GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1090
Display Settings
ਇਨਬਾਤਨਤੇਚੰਦ੍ਰਕਲੰਕਤਿਤਨਭਏ
ਇਨ੍ਹਾਂ ਗੱਲਾਂ ਕਰ ਕੇ ਹੀ ਚੰਦ੍ਰਮਾ ਦਾ ਸ਼ਰੀਰ ਕਲੰਕਿਤ ਹੋਇਆ।
ਸੁੰਭਅਸੁੰਭਅਸੁਰਿੰਦ੍ਰਸਦਨਜਮਕੇਗਏ
ਇਸੇ ਕਰ ਕੇ ਦੈਂਤ ਰਾਜੇ ਸ਼ੁੰਭ ਅਤੇ ਅਸ਼ੁੰਭ ਜਮ ਦੇ ਘਰ ਗਏ।
ਇਹੀਕਾਜਕ੍ਰੀਚਕਕ੍ਰੀਚਕਨਖਪਾਯੋ
ਇਸ ਕੰਮ ਕਰ ਕੇ (ਇਕ) ਕ੍ਰੀਚਕ ਨੇ (ਸਾਰਿਆਂ) ਕ੍ਰੀਚਕਾਂ ਨੂੰ ਨਸ਼ਟ ਕਰਵਾ ਦਿੱਤਾ।
ਹੋਧਰਮਰਾਟਦਾਸੀਸੁਤਬਿਦੁਰਕਹਾਇਯੋ॥੨੦॥
ਧਰਮਰਾਜ ਵੀ ਦਾਸੀ ਦਾ ਪੁੱਤਰ ਬਿਦੁਰ ਅਖਵਾਇਆ ॥੨੦॥
ਸੁਨਿਸੁੰਦਰਿਤਵਸੰਗਭੋਗਮੋਤੇਨਹਿਹੋਈ
ਹੇ ਸੁੰਦਰੀ! ਸੁਣ, ਮੇਰੇ ਕੋਲੋਂ ਤੇਰੇ ਨਾਲ ਭੋਗ ਨਹੀਂ ਹੋਏਗਾ,
ਸਿਵਸਨਕਾਦਿਕਕੋਟਿਕਹੈਮਿਲਿਕੈਸਭਕੋਈ
ਭਾਵੇਂ ਸ਼ਿਵ, ਸਨਕ ਆਦਿ ਅਨੇਕਾਂ ਹੀ ਸਾਰੇ ਮਿਲ ਕੇ (ਕਿਉਂ ਨ) ਕਹਿਣ।
ਯੌਕਹਿਕੈਭਜਿਚਲ੍ਯੋਬਾਲਠਾਢੀਲਹਿਯੋ
ਇਸ ਤਰ੍ਹਾਂ ਕਹਿ ਕੇ (ਉਹ) ਭਜਣ ਲਗਿਆ। ਇਸਤਰੀ ਨੇ ਖੜੋਤੇ ਹੋਇਆਂ ਵੇਖਿਆ
ਹੋਗਹਿਕੈਕਰਿਸੋਐਂਚਤਾਹਿਦਾਮਨਗਹਿਯੋ॥੨੧॥
ਅਤੇ ਉਸ ਦੇ ਦਾਮਨ ਨੂੰ ਹੱਥ ਨਾਲ ਪਕੜ ਕੇ ਖਿਚ ਲਿਆ ॥੨੧॥
ਦੋਹਰਾ
ਦੋਹਰਾ:
ਕਰਦਾਮਨਪਕਰਿਯੋਰਹਿਯੋਗਯੋਸੁਯੂਸਫਭਾਜਿ
(ਜ਼ੁਲੈਖਾਂ ਦੇ) ਹੱਥ ਵਿਚ (ਉਸ ਦਾ) ਦਾਮਨ ਪਕੜਿਆ ਰਹਿ ਗਿਆ ਅਤੇ ਯੂਸਫ਼ ਭਜ ਗਿਆ।
ਕਾਮਕੇਲਤਾਸੌਭਯੋਰਹੀਚੰਚਲਾਲਾਜਿ॥੨੨॥
ਉਸ ਨਾਲ ਕਾਮ-ਕ੍ਰੀੜਾ ਨਾ ਹੋ ਸਕੀ ਅਤੇ ਇਸਤਰੀ ਸ਼ਰਮਿੰਦੀ ਹੋ ਕੇ ਰਹਿ ਗਈ ॥੨੨॥
ਅੜਿਲ
ਅੜਿਲ:
ਅਵਰਕਥਾਜੋਭਈਕਹਾਲੌਭਾਖਿਯੈ
ਹੋਰ ਜੋ ਕਥਾ ਹੋਈ, (ਉਸ ਨੂੰ) ਕਿਥੋਂ ਤਕ ਸੁਣਾਵਾਂ।
ਬਾਤਬਢਨਕੀਕਰਿਚਿਤਹੀਮੈਰਾਖਿਯੈ
ਗੱਲ ਦੇ ਵਧਣ ਤੋਂ ਬਚਣ ਲਈ (ਬਾਕੀ) ਚਿਤ ਵਿਚ ਹੀ ਰਖਣੀ ਚਾਹੀਦੀ ਹੈ।
ਤਰੁਨਭਯੋਯੂਸਫਅਬਲਾਬ੍ਰਿਧਿਤਭਈ
ਯੂਸਫ਼ ਜਵਾਨ ਹੋ ਗਿਆ ਅਤੇ ਇਸਤਰੀ (ਜ਼ੁਲੈਖਾਂ) ਬਿਰਧ ਹੋ ਗਈ,
ਹੋਤਾਕੋਚਿਤਤੇਰੀਤਿਪ੍ਰੀਤਿਕੀਨਹਿਗਈ॥੨੩॥
ਪਰ ਉਸ ਦੇ ਚਿਤ ਵਿਚੋਂ ਪ੍ਰੀਤ ਦੀ ਰੁਚੀ ਖ਼ਤਮ ਨਾ ਹੋਈ ॥੨੩॥
ਮਾਰਿਮ੍ਰਿਗਨਯੂਸਫਤਹਇਕਦਿਨਆਇਯੋ
ਇਕ ਦਿਨ ਯੂਸਫ਼ ਹਿਰਨ ਦਾ ਸ਼ਿਕਾਰ ਕਰ ਕੇ ਉਥੇ ਆਇਆ।
ਪੂਛਨਕੇਮਿਸੁਤਾਕੋਹਾਥਲਗਾਇਯੋ
(ਜ਼ੁਲੈਖਾਂ ਨੇ) ਪੁਛਣ ਦੇ ਬਹਾਨੇ ਉਸ ਦੇ (ਘੋੜੇ) ਨੂੰ ਹੱਥ ਲਗਾਇਆ।
ਬਾਜਤਾਜਜੁਤਬਸਤ੍ਰਬਿਰਹਬਾਲਾਜਰਿਯੋ
(ਉਸ) ਇਸਤਰੀ ਦੇ ਬਿਰਹੋਂ (ਦੀ ਅੱਗ ਨਾਲ) ਕਪੜਿਆਂ ਸਮੇਤ ਘੋੜਾ ਅਤੇ ਤਾਜ ਸੜ ਗਿਆ।
ਹੋਸੋਅੰਤਰਬਸਿਰਹਿਯੋਜੁਯਾਤੇਉਬਰਿਯੋ॥੨੪॥
ਉਹ (ਯੂਸਫ਼ ਉਸ ਦੇ) ਹਿਰਦੇ ਵਿਚ ਵਸ ਰਿਹਾ ਸੀ, ਇਸ ਲਈ ਬਚ ਗਿਆ ॥੨੪॥
ਹੇਰਿਬਾਲਕੋਰੂਪਚਕ੍ਰਿਤਯੂਸਫਭਯੋ
ਇਸਤਰੀ ਦਾ ਰੂਪ ਵੇਖ ਕੇ ਯੂਸਫ਼ ਹੈਰਾਨ ਹੋ ਗਿਆ।
ਜੋਤਿਹਮਨੋਰਥਹੁਤੋਵਹੇਤਾਕੋਦਯੋ
ਉਸ ਦਾ ਜੋ ਮਨੋਰਥ ਸੀ, ਉਹ ਉਸ ਨੂੰ ਦੇ ਦਿੱਤਾ।
ਬਸਤ੍ਰਬਾਜਕੋਜਾਰਿਜਲੀਖਾਤਿਹਛਰਿਯੋ
ਉਸ ਦੇ ਬਸਤ੍ਰ ਅਤੇ ਘੋੜਾ ਸਾੜ ਕੇ ਜ਼ੁਲੈਖਾਂ ਨੇ ਉਸ ਨੂੰ ਛਲ ਲਿਆ।
ਹੋਮਿਤ੍ਰਪੁਤ੍ਰਜ੍ਯੋਂਪਾਇਤਬੈਤਾਕੋਬਰਿਯੋ॥੨੫॥
ਪੁੱਤਰ ਵਰਗੇ ਮਿਤਰ ਨੂੰ ਪ੍ਰਾਪਤ ਕਰ ਕੇ ਉਸ ਨਾਲ ਵਿਆਹ ਕਰ ਲਿਆ ॥੨੫॥
ਦੋਹਰਾ
ਦੋਹਰਾ:
ਜਿਹਪਾਛੇਬਾਲਾਪਰੈਬਚਨਤਾਕੋਕੋਇ
ਜਿਸ ਦੇ ਪਿਛੇ ਇਸਤਰੀ ਪੈ ਜਾਏ, ਉਸ ਦਾ ਬਚਣਾ ਸੰਭਵ ਨਹੀਂ।
ਸਭਛਲਸੋਤਾਕੋਛਲੈਸਿਵਸੁਰਪਤਿਕੋਊਹੋਇ॥੨੬॥
ਉਸ ਨੂੰ ਸਭ ਤਰ੍ਹਾਂ ਦੇ ਛਲਾਂ ਨਾਲ ਛਲ ਲੈਂਦੀ ਹੈ, ਭਾਵੇਂ ਸ਼ਿਵ ਜਾਂ ਇੰਦਰ ਹੀ ਕੋਈ ਕਿਉਂ ਨਾ ਹੋਵੇ ॥੨੬॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਇਕਚਰਿਤ੍ਰਸਮਾਪਤਮਸਤੁਸੁਭਮਸਤੁ॥੨੦੧॥੩੭੮੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੧॥੩੭੮੯॥ ਚਲਦਾ॥
ਦੋਹਰਾ
ਦੋਹਰਾ:
ਉਗ੍ਰਸਿੰਘਰਾਜਾਬਡੋਕਾਸਿਕਾਰਕੋਨਾਥ
ਕਾਸਿਕਾਰ ਦਾ ਸੁਆਮੀ ਉਗ੍ਰ ਸਿੰਘ ਵੱਡਾ ਰਾਜਾ ਸੀ।
ਅਮਿਤਦਰਬੁਤਾਕੋਸਦਨਅਧਿਕਚੜਤਦਲਸਾਥ॥੧॥
ਉਸ ਦੇ ਘਰ ਬੇਸ਼ੁਮਾਰ ਧਨ ਸੀ ਅਤੇ ਬਹੁਤ ਸੈਨਾ-ਦਲ ਨਾਲ ਚੜ੍ਹਦਾ ਸੀ ॥੧॥
ਚਪਲਕਲਾਤਾਕੀਸੁਤਾਸਭਸੁੰਦਰਤਿਹਅੰਗ
ਉਸ ਦੀ ਪੁੱਤਰੀ ਚਪਲ ਕਲਾ ਸੀ ਜਿਸ ਦੇ ਸਾਰੇ ਅੰਗ ਬਹੁਤ ਸੁੰਦਰ ਸਨ।
ਕੈਅਨੰਗਕੀਆਤਮਜਾਕੈਆਪੈਆਨੰਗ॥੨॥
ਜਾਂ ਤਾਂ ਉਹ ਕਾਮ ਦੇਵ ਦੀ ਪੁੱਤਰੀ ਸੀ ਜਾਂ ਖ਼ੁਦ ਕਾਮ ਦੇਵ ਸੀ ॥੨॥
ਸੁੰਦਰਐਠੀਸਿੰਘਲਖਿਤਬਹੀਲਯੋਬੁਲਾਇ
ਸੁੰਦਰ ਐਂਠੀ ਸਿੰਘ ਨੂੰ ਵੇਖ ਕੇ ਉਸ ਨੂੰ (ਮਹੱਲ ਵਿਚ) ਬੁਲਾ ਲਿਆ
ਕਾਮਕੇਲਚਿਰਲੌਕਿਯੌਹ੍ਰਿਦੈਹਰਖਉਪਜਾਇ॥੩॥
ਅਤੇ ਹਿਰਦੇ ਵਿਚ ਆਨੰਦ ਵਧਾ ਕੇ ਉਸ ਨਾਲ ਚਿਰ ਤਕ ਕਾਮ-ਕ੍ਰੀੜਾ ਕੀਤੀ ॥੩॥
ਚੌਪਈ
ਚੌਪਈ:
ਨਿਤਪ੍ਰਤਿਤਾਸੋਕੇਲਕਮਾਵੈ
ਰੋਜ਼ ਉਸ ਨਾਲ ਕੇਲ-ਕ੍ਰੀੜਾ ਕਰਦੀ ਸੀ।
ਛੈਲਿਹਿਛੈਲਛੋਰਿਯੋਭਾਵੈ
ਉਸ ਸੁੰਦਰੀ ਤੋਂ ਬਾਂਕਾ ਜਵਾਨ ਛਡਿਆ ਨਹੀਂ ਜਾਂਦਾ ਸੀ।
ਏਕੈਸਦਨਮਾਝਤਿਹਰਾਖ੍ਯੋ
ਉਸ ਨੂੰ ਇਕ ਘਰ ਵਿਚ ਰਖਿਆ,
ਕਾਹੂਸਾਥਭੇਦਨਹਿਭਾਖ੍ਯੋ॥੪॥
ਪਰ ਕਿਸੇ ਨੂੰ ਭੇਦ ਨਾ ਦਸਿਆ ॥੪॥
ਕੇਤਿਕਦਿਨਨਬ੍ਯਾਹਿਤਿਹਭਯੋ
ਉਸ ਦਾ ਵਿਆਹ ਹੋਇਆਂ ਕਾਫ਼ੀ ਸਮਾਂ ਬੀਤ ਗਿਆ ਸੀ।
ਤਾਕੋਨਾਥਲੈਨਤਿਹਆਯੋ
ਉਸ ਨੂੰ ਇਕ ਦਿਨ ਪਤੀ ਲੈਣ ਆ ਗਿਆ।
ਕਾਮਕੇਲਤਾਸੋਉਪਜਾਯੋ
ਉਸ (ਨੇ ਇਸਤਰੀ) ਨਾਲ ਕਾਮ-ਕ੍ਰੀੜਾ ਕੀਤੀ
ਸੋਇਰਹਿਯੋਅਤਿਹੀਸੁਖਪਾਯੋ॥੫॥
ਅਤੇ ਬਹੁਤ ਸੁਖ ਪ੍ਰਾਪਤ ਕਰ ਕੇ ਸੌਂ ਗਿਆ ॥੫॥
ਤ੍ਰਿਯਕੌਤ੍ਰਿਪਤਿਤਾਤੇਭਈ
ਉਸ ਨਾਲ ਇਸਤਰੀ ਨੂੰ ਤ੍ਰਿਪਤੀ ਨਾ ਹੋਈ।
ਛੋਰਿਸੰਦੂਕਜਾਰਪੈਗਈ
(ਸੰਦੂਕ ਵਿਚ ਲੁਕਾਏ ਹੋਏ) ਯਾਰ ਕੋਲ ਗਈ ਅਤੇ ਸੰਦੂਕ ਖੋਲ ਕੇ (ਯਾਰ ਨਾਲ ਭੋਗ ਕੀਤਾ)।
ਅਧਿਕਮਿਤ੍ਰਤਬਤਾਹਿਰਿਝਾਯੋ
ਤਦ ਮਿਤਰ ਨੇ ਉਸ ਨੂੰ ਚੰਗੀ ਤਰ੍ਹਾਂ ਨਾਲ ਰਿਝਾਇਆ
ਕਾਮਕੇਲਚਿਰਲਗੇਕਮਾਯੋ॥੬॥
ਅਤੇ ਚਿਰ ਤਕ ਉਸ ਨਾਲ ਸੰਯੋਗ ਕੀਤਾ ॥੬॥