GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1096
Display Settings
ਹੋਭਾਤਿਭਾਤਿਕੇਆਸਨਕਰਤਸੁਹਾਵਈ॥੨॥
(ਉਹ) ਭਾਂਤ ਭਾਂਤ ਦੇ ਆਸਣ ਕਰਦੀ ਹੋਈ ਸੁਹਾਵਣੀ ਲਗ ਰਹੀ ਸੀ ॥੨॥
ਦੋਹਰਾ
ਦੋਹਰਾ:
ਰਾਨੀਮੀਤਹਿਸੰਗਲੈਬਾਗਹਿਗਈਲਵਾਇ
ਰਾਣੀ ਮਿਤਰ ਨੂੰ ਨਾਲ ਲੈ ਕੇ ਬਾਗ਼ ਵਿਚ ਗਈ
ਕਾਮਭੋਗਤਾਸੋਕਰਿਯੋਹ੍ਰਿਦੈਹਰਖਉਪਜਾਇ॥੩॥
ਅਤੇ ਹਿਰਦੇ ਵਿਚ ਖ਼ੁਸ਼ ਹੋ ਕੇ ਉਸ ਨਾਲ ਕਾਮ ਭੋਗ ਕੀਤਾ ॥੩॥
ਜਹਾਬਾਗਮੋਜਾਰਸੌਰਾਨੀਰਮਤਬਨਾਇ
ਬਾਗ਼ ਵਿਚ ਜਿਥੇ ਰਾਣੀ ਯਾਰ ਨਾਲ ਰਮਣ ਕਰ ਰਹੀ ਸੀ,
ਤਾਕੋਨ੍ਰਿਪਕੌਤਕਨਮਿਤਿਤਹਹੀਨਿਕਸਿਯੋਆਇ॥੪॥
ਤਾਂ ਉਧਰ ਨੂੰ ਰਾਜਾ ਕੌਤਕ ਵਸ ਆ ਨਿਕਲਿਆ ॥੪॥
ਚੌਪਈ
ਚੌਪਈ:
ਲਖਿਰਾਜਾਰਾਨੀਡਰਪਾਨੀ
ਰਾਜੇ ਨੂੰ ਵੇਖ ਕੇ ਰਾਣੀ ਡਰ ਗਈ
ਮਿਤ੍ਰਪਏਇਹਭਾਤਿਬਖਾਨੀ
ਅਤੇ ਮਿਤਰ ਪ੍ਰਤਿ ਕਹਿਣ ਲਗੀ।
ਮੇਰੀਕਹੀਚਿਤਮੈਧਰਿਯਹੁ
ਮੇਰੀ ਗੱਲ ਮਨ ਵਿਚ ਧਾਰਨ ਕਰ
ਮੂੜਰਾਵਤੇਨੈਕੁਡਰਿਯਹੁ॥੫॥
ਅਤੇ ਮੂਰਖ ਰਾਜੇ ਤੋਂ ਜ਼ਰਾ ਵੀ ਨਾ ਡਰ ॥੫॥
ਅੜਿਲ
ਅੜਿਲ:
ਇਕਗਡਹਾਮੈਦਯੋਜਾਰਕੋਡਾਰਿਕੈ
ਉਸ ਨੇ ਯਾਰ ਨੂੰ ਇਕ ਟੋਏ ਵਿਚ ਸੁਟ ਦਿੱਤਾ
ਤਖਤਾਪਰਬਾਘੰਬਰਡਾਰਿਸੁਧਾਰਿਕੈ
ਅਤੇ (ਉਸ ਉਤੇ) ਤਖ਼ਤਾ ਰਖ ਕੇ ਉਸ ਉਪਰ ਚੰਗੀ ਤਰ੍ਹਾਂ ਨਾਲ ਸ਼ੇਰ ਦੀ ਖਲ੍ਹ ਵਿਛਾ ਦਿੱਤੀ।
ਆਪੁਜੋਗਕੋਭੇਸਬਹਿਠੀਤਹਾਧਰ
ਆਪ ਜੋਗ ਦਾ ਭੇਸ ਬਣਾ ਕੇ ਉਪਰ ਬੈਠ ਗਈ।
ਹੋਰਾਵਚਲਿਯੋਦਿਯਜਾਨਆਨ੍ਰਯੋਦ੍ਰਿਸਟਿਤਰ॥੬॥
ਰਾਜੇ ਨੂੰ ਚਲਣ ਦਿੱਤਾ ਅਤੇ (ਉਸ ਨੂੰ) ਦ੍ਰਿਸ਼ਟੀ ਹੇਠ ਨਾ ਲਿਆਂਦਾ ॥੬॥
ਰਾਇਨਿਰਖਿਤਿਹਰੂਪਚਕ੍ਰਿਤਚਿਤਮੈਭਯੋ
ਰਾਜਾ ਉਸ ਦਾ ਰੂਪ ਵੇਖ ਕੇ ਚਿਤ ਵਿਚ ਹੈਰਾਨ ਹੋ ਗਿਆ
ਕਵਨਦੇਸਕੋਏਸਭਯੋਜੋਗੀਕਹਿਯੋ
ਅਤੇ ਕਹਿਣ ਲਗਾ ਕਿ ਕਿਹੜੇ ਦੇਸ ਦਾ ਰਾਜਾ ਜੋਗੀ ਹੋ ਗਿਆ ਹੈ।
ਯਾਕੇਦੋਨੋਪਾਇਨਪਰਿਯੈਜਾਇਕੈ
ਇਸ ਦੇ ਦੋਹਾਂ ਪੈਰਾਂ ਉਤੇ ਪੈਣਾ ਚਾਹੀਦਾ ਹੈ
ਹੋਆਇਸੁਕੌਲਈਐਚਿਤਬਿਰਮਾਇਕੈ॥੭॥
ਅਤੇ ਇਸ ਦਾ ਮਨ ਪ੍ਰਸੰਨ ਕਰ ਕੇ ਆਗਿਆ (ਭਾਵ ਅਸੀਸ) ਲੈਣੀ ਚਾਹੀਦੀ ਹੈ ॥੭॥
ਚੌਪਈ
ਚੌਪਈ:
ਜਬਰਾਜਾਤਾਕੇਢਿਗਆਯੋ
ਜਦ ਰਾਜਾ ਉਸ ਕੋਲ ਆਇਆ,
ਜੋਗੀਉਠਿਯੋਬੈਨਸੁਨਾਇਯੋ
ਤਾਂ ਜੋਗੀ ਨਾ ਉਠਿਆ ਅਤੇ ਨਾ ਹੀ ਬੋਲਿਆ।
ਇਹਦਿਸਿਤੇਉਹਿਦਿਸਿਪ੍ਰਭਗਯੋ
ਰਾਜਾ ਇਸ ਪਾਸੇ ਤੋਂ ਉਸ ਪਾਸੇ ਵਲ ਗਿਆ।
ਤਬਰਾਜੈਸੁਜੋਰਕਰਲਯੋ॥੮॥
(ਜਦ ਜੋਗੀ ਕੁਝ ਨਾ ਬੋਲਿਆ) ਤਦ ਰਾਜੇ ਨੇ ਹੱਥ ਜੋੜ ਲਏ ॥੮॥
ਨਮਸਕਾਰਜਬਤਿਹਨ੍ਰਿਪਕਿਯੋ
ਰਾਜੇ ਨੇ ਜਦ ਉਸ ਨੂੰ ਪ੍ਰਨਾਮ ਕੀਤਾ,
ਤਬਜੋਗੀਮੁਖਫੇਰਿਸੁਲਿਯੋ
ਤਦ ਜੋਗੀ ਨੇ ਮੁਖ ਫੇਰ ਲਿਆ।
ਜਿਹਜਿਹਦਿਸਿਰਾਜਾਚਲਿਆਵੈ
ਜਿਸ ਜਿਸ ਪਾਸੇ ਵਲ ਰਾਜਾ ਚਲ ਕੇ ਆਉਂਦਾ,
ਤਹਤਹਤੇਤ੍ਰਿਯਆਖਿਚੁਰਾਵੈ॥੯॥
ਉਸ ਉਸ ਪਾਸੇ ਵਲੋਂ ਇਸਤਰੀ (ਜੋਗੀ) ਅੱਖ ਬਚਾ ਲੈਂਦੀ ॥੯॥
ਯਹਗਤਿਦੇਖਿਨ੍ਰਿਪਤਿਚਕਿਰਹਿਯੋ
ਇਹ ਹਾਲਤ ਵੇਖ ਕੇ ਰਾਜਾ ਹੈਰਾਨ ਰਹਿ ਗਿਆ
ਧੰਨਿਧੰਨਿਮਨਮੈਤਿਹਕਹਿਯੋ
ਅਤੇ ਮਨ ਵਿਚ ਜੋਗੀ ਨੂੰ ਧੰਨ ਧੰਨ ਕਹਿਣ ਲਗਾ।
ਯਹਮੋਰੀਪਰਵਾਹਿਰਾਖੈ
ਇਹ ਮੇਰੀ ਪਰਵਾਹ ਨਹੀਂ ਕਰਦਾ,
ਤਾਤੇਮੋਹਿਮੁਖਤੇਭਾਖੇ॥੧੦॥
ਇਸ ਲਈ ਮੈਨੂੰ ਮੁਖ ਤੋਂ ਕੁਝ ਨਹੀਂ ਬੋਲਦਾ ॥੧੦॥
ਅਨਿਕਜਤਨਰਾਜਾਕਰਿਹਾਰਿਯੋ
ਰਾਜਾ ਅਨੇਕ ਯਤਨ ਕਰ ਕੇ ਹਾਰ ਗਿਆ,
ਕ੍ਯੋਹੂੰਨਹਿਰਾਨੀਯਹਿਨਿਹਾਰਿਯੋ
ਪਰ ਕਿਸੇ ਤਰ੍ਹਾਂ ਰਾਣੀ ਨੇ ਨਾ ਵੇਖਿਆ।
ਕਰਤਕਰਤਇਕਬਚਨਬਖਾਨੋ
ਕਰਦਿਆਂ ਕਰਦਿਆਂ (ਆਖਿਰ ਰਾਣੀ ਨੇ) ਮੂਹੋਂ ਇਕ ਬੋਲ ਕਿਹਾ,
ਮੂਰਖਰਾਵਬੋਲਿਪਛਾਨੋ॥੧੧॥
ਪਰ ਮੂਰਖ ਰਾਜਾ ਬੋਲ ਨਾ ਪਛਾਣ ਸਕਿਆ ॥੧੧॥
ਬਾਤੈਸੌਨ੍ਰਿਪਸੋਕੋਊਕਰੈ
ਰਾਜੇ ਨਾਲ ਉਹੀ ਗੱਲ ਕਰੇ
ਜੋਇਛਾਧੰਨਕੀਮਨਧਰੈ
ਜੋ ਮਨ ਵਿਚ ਧਨ ਦੀ ਇੱਛਾ ਰਖਦਾ ਹੋਵੇ।
ਰਾਵਰੰਕਹਮਕਛੂਜਾਨੈ
ਅਸੀਂ ਰਾਜੇ ਅਤੇ ਰੰਕ (ਨਿਰਧਨ) ਨੂੰ ਕੁਝ ਨਹੀਂ ਜਾਣਦੇ,
ਏਕੈਹਰਿਕੋਨਾਮਪਛਾਨੈ॥੧੨॥
(ਬਸ) ਇਕੋ ਹਰੀ ਦਾ ਨਾਮ ਹੀ ਪਛਾਣਦੇ ਹਾਂ ॥੧੨॥
ਬਾਤੈਕਰਤਨਿਸਾਪਰਿਗਈ
ਗੱਲਾਂ ਕਰਦਿਆਂ ਕਰਦਿਆਂ ਰਾਤ ਪੈ ਗਈ।
ਨ੍ਰਿਪਸਭਸੈਨਬਿਦਾਕਰਦਈ
ਰਾਜੇ ਨੇ ਸਾਰੀ ਸੈਨਾ ਭੇਜ ਦਿੱਤੀ।
ਹ੍ਵੈਏਕਲਰਹਿਯੋਤਹਸੋਈ
ਉਥੇ ਉਹ ਇਕਲਾ ਹੀ ਰਹਿ ਗਿਆ
ਚਿੰਤਾਕਰਤਅਰਧਨਿਸਿਖੋਈ॥੧੩॥
ਅਤੇ ਚਿੰਤਾ ਕਰਦਿਆਂ (ਭਾਵ ਸੋਚਦਿਆਂ) ਅੱਧੀ ਰਾਤ ਬੀਤ ਗਈ ॥੧੩॥
ਅੜਿਲ
ਅੜਿਲ:
ਸੋਇਨ੍ਰਿਪਤਿਲਹਿਗਯੋਤ੍ਰਿਯਮੀਤਹਿਉਚਰਿਯੋ
ਜਦੋਂ ਰਾਜੇ ਨੂੰ ਰਾਣੀ ਨੇ ਸੁੱਤਾ ਹੋਇਆ ਵੇਖ ਲਿਆ ਤਾਂ ਮਿਤਰ ਨੂੰ ਸਦਿਆ।
ਕਰਭੇਟੂੰਬਿਜਗਾਇਭੋਗਬਹੁਬਿਧਿਕਰਿਯੋ
ਉਸ ਨੂੰ ਹੱਥ ਨਾਲ ਟੁੰਬ ਕੇ ਜਗਾਇਆ ਅਤੇ ਬਹੁਤ ਤਰ੍ਹਾਂ ਨਾਲ ਭੋਗ ਕੀਤਾ।