GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1081
Display Settings
ਗਹਿਗਹਿਸਸਤ੍ਰਸੂਰਮਾਧਾਏ
ਸ਼ਸਤ੍ਰ ਪਕੜ ਪਕੜ ਕੇ ਸੂਰਮੇ (ਯੁੱਧ ਲਈ) ਦੌੜੇ।
ਦੇਵਅਦੇਵਬਿਲੋਕਨਆਏ
ਦੇਵਤੇ ਅਤੇ ਦੈਂਤ (ਜੰਗ ਨੂੰ) ਵੇਖਣ ਲਈ ਆਏ।
ਜਾਪਰਦੋਇਕਰੰਧਰਧਰੈ
ਜਿਸ ਉਤੇ ਦੋਹਾਂ ਹੱਥਾਂ ਵਿਚ ਧਾਰਨ ਕਰ ਕੇ (ਤਲਵਾਰ) ਮਾਰਦੇ,
ਏਕਸੁਭਟਤੇਦੋਦੋਕਰੈ॥੨੪॥
ਤਾਂ ਇਕ ਸੂਰਮੇ ਦੇ ਦੋ ਦੋ ਕਰ ਦਿੰਦੇ ॥੨੪॥
ਜਾਕੈਅੰਗਸਰੋਹੀਬਹੀ
ਜਿਸ ਦੇ ਸ਼ਰੀਰ ਉਤੇ ਤਲਵਾਰ ਚਲ ਗਈ,
ਤਾਕੀਗ੍ਰੀਵਸੰਗਨਹਿਰਹੀ
ਉਸ ਦੀ ਗਰਦਨ ਨਾਲ ਨਹੀਂ ਰਹੀ।
ਜਾਕੈਲਗਿਯੋਕੁਹਕਤੋਬਾਨਾ
ਜਿਸ ਨੂੰ ਸ਼ੂਕਦਾ ਹੋਇਆ ਬਾਣ ਲਗਦਾ,
ਪਲਕਏਕਮੈਤਜੈਪਰਾਨਾ॥੨੫॥
ਉਹ ਇਕ ਪਲਕ ਵਿਚ ਪ੍ਰਾਣ ਛਡ ਜਾਂਦਾ ॥੨੫॥
ਜਾਕੈਘਾਇਗੁਰਜਕੋਲਾਗਿਯੋ
ਜਿਸ ਨੂੰ ਗੁਰਜ ਦਾ ਵਾਰ ਵਜਦਾ,
ਤਾਕੋਪ੍ਰਾਨਦੇਹਤਜਿਭਾਗਿਯੋ
ਉਸ ਦੀ ਦੇਹ ਨੂੰ ਪ੍ਰਾਣ ਛਡ ਕੇ ਭਜ ਜਾਂਦੇ।
ਹਾਹਾਕਾਰਪਖਰਿਯਾਕਰਹੀ
ਘੋੜ ਸਵਾਰ ਹਾਹਾ-ਕਾਰ ਮਚਾ ਰਹੇ ਸਨ।
ਰਾਠੌਰਨਕੇਪਾਲੇਪਰਹੀ॥੨੬॥
(ਉਨ੍ਹਾਂ ਦਾ) ਰਾਠੌਰ ਰਾਜਪੂਤਾਂ ਨਾਲ ਪਾਲਾ ਪੈ ਗਿਆ ਸੀ ॥੨੬॥
ਸਵੈਯਾ
ਸਵੈਯਾ:
ਆਨਿਪਰੇਰਿਸਿਠਾਨਿਰਠੌਰਚਹੂੰਦਿਸਤੇਕਰਆਯੁਧਲੀਨੇ
ਰਾਠੌਰ ਹੱਥਾਂ ਵਿਚ ਹਥਿਆਰ ਲੈ ਕੇ ਅਤੇ ਰੋਹ ਨਾਲ ਭਰ ਕੇ ਚੌਹਾਂ ਪਾਸਿਆਂ ਤੋਂ ਆ ਪਏ।
ਬੀਰਕਰੋਰਿਨਕੇਸਿਰਤੋਰਿਸੁਹਾਥਨਕੋਹਲਕਾਹਿਨਦੀਨੇ
ਕਰੋੜਾਂ ਸੂਰਮਿਆਂ ਦੇ ਸਿਰ ਤੋੜ ਕੇ ਹਾਥੀਆਂ ਨੂੰ ਘੇਰ ('ਹਲਕਾਹਿਨ') ਲਿਆ।
ਰੁੰਡਪਰੇਕਹੂੰਤੁੰਡਨ੍ਰਿਪਾਨਕੇਝੁੰਡਹਯਾਨਕੇਜਾਤਚੀਨੇ
ਕਿਤੇ ਰਾਜਿਆਂ ਦੇ ਸਿਰ ਪਏ ਹਨ ਅਤੇ ਕਿਤੇ ਧੜ ਅਤੇ ਘੋੜਿਆਂ ਦੇ ਕਿਤੇ ਝੁੰਡ ਪਏ ਸਨ ਜਿਨ੍ਹਾਂ ਨੂੰ ਪਛਾਣਿਆ ਤਕ ਨਹੀਂ ਜਾ ਸਕਦਾ।
ਕੰਬਰਕੇਬਹੁਟੰਬਰਅੰਬਰਅੰਬਰਛੀਨਿਦਿਗੰਬਰਕੀਨੈ॥੨੭॥
ਦੁਸ਼ਾਲਿਆਂ ('ਕੰਬਰ') ਦੇ ਬਣੇ ਸੈਨਿਕ ਬਸਤ੍ਰਾਂ ('ਟੰਬਰ ਅੰਬਰ') ਨੂੰ ਖੋਹ ਕੇ ਅੰਬਰ ਹੀਨ ('ਦਿਗੰਬਰ') ਕੀਤਾ ਜਾ ਰਿਹਾ ਸੀ ॥੨੭॥
ਚੌਪਈ
ਚੌਪਈ:
ਐਸੀਭਾਤਿਸੁਭਟਬਹੁਮਾਰੇ
ਇਸ ਤਰ੍ਹਾਂ ਬਹੁਤ ਸਾਰੇ ਸੂਰਮੇ ਮਾਰ ਕੇ
ਰਘੁਨਾਥੋਸੁਰਲੋਕਸਿਧਾਰੇ
ਰਘੂਨਾਥ ਸਿੰਘ ਸਵਰਗ ਨੂੰ ਚਲੇ ਗਏ।
ਸ੍ਵਾਮਿਕਾਜਕੇਪ੍ਰਨਹਿਨਿਬਾਹਿਯੋ
ਸੁਆਮੀ ਦੇ ਕੰਮ ਦੇ ਪ੍ਰਣ ਨੂੰ ਨਿਭਾਇਆ
ਹਡਿਯਹਿਪੁਰੇਜੋਧਪਹੁਚਾਯੋ॥੨੮॥
ਅਤੇ ਰਾਜਪੂਤਣੀਆਂ ('ਹਡਿਯਹਿ') ਨੂੰ ਜੋਧਪੁਰ ਪਹੁੰਚਾ ਦਿੱਤਾ ॥੨੮॥
ਦੋਹਰਾ
ਦੋਹਰਾ:
ਅਤਿਬਰਿਕੈਭਾਰੀਜੁਝ੍ਰਯੋਤਨਕਮੋਰਿਯੋਅੰਗ
ਬਹੁਤ ਬਲ ਪੂਰਵਕ ਵੱਡਾ (ਸੂਰਮਾ) ਜੂਝ ਮਰਿਆ ਅਤੇ ਜ਼ਰਾ ਵੀ (ਯੁੱਧ-ਭੂਮੀ ਵਿਚੋਂ) ਅੰਗ ਨਹੀਂ ਮੋੜਿਆ।
ਸੁਕਬਿਕਾਲਪੂਰਨਭਯੋਤਬਹੀਕਥਾਪ੍ਰਸੰਗ॥੨੯॥
ਕਵੀ ਕਾਲ (ਕਹਿੰਦਾ ਹੈ) (ਅਰਥਾਂਤਰ- ਕਵੀ ਅਨੁਸਾਰ) ਉਦੋਂ ਹੀ ਕਥਾ ਪ੍ਰਸੰਗ ਪੂਰਾ ਹੋ ਗਿਆ ॥੨੯॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਪਚਾਨਵੋਚਰਿਤ੍ਰਸਮਾਪਤਮਸਤੁਸੁਭਮਸਤ॥੧੯੫॥੩੬੬੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੯੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੯੫॥੩੬੬੯॥ ਚਲਦਾ॥
ਚੌਪਈ
ਚੌਪਈ:
ਚੰਦ੍ਰਪੁਰੀਨਗਰੀਇਕਸੁਨੀ
ਚੰਦ੍ਰਪੁਰੀ ਨਾਂ ਦੀ ਇਕ ਨਗਰੀ ਸੁਣੀਂਦੀ ਸੀ।
ਅਪ੍ਰਤਿਮਕਲਾਰਾਨੀਬਹੁਗੁਨੀ
(ਉਥੋਂ ਦੀ) ਅਪ੍ਰਤਿਮ ਕਲਾ ਨਾਂ ਦੀ ਰਾਣੀ ਬਹੁਤ ਗੁਣਵਾਨ ਸੀ।
ਅੰਜਨਰਾਇਬਿਲੋਕ੍ਯੋਜਬਹੀ
(ਉਸ ਨੇ) ਜਦੋਂ ਹੀ ਅੰਜਨ ਰਾਇ ਨੂੰ ਵੇਖਿਆ
ਹਰਅਰਿਸਰਮਾਰਿਯੋਤਿਹਤਬਹੀ॥੧॥
ਤਦੋਂ ਹੀ ਉਸ ਨੂੰ ਸ਼ਿਵ ਦੇ ਵੈਰੀ (ਕਾਮ ਦੇਵ) ਨੇ ਤੀਰ ਮਾਰਿਆ ॥੧॥
ਤਾਕੌਧਾਮਬੋਲਿਕਰਿਲਿਯੋ
ਉਸ ਨੂੰ ਘਰ ਬੁਲਾ ਲਿਆ
ਕਾਮਕੇਲਤਾਸੌਦ੍ਰਿੜਕਿਯੋ
ਅਤੇ ਉਸ ਨਾਲ ਚੰਗੀ ਤਰ੍ਹਾਂ ਕਾਮ-ਕ੍ਰੀੜਾ ਕੀਤੀ।
ਬਹੁਰਿਜਾਰਇਹਭਾਤਿਉਚਾਰੋ
ਫਿਰ ਯਾਰ ਨੇ ਇਸ ਤਰ੍ਹਾਂ ਕਿਹਾ
ਜਿਨਿਮਤਿਲਖਿਪਤਿਹਨੈਤੁਮਾਰੇ॥੨॥
ਕਿ ਕਿਤੇ ਤੇਰਾ ਪਤੀ ਮੈਨੂੰ ਵੇਖ ਕੇ ਮਾਰ ਨਾ ਦੇਵੇ ॥੨॥
ਤ੍ਰਿਯੋਵਾਚ
ਇਸਤਰੀ ਨੇ ਕਿਹਾ:
ਤੁਮਚਿਤਮੈਨਹਿਤ੍ਰਾਸਬਢਾਵੋ
ਤੁਸੀਂ ਚਿਤ ਵਿਚ ਡਰ ਨਾ ਮੰਨੋ
ਹਮਸੌਦ੍ਰਿੜਕਰਿਕੇਲਕਮਾਵੋ
ਅਤੇ ਮੇਰੇ ਨਾਲ ਚੰਗੀ ਤਰ੍ਹਾਂ ਰਤੀ-ਕ੍ਰੀੜਾ ਕਰੋ।
ਮੈਤੁਹਿਏਕਚਰਿਤ੍ਰਦਿਖੈਹੌ
ਮੈਂ ਤੈਨੂੰ ਇਕ ਚਰਿਤ੍ਰ ਦਸਾਂਗੀ
ਤਾਤੇਤੁਮਰੋਸੋਕਮਿਟੈਹੌ॥੩॥
ਜਿਸ ਨਾਲ ਤੁਹਾਡਾ ਦੁਖ ਦੂਰ ਕਰ ਦਿਆਂਗੀ ॥੩॥
ਦੋਹਰਾ
ਦੋਹਰਾ:
ਪਤਿਦੇਖਤਤੋਸੌਰਮੌਗ੍ਰਿਹਕੋਦਰਬੁਲੁਟਾਇ
ਪਤੀ ਦੇ ਵੇਖਦੇ ਹੋਇਆਂ ਤੇਰੇ ਨਾਲ ਰਮਣ ਕਰਾਂਗੀ ਅਤੇ ਘਰ ਦਾ ਧਨ ਲੁਟਾ ਦਿਆਂਗੀ।
ਨ੍ਰਿਪਕੋਸੀਸਝੁਕਾਇਹੌਪਗਨਤਿਹਾਰੇਲਾਇ॥੪॥
ਮੈਂ ਰਾਜੇ ਦਾ ਸਿਰ ਤੇਰੇ ਪੈਰਾਂ ਉਤੇ ਝੁਕਾਵਾਂਗੀ ॥੪॥
ਚੌਪਈ
ਚੌਪਈ:
ਤੁਮਸਭਜੋਗਭੇਸਕੌਕਰੋ
ਤੁਸੀਂ ਮੇਰੀ ਗੱਲ ਕੰਨ ਵਿਚ ਪਾਓ
ਮੋਰੀਕਹੀਕਾਨਮੈਧਰੋ
ਅਤੇ ਜੋਗ ਦਾ ਸਾਰਾ ਭੇਸ ਧਾਰ ਲਵੋ।
ਮੂਕਮੰਤ੍ਰਕਛੁਯਾਹਿਸਿਖਾਵਹੁ
ਕੁਝ ਕੁ ਗੁਪਤ ('ਮੂਕ') ਮੰਤਰ ਰਾਜੇ ਨੂੰ ਸਿਖਾ ਦਿਓ।
ਜਾਤੇਯਾਕੋਗੁਰੂਕਹਾਵਹੁ॥੫॥
ਜਿਸ ਕਰ ਕੇ (ਤੁਸੀਂ) ਉਸ ਦੇ ਗੁਰੂ ਅਖਵਾ ਸਕੋ ॥੫॥