ਹੋਧ੍ਰਿਗਧ੍ਰਿਗਤਾਕੌਸਭਹੀਲੋਕਬਖਾਨਈ॥੪॥
ਤਾਂ ਉਸ ਨੂੰ ਸਾਰੇ ਲੋਕ ਧਿੱਕਾਰਦੇ ਹਨ ॥੪॥
ਸੰਗਦਾਸੀਕੈਦਾਸਕਹਿਯੋਮੁਸਕਾਇਕੈ॥
ਦਾਸੀ ਨੂੰ ਦਾਸ ਨੇ ਹਸ ਕੇ ਕਿਹਾ
ਸੰਗਹਮਾਰੇਚਲੋਪ੍ਰੀਤਿਉਪਜਾਇਕੈ॥
ਕਿ ਪ੍ਰੇਮ ਵਿਕਸਿਤ ਕਰ ਕੇ ਮੇਰੇ ਨਾਲ ਚਲ।
ਕਾਮਕੇਲਕਰਿਜੀਹੈਂਕਛੂਨਲੀਜਿਯੈ॥
ਸਾਨੂੰ ਕੁਝ ਨਹੀਂ ਚਾਹੀਦਾ, ਬਸ ਕਾਮ-ਕ੍ਰੀੜਾ ਕਰ ਕੇ ਜੀਵਾਂਗੇ।
ਹੋਗਾਨਕਲਾਜੂਬਚਨਹਮਾਰੋਕੀਜਿਯੈ॥੫॥
ਹੇ ਗਾਨ ਕਲਾ! ਮੇਰੀ ਗੱਲ ਮੰਨ ਲੈ ॥੫॥
ਉਠਦਾਸੀਸੰਗਚਲੀਪ੍ਰੀਤਿਉਪਜਾਇਕੈ॥
ਪ੍ਰੇਮ ਵਸ ਹੋਈ ਦਾਸੀ (ਉਸ ਨਾਲ) ਉਠ ਕੇ ਚਲ ਪਈ
ਨ੍ਰਿਪਕੀਓਰਨਿਹਾਰਿਨਰਹੀਲਜਾਇਕੈ॥
ਅਤੇ ਲਜਾ ਦੀ ਮਾਰੀ ਨੇ ਰਾਜੇ ਵਲ ਵੇਖਿਆ ਤਕ ਨਹੀਂ।
ਜੋਦਾਸੀਸੌਪ੍ਰੇਮਪੁਰਖਉਪਜਾਵਈ॥
ਜੋ ਮਰਦ ਦਾਸੀ ਨਾਲ ਪ੍ਰੇਮ ਲਗਾਉਂਦਾ ਹੈ,
ਹੋਅੰਤਸ੍ਵਾਨਕੀਮ੍ਰਿਤੁਮਰੈਪਛੁਤਾਵਈ॥੬॥
ਉਹ ਅੰਤ ਵਿਚ ਪਛਤਾਉਂਦਾ ਹੋਇਆ ਕੁੱਤੇ ਦੀ ਮੌਤ ਮਰਦਾ ਹੈ ॥੬॥
ਚਾਰਿਪਹਰਮੈਚਾਰਿਕੋਸਮਾਰਗਚਲਿਯੋ॥
(ਉਨ੍ਹਾਂ ਨੇ) ਚਾਰ ਪਹਿਰਾਂ ਵਿਚ ਚਾਰ ਕੋਹ ਪੈਂਡਾ ਮਾਰ ਲਿਆ।
ਜੋਕੰਦ੍ਰਪਕੋਦ੍ਰਪਹੁਤੋਸਭੁਹੀਦਲਿਯੋ॥
ਕਾਮ ਦਾ ਜੋ ਘਮੰਡ ਸੀ, (ਉਸ) ਸਾਰੇ ਨੂੰ ਦਲ ਦਿੱਤਾ।
ਚਹੂੰਓਰਭ੍ਰਮਿਭ੍ਰਮਿਤੇਹੀਪੁਰਆਵਹੀ॥
ਚੌਹਾਂ ਪਾਸੇ ਘੁੰਮ ਘੁੰਮ ਕੇ (ਆਪਣੇ) ਨਗਰ ਨੂੰ ਹੀ ਪਰਤ ਆਏ।
ਹੋਗਾਨਕਲਾਤਿਲਚੁਗਨਨਪੈਡੋਪਾਵਹੀ॥੭॥
ਗਾਨ ਕਲਾ ਅਤੇ ਤਿਲ ਚੁਗਨ ਰਸਤਾ ਨਾ ਲਭ ਸਕੇ ॥੭॥
ਅਧਿਕਸ੍ਰਮਿਤਤੇਭਏਹਾਰਿਗਿਰਿਕੈਪਰੈ॥
ਬਹੁਤ ਥਕ ਜਾਣ ਕਰ ਕੇ ਉਹ ਹਾਰ ਕੇ ਡਿਗ ਪਏ,
ਜਨੁਕਘਾਵਬਿਨੁਕੀਏਆਪਹੀਤੇਮਰੈ॥
ਮਾਨੋ ਬਿਨਾ ਜ਼ਖ਼ਮ ਖਾਇਆਂ ਆਪ ਹੀ ਮਰ ਗਏ ਹੋਣ।
ਅਧਿਕਛੁਧਾਜਬਲਗੀਦੁਹੁਨਿਕੌਆਇਕੈ॥
ਜਦ ਦੋਹਾਂ ਨੂੰ ਬਹੁਤ ਭੁਖ ਆਣ ਲਗੀ
ਹੋਤਬਦਾਸੀਸੌਦਾਸਕਹਿਯੋਦੁਖਪਾਇਕੈ॥੮॥
ਤਾਂ ਦਾਸੀ ਨੂੰ ਦਾਸ ਨੇ ਦੁਖੀ ਹੋ ਕੇ ਕਿਹਾ ॥੮॥
ਗਾਨਕਲਾਤੁਮਪਰੋਸੁਬੁਰਿਅਪੁਨੀਕਰੋ॥
ਹੇ ਗਾਨ ਕਲਾ! ਤੂੰ ਆਪਣੀ ਯੋਨੀ ਪਰੇ ਕਰ
ਖਰਿਕੋਟੁਕਰਾਹਾਥਹਮਾਰੇਪੈਧਰੋ॥
ਅਤੇ (ਖਾਣ ਲਈ) ਖਲ੍ਹੀ ਦਾ ਟੁਕੜਾ ਮੇਰੇ ਹੱਥ ਉਤੇ ਰਖ।
ਦਾਸਜਬੇਖੈਬੈਕੌਕਛੂਨਪਾਇਯੋ॥
ਜਦ ਦਾਸ ਨੂੰ ਖਾਣ ਲਈ ਕੁਝ ਹਾਸਲ ਨਾ ਹੋਇਆ
ਹੋਅਧਿਕਕੋਪਤਬਚਿਤਕੇਬਿਖੈਬਢਾਇਯੋ॥੯॥
ਤਾਂ ਉਹ ਚਿਤ ਵਿਚ ਬਹੁਤ ਗੁੱਸੇ ਹੋਇਆ ॥੯॥
ਮਾਰਕੂਟਿਦਾਸੀਕੋਦਯੋਬਹਾਇਕੈ॥
(ਉਸ ਨੇ) ਮਾਰ ਕੁਟ ਕੇ ਦਾਸੀ ਨੂੰ (ਨਦੀ ਵਿਚ) ਵਹਾ ਦਿੱਤਾ
ਆਪਨਗਯੋਫਲਚੁਗਨਮਹਾਬਨਜਾਇਕੈ॥
ਅਤੇ ਆਪ ਵੱਡੇ ਬਨ ਵਿਚ ਫਲ ਚੁਗਣ ਲਈ ਚਲਾ ਗਿਆ।
ਬੇਰਭਖਤਤਾਕੌਹਰਿਜਛਨਿਹਾਰਿਯੋ॥
ਉਸ ਨੂੰ ਬੇਰ ਖਾਂਦਿਆਂ ਸ਼ੇਰ ('ਹਰਿਜਛ') ਨੇ ਵੇਖਿਆ
ਹੋਤਿਲਚੁਗਨਾਕੋਪਕਰਭਛਕਰਿਡਾਰਿਯੋ॥੧੦॥
ਅਤੇ ਤਿਲ ਚੁਗਨਾ ਨੂੰ ਪਕੜ ਕੇ ਖਾ ਲਿਆ ॥੧੦॥
ਬਹਤਬਹਤਦਾਸੀਸਰਿਤਾਮਹਿਤਹਿਗਈ॥
ਦਾਸੀ ਨਦੀ ਵਿਚ ਰੁੜ੍ਹਦੀ ਰੁੜ੍ਹਦੀ ਉਥੇ ਜਾ ਪਹੁੰਚੀ
ਜਹਾਆਇਸ੍ਵਾਰੀਨ੍ਰਿਪਕੀਨਿਕਸਤਭਈ॥
ਜਿਥੇ ਰਾਜੇ ਦੀ ਸਵਾਰੀ ਨਿਕਲ ਰਹੀ ਸੀ।
ਨਿਰਖਿਪ੍ਰਿਯਾਰਾਜਾਤਿਹਲਿਯੋਨਿਕਾਰਿਕੈ॥
ਪ੍ਰਿਯਾ ਨੂੰ ਵੇਖ ਕੇ ਰਾਜੇ ਨੇ ਉਸ ਨੂੰ ਕਢਵਾ ਲਿਆ।
ਹੋਭੇਦਅਭੇਦਨਮੂਰਖਸਕਿਯੋਬਿਚਾਰਿਕੈ॥੧੧॥
ਉਹ ਮੂਰਖ ਕੁਝ ਭੇਦ ਅਭੇਦ ਨਾ ਸਮਝ ਸਕਿਆ ॥੧੧॥
ਚੌਪਈ॥
ਚੌਪਈ:
ਦਾਸੀਕਾਢਨਦੀਤੇਲਿਯੋ॥
ਦਾਸੀ ਨੂੰ ਨਦੀ ਵਿਚੋਂ ਰਾਜੇ (ਨੇ ਕਢਵਾ) ਲਿਆ
ਬੈਠਤੀਰਐਸੇਬਚਕਿਯੋ॥
ਅਤੇ ਕੰਢੇ ਉਤੇ ਬੈਠ ਕੇ ਇਸ ਤਰ੍ਹਾਂ ਗੱਲ ਕੀਤੀ।
ਕਿਹਨਿਮਿਤਕੈਹ੍ਯਾਂਤੈਆਈ॥
(ਰਾਜੇ ਨੇ ਪੁਛਿਆ) ਤੂੰ ਕਿਸ ਲਈ ਇਥੇ ਆਈ ਹੈਂ।
ਸੋਕਹਿਯੈਮੁਹਿਪ੍ਰਗਟਜਤਾਈ॥੧੨॥
ਇਹ (ਸਾਰੀ ਵਿਥਿਆ) ਮੈਨੂੰ ਸਪਸ਼ਟ ਰੂਪ ਵਿਚ ਦਸ ॥੧੨॥
ਜਬਤੁਮਅਖੇਟਕਹਿਸਿਧਾਏ॥
(ਦਾਸੀ ਨੇ ਕਿਹਾ, ਹੇ ਰਾਜਨ!) ਜਦ ਤੁਸੀਂ ਸ਼ਿਕਾਰ ਖੇਡਣ ਗਏ ਸੌ
ਬਹੁਚਿਰਭਯੋਗ੍ਰਿਹਕੌਨਹਿਆਏ॥
ਅਤੇ ਬਹੁਤ ਸਮੇਂ ਲਈ ਘਰ ਨਹੀਂ ਪਰਤੇ ਸੌ।
ਤੁਮਬਿਨੁਮੈਅਤਿਹਿਅਕੁਲਾਈ॥
ਤਾਂ ਤੁਹਾਡੇ ਬਿਨਾ ਮੈਂ ਬਹੁਤ ਵਿਆਕੁਲ ਹੋ ਗਈ ਸਾਂ।
ਤਾਤੇਬਨਗਹਿਰੇਮੋਆਈ॥੧੩॥
ਇਸ ਲਈ ਸੰਘਣੇ ਬਨ ਵਿਚ ਆ ਗਈ ॥੧੩॥
ਜਬਮੈਅਧਿਕਤ੍ਰਿਖਾਤੁਰਭਈ॥
ਜਦ ਮੈਂ ਪਿਆਸ ਨਾਲ ਬੇਹਾਲ ਹੋ ਗਈ
ਪਾਨਿਪਿਵਨਸਰਿਤਾਢਿਗਗਈ॥
ਤਾਂ ਪਾਣੀ ਪੀਣ ਲਈ ਨਦੀ ਦੇ ਕੰਢੇ ਗਈ।
ਫਿਸਲਿਯੋਪਾਵਨਦੀਮੌਪਰੀ॥
ਪੈਰ ਫਿਸਲ ਗਿਆ (ਅਤੇ ਮੈਂ) ਨਦੀ ਵਿਚ ਡਿਗ ਪਈ।
ਅਧਿਕਕ੍ਰਿਪਾਕਰਤੁਮਹਿਨਿਕਰੀ॥੧੪॥
ਤੁਸੀਂ ਬਹੁਤ ਕ੍ਰਿਪਾ ਕਰ ਕੇ ਨਦੀ ਵਿਚੋਂ ਕਢਵਾਇਆ ॥੧੪॥
ਦੋਹਰਾ॥
ਦੋਹਰਾ:
ਨੀਚਸੰਗਕੀਜੈਨਹੀਸੁਨਹੋਮੀਤਕੁਮਾਰ॥
ਹੇ ਮਿਤਰ ਰਾਜ ਕੁਮਾਰ! ਸੁਣੋ, ਨੀਚ ਦਾ ਕਦੇ ਵੀ ਸੰਗ ਨਹੀਂ ਕਰਨਾ ਚਾਹੀਦਾ।
ਭੇਡਪੂਛਿਭਾਦੌਨਦੀਕੋਗਹਿਉਤਰਿਯੋਪਾਰ॥੧੫॥
(ਕਿਉਂਕਿ) ਭੇਡ ਦੀ ਪੂਛ ਪਕੜ ਕੇ ਭਾਦੋਂ ਵਿਚ (ਹੜੀ ਹੋਈ) ਨਦੀ ਨੂੰ ਕੀ ਕੋਈ ਪਾਰ ਕਰ ਸਕਦਾ ਹੈ? ॥੧੫॥
ਪਾਨੀਉਦਰਤਾਕੌਭਰਿਯੋਦਾਸਨਦੀਗਯੋਡਾਰਿ॥
ਦਾਸ (ਉਸ ਦਾਸੀ ਨੂੰ) ਨਦੀ ਵਿਚ ਸੁਟ ਗਿਆ ਅਤੇ ਉਸ ਦਾ ਪੇਟ ਪਾਣੀ ਨਾਲ ਭਰ ਗਿਆ।
ਬਿਨੁਪ੍ਰਾਨਨਅਬਲਾਭਈਸਕਿਯੋਨਨ੍ਰਿਪਬੀਚਾਰਿ॥੧੬॥
(ਜਿਸ ਕਰ ਕੇ) ਇਸਤਰੀ ਮਰ ਗਈ, ਪਰ ਰਾਜਾ ਇਸ ਨੂੰ ਵਿਚਾਰ ਨਾ ਸਕਿਆ ॥੧੬॥
ਫਲਭਛਤਜਛਨਗਹਿਯੋਦਾਸਨਾਸਕੋਕੀਨ॥
ਫਲ ਖਾਂਦੇ ਦਾਸ ਨੂੰ ਸ਼ੇਰ ('ਜਛਨ') ਨੇ ਪਕੜ ਕੇ ਨਸ਼ਟ ਕਰ ਦਿੱਤਾ।