GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1084
Display Settings
ਬੈਠਿਸਭਾਕਛੁਕਾਜਸਵਾਰੈ
(ਉਸ ਵੇਲੇ) ਉਹ ਰਾਜ ਸਭਾ ਵਿਚ ਬੈਠਾ ਕੋਈ ਕੰਮ ਕਰ ਰਿਹਾ ਸੀ।
ਤਾਕੇਤਿਲਹਿਬਿਲੋਕਿਯੋਜਬਹੀ
ਜਦ (ਉਸ ਨੇ) ਉਸ ਦਾ ਤਿਲ ਵੇਖਿਆ
ਭਰਮਬਢਿਯੋਰਾਜਾਕੈਤਬਹੀ॥੭॥
ਤਾਂ ਉਸ ਦਾ ਸ਼ਕ ਵੱਧ ਗਿਆ ॥੭॥
ਤਬਨ੍ਰਿਪਤਿਨਮੰਤ੍ਰਿਨਗਹਿਮਾਰਿਯੋ
ਤਦ ਰਾਜੇ ਨੇ (ਸੰਦੇਹ ਦੇ ਆਧਾਰ ਤੇ) ਉਨ੍ਹਾਂ ਮੰਤਰੀਆਂ ਨੂੰ ਮਰਵਾ ਦਿੱਤਾ
ਇਨਰਾਨੀਸੌਕਾਜਬਿਗਾਰਿਯੋ
(ਕਿਉਂਕਿ) ਉਨ੍ਹਾਂ ਰਾਣੀ ਨਾਲ ਕੋਈ ਮਾੜਾ ਕੰਮ ਕੀਤਾ ਹੋਇਆ ਸੀ।
ਦਿਬ੍ਰਯਦ੍ਰਿਸਟਿਇਨਕੇਕਤਹੋਈ
ਇਨ੍ਹਾਂ ਨੂੰ ਦਿਬ ਦ੍ਰਿਸ਼ਟੀ ਕਿਵੇਂ ਹੋ ਸਕਦੀ ਹੈ।
ਕੇਲਕਰੇਬਿਨੁਲਖੈਕੋਈ॥੮॥
ਬਿਨਾ ਰਤੀ-ਕ੍ਰੀੜਾ ਕੀਤਿਆਂ (ਇਹ ਤਿਲ) ਕੋਈ ਕਿਵੇਂ ਵੇਖ ਸਕਦਾ ਹੈ ॥੮॥
ਜਬਮੰਤ੍ਰੀਦੋਊਨ੍ਰਿਪਮਾਰਿਯੋ
ਜਦ ਰਾਜੇ ਨੇ ਦੋਹਾਂ ਮੰਤਰੀਆਂ ਨੂੰ ਮਰਵਾਇਆ
ਸਾਹਤਨੈਤਿਨਪੂਤਪੁਕਾਰਿਯੋ
ਤਾਂ ਉਨ੍ਹਾਂ ਦੇ ਪੁੱਤਰਾਂ ਨੇ ਬਾਦਸ਼ਾਹ ਪਾਸ ਪੁਕਾਰ ਕੀਤੀ
ਏਕਚਿਤਉਰਪਦੁਮਿਨਿਨਾਰੀ
ਕਿ ਚਿਤੌੜ ਵਿਚ ਇਕ ਪਦਮਨੀ ਨਾਰੀ ਹੈ।
ਜਾਸਮਕਾਨਸੁਨੀਨਿਹਾਰੀ॥੯॥
ਉਸ ਵਰਗੀ ਨਾ ਕੰਨ ਨਾਲ ਸੁਣੀ ਹੈ ਅਤੇ ਨਾ ਅੱਖਾਂ ਨਾਲ ਵੇਖੀ ਹੈ ॥੯॥
ਅੜਿਲ
ਅੜਿਲ:
ਤਨਿਕਭਨਕਪਦੁਮਿਨਿਜਬਸਹਕਾਨਨਪਰੀ
ਜਦ ਪਦਮਨੀ ਬਾਰੇ ਬਾਦਸ਼ਾਹ ਦੇ ਕੰਨ ਵਿਚ ਮਾਮੂਲੀ ਜਿਹੀ ਭਿਣਕ ਪਈ
ਅਮਿਤਸੈਨਲੈਸੰਗਚੜਤਤਿਤਕੌਕਰੀ
ਤਾਂ (ਉਸ ਨੇ) ਬੇਸ਼ੁਮਾਰ ਸੈਨਾ ਲੈ ਕੇ ਉਸ ਪਾਸੇ ਵਲ ਧਾਵਾ ਬੋਲ ਦਿੱਤਾ।
ਗੜਹਿਗਿਰਦਕਰਿਜੁਧਬਹੁਤਭਾਤਿਨਕਰਿਯੋ
(ਉਸ ਨੇ) ਕਿਲ੍ਹੇ ਨੂੰ ਘੇਰ ਕੇ ਬਹੁਤ ਤਰ੍ਹਾਂ ਨਾਲ ਯੁੱਧ ਕੀਤਾ।
ਹੋਜੈਨਲਾਵਦੀਤਬੈਚਿਤਮੈਰਿਸਿਭਰਿਯੋ॥੧੦॥
ਅਲਾਉੱਦੀਨ ਨੇ ਤਦ ਚਿਤ ਰੋਹ ਨਾਲ ਭਰ ਲਿਆ ॥੧੦॥
ਚੌਪਈ
ਚੌਪਈ:
ਨਿਜੁਕਰਿਲਾਇਆਂਬਤਿਨਖਾਏ
(ਬਾਦਸ਼ਾਹ ਨੇ) ਆਪਣੇ ਹੱਥ ਨਾਲ ਅੰਬ ਦੇ ਬੂਟੇ ਲਗਾ ਕੇ ਫਿਰ ਉਸ ਦੇ ਅੰਬ ਖਾਏ (ਭਾਵ ਬਹੁਤ ਲੰਬੇ ਸਮੇਂ ਤਕ ਯੁੱਧ ਚਲਦਾ ਰਿਹਾ)
ਗੜਚਿਤੌਰਹਾਥਨਹਿਆਏ
ਪਰ ਚਿਤੌੜ ਦਾ ਕਿਲ੍ਹਾ ਹੱਥ ਨਾ ਲਗਾ।
ਤਬਤਿਨਸਾਹਦਗਾਯੌਕਿਯੋ
ਤਦ ਬਾਦਸ਼ਾਹ ਨੇ ਇਸ ਤਰ੍ਹਾਂ ਧੋਖਾ ਕੀਤਾ
ਲਿਖਿਕੈਲਿਖੋਪਠੈਇਕਦਿਯੋ॥੧੧॥
ਅਤੇ ਇਕ ਚਿੱਠੀ ਲਿਖ ਕੇ ਭੇਜ ਦਿੱਤੀ ॥੧੧॥
ਸੁਨੁਰਾਨਾਜੀਮੈਅਤਿਹਾਰੋ
(ਚਿੱਠੀ ਵਿਚ ਲਿਖਿਆ) ਹੇ ਰਾਜਾ ਜੀ! ਸੁਣੋ; ਮੈਂ (ਕਿਲ੍ਹੇ ਨੂੰ ਘੇਰਾ ਪਾਈ ਰਖਣ ਕਰ ਕੇ) ਬਹੁਤ ਥਕ ਗਿਆ ਹਾਂ।
ਅਬਛੋਡਤਹੌਦੁਰਗਤਿਹਾਰੋ
ਹੁਣ ਮੈਂ ਤੁਹਾਡਾ ਕਿਲ੍ਹਾ ਛਡਦਾ ਹਾਂ।
ਏਕਸ੍ਵਾਰਸੌਮੈਹ੍ਯਾਂਆਊ
ਮੈਂ ਕੇਵਲ ਇਕ ਸਵਾਰ ਨਾਲ ਇਥੇ (ਕਿਲ੍ਹੇ ਅੰਦਰ) ਆਵਾਂਗਾ
ਗੜਿਹਿਨਿਹਾਰਿਘਰਹਿਉਠਿਜਾਊ॥੧੨॥
ਅਤੇ ਕਿਲ੍ਹੇ ਨੂੰ ਵੇਖ ਕੇ ਘਰ ਚਲਾ ਜਾਵਾਂਗਾ ॥੧੨॥
ਰਾਨਾਬਾਤਤਬੈਯਹਮਾਨੀ
ਰਾਣੇ ਨੇ ਤਦ ਇਹ ਗੱਲ ਮੰਨ ਲਈ
ਭੇਦਅਭੇਦਕੀਰੀਤਿਜਾਨੀ
ਅਤੇ ਭੇਦ ਅਭੇਦ ਦੀ ਗੱਲ ਨੂੰ ਸਮਝ ਨਾ ਸਕਿਆ।
ਏਕਸ੍ਵਾਰਸੰਗਲੈਤਹਗਯੋ
(ਉਹ) ਇਕ ਸਵਾਰ ਨਾਲ ਲੈ ਕੇ ਉਥੇ ਗਿਆ
ਤਾਕੌਸੰਗਅਪਨੇਕਰਿਲਯੋ॥੧੩॥
ਅਤੇ ਉਸ ਨੂੰ ਆਪਣੇ ਨਾਲ ਨਾਲ ਰਖ ਲਿਆ ॥੧੩॥
ਜੋਜੋਦ੍ਵਾਰਉਤਰਤਗੜਆਵੈ
ਉਹ ਕਿਲ੍ਹੇ ਦਾ ਜੋ ਜੋ ਦੁਆਰ ਉਤਰਦਾ ਆਉਂਦਾ,
ਤਹੀਤਹੀਸਿਰਪਾਉਬਧਾਵੈ
ਉਥੇ ਉਥੇ (ਉਸ ਨੂੰ) ਸਿਰਪਾਓ ਭੇਂਟ ਕੀਤਾ ਜਾਂਦਾ।
ਸਪਤਦ੍ਵਾਰਉਤਰਤਜਬਭਯੋ
ਜਦ ਉਹ ਸੱਤਵਾਂ ਦੁਆਰ ਉਤਰਨ ਲਗਾ
ਤਬਹੀਪਕਰਿਨਰਾਧਿਪਲਯੋ॥੧੪॥
ਤਾਂ ਉਸ ਨੇ ਰਾਜੇ ਨੂੰ ਪਕੜ ਲਿਆ ॥੧੪॥
ਐਸੀਭਾਤਿਸਾਹਿਛਲਕੀਨੋ
ਇਸ ਤਰ੍ਹਾਂ ਨਾਲ ਬਾਦਸ਼ਾਹ ਨੇ ਧੋਖਾ ਕੀਤਾ।
ਮੂਰਖਭੇਦਅਭੇਦਚੀਨੋ
ਮੂਰਖ ਰਾਜੇ ਨੇ ਭੇਦ ਅਭੇਦ ਨਾ ਸਮਝਿਆ।
ਜਬਲੰਘਿਸਭਦ੍ਰੁਗਦ੍ਵਾਰਨਆਯੋ
ਜਦ ਉਹ ਕਿਲ੍ਹਿਆਂ ਦੇ ਸਾਰੇ ਦਰਵਾਜ਼ੇ ਲੰਘ ਕੇ ਆ ਗਿਆ,
ਤਬਹੀਬਾਧਿਤਵਨਕੌਲ੍ਯਾਯੋ॥੧੫॥
ਤਦ ਉਸ ਨੂੰ ਬੰਨ੍ਹ ਕੇ (ਨਾਲ) ਲੈ ਆਇਆ ॥੧੫॥
ਦੋਹਰਾ
ਦੋਹਰਾ:
ਜਬਰਾਨਾਛਲਸੌਗਹਿਯੋਕਹਿਯੋਹਨਤਹੈਤੋਹਿ
ਜਦ ਰਾਣੇ ਨੂੰ ਛਲ ਨਾਲ ਪਕੜ ਲਿਆ, ਤਾਂ ਕਿਹਾ ਕਿ ਮੈਂ ਤੈਨੂੰ ਮਾਰ ਦਿਆਂਗਾ।
ਨਾਤਰਅਪਨੀਪਦੁਮਿਨੀਆਨਿਦੀਜਿਯੈਮੋਹਿ॥੧੬॥
ਨਹੀਂ ਤਾਂ ਆਪਣੀ ਪਦਮਨੀ ਮੈਨੂੰ ਲਿਆ ਦੇ ॥੧੬॥
ਚੌਪਈ
ਚੌਪਈ:
ਤਬਪਦੁਮਿਨਿਇਹਚਰਿਤਬਨਾਯੋ
ਜਦ ਪਦਮਨੀ ਨੇ ਇਹ ਚਰਿਤ੍ਰ ਬਣਾਇਆ।
ਗੌਰਾਬਾਦਿਲਨਿਕਟਬੁਲਾਯੋ
ਗੋਰਾ ਅਤੇ ਬਾਦਲ (ਨਾਂ ਦੇ ਸੂਰਮਿਆਂ ਨੂੰ ਆਪਣੇ) ਕੋਲ ਬੁਲਾਇਆ।
ਤਿਨਪ੍ਰਤਿਕਹਿਯੋਕਹਿਯੋਮੁਰਿਕੀਜੈ
ਉਨ੍ਹਾਂ ਪ੍ਰਤਿ ਕਿਹਾ ਕਿ (ਤੁਸੀਂ) ਮੇਰੇ ਕਹੇ ਅਨੁਸਾਰ ਕਰੋ
ਹਜਰਤਿਸਾਥਜ੍ਵਾਬਯੌਦੀਜੈ॥੧੭॥
ਅਤੇ ਬਾਦਸ਼ਾਹ ਨੂੰ ਇਹ ਉੱਤਰ ਦਿਓ ॥੧੭॥
ਅਸਟਸਹਸਪਾਲਕੀਸਵਾਰੋ
(ਅਤੇ ਕਿਹਾ) ਅੱਠ ਹਜ਼ਾਰ ਪਾਲਕੀਆਂ ਤਿਆਰ ਕਰੋ
ਅਸਟਅਸਟਤਾਮੈਭਟਡਾਰੋ
ਅਤੇ ਉਨ੍ਹਾਂ ਪਾਲਕੀਆਂ ਵਿਚ ਅੱਠ ਅੱਠ ਯੋਧੇ ਬਿਠਾਓ।
ਗੜਲਗਿਲਿਆਇਸਭਨਤਿਨਧਰੋ
ਕਿਲ੍ਹੇ ਕੋਲ ਲਿਆ ਕੇ ਸਾਰੀਆਂ ਨੂੰ ਰਖ ਦਿਓ