ਹਮੈਨਗਜਸੈਨਾਮੌਦੀਜੈ॥
ਸਾਨੂੰ ਨਗਜ (ਪਹਾੜੀ) ਸੈਨਾ ਦੇ ਹਵਾਲੇ ਕਰ ਦਿਓ
ਹਿੰਦੂਧਰਮਰਾਖਿਕਰਿਲੀਜੈ॥੧੨॥
ਤਾਂ ਜੋ ਅਸੀਂ (ਆਪਣੇ) ਹਿੰਦੂ ਧਰਮ ਨੂੰ ਬਚਾ ਸਕੀਏ ॥੧੨॥
ਨਾਵਨਕੌਸੁਭਵਾਰੋਦਿਯੋ॥
ਇਸ਼ਨਾਨ ਕਰਨ ਦਾ ਭੁਲਾਵਾ ਦੇ ਕੇ
ਬਾਲਨਸਹਿਤਦੇਸਮਗੁਲਿਯੋ॥
ਬਾਲਕਾਂ ਸਮੇਤ (ਉਨ੍ਹਾਂ ਨੇ ਆਪਣੇ) ਦੇਸ ਦਾ ਰਸਤਾ ਪਕੜਿਆ।
ਰਜਪੂਤਨਰੂਮਾਲਫਿਰਾਏ॥
ਤਦ ਰਾਜਪੂਤਨੀਆਂ ਨੇ ਰੁਮਾਲ ਫਿਰਾਏ
ਹਮਮਿਲਨੇਹਜਰਤਿਕੌਆਏ॥੧੩॥
ਕਿ ਅਸੀਂ ਬਾਦਸ਼ਾਹ ਨੂੰ ਮਿਲਣ ਲਈ ਆਈਆਂ ਹਾਂ ॥੧੩॥
ਤਿਨਕੌਕਿਨੀਨਚੋਟਿਚਲਾਈ॥
ਉਨ੍ਹਾਂ ਉਤੇ ਕਿਸੇ ਨੇ ਹਮਲਾ ਨਾ ਕੀਤਾ।
ਇਹਰਾਨੀਹਜਰਤਿਪਹਆਈ॥
(ਅਤੇ ਸਮਝਿਆ ਕਿ) ਇਹ ਰਾਣੀ ਬਾਦਸ਼ਾਹ ਕੋਲ ਆਈ ਹੈ।
ਤੁਪਕਤਲੋਤੈਜਬੈਉਬਰੇ॥
ਜਦ ਇਹ ਬੰਦੂਕਾਂ ਦੀ ਮਾਰ ਤੋਂ ਨਿਕਲ ਆਈਆਂ,
ਤਬਹੀਕਾਢਿਕ੍ਰਿਪਾਨੈਪਰੇ॥੧੪॥
ਤਦ ਹੀ ਕ੍ਰਿਪਾਨਾਂ ਕਢ ਕੇ ਪੈ ਗਈਆਂ ॥੧੪॥
ਜੌਨੈਸੂਰਸਰੋਹੀਬਹੈ॥
ਜਿਸ ਵੀ ਸੂਰਮੇ ਉਤੇ ਤਲਵਾਰ ਚਲਾਉਂਦੀਆਂ ਸਨ,
ਜੈਬੋਟਿਕੈਨਬਖਤਰਰਹੈ॥
ਤਾਂ ਨਾ ਲੋਹੇ ਦੇ ਕਫ ('ਜੈਬੋ') ਟਿਕਦੇ ਸਨ ਅਤੇ ਨਾ ਹੀ ਕਵਚ।
ਏਕੈਤੀਰਏਕਅਸਵਾਰਾ॥
ਇਕ ਸਵਾਰ ਲਈ ਇਕ ਤੀਰ
ਏਕੈਘਾਇਏਕਗਜਭਾਰਾ॥੧੫॥
ਅਤੇ ਇਕ ਵੱਡੇ ਹਾਥੀ ਲਈ (ਕਿਰਪਾਨ ਦਾ) ਇਕ ਜ਼ਖ਼ਮ (ਕਾਫ਼ੀ ਸਨ) ॥੧੫॥
ਜਾਪਰਪਰੈਖੜਗਕੀਧਾਰਾ॥
ਜਿਸ ਉਤੇ ਵੀ ਤਲਵਾਰ ਦੀ ਧਾਰ ਪੈਂਦੀ ਸੀ।
ਜਨੁਕਬਹੇਬਿਰਛਪਰਆਰਾ॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਬ੍ਰਿਛ ਉਤੇ ਆਰਾ ਚਲ ਰਿਹਾ ਹੋਵੇ।
ਕਟਿਕਟਿਸੁਭਟਧਰਨਿਪਰਪਰਹੀ॥
ਸੂਰਵੀਰ ਕਟ ਕਟ ਕੇ ਧਰਤੀ ਉਤੇ ਡਿਗ ਰਹੇ ਸਨ।
ਚਟਪਟਆਨਿਅਪਛਰਾਬਰਹੀ॥੧੬॥
(ਅਤੇ ਉਨ੍ਹਾਂ ਨੂੰ) ਝਟਪਟ ਆ ਕੇ ਅਪੱਛਰਾਵਾਂ ਵਰ ਰਹੀਆਂ ਸਨ ॥੧੬॥
ਦੋਹਰਾ॥
ਦੋਹਰਾ:
ਰਨਛੋਰੈਰਘੁਨਾਥਸਿੰਘਕੀਨੋਕੋਪਅਪਾਰ॥
ਰਣਛੋੜ ਅਤੇ ਰਘੁਨਾਥ ਸਿੰਘ ਨੇ ਬਹੁਤ ਕ੍ਰੋਧ ਕੀਤਾ।
ਸਾਹਝਰੋਖਾਕੇਤਰੇਬਾਹਤਭੇਹਥਿਯਾਰ॥੧੭॥
ਬਾਦਸ਼ਾਹ ਦੇ ਝਰੋਖੇ ਹੇਠਾਂ ਹਥਿਆਰ ਚਲਾਉਣ ਲਗੇ ॥੧੭॥
ਭੁਜੰਗਛੰਦ॥
ਭੁਜੰਗ ਛੰਦ:
ਕਹੂੰਧੋਪਬਾਕੈਕਹੂੰਬਾਨਛੂਟੈ॥
ਕਿਤੇ ਸੁੰਦਰ ਤਲਵਾਰਾਂ ਚਲਦੀਆਂ ਸਨ ਅਤੇ ਕਿਤੇ ਬਾਣ ਛੁਟਦੇ ਸਨ
ਕਹੂੰਬੀਰਬਾਨੀਨਕੇਬਕਤ੍ਰਟੂਟੈ॥
ਅਤੇ ਕਿਤੇ ਬਾਣਾਂ ਵਾਲੇ ਸੂਰਮਿਆਂ ਦੇ ਕਵਚ ਟੁੱਟੇ ਹੋਏ ਸਨ।
ਕਹੂੰਬਾਜਮਾਰੇਗਜਾਰਾਜਜੂਝੈ॥
ਕਿਤੇ ਘੋੜੇ ਮਾਰੇ ਗਏ ਸਨ ਅਤੇ ਕਿਤੇ ਵੱਡੇ ਹਾਥੀ ਜੂਝੇ ਪਏ ਸਨ।
ਕਟੇਕੋਟਿਜੋਧਾਨਹੀਜਾਤਬੂਝੇ॥੧੮॥
ਬੇਸ਼ੁਮਾਰ ਯੋਧੇ ਕਟੇ ਪਏ ਸਨ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਸੀ ॥੧੮॥
ਅੜਿਲ॥
ਅੜਿਲ:
ਖਾਇਟਾਕਿਆਫੂਐਰਾਜਸਭਰਿਸਿਭਰੇ॥
ਚਾਰ ਮਾਸੇ ਅਫ਼ੀਮ ਖਾ ਕੇ ਸਾਰੇ ਰਾਜੇ ਕ੍ਰੋਧ ਵਿਚ ਆ ਗਏ।
ਪੋਸਤਭਾਗਸਰਾਬਪਾਨਕਰਿਅਤਿਲਰੇ॥
ਪੋਸਤ, ਭੰਗ ਅਤੇ ਸ਼ਰਾਬ ਦਾ ਸੇਵਨ ਕਰ ਕੇ ਖ਼ੂਬ ਲੜੇ।
ਸਾਹਝਰੋਖਾਤਰੈਚਰਿਤ੍ਰਦਿਖਾਇਕੈ॥
ਬਾਦਸ਼ਾਹ ਦੇ ਝਰੋਖੇ ਹੇਠਾਂ ਚਰਿਤ੍ਰ ਵਿਖਾ ਕੇ
ਹੋਰਨਛੋਰਾਸੁਰਲੋਕਗਏਸੁਖਪਾਇਕੈ॥੧੯॥
ਰਣਛੋੜ ਸੁਖ ਪੂਰਵਕ ਸਵਰਗ ਨੂੰ ਚਲਾ ਗਿਆ ॥੧੯॥
ਰਨਛੋਰਹਿਰਘੁਨਾਥਨਿਰਖਿਕਰਿਰਿਸਿਭਰਿਯੋ॥
ਰਣਛੋੜ ਨੂੰ (ਮਰਿਆ) ਵੇਖ ਕੇ ਰਘੂਨਾਥ ਬਹੁਤ ਰੋਹ ਵਿਚ ਆ ਗਿਆ।
ਤਾਤੇਤੁਰੈਧਵਾਇਜਾਇਦਲਮੈਪਰਿਯੋ॥
ਇਸ ਲਈ ਘੋੜੇ ਨੂੰ ਭਜਾ ਕੇ ਦਲ ਵਿਚ ਪਹੁੰਚ ਗਿਆ।
ਜਾਕੌਬਹੈਸਰੋਹੀਰਹੈਨਬਾਜਪਰ॥
ਜਿਸ ਨੂੰ ਤਲਵਾਰ ਵਜਦੀ ਸੀ, ਉਹ ਘੋੜੇ ਉਤੇ ਸਵਾਰ ਨਹੀਂ ਰਹਿ ਸਕਦਾ ਸੀ।
ਹੋਗਿਰੈਮੂਰਛਨਾਖਾਇਤੁਰਤਸੋਭੂਮਿਪਰ॥੨੦॥
ਉਹ ਤੁਰਤ ਮੂਰਛਿਤ ਹੋ ਕੇ ਧਰਤੀ ਉਤੇ ਡਿਗ ਪੈਂਦਾ ਸੀ ॥੨੦॥
ਧਨਿਧਨਿਔਰੰਗਸਾਹਤਿਨੈਭਾਖਤਭਯੋ॥
ਉਨ੍ਹਾਂ ਨੂੰ ਵੇਖ ਕੇ ਔਰੰਗਜ਼ੇਬ ਵੀ ਧੰਨ ਧੰਨ ਕਹਿਣ ਲਗਾ।
ਘੇਰਹੁਇਨਕੌਜਾਇਦਲਹਿਆਇਸਦਯੋ॥
(ਅਤੇ ਆਪਣੀ) ਸੈਨਾ ਨੂੰ ਆਗਿਆ ਦਿੱਤੀ ਕਿ ਇਨ੍ਹਾਂ ਨੂੰ ਜਾ ਕੇ ਘੇਰ ਲਵੋ।
ਜੋਐਸੇਦੋਚਾਰਔਰਭਟਧਾਵਹੀ॥
ਜੇ ਇਹੋ ਜਿਹੇ ਦੋ ਚਾਰ ਸੂਰਮੇ ਆ ਪਏ
ਹੋਬੰਕਲੰਕਗੜਜੀਤਿਛਿਨਿਕਮੋਲ੍ਯਾਵਹੀ॥੨੧॥
ਤਾਂ ਉਹ ਲੰਕਾ ਦੇ ਸੁੰਦਰ ਕਿਲ੍ਹੇ ਨੂੰ ਵੀ ਛਿਣ ਵਿਚ ਜਿਤ ਲਿਆਉਣਗੇ ॥੨੧॥
ਹਾਕਿਹਾਕਿਕਰਿਮਹਾਬੀਰਸੂਰਾਧਏ॥
ਸੂਰਮੇ ਲਲਕਾਰੇ ਮਾਰ ਮਾਰ ਕੇ ਅਗੇ ਵਧ ਰਹੇ ਸਨ।
ਠਿਲਾਠਿਲੀਬਰਛਿਨਸੌਕਰਤਤਹਾਭਏ॥
ਬਰਛਿਆਂ ਨਾਲ ਉਥੇ ਧੱਕਮਧੱਕੀ ਕਰ ਰਹੇ ਸਨ।
ਕੜਾਕੜੀਮੈਦਾਨਮਚਾਯੋਆਇਕਰ॥
(ਉਨ੍ਹਾਂ ਨੇ) ਆ ਕੇ ਕੜਾਕੇਦਾਰ ਯੁੱਧ ਮਚਾ ਦਿੱਤਾ ਹੈ
ਹੋਭਾਤਿਭਾਤਿਬਾਦਿਤ੍ਰਅਨੇਕਬਜਾਇਕਰ॥੨੨॥
ਅਤੇ ਭਾਂਤ ਭਾਂਤ ਦੇ ਅਨੇਕ ਵਾਜੇ ਵਜਾ ਦਿੱਤੇ ॥੨੨॥
ਚੌਪਈ॥
ਚੌਪਈ:
ਤੁਮਲਜੁਧਮਚਤਤਹਭਯੋ॥
ਉਥੇ ਘਮਸਾਨ ਯੁੱਧ ਹੋਇਆ।
ਲੈਰਘੁਨਾਥਸੈਨਸਮੁਹਯੋ॥
ਰਘੂਨਾਥ ਸੈਨਾ ਲੈ ਕੇ ਸਾਹਮਣੇ ਆ ਡਟਿਆ।
ਭਾਤਿਭਾਤਿਸੋਬਜੇਨਗਾਰੇ॥
ਭਾਂਤ ਭਾਂਤ ਦੇ ਨਗਾਰੇ ਵਜੇ।
ਖੇਤਿਮੰਡਿਸੂਰਮਾਹਕਾਰੇ॥੨੩॥
ਯੁੱਧ ਮਚਾ ਕੇ ਸੂਰਮੇ ਇਕ ਦੂਜੇ ਨੂੰ ਵੰਗਾਰਨ ਲਗੇ ॥੨੩॥