ਤਬਹੀਕਾਢਿਕ੍ਰਿਪਾਨੈਪਰੇ॥੪॥
ਤਦ ਹੀ ਤਲਵਾਰਾਂ ਖਿਚ ਕੇ ਪੈ ਗਏ ॥੪॥
ਸਮੁਹਭਯੋਤਿਨਸੈਸੋਮਾਰਿਯੋ॥
(ਜੋ ਵੀ) ਸਾਹਮਣੇ ਆਇਆ, ਉਸ ਨੂੰ ਮਾਰ ਦਿੱਤਾ।
ਭਾਜਿਚਲਿਯੋਸੋਖੇਦਿਨਿਕਾਰਿਯੋ॥
ਜੋ ਭਜ ਚਲਿਆ, ਉਸ ਨੂੰ ਖਦੇੜ ਦਿੱਤਾ।
ਇਹਚਰਿਤ੍ਰਦੁਰਗਤਿਦ੍ਰੁਗਲਿਯੋ॥
ਇਹ ਚਰਿਤ੍ਰ ਕਰ ਕੇ ਧੋਖੇ ਨਾਲ ਕਿਲ੍ਹਾ ਲੈ ਲਿਆ
ਤਹਠਾਹੁਕਮਸੁਆਪਨੋਕਿਯੋ॥੫॥
ਅਤੇ ਉਥੇ ਆਪਣਾ ਹੁਕਮ ਚਲਾ ਦਿੱਤਾ ॥੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਸਤਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੯੭॥੩੬੯੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੯੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੯੭॥੩੬੯੪॥ ਚਲਦਾ॥
ਚੌਪਈ॥
ਚੌਪਈ:
ਸੰਖਕੁਅਰਸੁੰਦਰਿਕਭਨਿਜੈ॥
ਸੰਖ ਕੁਅਰਿ ਨਾਂ ਦੀ ਇਕ ਸੁੰਦਰੀ ਦਸੀ ਜਾਂਦੀ ਸੀ।
ਏਕਰਾਵਕੇਸਾਥਰਹਿਜੈ॥
(ਉਹ) ਇਕ ਰਾਜੇ ਨਾਲ ਰਹਿੰਦੀ ਸੀ।
ਏਕਬੋਲਿਤਬਸਖੀਪਠਾਈ॥
(ਉਸ ਨੇ) ਤਦ ਇਕ ਸਖੀ ਨੂੰ ਬੁਲਾ ਭੇਜਿਆ
ਸੋਤਨਾਥਸੋਜਾਤਜਗਾਈ॥੧॥
ਅਤੇ ਆਪਣੇ ਪਤੀ ਨਾਲ ਸੁਤਿਆਂ ਉਸ ਨੂੰ ਜਾ ਜਗਾਇਆ ॥੧॥
ਤਾਹਿਜਗਾਤਨਾਥਤਿਹਜਾਗਿਯੋ॥
ਉਸ ਨੂੰ ਜਗਾਣ ਕਰ ਕੇ ਉਸ ਦਾ ਪਤੀ ਵੀ ਜਾਗ ਪਿਆ।
ਪੂਛਨਤਵਨਦੂਤਿਯਹਿਲਾਗਿਯੋ॥
(ਉਹ) ਉਸ ਦੂਤੀ ਨੂੰ ਪੂਛਣ ਲਗਾ।
ਯਾਹਿਜਾਤਲੈਕਹਾਜਗਾਈ॥
ਇਸ ਨੂੰ ਜਗਾ ਕੇ ਕਿਥੇ ਲੈ ਜਾ ਰਹੀ ਹੈਂ।
ਤਬਤਿਨਯੌਤਿਹਸਾਥਜਤਾਈ॥੨॥
ਤਦ ਉਸ ਨੇ ਉਸ ਨੂੰ ਇਸ ਤਰ੍ਹਾਂ ਕਿਹਾ ॥੨॥
ਮੋਰੇਨਾਥਜਨਾਨੇਗਏ॥
ਮੇਰਾ ਪਤੀ ਜ਼ਨਾਨਖ਼ਾਨੇ ਵਿਚ ਗਿਆ ਹੈ।
ਚੌਕੀਹਿਤਹਿਬੁਲਾਵਤਭਏ॥
ਚੌਕੀਦਾਰੀ ਲਈ ਬੁਲਾਇਆ ਗਿਆ ਹੈ।
ਤਾਤੇਮੈਲੈਨੇਇਹਆਈ॥
ਇਸ ਲਈ ਮੈਂ ਇਸ ਨੂੰ ਲੈਣ ਲਈ ਆਈ ਹਾਂ।
ਸੋਤੁਮਸੌਮੈਭਾਖਿਸੁਨਾਈ॥੩॥
ਇਸ ਤਰ੍ਹਾਂ ਮੈਂ ਤੁਹਾਨੂੰ ਸਭ ਕੁਝ ਦਸ ਦਿੱਤਾ ਹੈ ॥੩॥
ਦੋਹਰਾ॥
ਦੋਹਰਾ:
ਸੋਤਜਗਾਯੋਨਾਥਤਿਹਭੁਜਤਾਕੀਗਹਿਲੀਨ॥
ਉਸ ਦੇ ਪਤੀ ਨੂੰ ਸੁਤੇ ਹੋਇਆਂ ਜਗਾ ਦਿੱਤਾ ਅਤੇ ਉਸ ਦੀ ਬਾਂਹ ਪਕੜ ਲਈ।
ਆਨਿਮਿਲਾਯੋਨ੍ਰਿਪਤਸੌਸਕਿਯੋਨਜੜਕਛੁਚੀਨ॥੪॥
ਆ ਕੇ ਰਾਜੇ ਨਾਲ ਮਿਲਾ ਦਿੱਤਾ। ਉਹ ਮੂਰਖ ਕੁਝ ਵੀ ਸਮਝ ਨਾ ਸਕਿਆ ॥੪॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਅਠਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੯੮॥੩੬੯੮॥ਅਫਜੂੰ॥
ਇਥੇ ਸ੍ਰੀ ਚਰਿਤੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੯੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੯੮॥੩੬੯੮॥ ਚਲਦਾ॥
ਦੋਹਰਾ॥
ਦੋਹਰਾ:
ਰਤਨਸੈਨਰਾਨਾਰਹੈਗੜਿਚਿਤੌਰਕੇਮਾਹਿ॥
ਚਿਤੌੜ ਗੜ ਵਿਚ ਰਤਨ ਸੈਨ ਰਾਣਾ ਰਹਿੰਦਾ ਸੀ।
ਰੂਪਸੀਲਸੁਚਿਬ੍ਰਤਨਮੈਜਾਸਮਕਹਜਗਨਾਹਿ॥੧॥
ਉਸ ਜਿਹਾ ਸੁੰਦਰ, ਸ਼ੀਲਵਾਨ, ਵਿਵਹਾਰ ਵਿਚ ਸੁੱਚਾ ਜਗਤ ਵਿਚ ਕੋਈ ਨਹੀਂ ਸੀ ॥੧॥
ਚੌਪਈ॥
ਚੌਪਈ:
ਅਧਿਕਸੂਆਤਿਨਏਕਪੜਾਯੋ॥
ਉਸ ਨੇ ਇਕ ਤੋਤੇ ਨੂੰ ਬਹੁਤ ਪੜ੍ਹਾਇਆ।
ਤਾਹਿਸਿੰਗਲਾਦੀਪਪਠਾਯੋ॥
ਉਸ ਨੂੰ ਸਿੰਗਲਾਦੀਪ ਭੇਜਿਆ।
ਤਹਤੇਏਕਪਦਮਿਨੀਆਨੀ॥
ਉਥੋਂ (ਉਸ ਨੇ) ਇਕ ਪਦਮਨੀ ਇਸਤਰੀ ਲਿਆਂਦੀ,
ਜਾਕੀਪ੍ਰਭਾਨਜਾਤਬਖਾਨੀ॥੨॥
ਜਿਸ ਦੀ ਸੁੰਦਰਤਾ ਦਾ ਬਖਾਨ ਨਹੀਂ ਕੀਤਾ ਜਾ ਸਕਦਾ ॥੨॥
ਜਬਵਹਸੁੰਦਰਿਪਾਨਚਬਾਵੈ॥
ਜਦੋਂ ਉਹ ਸੁੰਦਰੀ ਪਾਨ ਚਬਾਉਂਦੀ ਸੀ,
ਦੇਖੀਪੀਕਕੰਠਮੈਜਾਵੈ॥
ਤਾਂ ਪੀਕ ਉਸ ਦੇ ਗਲੇ ਵਿਚੋਂ ਲੰਘਦੀ ਦਿਸ ਪੈਂਦੀ ਸੀ।
ਊਪਰਭਵਰਭ੍ਰਮਹਿਮਤਵਾਰੇ॥
(ਉਸ ਉਤੇ) ਭੌਰੇ ਮਤਵਾਲੇ ਹੋ ਕੇ ਭੌਂਦੇ ਸਨ
ਨੈਨਜਾਨਦੋਊਬਨੇਕਟਾਰੇ॥੩॥
(ਅਤੇ ਉਸ ਦੀਆਂ) ਅੱਖਾਂ ਮਾਨੋ ਕਟਾਰੀਆਂ ਬਣੀਆਂ ਹੋਈਆਂ ਸਨ ॥੩॥
ਤਾਪਰਰਾਵਅਸਕਤਿਅਤਿਭਯੋ॥
ਰਾਜਾ (ਰਤਨ ਸੈਨ) ਉਸ ਉਤੇ ਬਹੁਤ ਮੋਹਿਤ ਹੋ ਗਿਆ
ਰਾਜਕਾਜਸਭਹੀਤਜਿਦਯੋ॥
ਅਤੇ ਉਸ ਨੇ ਰਾਜ ਦਾ ਸਭ ਕੰਮ ਕਾਜ ਛਡ ਦਿੱਤਾ।
ਤਾਕੀਨਿਰਖਿਪ੍ਰਭਾਕੌਜੀਵੈ॥
(ਉਹ) ਉਸ ਦੇ ਰੂਪ ਨੂੰ ਵੇਖ ਵੇਖ ਕੇ ਜੀਉਂਦਾ
ਬਿਨੁਹੇਰੇਤਿਹਪਾਨਨਪੀਵੈ॥੪॥
ਅਤੇ ਉਸ ਨੂੰ ਵੇਖੇ ਬਿਨਾ ਪਾਣੀ ਵੀ ਨਾ ਪੀਂਦਾ ॥੪॥
ਦੋਹਰਾ॥
ਦੋਹਰਾ:
ਰਾਘੌਚੇਤਨਿਦੋਹੁਤੇਮੰਤ੍ਰੀਤਾਹਿਅਪਾਰ॥
ਰਾਘੌ ਅਤੇ ਚੇਤਨ ਨਾਂ ਦੇ ਉਸ ਦੇ ਦੋ ਅਤਿ ਸੂਝਵਾਨ ਮੰਤਰੀ ਸਨ।
ਨਿਰਖਿਰਾਵਤਿਹਬਸਿਭਯੋਐਸੋਕਿਯੋਬਿਚਾਰ॥੫॥
ਉਸ ਸੁੰਦਰੀ ਦੇ ਵਸ ਵਿਚ ਹੋਏ ਰਾਜੇ ਨੂੰ ਵੇਖ ਕੇ ਉਨ੍ਹਾਂ ਨੇ ਵਿਚਾਰ ਕੀਤਾ ॥੫॥
ਚੌਪਈ॥
ਚੌਪਈ:
ਤਾਕੀਪ੍ਰਤਿਮਾਪ੍ਰਥਮਬਨਾਈ॥
ਪਹਿਲਾਂ ਉਸ ਦੀ ਮੂਰਤੀ ਬਣਾਈ
ਜਾਸਮਦੇਵਅਦੇਵਨਜਾਈ॥
ਜਿਸ ਵਰਗੀ ਦੇਵਤੇ ਅਤੇ ਦੈਂਤ ਦੀ ਪੁੱਤਰੀ ('ਜਾਈ') ਵੀ ਨਹੀਂ ਸੀ।
ਜੰਘਹੁਤੇਤਿਲਤਿਹਲਿਖਿਡਰਿਯੋ॥
ਉਸ ਦੀ ਜੰਘ ਉਤੇ ਇਕ ਤਿਲ ਅੰਕਿਤ ਕਰ ਦਿੱਤਾ।
ਅਤਿਭੁਤਕਰਮਮੰਤ੍ਰਿਯਨਕਰਿਯੋ॥੬॥
ਮੰਤਰੀਆਂ ਨੇ ਇਹ ਵਿਚਿਤ੍ਰ ਕੰਮ ਕੀਤਾ ॥੬॥
ਜਬਬਚਿਤ੍ਰਨ੍ਰਿਪਚਿਤ੍ਰਨਿਹਾਰੈ॥
ਜਦ ਰਾਜੇ ਨੇ ਵਿਚਿਤ੍ਰ ਚਿਤਰ ਵੇਖਿਆ।