ਰੂਮਸਹਿਰਕੇਸਾਹਕੀਸੁਤਾਜਲੀਖਾਨਾਮ॥
ਰੂਮ ਸ਼ਹਿਰ ਦੇ ਬਾਦਸ਼ਾਹ ਦੀ ਜ਼ੁਲੈਖਾਂ ਨਾਂ ਦੀ ਪੁੱਤਰੀ ਸੀ।
ਕਿਧੌਕਾਮਕੀਕਾਮਨੀਕਿਧੌਆਪਹੀਕਾਮ॥੧॥
ਜਾਂ ਤਾਂ ਉਹ ਕਾਮ ਦੇਵ ਦੀ ਪਤਨੀ (ਰਤੀ) ਸੀ ਜਾਂ ਖ਼ੁਦ ਹੀ ਕਾਮ ਦੇਵ ਸੀ ॥੧॥
ਅਤਿਜੋਬਨਤਾਕੈਦਿਪੈਸਭਅੰਗਨਕੇਸਾਥ॥
ਉਸ ਦਾ ਅਤਿ ਅਧਿਕ ਜੋਬਨ ਸਾਰਿਆਂ ਅੰਗਾਂ ਉਤੇ ਲਿਸ਼ਕਦਾ ਸੀ।
ਦਿਨਆਸਿਕਦਿਨਪਤਿਰਹੈਨਿਸੁਆਸਿਕਨਿਸਨਾਥ॥੨॥
ਦਿਨ ਨੂੰ ਸੂਰਜ ਉਸ ਦਾ ਪ੍ਰੇਮੀ ਹੁੰਦਾ ਸੀ ਅਤੇ ਰਾਤ ਨੂੰ ਚੰਦ੍ਰਮਾ ਉਸ ਦਾ ਆਸ਼ਿਕ ਹੁੰਦਾ ਸੀ ॥੨॥
ਸਹਸਾਨਨਸੋਭਾਭਨੈਲਿਖਤਸਹਸਭੁਜਜਾਹਿ॥
(ਜੇ) ਸ਼ੇਸ਼ਨਾਗ ('ਸਹਸਾਨਨ') ਉਸ ਦੀ ਸ਼ੋਭਾ ਦਾ ਬਖਾਨ ਕਰੇ ਅਤੇ ਸਹਸ੍ਰਬਾਹੁ ਲਿਖੇ।
ਤਦਿਪਜਲੀਖਾਕੀਪ੍ਰਭਾਬਰਨਿਨਆਵਤਤਾਹਿ॥੩॥
ਤਾਂ ਵੀ ਜ਼ੁਲੈਖਾਂ ਦੀ ਸੁੰਦਰਤਾ ਦਾ ਵਰਣਨ ਉਨ੍ਹਾਂ ਤੋਂ ਨਹੀਂ ਹੋ ਸਕਦਾ ॥੩॥
ਚੌਪਈ॥
ਚੌਪਈ:
ਮਿਸਰਸਾਹਕੋਪੂਤਭਣਿਜੈ॥
ਮਿਸਰ ਦੇਸ਼ ਦੇ ਬਾਦਸ਼ਾਹ ਦਾ ਇਕ ਪੁੱਤਰ ਦਸਿਆ ਜਾਂਦਾ ਸੀ।
ਯੂਸਫਖਾਤਿਹਨਾਮਕਹਿਜੈ॥
ਉਸ ਦਾ ਨਾਮ ਯੂਸਫ਼ ਖ਼ਾਨ ਕਹੀਦਾ ਸੀ।
ਜੋਅਬਲਾਤਿਹਨੈਕੁਨਿਹਾਰੈ॥
ਜੋ ਇਸਤਰੀ ਉਸ ਨੂੰ ਛਿਣ ਭਰ ਲਈ ਵੇਖ ਲੈਂਦੀ,
ਚਟਦੈਲਾਜਬਸਤ੍ਰਕੌਫਾਰੈ॥੪॥
ਉਹ ਝਟਪਟ ਲਾਜ ਰੂਪੀ ਬਸਤ੍ਰਾਂ ਨੂੰ ਫਾੜ ਦਿੰਦੀ ॥੪॥
ਦੋਹਰਾ॥
ਦੋਹਰਾ:
ਤਾਕੇਤਨਮੈਅਤਿਪ੍ਰਭਾਆਪਿਕਰੀਕਰਤਾਰ॥
ਉਸ ਦੇ ਸ਼ਰੀਰ ਦੀ ਅਤਿ ਸੁੰਦਰਤਾ ਪ੍ਰਭੂ ਨੇ ਆਪ ਸਿਰਜੀ ਸੀ।
ਪੈਗੰਬਰਅੰਬਰਤਿਸੈਕਹਤਸੁਬੁਧਿਬਿਚਾਰਿ॥੫॥
ਵਿਚਾਰਵਾਨ ਅਤੇ ਬੁੱਧੀਮਾਨ ਉਸ ਨੂੰ ਪੈਗ਼ੰਬਰ ਦੇ ਬਸਤ੍ਰ (ਸ਼ਰੀਰ) ਧਾਰਨ ਕਰਨ ਵਾਲਾ ਕਹਿੰਦੇ ਸਨ। (ਭਾਵ ਉਸ ਨੂੰ ਪੈਗ਼ੰਬਰ ਮੰਨਦੇ ਸਨ) ॥੫॥
ਚੌਪਈ॥
ਚੌਪਈ:
ਤਾਕੇਭ੍ਰਾਤਸਕਲਰਿਸਿਧਾਰੈ॥
ਉਸ ਦੇ ਸਾਰੇ ਭਰਾ (ਉਸ ਨਾਲ) ਵੈਰ ਭਾਵ ਰਖਦੇ ਸਨ
ਹਮਕ੍ਯੋਨਹੂੰਯੂਸਫਕੌਮਾਰੈ॥
(ਅਤੇ ਸੋਚਦੇ ਸਨ ਕਿ) ਯੂਸਫ਼ ਨੂੰ ਅਸੀਂ ਕਿਸੇ ਤਰ੍ਹਾਂ ਮਾਰ ਦੇਈਏ।
ਹਮਰੋਰੂਪਕਰਿਯੋਘਟਕਰਤਾ॥
(ਇਹ ਵੀ ਸੋਚਦੇ ਸਨ ਕਿ) ਪਰਮਾਤਮਾ ਨੇ ਸਾਡਾ ਰੂਪ (ਉਸ ਨਾਲੋਂ) ਘਟ (ਸੋਹਣਾ) ਬਣਾਇਆ ਹੈ।
ਯਾਕੋਰੂਪਦੁਖਨਕੋਹਰਤਾ॥੬॥
ਇਸ ਦਾ ਰੂਪ ਦੁੱਖਾਂ ਨੂੰ ਨਸ਼ਟ ਕਰਨ ਵਾਲਾ ਹੈ ॥੬॥
ਤਾਕੋਲੈਅਖੇਟਕਹਿਗਏ॥
(ਫਿਰ ਉਹ) ਉਸ ਨੂੰ ਲੈ ਕੇ ਸ਼ਿਕਾਰ ਖੇਡਣ ਗਏ
ਬਹੁਬਿਧਿਮ੍ਰਿਗਨਸੰਘਾਰਤਭਏ॥
ਅਤੇ ਬਹੁਤ ਤਰ੍ਹਾਂ ਨਾਲ ਹਿਰਨਾਂ (ਅਥਵਾ ਜੰਗਲੀ ਪਸ਼ੂਆਂ) ਨੂੰ ਮਾਰਦੇ ਰਹੇ।
ਅਧਿਕਪ੍ਯਾਸਜਬਤਾਹਿਸਤਾਯੋ॥
ਜਦ ਉਸ (ਯੱੂਸਫ਼) ਨੂੰ ਪਿਆਸ ਨੇ ਬਹੁਤ ਸਤਾਇਆ,
ਏਕਕੂਪਭ੍ਰਾਤਾਨਤਕਾਯੋ॥੭॥
ਤਾਂ (ਉਸ ਨੂੰ) ਭਰਾਵਾਂ ਨੇ ਇਕ ਖੂਹ ਵਿਖਾਇਆ ॥੭॥
ਤਹਹਮਜਾਇਪਾਨਿਸਭਪੀਯੈ॥
(ਉਨ੍ਹਾਂ ਨੇ ਕਿਹਾ) ਅਸੀਂ ਸਾਰੇ ਉਥੇ ਜਾ ਕੇ ਪਾਣੀ ਪੀਂਦੇ ਹਾਂ
ਸੋਕਨਿਵਾਰਿਸੁਖੀਹ੍ਵੈਜੀਯੈ॥
ਅਤੇ (ਪਿਆਸ ਤੋਂ ਪੈਦਾ ਹੋਏ) ਦੁਖ ਨੂੰ ਦੂਰ ਕਰ ਕੇ ਸੁਖੀ ਹੁੰਦੇ ਹਾਂ।
ਯੂਸਫਬਾਤਨਪਾਵਤਭਯੋ॥
ਯੂਸਫ਼ (ਉਨ੍ਹਾਂ ਦੀ) ਗੱਲ ਸਮਝ ਨਾ ਸਕਿਆ
ਜਹਵਹਕੂਪਹੁਤੋਤਹਗਯੋ॥੮॥
ਅਤੇ ਜਿਥੇ ਉਹ ਖੂਹ ਸੀ, ਉਥੇ ਗਿਆ ॥੮॥
ਚਲਿਬਨਮੈਜਬਕੂਪਨਿਹਾਰਿਯੋ॥
ਬਨ ਵਿਚ ਚਲ ਕੇ ਜਦ ਖੂਹ ਵੇਖਿਆ
ਗਹਿਭਇਯਨਤਾਮੈਤਿਹਡਾਰਿਯੋ॥
ਤਾਂ ਭਰਾਵਾਂ ਨੇ ਪਕੜ ਕੇ ਉਸ ਨੂੰ ਖੂਹ ਵਿਚ ਸੁਟ ਦਿੱਤਾ।
ਘਰਯੌਆਨਿਸੰਦੇਸੋਦਯੋ॥
ਘਰ ਆ ਕੇ ਇਹ ਸੁਨੇਹਾ ਦਿੱਤਾ
ਯੂਸਫਆਜੁਸਿੰਘਭਖਿਲਯੋ॥੯॥
ਕਿ ਯੂਸਫ਼ ਨੂੰ ਅਜ ਸ਼ੇਰ ਨੇ ਖਾ ਲਿਆ ਹੈ ॥੯॥
ਖੋਜਿਸਕਲਯੂਸਫਕੋਹਾਰੇ॥
ਸਾਰੇ ਯੂਸਫ਼ ਨੂੰ ਖੋਜ ਖੋਜ ਕੇ ਥਕ ਗਏ
ਅਸੁਖਭਏਸੁਖਸਭੈਬਿਸਾਰੇ॥
ਅਤੇ ਦੁਖੀ ਹੋ ਗਏ, (ਉਨ੍ਹਾਂ ਦਾ) ਸੁਖ ਖ਼ਤਮ ਹੋ ਗਿਆ।
ਤਹਾਏਕਸੌਦਾਗਰਆਯੋ॥
ਉਥੇ ਇਕ ਸੌਦਾਗਰ ਆਇਆ
ਕੂਪਬਿਖੈਤੇਤਾਕਹਪਾਯੋ॥੧੦॥
ਅਤੇ ਉਸ ਨੇ ਯੂਸਫ਼ ਨੂੰ ਖੂਹ ਵਿਚ ਵੇਖਿਆ ॥੧੦॥
ਤਾਕਹਸੰਗਅਪੁਨੇਕਰਿਲਯੋ॥
ਉਸ ਨੂੰ (ਖੂਹ ਵਿਚੋਂ ਕਢ ਕੇ) ਆਪਣੇ ਨਾਲ ਲੈ ਲਿਆ
ਬੇਚਨਸਾਹਰੂਮਕੇਗਯੋ॥
ਅਤੇ ਰੂਮ ਦੇਸ਼ ਦੇ ਬਾਦਸ਼ਾਹ ਪਾਸ ਵੇਚਣ ਗਿਆ।
ਅਧਿਕਮੋਲਕੋਊਨਹਿਲੇਵੈ॥
(ਉਹ ਸੌਦਗਾਰ ਯੂਸਫ਼ ਦਾ) ਬਹੁਤ ਜ਼ਿਆਦਾ ਮੁਲ (ਕਰਦਾ ਸੀ ਜਿਸ ਕਰ ਕੇ) ਕੋਈ ਲੈਂਦਾ ਨਹੀਂ ਸੀ।
ਗ੍ਰਿਹਕੋਕਾਢਿਸਕਲਧਨੁਦੇਵੈ॥੧੧॥
(ਭਾਵੇਂ) ਕੋਈ ਘਰ ਦਾ ਸਾਰਾ ਧਨ ਕਢ ਕੇ ਕਿਉਂ ਨਾ ਦੇ ਦੇਵੇ ॥੧੧॥
ਦੋਹਰਾ॥
ਦੋਹਰਾ:
ਜਬੈਜਲੀਖਾਯੂਸਫਹਿਰੂਪਬਿਲੋਕ੍ਯੋਜਾਇ॥
ਜਦ ਜ਼ੁਲੈਖਾਂ ਨੇ ਜਾ ਕੇ ਯੂਸਫ਼ ਦਾ ਰੂਪ ਵੇਖਿਆ
ਬਸੁਅਸੁਦੈਤਾਕੋਤੁਰਤਲਿਯੋਸੁਮੋਲਬਨਾਇ॥੧੨॥
ਅਤੇ ਕਿਸੇ ਨਾ ਕਿਸੇ ਤਰ੍ਹਾਂ ਮੁੱਲ ਤਹਿ ਕਰ ਕੇ ਤੁਰਤ ਲੈ ਲਿਆ ॥੧੨॥
ਚੌਪਈ॥
ਚੌਪਈ:
ਮੁਖਮਾਗ੍ਯੋਤਾਕੋਧਨੁਦਿਯੋ॥
ਮੂੰਹ ਮੰਗਿਆ ਧਨ ਉਸ (ਸੌਦਾਗਰ) ਨੂੰ ਦਿੱਤਾ
ਯੂਸਫਮੋਲਅਮੋਲਕਲਿਯੋ॥
ਅਤੇ ਅਮੋਲਕ ਯੂਸਫ਼ ਨੂੰ ਮੁਲ ਲੈ ਲਿਆ।
ਭਾਤਿਭਾਤਿਸੇਤੀਤਿਹਪਾਰਿਯੋ॥
ਉਸ ਨੂੰ ਕਈ ਤਰ੍ਹਾਂ ਨਾਲ (ਨਿਘ ਸਹਿਤ) ਪਾਲਿਆ।
ਬਡੋਭਯੋਇਹਭਾਤਿਉਚਾਰਿਯੋ॥੧੩॥
ਜਦੋਂ ਉਹ ਵੱਡਾ ਹੋਇਆ ਤਾਂ ਇਸ ਤਰ੍ਹਾਂ ਕਿਹਾ ॥੧੩॥
ਚਿਤ੍ਰਸਾਲਤਾਕੌਲੈਗਈ॥
ਉਸ ਨੂੰ ਚਿਤ੍ਰਸ਼ਾਲਾ ਵਿਚ ਲੈ ਗਈ
ਨਾਨਾਚਿਤ੍ਰਦਿਖਾਵਤਭਈ॥
ਅਤੇ ਕਈ ਤਰ੍ਹਾਂ ਦੇ ਚਿਤ੍ਰ ਵਿਖਾਣ ਲਗੀ।
ਅਧਿਕਯੂਸਫਹਿਜਬੈਰਿਝਾਯੋ॥
ਜਦ (ਉਸ ਨੇ) ਯੂਸਫ਼ ਨੂੰ ਖ਼ੂਬ ਰਿਝਾ ਲਿਆ
ਤਬਤਾਸੋਯੌਬਚਨਸੁਨਾਯੋ॥੧੪॥
ਤਦ ਉਸ ਨਾਲ (ਇੰਜ) ਬੋਲ ਸਾਂਝੇ ਕੀਤੇ ॥੧੪॥
ਹਮਤੁਮਆਜੁਕਰੈਰਤਿਦੋਊ॥
(ਕਹਿਣ ਲਗੀ) ਅਜ ਮੈਂ ਤੇ ਤੂੰ ਦੋਵੇਂ ਸਹਿਵਾਸ ਕਰੀਏ।
ਹੈਨਇਹਾਠਾਢੋਜਨਕੋਊ॥
ਇਥੇ ਕੋਈ ਵੀ ਬੰਦਾ ਖੜੋਤਾ ਹੋਇਆ ਨਹੀਂ ਹੈ।
ਕਵਨਲਖੇਕਾਸੋਕੋਊਕਹਿਹੈ॥
ਕੌਣ ਵੇਖੇਗਾ ਅਤੇ ਕਿਸ ਨੂੰ ਕਹੇਗਾ।
ਹ੍ਯਾਂਕੋਆਨਿਰਮਤਹਮਗਹਿਹੈ॥੧੫॥
ਸਾਨੂੰ ਰਮਣ ਕਰਦਿਆਂ ਇਥੇ ਕੌਣ ਆ ਕੇ ਪਕੜੇਗਾ ॥੧੫॥
ਦੋਹਰਾ॥
ਦੋਹਰਾ:
ਮੈਤਰੁਨੀਤੁਮਹੂੰਤਰੁਨਦੁਹੂੰਅਨਰੂਪਅਪਾਰ॥
ਮੈਂ ਜਵਾਨ ਹਾਂ, ਤੂੰ ਵੀ ਜਵਾਨ ਹੈਂ ਅਤੇ ਦੋਹਾਂ ਦਾ ਅਪਾਰ ਰੂਪ ਹੈ।
ਸੰਕਤ੍ਯਾਗਿਰਤਿਕੀਜਿਯੈਕਤਜਕਿਰਹੇਕੁਮਾਰ॥੧੬॥
ਹੇ ਕੁਮਾਰ! ਸੰਕੋਚ ਨੂੰ ਛਡ ਕੇ ਰਤੀ-ਕ੍ਰੀੜਾ ਕਰ, ਕਿਉਂ ਝਿਝਕ ਰਿਹਾ ਹੈਂ ॥੧੬॥
ਚੌਪਈ॥
ਚੌਪਈ:
ਤੈਜੁਕਹਤਨਹਿਕੋਊਨਿਹਾਰੈ॥
(ਯੂਸਫ਼ ਨੇ ਉੱਤਰ ਦਿੱਤਾ) ਤੂੰ ਜੋ ਕਹਿੰਦੀ ਹੈਂ ਕਿ (ਸਾਨੂੰ) ਕੋਈ ਨਹੀਂ ਵੇਖ ਰਿਹਾ,
ਆਂਧਰਜ੍ਯੋਂਤੈਬਚਨਉਚਾਰੈ॥
ਇਹ ਤਾਂ ਤੂੰ ਅੰਨ੍ਹਿਆਂ ਵਰਗੀ ਗੱਲ ਕੀਤੀ ਹੈ।
ਸਾਖੀਸਾਤਸੰਗਕੇਲਹਿਹੈ॥
(ਅਸੀਂ ਜੋ) ਸੱਤ ਸਾਖੀ (ਜਲ, ਅਗਨੀ, ਵਾਯੂ, ਆਕਾਸ਼, ਧਰਤੀ, ਸੂਰਜ ਅਤੇ ਚੰਦ੍ਰਮਾ) ਨਾਲ ਲਏ ਹੋਏ ਹਨ।
ਅਬਹੀਜਾਇਧਰਮਤਨਕਹਿਹੈ॥੧੭॥
ਇਹ ਹੁਣੇ ਧਰਮਰਾਜ ਨੂੰ ਜਾ ਕਹਿਣਗੇ ॥੧੭॥
ਅੜਿਲ॥
ਅੜਿਲ:
ਧਰਮਰਾਇਕੀਸਭਾਜਬੈਦੋਊਜਾਇਹੈਂ॥
ਜਦੋਂ (ਅਸੀਂ) ਦੋਵੇਂ ਧਰਮਰਾਜ ਦੀ ਸਭਾ ਵਿਚ ਜਾਵਾਂਗੇ
ਕਹਾਬਦਨਲੈਤਾਸੌਉਤ੍ਰਦਿਯਾਇਹੈ॥
ਤਾਂ ਕਿਹੜਾ ਮੂੰਹ ਲੈ ਕੇ ਉਸ ਨੂੰ ਉੱਤਰ ਦਿਆਂਗੇ।
ਇਨਬਾਤਨਕੌਤੈਤ੍ਰਿਯਕਹਾਬਿਚਾਰਈ॥
ਇਨ੍ਹਾਂ ਗੱਲਾਂ ਨੂੰ, ਹੇ ਇਸਤ੍ਰੀ! ਤੂੰ ਕੀ ਵਿਚਾਰ ਕਰ ਰਹੀ ਹੈਂ।
ਹੋਮਹਾਨਰਕਕੇਬੀਚਨਮੋਕੌਡਾਰਈ॥੧੮॥
ਮੈਨੂੰ ਮਹਾ ਨਰਕ ਵਿਚ ਨਾ ਸੁਟ ॥੧੮॥
ਸਾਲਗ੍ਰਾਮਪਰਮੇਸ੍ਰਇਹੀਗਤਿਤੇਭਏ॥
ਇਸੇ ਚਾਲ ('ਗਤਿ') ਕਰ ਕੇ ਪਰਮੇਸ਼੍ਵਰ ਸਾਲਗ੍ਰਾਮ ਬਣੇ।
ਦਸਰਾਵਨਕੇਸੀਸਇਹੀਬਾਤਨਗਏ॥
ਇਨ੍ਹਾਂ ਗੱਲਾਂ ਕਰ ਕੇ ਰਾਵਣ ਦੇ ਦਸ ਸਿਰ ਗਏ।
ਸਹਸਭਗਨਬਾਸਵਯਾਹੀਤੇਪਾਇਯੋ॥
ਇਸੇ ਕਰ ਕੇ ਇੰਦਰ ਨੇ (ਆਪਣੇ ਸ਼ਰੀਰ ਉਤੇ) ਹਜ਼ਾਰ ਭਗ-ਚਿੰਨ੍ਹ ਪ੍ਰਾਪਤ ਕੀਤੇ।
ਹੋਇਨਬਾਤਨਤੇਮਦਨਅਨੰਗਕਹਾਇਯੋ॥੧੯॥
ਇਨ੍ਹਾਂ ਗੱਲਾਂ ਕਰ ਕੇ ਹੀ ਕਾਮ ਦੇਵ ਅਨੰਗ (ਅੰਗ ਹੀਨ) ਅਖਵਾਇਆ ॥੧੯॥