GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1085
Display Settings
ਤੁਮਹਜਰਤਿਸੌਐਸਉਚਰੋ॥੧੮॥
ਅਤੇ ਤੁਸੀਂ ਬਾਦਸ਼ਾਹ ਨੂੰ ਇਸ ਤਰ੍ਹਾਂ ਕਹੋ ॥੧੮॥
ਏਕਬਸਤ੍ਰਹਮਰੋਤੁਮਲੀਜੈ
ਤੁਸੀਂ ਮੇਰਾ ਇਕ ਬਸਤ੍ਰ ਲੈ ਲੈਣਾ
ਪ੍ਰਥਮਪਾਲਕੀਮੈਧਰਿਦੀਜੈ
ਅਤੇ (ਉਸ ਨੂੰ) ਪਹਿਲੀ ਪਾਲਕੀ ਵਿਚ ਰਖ ਦੇਣਾ।
ਤਾਪਰਭਵਰਗੁੰਜਾਰਤਜੈਹੈ
ਉਸ ਉਤੇ ਭੌਰੇ ਗੂੰਜਦੇ ਜਾਣਗੇ।
ਭੇਦਅਭੇਦਲੋਕਨਹਿਪੈਹੈ॥੧੯॥
(ਇਸ ਦਾ) ਭੇਦ ਅਭੇਦ ਲੋਕੀਂ ਨਹੀਂ ਸਮਝ ਸਕਣਗੇ ॥੧੯॥
ਤਬਗੋਰੈਬਾਦਿਲਸੋਈਕਿਯੋ
ਤਦ ਗੋਰੇ ਅਤੇ ਬਾਦਲ ਨੇ ਉਹੀ ਕੁਝ ਕੀਤਾ
ਜਿਹਬਿਧਿਮੰਤ੍ਰਪਦੁਮਿਨੀਦਿਯੋ
ਜਿਸ ਪ੍ਰਕਾਰ ਪਦਮਨੀ ਨੇ ਸਮਝਾਇਆ ਸੀ।
ਗੜਕੇਲਹਤਡੋਰਿਕਾਧਰੀ
ਕਿਲ੍ਹੇ ਕੋਲ ਪਹੁੰਚ ਕੇ ਪਾਲਕੀਆਂ ਰਖ ਦਿੱਤੀਆਂ
ਪਦੁਮਿਨਿਅਗ੍ਰਪਾਲਕੀਕਰੀ॥੨੦॥
ਅਤੇ ਪਦਮਨੀ ਦੀ (ਮਿਥਿਆ) ਪਾਲਕੀ ਅਗੇ ਕਰ ਦਿੱਤੀ ॥੨੦॥
ਦੋਹਰਾ
ਦੋਹਰਾ:
ਪਦਮਿਨਿਕੇਪਟਪਰਘਨੇਭਵਰਕਰੈਗੁੰਜਾਰ
ਪਦਮਨੀ ਦੇ ਬਸਤ੍ਰਾਂ ਤੇ ਬਹੁਤ ਸਾਰੇ ਭੌਰੇ ਗੁੰਜਾਰ ਕਰਨ ਲਗੇ।
ਲੋਕਸਭੈਪਦੁਮਿਨਿਲਖੈਬਸਤ੍ਰਸਕੈਬਿਚਾਰਿ॥੨੧॥
ਸਭ ਲੋਕ (ਉਸ ਨੂੰ) ਪਦਮਨੀ (ਦੀ ਪਾਲਕੀ) ਹੀ ਸਮਝਦੇ ਅਤੇ ਬਸਤ੍ਰ ਬਾਰੇ ਵਿਚਾਰ ਤਕ ਨਾ ਕਰ ਸਕੇ ॥੨੧॥
ਚੌਪਈ
ਚੌਪਈ:
ਤਾਮੈਡਾਰਿਲੁਹਾਰਿਕਲਯੌ
ਉਸ ਵਿਚ ਇਕ ਲੁਹਾਰ ਬਿਠਾਇਆ ਹੋਇਆ ਸੀ
ਤਾਕੌਬਸਤ੍ਰਤਵਨਪਰਦਯੌ
ਜਿਸ ਨੇ ਪਦਮਨੀ ਦੇ ਬਸਤ੍ਰ ਪਾਏ ਹੋਏ ਸਨ।
ਛੈਨੀਔਰਹਥੌਰਾਲਏ
ਛੈਣੀ ਅਤੇ ਹਥੌੜਾ ਲੈ ਕੇ
ਵਾਬਢਈਕੇਕਰਮੋਦਏ॥੨੨॥
ਉਸ ਲੁਹਾਰ ਦੇ ਹੱਥ ਵਿਚ ਦੇ ਦਿੱਤੇ ਸਨ ॥੨੨॥
ਦੂਤਦਿਲੀਸਹਿਬਚਨਉਚਾਰੇ
ਦਿੱਲੀ ਦੇ ਬਾਦਸ਼ਾਹ (ਅਲਾਉੱਦੀਨ) ਨੂੰ ਦੂਤ ਨੇ ਦਸਿਆ
ਗ੍ਰਿਹਆਵਤਪਦੁਮਿਨਿਤਿਹਾਰੇ
ਕਿ ਪਦਮਨੀ ਤੁਹਾਡੇ ਘਰ ਆ ਪਹੁੰਚੀ ਹੈ।
ਰਾਨਾਸਾਥਪ੍ਰਥਮਮਿਲਿਆਊ
(ਉਸ ਨੇ ਕਿਹਾ ਹੈ ਕਿ ਮੈਂ) ਪਹਿਲਾਂ ਰਾਣਾ ਨੂੰ ਮਿਲ ਆਵਾਂ,
ਬਹੁਰਿਤਿਹਾਰੀਸੇਜਸੁਹਾਊ॥੨੩॥
ਫਿਰ ਆ ਕੇ ਤੇਰੀ ਸੇਜ ਨੂੰ ਸੁਹਾਵਣਾ ਬਣਾਵਾਂਗੀ ॥੨੩॥
ਯੌਕਹਿਬਢੀਤਹਾਚਲਿਗਯੋ
ਇਹ ਕਹਿ ਕੇ ਲੁਹਾਰ ਉਥੇ (ਰਾਜਾ ਰਤਨ ਸੈਨ ਪਾਸ) ਚਲਾ ਗਿਆ
ਤਾਕੀਕਟਤਬੇਰਿਯੈਭਯੋ
ਅਤੇ ਉਸ ਦੀਆਂ ਬੇੜੀਆਂ ਕਟਣ ਲਗਾ।
ਤਿਹਪਾਲਕੀਪ੍ਰਥਮਬੈਠਾਯੋ
ਉਸ ਨੂੰ ਪਹਿਲੀ ਪਾਲਕੀ ਵਿਚ ਬਿਠਾਇਆ।
ਇਹਤੇਓਹਿਡੋਰੀਪਹੁਚਾਯੋ॥੨੪॥
ਇਸ ਤੋਂ ਉਸ ਨੂੰ (ਦੂਜੀ) ਪਾਲਕੀ (ਵਿਚ) ਪਹੁੰਚਾਇਆ ॥੨੪॥
ਇਕਤੇਨਿਕਰਿਅਵਰਮੋਗਯੋ
(ਰਾਣਾ) ਇਕ (ਪਾਲਕੀ) ਤੋਂ ਬਾਦ
ਅਨਤਤਹਾਤੇਨਿਕਸਤਭਯੋ
ਹੋਰਨਾਂ ਵਿਚੋਂ ਨਿਕਲਦਾ ਹੋਇਆ ਉਥੋਂ ਖਿਸਕ ਗਿਆ।
ਇਹਛਲਤਹਾਪਹੂੰਚ੍ਯੋਜਾਈ
ਇਸ ਛਲ ਨਾਲ ਉਥੇ (ਆਪਣੇ ਕਿਲ੍ਹੇ ਵਿਚ) ਜਾ ਪਹੁੰਚਿਆ।
ਤਬੈਦੁਰਗਮੈਬਜੀਬਧਾਈ॥੨੫॥
ਤਦ ਕਿਲ੍ਹੇ ਵਿਚ ਵਧਾਈ ਦੇ ਨਗਾਰੇ ਵਜਣ ਲਗੇ ॥੨੫॥
ਗੜਪਰਜਬੈਬਧਾਈਭਈ
ਕਿਲੇ ਉਤੇ ਜਦ ਵਧਾਈ ਦੇ ਨਗਾਰੇ ਵਜਣ ਲਗੇ
ਸਊਅਨਕਾਢਿਕ੍ਰਿਪਾਨੈਲਈ
ਤਾਂ ਸੂਰਮਿਆਂ ਨੇ ਕ੍ਰਿਪਾਨਾਂ ਕਢ ਲਈਆਂ।
ਜਾਪਰਪਹੁਚਿਖੜਗਕਹਝਾਰਿਯੋ
ਜਿਸ ਉਤੇ ਪਹੁੰਚ ਕੇ ਖੜਗ ਦਾ ਵਾਰ ਕੀਤਾ,
ਏਕੈਘਾਇਮਾਰਹੀਡਾਰਿਯੋ॥੨੬॥
ਇਕੋ ਹੀ ਵਾਰ ਨਾਲ ਮਾਰ ਹੀ ਦਿੱਤਾ ॥੨੬॥
ਧੁਕਿਧੁਕਿਪਰੇਧਰਨਿਭਟਭਾਰੇ
ਧਮ ਧਮ ਕਰਦੇ ਵੱਡੇ ਸੂਰਮੇ ਧਰਤੀ ਉਤੇ ਡਿਗ ਰਹੇ ਸਨ,
ਜਨੁਕਕਰਵਤਨਬਿਰਛਬਿਦਾਰੇ
ਮਾਨੋ ਆਰਿਆਂ ਨਾਲ ਬ੍ਰਿਛ ਕਟ ਕੇ ਸੁਟੇ ਜਾਂਦੇ ਹੋਣ।
ਜੁਝਿਜੁਝਿਮਰੈਅਧਿਕਰਿਸਿਭਰੇ
ਉਹ ਬਹੁਤ ਰੋਹ ਨਾਲ ਭਰੇ ਹੋਏ ਜੂਝ ਜੂਝ ਕੇ ਮਰ ਰਹੇ ਸਨ
ਬਹੁਰਿਦਿਖਯਤਤਾਜਿਯਨਚਰੇ॥੨੭॥
ਅਤੇ ਉਨ੍ਹਾਂ ਨੂੰ ਫਿਰ ਘੋੜਿਆਂ ਉਤੇ ਚੜ੍ਹਿਆ ਹੋਇਆ ਨਹੀਂ ਵੇਖਿਆ ਗਿਆ ਸੀ ॥੨੭॥
ਦੋਹਰਾ
ਦੋਹਰਾ:
ਜੈਨਲਾਵਦੀਸਾਹਕੌਤਬਹੀਦਯੋਭਜਾਇ
ਅਲਾਉਦੀਨ ਬਾਦਸ਼ਾਹ ਨੂੰ ਤਦ ਭਜਾ ਦਿੱਤਾ ਗਿਆ
ਰਤਨਸੈਨਰਾਨਾਗਏਗੜਇਹਚਰਿਤਦਿਖਾਇ॥੨੮॥
ਅਤੇ ਇਹ ਚਰਿਤ੍ਰ ਵਿਖਾ ਕੇ ਰਾਣਾ ਰਤਨ ਸੈਨ ਕਿਲ੍ਹੇ ਵਿਚ ਪਹੁੰਚ ਗਿਆ ॥੨੮॥
ਗੋਰਾਬਾਦਿਲਕੌਦਿਯੋਅਤਿਧਨਛੋਰਿਭੰਡਾਰ
ਖ਼ਜ਼ਾਨਾ ਖੋਲ੍ਹ ਕੇ ਗੋਰਾ ਅਤੇ ਬਾਦਲ ਨੂੰ ਬਹੁਤ ਧਨ ਦਿੱਤਾ ਗਿਆ।
ਤਾਦਿਨਤੈਪਦੁਮਿਨਿਭਏਬਾਢੀਪ੍ਰੀਤਿਅਪਾਰ॥੨੯॥
ਉਸ ਦਿਨ ਤੋਂ ਪਦਮਨੀ ਨਾਲ (ਰਾਣੇ ਦੀ) ਪ੍ਰੀਤ ਬਹੁਤ ਵਧ ਗਈ ॥੨੯॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਨਿੰਨਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੯੯॥੩੭੨੭॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੯੯ ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੯੯॥੩੭੨੭॥ ਚਲਦਾ॥
ਦੋਹਰਾ
ਦੋਹਰਾ:
ਤ੍ਰਿਗਤਿਦੇਸਏਸ੍ਵਰਬਡੋਦ੍ਰੁਗਤਿਸਿੰਘਇਕਭੂਪ
ਤ੍ਰਿਗਤ ਦੇਸ ਦਾ ਦ੍ਰੁਗਤਿ ਸਿੰਘ ਨਾਂ ਦਾ ਇਕ ਵੱਡਾ ਰਾਜਾ ਸੀ
ਦੇਗਤੇਗਪੂਰੋਪੁਰਖਸੁੰਦਰਕਾਮਸਰੂਪ॥੧॥
ਜੋ ਦੇਗ ਅਤੇ ਤੇਗ (ਦੇ ਚਲਾਣ) ਵਿਚ ਨਿਪੁਣ ਸੀ ਅਤੇ ਕਾਮ ਦੇਵ ਵਰਗਾ ਸੁੰਦਰ ਸੀ ॥੧॥
ਤੋਟਕਛੰਦ
ਤੋਟਕ ਛੰਦ:
ਉਡਗਿੰਦ੍ਰਪ੍ਰਭਾਇਕਤਾਕੀਤ੍ਰਿਯਾ
ਉਸ ਦੀ ਉਡਗਿੰਦ੍ਰ ਪ੍ਰਭਾ ਨਾਂ ਦੀ ਇਕ ਇਸਤਰੀ ਸੀ