GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1093
Display Settings
ਅੜਿਲ
ਅੜਿਲ:
ਕਾਢਿਕਾਢਿਕਰਿਖੜਗਪਖਰਿਯਾਧਾਵਹੀ
ਤਲਵਾਰਾਂ ਕਢ ਕਢ ਕੇ ਘੋੜ ਸਵਾਰ ਦੌੜਨ ਲਗੇ
ਮਹਾਖੇਤਮੈਖਤ੍ਰੀਖਿੰਗਨਚਾਵਈ
ਅਤੇ ਮਹਾਨ ਯੁੱਧ ਵਿਚ ਛਤ੍ਰੀ ਘੋੜੇ ਨਚਾਉਣ ਲਗੇ।
ਖੰਡਖੰਡਹ੍ਵੈਗਿਰੇਖਗਿਸਕੇਸਰਲਗੇ
ਸ੍ਰੀ ਕ੍ਰਿਸ਼ਨ ('ਖਗਿਸ') ਦੇ ਤੀਰ ਲਗਣ ਨਾਲ ਸੂਰਮੇ ਟੋਟੇ ਟੋਟੇ ਹੋ ਕੇ ਡਿਗਣ ਲਗੇ।
ਹੋਚਲੇਖੇਤਕੋਛਾਡਿਕ੍ਰੋਧਅਤਿਹੀਜਗੇ॥੧੩॥
ਬਹੁਤ ਕ੍ਰੋਧ ਵਧਾ ਕੇ ਰਣ-ਭੂਮੀ ਨੂੰ ਛਡ ਕੇ ਚਲਣ ਲਗੇ ॥੧੩॥
ਭੁਜੰਗਛੰਦ
ਭੁਜੰਗ ਛੰਦ:
ਮੰਡੇਆਨਿਮਾਨੀਮਹਾਕੋਪਹ੍ਵੈਕੈ
ਬੜੇ ਅਭਿਮਾਨੀ (ਸੂਰਮੇ) ਬਹੁਤ ਕ੍ਰੋਧਿਤ ਹੋ ਕੇ ਡਟ ਗਏ ਹਨ।
ਕਿਤੇਬਾਢਵਾਰੀਨਕੌਬਾਧਿਕੈਕੈ
ਕਿਤਨਿਆਂ ਨੇ ਤਲਵਾਰਾਂ ਨੂੰ ਬੰਨ੍ਹ ਲਿਆ ਹੈ।
ਕਿਤੇਪਾਨਿਮਾਗੈਕਿਤੇਮਾਰਿਕੂਕੈ
ਕਿਤੇ (ਕੋਈ) ਪਾਣੀ ਮੰਗ ਰਿਹਾ ਹੈ ਅਤੇ ਕਿਤੇ (ਕੋਈ) 'ਮਾਰੋ' 'ਮਾਰੋ' ਪੁਕਾਰ ਰਿਹਾ ਹੈ।
ਕਿਤੇਚਾਰਿਓਰਾਨਤੇਆਨਢੂਕੈ॥੧੪॥
ਕਿ (ਵੈਰੀ) ਚੌਹਾਂ ਪਾਸਿਆਂ ਤੋਂ ਆਣ ਢੁਕੇ ਹਨ ॥੧੪॥
ਕਿਤੇਸਸਤ੍ਰਅਸਤ੍ਰਾਨਲੈਕੈਪਧਾਰੈ
ਕਿਤਨੇ ਸ਼ਸਤ੍ਰ ਅਸਤ੍ਰ ਲੈ ਕੇ ਆ ਪਹੁੰਚੇ ਹਨ।
ਕਿਤੇਬਾਢਵਾਰੀਕਿਤੇਬਾਨਮਾਰੈ
ਕਿਤਨੇ ਤਲਵਾਰਾਂ (ਚਲਾ ਰਹੇ ਹਨ) ਅਤੇ ਕਿਤਨੇ ਹੀ ਬਾਣ ਮਾਰ ਰਹੇ ਹਨ।
ਕਿਤੇਹਾਕਕੂਕੈਕਿਤੇਰੂਹਛੋਰੈ
ਕਿਤਨੇ ਚੀਖ਼ਾਂ ਮਾਰ ਰਹੇ ਹਨ ਅਤੇ ਕਿਤਨੇ ਹੀ ਪ੍ਰਾਣਾਂ ਨੂੰ ਤਿਆਗ ਰਹੇ ਹਨ।
ਕਿਤੇਛਿਪ੍ਰਛਤ੍ਰੀਨਕੇਛਤ੍ਰਤੋਰੈ॥੧੫॥
ਕਿਤਨੇ ਜਲਦੀ ਨਾਲ ਛਤ੍ਰੀਆਂ ਦੇ ਛਤ੍ਰਾਂ ਨੂੰ ਤੋੜ ਰਹੇ ਹਨ ॥੧੫॥
ਭਏਨਾਦਭਾਰੇਮਹਾਕੋਪਕੈਕੈ
(ਕਿਤਨੇ ਹੀ) ਬਹੁਤ ਅਧਿਕ ਗੁੱਸਾ ਕਰ ਕੇ ਭਾਰੇ ਨਾਦ ਵਜਾ ਰਹੇ ਹਨ।
ਕਿਤੇਬਾਢਵਾਰੀਨਕੋਬਾਢਦੈਕੈ
ਕਿਤਨੇ ਹੀ ਕ੍ਰਿਪਾਨਾਂ ਨਾਲ ਵਾਢੀ ਕਰ ਰਹੇ ਹਨ।
ਹਨ੍ਯੋਕ੍ਰਿਸਨਕ੍ਰੋਧੀਭਟੰਬ੍ਰਿਣਤਘਾਯੋ
ਕ੍ਰੋਧਵਾਨ ਹੋ ਕੇ ਕ੍ਰਿਸ਼ਨ ਨੇ ਸੂਰਮਿਆਂ ਨੂੰ ਘਾਇਲ ਕਰ ਕੇ ਮਾਰ ਦਿੱਤਾ ਹੈ।
ਭਜੈਸੂਰਮਾਰੁਕਮਕੋਟੈਗਿਰਾਯੋ॥੧੬॥
ਚਾਂਦੀ ਦਾ ਕਿਲ੍ਹਾ ਡਿਗ ਜਾਣ ਨਾਲ ਸਾਰੇ ਭਜ ਗਏ ਹਨ ॥੧੬॥
ਦੋਹਰਾ
ਦੋਹਰਾ:
ਰੁਕਮਕੋਟਕੌਜੀਤਿਕੈਤਹਾਪਹੂਚਿਯੋਜਾਇ
(ਸ੍ਰੀ ਕ੍ਰਿਸ਼ਨ) ਚਾਂਦੀ ਦਾ ਕਿਲ੍ਹਾ ਜਿਤ ਕੇ ਉਥੇ ਜਾ ਪਹੁੰਚੇ
ਜਹਾਦੁਰਗਕਲਧੋਤਕੌਰਾਖ੍ਯੋਦ੍ਰੁਗਤਬਨਾਇ॥੧੭॥
ਜਿਥੇ ਸੋਨੇ ਦਾ ਕਠੋਰ (ਅਪਹੁੰਚ) ਕਿਲ੍ਹਾ ਬਣਿਆ ਹੋਇਆ ਸੀ ॥੧੭॥
ਭੁਜੰਗਛੰਦ
ਭੁਜੰਗ ਛੰਦ:
ਤਹੀਜਾਇਲਾਗੋਮਚਿਯੋਲੋਹਗਾਢੋ
(ਸ੍ਰੀ ਕ੍ਰਿਸ਼ਨ) ਉਥੇ ਪਹੁੰਚੇ ਤਾਂ ਬਹੁਤ ਭਾਰੀ ਯੁੱਧ ਹੋਇਆ।
ਮਹਾਛਤ੍ਰਧਾਰੀਨਕੌਛੋਭਬਾਢੋ
ਮਹਾਨ ਛਤ੍ਰਧਾਰੀਆਂ ਦਾ ਕ੍ਰੋਧ ਬਹੁਤ ਵਧ ਗਿਆ।
ਕਿਤੇਫਾਸਫਾਸੇਕਿਤੇਮਾਰਿਛੋਰੇ
ਕਿਤਨੇ ਹੀ ਫਾਹੀਆਂ ਵਿਚ ਫਸਾ ਲਏ ਅਤੇ ਕਿਤਨਿਆਂ ਨੂੰ ਮਾਰ ਛਡਿਆ।
ਫਿਰੈਮਤਦੰਤੀਕਹੂੰਛੂਛਘੋਰੇ॥੧੮॥
ਕਿਤੇ ਮਦ ਮਸਤ ਹਾਥੀ ਫਿਰਦੇ ਹਨ ਅਤੇ ਕਿਤੇ ਖਾਲੀ ਘੋੜੇ ਫਿਰ ਰਹੇ ਹਨ ॥੧੮॥
ਚੌਪਈ
ਚੌਪਈ:
ਜੁਝਿਜੁਝਿਸੁਭਟਸਾਮੁਹੇਮਰੈ
ਸੂਰਮੇ ਸਾਹਮਣੇ ਹੋ ਕੇ ਲੜ ਲੜ ਕੇ ਮਰ ਰਹੇ ਹਨ।
ਚੁਨਿਚੁਨਿਕਿਤੇਬਰੰਗਨਿਨਬਰੈ
ਕਿਤਨਿਆਂ ਨੂੰ ਅਪੱਛਰਾਵਾਂ ਚੁਣ ਚੁਣ ਕੇ ਵਰ ਰਹੀਆਂ ਹਨ।
ਬਰਤਬਰੰਗਨਿਨਜੁਨਰਨਿਹਾਰੈ
ਅਪੱਛਰਾਵਾਂ ਦੁਆਰਾ ਵਰੇ ਹੋਇਆਂ ਨੂੰ ਜੋ ਵਿਅਕਤੀ ਵੇਖਦੇ ਹਨ,
ਲਰਿਲਰਿਮਰੈਸਦਨਸਿਧਾਰੈ॥੧੯॥
ਉਹ ਲੜ ਲੜ ਕੇ ਮਰਦੇ ਹਨ, ਪਰ ਘਰਾਂ ਨੂੰ ਨਹੀਂ ਪਰਤਦੇ ॥੧੯॥
ਦੋਹਰਾ
ਦੋਹਰਾ:
ਕ੍ਰਿਸਨਜੀਤਿਸਭਸੂਰਮਾਰਾਜਾਦਏਛੁਰਾਇ
ਕ੍ਰਿਸ਼ਨ ਨੇ ਜਿਤ ਪ੍ਰਾਪਤ ਕਰ ਕੇ ਸਾਰੇ ਸੂਰਵੀਰ ਰਾਜਿਆਂ ਨੂੰ ਮੁਕਤ ਕਰਵਾ ਦਿੱਤਾ।
ਨਰਕਾਸੁਰਕੌਘਾਇਯੋਅਬਲਾਲਈਛਿਨਾਇ॥੨੦॥
ਨਰਕਾਸੁਰ ਨੂੰ ਮਾਰ ਕੇ ਇਸਤਰੀਆਂ ਨੂੰ ਖੋਹ ਲਿਆ ॥੨੦॥
ਇਹਚਰਿਤ੍ਰਤਨਚੰਚਲਾਰਾਜਾਦਏਛੁਰਾਇ
ਇਹ ਚਰਿਤ੍ਰ ਕਰ ਕੇ ਇਸਤਰੀ ਨੇ ਰਾਜਿਆਂ ਨੂੰ ਛੁੜਵਾ ਦਿੱਤਾ
ਕ੍ਰਿਸਨਨਾਥਸਭਹੂਕਰੇਨਰਕਾਸੁਰਹਿਹਨਾਇ॥੨੧॥
ਅਤੇ ਨਰਕਾਸੁਰ ਨੂੰ ਮਰਵਾ ਕੇ ਕ੍ਰਿਸ਼ਨ ਨੂੰ ਸਭ ਨੇ ਆਪਣਾ ਪਤੀ ਬਣਾ ਲਿਆ ॥੨੧॥
ਚੌਪਈ
ਚੌਪਈ:
ਸੋਰਹਸਪਤਕ੍ਰਿਸਨਤਿਯਬਰੀ
ਕ੍ਰਿਸ਼ਨ ਨੇ ਸੋਲਹਾਂ ਹਜ਼ਾਰ ਇਸਤਰੀਆਂ ਨਾਲ ਵਿਆਹ ਕਰ ਲਿਆ
ਭਾਤਿਭਾਤਿਕੇਭੋਗਨਭਰੀ
ਅਤੇ ਕਈ ਢੰਗਾਂ ਨਾਲ ਰਮਣ ਕੀਤਾ।
ਕੰਚਨਕੋਸਭਕੋਟਗਿਰਾਯੋ
ਸੋਨੇ ਦਾ ਸਾਰਾ ਕਿਲ੍ਹਾ ਢਵਾ ਕੇ
ਆਨਿਦ੍ਵਾਰਿਕਾਦੁਰਗਬਨਾਯੋ॥੨੨॥
ਦ੍ਵਾਰਿਕਾ ਵਿਚ ਆ ਕੇ ਕਿਲ੍ਹਾ ਬਣਾਇਆ ॥੨੨॥
ਸਵੈਯਾ
ਸਵੈਯਾ:
ਗ੍ਰਿਹਕਾਹੂਕੇਚੌਪਰਿਮੰਡਤਹੈਤ੍ਰਿਯਕਾਹੂਸੋਫਾਗਮਚਾਵਤਹੈ
ਕਿਸੇ ਦੇ ਘਰ ਚੌਪੜ ਖੇਡੀ ਜਾ ਰਹੀ ਹੈ ਅਤੇ ਕਿਤੇ ਇਸਤਰੀਆਂ ਫਾਗ ਖੇਡ ਰਹੀਆਂ ਹਨ।
ਕਹੂੰਗਾਵਤਗੀਤਬਜਾਵਤਤਾਲਸੁਬਾਲਕਹੂੰਦੁਲਰਾਵਤਹੈ
ਕਿਤੇ ਗੀਤ ਗਾਏ ਜਾ ਰਹੇ ਹਨ, ਕਿਤੇ ਤਾਲ ਵਜਾਏ ਜਾ ਰਹੇ ਹਨ ਅਤੇ ਕਿਤੇ ਬੱਚਿਆਂ ਨੂੰ ਲਾਡ ਕੀਤਾ ਜਾ ਰਿਹਾ ਹੈ।
ਗਨਿਕਾਨਕੇਖ੍ਯਾਲਸੁਨੈਕਤਹੂੰਕਹੂੰਬਸਤ੍ਰਅਨੂਪਬਨਾਵਤਹੈ
ਕਿਤੇ ਵੇਸ਼ਵਾਵਾਂ ਦੇ ਖਿਆਲ (ਗੀਤ ਦਾ ਇਕ ਰੂਪ) ਸੁਣੇ ਜਾ ਰਹੇ ਹਨ ਅਤੇ ਕਿਤੇ ਅਨੂਪਮ ਬਸਤ੍ਰ ਬਣਾਏ ਜਾ ਰਹੇ ਹਨ।
ਸੁਭਚਿਤ੍ਰਨਚਿਤਸੁਬਿਤਹਰੇਕੋਊਤਾਕੌਚਰਿਤ੍ਰਪਾਵਤਹੈ॥੨੩॥
(ਕਿਤੇ) ਸ਼ੁਭ ਚਿਤਰ ਚਿਤ ਰੂਪ ਧਨ ਨੂੰ ਚੁਰਾਉਂਦੇ ਹਨ ਅਤੇ ਕੋਈ ਉਨ੍ਹਾਂ ਚਰਿਤ੍ਰਾਂ ਨੂੰ ਸਮਝ ਨਹੀਂ ਰਿਹਾ ॥੨੩॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਤਿੰਨਚਰਿਤ੍ਰਸਮਾਪਤਮਸਤੁਸੁਭਮਸਤੁ॥੨੦੩॥੩੮੩੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੩॥੩੮੩੦॥ ਚਲਦਾ॥
ਦੋਹਰਾ
ਦੋਹਰਾ: