ਅੜਿਲ॥
ਅੜਿਲ:
ਚਾਬਿਚਾਬਿਕਰਿਓਸਠਦੁਬਹਿਯਾਧਾਵਹੀ॥
ਹੋਠਾਂ ਨੂੰ ਚਬ ਚਬ ਕੇ ਦੋਹਾਂ ਬਾਂਹਵਾਂ ਨਾਲ ਸ਼ਸਤ੍ਰ ਚਲਾਣ ਵਾਲੇ ਦੌੜ ਰਹੇ ਹਨ।
ਬਜ੍ਰਬਾਨਬਿਛੂਅਨਕੇਬ੍ਰਿਨਨਲਗਾਵਹੀ॥
ਬਜ੍ਰ ਬਾਣਾਂ ਅਤੇ ਬਿਛੂਆਂ ਦੇ ਜ਼ਖ਼ਮ ਲਗ ਰਹੇ ਹਨ।
ਟੂਕਟੂਕਹ੍ਵੈਗਿਰੈਨਮੋਰੈਨੇਕਮਨ॥
(ਯੋਧੇ) ਟੋਟੇ ਟੋਟੇ ਹੋ ਕੇ ਡਿਗ ਰਹੇ ਹਨ, (ਪਰ ਯੁੱਧ ਤੋਂ) ਮਨ ਮੋੜਦੇ ਨਹੀਂ ਹਨ।
ਹੋਤਨਿਕਤਨਿਕਲਗਿਗਏਅਸਿਨਕੀਧਾਰਤਨ॥੧੪॥
ਤਲਵਾਰਾਂ ਦੀ ਧਾਰ ਲਗਣ ਨਾਲ (ਉਨ੍ਹਾਂ ਦੇ) ਸ਼ਰੀਰਾਂ ਦੇ ਚੀਥੜੇ ਚੀਥੜੇ ਹੋ ਗਏ ਹਨ ॥੧੪॥
ਮੋਰਿਬਾਗਬਾਜਨਕੀਨੈਕਨਭਾਜਹੀ॥
ਉਹ ਘੋੜਿਆਂ ਦੀਆਂ ਵਾਗਾਂ ਮੋੜ ਕੇ ਜ਼ਰਾ ਜਿੰਨੇ ਵੀ ਭਜੇ ਨਹੀਂ ਹਨ।
ਖਰੇਖੇਤਕੇਮਾਝਸਿੰਘਜ੍ਯੋਂਗਾਜਹੀ॥
ਯੁੱਧ-ਭੂਮੀ ਵਿਚ ਖੜੇ ਹੋ ਕੇ ਸ਼ੇਰਾਂ ਵਾਂਗ ਗਜ ਰਹੇ ਹਨ।
ਖੰਡਖੰਡਹ੍ਵੈਗਿਰੇਖੰਡਿਸਨਖੰਡਕਰਿ॥
ਖੰਡਿਆਂ ਨਾਲ ਕਟ ਕੇ ਟੋਟੇ ਟੋਟੇ ਹੋ ਕੇ ਡਿਗ ਰਹੇ ਹਨ।
ਹੋਖੰਡੇਖੜਗਕੀਧਾਰਗਏਭਵਿਸਿੰਧਤਰਿ॥੧੫॥
ਉਹ ਖੜਗ ਦੀ ਧਾਰ ਨਾਲ ਖੰਡਿਤ ਹੋ ਕੇ ਭਵਸਾਗਰ ਪਾਰ ਕਰ ਗਏ ਹਨ ॥੧੫॥
ਦੋਹਰਾ॥
ਦੋਹਰਾ:
ਭਕਭਕਾਹਿਘਾਯਲਕਹੂੰਰੁੰਡਮੁੰਡਬਿਕਰਾਰ॥
ਕਿਤੇ ਘਾਇਲ ਹੋਏ ਭਿਆਨਕ ਸਿਰ ਅਤੇ ਧੜ ਭਕ ਭਕ ਕਰ ਰਹੇ ਹਨ।
ਤਰਫਰਾਹਿਲਾਗੇਕਹੂੰਛਤ੍ਰੀਛਤ੍ਰਨਧਾਰਿ॥੧੬॥
ਕਿਤੇ ਛਤ੍ਰ ਧਾਰੀ ਛਤ੍ਰੀ ਤੜਫੜਾ ਰਹੇ ਹਨ ॥੧੬॥
ਚੌਪਈ॥
ਚੌਪਈ:
ਹਾਕਿਹਾਕਿਭਟਤਰੈਧਵਾਵਹਿ॥
ਸੂਰਮੇ ਘੋੜਿਆਂ ਨੂੰ ਹਿਕ ਹਿਕ ਕੇ ਧਾਵਾ ਕਰਦੇ ਹਨ।
ਗਹਿਗਹਿਅਸਿਨਅਰਿਨਬ੍ਰਿਣਲਾਵਹਿ॥
ਤਲਵਾਰਾਂ ਪਕੜ ਕੇ ਵੈਰੀਆਂ ਨੂੰ ਜ਼ਖ਼ਮ ਲਗਾਉਂਦੇ ਹਨ।
ਚਟਪਟਸੁਭਟਬਿਕਟਕਟਿਮਰੈ॥
ਝਟਪਟ ਵਰਿਆਮ ਸੂਰਮੇ ਨੂੰ ਕਟ ਕੇ ਮਰ ਰਹੇ ਹਨ।
ਚੁਨਿਚੁਨਿਐਨਅਪਛਰਾਬਰੇ॥੧੭॥
ਚੰਗੀ ਤਰ੍ਹਾਂ ਨਾਲ ਚੁਣ ਚੁਣ ਕੇ ਅਪੱਛਰਾਵਾਂ (ਉਨ੍ਹਾਂ ਨੂੰ) ਵਰ ਰਹੀਆਂ ਹਨ ॥੧੭॥
ਅੜਿਲ॥
ਅੜਿਲ:
ਦ੍ਰੁਗਤਿਸਿੰਘਕੇਸੂਰਸਕਲਭਾਜਤਭਏ॥
ਦ੍ਰੁਗਤਿ ਸਿੰਘ ਦੇ ਸਾਰੇ ਸੂਰਮੇ ਭਜਣ ਲਗ ਗਏ।
ਨ੍ਰਿਪਜੂਝੇਰਨਮਾਹਿਸੰਦੇਸਾਅਸਦਏ॥
(ਉਨ੍ਹਾਂ ਨੇ) ਇਸ ਤਰ੍ਹਾਂ ਦਾ ਸੁਨੇਹਾ ਦਿੱਤਾ ਕਿ ਰਾਜਾ ਯੁੱਧ ਵਿਚ ਮਾਰਿਆ ਗਿਆ ਹੈ।
ਸੁਨਿਬਿਸੁਨਾਥਪ੍ਰਭਾਚਿਤਭੀਤਰਿਚਕਿਗਈ॥
ਬਿਸੁਨਾਥ ਪ੍ਰਭਾ ਇਹ (ਸੁਨੇਹਾ) ਸੁਣ ਕੇ ਮਨ ਵਿਚ ਹੈਰਾਨ ਹੋ ਗਈ
ਹੋਸ੍ਰੀਉਡਗਿੰਦ੍ਰਪ੍ਰਭਾਜਰਬੇਕਹਉਦਿਤਭਈ॥੧੮॥
ਅਤੇ ਸ੍ਰੀ ਉਡਗਿੰਦ੍ਰ ਪ੍ਰਭਾ ਸੜਨ ਲਈ (ਭਾਵ ਸਤੀ ਹੋਣ ਲਈ) ਤਿਆਰ ਹੋ ਗਈ ॥੧੮॥
ਜੋਧਨੁਤਾਕੋਹੁਤੋਸੁਦਿਯੋਲੁਟਾਇਕੈ॥
ਉਸ ਪਾਸ ਜੋ ਧਨ ਸੀ, ਉਹ (ਲੋਕਾਂ ਵਿਚ) ਵੰਡ ਦਿੱਤਾ
ਚਲੀਜਰਨਕੇਹੇਤਮ੍ਰਿਦੰਗਬਜਾਇਕੈ॥
ਅਤੇ ਸੜਨ ਲਈ ਮ੍ਰਿਦੰਗ ਵਜਾ ਕੇ ਚਲ ਪਈ।
ਪ੍ਰਾਨਨਾਥਜਿਤਗਏਤਹੀਮੈਜਾਇਹੌ॥
ਜਿਥੇ ਪ੍ਰਾਣਨਾਥ ਗਏ ਹਨ, ਉਥੇ ਹੀ ਮੈਂ ਜਾਵਾਂਗੀ।
ਹੋਜਿਯਤਨਆਵਤਧਾਮਮਰੇਤੇਪਾਇਹੌ॥੧੯॥
ਉਹ ਜੀਉਂਦੇ ਤਾਂ ਮੇਰੇ ਘਰ ਨਹੀਂ ਆਉਂਦੇ ਸਨ, ਪਰ ਮਰਨ ਤੇ ਮੈਂ (ਉਨ੍ਹਾਂ ਨੂੰ) ਪ੍ਰਾਪਤ ਕਰ ਲਵਾਂਗੀ ॥੧੯॥
ਸ੍ਰੀਬਿਸੁਨਾਥਪ੍ਰਭਾਜਰਬੇਤੇਡਰਿਗਈ॥
ਸ੍ਰੀ ਬਿਸੁਨਾਥ ਪ੍ਰਭਾ ਸੜਨ ਤੋਂ ਡਰ ਗਈ।
ਮਰਿਯੋਨ੍ਰਿਪਤਿਸੁਨਿਕਾਨਅਧਿਕਪੀਟਤਭਈ॥
ਪਤੀ ਦੀ ਮੌਤ ਕੰਨ ਨਾਲ ਸੁਣ ਕੇ ਬਹੁਤ ਪਿਟਣ ਲਗ ਗਈ।
ਤਬਲੌਅਰਿਨਬਿਦਾਰਿਗਯੋਨ੍ਰਿਪਆਇਕੈ॥
ਤਦ ਤਕ ਵੈਰੀਆਂ ਨੂੰ ਸੰਘਾਰ ਕੇ ਰਾਜਾ ਆ ਗਿਆ
ਹੋਹੇਰਿਸਤੀਕੀਮੀਚਿਰਹਿਯੋਬਿਸਮਾਇਕੈ॥੨੦॥
ਅਤੇ ਸਤੀ ਦੀ ਮ੍ਰਿਤੂ ਬਾਰੇ ਸੁਣ ਕੇ ਹੈਰਾਨ ਰਹਿ ਗਿਆ ॥੨੦॥
ਜਬਉਡਗਿੰਦ੍ਰਪ੍ਰਭਾਕੀਸੁਧਿਕਾਨਨਪਰੀ॥
ਜਦ ਉਡਗਿੰਦ੍ਰ ਪ੍ਰਭਾ ਦੀ ਖ਼ਬਰ (ਉਸ ਦੇ) ਕੰਨਾਂ ਨਾਲ ਪਈ
ਬਿਰਹਤਿਹਾਰੇਬਾਲਅਗਨਿਮੋਜਰਿਮਰੀ॥
ਕਿ ਤੇਰੇ ਬਿਰਹੋਂ ਵਿਚ ਇਸਤਰੀ ਸੜ ਮਰੀ ਹੈ,
ਤਬਪਿਯਤਬਹੀਤਹਾਪਹੂਚ੍ਯੋਆਇਕੈ॥
ਤਦ ਪ੍ਰੀਤਮ ਤੁਰਤ ਤੇਜ਼ ਘੋੜਿਆਂ ਵਿਚ
ਹੋਤਰਲਤੁਰੰਗਨਮਾਝਤੁਰੰਗਧਵਾਇਕੈ॥੨੧॥
ਇਕ ਬਹੁਤ ਤੇਜ਼ ਘੋੜਾ ਦੌੜਾ ਕੇ ਉਥੇ ਆ ਪਹੁੰਚਿਆ ॥੨੧॥
ਦੋਹਰਾ॥
ਦੋਹਰਾ:
ਨ੍ਰਿਪਆਵਤਲੌਮੂਰਖਨਦੀਨੀਚਿਤਾਜਰਾਇ॥
ਰਾਜੇ ਦੇ ਆਣ ਤਕ ਮੂਰਖਾਂ ਨੇ ਚਿਤਾ ਨੂੰ ਅਗਨੀ ਦੇ ਦਿੱਤੀ ਸੀ।
ਜਿਯਤਮਰੇਪਤਿਕੀਕਛੂਸੁਧਿਨਹਿਲਈਬਨਾਇ॥੨੨॥
ਉਨ੍ਹਾਂ ਨੇ ਪਤੀ ਦੇ ਜੀਉਂਦੇ ਜਾਂ ਮਰੇ ਦੀ ਖ਼ਬਰ ਲਏ ਬਿਨਾ ਹੀ (ਸਭ ਕੁਝ ਕਰ ਦਿੱਤਾ) ॥੨੨॥
ਅੜਿਲ॥
ਅੜਿਲ:
ਤ੍ਰਿਯਕੋਲੈਲੈਨਾਮੁਨ੍ਰਿਪਤਿਪੀਟਤਭਯੋ॥
ਇਸਤਰੀ ਦਾ ਨਾਮ ਲੈ ਲੈ ਕੇ ਰਾਜਾ ਪਿਟਣ ਲਗਾ।
ਮੁਹਿਕਾਰਨਇਹਬਾਲਅਗਨਿਮਹਿਜਿਯਦਯੋ॥
ਮੇਰੇ ਲਈ ਇਸ ਇਸਤਰੀ ਨੇ ਅਗਨੀ ਵਿਚ ਪ੍ਰਾਣ ਅਰਪਿਤ ਕਰ ਦਿੱਤੇ ਹਨ।
ਬਰਤਬਾਲਕੌਅਬਹੀਐਂਚਿਨਿਕਾਰਿਹੌ॥
ਮੈਂ ਸੜਦੀ ਹੋਈ ਇਸਤਰੀ ਨੂੰ ਹੁਣੇ ਬਾਹਰ ਖਿਚਾਂਗਾ,
ਹੋਨਾਤਰਜਰਿਯਾਹੀਸੰਗਸ੍ਵਰਗਸਿਧਾਰਿਹੌ॥੨੩॥
ਨਹੀਂ ਤਾਂ ਇਸੇ ਨਾਲ ਸੜ ਕੇ ਸਵਰਗ ਨੂੰ ਜਾਵਾਂਗਾ ॥੨੩॥
ਚੌਪਈ॥
ਚੌਪਈ:
ਅਬਹੀਤੁਰੰਗਅਗਨਿਮੈਡਾਰੌ॥
ਮੈਂ ਹੁਣੇ ਅਗਨੀ ਵਿਚ ਘੋੜਾ ਸੁਟਦਾ ਹਾਂ।
ਜਰਤਪ੍ਰਿਯਾਕਹੁਐਚਿਨਿਕਾਰੋ॥
ਸੜਦੀ ਹੋਈ ਪ੍ਰੀਤਮਾ ਨੂੰ ਖਿਚ ਕੇ ਬਾਹਰ ਕਢਦਾ ਹਾਂ।
ਕੈਹਮਹੂੰਯਾਹੀਚਿਤਜਰਿਹੈ॥
ਜਾਂ ਮੈਂ ਇਸ ਚਿਤਾ ਵਿਚ ਸੜ ਕੇ ਮਰਦਾ ਹਾਂ
ਸੁਰਪੁਰਦੋਊਪਯਾਨੋਕਰਿਹੈ॥੨੪॥
ਅਤੇ ਦੋਵੇਂ ਸਵਰਗ ਲਈ ਪ੍ਰਸਥਾਨ ਕਰਦੇ ਹਾਂ ॥੨੪॥
ਦੋਹਰਾ॥
ਦੋਹਰਾ: