ਦਾਸਨਿਕੈਸੰਗਦੋਸਤੀਮਤਿਕਰਿਯਹੁਮਤਿਹੀਨ॥੧੭॥
ਇਸ ਲਈ ਹੇ ਮਤਹੀਨੋ! ਦਾਸਾਂ ਨਾਲ ਦੋਸਤੀ ਨਾ ਕਰੋ ॥੧੭॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਬਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੯੨॥੩੬੨੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੯੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੯੨॥੩੬੨੮॥ ਚਲਦਾ॥
ਚੌਪਈ॥
ਚੌਪਈ:
ਤਿਰਦਸਿਕਲਾਏਕਬਰਨਾਰੀ॥
ਤਿਰਦਸ ਕਲਾ ਨਾਂ ਦੀ ਇਕ ਉਤਮ ਇਸਤਰੀ ਸੀ
ਚੋਰਨਕੀਅਤਿਹੀਹਿਤਕਾਰੀ॥
ਜੋ ਚੋਰਾਂ ਦੀ ਬਹੁਤ ਹਿਤਕਾਰੀ ਸੀ।
ਜਹਾਕਿਸੂਕਾਦਰਬੁਤਕਾਵੈ॥
ਜਿਥੇ ਕਿਸੇ ਦਾ ਧਨ ਵੇਖਦੀ,
ਹੀਂਗਲਗਾਇਤਹਾਉਠਿਆਵੈ॥੧॥
ਉਥੇ ਹਿੰਗ ਲਗਾ ਕੇ ਆ ਜਾਂਦੀ ॥੧॥
ਹੀਂਗਬਾਸਤਸਕਰਜਹਪਾਵੈ॥
ਜਿਥੇ ਹਿੰਗ ਦੀ ਵਾਸਨਾ ਚੋਰਾਂ ਨੂੰ ਮਿਲਦੀ,
ਤਿਸੀਠੌਰਕਹਸਾਧਿਲਗਾਵੈ॥
ਉਥੇ ਆ ਕੇ ਸੰਨ੍ਹ ਲਗਾ ਲੈਂਦੇ।
ਤਿਹਠਾਰਹੈਸਾਹੁਇਕਭਾਰੀ॥
ਉਥੇ ਇਕ ਬਹੁਤ ਵੱਡਾ ਸ਼ਾਹ ਰਹਿੰਦਾ ਸੀ।
ਤ੍ਰਿਦਸਿਕਲਾਤਾਹੂਸੋਬਿਹਾਰੀ॥੨॥
ਤਿਰਦਸ ਕਲਾ ਉਸ ਨਾਲ ਰਮਣ ਕਰਦੀ ਸੀ ॥੨॥
ਹੀਂਗਲਗਾਇਤ੍ਰਿਯਚੋਰਲਗਾਏ॥
(ਉਸ ਨੇ ਸ਼ਾਹ ਦੇ ਘਰ) ਹਿੰਗ ਲਗਾ ਕੇ ਫਿਰ ਚੋਰ ਲਗਾ ਦਿੱਤੇ (ਭਾਵ ਚੋਰਾਂ ਤੋਂ ਸੰਨ੍ਹ ਮਰਵਾ ਦਿੱਤੀ)
ਕਰਤੇਕੇਲਸਾਹੁਚਿਤਆਏ॥
ਅਤੇ ਕੇਲ-ਕ੍ਰੀੜਾ ਕਰਦੀ ਨੂੰ ਸ਼ਾਹ ਦਾ ਧਿਆਨ ਆ ਗਿਆ (ਅਰਥਾਤ ਸ਼ਾਹ ਦੀ ਚੋਰੀ ਦਾ ਚੇਤਾ ਆ ਗਿਆ)।
ਤਾਸੌਤੁਰਤਖਬਰਿਤ੍ਰਿਯਕਰੀ॥
ਉਸ ਨੂੰ ਝਟ ਖ਼ਬਰ ਕਰ ਦਿੱਤੀ
ਮੀਤਤਿਹਾਰੀਮਾਤ੍ਰਾਹਰੀ॥੩॥
ਕਿ ਹੇ ਮਿਤਰ! ਤੇਰਾ ਧਨ ਲੁਟਿਆ ਗਿਆ ਹੈ ॥੩॥
ਚੋਰਚੋਰਤਬਸਾਹੁਪੁਕਾਰਿਯੋ॥
ਤਦ ਸ਼ਾਹ ਨੇ 'ਚੋਰ ਚੋਰ' ਕਹਿ ਕੇ ਰੌਲਾ ਪਾਇਆ
ਅਰਧਆਪਨੋਦਰਬੁਉਚਾਰਿਯੋ॥
ਅਤੇ ਆਪਣੇ ਅੱਧੇ ਧਨ (ਦੇ ਬਚ ਜਾਣ ਦੀ ਗੱਲ ਵੀ) ਕਹਿ ਦਿੱਤੀ।
ਦੁਹੂੰਅਨਤਾਹਿਹਿਤੂਕਰਿਮਾਨ੍ਯੋ॥
ਦੋਹਾਂ ਨੇ ਉਸ (ਇਸਤਰੀ) ਨੂੰ ਹਿਤੂ ਕਰ ਕੇ ਸਮਝਿਆ
ਮੂਰਖਭੇਦਨਕਾਹੂਜਾਨ੍ਯੋ॥੪॥
ਅਤੇ ਕਿਸੇ ਮੂਰਖ ਨੇ ਭੇਦ ਨੂੰ ਨਹੀਂ ਸਮਝਿਆ ॥੪॥
ਅਰਧਬਾਟਿਚੋਰਨਤਿਹਦੀਨੋ॥
ਅੱਧਾ ਧਨ ਉਸ ਨੂੰ ਚੋਰਾਂ ਨੇ ਵੰਡਾ ਦਿੱਤਾ
ਆਧੋਦਰਬੁਸਾਹੁਤੇਲੀਨੋ॥
ਅਤੇ ਅੱਧਾ ਧਨ ਸ਼ਾਹ ਤੋਂ ਲੈ ਲਿਆ।
ਦੁਹੂੰਅਨਤਾਹਿਲਖਿਯੋਹਿਤਕਾਰੀ॥
ਦੋਹਾਂ ਨੇ ਉਸ ਨੂੰ (ਆਪਣਾ) ਹਿਤਕਾਰੀ ਸਮਝਿਆ।
ਮੂਰਖਕਿਨੂੰਨਬਾਤਬਿਚਾਰੀ॥੫॥
ਕਿਸੇ ਮੂਰਖ ਨੇ ਗੱਲ ਨੂੰ ਨਾ ਸਮਝਿਆ ॥੫॥
ਚੋਰਲਾਇਪਾਹਰੂਜਗਾਏ॥
(ਪਹਿਲਾਂ ਸ਼ਾਹ ਦੇ ਘਰ) ਚੋਰ ਲਗਾ ਦਿੱਤੇ (ਅਤੇ ਫਿਰ) ਪਹਿਰੇਦਾਰ ਜਗਾ ਦਿੱਤੇ।
ਇਹਚਰਿਤ੍ਰਤੇਦੋਊਭੁਲਾਏ॥
ਇਸ ਚਰਿਤ੍ਰ ਨਾਲ ਦੋਵੇਂ ਭਰਮਾ ਦਿੱਤੇ।
ਤਸਕਰਕਹੈਹਮਾਰੀਨਾਰੀ॥
ਚੋਰ ਕਹਿੰਦੇ ਸਨ ਕਿ ਇਹ ਸਾਡੀ ਇਸਤਰੀ ਹੈ
ਸਾਹੁਲਖ੍ਯੋਮੋਰੀਹਿਤਕਾਰੀ॥੬॥
ਅਤੇ ਸ਼ਾਹ ਸਮਝਦਾ ਸੀ ਕਿ ਮੇਰੀ ਖੈਰਖ਼੍ਵਾਹ ਹੈ ॥੬॥
ਦੋਹਰਾ॥
ਦੋਹਰਾ:
ਚੰਚਲਾਨਕੇਚਰਿਤਕੌਸਕਤਨਕੋਊਪਾਇ॥
ਇਸਤਰੀਆਂ ਦੇ ਚਰਿਤ੍ਰ ਨੂੰ ਕੋਈ ਵੀ ਪਾ ਨਹੀਂ ਸਕਿਆ।
ਵਹਚਰਿਤ੍ਰਤਾਕੌਲਖੈਜਾਕੇਸ੍ਯਾਮਸਹਾਇ॥੭॥
ਉਹੀ ਇਨ੍ਹਾਂ ਦੇ ਚਰਿਤ੍ਰ ਨੂੰ ਸਮਝ ਸਕਦਾ ਹੈ, ਜਿਸ ਦੇ ਪਰਮਾਤਮਾ ਸਹਾਇਕ ਹੋਣ ॥੭॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਤਿਰਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੯੩॥੩੬੩੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੯੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੯੩॥੩੬੩੫॥ ਚਲਦਾ॥
ਦੋਹਰਾ॥
ਦੋਹਰਾ:
ਦੇਵਰਾਨਹੰਡੂਰਕੋਰਾਜਾਏਕਰਹੈ॥
ਦੇਵਰਾਨ ਨਾਂ ਦਾ ਹੰਡੂਰ ਦਾ ਇਕ ਰਾਜਾ ਸੀ।
ਨਾਰਾਕੋਹੋਛਾਘਨੋਸਭਜਗਤਾਹਿਕਹੈ॥੧॥
ਸਾਰਾ ਜਗਤ ਉਸ ਨੂੰ ਨਾੜੇ ਦਾ ਹੌਲਾ ਸਮਝਦਾ ਸੀ (ਭਾਵ ਕਾਮੀ ਰੁਚੀ ਵਾਲਾ ਹੀ ਸਮਝਦੇ ਸਨ) ॥੧॥
ਏਕਦਿਸਾਰਿਨਸੌਰਹੈਤਾਕੀਪ੍ਰੀਤਿਅਪਾਰ॥
ਉਸ ਦੀ ਇਕ ਪਰਦੇਸਣ ਨਾਲ ਬਹੁਤ ਪ੍ਰੀਤ ਸੀ।
ਤਿਨਨਬੁਲਾਯੋਧਾਮਕੋਆਪੁਗਯੋਬਿਸੰਭਾਰ॥੨॥
ਉਸ ਨੂੰ ਘਰ ਨਾ ਬੁਲਾਇਆ, ਸਗੋਂ ਆਪ ਹੀ ਬੇਸਮਝਾਂ ਵਾਂਗ (ਉਸ ਦੇ ਘਰ) ਚਲਾ ਗਿਆ ॥੨॥
ਅੜਿਲ॥
ਅੜਿਲ:
ਜਬਆਯੋਨ੍ਰਿਪਧਾਮਦਿਸਾਰਿਨਿਜਾਨਿਯੋ॥
ਜਦ ਪਰਦੇਸਨ ਨੇ ਰਾਜੇ ਨੂੰ ਘਰ ਆਇਆ ਜਾਣਿਆ
ਨਿਜੁਪਤਿਸੌਸਭਹੀਤਿਨਭੇਦਬਖਾਨਿਯੋ॥
ਤਾਂ ਆਪਣੇ ਪਤੀ ਨੂੰ ਸਾਰਾ ਭੇਦ ਦਸ ਦਿੱਤਾ।
ਖਾਤਬਿਖੈਰਾਜਾਕੋਗਹਿਤਿਨਡਾਰਿਯੋ॥
ਉਸ ਨੇ ਰਾਜੇ ਨੂੰ ਫੜ ਕੇ ਟੋਏ ਵਿਚ ਸੁਟ ਦਿੱਤਾ
ਹੋਪਕਰਿਪਾਨਹੀਹਾਥਬਹੁਤਬਿਧਿਮਾਰਿਯੋ॥੩॥
ਅਤੇ ਹੱਥ ਵਿਚ ਜੁਤੀ ਪਕੜ ਕੇ ਚੰਗੀ ਤਰ੍ਹਾਂ ਮਾਰਿਆ ॥੩॥
ਪ੍ਰਥਮਕੇਲਕਰਿਨ੍ਰਿਪਕੌਧਾਮਬੁਲਾਇਯੋ॥
ਪਹਿਲਾਂ ਰਾਜੇ ਨਾਲ ਘਰ ਬੁਲਾ ਕੇ ਕਾਮ-ਕ੍ਰੀੜਾ ਕੀਤੀ।
ਬਨੀਨਤਾਸੌਪਤਿਸੋਭੇਦਜਤਾਇਯੋ॥
ਉਸ ਨਾਲ (ਕਿਸੇ ਗੱਲੋਂ) ਨਾ ਬਣੀ ਤਾਂ ਪਤੀ ਨੂੰ ਭੇਦ ਦਸ ਦਿੱਤਾ।
ਪਨਿਨਮਾਰਿਖਤਡਾਰਉਪਰਕਾਟਾਦਏ॥
(ਉਸ ਨੂੰ) ਜੁਤੀਆਂ ਨਾਲ ਮਾਰ ਕੇ ਅਤੇ ਟੋਟੇ ਵਿਚ ਸੁਟ ਕੇ ਉਪਰ ਕੰਡੇ (ਕੰਡਿਆਂ ਵਾਲੇ ਛਾਪੇ) ਰਖ ਦਿੱਤੇ।
ਹੋਚਿਤਮੌਤ੍ਰਾਸਬਿਚਾਰਿਪੁਰਖੁਤ੍ਰਿਯਭਜਿਗਏ॥੪॥
ਮਨ ਵਿਚ ਡਰੇ ਹੋਏ ਮਰਦ ਅਤੇ ਇਸਤਰੀ (ਦੋਵੇਂ) ਭਜ ਗਏ ॥੪॥
ਚੌਪਈ॥
ਚੌਪਈ:
ਪ੍ਰਾਤਸਭੈਖੋਜਨਨ੍ਰਿਪਲਾਗੇ॥
ਸਵੇਰ ਹੋਣ ਤੇ ਸਾਰੇ ਰਾਜੇ ਨੂੰ ਖੋਜਣ ਲਗੇ।
ਰਾਨਿਨਸਹਿਤਸੋਕਅਨੁਰਾਗੇ॥
ਰਾਣੀਆਂ ਸਮੇਤ (ਸਾਰੇ ਕਰਮਚਾਰੀ) ਸੋਗ ਵਿਚ ਦੁਖੀ ਹੋ ਗਏ।
ਖਤਿਯਾਪਰੇਰਾਵਜੂਪਾਏ॥
(ਉਨ੍ਹਾਂ ਨੇ) ਰਾਜੇ ਨੂੰ ਟੋਏ ਵਿਚ ਪਿਆ ਵੇਖਿਆ।