GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1079
Display Settings
ਤਹਤੇਕਾਢਿਧਾਮਲੈਆਏ॥੫॥
ਉਥੋਂ ਕਢ ਕੇ ਘਰ ਲੈ ਆਏ ॥੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਚੁਰਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੯੪॥੩੬੪੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੯੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੯੪॥੩੬੪੦॥ ਚਲਦਾ॥
ਦੋਹਰਾ
ਦੋਹਰਾ:
ਨੌਕੋਟੀਮਰਵਾਰਕੇਜਸਵੰਤਸਿੰਘਨਰੇਸ
ਮਾਰਵਾਰ ਨੌਕੋਟੀ ਦਾ ਜਸਵੰਤ ਸਿੰਘ ਨਾਂ ਦਾ ਰਾਜਾ ਸੀ
ਜਾਕੀਮਾਨਤਆਨਿਸਭਰਘੁਬੰਸੀਸ੍ਵਰਦੇਸ॥੧॥
ਜਿਸ ਦੀ ਸਾਰੇ ਰਘੂਵੰਸ਼ੀ ਰਾਜੇ ਅਧੀਨਗੀ ਸਵੀਕਾਰ ਕਰਦੇ ਸਨ ॥੧॥
ਚੌਪਈ
ਚੌਪਈ:
ਮਾਨਮਤੀਤਿਹਕੀਬਰਨਾਰੀ
ਮਾਨਵਤੀ ਉਸ ਦੀ ਸੁੰਦਰ ਇਸਤਰੀ ਸੀ।
ਜਨੁਕਚੀਰਚੰਦ੍ਰਮਾਨਿਕਾਰੀ
ਮਾਨੋ ਚੰਦ੍ਰਮਾ ਨੂੰ ਚੀਰ ਕੇ ਕਢੀ ਹੋਵੇ।
ਬਿਤਨਪ੍ਰਭਾਦੂਜੀਤਿਹਰਾਨੀ
ਬਿਤਨ ਪ੍ਰਭਾ ਨਾਂ ਦੀ ਉਸ ਦੀ ਦੂਜੀ ਰਾਣੀ ਸੀ।
ਜਾਸਮਲਖੀਕਿਨੂੰਬਖਾਨੀ॥੨॥
ਜਿਸ ਵਰਗੀ ਹੋਰ ਕੋਈ ਨਾ ਵੇਖੀ ਗਈ ਸੀ, ਨਾ ਸੁਣੀ ਗਈ ਸੀ ॥੨॥
ਕਾਬਲਦਰੋਬੰਦਜਬਭਯੋ
ਜਦੋਂ ਕਾਬਲ ਦਾ ਦਰਾ (ਵੈਰੀਆਂ ਨੇ) ਬੰਦ ਕਰ ਦਿੱਤਾ
ਲਿਖਿਐਸੇਖਾਮੀਰਪਠਯੋ
ਤਾਂ ਮੀਰ ਖ਼ਾਨ ਨੇ (ਬਾਦਸ਼ਾਹ ਨੂੰ) ਇਸ ਤਰ੍ਹਾਂ ਲਿਖ ਭੇਜਿਆ।
ਅਵਰੰਗਬੋਲਿਜਸਵੰਤਹਿਲੀਨੋ
ਔਰੰਗਜ਼ੇਬ ਨੇ ਜਸਵੰਤ ਸਿੰਘ ਨੂੰ ਬੁਲਾ ਲਿਆ
ਤਵਨੈਠੌਰਭੇਜਿਕੈਦੀਨੋ॥੩॥
(ਅਤੇ ਉਸ ਨੂੰ) ਉਸ ਜਗ੍ਹਾ ਵਲ ਭੇਜ ਦਿੱਤਾ ॥੩॥
ਅੜਿਲ
ਅੜਿਲ:
ਛੋਰਿਜਹਾਨਾਬਾਦਤਹਾਜਸਵੰਤਗਯੋ
ਜਸਵੰਤ ਸਿੰਘ ਜਹਾਨਾਬਾਦ ਨੂੰ ਛਡ ਕੇ ਉਧਰ ਗਿਆ।
ਜੋਕੋਊਯਾਕੀਭਯੋਸੰਘਾਰਤਤਿਹਭਯੋ
ਜੋ ਵੀ ਕੋਈ ਬਾਗ਼ੀ ਹੋਇਆ, ਉਸ ਨੂੰ ਮਾਰ ਦਿੱਤਾ।
ਆਇਮਿਲਿਯੋਤਾਕੌਸੋਲਿਯੋਉਬਾਰਿਕੈ
ਜੋ ਉਸ ਨੂੰ ਅਗੋਂ (ਅਧੀਨਗੀ ਦੇ ਭਾਵ ਨਾਲ) ਆ ਕੇ ਮਿਲਦਾ, ਉਸ ਨੂੰ ਬਚਾ ਲੈਂਦਾ।
ਹੋਡੰਡਿਯਾਬੰਗਸਤਾਨਪਠਾਨਸੰਘਾਰਿਕੈ॥੪॥
ਉਸ ਨੇ ਡੰਡੀਆ ਅਤੇ ਬੰਗਸਤਾਨ ਦੇ ਪਠਾਣਾਂ ਦੀ ਮਾਰ ਕੇ (ਸਫ਼ਾਈ ਕਰ ਦਿੱਤੀ) ॥੪॥
ਜੀਵਅਨਮਨੋਕਿਤਕਦਿਨਨਤਾਕੋਭਯੋ
ਉਸ ਦਾ ਕਈ ਦਿਨ ਜੀ ਖ਼ਰਾਬ ਰਿਹਾ (ਅਰਥਾਤ ਬੀਮਾਰ ਰਿਹਾ)
ਤਾਤੇਜਸਵੰਤਸਿੰਘਨ੍ਰਿਪਤਿਸੁਰਪੁਰਗਯੋ
ਜਿਸ ਕਰ ਕੇ ਰਾਜਾ ਜਸਵੰਤ ਸਿੰਘ ਸਵਰਗ ਨੂੰ ਚਲਾ ਗਿਆ।
ਦ੍ਰੁਮਤਿਦਹਨਅਧਤਮਪ੍ਰਭਾਤਹਆਇਕੈ
ਦ੍ਰੁਮਤਿ ਦਹਨ ਅਤੇ ਅਧਤਮ ਪ੍ਰਭਾ ਉਥੇ ਆ ਕੇ
ਹੋਤਰੁਨਿਇਤ੍ਰਯਾਦਿਕਤ੍ਰਿਯਸਭਜਰੀਬਨਾਇਕੈ॥੫॥
ਅਤੇ ਹੋਰ ਇਸਤਰੀਆਂ ਨਾਲ ਰਲ ਕੇ ਸਾਰੀਆਂ (ਰਾਜੇ ਨਾਲ) ਸਤੀ ਹੋ ਗਈਆਂ ॥੫॥
ਡੀਕਅਗਨਿਕੀਉਠੀਰਾਨਿਯਨਯੌਕਿਯੋ
(ਜਦ) ਅੱਗ ਦੀ ਲਾਟ ('ਡੀਕ') ਉਠੀ ਤਾਂ ਰਾਣੀਆਂ ਨੇ ਇੰਜ ਕੀਤਾ।
ਨਮਸਕਾਰਕਰਿਸਪਤਪ੍ਰਦਛਿਨਕੌਦਿਯੋ
ਸੱਤ ਪ੍ਰਦੱਛਣਾ ਦੇ ਕੇ ਨਮਸਕਾਰ ਕੀਤਾ।
ਕੂਦਿਕੂਦਿਕਰਿਪਰੀਨਰੇਰਨਚਾਇਕੈ
ਫਿਰ ਹੱਥਾਂ ਵਿਚ ਨਾਰੀਅਲ ਉਛਾਲਦੀਆਂ ਹੋਈਆਂ (ਅਗਨੀ ਵਿਚ) ਕੁਦ ਕੁਦ ਕੇ ਜਾ ਪਈਆਂ।
ਹੋਜਨੁਕਗੰਗਕੇਮਾਝਅਪਛਰਾਆਇਕੈ॥੬॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਅਪੱਛਰਾਵਾਂ ਨੇ ਗੰਗਾ ਵਿਚ ਛਾਲਾਂ ਮਾਰੀਆਂ ਹੋਣ ॥੬॥
ਦੋਹਰਾ
ਦੋਹਰਾ:
ਬਿਤਨਕਲਾਦੁਤਿਮਾਨਮਤਿਚਲੀਜਰਨਕੇਕਾਜ
ਬਿਤਨ ਕਲਾ ਅਤੇ ਦੁਤਿਮਾਨ ਮਤਿ ਵੀ ਸੜਨ ਲਈ ਚਲੀਆਂ।
ਦੁਰਗਦਾਸਸੁਨਿਗਤਿਤਿਸੈਰਾਖਿਯੋਕੋਟਿਇਲਾਜ॥੭॥
ਦੁਰਗ ਦਾਸ ਨੇ ਇਹ ਸਥਿਤੀ ਸੁਣ ਕੇ ਬਹੁਤ ਯਤਨਾਂ ਨਾਲ ਉਨ੍ਹਾਂ ਨੂੰ ਰੋਕ ਲਿਆ (ਭਾਵ ਬਚਾ ਲਿਆ) ॥੭॥
ਮੇੜਤੇਸਥਾਰੇਉਦਰਸੁਨਿਰਾਨੀਮਮਬੈਨ
ਹੇ ਰਾਣੀ! ਮੇਰੀ ਗੱਲ ਸੁਣੋ। ਮਾਰਵਾੜ ਦਾ (ਹੋਣ ਵਾਲਾ) ਰਾਜਾ ਤੁਹਾਡੇ ਪੇਟ ਵਿਚ ਹੈ।
ਮੈਮਿਲੌਹਜਰਤਿਤਨੈਜਾਸਾਅਪਨੇਐਨ॥੮॥
(ਉਹ ਕਹਿਣ ਲਗੀ) ਮੈਂ ਬਾਦਸ਼ਾਹ ਨੂੰ ਨਹੀਂ ਮਿਲਾਂਗੀ ਅਤੇ ਆਪਣੇ ਘਰ ਜਾਵਾਂਗੀ ॥੮॥
ਚੌਪਈ
ਚੌਪਈ:
ਤਬਹਾਡੀਪਤਿਸੌਨਹਿਜਰੀ
ਤਦ ਹਾਡੀ (ਰਾਜਪੂਤ ਰਾਣੀ) ਪਤੀ ਨਾਲ ਨਾ ਸੜੀ
ਲਰਿਕਨਕੀਆਸਾਜਿਯਧਰੀ
ਅਤੇ ਲੜਕਿਆਂ ਦੀ ਆਸ ਮਨ ਵਿਚ ਰਖ ਲਈ।
ਛੋਰਿਪਿਸੌਰਦਿਲੀਕੌਆਏ
ਪਿਸ਼ਾਵਰ ਨੂੰ ਛਡ ਕੇ ਦਿੱਲੀ ਵਲ ਚਲ ਪਈਆਂ।
ਸਹਿਰਲਹੌਰਪੂਤਦੋਜਾਏ॥੯॥
ਲਾਹੌਰ ਸ਼ਹਿਰ ਵਿਚ ਆ ਕੇ ਦੋ ਪੁੱਤਰਾਂ ਨੂੰ ਜਨਮ ਦਿੱਤਾ ॥੯॥
ਜਬਰਾਨੀਦਿਲੀਮੌਗਈ
ਜਦ ਰਾਣੀ ਦਿੱਲੀ ਪਹੁੰਚੀ
ਹਜਰਤਿਕੌਐਸੀਸੁਧਿਭਈ
ਤਾਂ ਬਾਦਸ਼ਾਹ ਨੂੰ ਇਸ ਦਾ ਪਤਾ ਲਗ ਗਿਆ।
ਸੋਊਅਨਕਹਿਯੋਇਨੈਮੁਹਿਦੀਜੈ
(ਤਾਂ ਬਾਦਸ਼ਾਹ ਨੇ) ਸਾਊਆਂ ਨੂੰ ਕਿਹਾ ਕਿ ਇਨ੍ਹਾਂ (ਰਾਣੀਆਂ) ਨੂੰ ਮੇਰੇ ਹਵਾਲੇ ਕਰ ਦਿਓ
ਤੁਮਮਨਸਬਜਸਵੰਤਕੋਲੀਜੈ॥੧੦॥
ਅਤੇ ਤਸੀਂ ਜਸਵੰਤ ਸਿੰਘ ਦਾ ਰੁਤਬਾ ਸੰਭਾਲ ਲਵੋ ॥੧੦॥
ਰਨਿਯਨਕੋਸਊਅਨਨਹਿਦਯੋ
ਸਾਊਆਂ ਨੇ ਰਾਣੀਆਂ ਨਾ ਦਿੱਤੀਆਂ
ਹਜਰਤਿਸੈਨਪਠਾਵਤਭਯੋ
ਤਾਂ ਬਾਦਸ਼ਾਹ ਨੇ (ਉਨ੍ਹਾਂ ਪਿਛੇ) ਸੈਨਾ ਚੜ੍ਹਾ ਦਿੱਤੀ।
ਰਨਛੋਰੈਇਹਭਾਤਿਉਚਾਰੋ
ਰਣਛੋੜ ਨੇ ਇਸ ਤਰ੍ਹਾਂ ਕਿਹਾ
ਨਰਕੋਭੇਸਸਭੈਤੁਮਧਾਰੋ॥੧੧॥
ਕਿ ਤੁਸੀਂ ਸਾਰੀਆਂ ਮਰਦਾਵਾਂ ਭੇਸ ਧਾਰ ਲਵੋ ॥੧੧॥
ਖਾਨਪੁਲਾਦਜਬੈਚੜਿਆਏ
ਜਦ ਪੁਲਾਦ ਖ਼ਾਨ ਚੜ੍ਹ ਕੇ ਆ ਗਿਆ
ਤਬਰਨਿਯਨਯੌਬਚਨਸੁਨਾਏ
ਤਦ ਰਾਣੀਆਂ ਨੇ ਇਸ ਤਰ੍ਹਾਂ ਬਚਨ ਸੁਣਾਏ।