GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1086
Display Settings
ਦਿਨਰੈਨਿਭਜੈਮੁਖਜਾਸੁਪਿਯਾ
ਜੋ ਦਿਨ ਰਾਤ ਆਪਣੇ ਪ੍ਰਿਯ (ਦਾ ਨਾਮ) ਮੁਖ ਤੋਂ ਜਪਦੀ ਸੀ।
ਬਿਸੁਨਾਥਪ੍ਰਭਾਤ੍ਰਿਯਔਰਰਹੈ
(ਉਸ ਰਾਜੇ ਦੀ) ਬਿਸੁਨਾਥ ਪ੍ਰਭਾ ਨਾਂ ਦੀ ਇਕ ਹੋਰ ਇਸਤਰੀ ਸੀ।
ਅਤਿਸੁੰਦਰਤਾਕਹਜਗਤਕਹੈ॥੨॥
ਉਸ ਨੂੰ ਜਗਤ ਅਤਿ ਸੁੰਦਰ ਕਹਿੰਦਾ ਸੀ ॥੨॥
ਬਿਸੁਨਾਥਪ੍ਰਭਾਤਨਪ੍ਰੀਤਿਰਹੈ
(ਰਾਜੇ ਦੀ) ਬਿਸੁਨਾਥ ਨਾਲ ਬਹੁਤ ਪ੍ਰੀਤ ਸੀ।
ਉਡਗਿੰਦ੍ਰਪ੍ਰਭਾਇਕਬੈਨਚਹੈ
ਉਡਗਿੰਦ੍ਰ ਪ੍ਰਭਾ ਤਾਂ ਬਸ ਇਕ ਬੋਲ ਦੀ ਹੀ ਚਾਹਵਾਨ ਸੀ।
ਦਿਨਰੈਨਿਬਿਤੀਤਕਰੈਇਹਕੇ
ਉਹ ਦਿਨ ਰਾਤ ਇਸ ਨਾਲ ਗੁਜ਼ਾਰਦਾ ਸੀ
ਕਬਹੂੰਗ੍ਰਿਹਜਾਤਨਹੀਤਿਹਕੇ॥੩॥
ਅਤੇ ਉਸ ਦੇ ਘਰ ਜਾਂਦਾ ਤਕ ਨਹੀਂ ਸੀ ॥੩॥
ਚੌਪਈ
ਚੌਪਈ:
ਤਾਪਰਸਤ੍ਰੁਤਵਨਕੋਧਾਯੋ
ਰਾਜੇ ਉਤੇ ਉਸ ਦੇ ਵੈਰੀ ਨੇ ਧਾਵਾ ਬੋਲ ਦਿੱਤਾ।
ਦ੍ਰੁਗਤਿਸਿੰਘਦਲੁਲੈਸਮੁਹਾਯੋ
ਦ੍ਰੁਗਤਿ ਸਿੰਘ ਵੀ ਦਲ ਲੈ ਕੇ ਸਾਹਮਣੇ ਆ ਗਿਆ।
ਮਚਿਯੋਜੁਧਅਤਿਬਜੇਨਗਾਰੇ
ਬਹੁਤ ਜ਼ਿਆਦਾ ਯੁੱਧ ਮਚ ਪਿਆ ਅਤੇ ਨਗਾਰੇ ਵਜਣ ਲਗੇ।
ਦੇਵਅਦੇਵਬਿਲੋਕਤਸਾਰੇ॥੪॥
ਸਾਰੇ ਦੇਵਤੇ ਅਤੇ ਦੈਂਤ ਵੇਖਣ ਲਗ ਗਏ ॥੪॥
ਉਮਡੇਸੂਰਸਿੰਘਜਿਮਿਗਾਜਹਿ
ਉਮਡੇ ਹੋਏ ਸੂਰਮੇ ਸ਼ੇਰਾਂ ਵਾਂਗ ਗਜਦੇ ਸਨ।
ਦੋਊਦਿਸਨਜੁਝਊਆਬਾਜਹਿ
ਦੋਹਾਂ ਪੱਖਾਂ ਤੋਂ ਮਾਰੂ ਵਾਜੇ ਵਜਦੇ ਸਨ।
ਗੋਮੁਖਸੰਖਨਿਸਾਨਅਪਾਰਾ
ਗੋਮੁਖ, ਸੰਖ, ਧੌਂਸੇ,
ਢੋਲਮ੍ਰਿਦੰਗਮੁਚੰਗਨਗਾਰਾ॥੫॥
ਢੋਲ, ਮ੍ਰਿਦੰਗ, ਮੁਚੰਗ, ਨਗਾਰੇ ਆਦਿ ਬਹੁਤ ਵਜਦੇ ਸਨ ॥੫॥
ਤੁਰਹੀਨਾਦਨਫੀਰੀਬਾਜਹਿ
ਤੁਰਹੀ, ਨਾਦ, ਨਫੀਰੀ,
ਮੰਦਲਤੂਰਉਤੰਗਬਿਰਾਜਹਿ
ਮੰਦਲ, ਤੂਰ, ਉਤੰਗ,
ਮੁਰਲੀਝਾਝਭੇਰਰਨਭਾਰੀ
ਮੁਰਲੀ, ਝਾਂਝ, ਭੇਰ ਆਦਿ ਬਹੁਤ ਵਾਜੇ ਵਜਦੇ ਸਨ
ਸੁਨਤਨਾਦਧੁਨਿਹਠੇਹਕਾਰੀ॥੬॥
ਅਤੇ (ਉਨ੍ਹਾਂ ਦਾ) ਨਾਦ ਸੁਣ ਕੇ ਹਠੀਲੇ (ਸੂਰਮੇ) ਲਲਕਾਰੇ ਮਾਰਦੇ ਸਨ ॥੬॥
ਜੁਗਨਿਦੈਤਅਧਿਕਹਰਖਾਨੇ
ਜੋਗਣਾਂ ਅਤੇ ਦੈਂਤ ਬਹੁਤ ਖ਼ੁਸ਼ ਹੋ ਰਹੇ ਸਨ।
ਗੀਧਸਿਵਾਫਿਕਰਹਿਅਭਿਮਾਨੈ
ਗਿਰਝਾਂ ਅਤੇ ਸਿਵਾ (ਗਿਦੜੀਆਂ) ਅਭਿਮਾਨ ਸਹਿਤ ਹੁੰਕਾਰ ਰਹੀਆਂ ਸਨ।
ਭੂਤਪ੍ਰੇਤਨਾਚਹਿਅਰੁਗਾਵਹਿ
ਭੂਤ, ਪ੍ਰੇਤ ਨਚਦੇ ਅਤੇ ਗਾਉਂਦੇ ਸਨ।
ਕਹੂੰਰੁਦ੍ਰਡਮਰੂਡਮਕਾਵਹਿ॥੭॥
ਕਿਤੇ ਰੁਦ੍ਰ ਡਮਰੂ ਨੂੰ ਵਜਾ ਰਿਹਾ ਸੀ ॥੭॥
ਅਚਿਅਚਿਰੁਧਰਡਾਕਨੀਡਹਕਹਿ
ਡਾਕਣੀਆਂ ਲਹੂ ਪੀ ਪੀ ਕੇ ਡਕਾਰ ਰਹੀਆਂ ਸਨ
ਭਖਿਭਖਿਅਮਿਖਕਾਕਕਹੂੰਕਹਕਹਿ
ਅਤੇ ਕਾਂ ਮਾਸ ਖਾ ਖਾ ਕੇ ਕਾਂ-ਕਾਂ ਕਰਦੇ ਸਨ।
ਜੰਬੁਕਗੀਧਮਾਸੁਲੈਜਾਹੀ
ਗਿਦੜ ਅਤੇ ਗਿੱਧਾਂ ਮਾਸ ਲੈ ਜਾ ਰਹੀਆਂ ਸਨ।
ਕਛੁਕਛੁਸਬਦਬਿਤਾਲਸੁਨਾਹੀ॥੮॥
ਕਿਤੇ ਕਿਤੇ ਬਿਤਾਲਾਂ ਦੇ ਸ਼ਬਦ ਸੁਣਾਈ ਪੈਂਦੇ ਸਨ ॥੮॥
ਝਮਕੈਕਹੂੰਅਸਿਨਕੀਧਾਰਾ
ਕਿਤੇ ਤਲਵਾਰਾਂ ਦੀਆਂ ਧਾਰਾਂ ਲਿਸ਼ਕ ਰਹੀਆਂ ਸਨ।
ਭਭਕਹਿਰੁੰਡਮੁੰਡਬਿਕਰਾਰਾ
ਭਿਆਨਕ ਸਿਰ ਅਤੇ ਧੜ ਭਕ ਭਕ ਕਰ ਰਹੇ ਸਨ।
ਧੁਕਿਧੁਕਿਪਰੇਧਰਨਿਭਟਭਾਰੇ
ਧੁਕ ਧੁਕ ਕਰਦੇ ਵੱਡੇ ਸੂਰਮੇ ਧਰਤੀ ਉਤੇ ਡਿਗ ਰਹੇ ਸਨ।
ਝੁਕਿਝੁਕਿਬਡੇਪਖਰਿਯਾਮਾਰੇ॥੯॥
ਬਹੁਤ ਸਾਰੇ ਘੋੜ ਸਵਾਰਾਂ ਨੂੰ ਝੁਕ ਝੁਕ ਕੇ ਮਾਰਿਆ ਜਾ ਰਿਹਾ ਸੀ ॥੯॥
ਠਿਲਾਠਿਲੀਬਰਛਨਿਸੌਮਾਚੀ
ਬਰਛਿਆਂ ਦੀ ਠੇਲ ਠਾਲ ਹੋ ਰਹੀ ਹੈ
ਕਢਾਕਢੀਕਰਵਾਰਿਨਰਾਚੀ
ਅਤੇ ਤਲਵਾਰਾਂ ਕਢ ਕਢ ਕੇ ਚਲਾਈਆਂ ਜਾ ਰਹੀਆਂ ਹਨ।
ਕਟਾਕਟੀਕਹੂੰਭਈਕਟਾਰੀ
ਕਿਤੇ ਕਟਾਰਾਂ ਨਾਲ ਕਟਾ ਕਟੀ (ਇਤਨੀ) ਹੋਈ ਹੈ
ਧਰਨੀਅਰੁਨਭੇਸਭਈਸਾਰੀ॥੧੦॥
ਕਿ ਸਾਰੀ ਧਰਤੀ ਲਾਲ ਰੰਗ ਦੀ ਹੋ ਗਈ ਹੈ ॥੧੦॥
ਕਾਢੇਦੈਤਦਾਤਕਹੂੰਫਿਰੈਂ
ਕਿਤੇ ਦੈਂਤ ਦੰਦ ਕਢ ਕੇ ਫਿਰ ਰਹੇ ਹਨ
ਬਰਿਬਰਿਕਹੂੰਬਰੰਗਨਬਰੈਂ
ਅਤੇ ਕਿਤੇ ਅਪੱਛਰਾਵਾਂ ਚੰਗੇ ਸੂਰਮਿਆਂ ਨੂੰ ਵਰ ਰਹੀਆ ਹਨ।
ਭੀਖਨਭਏਨਾਦਕਹੂੰਭਾਰੇ
ਕਿਤੇ ਭਿਆਨਕ ਨਾਦ ਹੋ ਰਹੇ ਹਨ।
ਭੈਰਵਾਦਿਛਬਿਲਖਨਸਿਧਾਰੇ॥੧੧॥
ਕਿਤੇ ਭੈਰੋਂ ਆਦਿ (ਯੁੱਧ ਦੀ) ਛਬੀ ਵੇਖਣ ਲਈ ਆ ਪਹੁੰਚੇ ਹਨ ॥੧੧॥
ਦੋਹਰਾ
ਦੋਹਰਾ:
ਭਕਭਕਾਹਿਘਾਯਲਕਹੂੰਕਹਕੈਅਮਿਤਮਸਾਨ
ਕਿਤੇ ਘਾਇਲਾਂ (ਦੇ ਜ਼ਖ਼ਮ) ਭਕ ਭਕ ਕਰ ਰਹੇ ਹਨ ਅਤੇ ਕਿਤੇ ਬੇਸ਼ੁਮਾਰ ਮਸਾਣ (ਪ੍ਰੇਤ) ਕਹਿਕੇ ਮਾਰ ਰਹੇ ਹਨ।
ਬਿਕਟਿਸੁਭਟਚਟਪਟਕਟੇਤਨਬ੍ਰਿਨਬਹੈਕ੍ਰਿਪਾਨ॥੧੨॥
ਕਠੋਰ ਸੂਰਮੇ ਝਟਪਟ ਕ੍ਰਿਪਾਨਾਂ ਨਾਲ ਸ਼ਰੀਰ ਕਟ ਰਹੇ ਹਨ ਅਤੇ ਜ਼ਖ਼ਮਾਂ (ਵਿਚੋਂ ਲਹੂ) ਵਗ ਰਿਹਾ ਹੈ ॥੧੨॥
ਚੌਪਈ
ਚੌਪਈ:
ਭੈਰਵਕਹੂੰਅਧਿਕਭਵਕਾਰੈ
ਕਿਤੇ ਭੈਰੋ ਬਹੁਤ ਭਭਕਾਂ ਮਾਰ ਰਹੇ ਹਨ
ਕਹੂੰਮਸਾਨਕਿਲਕਟੀਮਾਰੈ
ਅਤੇ ਕਿਤੇ ਮਸਾਣ ਕਿਲਕਾਰੀਆਂ ਮਾਰ ਰਹੇ ਹਨ।
ਭਾਭਾਬਜੇਭੇਰਕਹੂੰਭੀਖਨ
ਕਿਤੇ ਭਿਆਨਕ ਭੇਰੀਆਂ ਭਾਂ ਭਾਂ ਕਰ ਕੇ ਵਜਦੀਆਂ ਹਨ।
ਤਨਿਧਨੁਤਜਹਿਸੁਭਟਸਰਤੀਖਨ॥੧੩॥
ਕਿਤੇ ਸੂਰਮੇ ਧਨੁਸ਼ ਖਿਚ ਕੇ ਤਿਖੇ ਤੀਰ ਛਡ ਰਹੇ ਹਨ ॥੧੩॥