ਜਾਤਤਹਾਤੇਭਏਯਹੈਲਿਖਿਖਾਤਪਰ॥
ਟੋਏ ਉਤੇ ਇਹ ਲਿਖ ਕੇ ਦੋਵੇਂ ਉਥੋਂ ਚਲੇ ਗਏ
ਹੋਸ੍ਵਰਗਦੇਖਿਭੂਅਦੇਖਿਸੁਗਏਪਤਾਰਤਰ॥੧੪॥
ਕਿ ਸਵਰਗ ਅਤੇ ਧਰਤੀ ਨੂੰ ਵੇਖ ਕੇ ਹੇਠਾਂ ਪਾਤਾਲ ਲੋਕ ਜਾ ਰਹੇ ਹਾਂ ॥੧੪॥
ਚੌਪਈ॥
ਚੌਪਈ:
ਭਈਪ੍ਰਾਤਰਾਜਾਸੁਧਿਲਯੋ॥
ਸਵੇਰ ਹੋਈ, ਤਾਂ ਰਾਜਾ ਨੂੰ ਜਾਗ ਆਈ।
ਤਿਨੈਨਤਹਾਬਿਲੋਕਤਭਯੋ॥
(ਉਸ ਨੇ) ਉਸ (ਜੋਗੀ) ਨੂੰ ਉਥੇ ਨਾ ਵੇਖਿਆ।
ਗਡਹਾਪਰਕੋਲਿਖ੍ਯੋਨਿਹਾਰਿਯੋ॥
ਟੋਏ ਉਪਰ ਕੁਝ ਲਿਖਿਆ ਵੇਖਿਆ
ਮੰਤ੍ਰਿਨਜੁਤਿਇਹਭਾਤਿਬਿਚਾਰਿਯੋ॥੧੫॥
ਅਤੇ ਮੰਤ੍ਰੀਆਂ ਨਾਲ ਇਸ ਤਰ੍ਹਾਂ ਵਿਚਾਰ ਕੀਤਾ ॥੧੫॥
ਦੋਹਰਾ॥
ਦੋਹਰਾ:
ਯਾਜੋਗੀਸ੍ਵਰਲੋਕਲਖਿਬਹੁਰਿਲਖ੍ਯੋਯਹਲੋਕ॥
ਇਸ ਜੋਗੀ ਨੇ (ਸਵਰਗ) ਲੋਕ ਵੇਖ ਕੇ ਫਿਰ ਇਹ ਲੋਕ ਵੇਖਿਆ ਹੈ।
ਅਬਪਤਾਰਦੇਖਨਗਯੋਹ੍ਵੈਕੈਹ੍ਰਿਦੈਨਿਸੋਕ॥੧੬॥
ਹੁਣ ਨਿਸਚਿੰਤ ਹੋ ਕੇ ਪਾਤਾਲ (ਲੋਕ) ਵੇਖਣ ਲਈ ਗਿਆ ਹੈ ॥੧੬॥
ਚੌਪਈ॥
ਚੌਪਈ:
ਸਿਧ੍ਰਯਸਿਧ੍ਰਯਸਭਤਾਹਿਉਚਾਰੈ॥
ਸਭ ਉਸ ਨੂੰ 'ਸਿੱਧ ਸਿੱਧ' ਕਹਿਣ ਲਗੇ।
ਭੇਦਅਭੇਦਨਮੂੜਬਿਚਾਰੈ॥
(ਕਿਸੇ ਵੀ) ਮੂਰਖ ਨੇ ਭੇਦ ਨੂੰ ਨਾ ਵਿਚਾਰਿਆ।
ਇਹਚਰਿਤ੍ਰਤ੍ਰਿਯਜਾਰਬਚਾਯੋ॥
ਇਹ ਚਰਿਤ੍ਰ ਖੇਡ ਕੇ ਇਸਤਰੀ ਨੇ ਯਾਰ ਨੂੰ ਬਚਾ ਲਿਆ
ਰਾਜਾਤੇਗਡਹਾਪੂਜਾਯੋ॥੧੭॥
ਅਤੇ ਰਾਜੇ ਤੋਂ ਟੋਏ ਦੀ ਪੂਜਾ ਕਰਾਈ ॥੧੭॥
ਗਡਹਾਕੀਪੂਜਾਨ੍ਰਿਪਕਰੈ॥
ਰਾਜਾ ਟੋਏ ਦੀ ਪੂਜਾ ਕਰਨ ਲਗਿਆ
ਤਾਕੀਬਾਤਨਚਿਤਮੈਧਰੈ॥
ਅਤੇ ਉਸ ਦੀਆਂ ਗੱਲਾਂ ਨੂੰ ਮਨ ਵਿਚ ਨਾ ਧਾਰਿਆ।
ਸ੍ਵਰਗਛੋਰਿਜੋਪਯਾਰਸਿਧਾਰੋ॥
(ਜੋ) ਸਵਰਗ ਲੋਕ ਨੂੰ ਛਡ ਕੇ ਪਾਤਾਲ ਲੋਕ ਨੂੰ ਗਿਆ ਹੈ,
ਨਮਸਕਾਰਹੈਤਾਹਿਹਮਾਰੋ॥੧੮॥
ਉਸ ਨੂੰ ਮੇਰਾ ਪ੍ਰਨਾਮ ਹੈ ॥੧੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਪਾਚਚਰਿਤ੍ਰਸਮਾਪਤਮਸਤੁਸੁਭਮਸਤੁ॥੨੦੫॥੩੮੭੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੫॥੩੮੭੬॥ ਚਲਦਾ॥
ਚੌਪਈ॥
ਚੌਪਈ:
ਸੁਘਰਾਵਤੀਨਗਰਇਕਸੁਨਾ॥
ਸੁਘਰਾਵਤੀ ਨਾਂ ਦਾ ਇਕ ਸ਼ਹਿਰ ਸੁਣੀਂਦਾ ਸੀ
ਸਿੰਘਬਿਸੇਸ੍ਵਰਰਾਵਬਹੁਗੁਨਾ॥
(ਜਿਥੋਂ ਦਾ) ਬਿਸ਼ੇਸ੍ਵਰ ਸਿੰਘ ਨਾਂ ਦਾ ਬਹੁਤ ਗੁਣਵਾਨ ਰਾਜਾ ਸੀ।
ਇਸਕਮਤੀਤਾਕੀਬਰਨਾਰੀ॥
ਇਸ਼ਕ ਮਤੀ ਉਸ ਦੀ ਸੁੰਦਰ ਰਾਣੀ ਸੀ।
ਖੋਜਿਲੋਕਚੌਦਹੂੰਨਿਕਾਰੀ॥੧॥
(ਮਾਨੋ) ਚੌਦਾਂ ਲੋਕਾਂ ਵਿਚੋਂ ਖੋਜ ਕੇ ਲਿਆਂਦੀ ਹੋਵੇ ॥੧॥
ਦੋਹਰਾ॥
ਦੋਹਰਾ:
ਅਪ੍ਰਮਾਨਤਾਕੀਪ੍ਰਭਾਜਲਥਲਰਹੀਸਮਾਇ॥
ਉਸ ਦੀ ਅਨੂਪਮ ਸੁੰਦਰਤਾ ਜਲ ਥਲ ਵਿਚ ਸਮਾਈ ਹੋਈ ਸੀ।
ਸੁਰੀਆਸੁਰੀਕਿੰਨ੍ਰਨੀਹੇਰਿਰਹਤਸਿਰਨ੍ਯਾਇ॥੨॥
(ਉਸ ਨੂੰ) ਵੇਖ ਕੇ ਦੇਵ-ਇਸਤਰੀਆਂ, ਦੈਂਤ-ਇਸਤਰੀਆਂ ਅਤੇ ਕਿੰਨਰ-ਇਸਤਰੀਆਂ ਸਿਰ ਝੁਕਾਉਂਦੀਆਂ ਸਨ ॥੨॥
ਅੜਿਲ॥
ਅੜਿਲ:
ਨੌਜੋਬਨਰਾਇਕਸੁਤਸਾਹੁਨਿਹਾਰਿਯੋ॥
ਉਸ ਨੇ ਸ਼ਾਹ ਦੇ ਇਕ ਪੁੱਤਰ ਨੌਜੋਬਨ ਰਾਇ ਨੂੰ ਵੇਖਿਆ।
ਰਮੌਤਵਨਕੇਸੰਗਿਇਹਭਾਤਿਬਿਚਾਰਿਯੋ॥
(ਅਤੇ ਮਨ ਵਿਚ) ਇਸ ਤਰ੍ਹਾਂ ਵਿਚਾਰ ਬਣਾਇਆ ਕਿ ਉਸ ਨਾਲ ਰਮਣ ਕੀਤਾ ਜਾਏ।
ਪਠੇਅਲੀਇਕਲੀਨੋਭਵਨਬੁਲਾਇਕੈ॥
ਇਕ ਸਹੇਲੀ ਭੇਜ ਕੇ ਉਸ ਨੂੰ ਭਵਨ ਵਿਚ ਬੁਲਾ ਲਿਆ
ਹੋਰੀਤਿਪ੍ਰੀਤਿਕੀਕਰੀਹਰਖਉਪਜਾਇਕੈ॥੩॥
ਅਤੇ ਉਸ ਨਾਲ ਆਨੰਦ ਪੂਰਵਕ ਪ੍ਰੀਤ ਦੀ ਰੀਤ ਨੂੰ ਨਿਭਾਇਆ ॥੩॥
ਭਾਤਿਭਾਤਿਮਿਤਵਾਕੋਗਰੇਲਗਾਇਯੋ॥
(ਉਸ ਨੇ) ਤਰ੍ਹਾਂ ਤਰ੍ਹਾਂ ਨਾਲ ਮਿਤਰ ਨੂੰ ਗਲੇ ਨਾਲ ਲਗਾਇਆ
ਲਪਟਿਲਪਟਿਕਰਿਕਾਮਕੇਲਉਪਜਾਇਯੋ॥
ਅਤੇ ਲਿਪਟ ਲਿਪਟ ਕੇ ਕਾਮ-ਕ੍ਰੀੜਾ ਕੀਤੀ।
ਆਸਨਚੁੰਬਨਬਹੁਬਿਧਿਕਰੇਬਨਾਇਕੈ॥
ਬੁਹੁਤ ਤਰ੍ਹਾਂ ਨਾਲ ਚੁੰਬਨ ਲਏ ਅਤੇ ਆਸਣ ਕੀਤੇ।
ਹੋਨਿਜੁਪ੍ਰੀਤਮਕੇਚਿਤਕੋਲਯੋਲੁਭਾਇਕੈ॥੪॥
ਇਸ ਤਰ੍ਹਾਂ ਅਪਣੇ ਮਿਤਰ ਦਾ ਚਿਤ ਲੁਭਾ ਲਿਆ ॥੪॥
ਹਾਵਭਾਵਬਹੁਤਭਾਤਿਦਿਖਾਏਮੀਤਕੋ॥
(ਉਸ ਨੇ) ਮਿਤਰ ਨੂੰ ਬਹੁਤ ਹਾਵ ਭਾਵ ਵਿਖਾਏ
ਛਿਨਭੀਤਰਿਬਸਿਕਿਯੋਤਵਨਕੇਚੀਤਕੋ॥
ਅਤੇ ਛਿਣ ਭਰ ਵਿਚ ਉਸ ਦੇ ਚਿਤ ਨੂੰ ਕਾਬੂ ਕਰ ਲਿਆ।
ਲਪਟਿਲਪਟਿਲਲਤਾਉਰਗਈਬਨਾਇਕੈ॥
ਇਸਤਰੀ ਲਿਪਟ ਲਿਪਟ ਕੇ ਚੰਗੀ ਤਰ੍ਹਾਂ ਉਸ ਦੇ ਗਲ ਲਗੀ।
ਹੋਸ੍ਰੀਨਵਜੋਬਨਰਾਇਲਯੋਲਲਚਾਇਕੈ॥੫॥
(ਇਸ ਤਰ੍ਹਾਂ) ਨਵਜੋਬਨ ਰਾਇ ਨੂੰ (ਆਪਣੇ ਪ੍ਰਤਿ) ਮੋਹਿਤ ਕਰ ਲਿਆ ॥੫॥
ਦੋਹਰਾ॥
ਦੋਹਰਾ:
ਰਾਵਤਜੋਬਨਿਰੈਨਿਦਿਨਇਸਕਮਤੀਕੇਸੰਗ॥
ਉਹ ਨਵਜੋਬਨ ਰਾਇ ਰਾਤ ਦਿਨ ਇਸ਼ਕ ਮਤੀ ਦੇ ਨਾਲ ਰਮਣ ਕਰਦਾ ਸੀ।
ਰਤਿਮਾਨਤਰੁਚਿਮਾਨਿਕੈਹ੍ਵੈਪ੍ਰਮੁਦਿਤਸਰਬੰਗ॥੬॥
(ਉਹ) ਰੁਚੀ ਪੂਰਵਕ ਕਾਮ-ਕ੍ਰੀੜਾ ਕਰਦਾ ਹੋਇਆ ਸਭ ਪੱਖੋਂ ਆਨੰਦਿਤ ਹੁੰਦਾ ਸੀ ॥੬॥
ਸਵੈਯਾ॥
ਸਵੈਯਾ:
ਪੌਢਿਤ੍ਰਿਯਾਕੇਪ੍ਰਜੰਕਲਲਾਕੋਲੈਸੁੰਦਰਿਗੀਤਸੁਹਾਵਤਗਾਵੈ॥
ਇਸਤਰੀ ਪ੍ਰੀਤਮ ਨਾਲ ਲੈ ਕੇ ਪਲੰਘ ਉਪਰ ਲੇਟੀ ਹੋਈ ਸੁੰਦਰ ਸੁਹਾਵਣੇ ਗੀਤ ਗਾ ਰਹੀ ਸੀ।
ਚੁੰਬਨਔਰਅਲਿੰਗਨਆਸਨਭਾਤਿਅਨੇਕਰਮੈਲਪਟਾਵੈ॥
ਅਨੇਕ ਤਰ੍ਹਾਂ ਦੇ ਚੁੰਬਨ, ਆਲਿੰਗਨ ਅਤੇ ਆਸਣ ਕਰ ਕੇ ਲਿਪਟਦੀ ਹੋਈ ਰਮਣ ਕਰ ਰਹੀ ਸੀ।
ਜੋਤ੍ਰਿਯਜੋਬਨਵੰਤਜੁਬਾਦੋਊਕਾਮਕੀਰੀਤਿਸੋਪ੍ਰੀਤੁਪਜਾਵੈ॥
ਜੇ ਇਸਤਰੀ ਜੋਬਨਵੰਤ ਸੀ (ਤਾਂ ਉਹ ਵੀ) ਜਵਾਨ ਸੀ। (ਇਸ ਲਈ) ਕਾਮ ਦੀ ਰੀਤ ਵਿਚ ਦੋਵੇਂ ਪ੍ਰੀਤ ਉਪਜਾ ਰਹੇ ਸਨ।