ਤੈਤ੍ਰਿਯਹਮਸੋਝੂਠਉਚਾਰੀ॥
ਹੇ ਇਸਤਰੀ! ਤੂੰ ਮੈਨੂੰ ਝੂਠ ਕਿਹਾ ਹੈ।
ਹਮਮੂੰਡੈਗੇਝਾਟਿਤਿਹਾਰੀ॥੯॥
ਮੈਂ ਤੇਰੀ ਝਾਂਟ ਮੁੰਨਾਂਗਾ ॥੯॥
ਤੇਜਅਸਤੁਰਾਏਕਮੰਗਾਯੋ॥
(ਰਾਜੇ ਨੇ) ਇਕ ਤੇਜ਼ ਉਸਤਰਾ ਮੰਗਵਾਇਆ
ਨਿਜਕਰਗਹਿਕੈਰਾਵਚਲਾਯੋ॥
ਅਤੇ ਰਾਜੇ ਨੇ ਆਪਣੇ ਹਥ ਵਿਚ ਲੈ ਕੇ ਚਲਾਇਆ।
ਤਾਕੀਮੂੰਡਿਝਾਟਿਸਭਡਾਰੀ॥
ਉਸ ਦੀ ਸਾਰੀ ਝਾਂਟ ਮੁੰਨ ਦਿੱਤੀ।
ਦੈਕੈਹਸੀਚੰਚਲਾਤਾਰੀ॥੧੦॥
ਇਸਤਰੀ ਤਾੜੀ ਵਜਾ ਕੇ ਹਸੀ ॥੧੦॥
ਦੋਹਰਾ॥
ਦੋਹਰਾ:
ਪਾਨਿਭਰਾਯੋਰਾਵਤੇਨਿਜੁਕਰਝਾਟਿਮੁੰਡਾਇ॥
(ਪਹਿਲਾਂ) ਰਾਜੇ ਤੋਂ ਪਾਣੀ ਭਰਵਾਇਆ (ਫਿਰ ਉਸ ਦੇ) ਹੱਥੋਂ ਝਾਂਟ ਮੁੰਨਵਾਈ।
ਹੋਡਜੀਤਲੇਤੀਭਈਤਿਨਅਬਲਾਨਦਿਖਾਇ॥੧੧॥
ਉਨ੍ਹਾਂ ਇਸਤਰੀਆਂ ਨੂੰ ਵਿਖਾ ਕੇ ਸ਼ਰਤ ਜਿਤ ਲਈ ॥੧੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਨਬਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੯੦॥੩੬੦੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੯੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੯੦॥੩੬੦੦॥ ਚਲਦਾ॥
ਚੌਪਈ॥
ਚੌਪਈ:
ਏਕਲਹੌਰਛਤ੍ਰਿਜਾਰਹੈ॥
ਲਾਹੌਰ ਵਿਚ ਇਕ ਛਤ੍ਰੀ-ਪੁੱਤਰੀ ਰਹਿੰਦੀ ਸੀ।
ਰਾਇਪ੍ਰਬੀਨਤਾਹਿਜਗਕਹੈ॥
ਉਸ ਨੂੰ ਸਾਰੇ ਪ੍ਰਬੀਨ ਰਾਇ ਆਖਦੇ ਸਨ।
ਅਪ੍ਰਮਾਨਤਿਹਪ੍ਰਭਾਬਿਰਾਜੈ॥
ਉਸ ਦੀ ਸੁੰਦਰਤਾ ਬੇਹਿਸਾਬੀ ਸੀ
ਦੇਵਜਨਨਿਕੋਲਖਿਮਨੁਲਾਜੈ॥੧॥
ਜਿਸ ਨੂੰ ਵੇਖ ਕੇ ਦੇਵਤਿਆਂ ਦੀਆਂ ਮਾਂਵਾਂ ਵੀ ਮਨ ਵਿਚ ਲਜਿਤ ਹੁੰਦੀਆਂ ਸਨ ॥੧॥
ਦੋਹਰਾ॥
ਦੋਹਰਾ:
ਏਕਮੁਗਲਤਿਹਨ੍ਰਹਾਤਕੈਰੀਝ੍ਯੋਅੰਗਨਿਹਾਰਿ॥
ਇਕ ਮੁਗ਼ਲ ਉਸ ਦਾ ਨਹਾਣ ਵੇਲੇ ਸ਼ਰੀਰ ਵੇਖ ਕੇ ਮੋਹਿਤ ਹੋ ਗਿਆ।
ਗਿਰਿਯੋਮੂਰਛਨਾਹ੍ਵੈਧਰਨਿਬਿਰਹਾਤਨਗਯੋਮਾਰਿ॥੨॥
ਬਿਰਹੋਂ (ਦਾ ਬਾਣ) ਵਜਣ ਕਾਰਨ (ਉਹ) ਮੂਰਛਿਤ ਹੋ ਕੇ ਧਰਤੀ ਉਤੇ ਡਿਗ ਪਿਆ ॥੨॥
ਚੌਪਈ॥
ਚੌਪਈ:
ਧਾਮਆਨਇਕਸਖੀਬੁਲਾਈ॥
ਉਸ ਨੇ ਘਰ ਆ ਕੇ ਇਕ ਦਾਸੀ ('ਸਖੀ') ਬੁਲਾਈ
ਬਾਤਸਭੈਤਿਹਤੀਰਜਤਾਈ॥
ਅਤੇ ਉਸ ਨੂੰ ਸਾਰੀ ਗੱਲ ਦਸੀ।
ਜੌਮੋਕੌਤੂਤਾਹਿਮਿਲਾਵੈ॥
ਜੇ ਤੂੰ ਮੈਨੂੰ ਉਸ ਨਾਲ ਮਿਲਾ ਦੇਵੇਂ
ਅਪੁਨੇਮੁਖਮਾਗੈਸੋਪਾਵੈ॥੩॥
ਤਾਂ ਆਪਣੇ ਮੂੰਹ ਮੰਗਿਆ (ਇਨਾਮ) ਪ੍ਰਾਪਤ ਕਰੇਂ ॥੩॥
ਤਬਸੋਸਖੀਧਾਮਤਿਹਗਈ॥
ਤਦ ਉਹ ਦਾਸੀ ਉਸ ਦੇ ਘਰ ਗਈ
ਐਸੋਬਚਨਬਖਾਨਤਭਈ॥
ਅਤੇ ਇਸ ਤਰ੍ਹਾਂ ਗੱਲ ਕਰਨ ਲਗੀ।
ਮਾਤਾਤੋਰਿਬੁਲਾਵਤਤੋਕੌ॥
ਤੇਰੀ ਮਾਂ ਤੈਨੂੰ ਬੁਲਾਉਂਦੀ ਹੈ।
ਤਾਤੇਪਠੈਦਯੋਹ੍ਯਾਂਮੋਕੌ॥੪॥
ਇਸ ਲਈ ਮੈਨੂੰ ਇਥੇ ਭੇਜਿਆ ਹੈ ॥੪॥
ਯੌਜਬਬਚਨਤਾਹਿਤਿਹਕਹਿਯੋ॥
ਜਦ ਉਸ ਨੇ ਉਸ ਨੂੰ ਇਹ ਗੱਲ ਕਹੀ,
ਮਿਲਬਸੁਤਾਮਾਤਾਸੌਚਹਿਯੋ॥
ਤਾਂ ਪੁੱਤਰੀ ਨੇ ਵੀ ਮਾਂ ਨੂੰ ਮਿਲਣਾ ਚਾਹਿਆ।
ਡੋਰੀਬਿਖੈਤਾਹਿਬੈਠਾਰਿਯੋ॥
ਉਸ ਨੂੰ ਸੁਖਪਾਲ ਵਿਚ ਬਿਠਾ ਲਿਆ
ਦਰਪਰਦਨਦ੍ਰਿੜਐਚਿਸਵਾਰਿਯੋ॥੫॥
ਅਤੇ ਦਰਵਾਜ਼ੇ ਦੇ ਪਰਦਿਆਂ ਨੂੰ ਚੰਗੀ ਤਰ੍ਹਾਂ ਕਸ ਕੇ ਬੰਨ੍ਹ ਦਿੱਤਾ ॥੫॥
ਤਾਕੌਦ੍ਰਿਸਟਿਕਛੂਨਹਿਆਵੈ॥
ਉਸ ਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ।
ਕੁਟਨੀਚਹੈਜਹਾਲੈਜਾਵੈ॥
ਫਫੇਕੁਟਣੀ ਭਾਵੇਂ ਉਸ ਨੂੰ ਜਿਥੇ ਚਾਹੇ ਲੈ ਜਾਏ।
ਮਾਤਨਾਮਲੈਤਾਹਿਸਿਧਾਈ॥
ਮਾਂ ਦਾ ਨਾਂ ਲੈ ਕੇ ਉਸ ਨੂੰ ਲੈ ਚਲੀ
ਲੈਕੈਧਾਮਮੁਗਲਕੇਆਈ॥੬॥
ਅਤੇ ਲੈ ਕੇ ਮੁਗ਼ਲ ਦੇ ਘਰ ਆ ਗਈ ॥੬॥
ਪਰਦਾਤਹੀਉਘਾਰਾਜਾਈ॥
ਉਥੇ ਜਾ ਕੇ ਪਰਦਾ ਚੁਕਿਆ
ਤਾਸਬੇਗਜਹਸੇਜਸੁਹਾਈ॥
ਜਿਥੇ ਤਾਸ ਬੇਗ ਸੇਜ ਉਤੇ ਡਟਿਆ ਹੋਇਆ ਸੀ।
ਬਹਿਯਾਆਨਿਮੁਗਲਤਬਗਹੀ॥
ਤਦ ਮੁਗ਼ਲ ਨੇ ਆ ਕੇ (ਉਸ ਦੀ) ਬਾਂਹ ਪਕੜ ਲਈ।
ਚਿਤਮੈਚਕ੍ਰਿਤਚੰਚਲਾਰਹੀ॥੭॥
(ਉਹ) ਇਸਤਰੀ ਮਨ ਵਿਚ ਹੈਰਾਨ ਰਹਿ ਗਈ ॥੭॥
ਮੇਰੇਧਰਮਲੋਪਅਬਭਯੋ॥
(ਸੋਚਣ ਲਗੀ ਕਿ) ਤੁਰਕ ਨੇ ਆਪਣੇ ਸ਼ਰੀਰ ਨਾਲ ਮੇਰਾ ਸ਼ਰੀਰ ਛੋਹ ਲਿਆ ਹੈ,
ਤੁਰਕਅੰਗਸੌਅੰਗਭਿਟਯੋ॥
(ਇਸ ਲਈ) ਹੁਣ ਮੇਰਾ ਧਰਮ ਭ੍ਰਸ਼ਟ ਹੋ ਗਿਆ ਹੈ।
ਤਾਤੇਕਛੂਚਰਿਤ੍ਰਬਨਾਊ॥
ਇਸ ਕਰ ਕੇ ਕੋਈ ਚਰਿਤ੍ਰ ਖੇਡਾਂ
ਜਾਤੇਛੂਟਿਮੁਗਲਤੇਜਾਊ॥੮॥
ਜਿਸ ਨਾਲ ਮੁਗ਼ਲ (ਦੇ ਸ਼ਿਕੰਜੇ ਤੋਂ) ਖ਼ਲਾਸ ਹੋ ਜਾਵਾਂ ॥੮॥
ਅਬਆਇਸੁਤੁਮਰੋਜੌਪਾਊ॥
(ਮੁਗ਼ਲ ਨੂੰ ਸੰਬੋਧਿਤ ਹੋ ਕੇ ਕਹਿਣ ਲਗੀ) ਜੇ ਹੁਣ ਤੁਹਾਡੀ ਆਗਿਆ ਹੋਵੇ
ਸਭਸੁੰਦਰਸਿੰਗਾਰਬਨਾਊ॥
ਤਾਂ ਮੈਂ ਸਭ ਤਰ੍ਹਾਂ ਦੇ ਸੁੰਦਰ ਸ਼ਿੰਗਾਰ ਕਰ ਲਵਾਂ।
ਬਹੁਰਿਆਇਤੁਮਸਾਥਬਿਹਾਰੋ॥
ਫਿਰ ਆ ਕੇ ਤੁਹਾਡੇ ਨਾਲ ਰਮਣ ਕਰਾਂ
ਤੁਮਰੋਚਿਤਕੋਸੋਕਨਿਵਾਰੋ॥੯॥
ਅਤੇ ਤੁਹਾਡੇ ਚਿਤ ਦੇ ਦੁਖ ਨੂੰ ਦੂਰ ਕਰ ਦਿਆਂ ॥੯॥
ਦੋਹਰਾ॥
ਦੋਹਰਾ:
ਹਾਰਸਿੰਗਾਰਬਨਾਇਕੈਕੇਲਕਰੌਤਵਸੰਗ॥
ਹਾਰ ਸ਼ਿੰਗਾਰ ਕਰ ਕੇ ਤੁਹਾਡੇ ਨਾਲ ਕੇਲ ਕਰਾਂਗੀ।
ਬਹੁਰਿਤਿਹਾਰੇਗ੍ਰਿਹਬਸੌਹ੍ਵੈਤੁਮਤ੍ਰਿਯਅਰਧੰਗ॥੧੦॥
ਫਿਰ ਤੁਹਾਡੇ ਘਰ ਤੁਹਾਡੀ ਅਰਧੰਗਨੀ ਬਣ ਕੇ ਵਸਾਂਗੀ ॥੧੦॥
ਚੌਪਈ॥
ਚੌਪਈ:
ਯੌਕਹਿਬਚਨਤਹਾਤੇਗਈ॥
ਇਹ ਕਹਿ ਕੇ (ਉਹ) ਉਥੋਂ ਚਲੀ ਗਈ
ਗ੍ਰਿਹਕੌਆਗਿਲਗਾਵਤਭਈ॥
ਅਤੇ ਘਰ ਨੂੰ (ਬਾਹਰੋਂ) ਅੱਗ ਲਗਾ ਦਿੱਤੀ।
ਕੁਟਨੀਸਹਿਤਮੁਗਲਕੌਜਾਰਿਯੋ॥
(ਇਸ ਤਰ੍ਹਾਂ) ਫਫੇਕੁਟਣੀ ਸਮੇਤ ਮੁਗ਼ਲ ਨੂੰ ਸਾੜ ਦਿੱਤਾ।
ਬਾਲਆਪਨੋਧਰਮਉਬਾਰਿਯੋ॥੧੧॥
ਇਸਤਰੀ ਨੇ ਆਪਣੇ ਧਰਮ ਨੂੰ ਬਚਾ ਲਿਆ ॥੧੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਇਕਯਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੯੧॥੩੬੧੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੯੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੯੧॥੩੬੧੧॥ ਚਲਦਾ॥
ਦੋਹਰਾ॥
ਦੋਹਰਾ:
ਤੇਜਸਿੰਘਰਾਜਾਬਡੋਅਪ੍ਰਮਾਨਜਿਹਰੂਪ॥
ਤੇਜ ਸਿੰਘ ਨਾਂ ਦਾ ਇਕ ਵੱਡਾ ਰਾਜਾ ਸੀ ਜਿਸ ਦਾ ਰੂਪ ਅਤਿ ਸੁੰਦਰ ਸੀ।
ਗਾਨਕਲਾਤਾਕੀਸਖੀਰਤਿਕੇਰਹੈਸਰੂਪ॥੧॥
ਉਸ ਦੀ ਗਾਨ ਕਲਾ ਨਾਂ ਦੀ ਇਕ ਦਾਸੀ ਸੀ ਜੋ ਰਤੀ (ਕਾਮ ਦੇਵ ਦੀ ਪਤਨੀ) ਵਾਂਗ ਸੁੰਦਰ ਸੀ ॥੧॥
ਚੌਪਈ॥
ਚੌਪਈ:
ਰਾਜਾਕੋਤਾਸੌਹਿਤਭਾਰੋ॥
ਰਾਜੇ ਦਾ ਉਸ ਨਾਲ ਬਹੁਤ ਪ੍ਰੇਮ ਸੀ
ਦਾਸੀਤੇਰਾਨੀਕਰਿਡਾਰੋ॥
(ਜਿਸ ਕਰ ਕੇ ਉਸ ਨੂੰ) ਦਾਸੀ ਤੋਂ ਰਾਣੀ ਬਣਾ ਦਿੱਤਾ ਸੀ।
ਜੈਸੇਕਰੈਰਸਾਇਨਕੋਈ॥
ਜਿਵੇਂ ਕੋਈ ਕਿਸੇ ਰਸਾਇਣ ਨਾਲ
ਤਾਬੈਸੌਸੋਨਾਸੋਹੋਈ॥੨॥
ਤਾਂਬੇ ਨੂੰ ਸੋਨਾ ਬਣਾ ਦਿੰਦਾ ਹੈ ॥੨॥
ਅੜਿਲ॥
ਅੜਿਲ:
ਰੈਨਿਦਿਨਾਤਿਹਧਾਮਰਾਵਜੂਆਵਈ॥
ਰਾਤ ਦਿਨ ਰਾਜਾ ਉਸ ਦੇ ਘਰ ਆਉਂਦਾ
ਕਾਮਕੇਲਨਿਸਦਿਨਤਿਸਸੰਗਕਮਾਵਈ॥
ਅਤੇ ਦਿਨ ਰਾਤ ਉਸ ਨਾਲ ਕਾਮ-ਕ੍ਰੀੜਾ ਕਰਦਾ।
ਦਾਸਏਕਪਰਸੋਦਾਸੀਅਟਕਤਿਭਈ॥
ਇਕ ਦਾਸ ਨਾਲ ਉਹ ਦਾਸੀ ਅਟਕ ਗਈ
ਹੋਪਤਿਕੀਪ੍ਰੀਤਿਬਿਸਾਰਿਤਬੈਚਿਤਤੇਦਈ॥੩॥
ਅਤੇ ਪਤੀ (ਰਾਜੇ) ਦੀ ਪ੍ਰੀਤ ਨੂੰ ਤਦ ਦਿਲੋਂ ਭੁਲਾ ਦਿੱਤਾ ॥੩॥
ਤਿਲਚੁਗਨਾਪਰਗਾਨਕਲਾਅਟਕਤਭਈ॥
ਤਿਲ ਚੁਗਨਾ (ਨਾਂ ਦੇ ਦਾਸ ਉਤੇ) ਗਾਨ ਕਲਾ ਮੋਹਿਤ ਹੋ ਗਈ।
ਨ੍ਰਿਪਕੀਪ੍ਰੀਤਿਬਿਸਾਰਿਤੁਰਤਚਿਤਤੇਦਈ॥
(ਉਸ ਨੇ) ਰਾਜੇ ਦੀ ਪ੍ਰੀਤ ਤੁਰਤ ਦਿਲੋਂ ਭੁਲਾ ਦਿੱਤੀ।
ਜੋਦਾਸੀਸੌਪ੍ਰੇਮਪੁਰਖੁਕੋਊਠਾਨਈ॥
ਜੋ ਕੋਈ ਮਰਦ ਦਾਸੀ ਨਾਲ ਪ੍ਰੇਮ ਪਾ ਲੈਂਦਾ ਹੈ,