GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1094
Display Settings
ਇਕਕੈਲਾਸਮਤੀਰਹੈਰਾਨੀਰੂਪਅਪਾਰ
ਕੈਲਾਸ਼ ਮਤੀ ਨਾਂ ਦੀ ਇਕ ਅਤਿ ਸੁੰਦਰ ਰਾਣੀ ਹੁੰਦੀ ਸੀ
ਜਾਤੇਜਗਤਨਰੇਸਬਿਧਿਸੀਖੀਜੁਧਮਝਾਰ॥੧॥
ਜਿਸ ਤੋਂ ਜਗਤ ਦੇ ਰਾਜਿਆਂ ਨੇ ਯੁੱਧ ਦੀ ਸਿਖਿਆ ਲਈ ਸੀ ॥੧॥
ਚੌਪਈ
ਚੌਪਈ:
ਸਿੰਘਸੁਬੀਰਨਾਥਇਕਤਾਕੋ
ਉਸ ਦਾ ਪਤੀ ਇਕ ਬੀਰ ਸਿੰਘ (ਨਾਂ ਦਾ ਵਿਅਕਤੀ) ਸੀ
ਰੂਪਬੇਸਭਾਖਤਜਗਵਾਕੋ
ਜਿਸ ਦੇ ਸਰੂਪ ਅਤੇ ਭੇਸ ਦੀ ਜਗਤ ਚਰਚਾ ਕਰਦਾ ਸੀ।
ਅਪ੍ਰਮਾਨਤਿਹਪ੍ਰਭਾਬਿਰਾਜੈ
ਉਸ ਦੀ ਅਪਾਰ ਸੁੰਦਰਤਾ ਸ਼ੋਭਦੀ ਸੀ
ਨਿਸਿਸਿਦਿਨਿਸਿਨਿਰਖਤਮਨੁਲਾਜੈ॥੨॥
ਜਿਸ ਨੂੰ ਵੇਖ ਕੇ ਸੂਰਜ ਅਤੇ ਚੰਦ੍ਰਮਾ ਮਨ ਵਿਚ ਲਜਾਉਂਦੇ ਸਨ ॥੨॥
ਰੈਨਿਦਿਵਸਬੈਰਿਯਨਬਿਦਾਰੈ
(ਉਹ) ਰਾਤ ਦਿਨ ਵੈਰੀਆਂ ਨੂੰ ਨਸ਼ਟ ਕਰਦਾ ਸੀ
ਸਾਹਕੇਰੋਜਪਰਗਨੇਮਾਰੈ
ਅਤੇ ਬਾਦਸ਼ਾਹ ਦੇ ਰੋਜ਼ ਪਰਗਨੇ ਮਾਰ ਲੈਂਦਾ ਸੀ।
ਏਕਜਹਾਜਜਾਨਨਹਿਦੇਵੈ
ਉਹ ਇਕ ਜਹਾਜ਼ ਵੀ ਜਾਣ ਨਹੀਂ ਦਿੰਦਾ ਸੀ।
ਲੂਟਿਲੂਟਿਸਭਹਿਨਕੋਲੇਵੈ॥੩॥
ਉਹ ਸਭ ਨੂੰ ਲੁਟ ਲੈਂਦਾ ਸੀ ॥੩॥
ਅੜਿਲ
ਅੜਿਲ:
ਲੂਟਿਫਿਰੰਗੀਲਏਸਕਲਇਕਠੇਭਏ
ਲੁਟੇ ਗਏ ਸਾਰੇ ਫਿਰੰਗੀ ਇਕੱਠੇ ਹੋ ਕੇ
ਸਾਹਜਹਾਜੂਜਹਾਤਹੀਸਭਹੀਗਏ
ਜਿਥੇ ਸ਼ਾਹਜਹਾਂ ਬਾਦਸ਼ਾਹ ਸੀ, ਉਥੇ ਗਏ।
ਸਭੈਲਗੇਦੀਵਾਨਿਪੁਕਾਰੇਆਇਕੈ
ਸਾਰੇ ਦਰਬਾਰ ਵਿਚ ਆ ਕੇ ਪੁਕਾਰਨ ਲਗੇ,
ਹੋਹਮਰੋਨ੍ਯਾਇਕਰੋਇਹਹਨੋਰਿਸਾਇਕੈ॥੪॥
(ਹੇ ਬਾਦਸ਼ਾਹ!) ਸਾਡਾ ਨਿਆਂ ਕਰੋ ਅਤੇ ਇਨ੍ਹਾਂ ਨੂੰ ਮਾਰ ਦਿਓ ॥੪॥
ਸਾਹਬਾਚ
ਬਾਦਸ਼ਾਹ ਨੇ ਕਿਹਾ:
ਕਹੋਲੂਟਿਕਿਨਲਏਤਿਸੀਕੋਮਾਰਿਯੈ
ਦਸੋ, ਤੁਹਾਨੂੰ ਕਿਸ ਨੇ ਲੁਟਿਆ ਹੈ, (ਅਸੀਂ) ਉਸ ਨੂੰ ਮਾਰਦੇ ਹਾਂ।
ਤਾਹੀਕੌਇਹਠੌਰਸੁਨਾਇਉਚਾਰਿਯੈ
ਉਸ ਦਾ ਇਥੇ ਹੀ ਨਾਂ ਦਸੋ।
ਤਾਪੈਅਬਹੀਅਪਨੀਫੌਜਪਠਾਇਹੈ
ਹੁਣ ਹੀ ਉਸ ਉਤੇ ਆਪਣੀ ਫੌਜ ਚੜਾਉਂਦਾ ਹਾਂ
ਹੋਤਾਤੇਤੁਮਰੋਸਭਹੀਮਾਲਦਿਲਾਇਹੈ॥੫॥
ਅਤੇ ਉਸ ਤੋਂ ਤੁਹਾਡਾ ਸਾਰਾ ਮਾਲ ਦਿਵਾਉਂਦਾ ਹਾਂ ॥੫॥
ਫਿਰੰਗੀਵਾਚ
ਫਿਰੰਗੀਆਂ ਨੇ ਕਿਹਾ:
ਦੋਹਰਾ
ਦੋਹਰਾ:
ਜਹਾਕਮਛ੍ਰਯਾਕੋਭਵਨਤਿਸੀਠੌਰਕੇਰਾਇ
ਜਿਥੇ ਕਮਛ੍ਯਾ (ਦੇਵੀ) ਦਾ ਮੰਦਿਰ ਹੈ, ਉਥੋਂ ਦਾ ਹੀ ਉਹ ਰਾਜਾ ਹੈ।
ਅਧਿਕਫਿਰੰਗੀਮਾਰਿਕੈਲੀਨੋਮਾਲਛਿਨਾਇ॥੬॥
(ਉਸ ਨੇ) ਬਹੁਤ ਫਿਰੰਗੀਆਂ ਨੂੰ ਮਾਰ ਕੇ ਮਾਲ ਖੋਹ ਲਿਆ ਹੈ ॥੬॥
ਚੌਪਈ
ਚੌਪਈ:
ਐਸੇਜਬਹਜਰਤਿਸੁਨਿਪਾਈ
ਇਸ ਤਰ੍ਹਾਂ ਜਦ ਬਾਦਸ਼ਾਹ ਨੇ ਸੁਣਿਆ।
ਫੌਜੈਅਤਿਹੀਤਹਾਪਠਾਈ
ਬਹੁਤ ਸਾਰੀਆਂ ਫੌਜਾਂ ਉਥੇ ਭੇਜੀਆਂ।
ਉਮਡਿਅਨੀਚਲਿਆਵੈਤਹਾ
ਫੌਜ ਉਥੇ ਉਮਡ ਕੇ ਆ ਰਹੀ ਸੀ,
ਰਾਜਤਭਵਨਕਮਛ੍ਰਯਾਜਹਾ॥੭॥
ਜਿਥੇ ਕਮਛ੍ਯਾ ਦਾ ਮੰਦਿਰ ਸੁਸ਼ੋਭਿਤ ਸੀ ॥੭॥
ਅੜਿਲ
ਅੜਿਲ:
ਤਬਲੌਸਿੰਘਸੁਬੀਰਲੋਕਦਿਵਕੇਗਯੋ
ਉਦੋਂ ਤਕ ਬੀਰ ਸਿੰਘ ਦਿਵ-ਲੋਕ (ਸਵਰਗ) ਵਿਚ ਜਾ ਚੁਕਿਆ ਸੀ।
ਰਾਨੀਦਯੋਜਰਾਇਲੋਗਨਭਾਖਿਯੋ
ਰਾਣੀ ਨੇ (ਰਾਜੇ ਦੀ ਦੇਹ ਨੂੰ) ਸਾੜ ਦਿੱਤਾ, ਪਰ ਲੋਕਾਂ ਨੂੰ ਨਾ ਦਸਿਆ।
ਕਹਿਯੋਅਨਮਨੋਰਾਵਕਛੁਕਦਿਨਦ੍ਵੈਰਹਿਯੋ
(ਲੋਕਾਂ ਨੂੰ ਉਸ ਨੇ) ਕਿਹਾ ਕਿ ਰਾਜਾ ਕੁਝ ਦਿਨਾਂ ਤੋਂ ਅਸੁਅਸਥ ਹੈ।
ਹੋਰਾਜਸਾਜਲੈਹਾਥਆਪੁਅਸਿਕੌਗਹਿਯੋ॥੮॥
(ਰਾਣੀ ਨੇ) ਤਲਵਾਰ ਧਾਰਨ ਕਰ ਕੇ ਰਾਜ ਦਾ ਕੰਮਕਾਜ ਆਪ ਸੰਭਾਲ ਲਿਆ ॥੮॥
ਜਬਲਗਿਰਾਜਾਨਾਇਤਬਲਗੇਜਾਇਹੌ
ਜਦ ਤਕ ਰਾਜਾ ਨਹੀਂ ਆਉਂਦਾ, ਤਦ ਤਕ ਮੈਂ ਜਾ ਕੇ (ਯੁੱਧ ਕਰਦੀ) ਹਾਂ।
ਇਨਬੈਰਿਨਕੇਸਿਰਪਰਖੜਗਮਚਾਇਹੌ
ਇਨ੍ਹਾਂ ਵੈਰੀਆਂ ਦੇ ਸਿਰ ਉਤੇ ਤਲਵਾਰ ਚਲਾਉਂਦੀ ਹਾਂ।
ਸਕਲਬੈਰਿਯਨਘਾਇਪਲਟਿਘਰਆਇਕੈ
ਸਾਰਿਆਂ ਵੈਰੀਆਂ ਨੂੰ ਮਾਰ ਕੇ, (ਫਿਰ) ਘਰ ਨੂੰ ਪਰਤਾਂਗੀ
ਹੋਕਰਿਹੌਜਾਇਪ੍ਰਨਾਮਪਤਿਹਿਮੁਸਕਾਇਕੈ॥੯॥
ਅਤੇ ਹਸ ਕੇ ਪਤੀ ਨੂੰ ਪ੍ਰਨਾਮ ਕਰਾਂਗੀ ॥੯॥
ਸੁਨਿਐਸੇਬਚਸੂਰਸਭੇਹਰਖਤਭਏ
ਇਹੋ ਜਿਹੇ ਬਚਨ ਸੁਣ ਕੇ ਸਾਰੇ ਸੂਰਮੇ ਖ਼ੁਸ਼ ਹੋ ਗਏ।
ਭਾਤਿਭਾਤਿਕੇਸਸਤ੍ਰਸਭਨਹਾਥਨਲਏ
ਸਭ ਨੇ ਭਾਂਤ ਭਾਂਤ ਦੇ ਸ਼ਸਤ੍ਰ ਹੱਥ ਵਿਚ ਲੈ ਲਏ।
ਕਛੁਭਟਦਲਹਿਦਿਖਾਇਲ੍ਯਾਏਲਾਇਕੈ
ਕੁਝ ਸੂਰਮੇ (ਰਾਣੀ ਨੂੰ ਵੈਰੀ ਦੀ) ਸੈਨਾ ਵਿਖਾ ਲਿਆਏ।
ਹੋਬਡੀਫੌਜਮਹਿਆਨਿਦਏਸਭਘਾਇਕੈ॥੧੦॥
ਉਹ ਫ਼ੌਜ ਵਿਚ ਆ ਕੇ ਧਸ ਗਈ ਅਤੇ ਸਭ ਨੂੰ ਮਾਰ ਦਿੱਤਾ ॥੧੦॥
ਦਸਸਹਸ੍ਰਨਿਸਿਕੋਲਿਯਬੈਲਮੰਗਾਇਕੈ
(ਰਾਣੀ ਨੇ) ਰਾਤ ਨੂੰ ਦਸ ਹਜ਼ਾਰ ਬਲਦ ਮੰਗਵਾ ਲਏ
ਦ੍ਵੈਦ੍ਵੈਸੀਂਗਨਬਧੀਮਸਾਲਜਰਾਇਕੈ
ਅਤੇ ਦੋ ਦੋ ਮਸਾਲਾਂ ਬਾਲ ਕੇ ਬਲਦਾਂ ਦੇ ਸਿੰਘਾਂ ਨਾਲ ਬੰਨ੍ਹ ਦਿੱਤੀਆਂ।
ਇਹਦਿਸਿਦਲਹਿਦਿਖਾਇਆਇਓਹਿਦਿਸਿਪਰੀ
ਇਸ ਪਾਸੇ ਵਲ (ਬਲਦਾਂ ਨੂੰ) ਵੈਰੀ ਦਲ ਨੂੰ ਵਿਖਾ ਕੇ (ਆਪ) ਉਹ ਦੂਜੇ ਪਾਸਿਓਂ ਆ ਪਈ।
ਹੋਬਡੇਬਡੇਨ੍ਰਿਪਘਾਇਮਾਰਕ੍ਰੀਚਕਕਰੀ॥੧੧॥
ਵੱਡੇ ਵੱਡੇ ਰਾਜਿਆਂ ਨੂੰ ਕ੍ਰੀਚਕਾਂ ਵਾਂਗ ਮਾਰ ਦਿੱਤਾ ॥੧੧॥
ਅੜਿਲ
ਅੜਿਲ: