GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1088
Display Settings
ਖੜਗਕਾਢਕਰਮੈਲਯੋਮੋਹਿਪਕਰਿਯੋਕੋਇ
(ਰਾਜੇ ਨੇ) ਹੱਥ ਵਿਚ ਤਲਵਾਰ ਕਢ ਲਈ ਅਤੇ ਕਿਹਾ, ਮੈਨੂੰ ਕੋਈ ਵੀ ਨਾ ਪਕੜਿਓ।
ਕੈਕਾਢੌਂਇਹਕੈਜਰੌਂਕਰਤਾਕਰੈਸੋਹੋਇ॥੨੫॥
ਜਾਂ ਮੈਂ ਇਸ ਨੂੰ ਖਿਚ ਲਵਾਂਗਾ, ਜਾਂ ਸੜ ਜਾਵਾਂਗਾ। (ਅਗੋਂ) ਜੋ ਕੁਝ ਕਰਤਾ ਕਰੇਗਾ, ਉਹੀ ਹੋਵੇਗਾ ॥੨੫॥
ਅੜਿਲ
ਅੜਿਲ:
ਖੜਗਕਾਢਿਕਰਮਾਝਧਵਾਵਤਹੈਭਯੋ
ਹੱਥ ਵਿਚ ਤਲਵਾਰ ਕਢ ਕੇ ਘੋੜੇ ਨੂੰ ਭਜਾਉਂਦਾ ਹੋਇਆ (ਰਾਜਾ ਉਥੇ ਆ) ਪਹੁੰਚਿਆ
ਜਰਤਜਹਾਤ੍ਰਿਯਹੁਤੀਚਿਤਾਮੈਪਤਿਗਯੋ
ਜਿਥੇ ਇਸਤਰੀ, ਸੜ ਰਹੀ ਸੀ ਅਤੇ ਪਤੀ ਚਿਤਾ ਵਿਚ ਵੜ ਗਿਆ।
ਪਕਰਭੁਜਾਤੇਐਂਚਿਤਰੁਨਤਰੁਨੀਲਿਯੋ
ਰਾਜੇ ਨੇ ਇਸਤਰੀ ਨੂੰ ਬਾਹੋਂ ਪਕੜ ਕੇ (ਬਾਹਰ) ਖਿਚ ਲਿਆ
ਹੋਰਾਜਸਿੰਘਾਸਨਪਾਵਬਹੁਰਿਅਪਨੋਦਿਯੋ॥੨੬॥
ਅਤੇ ਫਿਰ ਰਾਜ-ਸਿੰਘਾਸਨ ਉਤੇ ਆਪਣ ਪੈਰ ਰਖੇ ॥੨੬॥
ਦੋਹਰਾ
ਦੋਹਰਾ:
ਨਿਰਖਰਾਵਤਨਕਹਿਉਠੇਧੰਨ੍ਯਧੰਨ੍ਯਸਭਸੂਰ
ਰਾਜੇ ਨੂੰ ਵੇਖ ਕੇ ਸਾਰੇ ਸੂਰਮੇ ਧੰਨ ਧੰਨ ਕਹਿਣ ਲਗੇ।
ਮਰੈਸ੍ਵਰਗਬਾਸਾਤਿਨੈਜੀਵਤਬਾਚਾਪੂਰ॥੨੭॥
(ਅਜਿਹੇ ਸੂਰਮੇ) ਮਰਨ ਤੇ ਸਵਰਗ ਵਿਚ ਜਾਂਦੇ ਹਨ ਅਤੇ ਜੀਉਂਦੇ ਹੋਇਆਂ ਆਪਣੇ ਬੋਲਾਂ ਨੂੰ ਪੂਰਾ ਕਰਦੇ ਹਨ ॥੨੭॥
ਚੌਪਈ
ਚੌਪਈ:
ਸਭਰਾਨਿਨਐਸੇਸੁਨਿਪਾਯੋ
ਜਦ ਸਾਰੀਆਂ ਰਾਣੀਆਂ ਨੇ ਇਸ ਤਰ੍ਹਾਂ ਸੁਣਿਆ
ਤਾਹਿਜਰਤਨ੍ਰਿਪਆਪੁਬਚਾਯੋ
ਕਿ ਉਸ ਸੜਦੀ ਨੂੰ ਰਾਜੇ ਨੇ ਆਪ ਬਚਾਇਆ ਹੈ। (ਕਰਤਾਰ ਦੇ ਰੂਪ ਵੇਖੋ)
ਮਰਤਹੁਤੀਜੀਵਤਸੋਭਈ
ਜੋ ਮਰਨ ਲਗੀ ਸੀ, ਉਹ ਜੀਉਂਦੀ ਹੋ ਗਈ
ਜੀਵਤਹੁਤੀਮ੍ਰਿਤਕਹ੍ਵੈਗਈ॥੨੮॥
ਅਤੇ ਜੋ ਜੀਉਂਦੀ ਸੀ, ਉਹ ਮਰ ਗਈ ॥੨੮॥
ਅਬਹਮਕੌਨ੍ਰਿਪਚਿਤਲਯੈਹੈ
(ਦੂਜੀ ਰਾਣੀ ਨੇ ਸੋਚਿਆ ਕਿ) ਹੁਣ ਰਾਜਾ ਮੈਨੂੰ ਆਪਣੇ ਚਿਤ ਵਿਚ ਨਹੀਂ ਰਖੇਗਾ
ਵਾਹੀਕੇਹ੍ਵੈਕੈਬਸਿਜੈਹੈ
ਅਤੇ ਉਸੇ ਦੇ ਵਸ ਵਿਚ ਹੋ ਜਾਏਗਾ।
ਅਬਕਛੁਐਸਉਪਾਇਬਨਾਊ
ਹੁਣ ਕੋਈ ਅਜਿਹਾ ਉਪਾ ਕਰਾਂ
ਯਾਸੌਪਤਿਕੀਪ੍ਰੀਤਮਿਟਾਊ॥੨੯॥
ਜਿਸ ਨਾਲ (ਉਸ ਪ੍ਰਤਿ) ਪਤੀ ਦੀ ਪ੍ਰੀਤ ਖ਼ਤਮ ਕਰ ਸਕਾਂ ॥੨੯॥
ਦੇਖਹੁਇਹਰਾਵਹਿਕ੍ਯਾਕਹਿਯੈ
ਵੇਖੋ, ਇਸ ਰਾਜੇ ਨੂੰ ਕੀ ਕਿਹਾ ਜਾਵੇ।
ਮਨਮੈਸਮੁਝਿਮੌਨਿਹ੍ਵੈਰਹਿਯੈ
ਮਨ ਵਿਚ ਸਮਝ ਕੇ ਚੁਪ ਹੀ ਰਿਹਾ ਜਾਵੇ।
ਜੋਲੈਮੂਰਤਿਜਾਰਕੀਜਰੀ
ਉਹ ਯਾਰ ਦੀ ਮੂਰਤੀ ਨੂੰ ਨਾਲ ਲੈ ਕੇ ਸੜੀ ਹੈ।
ਤਾਕੇਹੇਤਇਤੀਇਨਕਰੀ॥੩੦॥
ਉਸ ਲਈ ਇਸ (ਰਾਜੇ ਨੇ) ਇਤਨਾ ਕੁਝ ਕੀਤਾ ਹੈ ॥੩੦॥
ਯਹਲੈਮੂਰਤਿਜਾਰਕੀਜਰੀ
ਜਿਸ ਯਾਰ ਦੀ ਮੂਰਤੀ ਲੈ ਕੇ ਇਹ ਸੜਨਾ ਚਾਹੁੰਦੀ ਸੀ,
ਹ੍ਵੈਹੈਅਰਧਜਰੀਹੂੰਪਰੀ
ਉਹ ਅਜੇ ਅੱਧੀ ਹੀ ਸੜੀ ਹੈ।
ਜੌਤਾਕੌਇਹਰਾਵਨਿਹਾਰੈ
ਜੇ ਉਸ ਨੂੰ ਇਹ ਰਾਜਾ ਵੇਖ ਲਵੇ
ਅਬਹੀਯਾਕੌਜਿਯਤੇਮਾਰੈ॥੩੧॥
ਤਾਂ ਉਸ ਨੂੰ ਹੁਣੇ ਹੀ ਜੀਉਂਦਾ ਮਾਰ ਦੇਵੇ ॥੩੧॥
ਯੌਜਬਬੈਨਰਾਵਸੁਨਿਪਾਯੋ
ਜਦ ਰਾਜੇ ਨੇ ਇਹ ਗੱਲ ਸੁਣ ਲਈ
ਹੇਰਨਤਵਨਚਿਤਾਕਹਆਯੋ
ਤਾਂ ਉਸ ਦੀ ਚਿਤਾ ਨੂੰ ਵੇਖਣ ਲਈ ਆਇਆ।
ਅਰਧਜਰੀਪ੍ਰਤਿਮਾਲਹਿਲੀਨੀ
ਉਸ ਨੇ ਅੱਧੀ ਸੜੀ ਹੋਈ ਮੂਰਤੀ ਲੈ ਲਈ
ਪ੍ਰੀਤਿਜੁਬਢੀਹੁਤੀਤਜਿਦੀਨੀ॥੩੨॥
ਅਤੇ (ਉਸ ਰਾਣੀ ਪ੍ਰਤਿ) ਜੋ ਪ੍ਰੀਤ ਵਧੀ ਹੋਈ ਸੀ, ਉਸ ਨੂੰ ਤਿਆਗ ਦਿੱਤਾ ॥੩੨॥
ਤਬਬਾਨੀਨਭਤੇਇਹਹੋਈ
ਤਦ ਆਕਾਸ਼ ਬਾਣੀ ਹੋਈ
ਉਡਗਪ੍ਰਭਾਮਹਿਦੋਸੁਕੋਈ
ਕਿ 'ਉਡਗ ਪ੍ਰਭਾ' (ਉਡਗਿੰਦ੍ਰ ਪ੍ਰਭਾ) ਵਿਚ ਕੋਈ ਦੋਸ਼ ਨਹੀਂ ਹੈ।
ਬਿਸੁਸਿਪ੍ਰਭਾਯਹਿਚਰਿਤਬਨਾਯੋ
'ਬਿਸੁਸਿ ਪ੍ਰਭਾ' (ਬਿਸੁਨਾਥ ਪ੍ਰਭਾ) ਨੇ ਇਹ ਚਰਿਤ੍ਰ ਬਣਾਇਆ ਹੈ
ਤਾਤੇਚਿਤਤੁਮਰੋਡਹਿਕਾਯੋ॥੩੩॥
ਜਿਸ ਕਰ ਕੇ ਤੇਰਾ ਚਿਤ ਭਰਮ ਗਿਆ ਹੈ ॥੩੩॥
ਜਿਹਤ੍ਰਿਯਤੁਮਤਨਜਰਿਯੋਗਯੋ
ਜਿਸ ਇਸਤਰੀ ਤੋਂ ਤੁਹਾਡੇ ਲਈ ਸੜਿਆ ਨਹੀਂ ਗਿਆ,
ਤਵਨਿਬਾਲਅਸਿਚਰਿਤਬਨਯੋ
ਉਸ ਇਸਤਰੀ ਨੇ ਇਹ ਚਰਿਤ੍ਰ ਬਣਾਇਆ ਹੈ।
ਜਿਨਿਨ੍ਰਿਪਕੀਯਾਸੌਰੁਚਿਬਾਢੈ
ਮਤਾਂ ਰਾਜੇ ਦੀ ਉਸ ਨਾਲ ਪ੍ਰੀਤ ਵੱਧ ਜਾਏ
ਜੀਯਤਹਮੈਛੋਰਿਕਰਿਛਾਡੈ॥੩੪॥
ਅਤੇ ਸਾਨੂੰ ਜੀਉਂਦੇ ਜੀ ਛਡ ਦੇਵੇ ॥੩੪॥
ਤਬਰਾਜੇਐਸੇਸੁਨਿਪਾਈ
ਤਦ ਰਾਜੇ ਨੇ ਇਹ ਸੁਣ ਕੇ
ਸਾਚੀਹੀਸਾਚੀਠਹਰਾਈ
ਸੱਚੀ (ਬਾਣੀ) ਨੂੰ ਸੱਚਾ ਹੀ ਮੰਨਿਆ।
ਉਡਗਿਪ੍ਰਭਾਤਨਅਤਿਹਿਤਕੀਨੋ
(ਰਾਜੇ ਨੇ) ਉਡਗ ਪ੍ਰਭਾ ਨਾਲ ਬਹੁਤ ਅਧਿਕ ਹਿਤ ਕੀਤਾ
ਵਾਸੌਤ੍ਯਾਗਿਨੇਹਸਭਦੀਨੋ॥੩੫॥
ਅਤੇ ਉਸ (ਦੂਜੀ) ਨਾਲ ਸਾਰਾ ਪ੍ਰੇਮ ਤਿਆਗ ਦਿੱਤਾ ॥੩੫॥
ਦੋਹਰਾ
ਦੋਹਰਾ:
ਸ੍ਰੀਉਡਗਿੰਦ੍ਰਪ੍ਰਭਾਭਏਰਾਜਕਰਿਯੋਸੁਖਮਾਨ
ਸ੍ਰੀ ਉਡਗਿੰਦ੍ਰ ਪ੍ਰਭਾ ਨਾਲ ਰਾਜੇ ਨੇ ਸੁਖ ਪੂਰਵਕ ਰਾਜ ਕੀਤਾ।
ਬਿਸੁਸਿਪ੍ਰਭਾਸੰਗਦੋਸਤੀਦੀਨੀਤ੍ਯਾਗਨਿਦਾਨ॥੩੬॥
ਬਿਸੁਸਿ ਪ੍ਰਭਾ ਨਾਲ ਮਿਤਰਤਾ ਆਖਿਰ ਵਿਚ ਛਡ ਦਿੱਤੀ ॥੩੬॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਚਰਿਤ੍ਰਸਮਾਪਤਮਸਤੁਸੁਭਮਸਤੁ॥੨੦੦॥੩੭੬੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੦॥੩੭੬੩॥ ਚਲਦਾ॥
ਦੋਹਰਾ
ਦੋਹਰਾ: