ਛਾਡਿਕੈਸੋਕਤ੍ਰਿਲੋਕੀਕੇਲੋਕਬਿਲੋਕਿਪ੍ਰਭਾਸਭਹੀਬਲਿਜਾਵੈ॥੭॥
ਤਿੰਨਾਂ ਲੋਕਾਂ ਦੇ ਲੋਗ ਦੁਖਾਂ ਨੂੰ ਛਡ ਕੇ (ਉਨ੍ਹਾਂ ਦੀ) ਸੁੰਦਰਤਾ ਨੂੰ ਵੇਖ ਕੇ ਬਲਿਹਾਰੇ ਜਾਂਦੇ ਸਨ ॥੭॥
ਕੋਕਕੀਰੀਤਿਸੋਪ੍ਰੀਤਿਕਰੈਸੁਭਕਾਮਕਲੋਲਅਮੋਲਕਮਾਵੈ॥
(ਉਹ) ਕੋਕ ਸ਼ਾਸਤ੍ਰ ਦੀ ਵਿਧੀ ਅਨੁਸਾਰ ਪ੍ਰੀਤ ਕਰਦੇ ਸਨ ਅਤੇ ਅਨੇਕ ਤਰ੍ਹਾਂ ਦੇ ਚੰਗੇ ਕਾਮ ਕਲੋਲ ਕਰਦੇ ਸਨ।
ਬਾਰਹਿਬਾਰਰਮੈਰੁਚਿਸੋਦੋਊਹੇਰਿਪ੍ਰਭਾਤਨਕੀਬਲਿਜਾਵੈ॥
ਦੋਵੇਂ ਬਾਰ ਬਾਰ ਰੁਚੀ ਪੂਰਵਕ ਰਮਣ ਕਰਦੇ ਸਨ। ਉਨ੍ਹਾਂ ਦੇ ਸ਼ਰੀਰਾਂ ਦੀ ਸੁੰਦਰਤਾ ਨੂੰ ਵੇਖ ਕੇ ਬਲਿਹਾਰੇ ਜਾਈਦਾ ਸੀ।
ਬੀਰੀਚਬਾਇਸਿੰਗਾਰਬਨਾਇਸੁਨੈਨਨਚਾਇਮਿਲੈਮੁਸਕਾਵੈ॥
ਪਾਨ ਚਬਾ ਕੇ, ਸ਼ਿੰਗਾਰ ਕਰ ਕੇ ਅਤੇ ਅੱਖਾਂ ਮਟਕਾ ਕੇ ਮਿਲਦੇ ਅਤੇ ਹਸਦੇ ਸਨ।
ਮਾਨਹੁਬੀਰਜੁਟੇਰਨਮੈਸਿਤਤਾਨਿਕਮਾਨਨਬਾਨਚਲਾਵੈ॥੮॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਦੋ ਸੂਰਮੇ ਰਣ ਵਿਚ ਜੁਟੇ ਹੋਣ ਅਤੇ ਤਣ ਕੇ ਕਮਾਨਾਂ ਤੋਂ ਤਿਖੇ ਤੀਰ ਚਲਾਉਂਦੇ ਹੋਣ ॥੮॥
ਚੌਪਈ॥
ਚੌਪਈ:
ਐਸੀਪ੍ਰੀਤਿਦੁਹੁਨਮੈਭਈ॥
ਦੋਹਾਂ ਵਿਚ ਅਜਿਹਾ ਪਿਆਰ ਪਿਆ
ਬਿਸਰਿਲੋਕਕੀਲਜਾਗਈ॥
ਕਿ (ਉਨ੍ਹਾਂ ਨੂੰ) ਲੋਕ ਲਾਜ ਵੀ ਭੁਲ ਗਈ।
ਨੋਖੋਨੇਹਨਿਗੋਡੋਲਾਗੋ॥
ਅਜਿਹਾ ਭੈੜਾ ਅਨੋਖਾ ਪਿਆਰ ਲਗਿਆ
ਜਾਤੇਨੀਂਦਭੂਖਿਦੋਊਭਾਗੋ॥੯॥
ਜਿਸ ਕਰ ਕੇ ਨੀਂਦਰ ਅਤੇ ਭੁਖ ਦੋਵੇਂ ਭਜ ਗਏ ॥੯॥
ਏਕਦਿਵਸਤ੍ਰਿਯਮੀਤਬੁਲਾਯੋ॥
ਇਕ ਦਿਨ ਇਸਤਰੀ ਨੇ ਮਿਤਰ ਨੂੰ ਬੁਲਾਇਆ।
ਸੋਤਸੰਗਿਸਵਤਨਿਨਤਕਾਯੋ॥
(ਉਸ ਨਾਲ) ਸੁੱਤੀ ਹੋਈ ਨੂੰ ਸੌਂਕਣਾਂ ਨੇ ਵੇਖ ਲਿਆ।
ਭੇਵਰਛਪਾਲਨਕੋਦੀਨੋ॥
(ਉਨ੍ਹਾਂ ਨੇ ਇਹ) ਭੇਦ ਪਹਿਰੇਦਾਰਾਂ ਨੂੰ ਦਿੱਤਾ।
ਤਿਨਕੋਕੋਪਆਤਮਾਕੀਨੋ॥੧੦॥
ਉਨ੍ਹਾਂ ਦੇ ਮਨ ਵਿਚ ਬਹੁਤ ਕ੍ਰੋਧ ਪੈਦਾ ਕੀਤਾ ॥੧੦॥
ਰਛਪਾਲਕ੍ਰੁਧਿਤਅਤਿਭਏ॥
ਪਹਿਰੇਦਾਰ ਬਹੁਤ ਕ੍ਰੋਧਿਤ ਹੋਏ
ਰਾਨੀਹੁਤੀਤਹੀਤੇਗਏ॥
ਅਤੇ ਜਿਥੇ ਰਾਣੀ ਸੀ, ਉਥੇ ਗਏ।
ਜਾਰਸਹਿਤਤਾਕੋਲਹਿਲੀਨੋ॥
ਉਸ ਨੂੰ ਯਾਰ ਸਹਿਤ ਪਕੜ ਲਿਆ।
ਬਿਵਤਹਨਨਦੁਹੂੰਅਨਕੌਕੀਨੋ॥੧੧॥
ਦੋਹਾਂ ਨੂੰ ਮਾਰਨ ਦੀ ਯੋਜਨਾ ਬਣਾਈ ॥੧੧॥
ਤਬਰਾਨੀਇਹਭਾਤਿਉਚਾਰੀ॥
ਤਦ ਰਾਣੀ ਨੇ ਇਸ ਤਰ੍ਹਾਂ ਕਿਹਾ,
ਸੁਨੋਰਛਕੋਬਾਤਹਮਾਰੀ॥
ਹੇ ਪਹਿਰੇਦਾਰੋ! ਮੇਰੀ ਗੱਲ ਸੁਣੋ।
ਮੀਤਮਰੇਨ੍ਰਿਪਤ੍ਰਿਯਮਰਿਜੈਹੈ॥
ਮਿਤਰ ਦੇ ਮਰਨ ਨਾਲ ਰਾਣੀ ਵੀ ਮਰ ਜਾਵੇਗੀ
ਤ੍ਰਿਯਾਮਰੈਰਾਜਾਕੋਛੈਹੈ॥੧੨॥
ਅਤੇ ਰਾਣੀ ਦੇ ਮਰਨ ਨਾਲ ਰਾਜਾ ਵੀ ਮਰ ਜਾਏਗਾ ॥੧੨॥
ਦੋਕੁਕਟਕੁਕਟੀਮੰਗਵਾਈ॥
(ਉਸ ਨੇ) ਦੋ ਕੁਕੜ ਅਤੇ ਕੁਕੜੀਆਂ ਮੰਗਵਾਈਆਂ
ਸਖਿਯਹਿਬੋਲਤਿਨੈਬਿਖੁਖ੍ਵਾਈ॥
ਅਤੇ ਸਖੀਆਂ ਨੂੰ ਕਹਿ ਕੇ ਉਨ੍ਹਾਂ ਨੂੰ ਜ਼ਹਿਰ ਖਵਾ ਦਿੱਤੀ।
ਨਿਕਟਆਪਨੈਦੁਹੁਅਨਆਨੋ॥
ਉਨ੍ਹਾਂ ਦੋਹਾਂ ਨੂੰ ਆਪਣੇ ਕੋਲ ਮੰਗਵਾ ਲਿਆ।
ਮੂੜਰਛਕਨਚਰਿਤਨਜਾਨੋ॥੧੩॥
ਪਰ ਮੂਰਖ ਪਹਿਰੇਦਾਰ ਚਰਿਤ੍ਰ ਨੂੰ ਸਮਝ ਨਾ ਸਕੇ ॥੧੩॥
ਪ੍ਰਥਮਮਾਰਿਕੁਕਟਕੋਦਯੋ॥
ਪਹਿਲਾਂ ਕੁਕੜ ਨੂੰ ਮਾਰ ਦਿੱਤਾ।
ਕੁਕਟੀਕੋਬਿਨੁਬਧਬਧਭਯੋ॥
ਕੁਕੜੀ ਬਿਨਾ ਮਾਰਿਆਂ ਹੀ ਮਰ ਗਈ।
ਬਹੁਰਿਨਾਸਕੁਕਟੀਕੋਭਯੋ॥
ਫਿਰ ਕੁਕੜੀ ਦਾ ਨਾਸ਼ ਹੋ ਗਿਆ
ਪਲਕਬਿਖੈਕੁਕਟੋਮਰਿਗਯੋ॥੧੪॥
ਅਤੇ ਛਿਣ ਭਰ ਵਿਚ ਕੁਕੜ ਵੀ ਮਰ ਗਿਆ ॥੧੪॥
ਰਾਨੀਬਾਚ॥
ਰਾਣੀ ਨੇ ਕਿਹਾ:
ਸਨਹੁਲੋਗਮੈਤੁਮੈਸੁਨਾਊ॥
ਹੇ ਲੋਕੋ! ਸੁਣੋ, ਮੈਂ ਤੁਹਾਨੂੰ ਸੁਣਾਉਂਦੀ ਹਾਂ।
ਮਿਤ੍ਰਮਰੇਮੈਪ੍ਰਾਨਗਵਾਊ॥
ਮਿਤਰ ਮਰਨ ਨਾਲ ਮੈਂ ਪ੍ਰਾਣ ਤਿਆਗ ਦਿਆਂਗੀ।
ਮੋਹਿਮਰੇਰਾਜਾਮਰਿਜੈਹੈ॥
ਮੇਰੇ ਮਰਨ ਨਾਲ ਰਾਜਾ ਮਰ ਜਾਏਗਾ।
ਤੁਮਰੇਕਹੋਹਾਥਕਾਐਹੈ॥੧੫॥
(ਦਸੋ ਭਲਾ) ਤੁਹਾਡੇ ਹੱਥ ਕੀ ਆਏਗਾ ॥੧੫॥
ਹੋਰਾਜਾਜੌਜਿਯਤਉਬਰਿਹੈ॥
ਜੇ ਰਾਜਾ ਜੀਉਂਦਾ ਰਹੇਗਾ
ਤੁਮਰੀਸਦਾਪਾਲਨਾਕਰਿਹੈ॥
ਤਾਂ ਤੁਹਾਡੀ ਸਦਾ ਪਾਲਨਾ ਕਰੇਗਾ।
ਜੋਨ੍ਰਿਪਤ੍ਰਿਯਜੁਤਸ੍ਵਰਗਸਿਧੈਹੈ॥
ਜੇ ਰਾਜਾ ਇਸਤਰੀ ਸਮੇਤ ਮਰ ਜਾਏਗਾ
ਤੁਮਧਨਤੇਵੈਜਿਯਤੇਜੈਹੈ॥੧੬॥
ਤਾਂ ਤੁਸੀਂ ਵੀ ਉਸ ਧਨ ਤੋਂ ਜੀਉਂਦੇ ਜੀ ਵਾਂਝੇ ਹੋ ਜਾਓਗੇ ॥੧੬॥
ਤਾਤੇਕ੍ਯੋਨਨਦਰਬੁਅਤਿਲੀਜੈ॥
ਇਸ ਲਈ ਤੁਸੀਂ ਕਿਉਂ ਨਾ ਅਧਿਕ ਧਨ ਲੈ ਲਵੋ
ਤਿਹੂੰਜਿਯਨਕੀਰਛਾਕੀਜੈ॥
ਅਤੇ ਤਿੰਨਾਂ ਜੀਵਾਂ ਦੀ ਰਖਿਆ ਕਰੋ।
ਜੜਨਕੁਕਟਕੋਚਰਿਤਨਿਹਾਰਿਯੋ॥
(ਉਨ੍ਹਾਂ) ਮੂਰਖਾਂ ਨੇ ਕੁਕੜਾਂ ਦਾ ਚਰਿਤ੍ਰ ਵੇਖਿਆ
ਜਾਰਸਹਿਤਰਾਨੀਯਹਿਨਮਾਰਿਯੋ॥੧੭॥
ਅਤੇ ਯਾਰ ਸਹਿਤ ਰਾਣੀ ਨੂੰ ਨਾ ਮਾਰਿਆ ॥੧੭॥
ਦੋਹਰਾ॥
ਦੋਹਰਾ:
ਇਸਕਮਤੀਇਹਛਲਭਏਕੁਕਟਕੁਕਟਿਯਹਿਘਾਇ॥
ਕੁਕੜ ਅਤੇ ਕੁਕੜੀ ਨੂੰ ਮਾਰ ਕੇ ਇਸ਼ਕ ਮਤੀ ਨੇ ਇਹ ਚਰਿਤ੍ਰ ਵਿਖਾਇਆ
ਪ੍ਰਾਨਉਬਾਰਿਯੋਪ੍ਰਿਯਸਹਿਤਨ੍ਰਿਪਡਰਜੜਨਦਿਖਾਇ॥੧੮॥
ਅਤੇ ਉਨ੍ਹਾਂ ਮੂਰਖਾਂ ਨੂੰ ਰਾਜੇ (ਦੇ ਮਰਨ ਦਾ) ਡਰ ਵਿਖਾ ਕੇ ਪ੍ਰਿਯ ਸਹਿਤ ਆਪਣੇ ਪ੍ਰਾਣ ਬਚਾ ਲਏ ॥੧੮॥
ਚੌਪਈ॥
ਚੌਪਈ:
ਤਿਨਇਹਭਾਤਿਬਿਚਾਰਬਿਚਾਰੇ॥
ਉਨ੍ਹਾਂ (ਪਹਿਰੇਦਾਰਾਂ) ਨੇ ਇਸ ਤਰ੍ਹਾਂ ਵਿਚਾਰ ਬਣਾਇਆ