ਤਬਤਿਨਕਾਮਜਾਰਸੋਊਕਿਯੋ॥
ਤਦ ਯਾਰ ਨੇ ਉਹੀ ਕੰਮ ਕੀਤਾ
ਮੂਕਮੰਤ੍ਰਰਾਜਾਕੋਦਿਯੋ॥
ਅਤੇ ਰਾਜੇ ਨੂੰ ਗੁਪਤ ਮੰਤਰ ਦਿੱਤਾ।
ਆਪਨਤਾਕੌਗੁਰੂਕਹਾਯੋ॥
ਆਪਣੇ ਆਪ ਨੂੰ ਉਸ ਦਾ ਗੁਰੂ ਅਖਵਾਇਆ।
ਭੇਦਅਭੇਦਰਾਵਨਹਿਪਾਯੋ॥੬॥
ਰਾਜਾ ਭੇਦ ਅਭੇਦ ਕੁਝ ਵੀ ਨਾ ਸਮਝ ਸਕਿਆ ॥੬॥
ਜਬਰਾਜਾਅੰਤਹਪੁਰਆਏ॥
ਜਦ ਰਾਜਾ ਰਣਵਾਸ ਵਿਚ ਆਇਆ।
ਤਬਰਾਨੀਯੌਬਚਨਸੁਨਾਏ॥
ਤਦ ਰਾਣੀ ਨੇ ਇਸ ਤਰ੍ਹਾਂ ਕਿਹਾ,
ਗੁਰਜੁਭ੍ਰਮਾਵੈਰਾਇਨਭ੍ਰਮਿਯੈ॥
ਹੇ ਰਾਜਨ! ਜੇ ਗੁਰੂ ਕੁਝ ਭਰਮਾਉਣਾ ਚਾਹੇ, ਤਾਂ ਭਰਮਣਾ ਨਹੀਂ।
ਭਲੀਬੁਰੀਗੁਰਕਰੇਸੁਛਮਿਯੈ॥੭॥
ਗੁਰੂ ਜੇ ਕੋਈ ਮਾੜੀ ਚੰਗੀ ਗੱਲ ਕਰੇ ਤਾਂ ਉਸ ਨੂੰ ਖਿਮਾ ਕਰ ਦੇਣਾ ॥੭॥
ਜੋਗੁਰਗ੍ਰਿਹਕੋਦਰਬੁਚੁਰਾਵੈ॥
ਜੇ ਗੁਰੂ ਘਰ ਦਾ ਧਨ ਚੁਰਾ ਲਵੇ।
ਸੌਕਤ੍ਰਿਯਾਤਨਕੇਲਕਮਾਵੈ॥
(ਜਾਂ) ਸ਼ੌਕ ਨਾਲ ਇਸਤਰੀ ਨਾਲ ਕੇਲ ਕਰੇ,
ਜੋਕੁਪਿਕਰੈਖੜਗਕੋਵਾਰਾ॥
(ਜਾਂ) ਕ੍ਰੋਧ ਕਰ ਕੇ ਖੜਗ ਦਾ ਵਾਰ ਕਰੇ,
ਜੋਸਿਖਭ੍ਰਮਤਲਹੈਸੋਮਾਰਾ॥੮॥
(ਤਾਂ) ਜੋ ਸਿੱਖ ਭਰਮਾ ਗਿਆ, ਸੋ ਮਾਰਿਆ ਗਿਆ ॥੮॥
ਜਿਨਨੈਮੰਤ੍ਰਕਛੂਜਿਹਦਯੋ॥
ਗੁਰੂ ਨੇ ਜੇ ਕੁਝ ਮੰਤਰ ਦਿੱਤਾ ਹੈ
ਤਿਨਗੁਰਮੋਲਸਿਖਕੋਲਯੋ॥
ਤਾਂ ਉਸ ਸਿੱਖ ਨੂੰ ਗੁਰੂ ਨੇ ਮੁੱਲ ਲੈ ਲਿਆ ਹੈ।
ਭਗਨਿਮਾਤਜੌਰਮਤਨਿਹਰੀਯੈ॥
(ਜੇ ਉਸ ਨੂੰ) ਮਾਂ ਭੈਣ ਨਾਲ ਭੋਗ ਕਰਦਿਆਂ ਵੇਖ ਲਈਏ
ਸੀਸਝੁਕਾਇਰੋਸਨਹਿਕਰੀਯੈ॥੯॥
ਤਾਂ ਸਿਰ ਨੀਵਾਂ ਕਰ ਕੇ ਰੋਸ ਨਾ ਕੀਤਾ ਜਾਏ ॥੯॥
ਦੋਹਰਾ॥
ਦੋਹਰਾ:
ਸਭਾਪਰਬਭੀਤਰਸੁਨੀਜਮਕੀਕਥਾਰਸਾਲ॥
('ਮਹਾਭਾਰਤ' ਦੇ) ਸਭਾ ਪਰਵ ਵਿਚ ਯਮ ਦੀ ਇਕ ਰੋਚਕ ਕਥਾ ਸੁਣੀ ਹੈ।
ਬ੍ਰਯਾਸਾਸਿਨਸੁਕਬਕਤ੍ਰਤੇਸੋਤੁਹਿਕਹੌਉਤਾਲ॥੧੦॥
(ਹੇ ਰਾਜਨ!) ਬਿਆਸ ਦੇ ਆਸਣ (ਉਤੇ ਬੈਠੇ) ਸੁਕਦੇਵ ਦੇ ਮੂੰਹ (ਤੋਂ ਸੁਣ ਕੇ) ਹੁਣ ਤੁਹਾਨੂੰ ਜਲਦੀ ਕਹਿੰਦੀ ਹਾਂ ॥੧੦॥
ਜਮਰਾਜਾਰਿਖਿਏਕਕੋਘਰਮੈਕਿਯੋਪਯਾਨ॥
ਜਮ ਰਾਜਾ ਇਕ ਰਿਸ਼ੀ ਦੇ ਘਰ ਗਿਆ।
ਮਾਤਭਗਨਿਰਿਖਿਬਾਲਸੌਰਤਿਮਾਨੀਰੁਚਿਮਾਨ॥੧੧॥
(ਉਸ ਨੇ) ਰਿਸ਼ੀ ਦੀ ਮਾਂ, ਭੈਣ ਅਤੇ ਇਸਤਰੀ ਨਾਲ ਰੁਚੀ ਪੂਰਵਕ ਰਤੀ-ਕ੍ਰੀੜਾ ਕੀਤੀ ॥੧੧॥
ਚੌਪਈ॥
ਚੌਪਈ:
ਜਬਰਿਖਿਚਲਿਅਪੁਨੇਗ੍ਰਿਹਆਯੋ॥
ਜਦ ਰਿਸ਼ੀ (ਬਾਹਰੋਂ) ਚਲ ਕੇ ਆਪਣੇ ਘਰ ਆਇਆ
ਤ੍ਰਿਯਸੌਰਮਤਪੁਰਖਲਖਿਪਾਯੋ॥
ਤਾਂ (ਆਪਣੀ) ਇਸਤਰੀ ਨਾਲ ਇਕ ਪੁਰਸ਼ ਨੂੰ ਭੋਗ ਕਰਦਿਆਂ ਵੇਖਿਆ।
ਧਰਮਬਿਚਾਰਨਤਿਹਕਛੁਕਹਿਯੋ॥
ਧਰਮ ਅਨੁਸਾਰ (ਅਤਿਥੀ ਦੀ ਸੇਵਾ ਕਰਨ ਦਾ ਕਰਤੱਵ) ਵਿਚਾਰ ਕੇ ਉਸ ਨੂੰ ਕੁਝ ਨਾ ਕਿਹਾ।
ਤਿਹਪਗਮਾਥਛੂਆਵਨਚਹਿਯੋ॥੧੨॥
(ਸਗੋਂ) ਉਸ ਦੇ ਚਰਨਾਂ ਨਾਲ (ਆਪਣਾ) ਮੱਥਾ ਛੋਹਣਾ ਚਾਹਿਆ ॥੧੨॥
ਸਿਰਮੌਚਰਨਛੁਅਤਧਰਰਹਿਯੋ॥
ਸਿਰ ਵਿਚ (ਉਸ ਦੇ) ਚਰਨ ਛੋਹਾਈ ਰਖੇ।
ਧੰਨ੍ਯਧੰਨ੍ਯਤਾਕੌਜਮਕਹਿਯੋ॥
ਜਮ ਨੇ ਉਸ ਨੂੰ ਧੰਨ ਧੰਨ ਕਿਹਾ।
ਮੈਹੌਕਾਲਜਗਤਜਿਹਘਾਯੋ॥
(ਹੇ ਰਿਸ਼ੀ!) ਮੈਂ ਕਾਲ ਹਾਂ ਜਿਸ ਨੇ ਸਾਰੇ ਜਗਤ ਨੂੰ ਮਾਰਿਆ ਹੈ।
ਤੇਰੋਧਰਮਬਿਲੋਕਨਆਯੋ॥੧੩॥
(ਮੈਂ ਤਾਂ) ਤੇਰਾ ਧਰਮ ਵੇਖਣ ਆਇਆ ਸਾਂ ॥੧੩॥
ਸੁਨਤਹੁਤੌਤੈਸੋਤੁਹਿਦੇਖਿਯੋ॥
ਜਿਸ ਤਰ੍ਹਾਂ ਦਾ (ਮੈਂ ਤੈਨੂੰ) ਸੁਣਿਆ ਹੈ, ਉਸੇ ਤਰ੍ਹਾਂ ਦਾ ਹੀ ਵੇਖਿਆ ਹੈ।
ਧਰਮਸਕਲਤੁਮਰੌਅਵਰੇਖਿਯੋ॥
(ਮੈਂ) ਤੇਰੇ ਸਾਰੇ ਧਰਮ ਨੂੰ ਅਨੁਮਾਨ ਕਰ ਲਿਆ ਹੈ।
ਤੋਰੇਬਿਖੈਕਪਟਕਛੁਨਾਹੀ॥
ਤੇਰੇ ਵਿਚ ਕਿਸੇ ਕਿਸਮ ਦਾ ਕਪਟ ਨਹੀਂ ਹੈ।
ਯੌਮੈਲਹਿਯੋਸਾਚੁਮਨਮਾਹੀ॥੧੪॥
ਇਹ ਗੱਲ ਮੈਂ ਮਨ ਵਿਚ ਸਚ ਕਰ ਕੇ ਮੰਨ ਲਈ ਹੈ ॥੧੪॥
ਦੋਹਰਾ॥
ਦੋਹਰਾ:
ਨਿਰਖਸਤਤਾਬਿਪ੍ਰਕੀਮਨਮੈਮੋਦਬਢਾਇ॥
ਬ੍ਰਾਹਮਣ (ਰਿਸ਼ੀ) ਦੀ ਸਚਾਈ ਵੇਖ ਕੇ ਅਤੇ ਮਨ ਵਿਚ ਪ੍ਰਸੰਨ ਹੋ ਕੇ
ਜਿਯਨਮੁਕਤਿਤਾਕੌਦਿਯੋਕਾਲਦਾਨਬਰਦਾਇ॥੧੫॥
ਕਾਲ ਨੇ ਉਸ ਨੂੰ ਜੀਵਨ-ਮੁਕਤ ਹੋਣ ਦਾ ਵਰਦਾਨ ਦਿੱਤਾ ॥੧੫॥
ਨ੍ਰਿਪਕੌਪ੍ਰਥਮਪ੍ਰਬੋਧਕਰਿਜਾਰਹਿਲਯੋਬੁਲਾਇ॥
(ਰਾਣੀ ਨੇ) ਰਾਜੇ ਨੂੰ ਸਮਝਾ ਕੇ ਯਾਰ ਨੂੰ ਬੁਲਾ ਲਿਆ
ਪ੍ਰਗਟਿਖਾਟਡਸਵਾਇਕੈਭੋਗਕਿਯੋਸੁਖਪਾਇ॥੧੬॥
ਅਤੇ ਸਭ ਦੇ ਸਾਹਮਣੇ ਮੰਜੀ ਵਿਛਵਾ ਕੇ (ਯਾਰ ਨਾਲ) ਸੁਖ ਪੂਰਵਕ ਭੋਗ ਕੀਤਾ ॥੧੬॥
ਚੌਪਈ॥
ਚੌਪਈ:
ਤਬਲੌਆਪਰਾਵਜੂਆਯੋ॥
ਤਦ ਤਕ ਰਾਜਾ ਆਪ ਆ ਗਿਆ
ਤ੍ਰਿਯਸੌਰਮਤਜਾਰਲਖਿਪਾਯੋ॥
ਅਤੇ ਇਸਤਰੀ ਨਾਲ ਯਾਰ ਨੂੰ ਰਮਣ ਕਰਦਿਆਂ ਵੇਖ ਲਿਆ।
ਕਥਾਸੰਭਾਰਿਵਹੈਚੁਪਰਹਿਯੋ॥
ਕਥਾ ਨੂੰ ਯਾਦ ਕਰ ਕੇ ਉਹ ਚੁਪ ਰਿਹਾ
ਤਿਨਕੌਕੋਪਬਚਨਨਹਿਕਹਿਯੋ॥੧੭॥
ਅਤੇ ਉਸ ਨੂੰ ਕ੍ਰੋਧ ਵਾਲਾ ਕੋਈ ਸ਼ਬਦ ਨਾ ਕਿਹਾ ॥੧੭॥
ਚਰਨਛੁਅਨਤਾਕੇਚਿਤਚਹਿਯੋ॥
ਉਸ ਦੇ ਚਰਨਾਂ ਨੂੰ ਛੋਹਣ ਦੀ ਇੱਛਾ ਕਰਨ ਲਗਾ
ਵੈਸਹਿਜਾਰਭਜਤਤ੍ਰਿਯਰਹਿਯੋ॥
ਅਤੇ ਯਾਰ ਉਸੇ ਤਰ੍ਹਾਂ ਇਸਤਰੀ ਨਾਲ ਭੋਗ ਕਰਦਾ ਰਿਹਾ।
ਤਬਯੌਜਾਰਿਕਾਢਿਕਰਿਦਿਯੋ॥
ਤਦ ਯਾਰ ਨੇ ਉਸ ਨੂੰ ਬਾਹਰ ਕਢ ਦਿੱਤਾ।
ਮੂਰਖਸੀਸਨ੍ਯਾਇਕਰਿਗਯੋ॥੧੮॥
ਮੂਰਖ ਸਿਰ ਨਿਵਾ ਕੇ ਚਲਾ ਗਿਆ ॥੧੮॥
ਜੜਜਾਨ੍ਯੋਮੁਹਿਗੁਰੂਭ੍ਰਮਾਯੋ॥
ਮੂਰਖ ਨੇ ਸਮਝਿਆ ਕਿ ਮੈਨੂੰ ਗੁਰੂ ਨੇ ਭਰਮਾਇਆ ਹੈ
ਭੇਦਅਭੇਦਕਛੂਨਹਿਪਾਯੋ॥
ਅਤੇ ਭੇਦ ਅਭੇਦ ਨੂੰ ਕੁਝ ਨਾ ਸਮਝਿਆ।
ਇਹਚਰਿਤ੍ਰਅਬਲਾਛਲਿਗਈ॥
ਇਸ ਚਰਿਤ੍ਰ ਨਾਲ ਇਸਤਰੀ ਨੇ ਰਾਜੇ ਨੂੰ ਛਲ ਲਿਆ
ਰਤਿਕਰਿਮਾਥਟਿਕਾਵਤਭਈ॥੧੯॥
ਅਤੇ ਰਤੀ-ਕ੍ਰੀੜਾ ਕਰ ਕੇ (ਉਸ ਤੋਂ) ਮੱਥਾ ਟਿਕਵਾ ਦਿੱਤਾ ॥੧੯॥
ਦੋਹਰਾ॥
ਦੋਹਰਾ:
ਪਤਿਦੇਖਤਰਤਿਮਾਨਿਕੈਨ੍ਰਿਪਕੋਮਾਥਟਿਕਾਇ॥
ਪਤੀ ਦੇ ਵੇਖਦੇ ਹੋਇਆਂ (ਯਾਰ ਨਾਲ) ਕਾਮ-ਕ੍ਰੀੜਾ ਕਰ ਕੇ ਰਾਜੇ ਤੋਂ ਮੱਥਾ ਟਿਕਵਾਇਆ।
ਧਨਦੀਨੋਸਭਪ੍ਰੀਤਮਹਿਐਸੇਚਰਿਤਦਿਖਾਇ॥੨੦॥
ਇਸ ਤਰ੍ਹਾਂ ਦਾ ਚਰਿਤ੍ਰ ਵਿਖਾ ਕੇ ਪ੍ਰੀਤਮ ਨੂੰ ਬਹੁਤ ਸਾਰਾ ਧਨ ਦਿੱਤਾ ॥੨੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਛਿਆਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੯੬॥੩੬੮੯॥ਅਫਜੂੰ॥
ਇਥੇ ਸ੍ਰੀ ਚਰਿਤੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੯੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੯੬॥੩੬੮੯॥ ਚਲਦਾ॥
ਚੌਪਈ॥
ਚੌਪਈ:
ਤ੍ਰਿਯਰਨਰੰਗਮਤੀਇਕਕਹਿਯੈ॥
ਰਨਰੰਗ ਮਤੀ ਨਾਂ ਦੀ ਇਕ ਇਸਤਰੀ ਦਸੀਂਦੀ ਸੀ।
ਤਾਸਮਅਵਰਨਰਾਨੀਲਹਿਯੈ॥
ਉਸ ਵਰਗੀ ਕੋਈ ਹੋਰ ਰਾਣੀ ਨਹੀਂ ਸੀ।
ਅਪ੍ਰਮਾਨਤਿਹਪ੍ਰਭਾਬਿਰਾਜੈ॥
ਉਸ ਦੀ ਬਹੁਤ ਅਧਿਕ ਸੁੰਦਰਤਾ ਸੀ
ਜਾਕੋਨਿਰਖਚੰਦ੍ਰਮਾਲਾਜੈ॥੧॥
ਜਿਸ ਨੂੰ ਵੇਖ ਕੇ ਚੰਦ੍ਰਮਾ ਵੀ ਲਜਾਉਂਦਾ ਸੀ ॥੧॥
ਏਕਦੁਰਗਤਿਨਬਡੌਤਕਾਯੋ॥
ਉਸ ਨੇ ਇਕ ਬਹੁਤ ਵੱਡਾ ਕਿਲ੍ਹਾ ਵੇਖਿਆ।
ਯਹੈਰਾਨਿਯਹਿਮੰਤ੍ਰਿਉਪਜਾਯੋ॥
ਰਾਣੀ ਦੇ (ਮਨ ਵਿਚ) ਇਹ ਵਿਚਾਰ ਪੈਦਾ ਹੋਇਆ (ਕਿ ਇਸ ਕਿਲ੍ਹੇ ਨੂੰ ਹਾਸਲ ਕੀਤਾ ਜਾਏ)।
ਡੋਰਾਪਾਚਸਹੰਸ੍ਰਸਵਾਰੇ॥
(ਉਸ ਨੇ) ਪੰਜ ਹਜ਼ਾਰ ਡੋਲੇ ਤਿਆਰ ਕਰਵਾ ਲਏ
ਤਾਮੈਪੁਰਖਪਾਚਸੈਡਾਰੈ॥੨॥
ਅਤੇ ਉਸ ਵਿਚ ਪੰਜ ਸੌ ਪੁਰਸ਼ (ਸਿਪਾਹੀ) ਬਿਠਾ ਦਿੱਤੇ ॥੨॥
ਕਛੂਆਪਕੌਤ੍ਰਾਸਜਤਾਯੋ॥
ਆਪਣਾ ਕੁਝ ਡਰ ਪ੍ਰਗਟ ਕਰਨ ਲਈ
ਏਕਦੂਤਦ੍ਰੁਗਸਾਹਿਪਠਾਯੋ॥
(ਉਸ ਨੇ) ਇਕ ਦੂਤ ਕਿਲ੍ਹੇ ਦੇ ਸੁਆਮੀ ਪਾਸ ਭੇਜਿਆ
ਠਉਰਕਬੀਲਨਕੌਹ੍ਯਾਂਪਾਊ॥
ਕਿ ਜੇ ਮੇਰੇ ਕਬੀਲੇ ਨੂੰ ਇਥੇ ਠਹਿਰਨ ਦੀ ਥਾਂ ਪ੍ਰਾਪਤ ਹੋ ਜਾਏ
ਮੈਤੁਰਕਨਸੌਖੜਗਬਜਾਊ॥੩॥
ਤਾਂ ਮੈਂ ਤੁਰਕਾਂ ਨਾਲ ਚੰਗੀ ਤਰ੍ਹਾਂ ਲੋਹਾ ਲੈ ਸਕਾਂਗੀ ॥੩॥
ਤੇਸੁਨਿਬੈਨਭੂਲਿਏਗਏ॥
ਉਸ ਦੀ ਗੱਲ ਸੁਣ ਕੇ ਇਹ ਭੁਲ ਗਏ
ਗੜਮੈਪੈਠਨਡੋਰਾਦਏ॥
(ਕਿ ਇਸ ਵਿਚ ਵੈਰੀ ਦੀ ਕੋਈ ਚਾਲ ਹੀ ਨਾ ਹੋਵੇ)। (ਉਨ੍ਹਾਂ ਨੇ) ਕਿਲ੍ਹੇ ਵਿਚ ਡੋਲਿਆਂ ਨੂੰ ਵੜਨ ਦਿੱਤਾ।
ਕੋਟਦ੍ਵਾਰਕੇਜਬੈਉਤਰੇ॥
(ਉਹ) ਜਦੋਂ ਹੀ ਕਿਲ੍ਹੇ ਦੇ ਦਰਵਾਜ਼ੇ ਉਤੇ ਉਤਰੇ,