GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1091
Display Settings
ਦੋਹਰਾ
ਦੋਹਰਾ:
ਕਹਾਭਯੋਬਲਵੰਤਭਯੋਭੋਗਚਿਰਲੌਕੀਨ
ਕੀ ਹੋਇਆ (ਜੇ ਕੋਈ) ਬਲਵਾਨ ਹੋ ਗਿਆ। ਜੇ ਚਿਰ ਤਕ ਭੋਗ ਨਹੀਂ ਕਰ ਸਕਿਆ
ਆਪਕਛੁਸੁਖਪਾਇਯੋਕਛੁਤਰੁਨਿਸੁਖਦੀਨ॥੭॥
ਤਾਂ ਉਸ ਨੇ ਨਾ ਆਪ ਸੁਖ ਪਾਇਆ ਅਤੇ ਨਾ ਹੀ ਇਸਤਰੀ ਨੂੰ ਸੁਖ ਦਿੱਤਾ ॥੭॥
ਚੌਪਈ
ਚੌਪਈ:
ਸੋਤਰੁਨੀਕੋਪੁਰਖਰਿਝਾਵੈ
ਉਹੀ ਪੁਰਸ਼ ਇਸਤਰੀ ਨੂੰ ਪ੍ਰਸੰਨ ਕਰ ਸਕਦਾ ਹੈ
ਬਹੁਤਚਿਰਲਗੈਭੋਗਕਮਾਵੈ
ਜੋ ਬਹੁਤ ਚਿਰ ਤਕ ਭੋਗ ਕਰਦਾ ਹੈ।
ਤਾਕੋਐਂਚਿਆਪੁਸੁਖੁਲੇਵੈ
ਉਸ ਨੂੰ ਖਿਚ ਕੇ ਆਪ ਸੁਖ ਲੈਂਦਾ ਹੈ
ਅਪਨੋਸੁਖਅਬਲਾਕੋਦੇਵੈ॥੮॥
ਅਤੇ ਆਪਣਾ ਸੁਖ ਇਸਤਰੀ ਨੂੰ ਦਿੰਦਾ ਹੈ ॥੮॥
ਐਸੇਬਲੀਕੈਸਕੋਊਹੋਈ
ਅਜਿਹਾ ਬਲੀ ਭਾਵੇਂ ਕੋਈ ਕਿਉਂ ਨਾ ਹੋਵੇ,
ਤਾਪਰਤ੍ਰਿਯਾਰੀਝਤਕੋਈ
ਉਸ ਉਤੇ ਕੋਈ ਇਸਤਰੀ ਰੀਝਦੀ ਨਹੀਂ।
ਜੋਚਿਰਚਿਮਟਿਕਲੋਲਕਮਾਵੈ
ਜੋ (ਪੁਰਸ਼) ਚਿਰ ਤਕ ਲਿਪਟ ਕੇ ਕਲੋਲ ਕਰਦਾ ਹੈ,
ਵਹੈਤਰੁਨਿਕੋਚਿਤਚੁਰਾਵੈ॥੯॥
ਉਹੀ ਇਸਤਰੀ ਦਾ ਚਿਤ ਚੁਰਾ ਸਕਦਾ ਹੈ ॥੯॥
ਦੋਹਰਾ
ਦੋਹਰਾ:
ਚਿਮਟਿਚਿਮਟਿਤਿਹਮੀਤਸੌਗਰੇਗਈਲਪਟਾਇ
ਉਹ ਚਿਮਟ ਚਿਮਟ ਕੇ ਉਸ ਮਿਤਰ ਦੇ ਗਲੇ ਨਾਲ ਲਿਪਟ ਗਈ।
ਸ੍ਰਵਨਚਟਾਕੋਨਾਥਸੁਨਿਜਾਗ੍ਯੋਨੀਂਦਗਵਾਇ॥੧੦॥
(ਉਧਰ ਉਸ ਦਾ) ਪਤੀ ਚਟਾਕਿਆਂ ਦੀ ਆਵਾਜ਼ ਸੁਣ ਕੇ ਨੀਂਦਰ ਨੂੰ ਗਵਾ ਕੇ ਜਾਗ ਪਿਆ ॥੧੦॥
ਲਪਟਿਲਪਟਿਅਤਿਰਤਿਕਰੀਜੈਸੀਕਰੈਕੋਇ
(ਉਨ੍ਹਾਂ ਦੋਹਾਂ ਨੇ) ਲਿਪਟ ਲਿਪਟ ਕੇ ਬਹੁਤ ਰਤੀ-ਕ੍ਰੀੜਾ ਕੀਤੀ, ਜਿਸ ਤਰ੍ਹਾਂ ਦੀ ਹੋਰ ਕੋਈ ਨਹੀਂ ਕਰਦਾ।
ਸ੍ਰਮਿਤਭਏਤਰੁਨੀਤਰੁਨਰਹੇਤਹਾਹੀਸੋਇ॥੧੧॥
ਉਹ ਇਸਤਰੀ ਅਤੇ ਪੁਰਸ਼ ਥਕ ਕੇ ਉਥੇ ਹੀ ਸੌਂ ਗਏ ॥੧੧॥
ਚੌਪਈ
ਚੌਪਈ:
ਜਬਤ੍ਰਿਯਜਾਰਸਹਿਤਸ੍ਵੈਗਈ
ਜਦ ਇਸਤਰੀ ਯਾਰ ਸਹਿਤ ਸੌਂ ਗਈ
ਪਰੇਪਰੇਤਿਹਨਾਥਤਕਈ
ਤਾਂ ਉਨ੍ਹਾਂ ਨੂੰ ਪਏ ਹੋਇਆਂ ਪਤੀ ਨੇ ਵੇਖਿਆ।
ਪਕਰੇਕੇਸਛੁਟੇਲਹਲਹੇ
(ਉਸ ਨੇ ਦੂਜੇ ਪੁਰਸ਼ ਦੇ) ਖਿਲਰੇ ਹੋਏ ਵਾਲ ਪਕੜ ਲਏ
ਜਾਨੁਕਸਰਪਗਾਰਰੂਗਹੇ॥੧੨॥
ਮਾਨੋ ਮਾਂਦਰੀ (ਗਾਰੁੜ ਵਿਦਿਆ ਜਾਣਨ ਵਾਲੇ) ਨੇ ਸੱਪ ਨੂੰ ਪਕੜਿਆ ਹੋਵੇ ॥੧੨॥
ਦੋਹਰਾ
ਦੋਹਰਾ:
ਅੰਗਰੇਜੀਗਹਿਕੈਛੁਰੀਤਾਕੀਗ੍ਰੀਵਤਕਾਇ
(ਪਤੀ ਨੇ) ਅੰਗਾਂ ਨੂੰ ਕਟਣ ਵਾਲੀ ('ਅੰਗਰੇਜ਼ੀ') ਤੇਜ਼ ਛੁਰੀ ਉਸ ਦੀ ਗਰਦਨ ਉਤੇ ਰਖ ਦਿੱਤੀ।
ਤਾਨਿਕਦਬਾਈਇਹਦਿਸਾਉਹਿਦਿਸਿਨਿਕਸੀਜਾਇ॥੧੩॥
ਇਸ ਪਾਸਿਓਂ ਜ਼ਰਾ ਜਿੰਨੀ ਦਬਾਈ ਜੋ ਦੂਜੇ ਪਾਸੇ ਨਿਕਲ ਗਈ ॥੧੩॥
ਚੌਪਈ
ਚੌਪਈ:
ਛੁਰਕੀਭਏਜਾਰਕੌਘਾਯੋ
ਛੁਰੀ ਨਾਲ (ਪਤਨੀ ਦੇ) ਯਾਰ ਨੂੰ ਮਾਰ ਦਿੱਤਾ।
ਨਿਜੁਨਾਰੀਤਨਕਛੁਜਤਾਯੋ
ਪਰ ਆਪਣੀ ਇਸਤਰੀ ਨੂੰ ਕੁਝ ਨਾ ਦਸਿਆ।
ਤਾਕੋਤਪਤਰੁਧਿਰਜਬਲਾਗਿਯੋ
ਉਸ ਨੂੰ ਜਦੋਂ ਗਰਮ ਲਹੂ ਲਗਿਆ,
ਤਬਹੀਕੋਪਿਨਾਰਿਕੋਜਾਗਿਯੋ॥੧੪॥
ਤਦ ਨਾਰੀ ਦਾ ਕ੍ਰੋਧ ਜਾਗ ਪਿਆ ॥੧੪॥
ਛੁਰਕੀਵਹੈਹਾਥਮੈਲਈ
ਉਸ ਨੇ ਉਹੀ ਛੁਰੀ ਹੱਥ ਵਿਚ ਲਈ
ਪਤਿਕੇਪਕਰਿਕੰਠਮੋਦਈ
ਅਤੇ ਫੜ ਕੇ ਪਤੀ ਦੇ ਗਲੇ ਵਿਚ ਦੇ ਮਾਰੀ।
ਅਜਜ੍ਯੋਤਾਹਿਜਬੈਕਰਿਡਾਰਿਯੋ
ਉਸ ਨੂੰ ਬਕਰੇ ('ਅਜ') ਵਾਂਗ ਕਤਲ ('ਜਬੈ') ਕਰ ਦਿੱਤਾ।
ਬਾਰਦੁਹਨਇਹਭਾਤਿਪੁਕਾਰਿਯੋ॥੧੫॥
ਦੋਹਾਂ ਨੂੰ ਸਾੜ ਕੇ ਇਸ ਤਰ੍ਹਾਂ ਰੌਲਾ ਪਾਇਆ ॥੧੫॥
ਦੋਹਰਾ
ਦੋਹਰਾ:
ਮੋਰੇਨਾਥਬਿਰਕਤਹ੍ਵੈਬਨਕੋਕਿਯੋਪਯਾਨ
ਮੇਰਾ ਪਤੀ ਵਿਰਕਤ ਹੋ ਕੇ ਬਨ ਵਿਚ (ਨਿਵਾਸ ਕਰਨ ਲਈ) ਚਲਾ ਗਿਆ ਹੈ।
ਬਾਰਿਸਕਲਘਰਉਠਿਗਏਸੰਕਾਛਾਡਿਨਿਦਾਨ॥੧੬॥
ਕੋਈ ਵੀ ਸ਼ੰਕਾ ਨਾ ਛਡਦੇ ਹੋਏ ਅੰਤ ਨੂੰ ਘਰ ਨੂੰ ਸਾੜ ਕੇ ਉਠ ਗਿਆ ਹੈ ॥੧੬॥
ਚੌਪਈ
ਚੌਪਈ:
ਤਾਤੇਕਛੂਉਪਾਇਬਨੈਯੈ
(ਕਹਿਣ ਲਗੀ) ਇਸ ਲਈ ਕੁਝ ਉਪਾ ਕੀਤਾ ਜਾਏ।
ਖੋਜਿਨਾਥਬਨਤੇਗ੍ਰਿਹਲਯੈਯੈ
ਨਾਥ ਨੂੰ ਬਨ ਤੋਂ ਖੋਜ ਕੇ ਘਰ ਲਿਆਂਦਾ ਜਾਏ।
ਤਾਕੋਹੇਰਿਪਾਨਿਮੈਪੀਵੌ
ਉਸ ਨੂੰ ਵੇਖ ਕੇ ਮੈਂ ਪਾਣੀ ਪੀਵਾਂਗੀ
ਬਿਨੁਦੇਖੈਨੈਨਾਦੋਊਸੀਵੌ॥੧੭॥
ਅਤੇ ਨਾ ਵੇਖ ਸਕਣ ਦੀ ਸੂਰਤ ਵਿਚ ਦੋਹਾਂ ਅੱਖਾਂ ਨੂੰ ਸੀ ਲਵਾਂਗੀ ॥੧੭॥
ਅੜਿਲ
ਅੜਿਲ:
ਖੋਜਿਖੋਜਿਬਨਲੋਗਸਭੈਆਵਤਭਏ
ਜੰਗਲ ਨੂੰ ਖੋਜ ਖੋਜ ਕੇ ਸਾਰੇ ਲੋਕ ਵਾਪਸ ਆ ਗਏ
ਕਹੈਤ੍ਰਿਯਾਤਵਨਾਥਹਾਥਕਹੂੰਅਏ
ਅਤੇ ਕਹਿਣ ਲਗੇ ਕਿ ਹੇ ਇਸਤਰੀ! ਤੇਰਾ ਸੁਆਮੀ ਕਿਤੇ ਨਹੀਂ ਮਿਲਿਆ।
ਆਇਨਿਕਟਿਤਾਕੌਸਭਹੀਸਮੁਝਾਵਹੀ
ਸਾਰੇ ਉਸ ਦੇ ਨੇੜੇ ਆ ਕੇ ਸਮਝਾਉਣ ਲਗੇ।
ਹੋਭੂਲੇਲੋਕਅਜਾਨਮਰਮਨਹਿਪਾਵਹੀ॥੧੮॥
ਉਹ ਭੋਲੇ ਅਜਾਣ ਲੋਕ ਅਸਲ ਭੇਦ ਨੂੰ ਸਮਝ ਨਹੀਂ ਸਕੇ ॥੧੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਦੋਚਰਿਤ੍ਰਸਮਾਪਤਮਸਤੁਸੁਭਮਸਤੁ॥੨੦੨॥੩੮੦੭॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੨॥੩੮੦੭॥ ਚਲਦਾ॥