ਤਾਸੌਚਿਤਕੀਬਾਤਕਹੀਸਮੁਝਾਇਕੈ॥
ਉਸ ਨੂੰ ਚਿਤ ਦੀ ਗੱਲ ਸਮਝਾ ਕੇ ਦਸ ਦਿੱਤੀ
ਮਹਾਗਹਿਰਬਨਭੀਤਰਤਿਨਤੁਮਲ੍ਰਯਾਇਯੋ॥
ਕਿ ਤੂੰ ਉਨ੍ਹਾਂ ਨੂੰ ਸੰਘਣੇ ਬਨ ਵਿਚ ਲੈ ਆ।
ਹੋਧਸੇਨਿਰਖਿਪਰਬਤਮੋਮੋਹਿਜਤਾਇਯੋ॥੧੧॥
ਮੇਰੇ ਵਲੋਂ ਜਤਾ ਦੇਈਂ (ਕਿ ਤੁਹਾਨੂੰ) ਵੇਖ ਕੇ (ਡਰ ਦੇ ਮਾਰੇ) ਪਰਬਤ ਵਿਚ ਧਸ ਗਈ ਹੈ ॥੧੧॥
ਸੁਨਤਮਨੁਖਇਹਬਾਤਤਹਾਤੇਤਹਗਯੋ॥
ਇਹ ਗੱਲ ਸੁਣ ਕੇ ਉਹ ਬੰਦਾ ਉਥੋਂ ਉਥੇ ਗਿਆ
ਤੁਮੈਬਤਾਵਤਰਾਹਭਾਖਿਲ੍ਯਾਵਤਭਯੋ॥
ਅਤੇ ਕਹਿਣ ਲਗਾ (ਕਿ ਮੈਂ) ਤੁਹਾਨੂੰ ਰਾਹ ਦਸਦਾ ਹਾਂ, (ਇਹ) ਕਹਿ ਕੇ (ਉਨ੍ਹਾਂ ਨੂੰ) ਲੈ ਆਇਆ।
ਸਕਲਸੂਰਚਿਤਮਾਝਅਧਿਕਹਰਖਤਭਏ॥
ਸਾਰੇ ਸੂਰਮੇ ਚਿਤ ਵਿਚ ਬਹੁਤ ਪ੍ਰਸੰਨ ਹੋ ਗਏ।
ਹੋਭੇਦਅਭੇਦਨਲਹਿਯੋਸਕਲਬਨਮੈਗਏ॥੧੨॥
(ਕਿਸੇ ਨੇ) ਭੇਦ ਅਭੇਦ ਨਾ ਸਮਝਿਆ ਅਤੇ ਸਾਰੇ ਬਨ ਵਿਚ ਚਲੇ ਗਏ ॥੧੨॥
ਧਸਿਯੋਕਟਕਬਨਮਾਝਦੂਤਲਖਿਪਾਇਕੈ॥
ਜਦੋਂ ਦੂਤ ਨੇ ਵੇਖ ਲਿਆ ਕਿ ਸੈਨਾ-ਦਲ ਬਨ ਵਿਚ ਧਸ ਗਿਆ ਹੈ
ਭੇਦਦਯੋਰਾਨੀਕਹਤਬਤਿਨਆਇਕੈ॥
ਤਦ ਉਸ ਨੇ ਰਾਣੀ ਨੂੰ ਆ ਕੇ ਸਾਰਾ ਭੇਦ ਦਸ ਦਿੱਤਾ।
ਬੰਦਦ੍ਵਾਰਪਰਬਤਕੇਕਰਿਦੋਊਲਏ॥
ਉਸ ਨੇ ਪਰਬਤ ਦੇ ਦੋਵੇਂ ਮਾਰਗ ਬੰਦ ਕਰ ਦਿੱਤੇ
ਹੋਕਾਟਿਕਾਟਿਕੈਨਾਕਜਾਨਗ੍ਰਿਹਕੌਦਏ॥੧੩॥
ਅਤੇ (ਉਨ੍ਹਾਂ ਦੇ) ਨਕ ਕਟ ਕਟ ਕੇ ਘਰਾਂ ਨੂੰ ਜਾਣ ਦਿੱਤਾ ॥੧੩॥
ਬਿਮਨਭਏਬਹੁਬੀਰਭਾਜਿਰਨਤੇਚਲੇ॥
ਬਹੁਤ ਸਾਰੇ ਸੂਰਮੇ ਦੁਖੀ ਹੋ ਕੇ (ਭਾਵ ਉਦਾਸ ਹੋ ਕੇ) ਰਣ-ਭੂਮੀ ਵਿਚੋਂ ਭਜ ਚਲੇ।
ਸੈਯਦਮੁਗਲਪਠਾਨਸੇਖਸੂਰਾਭਲੇ॥
ਇਨ੍ਹਾਂ ਵਿਚ ਸੈਯਦ, ਮੁਗ਼ਲ, ਪਠਾਣ, ਸ਼ੇਖ (ਜਾਤੀਆਂ ਦੇ) ਚੰਗੇ ਸੂਰਮੇ ਸਨ।
ਡਾਰਿਡਾਰਿਹਥਿਯਾਰਭੇਖਤ੍ਰਿਯਧਾਰਹੀ॥
ਉਹ ਇਸਤਰੀਆਂ ਦਾ ਭੇਸ ਧਾਰ ਕੇ ਹਥਿਆਰ ਸੁਟੀ ਜਾਂਦੇ ਸਨ
ਹੋਲੀਜੈਪ੍ਰਾਨਉਬਾਰਿਇਹਭਾਤਿਉਚਾਰਹੀ॥੧੪॥
ਅਤੇ ਇਸ ਤਰ੍ਹਾਂ ਕਹਿੰਦੇ ਸਨ, (ਕਿ ਸਾਡੇ) ਪ੍ਰਾਣ ਬਚਾ ਲਵੋ ॥੧੪॥
ਭਜੇਬੀਰਤਹਤੇਇਕਠਾਉਤਰਤਭਏ॥
ਬੀਰਾਂ ਨੇ ਉਥੋਂ ਭਜ ਕੇ ਇਕ ਥਾਂ ਉਤੇ ਠਿਕਾਣਾ ਕੀਤਾ।
ਮੁਸਕਮਤੀਰਾਨਿਯਹਿਨਿਰਖਿਸਭਹੀਲਏ॥
ਮੁਸ਼ਕ ਮਤੀ ਰਾਣੀ ਨੇ ਉਨ੍ਹਾਂ ਸਾਰਿਆਂ ਨੂੰ ਵੇਖ ਲਿਆ।
ਕਾਟਿਨਦੀਤਿਹਊਪਰਦਈਚਲਾਇਕੈ॥
(ਉਸ ਨੇ) ਨਦੀ ਕਟ ਕੇ ਉਨ੍ਹਾਂ ਵਲ ਚਲਾ ਦਿੱਤੀ।
ਹੋਬਾਜਤਾਜਰਾਜਨਜੁਤਦਏਬਹਾਇਕੈ॥੧੫॥
ਤਾਜਾਂ ਅਤੇ ਘੋੜਿਆਂ ਸਹਿਤ ਰਾਜਿਆਂ ਨੂੰ ਰੋੜ੍ਹ ਦਿੱਤਾ ॥੧੫॥
ਮਾਰਿਫੌਜਇਕਦੀਨੋਦੂਤਪਠਾਇਕੈ॥
ਫ਼ੌਜ ਨੂੰ ਮਾਰ ਕੇ ਇਕ ਦੂਤ ਭੇਜ ਦਿੱਤਾ
ਜੈਨਖਾਨਜੂਬਰੋਸੁਤਾਕੋਆਇਕੈ॥
ਕਿ ਜੈਨ ਖ਼ਾਨ ਜੀ! ਆ ਕੇ ਪੁੱਤਰੀ ਨੂੰ ਵਿਆਹ ਲਵੋ।
ਹਮਹਜਰਤਿਕੇਸੰਗਨਰਨਕੀਨੋਬਨੈ॥
ਸਾਡਾ ਬਾਦਸ਼ਾਹ ਨਾਲ ਯੁੱਧ ਕਰਨਾ ਨਹੀਂ ਬਣਦਾ।
ਹੋਸਭਮੰਤ੍ਰਿਨਅਰਮੋਰਰੁਚਿਤਯੌਹੀਮਨੈ॥੧੬॥
ਇਹੀ ਗੱਲ ਮੇਰੇ ਅਤੇ ਮੰਤ੍ਰੀਆਂ ਦੇ ਮਨ ਨੂੰ ਚੰਗੀ ਲਗਦੀ ਹੈ ॥੧੬॥
ਜੈਨਖਾਨਮੂਰਖਸੁਨਿਏਬਚਫੂਲਿਗਯੋ॥
ਜੈਨ ਖ਼ਾਨ ਮੂਰਖ ਇਹ ਗੱਲ ਸੁਣ ਕੇ ਫੁਲ ਗਿਆ।
ਸੂਰਬੀਰਲੈਸੰਗਭਲੇਤਿਤਜਾਤਭਯੋ॥
ਚੰਗੇ ਸੂਰਮੇ ਨਾਲ ਲੈ ਕੇ ਉਧਰ ਨੂੰ ਚਲ ਪਿਆ।
ਤਾਕੀਦੁਹਿਤਾਬ੍ਯਾਹਿਅਬੈਘਰਆਇਹੌ॥
(ਮਨ ਵਿਚ ਸੋਚ ਰਿਹਾ ਸੀ) ਉਸ (ਰਾਜੇ) ਦੀ ਪੁੱਤਰੀ ਵਿਆਹ ਕੇ ਹੁਣੇ ਘਰ ਆਉਂਦਾ ਹਾਂ
ਹੋਇਨੈਬਾਹਅਪਨੀਹਜਰਤਹਿਮਿਲਾਇਹੌ॥੧੭॥
ਅਤੇ ਇਨ੍ਹਾਂ ਦੀ ਬਾਂਹ ਆਪਣੇ ਬਾਦਸ਼ਾਹ ਨਾਲ ਮਿਲਾਉਂਦਾ ਹਾਂ ॥੧੭॥
ਚੌਪਈ॥
ਚੌਪਈ:
ਤਬਰਾਨੀਦਾਰੂਬਹੁਲਿਯੋ॥
ਤਦ ਰਾਣੀ ਨੇ ਬਹੁਤ ਸਾਰਾ ਬਾਰੂਦ ('ਦਾਰੂ') ਲੈ ਲਿਆ
ਤਰੈਬਿਛਾਇਭੂਮਿਕੇਦਿਯੋ॥
ਅਤੇ (ਉਸ ਨੂੰ) ਹੇਠਾਂ ਧਰਤੀ ਉਤੇ ਵਿਛਾ ਦਿੱਤਾ।
ਊਪਰਤਨਿਕਬਾਰੂਅਹਿਡਾਰਿਯੋ॥
ਉਸ ਉਪਰ ਕੁਝ ਰੇਤ ਖਿਲਾਰ ਦਿੱਤੀ।
ਸੋਜਰਿਜਾਤਨਨੈਕੁਨਿਹਾਰਿਯੋ॥੧੮॥
(ਇਸ ਲਈ ਕਿ ਉਹ) ਸੜ ਤਾਂ ਜਾਵੇ, ਪਰ ਵੇਖਿਆ ਨਾ ਜਾ ਸਕੇ ॥੧੮॥
ਏਕਲੌਡਿਯਾਬੋਲਿਪਠਾਈ॥
(ਉਸ ਰਾਣੀ) ਨੇ ਇਕ ਦਾਸੀ ਨੂੰ ਬੁਲਾ ਲਿਆ
ਖਾਰਨਪਰਕਹਿਸੁਤਾਬਿਠਾਈ॥
ਅਤੇ ਧੀ ਕਹਿ ਕੇ (ਉਸ ਨੂੰ) ਖਾਰਿਆਂ ਉਤੇ ਬਿਠਾ ਦਿੱਤਾ ਹੈ।
ਪਠ੍ਰਯੋਮਨੁਖਖਾਨਅਬਆਵੈ॥
(ਉਸ ਨੇ) ਇਕ ਬੰਦਾ (ਖ਼ਾਨ ਵਲ) ਭੇਜਿਆ ਕਿ ਖ਼ਾਨ ਹੁਣ ਆਵੇ
ਯਾਹਿਬ੍ਯਾਹਿਧਾਮਲੈਜਾਵੈ॥੧੯॥
ਅਤੇ ਇਸ ਨੂੰ ਵਿਆਹ ਕੇ ਘਰ ਲੈ ਜਾਵੇ ॥੧੯॥
ਸੈਨਸਹਿਤਮੂਰਖਤਹਗਯੋ॥
ਮੂਰਖ (ਖ਼ਾਨ) ਸੈਨਾ ਸਹਿਤ ਉਥੇ ਗਿਆ।
ਭੇਦਅਭੇਦਨਪਾਵਤਭਯੋ॥
ਭੇਦ ਅਭੇਦ ਨੂੰ ਨਾ ਸਮਝ ਸਕਿਆ।
ਜਬਰਾਨੀਜਾਨ੍ਯੋਜੜਆਯੋ॥
ਜਦ ਰਾਣੀ ਨੇ ਜਾਣਿਆ ਕਿ ਮੂਰਖ ਆ ਗਿਆ ਹੈ,
ਦਾਰੂਅਹਿਤੁਰਤਪਲੀਤਾਦ੍ਰਯਾਯੋ॥੨੦॥
ਤਾਂ (ਰਾਣੀ ਨੇ) ਬਾਰੂਦ ਨੂੰ ਤੁਰਤ ਪਲੀਤਾ ਲਗਾ ਦਿੱਤਾ ॥੨੦॥
ਦੋਹਰਾ॥
ਦੋਹਰਾ:
ਲਗੇਪਲੀਤਾਸੂਰਸਭਭ੍ਰਮੇਗਗਨਕੇਮਾਹਿ॥
ਪਲੀਤੇ ਨੂੰ (ਅੱਗ ਲਗਣ ਨਾਲ) ਸਾਰੇ ਸੂਰਮੇ ਆਕਾਸ਼ ਵਿਚ ਘੁੰਮਣ ਲਗੇ (ਅਰਥਾਤ ਆਕਾਸ਼ ਵਲ ਉਡੇ ਗਏ)
ਉਡਿਉਡਿਪਰੈਸਮੁੰਦ੍ਰਮੈਬਚ੍ਯੋਏਕਊਨਾਹਿ॥੨੧॥
ਅਤੇ ਉਡ ਉਡ ਕੇ ਸਮੁੰਦਰ ਵਿਚ ਜਾ ਡਿਗੇ। (ਉਨ੍ਹਾਂ ਵਿਚੋਂ) ਇਕ ਵੀ ਨਾ ਬਚਿਆ ॥੨੧॥
ਇਹਚਰਿਤ੍ਰਇਨਚੰਚਲਾਲੀਨੋਦੇਸਬਚਾਇ॥
ਇਸ ਚਰਿਤ੍ਰ ਨਾਲ ਇਸਤਰੀ ਨੇ ਆਪਣਾ ਦੇਸ ਬਚਾ ਲਿਆ
ਜੈਨਖਾਨਸੂਰਨਸਹਿਤਇਹਬਿਧਿਦਯੋਉਡਾਇ॥੨੨॥
ਜੈਨ ਖ਼ਾਨ ਨੂੰ ਸੂਰਮਿਆਂ ਸਮੇਤ ਇਸ ਢੰਗ ਨਾਲ ਉਡਾ ਦਿੱਤਾ ॥੨੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਸਾਤਚਰਿਤ੍ਰਸਮਾਪਤਮਸਤੁਸੁਭਮਸਤੁ॥੨੦੭॥੩੯੧੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੭॥੩੯੧੮॥ ਚਲਦਾ॥
ਦੋਹਰਾ॥
ਦੋਹਰਾ:
ਏਕਰਾਵਕੀਪੁਤ੍ਰਿਕਾਅਟਪਲਦੇਵੀਨਾਮ॥
ਇਕ ਰਾਜੇ ਦੀ ਪੁੱਤਰੀ ਦਾ ਨਾਂ ਅਟਪਲ ਦੇਵੀ ਸੀ।