GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1092
Display Settings
ਦੋਹਰਾ
ਦੋਹਰਾ:
ਨਰਾਕਸੁਰਰਾਜਾਬਡੋਗੂਆਹਟੀਕੋਰਾਇ
ਨਰਕਾਸੁਰ ਨਾਂ ਦਾ ਗੁਹਾਟੀ ਦਾ ਵੱਡਾ ਰਾਜਾ ਸੀ।
ਜੀਤਿਜੀਤਿਰਾਜਾਨਕੀਦੁਹਿਤਾਲੇਤਛਿਨਾਇ॥੧॥
ਉਹ ਰਾਜਿਆਂ ਨੂੰ ਜਿਤ ਜਿਤ ਕੇ ਉਨ੍ਹਾਂ ਦੀਆਂ ਪੁੱਤਰੀਆਂ ਨੂੰ ਖੋਹ ਲੈਂਦਾ ਸੀ ॥੧॥
ਚੌਪਈ
ਚੌਪਈ:
ਤਿਨਇਕਬਿਵਤਜਗ੍ਯਕੋਕੀਨੋ
ਉਸ ਨੇ ਇਕ ਯੱਗ ਦੀ ਵਿਉਂਤ ਬਣਾਈ।
ਏਕਲਛਰਾਜਾਗਹਿਲੀਨੋ
ਇਕ ਲੱਖ ਰਾਜਿਆਂ ਨੂੰ ਫੜ ਲਿਆ।
ਜੌਇਕਔਰਬੰਦਨ੍ਰਿਪਪਰੈ
ਜੇ ਇਕ ਹੋਰ ਰਾਜਾ ਪਕੜਿਆ ਜਾਏ
ਤਿਨਨ੍ਰਿਪਮੇਧਜਗ੍ਯਕਰਿਬਰੈ॥੨॥
ਤਾਂ ਉਹ ਵੱਡਾ ਨ੍ਰਿਪ-ਮੇਧ ਯਗ ਕਰੇ ॥੨॥
ਪ੍ਰਥਮਕੋਟਲੋਹਾਕੋਰਾਜੈ
ਉਸ ਦਾ ਪਹਿਲਾ ਕਿਲ੍ਹਾ ਲੋਹੇ ਦਾ ਸੀ,
ਦੁਤਿਯਤਾਬ੍ਰਕੇਦੁਰਗਬਿਰਾਜੈ
ਦੂਜਾ ਤਾਂਬੇ ਦਾ ਦੁਰਗ ਸੀ,
ਤੀਜੋਅਸਟਧਾਮਗੜਸੋਹੈ
ਤੀਜਾ ਅੱਠ ਧਾਤਾਂ ਦਾ ਬਣਿਆ ਹੋਇਆ ਸੀ
ਚੌਥਸਿਕਾਕੋਕਿਲੋਕਰੋਹੈ॥੩॥
ਅਤੇ ਚੌਥਾ ਕਿਲ੍ਹਾ ਸਿਕੇ ਦਾ ਬਣਿਆ ਹੋਇਆ ਸੀ ॥੩॥
ਬਹੁਰਿਫਟਕਕੋਕੋਟਬਨਾਯੋ
ਫਿਰ ਉਸ ਨੇ ਸਫਟਿਕ ਦਾ ਕਿਲ੍ਹਾ ਬਣਵਾਇਆ ਹੋਇਆ ਸੀ
ਜਿਹਲਖਿਰੁਦ੍ਰਾਚਲਸਿਰਨ੍ਯਾਯੋ
ਜਿਸ ਨੂੰ ਵੇਖ ਕੇ ਕੈਲਾਸ਼ ਪਰਬਤ ('ਰੁਦ੍ਰਾਚਲ') ਵੀ ਸਿਰ ਨਿਵਾਉਂਦਾ ਸੀ।
ਖਸਟਮਦੁਰਗਰੁਕਮਕੋਸੋਹੈ
(ਉਸ ਨੇ) ਛੇਵਾਂ ਕਿਲ੍ਹਾ ਚਾਂਦੀ ਦਾ ਸ਼ੋਭਦਾ ਸੀ
ਜਾਕੇਤੀਰਬ੍ਰਹਮਪੁਰਕੋਹੈ॥੪॥
ਜਿਸ ਦੇ ਸਾਹਮਣੇ ਬ੍ਰਹਮਪੁਰੀ ਵੀ ਕੋਈ ਚੀਜ਼ ਨਹੀਂ ਸੀ ॥੪॥
ਸਪਤਮਗੜਸੋਨਾਕੋਰਾਜੈ
ਸੱਤਵਾਂ ਕਿਲ੍ਹਾ ਸੋਨੇ ਦਾ ਸੀ ਜਿਸ ਨੂੰ ਵੇਖ ਕੇ
ਜਾਕੋਲੰਕਬੰਕਲਖਿਲਾਜੈ
ਲੰਕਾ ਦਾ ਸੁੰਦਰ ਕਿਲ੍ਹਾ ਵੀ ਲਜਾਉਂਦਾ ਸੀ।
ਤਾਕੇਮਧ੍ਯਆਪੁਨ੍ਰਿਪਰਹੈ
ਉਸ ਵਿਚ ਰਾਜਾ ਆਪ ਰਹਿੰਦਾ ਸੀ।
ਆਨਿਮਾਨੈਜੋਤਿਹਗਹੈ॥੫॥
ਜੋ ਉਸ ਦੀ ਈਨ ਨਹੀਂ ਮੰਨਦਾ ਸੀ, ਉਸ ਨੂੰ ਪਕੜ ਲੈਂਦਾ ਸੀ ॥੫॥
ਜੌਨ੍ਰਿਪਔਰਹਾਥਤਿਹਆਵੈ
ਜੇ ਉਸ ਦੇ ਹੱਥ ਕੋਈ ਇਕ ਹੋਰ ਰਾਜਾ ਚੜ੍ਹ ਜਾਵੇ
ਤਬਵਹੁਸਭਰਾਜਾਕਹਘਾਵੈ
ਤਾਂ ਉਹ ਸਾਰਿਆਂ ਰਾਜਿਆਂ ਨੂੰ ਮਾਰ ਕੇ (ਯੱਗ ਕਰੇ)।
ਸੋਰਹਸਹਸਰਾਨਿਯਨਬਰੈ
(ਫਿਰ) ਉਹ ਸੋਲਹਾਂ ਹਜ਼ਾਰ ਰਾਣੀਆਂ ਨਾਲ ਵਿਆਹ ਕਰੇ
ਨਰਾਮੇਧਨ੍ਰਿਪਪੂਰਨਕਰੈ॥੬॥
ਅਤੇ 'ਨਰਮੇਧ ਯੱਗ' ਪੂਰਾ ਕਰੇ ॥੬॥
ਇਕਰਾਨੀਯੌਬਚਨਉਚਾਰਾ
ਇਕ ਰਾਣੀ ਨੇ ਇਸ ਤਰ੍ਹਾਂ ਕਿਹਾ
ਦ੍ਵਾਰਾਵਤਿਉਗ੍ਰੇਸੁਜਿਆਰਾ
ਕਿ ਦ੍ਵਾਰਾਵਤੀ ਵਿਚ ਇਕ ਉਗ੍ਰਸੈਨ ('ਉਗ੍ਰੇਸ') ਨਾਂ ਦਾ ਪ੍ਰਤਾਪੀ ਰਾਜਾ ਹੈ।
ਜੌਤੂਤਾਹਿਜੀਤਿਕੈਲ੍ਯਾਵੈ
ਜੇ ਤੂੰ ਉਸ ਨੂੰ ਜਿੱਤ ਕੇ ਲਿਆਵੇਂ,
ਤਬਯਹਹੋਮਜਗ੍ਯਨ੍ਰਿਪਪਾਵੈ॥੭॥
ਤਦ ਇਹ ਨ੍ਰਿਪ-ਯੱਗ ਪੂਰਾ ਹੋਵੇਗਾ ॥੭॥
ਦੋਹਰਾ
ਦੋਹਰਾ:
ਯੌਕਹਿਕੈਰਾਜਾਭਏਪਤਿਯਾਲਿਖੀਬਨਾਇ
ਇਹ ਕਹਿ ਕੇ ਰਾਜੇ ਵਲੋਂ (ਉਸ ਨੂੰ) ਚਿੱਠੀ ਲਿਖ ਦਿੱਤੀ
ਜਹਾਕ੍ਰਿਸਨਬੈਠੇਹੁਤੇਦੀਨੀਤਹਾਪਠਾਇ॥੮॥
ਅਤੇ ਜਿਥੇ ਕ੍ਰਿਸ਼ਨ ਬੈਠੇ ਸਨ, ਉਥੇ ਭੇਜ ਦਿੱਤੀ ॥੮॥
ਚੌਪਈ
ਚੌਪਈ:
ਬੈਠੇਕਹਾਕ੍ਰਿਸਨਬਡਭਾਗੀ
(ਚਿੱਠੀ ਵਿਚ ਲਿਖਿਆ) ਹੇ ਵਡਭਾਗੀ ਕ੍ਰਿਸ਼ਨ ਜੀ! (ਤੁਸੀਂ) ਕਿਥੇ ਬੈਠ ਰਹੇ ਹੋ।
ਤੁਮਸੌਡੀਠਿਹਮਾਰੀਲਾਗੀ
ਤੁਹਾਡੇ ਵਲ ਸਾਡੀ ਨਜ਼ਰ ਟਿੱਕੀ ਹੋਈ ਹੈ।
ਇਹਨ੍ਰਿਪਘਾਇਨ੍ਰਿਪਾਨਛੁਰੈਯੈ
ਇਸ ਰਾਜੇ ਨੂੰ ਮਾਰ ਕੇ (ਹੋਰਨਾਂ) ਰਾਜਿਆਂ ਨੂੰ ਛੁੜਵਾਓ
ਹਮਸਭਹਿਨਿਬਰਿਘਰਲੈਜੈਯੈ॥੯॥
ਅਤੇ ਅਸਾਂ ਸਾਰੀਆਂ ਨੂੰ ਵਰ ਕੇ ਘਰ ਲੈ ਜਾਓ ॥੯॥
ਜੌਜਬਬੈਨਕ੍ਰਿਸਨਸੁਨਿਪਾਯੋ
ਜਦ (ਚਿੱਠੀ ਵਿਚ ਲਿਖੇ) ਬੋਲ ਕ੍ਰਿਸ਼ਨ ਨੇ ਸੁਣੇ
ਗਰੁੜਚੜੇਗਰੁੜਾਧ੍ਵਜਆਯੋ
ਤਾਂ ਗਰੁੜ ਦੀ ਸਵਾਰੀ ਕਰਨ ਵਾਲੇ (ਭਗਵਾਨ) ਗਰੁੜ ਉਤੇ ਚੜ੍ਹ ਕੇ ਆ ਗਏ।
ਪ੍ਰਥਮਕੋਟਲੋਹਾਕੇਤੋਰਿਯੋ
ਪਹਿਲਾਂ (ਉਨ੍ਹਾਂ ਨੇ) ਲੋਹੇ ਦਾ ਕਿਲ੍ਹਾ ਤੋੜਿਆ।
ਸਮੁਹਿਭਏਤਾਕੋਸਿਰਫੋਰਿਯੋ॥੧੦॥
ਜੋ ਸਾਹਮਣੇ ਆਇਆ ਉਸ ਦਾ ਸਿਰ ਪਾੜ ਦਿੱਤਾ ॥੧੦॥
ਬਹੁਰੌਦੁਰਗਤਾਬ੍ਰਕੋਲੀਨੋ
ਫਿਰ ਤਾਂਬੇ ਦਾ ਕਿਲ੍ਹਾ ਜਿਤਿਆ,
ਅਸਟਧਾਤਿਪੁਨਿਗੜਬਸਿਕੀਨੋ
ਮਗਰੋਂ ਅੱਠਾਂ ਧਾਤਾਂ ਵਾਲਾ ਕਿਲ੍ਹਾ ਆਪਣੇ ਅਧੀਨ ਕੀਤਾ।
ਬਹੁਰਿਸਿਕਾਕੋਕੋਟਛਿਨਾਯੋ
ਫਿਰ ਸਿਕੇ ਦਾ ਕਿਲ੍ਹਾ ਜਿਤਿਆ।
ਬਹੁਰਿਫਟਕਕੋਕਿਲੋਗਿਰਾਯੋ॥੧੧॥
ਇਸ ਤੋਂ ਬਾਦ ਸਫਟਿਕ ਦਾ ਕਿਲ੍ਹਾ ਢਾਹ ਢੇਰੀ ਕਰ ਦਿੱਤਾ ॥੧੧॥
ਜਬਹੀਰੁਕਮਕੋਟਕੌਲਾਗਿਯੋ
ਜਦੋਂ ਚਾਂਦੀ ਦੇ ਕਿਲ੍ਹੇ ਨੂੰ ਲਗੇ,
ਤਬਨ੍ਰਿਪਸਕਲਸਸਤ੍ਰਗਹਿਜਾਗਿਯੋ
ਤਾਂ ਰਾਜੇ ਨੇ ਜਾਗ ਕੇ ਸਾਰੇ ਸ਼ਸਤ੍ਰ ਧਾਰਨ ਕੀਤੇ।
ਸਕਲਸੈਨਲੀਨੇਸੰਗਆਯੋ
ਸਾਰੀ ਸੈਨਾ ਨਾਲ ਲੈ ਕੇ ਆਇਆ
ਮਹਾਕੋਪਕਰਿਨਾਦਿਬਜਾਯੋ॥੧੨॥
ਅਤੇ ਬਹੁਤ ਕ੍ਰੋਧਵਾਨ ਹੋ ਕੇ ਨਾਦ ਵਜਾਇਆ ॥੧੨॥