ਜਬਹੀਦੂਜੋਦਿਵਸਪਹੂਚ੍ਯੋਆਇਕੈ॥
ਜਦੋਂ ਦੂਜਾ ਦਿਨ ਆ ਪਹੁੰਚਿਆ
ਭਰਿਗੋਨੈਪਨਿਯਨਕੀਦਈਚਲਾਇਕੈ॥
ਤਾਂ ਜੁਤੀਆਂ ਦੀਆਂ ਬੋਰੀਆਂ ਭਰ ਕੇ ਭੇਜ ਦਿੱਤੀਆਂ।
ਲੋਗਖਜਾਨੌਜਾਨਿਟੂਟਿਤਾਪੈਪਰੇ॥
(ਵੈਰੀ) ਲੋਕ ਖ਼ਜ਼ਾਨਾ ਸਮਝ ਕੇ ਉਸ ਉਤੇ ਟੁਟ ਕੇ ਪੈ ਗਏ।
ਹੋਉਹਿਦਿਸਿਤੇਉਨਬਾਲਨ੍ਰਿਪਤਿਧਨਜੁਤਹਰੇ॥੧੨॥
ਉਸ ਪਾਸੇ ਉਸ ਇਸਤਰੀ ਨੇ ਧਨ ਸਹਿਤ ਰਾਜਿਆਂ ਨੂੰ ਲੁਟ ਲਿਆ ॥੧੨॥
ਦਿਨਦੂਜੋਗਯੋਦਿਵਸਤੀਸਰੋਆਇਯੋ॥
(ਜਦ) ਦੂਜਾ ਦਿਨ ਬੀਤ ਗਿਆ ਅਤੇ ਤੀਜਾ ਦਿਨ ਆਇਆ
ਤਬਰਾਨੀਦੁੰਦਭਿਇਕਠੌਰਬਜਾਇਯੋ॥
ਤਾਂ ਰਾਣੀ ਨੇ ਇਕ ਥਾਂ ਤੇ ਨਗਾਰਾ ਵਜਾਇਆ।
ਲੋਗਦਰਬੁਲੈਭਜੈਜੁਤਿਹਮਗੁਆਇਯੋ॥
ਲੋਕੀਂ ਆਪਣੀ ਧਨ-ਦੌਲਤ ਲੈ ਕੇ ਭਜੇ (ਅਤੇ ਇਹ ਉਸ) ਰਸਤੇ ਤੇ ਆ ਗਈ।
ਹੋਲੂਟਿਧਨੀਸਭਲੀਏਨਜਾਨਿਕਪਾਇਯੋ॥੧੩॥
(ਉਸ ਨੇ) ਸਾਰੇ ਧਨਵਾਨ ਲੁਟ ਲਏ, ਕਿਸੇ ਇਕ ਨੂੰ ਵੀ ਜਾਣ ਨਾ ਦਿੱਤਾ ॥੧੩॥
ਦਿਵਸਚਤ੍ਰਥੇਦੀਨੀਆਗਿਲਗਾਇਕੈ॥
(ਉਸ ਨੇ) ਚੌਥੇ ਦਿਨ ਅੱਗ ਲਗਾ ਦਿੱਤੀ।
ਆਪੁਏਕਠਾਥਿਰਭਈਦਲਹਿਦੁਰਾਇਕੈ॥
ਆਪ ਇਕ ਥਾਂ ਦਲ ਨੂੰ ਲੁਕਾ ਕੇ ਡਟ ਗਈ।
ਸਭਰਾਜਨਕੇਲੋਗਬੁਝਾਵਨਲਾਗਏ॥
ਰਾਜਿਆਂ ਦੇ ਸਾਰੇ ਲੋਕ ਅੱਗ ਬੁਝਾਉਣ ਲਗ ਗਏ।
ਹੋਜੋਪਾਏਨ੍ਰਿਪਰਹੇਮਾਰਿਅਬਲਾਦਏ॥੧੪॥
(ਇਧਰ) ਜੋ ਰਾਜੇ ਰਹਿ ਗਏ, (ਉਨ੍ਹਾਂ ਨੂੰ) ਇਸਤਰੀ ਨੇ ਮਾਰ ਦਿੱਤਾ ॥੧੪॥
ਦਿਵਸਪਾਚਵੇਅਪਨੀਅਨੀਸੁਧਾਰਿਕੈ॥
ਪੰਜਵੇਂ ਦਿਨ ਆਪਣੀ ਫ਼ੌਜ ਨੂੰ ਤਿਆਰ ਕਰ ਕੇ
ਮਧਿਸੈਨਕੇਪਰੀਮਸਾਲੇਜਾਰਿਕੈ॥
(ਵੈਰੀ ਦੀ) ਸੈਨਾ ਵਿਚ ਮਸ਼ਾਲਾਂ ਜਗਾ ਕੇ ਜਾ ਪਈ।
ਮਾਰਿਕੂਟਿਨ੍ਰਿਪਸੈਨਨਿਕਸਿਆਪੁਨਗਈ॥
ਰਾਜੇ ਦੀ ਸੈਨਾ ਨੂੰ ਮਾਰਦੀ ਕੁਟਦੀ ਹੋਈ ਆਪ ਨਿਕਲ ਗਈ।
ਹੋਪਿਤਾਪੂਤਸਿਰਤੇਗਪੂਤਪਿਤੁਕੇਦਈ॥੧੫॥
(ਵੈਰੀ ਦਲ ਵਿਚ ਅਜਿਹੀ ਅਫਰਾ ਤਫਰੀ ਮਚ ਗਈ ਕਿ) ਪਿਓ ਨੇ ਪੁੱਤਰ ਦੇ ਸਿਰ ਵਿਚ ਅਤੇ ਪੁੱਤਰ ਨੇ ਪਿਤਾ ਦੇ ਸਿਰ ਵਿਚ ਤਲਵਾਰ ਮਾਰ ਦਿੱਤੀ ॥੧੫॥
ਦੋਹਰਾ॥
ਦੋਹਰਾ:
ਰੈਨਸਮੇਤਿਨਹੀਬਿਖੈਮਾਚਿਯੋਲੋਹਅਪਾਰ॥
ਰਾਤ ਵੇਲੇ ਉਨ੍ਹਾਂ ਵਿਚ ਘਮਸਾਨ ਯੁੱਧ ਹੋਇਆ।
ਭਟਜੂਝੇਪਿਤੁਪੂਤਹਨਿਪੂਤਪਿਤਾਕੋਮਾਰ॥੧੬॥
ਸੂਰਮੇ ਜੂਝ ਮਰੇ, ਪਿਤਾ ਨੇ ਪੁੱਤਰ ਨੂੰ ਅਤੇ ਪੁੱਤਰ ਨੇ ਪਿਤਾ ਨੂੰ ਮਾਰ ਦਿੱਤਾ ॥੧੬॥
ਰੈਨਸਮੈਤਵਨੈਕਟਕਲੋਹਪਰਿਯੋਬਿਕਰਾਰ॥
ਰਾਤ ਵੇਲੇ ਉਨ੍ਹਾਂ ਦੀ ਫ਼ੌਜ ਵਿਚ ਭਿਆਨਕ ਯੁੱਧ ਹੋਇਆ।
ਊਚਨੀਚਰਾਜਾਪ੍ਰਜਾਘਾਯਲਭਏਸੁਮਾਰ॥੧੭॥
ਵੱਡੇ ਛੋਟੇ, ਰਾਜਾ ਪ੍ਰਜਾ, ਬੇਸ਼ੁਮਾਰ ਲੋਕ ਘਾਇਲ ਹੋ ਗਏ ॥੧੭॥
ਚੌਪਈ॥
ਚੌਪਈ:
ਪਿਤੁਲੈਖੜਗੁਪੂਤਕੋਮਾਰਿਯੋ॥
ਪਿਤਾ ਨੇ ਤਲਵਾਰ ਲੈ ਕੇ ਪੁੱਤਰ ਨੂੰ ਮਾਰ ਦਿੱਤਾ
ਪੂਤਪਿਤਾਕੇਸਿਰਪਰਝਾਰਿਯੋ॥
ਅਤੇ ਪੁੱਤਰ ਨੇ (ਤਲਵਾਰ ਲੈ ਕੇ) ਪਿਤਾ ਦੇ ਸਿਰ ਉਤੇ ਝਾੜ ਦਿੱਤੀ।
ਐਸੇਲੋਹਪਰਿਯੋਬਿਕਰਾਰਾ॥
ਇਤਨਾ ਭਿਆਨਕ ਯੁੱਧ ਹੋਇਆ
ਸਭਘਾਯਲਭੇਭੂਪਸਮਾਰਾ॥੧੮॥
ਅਤੇ ਸਾਰੇ ਰਾਜੇ ਘਾਇਲ ਹੋ ਕੇ ਮਾਰੇ ਗਏ ॥੧੮॥
ਅੜਿਲ॥
ਅੜਿਲ:
ਦਿਵਸਖਸਟਮੋਜਬੈਪਹੂਚ੍ਯੋਆਇਕੈ॥
ਜਦੋਂ ਛੇਵਾਂ ਦਿਨ ਹੋਇਆ
ਦੋਦੋਮਰਦਲੌਖਾਈਗਈਖੁਦਾਇਕੈ॥
ਤਾਂ ਦੋ ਦੋ ਮਰਦਾਂ ਜਿੰਨੀ ਡੂੰਘੀ ਖਾਈ ਪੁਟਵਾਈ ਗਈ।
ਗਡਿਸੂਰੀਜਲਊਪਰਦਏਬਹਾਇਕੈ॥
(ਉਸ ਵਿਚ) (ਲੋਹੇ ਦੇ) ਸੂਲ ਗਡ ਕੇ ਉਪਰ ਪਾਣੀ ਵਹਾ ਦਿੱਤਾ।
ਹੋਬਦ੍ਯੋਖਲਨਸੋਜੁਧਖਿੰਗਖੁਨਸਾਇਕੈ॥੧੯॥
ਆਪ ਉਨ੍ਹਾਂ ਦੁਸ਼ਟਾਂ ਨਾਲ ਯੁੱਧ ਮਿਥ ਕੇ ਘੋੜਿਆਂ ਨੂੰ ਮਛਰਾ ਦਿੱਤਾ ॥੧੯॥
ਪਰਾਬੰਧਿਕਰਿਫੌਜਦੋਊਠਾਢੀਭਈ॥
(ਰਾਣੀ ਨੇ) ਸੈਨਾ ਨੂੰ ਦੋ ਕਤਾਰਾਂ ਬਣਾ ਕੇ ਖੜਾ ਕਰ ਦਿੱਤਾ।
ਤੀਰਤੁਪਕਤਰਵਾਰਿਮਾਰਿਚਿਰਲੌਦਈ॥
ਤੀਰਾਂ, ਬੰਦੂਕਾਂ ਅਤੇ ਤਲਵਾਰਾਂ ਦੀ ਚਿਰ ਤਕ ਮਾਰ ਚਲਦੀ ਰਹੀ।
ਭਾਜਿਚਲੀਤ੍ਰਿਯਪਾਛੇਕਟਕਲਗਾਇਕੈ॥
(ਫਿਰ) ਰਾਣੀ ਆਪਣੀ ਫੌਜ ਨੂੰ ਪਿਛੇ ਲਗਾ ਕੇ ਭਜ ਪਈ। (ਇਹ ਵੇਖ ਕੇ ਵੈਰੀ ਦਲ ਨੇ ਪਿਛਾ ਕੀਤਾ)
ਹੋਪਛੇਪਖਰਿਯਾਪਰੈਤੁਰੰਗਨਚਾਇਕੈ॥੨੦॥
ਘੋੜਿਆਂ ਨੂੰ ਨਚਾਉਂਦੇ ਹੋਏ ਘੋੜ-ਸਵਾਰ ਖਾਈ ਵਿਚ ਡਿਗ ਕੇ (ਸੂਲਾਂ ਨਾਲ) ਪਛੇ ਗਏ ॥੨੦॥
ਦੋਹਰਾ॥
ਦੋਹਰਾ:
ਏਕਬਾਰਸੋਰਹਸਹਸਸ੍ਵਾਰਜੁਝੇਬਰਬੀਰ॥
ਇਕੋ ਵਾਰ ਹੀ ਸੋਲਹਾਂ ਹਜ਼ਾਰ ਸੂਰਮੇ ਸਵਾਰ ਜੂਝ ਮਰੇ।
ਬਹੁਰਿਆਨਿਅਬਲਾਪਰੀਹਨੇਤੁਪਕਕੈਤੀਰ॥੨੧॥
ਰਾਣੀ ਫਿਰ ਆ ਪਈ ਅਤੇ ਬੰਦੂਕਾਂ ਅਤੇ ਤੀਰਾਂ ਨਾਲ (ਬਾਕੀ ਬਚੇ ਹੋਇਆਂ ਨੂੰ) ਮਾਰ ਮੁਕਾਇਆ ॥੨੧॥
ਅੜਿਲ॥
ਅੜਿਲ:
ਜਬੈਸਪਤਵੌਦਿਵਸਪਹੂਚਿਯੋਆਇਕਰਿ॥
ਜਦੋਂ ਸੱਤਵਾਂ ਦਿਨ ਆਣ ਪਹੁੰਚਿਆ
ਸਭਪਕਵਾਨਨਮੌਦਈਜਹਰਡਰਾਇਕਰਿ॥
ਤਾਂ ਸਾਰਿਆਂ ਖਾਣਿਆਂ ਵਿਚ ਜ਼ਹਿਰ ਮਿਲਾ ਦਿੱਤੀ।
ਖਲਨਖੰਡਕਛੁਚਿਰਲੌਲੋਹਬਜਾਇਕੈ॥
ਕੁਝ ਚਿਰ ਲਈ ਵੈਰੀਆਂ ਨਾਲ ਯੁੱਧ ਕਰ ਕੇ ਅਤੇ (ਉਨ੍ਹਾਂ ਨੂੰ) ਖੰਡ ਖੰਡ ਕਰ ਕੇ
ਹੋਔਰਠੌਰਚਲਿਗਈਨਿਸਾਨੁਦਿਵਾਇਕੈ॥੨੨॥
ਫਿਰ ਨਗਾਰਾ ਵਜਾ ਕੇ ਦੂਜੇ ਪਾਸੇ ਚਲੀ ਗਈ ॥੨੨॥
ਮਾਰਿਪਰਨਿਤੇਰਹੀਸਿਪਾਹਿਨਯੌਕਿਯੋ॥
ਜਦ ਲੜਾਈ ਰੁਕੀ ਤਾਂ (ਵੈਰੀ ਦਲ ਦੇ) ਸਿਪਾਹੀਆਂ ਨੇ ਇਸ ਤਰ੍ਹਾਂ ਕੀਤਾ
ਸਰਕਿਸਰਕਿਕਰਸਕਤਿਨਿਕਰਤਿਹਕੋਲਿਯੋ॥
ਕਿ ਸਰਕ ਸਰਕ ਕੇ ਅਤੇ ਬਰਛੀਆਂ ਹੱਥ ਵਿਚ ਲੈ ਕੇ
ਝੂਮਿਪਰੇਚਹੂੰਓਰਦੁਰਗਕੇਦੁਆਰਪਰ॥
ਸਾਰਿਆਂ ਪਾਸਿਆਂ ਤੋਂ ਕਿਲ੍ਹੇ ਦੇ ਦਰਵਾਜ਼ੇ ਵਲ ਟੁਟ ਪਏ।
ਹੋਲਈਮਿਠਾਈਛੀਨਿਗਠਰਿਯੈਬਾਧਿਕਰਿ॥੨੩॥
(ਉਥੋਂ) ਮਠਿਆਈ ਖੋਹ ਕੇ ਗੰਢਾਂ ਬੰਨ੍ਹ ਲਈਆਂ ॥੨੩॥
ਦੋਹਰਾ॥
ਦੋਹਰਾ:
ਬੈਠਿਬੈਠਿਸੋਸੋਪੁਰਖਜੋਜੋਮਿਠਾਈਖਾਹਿ॥
(ਉਥੇ) ਜੋ ਜੋ ਆਦਮੀ ਬੈਠ ਬੈਠ ਕੇ ਮਠਿਆਈ ਖਾਂਦਾ ਸੀ,
ਮਦਬਿਖੁਕੇਤਿਨਤਨਚਰੈਤੁਰਤੁਤਰਫਿਮਰਿਜਾਹਿ॥੨੪॥
ਉਸ ਦੇ ਸ਼ਰੀਰ ਨੂੰ ਜ਼ਹਿਰ ਦੀ ਮਸਤੀ ਚੜ੍ਹ ਜਾਂਦੀ ਅਤੇ ਤੁਰਤ ਤੜਫ ਤੜਫ ਕੇ ਮਰ ਜਾਂਦਾ ॥੨੪॥
ਚਾਰਿਪਾਚਘਟਿਕਾਬਿਤੇਬਾਲਪਰੀਅਸਿਧਾਰ॥
ਚਾਰ ਪੰਜ ਘੜੀਆਂ ਬੀਤਣ ਤੇ ਰਾਣੀ ਤਲਵਾਰ ਧਾਰਨ ਕਰ ਕੇ ਟੁਟ ਕੇ ਪੈ ਗਈ
ਜੋਬਿਖੁਤੇਘੂਮਤਹੁਤੇਸਭਹੀਦਏਸੰਘਾਰਿ॥੨੫॥
ਅਤੇ ਜੋ ਜ਼ਹਿਰ (ਦੇ ਅਸਰ ਕਰ ਕੇ) ਘੁਮੇਰੀਆਂ ਖਾਂਦੇ ਪਏ ਸਨ, ਉਨ੍ਹਾਂ ਸਾਰਿਆਂ ਨੂੰ ਮਾਰ ਦਿੱਤਾ ॥੨੫॥
ਅੜਿਲ॥
ਅੜਿਲ:
ਬਹੁਰਿਮਿਲਨਤ੍ਰਿਯਬਦ੍ਯੋਸੁਦੂਤਪਠਾਇਕੈ॥
ਫਿਰ ਇਸਤਰੀ ਨੇ ਦੂਤ ਭੇਜ ਕੇ ਮੇਲ ਮਿਲਾਪ ਦੀ ਵਿਵਸਥਾ ਕੀਤੀ
ਚਲੀਆਪਨੀਆਛੀਅਨੀਬਨਾਇਕੈ॥
ਅਤੇ ਆਪ ਚੰਗੀ ਸੈਨਾ ਤਿਆਰ ਕਰ ਕੇ ਚਲ ਪਈ।
ਤੁਪਕਚੋਟਕੋਜਬੈਸੈਨਲਾਘਤਭਈ॥
ਜਦੋਂ ਬੰਦੂਕਾਂ ਦੀ ਮਾਰ ਤੋਂ ਸੈਨਾ ਪਰੇ ਲੰਘ ਗਈ,
ਹੋਪਰੀਤੁਰੰਗਧਵਾਇਕ੍ਰਿਪਾਨੈਕਢਿਲਈ॥੨੬॥
ਤਾਂ ਕ੍ਰਿਪਾਨਾਂ ਕਢ ਕੇ ਅਤੇ ਘੋੜੇ ਭਜਾ ਕੇ (ਵੈਰੀ ਦਲ ਉਤੇ) ਟੁੱਟ ਕੇ ਪੈ ਗਈ ॥੨੬॥
ਦੋਹਰਾ॥
ਦੋਹਰਾ:
ਸਭਰਾਜਨਕੌਮਾਰਿਕੈਸੈਨਾਦਈਖਪਾਇ॥
ਸਾਰਿਆਂ ਰਾਜਿਆਂ ਨੂੰ ਮਾਰ ਕੇ (ਉਨ੍ਹਾਂ ਦੀ) ਸੈਨਾ ਨੂੰ ਨਸ਼ਟ ਕਰ ਦਿੱਤਾ
ਜੀਤਿਜੁਧਗ੍ਰਿਹਕੋਗਈਜੈਦੁੰਦਭੀਬਜਾਇ॥੨੭॥
ਅਤੇ ਜਿਤ ਦਾ ਧੌਂਸਾ ਵਜਾਉਂਦੀ ਹੋਈ ਯੁੱਧ ਜਿਤ ਕੇ ਘਰ ਨੂੰ (ਪਰਤ) ਗਈ ॥੨੭॥
ਤਾਹੀਤੇਜਗਤੇਸਨ੍ਰਿਪਸੀਖੇਚਰਿਤਅਨੇਕ॥
ਉਸੇ ਤੋਂ ਜਗਤ ਦੇ ਸੁਆਮੀ ਰਾਜਿਆਂ ਨੇ ਅਨੇਕ ਚਰਿਤ੍ਰ ਸਿਖੇ।
ਸਾਹਿਜਹਾਕੇਬੀਰਸਭਚੁਨਿਚੁਨਿਮਾਰੇਏਕ॥੨੮॥
(ਉਸ ਨੇ) ਸ਼ਾਹਜਹਾਨ ਦੇ ਇਕ ਇਕ ਸੂਰਮੇ ਨੂੰ ਚੁਣ ਚੁਣ ਕੇ ਮਾਰਿਆ ॥੨੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਚਾਰਚਰਿਤ੍ਰਸਮਾਪਤਮਸਤੁਸੁਭਮਸਤੁ॥੨੦੪॥੩੮੫੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੪॥੩੮੫੮॥ ਚਲਦਾ॥
ਚੌਪਈ॥
ਚੌਪਈ:
ਭੂਪਬਡੀਗੁਜਰਾਤਬਖਨਿਯਤ॥
ਵੱਡੀ ਗੁਜਰਾਤ ਦਾ ਇਕ ਰਾਜਾ ਦਸਿਆ ਜਾਂਦਾ ਸੀ।
ਬਿਜੈਕੁਅਰਿਤਾਕੀਤ੍ਰਿਯਜਨਿਯਤ॥
ਉਸ ਦੀ ਇਸਤਰੀ ਦਾ ਨਾਂ ਬਿਜੈ ਕੁਅਰਿ ਜਾਣਿਆ ਜਾਂਦਾ ਸੀ।
ਛਤ੍ਰੀਏਕਤਹਾਬਡਭਾਗੀ॥
ਉਥੇ ਇਕ ਵਡਭਾਗੀ ਛਤ੍ਰੀ ਰਹਿੰਦਾ ਸੀ।
ਤਾਤਨਦ੍ਰਿਸਟਿਕੁਅਰਿਕੀਲਾਗੀ॥੧॥
ਉਸ ਨਾਲ ਕੁਮਾਰੀ ਦੀਆਂ ਅੱਖਾਂ ਲੜ ਗਈਆਂ ॥੧॥
ਅੜਿਲ॥
ਅੜਿਲ:
ਰੈਨਿਪਰੀਤਾਕੋਤ੍ਰਿਯਲਯੋਬੁਲਾਇਕੈ॥
ਰਾਤ ਪੈਣ ਤੇ ਇਸਤਰੀ ਨੇ ਉਸ ਨੂੰ ਬੁਲਾ ਲਿਆ
ਰਤਿਮਾਨੀਚਿਰਲੌਅਤਿਰੁਚਉਪਜਾਇਕੈ॥
ਅਤੇ ਰੁਚੀ ਪੂਰਵਕ ਉਸ ਨਾਲ ਚਿਰ ਤਕ ਰਤੀ-ਕ੍ਰੀੜਾ ਕੀਤੀ।
ਲਪਟਿਲਪਟਿਉਰਜਾਇਨਛੋਰਿਯੋਭਾਵਈ॥
(ਉਸ ਨੂੰ) ਲਿਪਟ ਲਿਪਟ ਕੇ ਛਾਤੀ ਨਾਲ ਲਗਾਉਂਦੀ ਅਤੇ ਛਡਿਆ ਜਾਣਾ ਚੰਗਾ ਨਾ ਲਗਦਾ।