GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1099
Display Settings
ਰਾਨੀਮਰਤਮੀਤਕੇਮਾਰੇ
ਕਿ ਮਿਤਰ ਦੇ ਮਾਰਿਆਂ ਰਾਣੀ ਮਰ ਜਾਏਗੀ।
ਰਾਨੀਮਰੈਰਾਜਾਮਰਿਜੈਹੈ
ਰਾਣੀ ਦੇ ਮਰਿਆਂ ਰਾਜਾ ਮਰ ਜਾਏਗਾ
ਹਮਰੇਕਹਾਹਾਥਧਨੁਹੈ॥੧੯॥
ਅਤੇ ਸਾਡੇ ਹੱਥ ਧਨ ਕਿਥੋਂ ਆਵੇਗਾ ॥੧੯॥
ਅਤਿਹੀਲੋਭਰਛਕਨਕਿਯੋ
ਪਹਿਰੇਦਾਰਾਂ ਨੇ ਬਹੁਤ ਲੋਭ ਕੀਤਾ
ਰਾਜਾਸੰਗਭੇਦਨਹਿਦਿਯੋ
ਅਤੇ ਰਾਜੇ ਨੂੰ ਭੇਦ ਨਹੀਂ ਦਸਿਆ।
ਸਹਿਤਜਾਰਰਾਨਿਯਹਿਮਾਰਿਯੋ
ਮਿਤਰ ਸਹਿਤ ਰਾਣੀ ਨੂੰ ਨਹੀਂ ਮਾਰਿਆ
ਧਨਕੇਲੋਭਬਾਤਕੋਟਾਰਿਯੋ॥੨੦॥
ਅਤੇ ਧਨ ਦੇ ਲੋਭ ਕਰ ਕੇ ਗੱਲ ਨੂੰ ਟਾਲ ਦਿੱਤਾ ॥੨੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਛਠਵੋਚਰਿਤ੍ਰਸਮਾਪਤਮਸਤੁਸੁਭਮਸਤੁ॥੨੦੬॥੩੮੯੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੬॥੩੮੯੬॥ ਚਲਦਾ॥
ਦੋਹਰਾ
ਦੋਹਰਾ:
ਰਾਜਾਕੌਚਬਿਹਾਰਕੋਬੀਰਦਤਤਿਹਨਾਮ
ਕੌਚ (ਕੂਚ) ਬਿਹਾਰ ਦੇ ਰਾਜੇ ਦਾ ਨਾਂ ਬੀਰ ਦੱਤ ਸੀ।
ਅਮਿਤਦਰਬੁਤਾਕੇਰਹੈਬਸਤੁਇੰਦ੍ਰਪੁਰਗ੍ਰਾਮ॥੧॥
ਉਸ ਪਾਸ ਬਹੁਤ ਧਨ ਸੀ ਅਤੇ ਇੰਦ੍ਰ ਪੁਰ ਨਗਰ ਵਿਚ ਰਹਿੰਦਾ ਸੀ ॥੧॥
ਚੌਪਈ
ਚੌਪਈ:
ਮੁਸਕਮਤੀਤਾਕੀਬਰਨਾਰੀ
ਉਸ ਦੀ ਮੁਸ਼ਕ ਮਤੀ ਨਾਂ ਦੀ ਸੁੰਦਰ ਇਸਤਰੀ ਸੀ।
ਜਨੁਰਤਿਪਤਿਕੇਭਈਕੁਮਾਰੀ
ਮਾਨੋ ਰਤੀ ਦੇ ਪਤੀ (ਕਾਮ ਦੇਵ) ਦੀ ਪੁੱਤਰੀ ਹੋਵੇ।
ਕਾਮਕਲਾਦੁਹਿਤਾਤਿਹਸੋਹੈ
ਉਸ ਦੀ ਕਾਮ ਕਲਾ ਨਾਂ ਦੀ ਪੁੱਤਰੀ ਸੀ
ਦੇਵਅਦੇਵਨਕੋਮਨਮੋਹੈ॥੨॥
ਜੋ ਦੇਵਤਿਆਂ ਅਤੇ ਦੈਂਤਾਂ ਦਾ ਮਨ ਮੋਂਹਦੀ ਸੀ ॥੨॥
ਜੋਪੁਰਚਹੈਤਿਸੀਕੌਮਾਰੈ
ਉਹ ਨਗਰ ਵਿਚ ਜਿਸ ਨੂੰ ਚਾਹੁੰਦੀ ਸੀ, ਉਸ ਨੂੰ ਮਾਰ ਦਿੰਦੀ ਸੀ।
ਅਕਬਰਕੀਕਛੁਕਾਨਿਧਾਰੈ
ਅਕਬਰ ਤਕ ਦੀ ਵੀ ਕੁਝ ਪਰਵਾਹ ਨਹੀਂ ਕਰਦੀ ਸੀ।
ਦੇਸਤਲਟੀਬਸਨਨਹਿਦੇਵਹਿ
ਤਲਹਟੀ ਖੇਤਰ ਵਿਚ ਕਿਸੇ ਨੂੰ ਵਸਣ ਨਹੀਂ ਦਿੰਦੀ ਸੀ
ਲੂਟਿਕੂਟਿਸੌਦਾਗ੍ਰਨਲੇਵਹਿ॥੩॥
ਅਤੇ ਸੌਦਾਗਰਾਂ ਨੂੰ ਲੁਟ ਪੁਟ ਲੈਂਦੀ ਸੀ ॥੩॥
ਅਕਬਰਸਾਹਿਕੋਪਅਤਿਆਯੋ
ਅਕਬਰ ਬਾਦਸ਼ਾਹ ਨੂੰ ਬਹੁਤ ਗੁੱਸਾ ਆਇਆ
ਤਿਨਪੈਬੈਰਿਨਓਘਪਠਾਯੋ
ਅਤੇ ਉਸ ਉਤੇ ਵੈਰੀ-ਦਲ ਚੜ੍ਹਾ ਦਿੱਤਾ।
ਜੋਰਿਸੈਨਿਸੂਰਾਸਭਧਾਏ
ਸੈਨਾ ਜੋੜ ਕੇ ਸਾਰੇ ਸੂਰਮੇ ਧਾ ਕੇ ਪਏ
ਪਹਿਰਿਕੌਚਦੁੰਦਭੀਬਜਾਏ॥੪॥
ਅਤੇ ਕਵਚ ਪਾ ਕੇ ਨਗਾਰੇ ਵਜਾ ਦਿੱਤੇ ॥੪॥
ਦੋਹਰਾ
ਦੋਹਰਾ:
ਜਬਹੀਕੌਚਬਿਹਾਰਕੇਨਿਕਟਪਹੂੰਚੇਆਇ
ਜਦੋਂ ਉਹ ਕੌਚ ਬਿਹਾਰ ਦੇ ਨੇੜੇ ਆ ਪਹੁੰਚੇ
ਲਿਖਿਪਤਿਯਾਐਸੇਪਠੀਰਣਦੁੰਦਭੀਬਜਾਇ॥੫॥
(ਤਦੋਂ) ਉਨ੍ਹਾਂ ਨੇ ਰਣ ਦਾ ਨਗਾਰਾ ਵਜਾ ਕੇ (ਰਾਜੇ ਨੂੰ) ਇਸ ਤਰ੍ਹਾਂ ਦੀ ਚਿੱਠੀ ਭੇਜੀ ॥੫॥
ਕੈਹਮਕੌਮਿਲੁਆਇਕੈਪਤੀਆਲਿਖੀਸੁਧਾਰਿ
ਚਿੱਠੀ ਵਿਚ ਚੰਗੀ ਤਰ੍ਹਾਂ ਲਿਖਿਆ ਕਿ ਜਾਂ ਤਾਂ ਆ ਕੇ
ਕੈਪਗੁਪਰੁਕੈਅਨਤਟਰੁਕੈਲਰੁਸਸਤ੍ਰਸੰਭਾਰਿ॥੬॥
ਪੈਰੀ ਪੈ ਜਾਂ ਕਿਤੇ ਹੋਰ ਚਲਾ ਜਾ ਜਾਂ (ਫਿਰ) ਸ਼ਸਤ੍ਰ ਸੰਭਾਲ ਲੈ ॥੬॥
ਚੌਪਈ
ਚੌਪਈ:
ਜਬਨ੍ਰਿਪਕੇਸ੍ਰਵਨਨਸੌਪਰਿਯੋ
ਜਦ ਰਾਜੇ ਦੇ ਕੰਨ ਵਿਚ ਇਹ ਗੱਲ ਪਈ
ਭਾਜਿਚਲਤਭਯੋਧੀਰਧਰਿਯੋ
ਤਾਂ ਉਹ ਭਜ ਚਲਿਆ, ਧੀਰਜ ਧਾਰਨ ਨਾ ਕੀਤਾ।
ਮੁਸਕਮਤੀਜਬਹੀਸੁਨਿਪਾਈ
ਜਦੋਂ ਮੁਸ਼ਕ ਮਤੀ ਨੇ ਇਹ ਗੱਲ ਸੁਣੀ
ਬਾਧਿਨ੍ਰਿਪਹਿਦੁੰਦਭੀਬਜਾਈ॥੭॥
ਤਾਂ ਰਾਜੇ ਨੂੰ ਬੰਨ੍ਹ ਕੇ ਨਗਾਰਾ ਵਜਾ ਦਿੱਤਾ ॥੭॥
ਭਾਤਿਭਾਤਿਤੇਸੈਨਿਸੰਭਾਰੀ
ਕਈ ਤਰ੍ਹਾਂ ਨਾਲ (ਉਸ ਨੇ) ਸੈਨਾ ਨੂੰ ਤਿਆਰ ਕੀਤਾ
ਮਾਰੇਸੂਰਬੀਰਹੰਕਾਰੀ
ਅਤੇ ਹੰਕਾਰੀ ਸੂਰਮਿਆਂ ਨੂੰ ਮਾਰ ਦਿੱਤਾ।
ਰਾਜਾਕਿਤੇਬਾਧਿਕਰਿਲੀਨੇ
(ਉਸ ਨੇ) ਕਿਤਨੇ ਰਾਜੇ ਬੰਨ੍ਹ ਲਏ
ਜਾਇਭਵਾਨੀਕੇਬਲਿਦੀਨੇ॥੮॥
ਅਤੇ ਜਾ ਕੇ ਭਵਾਨੀ ਦੀ ਬਲੀ ਚੜ੍ਹਾ ਦਿੱਤੇ ॥੮॥
ਦੋਹਰਾ
ਦੋਹਰਾ:
ਦਲਦਲਏਕਤਕਾਇਕੈਦਯੋਦਮਾਮੋਜਾਇ
ਇਕ ਦਲਦਲ ਖੇਤਰ ਵੇਖ ਕੇ (ਉਥੇ) ਜਾ ਕੇ ਧੌਂਸਾ ਵਜਾ ਦਿੱਤਾ।
ਸੁਨਤਨਾਦਸੂਰਾਸਭੈਤਹੀਪਰੇਅਰਰਾਇ॥੯॥
ਧੌਂਸੇ ਦਾ ਨਾਦ ਸੁਣ ਕੇ (ਵੈਰੀ ਦਲ ਦੇ) ਸਾਰੇ ਸੂਰਮੇ ਅਰੜਾ ਕੇ ਪੈ ਗਏ ॥੯॥
ਚੌਪਈ
ਚੌਪਈ:
ਜੌਧਾਏਫਸਿਫਸਿਤੇਗਏ
ਜਿਹੜੇ ਵੀ (ਉਧਰ) ਨੂੰ ਵਧੇ, ਦਲਦਲ ਵਿਚ ਫਸ ਗਏ।
ਗਹਿਗਹਿਤਰੁਨਿਤੁਰਤਤੇਲਏ
ਉਨ੍ਹਾਂ ਨੂੰ ਇਸਤਰੀ ਨੇ ਤੁਰਤ ਪਕੜ ਲਿਆ।
ਸਕਲਕਾਲਿਕਾਕੀਬਲਿਦੀਨੇ
ਸਾਰਿਆਂ ਨੂੰ ਕਾਲਿਕਾ ਦੀ ਬਲੀ ਚੜ੍ਹਾ ਦਿੱਤਾ।
ਬਾਜਤਾਜਸਭਹਿਨਕੇਛੀਨੇ॥੧੦॥
ਸਾਰਿਆਂ ਦੇ ਤਾਜ ਅਤੇ ਘੋੜੇ ਖੋਹ ਲਏ ॥੧੦॥
ਅੜਿਲ
ਅੜਿਲ:
ਏਕਭ੍ਰਿਤਤਿਹਭੀਤਰਪਠਿਯੋਬਨਾਇਕੈ
(ਉਸ ਨੇ) ਇਕ ਨੌਕਰ ਨੂੰ ਉਸ (ਵੈਰੀ ਧੜੇ) ਵਿਚ ਸਮਝਾ ਕੇ ਭੇਜ ਦਿੱਤਾ।