵਾਲੇ ਨਹੀਂ)।
Those addicts, who have not had the glimpse of the Lord through the wisdom of the Guru, never associate with the teetotallers (the holy ones).
ਅਮਲੀਜਾਣਨਿਅਮਲੀਆਂਸੋਫੀਜਾਣਨਿਸੋਫੀਵੰਨੈ।
(ਕਿਉਂਕਿ) ਅਮਲ ਵਾਲੇ ਅਮਲੀਆਂ ਨੂੰ ਜਾਣਦੇ ਹਨ ਤਥਾ ਸੋਫੀ ਸੋਫੀਆਂ ਦੇ ('ਵੰਨੇ') ਰੰਗ ਰੂਪ ਨੂੰ ਜਾਣਦੇ ਹਨ।
The addicts are acquainted with addicts, likewise, teetotallers meet the teetotallers.
ਹੇਤੁਵਜੀਰੈਪਾਤਿਸਾਹਦੋਇਖੋੜੀਇਕੁਜੀਉਸਿਧੰਨੈ।
ਵਜ਼ੀਰ ਅਤੇ ਪਾਤਸ਼ਾਹ ਦਾ ਆਪੋ ਵਿਚੀ ਪ੍ਰੇਮ ਹੈ (ਅਜਿਹਾ ਕਿ) ਦੋਹਾਂ ਵਿਚ ਇਕ ਜੀਵ ('ਸਿਧੰਨੇ') ਸਿੱਧ ਕੀਤਾ ਗਿਆ, (ਅੱਗੇ ਦ੍ਰਿਸ਼ਾਂਤ ਦਿੰਦੇ ਹਨ)।
The affection between a king and his minister is such as if the same one life current is moving in two bodies.
ਜਿਉਸਮਸੇਰਮਿਆਨਵਿਚਿਇਕਤੁਥੇਕੁਰਹਨਿਦੁਇਖੰਨੈ।
ਜਿੱਕੁਰ ('ਸ਼ਮਸ਼ੇਰ') ਤਲਵਾਰਾਂ ਮ੍ਯਾਨਾਂ ਵਿਖੇ ਇਕੋ ਇਕ ਹੁੰਦੀਆਂ ਹਨ, ਰਹਿਣ ਦੇ (ਖੰਨੇ) ਖਾਨੇ ਦੋ ਭਾਂਵੇਂ ਹਨ, (ਪਰ ਸਭਨਾਂ ਮਿਆਨਾਂ ਵਿਚ) ('ਥੋਕ') ਵਸਤੂ (ਤਲਵਾਰਾਂ ਇਕੋ ਜਾਤ ਹਨ) (ਭਾਵ ਹੈ ਕਿ ਦੋ ਮਿਆਨਾਂ ਵਿਚ ਸਾਰ ਵਸਤੂ ਤਲਵਾਰਾਂ ਇਕੋ ਜ਼ਾਤ ਹਨ, ਮਿਆਨਾਂ ਚਾਹੇ ਵੱਖੋ ਵੱਖ ਹੋਣ, ਤਿਵੇਂ ਦੋਹਾਂ ਪਾਤਸ਼ਾਹਾਂ ਵਜ਼ੀਰਾਂ
This relationship is also like the relation of the sword in the sheath; the two may be separate, yet they are one ( i.e. sword in sheath is yet called sword only).
ਵੀਹਇਕੀਹਜਿਵੈਂਰਸੁਗੰਨੈ।੭।
(੯) ਵੀਹ ਤੋਂ ਇਕੀਹ (ਸੰਖ੍ਯਾ ਜਿਕੁਰ ਮੇਲ ਹੈ ਤਿਹਾ ਹੀ ਵਜ਼ੀਰ ਅਤੇ ਪਾਤਸ਼ਾਹ) ਗੰਨੇ ਦੇ ਰਸ ਵਾਂਗੂੰ (ਇਕ ਰੂਪ ਹਨ। ਗੰਨੇ ਭਾਵੇ ਦੋ ਜਾਂ ਕਿੰਨੇ ਹੋਣ ਮਿਠਾਸ ਦਾ ਰੰਗ ਰੂਪ ਇਕੋ ਜਿਹਾ ਹੈ। ੨੦ ਤੋਂ ੨੧ ਦੇ ਰੂਪ ਦੋ ਹਨ, ਪਰ ਦੁਹਾਂ ਵਿਚ ਦੁਆਂਗ ਇਕੋ ਰੂਪ ਵਾਲਾ ਹੈ। ਪਰੰਤੂ ਅਸਲ ਭਾਵ ਇਹ ਪ੍ਰਤੀਤ ਦੇਂਦਾ ਹੈ ਕਿ ਵੀਹ ਇਕੀਹ
Likewise is the relation of gurmukhs with the Guru; they are subsumed in each other in such a manner as is the juice and the sugarcane.
ਪਉੜੀ੮
ਚਾਕਰਅਮਲੀਸੋਫੀਆਂਪਾਤਿਸਾਹਦੀਚਉਕੀਆਏ।
ਅਮਲੀ ਅਤੇ ਸੋਫੀ ਦੋਵੇਂ ਚਾਕਰ ਪਾਤਸ਼ਾਹ ਦੇ ਪਹਿਰੇ ਵਿਚ ਬੁਲਾਏ ਗਏ।
Servants, addict (of the Lord's name) as well as teetotallers devoid of Mitn came to the Lord king's presence.
ਹਾਜਰਹਾਜਰਾਂਲਿਖੀਅਨਿਗੈਰਹਾਜਰਗੈਰਹਾਜਰਲਾਏ।
ਜੋ ਹਾਜ਼ਰ ਸਨ ਹਾਜ਼ਰ ਲਿਖੇ ਅਰ ਜੋ ਗੈਰ ਹਾਜ਼ਰ ਸਨ ਗੈਰ ਹਾਜ਼ਰ ਦਰਜ ਕੀਤੇ (ਸਨਮੁਖ ਹਾਜ਼ਰ, ਤੇ ਬੇਮੁਖ ਗੈਰ ਹਾਜ਼ਰ। ਜੋ ਹਰ ਦਮ ਹਜ਼ੂਰੀ ਵਿਚ ਹਨ ਸੋ ਹਾਜ਼ਰ, ਜੋ ਵਿਸਾਰੇ ਵਿਚ ਹਨ ਚਾਹੇ ਗ੍ਯਾਨੀ ਹਨ, ਗੈਰ ਹਾਜ਼ਰ ਹਨ। 'ਦੂਖੁ ਘਨੋ ਜਬ ਹੋਤੇ ਦੂਰਿ॥ ਅਬ ਮਸਲਤਿ ਮੋਹਿ ਮਿਲੀ ਹਦੂਰਿ)।
Those present are marked present and those absent are declared absent.
ਲਾਇਕਦੇਵਿਚਾਰਿਕੈਵਿਰਲੈਮਜਲਸਵਿਚਿਸਦਾਏ।
(ਉਹਨਾਂ ਵਿਚੋਂ ਜੋ ਚੰਗੇ) ਲਾਇਕ ਹਨ ਓਹ ਚੋਣਵੇਂ ਵੀਚਾਰਕੇ ਸਭਾ ਵਿਖੇ ਬੁਲਾਏ ਗਏ, (ਭਾਵ ਸਨਮੁਖਾਂ ਵਿਚੋਂ ਗੁਰਮੁਖ ਚੁਣੇ ਗਏ)।
The intelligent king (God) selected a few to be his courtiers.
ਪਾਤਿਸਾਹੁਹੁਸਿਆਰਮਸਤਖੁਸਫਹਿਮੀਦੋਵੈਪਰਚਾਏ।
ਪਾਤਸ਼ਾਹ ਹੁਸ਼ਿਆਰ (ਹੈ ਉਸ ਨੇ ਮਸਤ ਤੇ ਖੁਸ਼ ਫਹਿਮੀ ਦੋਵੇਂ ਪਰਚਾ ਦਿੱਤੇ (ਭਾਵ ਦੁਹਾਂ ਨੂੰ ਪ੍ਰੇਮ ਦਾ ਪਿਆਲਾ ਦਿੱਤਾ ਗਿਆ)।
He, a clever person, made both the clever and the indifferent happy and put them to work.
ਦੇਨਿਪਿਆਲੇਅਮਲੀਆਂਸੋਫੀਸਭਿਪੀਆਵਣਲਾਏ।
ਅਮਲੀਆਂ ਨੂੰ (ਪ੍ਰੇਮ) ਪਿਆਲੇ ਪਿਆਵਣ ਲਈ ਸੋਫੀਆਂ ਨੂੰ ਲਾਇਆ, (ਭਾਵ ਪੰਡਤ ਮੁੱਲਾਂ ਭਾਈ ਪਰਮੇਸੁਰ ਦੀਆਂ ਕਥਾ ਕੀਰਤਨ ਸੁਣਾਉਂਦੇ ਹਨ ਤੇ ਪ੍ਰੇਮੀ ਸੁਣਕੇ ਅਨੁਭਵ ਕਰਦੇ ਹਨ)।
Now, the so called teetotallers (religious persons) were engaged to serve drinks (nam) to the addicts.
ਮਤਵਾਲੇਅਮਲੀਹੋਏਪੀਪੀਚੜ੍ਹੇਸਹਜਿਘਰਿਆਏ।
ਮਤਵਾਲੇ ਪੀ ਪੀ ਕੇ ਅਮਲੀ ਹੋ ਗਏ, (ਸਹਿਜ ਘਰ) ਪਰਮਾਤਮਾਂ ਦੇ ਘਰ ਵਿਖੇ ਜਾ ਬਿਰਾਜੇ।
The latter became exhilerated in the name of the Lord and attained tranquility
ਸੂਫੀਮਾਰਨਿਟਕਰਾਂਪੂਜਨਿਵਾਜੈਸੀਸਨਿਵਾਏ।
(ਅਰ ਜੋ) ਸੋਫੀ (ਹੀ ਰਹੇ ਲੋਕਾਂ ਨੂੰ ਦਿੰਦੇ ਰਹੇ ਪਰ ਆਪ ਪਿਆਲਾ ਨਾ ਪੀਤਾ) ਓਹ ਟੱਕਰਾਂ ਮਾਰ ਮਾਰਕੇ ਪੂਜਾ ਅਰ ਨਿਮਾਜ਼ਾਂ ਵਿਚ ਮੱਥੇ ਭੰਨਣ ਲਗੇ।
But the so-called religious persons (teetotallers who served mans to others) remained involved in the so-called prayer and ritualistic worship.
ਵੇਦਕਤੇਬਅਜਾਬਵਿਚਿਕਰਿਕਰਿਖੁਦੀਬਹਸਬਹਸਾਏ।
ਵੇਦਾਂ (ਅਰ ਸ਼ਰੀਅਤ ਆਦਿ) ਕਿਤਾਬਾਂ ਦੇ ਦੁਖ ਵਿਖੇ ਹੰਕਾਰ ਦੇ ਭਰੇ ਹੋਏ ਜਿਦਾਂ ਤੇ ਝਗੜਿਆਂ ਵਿਚ ਝਗੜਦੇ ਰਹਿ ਗਏ।
They under the tyranny of their religious books, the Vedas and the Katebas, kept busy in arrogant debates and discussions.
ਗੁਰਮੁਖਿਸੁਖਫਲੁਵਿਰਲਾਪਾਏ।੮।
(੯) ਵਿਰਲਾ (ਕੋਈ, ਜੋ) ਗੁਰਮੁਖ (ਹੋਵੇ ਸੋ) ਸੁਖ ਫਲ ਪਾਉਂਦਾ ਹੈ। (ਯਥਾ-'ਤੇਰਾ ਜਨੁ ਏਕੁ ਆਧੁ ਕੋਈ'॥ 'ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ'॥ ਭਾਵ ਸੋਫੀ ਬਾਹਲੇ ਹਨ ਅਰ ਪ੍ਰੇਮ ਪਿਆਲੇ ਦਾ ਅਮਲੀ ਕੋਈ ਵਿਰਲਾ ਹੈ)।
Any rare gurmukh attains the fruit of the delight (of quaffing the drink of Lord's name).
ਪਉੜੀ੯
ਬਹੈਝਰੋਖੇਪਾਤਿਸਾਹਖਿੜਕੀਖੋਲ੍ਹਿਦੀਵਾਨਲਗਾਵੈ।
(ਸਤਿਸੰਗ ਦੇ) ਝਰੋਖੇ ਵਿਚ (ਗੁਰੂ) ਪਾਤਸ਼ਾਹ ਬੈਠਕੇ ਆਪਣੀ (ਬਾਣੀ ਦੀ) ਖਿੜਕੀ ਦੀਵਾਨ ਲਾਕੇ ਖੋਹਲਦੇ ਹਨ (ਭਾਵ ਪ੍ਰੇਮ ਦੀ ਸ਼ਰਾਬ ਵੰਡਦੇ ਹਨ)।
The emperor (Lord) sitting in a window (holy congregation) gives audience to the people in a arranged court.
ਅੰਦਰਿਚਉਕੀਮਹਲਦੀਬਾਹਰਿਮਰਦਾਨਾਮਿਲਿਆਵੈ।
ਅੰਦਰ ਅੰਤਰੰਗ ਸਭਾ ਲਗਦੀ ਹੈ, ਬਾਹਰ ('ਮਰਦਾਨਾ') ਬਹਰੰਗ ਸਾਧਨਾ ਵਾਲੇ ਮਿਲਕੇ ਆਉਂਦੇ ਹਨ, (ਦਰਸ਼ਨ ਕਰਦੇ ਹਨ)।
Inside gather the privileged persons but outside assemble the commoners.
ਪੀਐਪਿਆਲਾਪਾਤਿਸਾਹੁਅੰਦਰਿਖਾਸਾਂਮਹਲਿਪੀਲਾਵੈ।
(ਗੁਰੂ) ਪਾਤਸ਼ਾਹ ਜੀ ਆਪ ਪਿਆਲਾ ਪੀ ਕਰ ਕੇ ਖਾਸ ਚੁਣਵੇਂ (ਗੁਰਮੁਖਾਂ) ਨੂੰ ਮਹਲ ਦੇ ਅੰਦਰ ਪਿਲਾਉਂਦੇ ਹਨ।
The Emperor (Lord) Himself quaffes the cup (of love) and arranges to serve the select ones inside.
ਦੇਵਨਿਅਮਲੀਸੂਫੀਆਂਅਵਲਿਦੋਮਦੇਖਿਦਿਖਲਾਵੈ।
ਅਮਲੀ (ਭਾਵ ਗੁਰਮੁਖ) ਸੋਫੀਆਂ ਨੂੰ ਪਿਆਲਾ ਅੱਵਲ ਜਾਂ ਦੂਜੇ ਦਰਜੇ ਦਾ ਆਪ ਦੇਖਕੇ ਦਿਖਾਉਂਦੇ ਹਨ (ਕਿ ਪੀਣ)।
Keeping in view the two categories of the likely addicts and the teetotallers (so-called religious persons) He Himself distributes the wine of love to them.
ਕਰੇਮਨਾਹਸਰਾਬਦੀਪੀਐਆਪੁਨਹੋਰੁਸੁਖਾਵੈ।
(ਪਰੰਤੂ ਸੋਫੀ ਲੋਕ) ਸ਼ਰਾਬ ਦੀ ਮਨਾਹੀ ਕਰਦੇ ਹਨ, ਆਪ ਪੀਂਦੇ ਨਹੀਂ ਹੋਰ ਨੂੰ ਪੀਂਦੇ ਦੇਖ ਸੁਖਾਉਂਦੇ ਨਹੀਂ।
The teetotaller (engaged in ritualism) neither drinks the wine of love himself nor allows others to drink.
ਉਲਸਪਿਆਲਾਮਿਹਰਕਰਿਵਿਰਲੇਦੇਇਨਪਛੋਤਾਵੈ।
(ਪਰੰਤੂ) ਗੁਰੂ ਜੀ (ਆਪਣੇ) ਸੀਤ ਪ੍ਰਸ਼ਾਦ ਦਾ ਪਿਆਲਾ ਮਿਹਰ ਕਰ ਕੇ ਕਿਸੇ ਵਿਰਲੇ ਨੂੰ ਹੀ ਦਿੰਦੇ ਹਨ (ਜਦ ਕੋਈ ਨਾ ਪੀਵੇ) ਤਾਂ ਪਛੋਤਾਉਂਦੇ ਨਹੀਂ।
Getting pleased, that Lord goes on giving the cup of His grace to the rare ones and never regrets.
ਕਿਹੁਨਵਸਾਵੈਕਿਹੈਦਾਗੁਨਹਕਰਾਇਹੁਕਮੁਬਖਸਾਵੈ।
(ਕਿਉਂ ਜੋ ਜਾਣਦੇ ਹਨ ਕਿ) ਵੱਸ ਕਿਸੇ ਦੇ ਨਹੀਂ, ਕਿਸੇ ਦਾ ਗੁਨਾਹ (ਏਹ ਨਾਂਹ) ਕਰਾਉਂਦਾ ਹੈ (ਏਸ ਗੁਨਾਹ ਦੀ ਕੋਈ ਕਾਰ ਪਰਮੇਸ਼ੁਰ) ਤੋਂ ਬਖਸ਼ਾਵੇ, (ਉਸ ਦਾ) ਹੁਕਮ (ਸਮਰੱਥ ਹੈ ਬਖਸ਼ਣੇ ਦਾ। ਭਾਵੇਹ ਕਿ ਅੰਤਹਕਰਨ ਤੇ ਪਾਪਾਂ ਦੀ ਜੋ ਮੈਲ ਹੈ ਸੋ ਪੇਸ਼ ਨਹੀਂ ਜਾਣ ਦੇਂਦੀ, ਏਹ ਮੈਲ ਨਾਂਹ ਕਰਾਉਂਦੀ ਹੈ, ਏਸ ਕਰ ਕੇ ਪਹਿਲੇ ਅੰਤਹ
None is to blame, lie himself makes the creatures commit crime and himself pardons their sins in the hukam, the divine will.
ਹੋਰੁਨਜਾਣੈਪਿਰਮਰਸੁਜਾਣੈਆਪਕੈਜਿਸੁਜਣਾਵੈ।
ਪ੍ਰੇਮ ਦੇ ਰਸ ਨੂੰ ਹੋਰ ਕੋਈ ਨਹੀਂ ਜਾਣਦਾ ਜਾਂ (ਗੁਰੂ ਜੀ) ਆਪ ਜਾਂ ਜਿਸ ਨੂੰ (ਗੁਰੂ ਜੀ) ਜਣਾਉਂਦੇ ਹਨ ਜਾਣਦਾ ਹੈ। ('ਇਹੁ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ) '।
None else understands the mystery of the delight of His love; only He himself knows or the one whom He makes to know.
ਵਿਰਲੇਗੁਰਮੁਖਿਅਲਖੁਲਖਾਵੈ।੯।
(੯) ਵਿਰਲੇ (ਨੂੰ ਜੋ) ਗੁਰਮੁਖ ਹੈ, ਅਲਖ (ਵਾਹਿਗੁਰੂ ਆਪਣਾ ਆਪ) ਲਖਾਉਂਦਾ ਹੈ।
Any rare gurmukh beholds the glimpse of that imperceptible Lord.
ਪਉੜੀ੧੦
ਵੇਦਕਤੇਬਵਖਾਣਦੇਸੂਫੀਹਿੰਦੂਮੁਸਲਮਾਣਾ।
ਹਿੰਦੂ (ਰਿਗ, ਯੁਜਰ, ਸ਼ਾਮ, ਅਥਰਬਨ) ਵੇਦਾਂ ਦਾ ਅਰ ਮੁਸਲਮਾਨ (ਤਰੀਕਤ, ਹਕੀਕਤ, ਸ਼ਰੀਅਤ ਮਾਰਫਤ ਯਾ ਕੁਰਾਨ ਅੰਜੀਲ, ਤੌਰੇਤ, ਜ਼ਬੂਰ ਚਾਰ) ਕਤੇਬਾਂ ਦਾ ਵਖ੍ਯਾਣ ਕਰਦੇ ਹਨ, (ਪਰੰਤੂ ਦੋਵੇਂ) ਸੋਫੀ ਹਨ, (ਭਾਵ ਪ੍ਰੇਮ ਦੇ ਪਿਆਲੇ ਤੋਂ ਰਹਤ ਬੇਅਮਲੀ ਹਨ)।
Devoid of the love (of the Lord) Hindu and Muslim scholars describe the Vedas and the Katebas respectively.
ਮੁਸਲਮਾਣਖੁਦਾਇਦੇਹਿੰਦੂਹਰਿਪਰਮੇਸੁਰੁਭਾਣਾ।
ਮੁਸਲਮਾਨ ਖੁਦਾ ਨੂੰ ਮੰਨਦੇ, ਤੇ ਹਿੰਦੂਆਂ ਨੂੰ ਪਰਮੇਸ਼ੁਰ (ਦਾ ਨਾਮ) ਹਰੀ ਭਾਉਂਦਾ ਹੈ।
Muslims are men of Allah and the Hindus love Hari (Visnu), the supreme god. Muslims have faith in Kalima, the sacred formula of Muslims, sunnat,
ਕਲਮਾਸੁੰਨਤਸਿਦਕਧਰਿਪਾਇਜਨੇਊਤਿਲਕੁਸੁਖਾਣਾ।
ਕਲਮਾਂ ਅਰ ਸੁੰਨਤ ਪੁਰ ਭਰੋਸਾ (ਮੁਸਲਮਾਨਾਂ ਨੂੰ), ਜਨੇਊ ਪਾਉਣਾ ਅਰ ਤਿਲਕ ਲਾਉਣਾ (ਹਿੰਦੂਆਂ ਨੂੰ) ਸੁਖਾਉਂਦਾ ਹੈ।
And circumcision, and Hindus feel comfortable with the flak, sandal paste mark and the sacred thread, janett
ਮਕਾਮੁਸਲਮਾਨਦਾਗੰਗਬਨਾਰਸਦਾਹਿੰਦੁਵਾਣਾ।
ਮੱਕਾ ਮੁਸਲਮਾਨਾਂ ਦਾ (ਤੀਰਥ) ਹੈ ਅਰ ਹਿੰਦੂਆਂ ਦਾ ਗੰਗਾ ਤੇ ਕਾਂਸ਼ੀ ਹੈ।
The pilgrimage centre of Muslims is Mecca and that of the Hindus Banaras situated on the bank of Ganges.
ਰੋਜੇਰਖਿਨਿਮਾਜਕਰਿਪੂਜਾਵਰਤਅੰਦਰਿਹੈਰਾਣਾ।
(ਅਜਿਹਾ ਹੀ) ਰੋਜ਼ੇ ਰਖ ਤੇ ਨਿਮਾਜ਼ ਪੜ੍ਹ ਅਰ ਪੂਜਾ ਪਾਠ ਕਰਨ ਵਿਖੇ ਦੋਵੇਂ ਹੈਰਾਣ ਹੋ ਰਹੇ ਹਨ।
The former undertake rozas, fasts, and namaz, prayer, whereas the latter feel ecstasy (in their worship and fasts).
ਚਾਰਿਚਾਰਿਮਜਹਬਵਰਨਛਿਅਘਰਿਗੁਰੁਉਪਦੇਸੁਵਖਾਣਾ।
ਚਾਰੇ ਮਜ਼ਹਬ, ਚਾਰੇ ਵਰਣ, ਛੀ ਸ਼ਾਸਤ੍ਰਾਂ ਦੇ ਛੀ ਮਤ ਤੇ ਛੀ ਗੁਰੂ (ਭਿੰਨ ਭਿੰਨ) ਉਪਦੇਸ਼ ਕਰਦੇ ਹਨ।
They each have four sects or castes. Hindus have their six philosophies which they preach in every home.
ਮੁਸਲਮਾਨਮੁਰੀਦਪੀਰਗੁਰੁਸਿਖੀਹਿੰਦੂਲੋਭਾਣਾ।
ਮੁਸਲਮਾਨ ਪੀਰ (ਆਪਣੇ) ਮੁਰੀਦਾਂ ਪਰ (ਅਰ) ਹਿੰਦੂਆਂ ਦੇ(ਆਗੂ ਆਪਣੀਆਂ) ਪੱਧਤਾਂ ਪੁਰ ਲੋਭ ਰਹੇ (ਆਪੋ ਆਪਣੇ) ਪੰਥ ਵਧਾਉਂਦੇ ਹਨ।
Muslims have the traditions of Murids and Pirs
ਹਿੰਦੂਦਸਅਵਤਾਰਕਰਿਮੁਸਲਮਾਣਇਕੋਰਹਿਮਾਣਾ।
ਹਿੰਦੂ ਦਸਾਂ ਅਵਤਾਰਾਂ ਪੁਰ ਅਰ ਮੁਸਲਮਾਨ ਇਕੋ ('ਰਹਮਾਣ') ਖੁਦਾ ਪੁਰ ਯਕੀਨ ਰਖਦੇ ਹਨ।
Whereas the Hindus love to ten incarnations (of God), the Muslims have their single Khuda, Allah.
ਖਿੰਜੋਤਾਣੁਕਰੇਨਿਧਿਙਾਣਾ।੧੦।
(੯) (ਗੱਲ ਕੀ ਆਪੋ ਆਪਣੇ ਪਾਸੇ) ਧਿੰਗਾ ਸ਼ਾਹੀ ਨਾਲ ਖਿੱਚਾ ਖਿੱਚੀ ਕਰ ਰਹੇ ਹਨ।
They both have in vain created many tensions.
ਪਉੜੀ੧੧
ਅਮਲੀਖਾਸੇਮਜਲਸੀਪਿਰਮੁਪਿਆਲਾਅਲਖੁਲਖਾਇਆ।
(ਜਿਹੜੇ) ਖਾਸ ਮਜਲਸ (ਅਰਥਾਤ ਅਕਾਲ ਪੁਰਖ ਦੀ ਸਤਿਸੰਗਤ) ਦੇ ਅਮਲੀ ਹਨ, ਓਹ ਪ੍ਰੇਮ ਦਾ ਪਿਆਲਾ ਪੀਕੇ ਅਲਖ (ਵਾਹਿਗੁਰੂ) ਨੂੰ ਲਖਦੇ ਹਨ (ਵਾਹਿਗੁਰੂ ਨੂੰ ਅਨੁਭਵ ਕਰਦੇ ਤੇ ਹਰਦਮ ਲਿਵ ਵਿਚ ਰਹਿੰਦੇ ਹਨ। ਵਿਸ਼ੇਖ ਕਥਨ ਅਗੇ ਕਰਦੇ ਹਨ)।
The special admirers gathered in the assembly (holy congregation), through the cup of love have beholden the imperceptible (Lord).
ਮਾਲਾਤਸਬੀਤੋੜਿਕੈਜਿਉਸਉਤਿਵੈਅਠੋਤਰੁਲਾਇਆ।
ਮਾਲਾ ਅਤੇ ਤਸਬੀ ਨੂੰ ਤੋੜਕੇ ਜਿੱਕੁਰ ਸੌ ਤਿਵੇਂ ਅੱਠ ਉਪਰ ਸੌ ਜਾਣਦੇ ਹਨ (ਭਾਵ ਗਿਣਤੀ ਨਾਲ ਭਜਨ ਨਹੀਂ ਕਰਦੇ, 'ਊਠਤ ਬੈਠਤ ਸੋਵਤ ਨਾਮ॥ ਕਹੁ ਨਾਨਕ ਜਨ ਕੈ ਸਦ ਕਾਮ॥' ਏਹ ਕਰਦੇ ਹਨ)।
They break the restriction of beads (Muslim rosary) and for them the number of beads as hundred or one hundred and eight are immaterial.
ਮੇਰੁਇਮਾਮੁਰਲਾਇਕੈਰਾਮੁਰਹੀਮੁਨਨਾਉਂਗਣਾਇਆ।
ਮਾਲਾ ਦੇ ਸਿਰ ਦਾ ਮਣਕਾ ਅਰ ਇਮਾਮ ਨੂੰ ਇਕ ਜਾਣਿਆਂ ਰਾਮ ਰਹੀਮ ਦਾ ਨਾਉਂ ਨਹੀਂ ਗਿਣਿਆ (ਗਿਣਤੀ ਤੋੜ ਦਿੱਤੀ)।
They combine Meru (the last bead of Hindu rosary) and Imam (the last bead of Muslim roasary) and keep no distinction between Ram and Rahim (as names of the Lord).
ਦੁਇਮਿਲਿਇਕੁਵਜੂਦੁਹੁਇਚਉਪੜਸਾਰੀਜੋੜਿਜੁੜਾਇਆ।
(ਗੱਲ ਕੀ) ਦੁਹਾਂ (ਉਕਤ ਰਾਮ ਰਹੀਮ) ਨੂੰ ਇਕ ਸਰੀਰ ਸਮਝਕੇ ਸਾਰੀ ਸੰਸਾਰ ਦੀ ਬਾਜ਼ੀ ਨੂੰ ਚਉਪੜ ਦੀ ਬਾਜ਼ੀ ਦਾ ਜੋੜ ਸਮਝਦੇ ਹਨ।
Joining together they become one body and consider this world as the game of oblong dice.
ਸਿਵਸਕਤੀਨੋਲੰਘਿਕੈਪਿਰਮਪਿਆਲੇਨਿਜਘਰਿਆਇਆ।
ਸ਼ਿਵ ਸ਼ਕਤੀ ਨੂੰ ਲੰਘਕੇ (ਦ੍ਵੰਦਾਤੀਤ ਹੋਕੇ) ਪ੍ਰੇਮ ਪਿਆਲਾ ਪੀਕੇ ਆਪਣੇ ਸਰੂਪ ਵਿਚ ਆਉਂਦੇ ਹਨ।
Transcending the illusory phenomenon of the actions of Siva and his Sakti, they quaff the cup of love and stabilize in their own self.
ਰਾਜਸੁਤਾਮਸੁਸਾਤਕੋਤੀਨੋਲੰਘਿਚਉਥਾਪਦੁਪਾਇਆ।
ਸਤੋ, ਤਮੋ, ਰਜੋ, ਤਿੰਨ ਗੁਣਾਂ ਤੋਂ ਲੰਘ ਕੇ ('ਚੌਥਾ ਪਦ') ਤੁਰੀਆ ਪਦ ਵਿਖੇ ਸਿਥਿਰ ਰਹਿੰਦੇ ਹਨ।
Going beyond the three qualities of nature, the rajas, tamas and sattv, they attain the fourth stage of supreme equipoise.
ਗੁਰਗੋਵਿੰਦਖੁਦਾਇਪੀਰੁਗੁਰਸਿਖਪੀਰੁਮੁਰੀਦੁਲਖਾਇਆ।
ਗੋਬਿੰਦ (ਵਾਹਿਗੁਰੂ) ਗੁਰੂ ਹੈ, ਖੁਦਾ (ਵਾਹਿਗੁਰੂ) ਪੀਰ ਹੈ 'ਗੁਰ ਸਿਖ' ਤੇ 'ਪੀਰ ਦਾ ਮੁਰੀਦ' ਇਕੋ ਲਖਦੇ ਹਨ, (ਭਾਵ-ਅਰਥ ਨੂੰ ਸਮਝਦੇ ਹਨ ਅੱਖਰਾਂ ਪਰ ਨਹੀਂ ਲੜਦੇ)।
Guru, Gobind and Khuda and Pir are all one, and the Sikhs of the Guru hold and know the inner truth of the Pir and Murid. i.e. the spiritual leader and the follower disciple.
ਸਚੁਸਬਦਪਰਗਾਸੁਕਰਿਸਬਦੁਸੁਰਤਿਸਚੁਸਚਿਮਿਲਾਇਆ।
ਸੱਚੇ ਸ਼ਬਦ ਦਾ ਪ੍ਰਕਾਸ਼ ਕਰ ਕੇ ਅਰ ਸ਼ਬਦ ਵਿਖੇ ਸੁਰਤ ਲਾਕੇ ਸਚ ਵਿਚ ਸਚ ਮਿਲਾਉਂਦੇ ਹਨ।
Enlightened by the true word and merging their consciousness in the Word they absorb their own truth into the supreme truth.
ਸਚਾਪਾਤਿਸਾਹੁਸਚੁਭਾਇਆ।੧੧।
(੯) (ਇਕ ਅਕਾਲ ਪੁਰਖ ਨੂੰ) ਸੱਚਾ ਪਾਤਸ਼ਾਹ (ਜਾਣਦੇ ਅਰ) ਸੱਚ ਨਾਲ (ਤਨੋਂ ਮਨੋਂ) ਪ੍ਰੀਤਿ ਰਖਦੇ ਹਨ।
They love only the true emperor (Lord) and the truth.
ਪਉੜੀ੧੨
ਪਾਰਬ੍ਰਹਮੁਪੂਰਨਬ੍ਰਹਮੁਸਤਿਗੁਰੁਸਾਧਸੰਗਤਿਵਿਚਿਵਸੈ।
ਨਿਰਗੁਣ ਬ੍ਰਹਮ ਪੂਰਣ ਬ੍ਰਹਮ (ਸਗੁਣ ਮੂਰਤੀ ਹੋਕੇ) ਸਤਿਗੁਰੂ (ਗੁਰੂ ਨਾਨਕ ਦਾ ਰੂਪ) ਸਾਧ ਸੰਗਤ ਵਿਚ ਵਸਦਾ ਹੈ।
The true Guru is the transcendent perfect Brahm and resides in the holy congregation.
ਸਬਦਿਸੁਰਤਿਅਰਾਧੀਐਭਾਇਭਗਤਿਭੈਸਹਜਿਵਿਗਸੈ।
ਗੁਰੂ ਦੇ ਸ਼ਬਦ ਵਿਖੇ ਸੁਰਤ ਲਾਕੇ (ਰਿਦੇ ਵਿਖੇ) ਪ੍ਰੇਮਾ ਭਗਤੀ ਅਰ ਭੈ ਨਾਲ ਧਿਆਨ ਕਰੀਏ (ਤਾਂ) ਸਹਿਜੇ ਹੀ ਪ੍ਰਕਾਸ਼ਦਾ ਹੈ।
By absorbing the consciousness in the Word He is adored, and cherishing love, devotion and His awe He spontaneously blooms in the heart.
ਨਾਓਹੁਮਰੈਨਸੋਗੁਹੋਇਦੇਂਦਾਰਹੈਨਭੋਗੁਵਿਣਸੈ।
ਉਹ ਕਦੇ ਮਰਦਾ (ਜਨਮਦਾ ਨਹੀਂ) ਅਰ ਨਾ ਕਦੇ ਉਨ੍ਹਾਂ ਦਾ ਸੋਗ ਹੋਇਆ ਹੈ, (ਉਹ ਸਦਾ) ਦੇਂਦਾ ਰਹਿੰਦਾ ਹੈ, (ਅਰ ਸੰਤਾਂ ਨੂੰ ਉਸ ਦੀ ਦਾਤ ਦਾ) ਭੋਗ ਕਦੇ ਘਟਦਾ ਨਹੀਂ ਹੈ, (ਭਾਵ-ਉਹ ਅਜੋਨਿ, ਅਮਰ ਹੈ, ਇਸ ਕਰ ਕੇ ਦਾਤ ਬੀ ਕਦੀ ਨਹੀਂ ਮੁਕਦੀ ਤੇ ਇਸੇ ਕਰ ਕੇ ਸ਼ੋਕ ਨਹੀਂ ਹੁੰਦਾ)।
He never dies nor becomes sorrowful. He always goes on bestowing, and his bounties are never exhausted.
ਗੁਰੂਸਮਾਣਾਆਖੀਐਸਾਧਸੰਗਤਿਅਬਿਨਾਸੀਹਸੈ।
(ਲੋਕ) ਕਹਿੰਦੇ ਹਨ ਕਿ ਗੁਰੂ ਸਮਾ ਗਿਆ (ਅਰਥਾਤ ਮਰ ਗਿਆ ਹੈ, ਪਰੰਤੂ) ਸਾਧ ਸੰਗਤ (ਦੇ ਲੋਕ ਗੁਰੂ ਨੂੰ) ਅਬਿਨਾਸ਼ੀ (ਜਾਣ ਲੋਕਾਂ ਨੂੰ) ਹੱਸਦੇ ਹਨ, (ਕਿਉਂ ਜੋ ਗੁਰੂ ਸਦਾ ਹਾਜ਼ਰ ਨਾਜ਼ਰ ਹਨ, ਅਥਵਾ ਗੁਰੂ ਨੂੰ ਲੋਕੀਂ ਮਰ ਗਿਆ ਸਮਝਦੇ ਹਨ, ਪਰ ਗੁਰੂ ਅਬਿਨਾਸ਼ੀ ਸਾਧ ਸੰਗਤ ਵਿਚ ਪ੍ਰਕਾਸ਼ਮਾਨ ਹੈ)।
People say that the Guru has passed away but the holy congregation smilingly accepts Him as indestructible.
ਛੇਵੀਂਪੀੜ੍ਹੀਗੁਰੂਦੀਗੁਰਸਿਖਾਪੀੜ੍ਹੀਕੋਦਸੈ।
ਛੀਵੀਂ ਪੀੜ੍ਹੀ ਗੁਰੂ ਦੀ (ਅਰਥਾਤ) ਗੁਰੂ ਹਰਿਗੋਬਿੰਦ ਜੀ ਦੀ ਹੈ, (ਉਹ ਆਪ ਆਪਣੀ) ਕਿਹੜੀ ਪੀੜ੍ਹੀ ਗੁਰ ਸਿਖਾਂ ਨੂੰ ਦੱਸਦੇ ਹਨ? (ਉੱਤਰ ਅਗਲੀ ਤੁਕ ਵਿਚ ਹੈ)।
Guru (Hargobind) is the sixth generation of Gurus but who can tell about the generations of the Sikhs.
ਸਚੁਨਾਉਂਸਚੁਦਰਸਨੋਸਚਖੰਡਸਤਿਸੰਗੁਸਰਸੈ।
ਸੱਚਾ ਨਾਉਂ, ਸੱਚਾ ਦਰਸ਼ਨ, ਸਤਿਸੰਗਤ ਰੂਪ ਸੱਚਾ ਖੰਡ ਹੈ, ਤਿੱਥੇ ਸ਼ੋਭਨੀਕ ਹਨ, (ਪੁਨਾ:-ਕਰੋ ਕੀ?)
The concepts of true name, true glimpse, and the true abode get their explanation only in the holy congregation.
ਪਿਰਮਪਿਆਲਾਸਾਧਸੰਗਿਭਗਤਿਵਛਲੁਪਾਰਸੁਪਰਸੈ।
ਸਾਧ ਸੰਗਤ ਵਿਚ ਪ੍ਰੇਮ ਦਾ ਪਿਆਲਾ ਪੀਓ ਜਿਥੇ ਭਗਤ ਵੱਛਲ ਗੁਰੂ ਪਾਰਸ (ਵੱਸਦਾ ਹੈ ਉਸ ਨੂੰ) ਪਰਸੋ।
The cup of love is quaffed in the holy congregation and there only the touch of the philosopher's stone (Lord), loving to devotees is received.
ਨਿਰੰਕਾਰੁਅਕਾਰੁਕਰਿਹੋਇਅਕਾਲਅਜੋਨੀਜਸੈ।
(ਉਥੇ) ਨਿਰੰਕਾਰ ਆਕਾਰ ਵਾਲਾ ਹੋਕੇ ਅਕਾਲ ਤੇ ਅਜੋਨੀ ਦਾ ਜੱਸ ਕਰ ਰਿਹਾ ਹੈ।
In the holy congregation, the formless one assumes form and there only the unborn, timeless
ਸਚਾਸਚੁਕਸੌਟੀਕਸੈ।੧੨।
(੯) ਸੱਚਾ ਸੱਚ ਦੀ ਕਸਉਟੀ ਤੇ ਕਸ ਲਾਉਂਦਾ ਹੈ(ਭਾਵ ਜਗ੍ਯਾਸੂ ਬੀ ਸੱਚਾ ਚਾਹੀਏ, ਵਿਤੰਡਾ ਵਾਦੀ ਨਾ ਹੋਵੇ)
Being is eulogized. The truth only prevails there and everyone is tested on the touchstone of truth there.
ਪਉੜੀ੧੩
ਓਅੰਕਾਰਅਕਾਰੁਕਰਿਤ੍ਰੈਗੁਣਪੰਜਤਤਉਪਜਾਇਆ।
ਓਅੰਕਾਰ (ਵਾਹਿਗੁਰੂ) ਨੇ ਤਿੰਨ ਗੁਣਾਂ ਦੇ ਅਕਾਰ ਕਰ ਕੇ ਪੰਜ ਤੱਤ ਰਚੇ।
The supreme Reality assuming the form of Oankar created the three qualities (of matter) and the five elements.
ਬ੍ਰਹਮਾਬਿਸਨੁਮਹੇਸੁਸਾਜਿਦਸਅਵਤਾਰਚਲਿਤਵਰਤਾਇਆ।
ਬ੍ਰਹਮਾਂ (ਰਜੋ ਗੁਣ), ਬਿਸ਼ਨੂੰ (ਸਤੋ ਗੁਣ), ਮਹੇਸ਼ (ਤਮੋ ਗੁਣ ਬਣਾਕੇ) ਦਸ ਅਵਤਾਰਾਂ ਦੇ ਕੌਤਕ ਦਾ ਖੇਲ ਰਚ ਦਿੱਤਾ।
Creating Brahma, Visnu and Mahes'a he performed the sports of ten incarnations.
ਛਿਅਰੁਤਿਬਾਰਹਮਾਹਕਰਿਸਤਿਵਾਰਸੈਂਸਾਰਉਪਾਇਆ।
ਛੀ ਰੁੱਤਾਂ, ਬਾਰਾਂ ਮਹੀਨੇ ਕਰ ਕੇ ਸੱਤ ਵਾਰ ਸੰਸਾਰ ਵਿਖੇ ਬਣਾਏ (ਕਿ ਇਨ੍ਹਾਂ ਥੋਂ ਜੀਵ ਵਿਹਾਰ ਤੋਰਿਆ ਕਰਨ)।
Producing six seasons, twelve months and seven days he created the whole world.
ਜਨਮਮਰਨਦੇਲੇਖਲਿਖਿਸਾਸਤ੍ਰਵੇਦਪੁਰਾਣਸੁਣਾਇਆ।
(ਇਨ੍ਹਾਂ ਨੇ ਹੀ) ਜਨਮ ਮਰਣ ਦੇ ਲੇਖ ਲਿਖ ਦਿੱਤੇ, ਨਾਨਾ ਪ੍ਰਕਾਰ ਦੇ ਧਰਮ ਪੁਸਤਕ (ਸ਼ਾਸਤ੍ਰ ਅਰ ਵੇਦ ਪੁਰਾਣ) ਸੁਣਾਏ, (ਅਗਲੀ ਪਉੜੀ ਵਿਚ ਖੋਲ੍ਹਣਗੇ ਕਿ ਏਹ ਬ੍ਰਹਮਾਂ ਨੇ ਬਣਾਏ)।
Scribing the writs of birth and death, He recited the Vedas, Shastras and the Puranas.
ਸਾਧਸੰਗਤਿਦਾਆਦਿਅੰਤੁਥਿਤਨਵਾਰੁਨਮਾਹੁਲਿਖਾਇਆ।
ਸਾਧ ਸੰਗਤ ਦੇ ਆਦ ਅੰਤ ਦਾ ਥਿਤ ਵਾਰ ਮਹੀਨਾ ਕੋਈ ਨਹੀਂ ਲਿਖਾਇਆ, (ਕਿਉਂ ਨਹੀਂ ਲਿਖਾਇਆ?)
About the beginning and end of the holy congregation He did not prescribe any date, day or month.
ਸਾਧਸੰਗਤਿਸਚੁਖੰਡੁਹੈਨਿਰੰਕਾਰੁਗੁਰੁਸਬਦੁਵਸਾਇਆ।
ਸਾਧ ਸੰਗਤ ਸਚਖੰਡ ਹੈ, ਨਿਰੰਕਾਰ ਰੂਪ ਗੁਰੂ ਨੇ (ਆਪਣੇ) ਸ਼ਬਦ ਨਾਲ ਵਸਾਇਆ ਹੈ, (ਭਾਵ ਨਿਰੰਕਾਰ ਦੇ ਬਚਨ ਨਾਲ ਬਣਿਆ ਹੈ ਅਰ ਨਿਰੰਕਾਰ ਦਾ ਹੀ ਸਰੂਪ ਹੈ, ਅੱਗੇ ਬ੍ਰਿੱਛ ਦਾ ਦ੍ਰਿਸ਼ਟਾਂਤ ਦਿੰਦੇ ਹਨ)।
Holy congregation is the abode of truth wherein resides the formless One in the form of Word.
ਬਿਰਖਹੁਂਫਲੁਫਲਤੇਬਿਰਖੁਅਕਲਕਲਾਕਰਿਅਲਖੁਲਖਾਇਆ।
ਬ੍ਰਿੱਛ ਥੋਂ ਫਲ, ਫਲ ਬੋਂ ਬ੍ਰਿੱਛ ਹੁੰਦਾ ਹੈ, (ਪਰੰਤੂ ਆਦ ਕਾਰਣ ਪਰਤੀਤ ਨਹੀਂ ਹੁੰਦਾ। ਤਿਹਾ ਹੀ ਸਾਧ ਸੰਗਤ ਸੱਚਾ ਖੰਡ ਬੀ ਅਨਾਦੀ ਹੈ) 'ਅਕਲ' (ਪਰਮਾਤਮਾ) ਨੇ (ਆਪਣੀ) ਸ਼ਕਤੀ ਨਾਲ ਇਹ ਅਲੱਖ (ਵਸਤੂ ਸਾਧ ਸੰਗਤ) ਦਿਖਾ ਦਿੱਤੀ ਹੈ।
Creating fruit from tree and tree from fruit i.e. making disciple of the Guru and then from disciple the Guru, the Lord has laid down the mystery of His perfect imperceptible form.
ਆਦਿਪੁਰਖੁਆਦੇਸੁਕਰਿਆਦਿਪੁਰਖੁਆਦੇਸੁਕਰਾਇਆ।
ਆਦੀ ਪੁਰਖ (ਪਰਮਾਤਮਾ) ਨੂੰ ਜੋ 'ਆਦੇਸ਼' (ਨਮਸਕਾਰ) ਕਰਦੇ ਹਨ (ਯਾ ਦੇਸ਼ ਕਾਲ ਵਸਤੂ ਦੇ ਭੇਦ ਥੋਂ ਰਹਿਤ ਸਮਝਦੇ ਹਨ) ਓਹ ਆਦਿ ਪੁਰਖ ਆਦੇਸ ਦਾ ਰੂਪ ਹੋ ਜਾਂਦੇ ਹਨ। (ਅਥਵਾ-ਆਦਿ ਪੁਰਖ ਗੁਰ ਨਾਨਕ ਨੂੰ ਗੁਰੂ ਅੰਗਦ ਥੋਂ ਆਦੇਸ-ਨਮਸਕਾਰ-ਕਰਾਕੇ ਆਦਿ ਪੁਰਖ-ਗੁਰ ਨਾਨਕ ਤੋਂ ਨਮਸ਼ਕਾਰ ਕਰਵਾਈ, ਇਹ ਅਰਥ ਸ਼ੁਧ ਪ੍ਰਤੀਤ ਦੇਂਦਾ ਹੈ)।
The Gurus themselves bowed before the primeval Lord and made others also bow before Him.
ਪੁਰਖੁਪੁਰਾਤਨੁਸਤਿਗੁਰੂਓਤਪੋਤਿਇਕੁਸੂਤ੍ਰਬਣਾਇਆ।
(੯) ਸਤਿਗੁਰੂ ਜੀ ਦਾ ਪੁਰਖ (ਵਜੂਦ) ਸਨਾਤਨ ਹੈ, ਤਾਣਾ ਪੇਟਾ ਇਕੋ ਸੂਤ ਬਣਾਇਆ ਹੈ, (ਭਾਵ, ਗੁਰੂ ਅੰਗਦ, ਗੁਰੂ ਨਾਨਕ ਤਾਣੇ ਪੇਟੇ ਵਾਂਗੂੰ ਸਿਖ ਗੁਰੂ ਹਨ, ਪਰ ਉਂ ਦੋਵੇਂ ਸੂਤ ਹਨ ਅਰ ਗੁਰੂ ਦਾ ਵਜੂਦ ਇਸ ਸੰਸਾਰ ਤੇ ਆਉਣ ਦੇ ਸਮੇਂ ਤੋਂ ਹੀ ਨਹੀਂ ਮੁੰਢ ਦਾ ਹੀ ਹੈ, ਸਨਾਤਨ ਹੈ। ਇਹ ਮਤਲਬ ਨਹੀਂ ਕਿ ਦੋ ਅਨਾਦੀ ਰੱਬ ਹਨ,
The true Guru is the primordial Lord who is pervading this creation as does a thread in the rosary.
ਵਿਸਮਾਦੈਵਿਸਮਾਦੁਮਿਲਾਇਆ।੧੩।
(੧੦) ਅਚਰਜ ਰੂਪ ਵਿਖੇ ਅਸਚਰਜ ਰੂਪ ਮਿਲੇ ਹਨ।
Guru Himself is the wonder who is one with the supreme wonder.
ਪਉੜੀ੧੪
ਬ੍ਰਹਮੇਦਿਤੇਵੇਦਚਾਰਿਚਾਰਿਵਰਨਆਸਰਮਉਪਜਾਏ।
ਬ੍ਰਹਮਾਂ ਨੇ ਚਾਰ ਵੇਦ ਦਿਤੇ, ਚਾਰ ਵਰਣ, ਚਾਰ ਆਸ਼ਰਮ ਉਤਪੱਤ ਕੀਤੇ ਹਨ।
Brahma gave four Vedas and created four vamas and four stages of life (brahmchary, grihasth, vanaprasth and sannyas).
ਛਿਅਦਰਸਨਛਿਅਸਾਸਤਾਛਿਅਉਪਦੇਸਭੇਸਵਰਤਾਏ।
ਛੀ ਦਰਸ਼ਨ, ਛੀ ਸ਼ਾਸਤ੍ਰ, ਛੀ ਉਹਨਾਂ ਦੇ ਉਪਦੇਸ਼ ਤੇ ਭੇਸ (ਭਿੰਨ ਭਿੰਨ) ਵਰਤਾਏ ਹਨ।
He created the six philosophies, their six texts. teachings and their corresponding sects.
ਚਾਰੇਕੁੰਡਾਂਦੀਪਸਤਨਉਖੰਡਦਹਦਿਸਿਵੰਡਵੰਡਾਏ।
ਚਾਰ ਕੁੰਡਾਂ, ਸੱਤ ਦੀਪ, ਨਵ ਖੰਡ, ਦਸ ਦਿਸ਼ਾ ਦੀ ਵੰਡ ਕਰ ਦਿਤੀ।
He distributed the whole world into the four corners, seven continents, nine divisions and ten directions.
ਜਲਥਲਵਣਖੰਡਪਰਬਤਾਂਤੀਰਥਦੇਵਸਥਾਨਬਣਾਏ।
ਜਲ ਅਤੇ ਥਲ, ਬਣ ਖੰਡਾਦਿਕ ਤੀਰਥ ਦੇਵ ਸਥਾਨ ਰਚੇ।
Water, earth, forests, mountains, pilgrimage centres and the abodes of gods were created.
ਜਪਤਪਸੰਜਮਹੋਮਜਗਕਰਮਧਰਮਕਰਿਦਾਨਕਰਾਏ।
ਜਪ ਤਪ ਸੰਜਮ ਹੋਮ, ਜੱਗ ਦਾਨ ਧਰਮ (ਆਦਿਕ ਸ਼ੁਭ ਕਰਮ) ਬਣਾਏ।
He made the traditions of recitations, ascetic discipline, continence, burnt offerings, rituals, worships, charity etc.
ਨਿਰੰਕਾਰੁਨਪਛਾਣਿਆਸਾਧਸੰਗਤਿਦਸੈਨਦਸਾਏ।
ਨਿਰੰਕਾਰ ਨੂੰ ਕਿਸੇ ਪਛਾਣਿਆਂ ਨਹੀਂ, ਸਾਧ ਸੰਗਤ ਹੀ ਦੱਸਦੀ ਹੈ (ਪਰੰਤੂ ਜੀਵ ਦੱਸਣ ਵਾਲੇ ਥੋਂ 'ਨ ਦਸਾਏ') ਪੁੱਛਦਾ ਨਹੀਂ।
None has identified the formless Lord, because only holy congregation explains about the Lord but none goes there to ask about Him.
ਸੁਣਿਸੁਣਿਆਖਣੁਆਖਿਸੁਣਾਏ।੧੪।
ਅਖਾਣਾਂ ਨੂੰ ਸੁਣ ਸੁਣ ਕੇ (ਲੋਕਾਂ ਨੂੰ) ਕਹਿਕੇ ਸੁਣਾਂਵਦੇ ਹਨ।
People talk and hear about Him only on the basis of heresay (no one moves on the way of experience).
ਪਉੜੀ੧੫
ਦਸਅਵਤਾਰੀਬਿਸਨੁਹੋਇਵੈਰਵਿਰੋਧਜੋਧਲੜਵਾਏ।
ਵਿਸ਼ਨੂੰ ਨੇ ਦਸ ਅਵਤਾਰ ਧਾਰਕੇ ਵੈਰ ਵਿਰੋਧ ਪਾਕੇ ਸੂਰਮੇ ਲੜਾਏ।
In his ten incarnations Visnu caused the opposing warriors fight each other.
ਦੇਵਦਾਨਵਕਰਿਦੁਇਧੜੇਦੈਤਹਰਾਏਦੇਵਜਿਤਾਏ।
ਦੇਵ ਅਤੇ ਰਾਖਸ਼ਾਂ ਦੇ ਦੋ ਧੜੇ ਬਣਾ ਦੈਂਤ ਹਰਾ ਦਿਤੇ ਤੇ ਦੇਵਤੇ ਜਿਤਾਏ (ਫਤੇਮੰਦ ਕੀਤੇ)।
He created two factions of gods and demons and out of them he helped the gods win and caused the defeat of demons.
ਮਛਕਛਵੈਰਾਹਰੂਪਨਰਸਿੰਘਬਾਵਨਬੌਧਉਪਾਏ।
He created incarnations in the forms of Fish, Tortoise, Varah (Boar), Narsingh (Man-lion), Vaman (Dwarf) and the Buddh.
ਪਰਸਰਾਮੁਰਾਮਕ੍ਰਿਸਨੁਹੋਇਕਿਲਕਕਲੰਕੀਨਾਉਗਣਾਏ।
ਮੱਛ ੧, ਕੱਛ ੨। ਸ਼ੂਕਰਾਵਤਾਰ ੩, (ਨਰਬਿਆ) ਨਰ ਨਾਰਾਇਣ੪, ਬਾਵਨਾਂਵਤਾਰ ੫, ਬੋਧ੬, ਪਰਸਰਾਮ੭, ਰਾਮ੮, ਕ੍ਰਿਸ਼ਨ੯, ਕਿਲਕ ਦੇਸ਼ ਵਿਖੇ ਕਲਕੀਵਤਾਰ੧੦ ਨਾਵ ਰਖਾਇਆ।
The names of Pars'u Ram, Ram, Krsna, Kalki are also counted among his incarnations.
ਚੰਚਲਚਲਿਤਪਖੰਡਬਹੁਵਲਛਲਕਰਿਪਰਪੰਚਵਧਾਏ।
ਚੰਚਲਤਾਈ ਦੇ ਕੌਤਕ, ਪਖੰਡ, ਵਲ ਛਲ ਕਰ ਕੇ ਕਈ (ਪਰਪੰਚ) ਪਸਾਰੇ ਵਧਾ ਦਿਤੇ।
Through their deceptive and frolicsome characters, they increased delusions, deceits and convolutions.
ਪਾਰਬ੍ਰਹਮੁਪੂਰਨਬ੍ਰਹਮੁਨਿਰਭਉਨਿਰੰਕਾਰੁਨਦਿਖਾਏ।
ਪਾਰਬ੍ਰਹਮ, ਪੂਰਨ ਬ੍ਰਹਮ, ਨਿਰਭਉ ਨਿਰੰਕਾਰ ਨੂੰ (ਕਿਸੇ ਨੇ) ਨਾ ਦਿਖਾਇਆ, (ਆਪੋ ਆਪਣਾ ਹੀ ਨਾਮ ਜਪਾਉਂਦੇ ਰਹੇ)।
Nothing was done to have the glimpse of fearless, formless, transcendent, perfect Brahm. Ksatriyas were annihilated
ਖਤ੍ਰੀਮਾਰਿਸੰਘਾਰੁਕਰਿਰਾਮਾਯਣਮਹਾਭਾਰਤਭਾਏ।
(ਪਰਸਰਾਮ ਨੇ) ਖੱਤ੍ਰੀ ੨੧ ਵਾਰ ਮਾਰ ਕੇ ਨਾਸ਼ ਕਰ ਦਿਤੇ, ਰਾਮਾਇਣ ਅਤੇ ਮਹਾਂ ਭਾਰਤ (ਜੁੱਧ ਪੁਸਤਕ ਹੀ ਲੋਕਾਂ ਨੂੰ) ਭਾਏ।
And the Ramayan and the Mahabharat epics were composed to please the people.
ਕਾਮਕਰੋਧੁਨਮਾਰਿਓਲੋਭੁਮੋਹੁਅਹੰਕਾਰੁਨਜਾਏ।
ਕਾਮਾਦਿ ਵਿਖਯ ਕਿਸੇ ਅਵਤਾਰ ਨੇ ਨਾ ਮਾਰੇ, ਲੋਭ ਮੋਹ ਹੰਕਾਰ ਨਾ ਗਿਆ।
Lust and anger were not decimated, nor greed,infatuation and ego were wiped out.
ਸਾਧਸੰਗਤਿਵਿਣੁਜਨਮੁਗਵਾਏ।੧੫।
(ਘਰਬਾਰੀ=ਗ੍ਰਿਹਸਥੀ। ਪਰਚ=ਸ਼ਕਤੀਆਂ। ਚੇਟਕ=ਚਟਕ, ਪ੍ਰੇਮ। ਬੁਰਗੂ=ਨਾਦ ਵਿਸ਼ੇਖ।)
Without the holy congregation, the human birth was lost in vain.
ਪਉੜੀ੧੬
ਇਕਦੂਗਿਆਰਹਰੁਦ੍ਰਹੋਇਘਰਬਾਰੀਅਉਧੂਤੁਸਦਾਇਆ।
ਸ਼ਿਵ ਨੇ ਇਕ (ਮੂੰਹ) ਥੋਂ ਯਾਰਾਂ (ਮੂਹਾਂ ਵਾਲਾ ਸਰੂਪ) ਹੋਕੇ ਘਰ ਬਾਰੀ (ਗ੍ਰਿਹਸਥੀ) ਹੋਕੇ ਅਵਧੂਤ ਸਦਾਇਆ।
From one there became eleven Rudrs (Sivas).Even being a householder he was called a recluse.
ਜਤੀਸਤੀਸੰਤੋਖੀਆਂਸਿਧਨਾਥਕਰਿਪਰਚਾਲਾਇਆ।
ਜਤੀ, ਸਤੀ, ਸੰਤੋਖੀਆਂ, ਸਿੱਧਾਂ ਨਾਥਾਂ ਨੇ ਪਰਚਾ (ਪ੍ਰਵਿਰਤੀ) ਕਰਨ ਵਿਚ ਹੀ ਸਮਾਂ ਖਰਚ ਕੀਤਾ (ਸਿੱਧੀਆਂ ਆਦਿ ਵਿਚ ਲੱਗੇ ਰਹੇ)।
He loved celebates, followers of truth, contented ones, Siddhs (the proven ones) and naths, controllers of senses.
ਸੰਨਿਆਸੀਦਸਨਾਂਵਧਰਿਜੋਗੀਬਾਰਹਪੰਥਚਲਾਇਆ।
ਸੰਨਿਆਸੀਆਂ ਨੇ ਦਸ ਨਾਉਂ (ਗਿਰੀ ਪੁਰੀ ਭਾਰਥੀ ਆਦਿਕ) ਰਖ ਲੀਤੇ, ਜੋਗੀਆਂ (ਆਪਣੇ ਵੱਖਰੇ) ਬਾਰਾਂ ਪੰਥ ਚਲਾ ਦਿਤੇ।
Sannyasis adopted ten names and yogis also promulgated their twelve sects.
ਰਿਧਿਸਿਧਿਨਿਧਿਰਸਾਇਣਾਂਤੰਤਮੰਤਚੇਟਕਵਰਤਾਇਆ।
ਰਿਧੀਆਂ, ਸਿੱਧੀਆਂ, ਨਿਧਾਂ, ਤੰਤਰ, ਮੰਤਰਾਂ, ਰਸਾਇਣਾਂ ਦਾ ਚੇਟਕ ਵਰਤਾ ਦਿੱਤਾ, (ਭਾਵ ਕਿਸੇ ਨੂੰ ਕੋਈ ਨਾ ਕੋਈ ਚੇਟਕ ਲੱਗ ਗਿਆ)।
Riddhi, siddhis (miraculous powers), treasures, rasciree (chemical elixir), tantra, mantra and conjurations were introduced.
ਮੇਲਾਕਰਿਸਿਵਰਾਤਦਾਕਰਾਮਾਤਵਿਚਿਵਾਦੁਵਧਾਇਆ।
(ਸਿੱਧਾਂ ਨੇ) ਸ਼ਿਵਰਾਤਰੀ ਦਾ (ਵਟਾਲੇ ਵਿਖੇ) ਮੇਲਾ ਬਣਾ ਕੇ ਕਰਮਾਤਾਂ ਦੇ ਝਗੜੇ ਵਧਾ ਦਿੱਤੇ(ਕੋਈ ਤੂੰਬੀ ਕੋਈ ਫਹੁੜੀ ਉਡਾਉਣ ਲੱਗ ਪਿਆ)।
Sivaratri was celebrated as a fair and it increased the debates and the use of miraculous powers.
ਪੋਸਤਭੰਗਸਰਾਬਦਾਚਲੈਪਿਆਲਾਭੁਗਤਭੁੰਚਾਇਆ।
ਪੋਸਤ ਤੇ ਭੰਗ ਸ਼ਰਾਬ ਦੇ ਪਿਆਲੇ (ਜੋਗੀ ਪੀ ਕੇ) ਹੋਰਨਾਂ ਨੂੰ ('ਭਗਤੀਆਂ') ਲੱਡੂ ਪੇੜਿਆਂ ਦੇ ਗੱਫੇ ਦੇਣ ਲੱਗੇ।
The cups of hemp, opium and wine were consumed and enjoyed.
ਵਜਨਿਬੁਰਗੂਸਿੰਙੀਆਂਸੰਖਨਾਦਰਹਰਾਸਿਕਰਾਇਆ।
(ਫਕੀਰ ਲੋਕ ਬੁਰਗੂ ਨਾਦ ਪੂਰਣ, ਜੋਗੀ) ਸਿੰਙੀਆਂ ਵਜਾਉਣ (ਅਤੇ ਹੋਰ ਲੋਕ) ਸੰਖਾਂ ਦਾ ਨਾਦ ਕਰ ਕੇ ਰਹੁਰੀਤ ਪੂਰੀ ਕਰਨ ਲੱਗ।
Rules for blowing instruments, like singe - and the conch were set.
ਆਦਿਪੁਰਖੁਆਦੇਸੁਕਰਿਅਲਖੁਜਗਾਇਨਅਲਖੁਲਖਾਇਆ।
ਆਦਿ ਪੁਰਖ ਨੂੰ ਆਦੇਸ ਕਰ ਕੇ ਅਲਖ ਜਗਾਇਆ (ਅਲਖ ਅਲਖ ਕਹਿੰਦੇ ਫਿਰੇ) ਪਰੰਤੂ ਅਲਖ (ਪਰਮਾਤਮਾਂ) ਨੂੰ ਕਿਸੇ ਨਾ ਲਖਿਆ।
The primal Lord was saluted and invoked with the shouts of Alakh (the Imperceptible) but no one had perceived the Alakh.
ਸਾਧਸੰਗਤਿਵਿਣੁਭਰਮਿਭੁਲਾਇਆ।੧੬।
(੯) ਸਾਧ ਸੰਗਤ ਬਾਝ ਭਰਮ ਵਿਖੇ ਹੀ (ਉਕਤ ਸਿਵ, ਜਤੀ, ਸਤੀ, ਸੰਨਿਆਸੀ, ਸਿੱਧ, ਨਾਥ) ਭੁੱਲੇ ਰਹੇ।
Without holy congregation all remained duped by delusions.
ਪਉੜੀ੧੭
ਨਿਰੰਕਾਰੁਆਕਾਰੁਕਰਿਸਤਿਗੁਰੁਗੁਰਾਂਗੁਰੂਅਬਿਨਾਸੀ।
ਅਕਾਲ ਪੁਰਖ ਨੇ ਅਕਾਰ ('ਸਤਿਗੁਰੂ') ਗੁਰ ਨਾਨਕ ਦਾ ਕੀਤਾ ਹੈ, (ਆਪ) ਗੁਰੂਆਂ ਦੇ ਬੀ ਗੁਰੂ (ਅਤੇ ਅਬਿਨਾਸ਼ੀ ਹਨ।
The formless One has assumed form as the true Guru (Nanak Dev) who is the eternal Guru of the Gurus.
ਪੀਰਾਂਪੀਰੁਵਖਾਣੀਐਨਾਥਾਂਨਾਥੁਸਾਧਸੰਗਿਵਾਸੀ।
ਪੀਰਾਂ ਦੇ ਪੀਰ ਅਰ ਨਾਂਥਾਂ ਦੇ ਨਾਥ ਕਹੀਦੇ ਹਨ ਸਾਧ ਸੰਗਤ ਵਿਖੇ ਵਸਦੇ ਹਨ।
He is known as the pir of pirs(Muslim spiritualists) and that Master of masters resides in the holy congregation.
ਗੁਰਮੁਖਿਪੰਥੁਚਲਾਇਆਗੁਰਸਿਖੁਮਾਇਆਵਿਚਿਉਦਾਸੀ।
ਗੁਰਮੁਖਾਂ ਦਾ ਪੰਥ (ਆਪ ਨੇ) ਤੋਰਿਆ ਹੈ, ਗੁਰੂ ਦੇ ਸਿਖ ਮਾਇਆ ਵਿਖੇ ਰਹਿਕੇ (ਭਾਵ ਗ੍ਰਿਹਸਥ ਵਿਚ ਹੀ) ਉਦਾਸ ਬ੍ਰਿਤੀ ਰਖਦੇ ਹਨ (ਐਸੀ ਸੰਪ੍ਰ੍ਰਦਾਇ ਤੋਰੀ ਹੈ)।
He promulgated gurmukh panth, the way of Gurmukhs, and the Sikhs of the Guru remain detached even in maya.
ਸਨਮੁਖਿਮਿਲਿਪੰਚਆਖੀਅਨਿਬਿਰਦੁਪੰਚਪਰਮੇਸੁਰੁਪਾਸੀ।
ਜੋ ਸਨਮੁਖ ਹੋ ਕੇ ਮਿਲਣ ਉਨ੍ਹਾਂ ਨੂੰ ਪੰਚ ਕਹੀਦਾ ਹੈ, ਜਿਨ੍ਹਾਂ ਨੇ ('ਪੰਚਾਂ') ਸੰਤਾ ਦਾ ਬਿਰਦ (ਧਰਮ) ਧਾਰੇਦ ਕੀਤਾ ਹੈ ਪਰਮੇਸ਼ੁਰ ਪਾ; ਰਹਿੰਦੇ ਹਨ, (ਅਥਵਾ ਪਰਮੇਸ਼ੁਰ ਪਾਸ ਨੇੜੇ ਸਮਝਦੇ ਹਨ)
Those present themselves before the Guru are known as panches (the eminent ones) and the reputation of such panches is protected by the Lord.
ਗੁਰਮੁਖਿਮਿਲਿਪਰਵਾਣਪੰਚਸਾਧਸੰਗਤਿਸਚਖੰਡਬਿਲਾਸੀ।
ਗੁਰਮੁਖ ਦਾ ਮੇਲ ਹੀ ਪੰਚ ਪਰਵਾਣ ਹੈ (ਜਿਹਾ ਜਪੁਜੀ ਵਿਖੇ ਵਿਦਮਾਨ ਹੈ- 'ਪੰਚ ਪਰਵਾਣ ਪੰਚ ਪਰਧਾਨ। ਪੰਚੇ ਪਵਿਹਿ ਦਰਗਹਿ ਮਾਨੁ॥') ਸਾਧ ਸੰਗਤ ਦੇ ਸੱਚੇ ਖੰਡ ਵਿਖੇ ('ਬਿਲਸੀ ') ਅਨੰਦ ਕਰਦੇ ਹਨ। (ਅਥਵਾ ਪ੍ਰਵਾਨ ਸੰਤ ਤੇ ਗੁਰਮੁਖ ਮਿਲਕੇ। ਸਾਧ ਸੰਗ ਦੇ ਸਚਖੰਡ ਵਿਚ ਅਨੰਦ ਕਰਦੇ ਹਨ)।
Meeting the Gurmukhs such panches get accepted and move happily in the holy congregation, the abode of truth.
ਗੁਰਦਰਸਨਗੁਰਸਬਦਹੈਨਿਜਘਰਿਭਾਇਭਗਤਿਰਹਰਾਸੀ।
ਗੁਰੂ ਦਾ ਦਰਸ਼ਨ (ਮਤ) ਗੁਰੂ ਦਾ ਸ਼ਬਦ ਹੈ, ('ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ')। (ਜਿਸ ਨੂੰ ਕਮਾ ਕੇ) ਆਪਣੇ ਸਰੂਪ ਵਿਖੇ ਪ੍ਰੇਮਾਂ ਭਗਤੀ ਦੀ ਰਹੁਰੀਤ (ਨਾਲ ਪ੍ਰਾਪਤ ਹੋਣਾ ਹੈ, ਅਥਵਾ ਜਾਣਦੇ ਕੌਣ ਹਨ? 'ਨਿਜ ਘਰ ਆਪ ਸਰੂਪ ਵਿਖੇ ਮਗਨ ਹੋਕੇ ਜਿਹੜੇ ਪ੍ਰੇਮ ਭਗਤ ਤੇ ਰਹਰਾਸੀ ਅਰਥਾਤ ਸੱਚੇ ਰਸਤੇ ਚੱਲ
The word of the Guru is the glimpse of the Guru and getting settled in one's own self, the discipline of loving devotion is observed.
ਮਿਠਾਬੋਲਣੁਨਿਵਚਲਣੁਖਟਿਖਵਾਲਣੁਆਸਨਿਰਾਸੀ।
ਮਿੱਠਾ ਬੋਲਣਾ, ਨਿਵਕੇ ਚੱਲਣਾ, ਖੱਟਕੇ ਖਵਾਲਣਾ, (ਸ੍ਵੈਉਦਰ ਪੱਖੀ ਨਾ ਹੋਣਾ ਵੰਡਕੇ ਛਕਣਾ) ਆਸਾ ਵਿਚ ਰਹਿਕੇ ਨਿਰਾਸ ਰਹਿਣਾ, (ਅਰਥਾਤ ਯਥਾ ਨਾਭ ਸੰਤੁਸ਼ਟ ਰਹਿਣਾ।
This discipline consists in sweet speech, humble conduct, honest labour, hospitality and in remaining detached among hopes and disappointments.
ਸਦਾਸਹਜੁਬੈਰਾਗੁਹੈਕਲੀਕਾਲਅੰਦਰਿਪਰਗਾਸੀ।
ਸਦੀਵਕਾਲ ਸਹਿਜੇ ਹੀ ਵੈਰਾਗਵਾਨ ਰਹਿਣਾ, ਕਲਜੁਗ ਦੇ ਸਮੇਂ ਵਿਖੇ (ਸਹਜ ਵਿਚ ਹੀ) ਪਰਕਾਸ਼ ਰੂਪ ਰਹਿਣਾ, (ਹੋਰਨਾਂ ਨੂੰ ਚਾਨਣਾ ਦੇਣਾ)।
Living in equipoise and indifference is true renunciation in the Kaliyug, the dark age.
ਸਾਧਸੰਗਤਿਮਿਲਿਬੰਦਖਲਾਸੀ।੧੭।
(੯) (ਉਕਤ ਪੁਰਖਾਂ ਦੀ) ਸਾਧ ਸੰਗਤ ਦੇ ਮਿਲਾਪ ਵਿਖੇ (ਚੌਰਾਸੀ ਦੀ ਫਾਸੀ ਥੋਂ) ਬੰਦ ਖਲਾਸੀ ਹੁੰਦੀ ਹੈ, (ਕਲੀ ਕਾਲ ਵਿਖੇ ਹੋਰ ਕੋਈ ਸਾਧਨ ਨਹੀਂ ਹੈ, ਸਤਿਗੁਰੂ ਗੁਰੂ ਨਾਨਕ ਜੀ ਦੀ ਬਾਣੀ ਵਿਖੇ ਅਭਯਾਸ ਰਖਣਾ ਸਤਿਸੰਗ ਕਰਨਾ ਸ੍ਰੇਸ਼ਟ ਹੈ।
Meeting the holy congregation only, one gets liberated from the cycle of transmigration
ਪਉੜੀ੧੮
ਨਾਰੀਪੁਰਖੁਪਿਆਰੁਹੈਪੁਰਖੁਪਿਆਰਕਰੇਂਦਾਨਾਰੀ।
ਇਸਤ੍ਰੀ ਦਾ ('ਪੁਰਖ' ਆਪਣੇ) ਪਤੀ ਨਾਲ ਪਿਆਰ ਹੈ, ਅਰ ਪਤੀ (ਆਪਣੀ) ਇਸਤ੍ਰੀ ਨਾਲ ਪਿਆਰ ਕਰਦੇ ਹਨ।
Woman loves man and man also loves his woman (wife).
ਨਾਰਿਭਤਾਰੁਸੰਜੋਗਮਿਲਿਪੁਤਸੁਪੁਤੁਕੁਪੁਤੁਸੈਂਸਾਰੀ।
ਸੰਸਾਰ ਵਿਚ ਨਾਰੀ ਤੇ ਭਰਤੇ ਦੇ ਜੋੜੇ ਦੇ ਮਿਲਣ ਨਾਲ ਪੁਤ੍ਰ ਸਪੁਤ੍ਰ (ਲਾਇਕ ਪੁਤ੍ਰ ਅਰ) ਕਪੁਤੁ (ਨਲੈਕ ਪੁਤ੍ਰ) ਉਤਪਤ ਹੁੰਦੇ ਹਨ।
By the union of husband and wife, in this world sons, worthy and unworthy are born.
ਪੁਰਖਪੁਰਖਾਂਜੋਰਚਨਿਤੇਵਿਰਲੇਨਿਰਮਲਨਿਰੰਕਾਰੀ।
ਉਹ ਨਿਰਮੇਲ ਤੇ ਨਿਰੰਕਾਰ ਪਰਾਇਣ ਪੁਰਖ ਵਿਰਲੇ ਹਨ ਜੋ ਪੁਰਖ (ਵਿਆਪਕ ਵਾਹਿਗੁਰੂ ਯਾ ਗੁਰੂ) ਨਾਲ ਇਸਤ੍ਰੀ ਰੂਪ ਜੱਗਯਾਸੂ ਹੋ ਕੇ ਰਚਦੇ ਹਨ।
Those who remain absorbed in the Lord God, the male of all the males, are rare pure ones.
ਪੁਰਖਹੁਂਪੁਰਖਉਪਜਦਾਗੁਰੁਤੇਚੇਲਾਸਬਦਵੀਚਾਰੀ।
ਪੁਰਖ ਤੋਂ ਪੁਰਖ ਉਤਪਤ ਹੁੰਦਾ ਹੈ। (ਕਿਹੜਾ ਪੁਰਖ ਉਤਪਤ ਹੁੰਦਾ ਹੈ?) ਗੁਰੂ ਥੋਂ ਚੇਲਾ ਸ਼ਬਦ ਬ੍ਰਹਮ ਦੇ ਵਿਚਾਰ ਨਾਲ (ਪੈਦਾ ਹੁੰਦਾ) ਹੈ।
From the primeval Lord, the male (the creative principle) is produced in the same way as by reflection, upon the Word, the true disciple of the Guru is created.
ਪਾਰਸਹੋਆਪਾਰਸਹੁਂਗੁਰੁਚੇਲਾਚੇਲਾਗੁਣਕਾਰੀ।
ਪਾਰਸ ਥੋਂ ਪਾਰਸ ਹੋਇਆ (ਅਰਥਾਤ) ਗੁਰੂ ਚੇਲਾ ਤੇ ਚੇਲਾ ਗੁਰੂ ਦੋਵੇਂ ਗੁਣਾ ਦੇ (ਪਰੋਪਕਾਰਾਂ ਦੇ) ਕਰਨ ਵਾਲੇ ਹਨ।
Philosopher's stone produces another philosopher's stone i.e. from Guru emerges disciple and the same disciple eventually becomes a virtuous Guru.
ਗੁਰਮੁਖਿਵੰਸੀਪਰਮਹੰਸਗੁਰਸਿਖਸਾਧਸੇਪਰਉਪਕਾਰੀ।
ਗੁਰੂ ਨਾਲ ਪਰਸਕੇ ਗੁਰਮੁਖਾਂ ਦੀ 'ਵੰਸ' (ਪੀਹੜੀ) ਚੱਲੀ)। ਉਹ ਗੁਰੂ ਦੇ ਸਿਖ ਸੰਤ ਤੇ ਪਰੋਪਕਾਰੀ ਹੋਏ।
The gurmukhs belong to the lineage of the super swans i.e. they are most sacred. The Sikhs of Guru are benevolent like sadhus.
ਗੁਰਭਾਈਗੁਰਭਾਈਆਂਸਾਕਸਚਾਗੁਰਵਾਕਜੁਹਾਰੀ।
ਗੁਰੂ ਭਾਈ ਦਾ ਗੁਰੂ ਭਾਈ ਨਾਲ ਸਬੰਧ ਸੱਚਾ ਹੈ (ਕਿਉਂ ਜੋ ਇਕ) ਗੁਰੂ ਜੀ ਦੇ ਵਾਕਾਂ ਪੁਰ (ਸਾਰੇ ਜੁਹਾਰਦੇ, ਮੱਥੇ ਪੁਰ ਰਖਦੇ ਹਨ ਜਾਂ) ਮੱਥੇ ਟੇਕਦੇ ਹਨ।
The Guru's disciple keeps fraternal relationship with fellow disciples and they salute one another with the word of the Guru.
ਪਰਤਨੁਪਰਧਨੁਪਰਹਰੇਪਰਨਿੰਦਾਹਉਮੈਪਰਹਾਰੀ।
ਪਰਾਈ ਇਸਤ੍ਰੀ, ਪਰਾਇਆ ਧੰਨ ਤਿਆਗ ਦਿੱਤਾ ਹੈ, ਪਰਾਈ ਨਿੰਦਾ ਅਰ ਹਉਮੈਂ (ਭਲੀ ਪ੍ਰਕਾਰ) ਤਿਆਗ ਛੱਡੀ ਹੈ।
They have renounced other's body, other's wealth, slander and ego.
ਸਾਧਸੰਗਤਿਵਿਟਹੁਂਬਲਿਹਾਰੀ।੧੮।
(੯) (ਅਜਿਹਾ ਹੀ) ਸਾਧ ਸੰਗਤ ਤਂੋ ਬਲਿਹਾਰ ਜਾਈਏ, (ਧੰਨ ਉਹ ਗੁਰੂ ਸਿਖ ਹਨ ਜੋ ਉਕਤ ਗੁਣਾਂ ਨੂੰ ਧਾਰਣ ਕਰ ਕੇ ਗੁਰੂ ਜੀ ਦੇ ਬਚਨਾਂ ਪਰ ਚਲਦੇ ਹਨ।
I am sacrifice unto such holy congregation (which brings about such transformation).
ਪਉੜੀ੧੯
ਪਿਉਦਾਦਾਪੜਦਾਦਿਅਹੁਂਪੁਤਪੋਤਾਪੜਪੋਤਾਨਤਾ।
ਪਿਉਥੋਂ ਪੁੱਤ੍ਰ, ਦਾਦਿਓਂ 'ਪੋਤ੍ਰਾ, ਪੜਦਾਦਿਓਂ ਪੜਪੋਤ੍ਰਾ, (ਪੜਪੋਤ੍ਰੇ ਦਾ ਪੁੱਤ੍ਰ) ਨੱਤ (ਕਿਹਾ ਜਾਂਦਾ ਹੈ)।
From father, grand father, great grand father are born son, grand son,great grand son respectively and from great grand son is born simply a relative (natte, having no specific relational name).
ਮਾਂਦਾਦੀਪੜਦਾਦੀਅਹੁਂਫੁਫੀਭੈਣਧੀਅਸਣਖਤਾ।
ਮਾਂ, ਦਾਦੀ ਅਰ ਪੜਦਾਦੀਓਂ ਲੈਕੇ ਭੂਆ, ਭੈਣ, ਧੀਆਂ ਸ੍ਰੇਸ਼ਟ।
The relationship of mother, grand mother, greatgrand mother, father's sister, sister, daughter, and daughter-in-law is also respected.
ਨਾਨਾਨਾਨੀਆਖੀਐਪੜਨਾਨਾਪੜਨਾਨੀਪਤਾ।
ਨਾਨਾਂ ਨਾਨੀਂ, ਪੜਨਾਨਾਂ, ਪੜਨਾਨੀਂ ਤੇ ਪਤੇ ਮਿਲਦੇ ਹਨ, (ਕਿਉਂ ਜੋ ਪੜ ਪੈਣ ਵਾਲੇ ਸਾਕ ਘੱਟ ਦੇਖੇ ਜਾਂਦੇ ਹਨ)
Maternal grand father and mother and maternal great grand father and mother are also known.
ਤਾਇਆਚਾਚਾਜਾਣੀਐਤਾਈਚਾਚੀਮਾਇਆਮਤਾ।
ਤਾਏ, ਚਾਚੇ, ਤਾਈਆਂ, ਚਾਚੀਆਂ ਦੀ ਮਾਯਾ ਵਿਖੇ ਮਸਤ ਰਹਿੰਦੇ ਹਨ।
Father's elder brother (Taiya) younger brother (chachc7a, their wives (tayi, chachi)et al. also remain absorbed in wordly affairs (maya).
ਮਾਮੇਤੈਮਾਮਾਣੀਆਂਮਾਸੀਮਾਸੜਦੈਰੰਗਰਤਾ।
ਮਾਮੇ, ਮਾਮੀਆਂ, ਮਾਸੀ, ਮਾਸੜਾਂ ਦੇ ਪ੍ਰੇਮ ਵਿਖੇ ਮਗਨ ਰਹਿੰਦੇ ਹਨ।
Mama, mann- (mother's brother and his wife), mast; masa; (mother's sister and her husband), all look dyed in their own colours.
ਮਾਸੜਫੁਫੜਸਾਕਸਭਸਹੁਰਾਸਸਸਾਲੀਸਾਲਤਾ।
ਮਾਸੜ ਫੁੱਫੜ, ਸਹੁਰਾ, ਸੱਸ, ਸਾਲੀ, ਸਾਲੇ ਦਾ ਪੁੱਤ੍ਰ, ਸਾਰੇ ਸਾਕ
Masar, phuphet (mother's sister's husband and father's sister's husband respectively), father-in-law, mother-in-law, sister-in-law (sali) and brother-in-law (sala) are also close.
ਤਾਏਰਪਿਤੀਏਰਮੇਲੁਮਿਲਿਮਉਲੇਰਫੁਫੇਰਅਵਤਾ।
(ਕੋਈ) ਤਾਏ ਚਾਚੇ ਦੇ ਪੁੱਤ੍ਰ ਪੋਤਰੇ, ਮਾਮੇ ਦੇ ਪੁੱਤ੍ਰ ਪੋਤਰੇ, ਭੂਆ ਦੀ ਸੰਤਾਨ (ਵਿਖੇ) ਆਕੜਿਆ (ਫਿਰਦਾ ਹੈ)।
The relationship of chacha's-in-law and those of the mama-in-law and phaphd-in-law are known as inconvenient relations.
ਸਾਢੂਕੁੜਮੁਕੁਟੰਬਸਭਨਦੀਨਾਵਸੰਜੋਗਨਿਸਤਾ।
ਸਾਂਢੂ ਕੁੜਮ ਆਦਿਕ ਸਾਰੇ ਸੰਬੰਧੀ ਨਦੀ ਦੀ ਬੇੜੀ ਦੇ ਪੂਰ ਵਾਂਗੂ ਕੱਠੇ ਹੋਏ ਹਨ। (ਇਹ ਕੱਠ) ਝੂਠਾ ਹੈ, (ਜਦ ਅਵਧ ਪੁਜਦੀ ਹੈ ਕੋਈ ਕਿਧਰੇ ਦਾ ਕਿਧਰੇ ਚਲਿਆ ਜਾਂਦਾ ਹੈ। ਸੱਚਾ ਸਾਕ ਕੌਣ ਹੈ?)
The relationship of sister-in-law's husband (Sandhi) and father-in-law of your daughter or son (Kuram) are momentary and fake like those passengers of a boat sitting in a group.
ਸਚਾਸਾਕਨਵਿਛੜੈਸਾਧਸੰਗਤਿਗੁਰਭਾਈਭਤਾ।
(੯) ਸੱਚਾ ਸਾਕ ਸਾਧ ਸੰਗਤ ਹੈ ਜੋ ਕਦੇ ਨਾ ਵਿਛੁੜੇ, ਜੋ ਗੁਰ ਭਾਈਆਂ ਦੀ ਭਾਂਤ ਵਰਤਦੇ ਹਨ (ਯਾ ਜੋ ਭੱਤੇ ਵਾਂਙ ਗੁਰ ਭਾਈ ਮਿਲੇ ਰਹਿੰਦੇ ਹਨ।)
The true relationship is with those brothers who meet in the holy congregation.They never get separated.
ਭੋਗਭੁਗਤਿਵਿਚਿਜੋਗਜੁਗਤਾ।੧੯।
(੧੦) ਭੋਗ ਦੀ ਭੁਗਤੀ ਵਿਚ ਹੀ ਜੋਗ ਦੀ ਜੁਗਤ ਵਿਚ ਰਹਿੰਦੇ ਹਨ। ਗ੍ਰਿਹਸਥ ਵਿਖੇ ਰਹਿਕੇ ਪਰਸਪਰ ਪ੍ਰੀਤ ਕਰਦੇ ਹੋਏ ਨਿਰਬੰਧਨ ਅਰ ਆਤਮਾਂ ਵਿਖੇ ਜੁੜੇ ਰਹਿੰਦੇ ਹਨ)।
Through the holy congregation, the gurmukhs learn the technique of renunciation amidst enjoyments.
ਪਉੜੀ੨੦
ਪੀਉਦੇਨਾਂਹਪਿਆਰਤੁਲਿਨਾਫੁਫੀਨਾਪਿਤੀਏਤਾਏ।
ਪਿਤਾ ਦੇ ਪਿਆਰ ਦੇ ਨਾਲ ਚਚੇਰ ਭਿਰਾਵ, ਭੁਆ ਅਤੇ ਤਾਏ ਦੇ ਪੁੱਤ੍ਰ ਦੇ ਪਿਆਰ ਬਰਾਬਰੀ ਨਹੀਂ ਕਰ ਸਕਦੇ, (ਕਿਉਂ ਜੋ ਏਹ ਸਾਰੇ ਸ੍ਵਾਰਥ ਵਾਸਤੇ ਕਰਦੇ ਹਨ, ਪਿਤਾ ਦਾ ਪੁੱਤ੍ਰ ਨਾਲ ਕੁਦਰਤੀ ਮੋਹ ਹੁੰਦਾ ਹੈ)।
The love of father's sister or cousins are not equal to the father's love.
ਮਾਊਹੇਤੁਨਪੁਜਨੀਹੇਤੁਨਮਾਮੇਮਾਸੀਜਾਏ।
ਮਾਵਾਂ ਦੇ ਹੇਤ ਨਾਲ ਮਾਮੇ ਮਾਸੀਆਂ ਦੇ ਪੁੱਤ੍ਰ ਦਾ ਪਿਆਰ ਨਹੀਂ ਪੁਜ ਸਕਦਾ।
Love of mother cannot be equalled by the love of the children of maternal uncle and mother's sister.
ਅੰਬਾਂਸਧਰਨਉਤਰੈਆਣਿਅੰਬਾਕੜੀਆਂਜੇਖਾਏ।
ਅੰਬਾਂ ਦੀ ਸੱਧਰ ਅੰਬਾਕੜੀਆਂ ਦੇ ਖਾਣ ਨਾਲ ਕਦ ਲਹਿੰਦੀ ਹੈ, (ਭਾਵ ਆਪਣੇ ਪੁੱਤ੍ਰ ਅੰਬ ਦੂਜੇ ਅੰਬਾਕੜੀਆਂ ਦੇ ਸਮਾਨ ਹਨ)।
By eating mango blossms the desire for eating mangoes is not fulfilled.
ਮੂਲੀਪਾਨਪਟੰਤਰਾਵਾਸੁਡਿਕਾਰੁਪਰਗਟੀਆਏ।
ਮੂਲੀ ਅਤੇ ਪਾਨ ਦਾ ਭੇਦ ਡਿਕਾਰ ਦੀ ਵਾਸ਼ਨਾ ਥੋਂ ਮਲੂਮ ਹੁੰਦਾ ਹੈ (ਭਾਵ ਸਤਿਗੁਰਾਂ ਦਾ ਪਿਆਰ ਪਾਨ ਵਾਂਗੂੰ ਗੁਣਕਾਰੀ ਹੈ ਅਰ ਸੰਸਾਰ ਮੋਹ ਮੂਲੀ ਦੇ ਡਿਕਾਰ ਵਾਂਗੂੰ ਗੰਦੇ ਹਨ)।
The smells of radish leaves and betel are different and are identified through smell and eructation.
ਸੂਰਜਚੰਦਨਪੁਜਨੀਦੀਵੇਲਖਤਾਰੇਚਮਕਾਏ।
ਸੂਰਜ ਅੱਗੇ ਲਖਾਂ ਦੀਵੇ ਅਰ ਚੰਦ੍ਰਮਾਂ ਦੇ ਅਗੇ ਲੱਖਾਂ ਤਾਰੇ ਚਮਕੀਲੇ ਨਹੀਂ ਪੁੱਜ ਸਕਦੇ, (ਭਾਵ ਸਤਿਗੁਰੂ ਦੇ ਪਿਆਰ ਵਿਚ ਸਾਰੇ ਪਿਆਰ ਸਮਾਂ ਜਾਂਦੇ ਹਨ)।
Lacs of lighted lamps and stars cannot compete with the sun and the moon.
ਰੰਗਮਜੀਠਕੁਸੁੰਭਦਾਸਦਾਸਥੋਈਵੇਸੁਵਟਾਏ।
(ਜਿਵੇਂ) ਮਜੀਠ ਦਾ ਰੰਗ ਸਦਾ ਦਾ ਸਾਥੀ ਹੈ, ਤੇ ਕਸੁੰਭੇ ਦਾ (ਚਾਰ ਦਿਨੀਂ) ਵੇਸ ਵਟਾ ਦਿੰਦਾ ਹੈ (ਬਦਲ ਜਾਂਦਾ ਹੈ)।
The colour of madder is steadfast and the colour of safflower changes very soon.
ਸਤਿਗੁਰੁਤੁਲਿਨਮਿਹਰਵਾਨਮਾਤਪਿਤਾਨਦੇਵਸਬਾਏ।
ਸਤਿਗੁਰੂ ਦੇ ਤੁੱਲ ਕੋਈ ਮਿਹਰਵਾਨ ਨਹੀਂ, ਮਾਤਾ ਪਿਤਾ ਆਦਿ ਸਾਰੇ ਸਾਕ ਅਰ ਦੇਵਤੇ।
Neither mother and father nor all the gods can be as gracious as the true Guru.
ਡਿਠੇਸਭੇਠੋਕਿਵਜਾਏ।੨੦।
ਸਾਰੇ ਠੋਕ ਵਜਾ ਕੇ (ਅਰਥਾਤ ਨਿਰਨੈ ਕਰਕੇ) ਦੇਖੇ ਗਏ ਹਨ।
All these relations have been thoroughly tested.
ਪਉੜੀ੨੧
ਮਾਪੇਹੇਤੁਨਪੁਜਨੀਸਤਿਗੁਰਹੇਤੁਸੁਚੇਤਸਹਾਈ।
ਸਤਿਗੁਰੂ (ਨਾਨਕ) ਜੀ ਦੇ ਪਿਆਰ ਦੇ ਬਰਾਬਰ ਮਾਪਿਆਂ ਦੇ ਪਿਆਰ ਨਹੀਂ ਪੁਜ ਸਕਦੇ। (ਕਿਉਂ ਜੋ ਇਹ ਪਿਆਰ ਇਸ ਲੋਕ ਦੇ ਹਨ - ਸਤਿਗੁਰੂ ਦਾ ਪਿਆਰ ਇਸ ਲੋਕ ਵਿਖੇ ਬੀ) ਸੁਚੇਤ ਹੈ (ਅਰ ਅੱਗੇ ਦਾ ਬੀ) ਸਹਾਈ ਹੁੰਦਾ ਹੈ।
Love of parents cannot be equal to the love of the true Guru, the bestower of consciousness.
ਸਾਹਵਿਸਾਹਨਪੁਜਨੀਸਤਿਗੁਰਸਾਹੁਅਥਾਹੁਸਮਾਈ।
(ਸੰਸਾਰ ਦੇ) ਸ਼ਾਹ ਬੀ ਬਰਾਬਰੀ ਨਹੀਂ ਕਰ ਸਕਦੇ, (ਕਿਉਂ ਜੋ) ਸਤਿਗੁਰੂ ਸ਼ਾਹ ਅਥਾਹ ਹਨ (ਅਰ ਹਰੇਕ ਦੀ) ਸਮਾਈ ਕਰ ਸਕਦੇ ਹਨ, (ਭਾਵ ਬੇਅੰਤ ਹਨ ਅਰ ਸਭ ਦੇ ਪਾਲਕ ਹਨ ਕਦੇ ਨਾਂਹ ਨਹੀਂ ਹੈ)।
Trust in the bankers cannot match the reliance upon the true Guru who has boundless capacity.
ਸਾਹਿਬਤੁਲਿਨਸਾਹਿਬੀਸਤਿਗੁਰਸਾਹਿਬਸਚਾਸਾਈਂ।
ਕਿਸੇ ਸਾਹਿਬ ਦੀ (ਅਰਥਾਤ ਸਾਮਰਥ ਪੁਰਖ ਦੀ) ਸਾਹਿਬੀ ਤੁੱਲਤਾ ਨਹੀਂ ਕਰ ਸਕਦੀ, ਕਿਉਂ ਜੋ ਸਤਿਗੁਰੂ ਸਾਹਿਬ ਸੱਚਾ ਸੁਆਮੀ ਹੈ, (ਹੋਰ ਸਾਹਿਬ ਚਾਰ ਦਿਨਾਂ ਦੇ ਪ੍ਰਾਹੁਣੇ ਹਨ)।
Of none's lordship is equal to the Lordship of true Guru. That true Guru is the real master.
ਦਾਤੇਦਾਤਿਨਪੁਜਨੀਸਤਿਗੁਰਦਾਤਾਸਚੁਦ੍ਰਿੜਾਈ।
ਕਿਸੇ ਦਾਤੇ ਦੀ ਦਾਤ (ਸਤਿਗੁਰ ਦਾਤ ਨੂੰ) ਨਹੀਂ ਪੁਜਦੀ, ਕਿਉਂ ਜੋ ਸਤਿਗੁਰੂ ਦਾਤਾ ਸੱਚ ਦਾ ਉਪਦੇਸ਼ ਦ੍ਰਿੜ੍ਹ ਕਰਾਉਂਦੇ ਹਨ, (ਹੋਰ ਦਾਤਿਆਂ ਦੀ ਦਾਤ ਬਿਲਾ ਜਾਂਦੀ ਹੈ, ਸੱਚ ਰੂਪੀ ਦਾਤ ਆਤਮਾਂ ਵਿਚ ਸਦਾ ਪ੍ਰਵੇਸ਼ ਕਰਦੀ ਹੈ)।
The charities given by others cannot be equal to the charities bestowed by the true Guru because the true Guru bestows steadfastness in the truth.
ਵੈਦਨਪੁਜਨਿਵੈਦਗੀਸਤਿਗੁਰਹਉਮੈਰੋਗਮਿਟਾਈ।
ਹਕੀਮ ਲੋਕ ਵੈਦਗੀ ਵਿਖੇ ਸਤਿਗੁਰੂ ਦੇ ਤੁੱਲ ਨਹੀਂ ਪੁਜ ਸਕਦੇ, (ਕਿਉਂ ਜੋ) ਸਤਿਗੁਰੂ (ਗੁਰੂ ਨਾਨਕ ਦੇਵ ਆਪਦੀ ਚਕਿਤਸਾ ਨਾਲ ਸਿਖ ਦੇ) ਹਉਂਮੈਂ ਦੇ ਰੋਗ ਨੂੰ ਮਿਟਾਉਂਦੇ ਹਨ, (ਹਕੀਮ ਦੇਹ ਦਾ ਰੋਗ ਕੱਟਦਾ ਹੈ, ਓਹ ਹਉਂਮੈ ਰੋਗ ਕੱਟਦੇ ਹਨ)।
The treatment of the physicians cannot reach the true physician's treatment because the true Guru cures the disease of egoism.
ਦੇਵੀਦੇਵਨਸੇਵਤੁਲਿਸਤਿਗੁਰਸੇਵਸਦਾਸੁਖਦਾਈ।
ਦੇਵੀਆਂ ਅਤੇ ਦੇਵਤਿਆਂ ਦੀ ਸੇਵਾ (ਗੁਰੂ ਸੇਵਾ ਦੀ) ਬਰਾਬਰੀ ਨਹੀਂ ਕਰ ਸਕਦੀ, (ਕਿਉਂ ਜੋ) ਸਤਿਗੁਰੂ ਦੀ ਸੇਵਾ ਸਦਾ ਦੀ ਸੁਖਦਾਤੀ ਹੈ (ਇਧਰ ਦੇਵਤਿਆਂ ਦੀ ਸੇਵਾ ਦਾ ਫਲ ਨਾਸ਼ੀ ਹੈ ਅਰ ਹਉੁਂਮੈਂ ਚੱਕ੍ਰਾਂ ਵਿਚ ਹੋਣ ਕਰ ਕੇ ਦੁਖਦਾਈ ਹੈ)।
Worship of gods and goddesses is also not equal to the constant pleasure-giving worship of the true Guru.
ਸਾਇਰਰਤਨਨਪੁਜਨੀਸਾਧਸੰਗਤਿਗੁਰਿਸਬਦੁਸੁਭਾਈ।
ਸਮੁੰਦਰ ਦੇ ਰਤਨ ਨਹੀਂ ਪੁਜ ਸਕਦੇ, ਸਤਿਗੁਰੂ ਦੀ ਸਾਧ ਸੰਗਤ ਵਿਖੇ ਗੁਰੂ ਦੇ ਸ਼ਬਦ ਰੂਪੀ (ਅਨਗਿਣਤ ਰਤਨ ਸੁਭਾਈ ਅਰਥਾਤ) ਪਰਕਾਸ਼ ਰਹੇ ਹਨ।
Even jewels of ocean cannot be equated with the holy congregation because the holy congregation is adorned by the word of Guru.
ਅਕਥਕਥਾਵਡੀਵਡਿਆਈ।੨੧।੩੯।ਉਣਤਾਲੀ।
ਸਤਿਗੁਰੂ ਦੀ ਕਥਾ ਅਕੱਥਨੀਯ ਹੈ ਅਰ ਵੱਡੀ ਵਡਿਆਈ ਹੈ, (ਕਿਉਂਕਿ ਭਵ ਸਾਗਰ ਤੋਂ ਪਾਰ ਕਰਦੇ ਹਨ।
Ineffable is the story o, the grandeur of the true Guru; his glory is great.