GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1101
Display Settings
ਬ੍ਯਾਹੀਏਕਨਰੇਸਕੌਜਾਤੇਪੂਤਧਾਮ॥੧॥
ਉਹ ਇਕ ਰਾਜੇ ਨੂੰ ਵਿਆਹੀ ਹੋਈ ਸੀ ਪਰ ਉਸ ਦੇ ਘਰ ਕੋਈ ਪੁੱਤਰ ਨਹੀਂ ਸੀ ॥੧॥
ਚੌਪਈ
ਚੌਪਈ:
ਰਾਜਾਜਤਨਕਰਤਬਹੁਭਯੋ
ਰਾਜੇ ਨੇ ਅਨੇਕ ਤਰ੍ਹਾਂ ਦੇ ਯਤਨ ਕੀਤੇ
ਪੂਤਧਾਮਬਿਧਾਤੈਦਯੋ
ਪਰ ਪਰਮਾਤਮਾ ਨੇ ਉਸ ਨੂੰ ਪੁੱਤਰ ਦੀ ਦਾਤ ਨਾ ਦਿੱਤੀ।
ਤਰੁਨਅਵਸਥਹਿਸਕਲਬਿਤਾਯੋ
(ਉਸ ਦੀ) ਸਾਰੀ ਜਵਾਨ ਅਵਸਥਾ ਖ਼ਤਮ ਹੋ ਗਈ
ਬਿਰਧਾਪਨੋਅੰਤਗਤਿਆਯੋ॥੨॥
ਅਤੇ ਅੰਤ ਨੂੰ ਬੁਢਾਪਾ ਆ ਗਿਆ ॥੨॥
ਤਬਤਰੁਨੀਰਾਨੀਸੋਭਈ
ਤਦ ਰਾਣੀ ਜਵਾਨ ਹੋ ਗਈ
ਜਬਜ੍ਵਾਨੀਰਾਜਾਕੀਗਈ
ਜਦ ਰਾਜੇ ਦੀ ਜਵਾਨੀ ਬੀਤ ਗਈ।
ਤਾਸੌਭੋਗਰਾਵਨਹਿਕਰਈ
ਉਸ ਨਾਲ ਰਾਜਾ ਭੋਗ ਨਹੀਂ ਕਰਦਾ ਸੀ
ਯਾਤੇਅਤਿਅਬਲਾਜਿਯਜਰਈ॥੩॥
ਜਿਸ ਕਰ ਕੇ ਇਸਤਰੀ ਮਨ ਵਿਚ ਬਹੁਤ ਸੜਦੀ ਸੀ (ਅਰਥਾਤ ਦੁਖੀ ਹੁੰਦੀ ਸੀ) ॥੩॥
ਦੋਹਰਾ
ਦੋਹਰਾ:
ਏਕਪੁਰਖਸੌਦੋਸਤੀਰਾਨੀਕਰੀਬਨਾਇ
ਰਾਨੀ ਨੇ ਇਕ ਮਰਦ ਨਾਲ ਦੋਸਤੀ ਕਾਇਮ ਕਰ ਲਈ।
ਕਾਮਭੋਗਤਾਸੌਕਰੈਨਿਤਿਪ੍ਰਤਿਧਾਮਬੁਲਾਇ॥੪॥
ਰੋਜ਼ ਘਰ ਬੁਲਾ ਕੇ ਉਸ ਨਾਲ ਕਾਮ ਭੋਗ ਕਰਦੀ ॥੪॥
ਚੌਪਈ
ਚੌਪਈ:
ਤਾਕੌਧਰਮਭ੍ਰਾਤਠਹਰਾਯੋ
ਉਸ ਨੂੰ ਧਰਮ ਦਾ ਭਰਾ ਮਿਥ ਕੇ
ਸਭਜਗਮਹਿਇਹਭਾਤਿਉਡਾਯੋ
ਸਾਰੇ ਸੰਸਾਰ ਵਿਚ ਇਸ ਗੱਲ ਨੂੰ ਧੁੰਮਾ ਦਿੱਤਾ।
ਭਾਇਭਾਇਕਹਿਰੋਜਬੁਲਾਵੈ
ਉਸ ਨੂੰ ਭਰਾ ਭਰਾ ਕਰ ਕੇ ਨਿੱਤ ਬੁਲਾਉਂਦੀ ਸੀ
ਕਾਮਕੇਲਰੁਚਿਮਾਨਕਮਾਵੈ॥੫॥
ਅਤੇ (ਉਸ ਨਾਲ) ਰੁਚੀ ਪੂਰਵਕ ਕਾਮ-ਕ੍ਰੀੜਾ ਕਰਦੀ ਸੀ ॥੫॥
ਜੌਯਾਤੇਮੋਕੌਸੁਤਹੋਈ
(ਰਾਣੀ ਸੋਚਦੀ ਕਿ) ਇਸ ਤੋਂ ਜੋ ਮੈਨੂੰ ਪੁੱਤਰ ਪੈਦਾ ਹੋਵੇਗਾ,
ਨ੍ਰਿਪਕੋਪੂਤਲਖੈਸਭਕੋਈ
ਉਸ ਨੂੰ ਸਭ ਕੋਈ ਰਾਜੇ ਦਾ ਪੁੱਤਰ ਸਮਝੇਗਾ।
ਦੇਸਬਸੈਸਭਲੋਗਰਹੈਸੁਖ
(ਇਸ ਨਾਲ) ਦੇਸ਼ ਵਸਦਾ ਰਹੇਗਾ, ਲੋਕੀਂ ਸੁਖ ਪੂਰਵਕ ਰਹਿਣਗੇ
ਹਮਰੋਮਿਟੈਚਿਤਕੋਸਭਦੁਖ॥੬॥
ਅਤੇ ਮੇਰੇ ਚਿਤ ਦਾ ਸਾਰਾ ਦੁਖ ਦੂਰ ਹੋ ਜਾਏਗਾ ॥੬॥
ਅੜਿਲ
ਅੜਿਲ:
ਭਾਤਿਭਾਤਿਕੇਭੋਗਕਰਤਤਾਸੋਭਈ
ਉਸ ਨਾਲ ਅਨੇਕ ਤਰ੍ਹਾਂ ਦੇ ਭੋਗ ਕਰਨ ਲਗੀ।
ਨ੍ਰਿਪਕੀਬਾਤਬਿਸਾਰਿਸਭੈਚਿਤਤੇਦਈ
ਰਾਜੇ ਦੀ ਸਾਰੀ ਗੱਲ (ਉਸ ਨੇ) ਮਨ ਤੋਂ ਭੁਲਾ ਦਿੱਤੀ।
ਲਪਟਿਲਪਟਿਗਈਨੈਨਨਨੈਨਮਿਲਾਇਕੈ
ਉਹ ਅੱਖਾਂ ਨਾਲ ਅੱਖਾਂ ਮਿਲਾ ਇਸ ਤਰ੍ਹਾਂ ਲਿਪਟਦੀ ਸੀ
ਹੋਫਸਤਹਿਰਨਜ੍ਯੋਹਿਰਨਿਬਿਲੋਕਿਬਨਾਇਕੈ॥੭॥
ਜਿਵੇਂ ਹਿਰਨ ਹਿਰਨੀ ਨੂੰ ਵੇਖ ਕੇ ਫਸ ਜਾਂਦਾ ਹੈ ॥੭॥
ਇਤਕਦਿਨਨਰਾਜਾਜੂਦਿਵਕੇਲੋਕਗੇ
ਇਨ੍ਹਾਂ ਦਿਨਾਂ ਵਿਚ ਹੀ ਰਾਜਾ ਸਵਰਗ ਸਿਧਾਰ ਗਿਆ।
ਨਸਟਰਾਜਲਖਿਲੋਗਅਤਿਆਕੁਲਹੋਤਭੈ
ਰਾਜ ਨੂੰ ਬਰਬਾਦ ਹੁੰਦਿਆਂ ਵੇਖ ਕੇ ਲੋਕੀਂ ਵਿਆਕੁਲ ਹੋ ਗਏ।
ਤਬਰਾਨੀਮਿਤਵਾਕੌਲਯੋਬੁਲਾਇਕੈ
ਤਦ ਰਾਣੀ ਨੇ ਮਿਤਰ ਨੂੰ ਬੁਲਾ ਲਿਆ
ਹੋਦਯੋਰਾਜਕੋਸਾਜੁਜੁਛਤ੍ਰੁਫਿਰਾਇਕੈ॥੮॥
ਅਤੇ ਉਸ ਨੂੰ ਛਤ੍ਰ ਧਾਰਨ ਕਰਵਾ ਕੇ ਰਾਜ-ਪਾਟ ਸੌਂਪ ਦਿੱਤਾ ॥੮॥
ਚੌਪਈ
ਚੌਪਈ:
ਪੂਤਧਾਮਹਮਾਰੇਭਏ
ਸਾਡੇ ਘਰ ਕੋਈ ਪੁੱਤਰ ਨਹੀਂ ਹੋਇਆ
ਰਾਜਾਦੇਵਲੋਕਕੌਗਏ
ਅਤੇ ਰਾਜਾ ਜੀ ਸਵਰਗ ਸਿਧਾਰ ਗਏ ਹਨ।
ਰਾਜਇਹਭ੍ਰਾਤਹਮਾਰੋਕਰੋ
ਹੁਣ ਇਹ ਮੇਰਾ ਭਰਾ ਰਾਜ ਕਰੇਗਾ
ਯਾਕੈਸੀਸਛਤ੍ਰਸੁਭਢਰੋ॥੯॥
ਅਤੇ ਇਸ ਦੇ ਸਿਰ ਉਤੇ ਸੁਭ ਛਤ੍ਰ ਝੁਲੇਗਾ ॥੯॥
ਮੇਰੋਭ੍ਰਾਤਰਾਜਇਹਕਰੋ
(ਹੁਣ) ਮੇਰਾ ਇਹ ਭਰਾ ਰਾਜ ਕਰੇਗਾ
ਅਤ੍ਰਪਤ੍ਰਯਾਕੇਸਿਰਢਰੋ
ਅਤੇ ਚੌਰ ਤੇ ਛਤ੍ਰ ਇਸ ਦੇ ਸਿਰ ਉਤੇ ਝੁਲੇਗਾ।
ਸੂਰਬੀਰਆਗ੍ਯਾਸਭਕੈਹੈ
ਸਾਰੇ ਸ਼ੂਰਬੀਰਾਂ ਨੂੰ ਆਗਿਆ ਕਰੇਗਾ।
ਜਹਾਪਠੈਯੈਤਹਤੇਜੈਹੈ॥੧੦॥
ਜਿਥੇ ਭੇਜੋਗਾ, ਉਥੇ ਜਾਣਗੇ ॥੧੦॥
ਦੋਹਰਾ
ਦੋਹਰਾ:
ਰਾਨੀਐਸੋਬਚਨਕਹਿਦਯੋਜਾਰਕੌਰਾਜ
ਰਾਣੀ ਨੇ ਇਸ ਤਰ੍ਹਾਂ ਬੋਲ ਕਹਿ ਕੇ (ਆਪਣੇ) ਯਾਰ ਨੂੰ ਰਾਜ ਦੇ ਦਿੱਤਾ।
ਮਿਤਵਾਕੌਰਾਜਾਕਿਯਾਫੇਰਿਛਤ੍ਰਦੈਸਾਜ॥੧੧॥
ਮਿਤਰ ਨੂੰ ਛਤ੍ਰ ਅਤੇ ਰਾਜ-ਸਾਜ ਦੇ ਕੇ ਰਾਜਾ ਬਣਾ ਦਿੱਤਾ ॥੧੧॥
ਚੌਪਈ
ਚੌਪਈ:
ਸੂਰਬੀਰਸਭਪਾਇਲਗਾਏ
ਸਾਰਿਆਂ ਸੂਰਮਿਆਂ ਨੂੰ (ਉਸ ਨੇ ਯਾਰ ਦੇ) ਪੈਰੀਂ ਪਵਾਇਆ
ਗਾਉਗਾਉਚੌਧਰੀਬੁਲਾਏ
ਅਤੇ ਪਿੰਡ ਪਿੰਡ ਦੇ ਚੌਧਰੀ ਬੁਲਵਾਏ।
ਦੈਸਿਰਪਾਉਬਿਦਾਕਰਿਦੀਨੇ
ਉਨ੍ਹਾਂ ਨੂੰ ਸਿਰੋਪੇ ਦੇ ਕੇ ਵਾਪਸ ਭੇਜ ਦਿੱਤਾ
ਆਪਨਭੋਗਜਾਰਸੌਕੀਨੈ॥੧੨॥
ਅਤੇ ਆਪ ਯਾਰ ਨਾਲ ਭੋਗ ਕਰਨ ਲਗੀ ॥੧੨॥
ਮੇਰੋਰਾਜਸੁਫਲਸਭਭਯੋ
(ਹੁਣ) ਮੇਰਾ ਰਾਜ ਸਫਲ ਹੋ ਗਿਆ
ਸਭਧਨਰਾਜਮਿਤ੍ਰਕੌਦਯੋ
(ਅਤੇ ਇਸ ਤਰ੍ਹਾਂ) ਸਾਰਾ ਧਨ ਅਤੇ ਰਾਜ ਮਿਤਰ ਨੂੰ ਦੇ ਦਿੱਤਾ।
ਮਿਤ੍ਰਅਰੁਮੋਮੈਭੇਦਹੋਈ
(ਕਹਿਣ ਲਗੀ) ਮੇਰੇ ਅਤੇ ਮਿਤਰ ਵਿਚ ਕੋਈ ਭੇਦ ਨਹੀਂ ਹੈ।
ਬਾਲਬ੍ਰਿਧਜਾਨਤਸਭਕੋਈ॥੧੩॥
(ਇਹ ਗੱਲ) ਸਾਰੇ ਬਾਲ ਅਤੇ ਬਿਰਧ ਜਾਣਦੇ ਹਨ ॥੧੩॥
ਸਕਲਪ੍ਰਜਾਇਹਭਾਤਿਉਚਾਰੈ
ਸਾਰੀ ਪ੍ਰਜਾ ਇਸ ਤਰ੍ਹਾਂ ਕਹਿ ਰਹੀ ਸੀ
ਬੈਠਿਸਦਨਮੈਮੰਤ੍ਰਬਿਚਾਰੈ
ਅਤੇ ਸਭਾ-ਸਦਨ ਵਿਚ ਬੈਠ ਕੇ ਵਿਚਾਰ ਕਰ ਰਹੀ ਸੀ
ਨਸਟਰਾਜਰਾਨੀਲਖਿਲਯੋ
ਕਿ ਰਾਣੀ ਨੇ ਰਾਜ ਨੂੰ ਬਰਬਾਦ ਹੁੰਦਿਆਂ ਵੇਖ ਲਿਆ,
ਤਾਤੇਰਾਜਭ੍ਰਾਤਕੋਦਯੋ॥੧੪॥
ਇਸ ਲਈ ਰਾਜ ਭਰਾ ਨੂੰ ਦੇ ਦਿੱਤਾ ॥੧੪॥
ਦੋਹਰਾ
ਦੋਹਰਾ:
ਕੇਲਕਰਤਰੀਝੀਅਧਿਕਹੇਰਿਤਰਨਿਤਰੁਨੰਗ
ਰਾਣੀ (ਆਪਣੇ ਯਾਰ ਦੇ) ਜਵਾਨ ਸ਼ਰੀਰ ਨੂੰ ਵੇਖ ਕੇ ਕੇਲ-ਕ੍ਰੀੜਾ ਕਰਦੀ ਹੋਈ ਬਹੁਤ ਪ੍ਰਸੰਨ ਹੋਈ।
ਰਾਜਸਾਜਤਾਤੇਦਯੋਇਹਚਰਿਤ੍ਰਕੇਸੰਗ॥੧੫॥
ਉਸ ਨੂੰ ਇਹ ਚਰਿਤ੍ਰ ਖੇਡ ਕੇ ਰਾਜ-ਪਾਟ ਦੇ ਦਿੱਤਾ ॥੧੫॥
ਨਸਟਹੋਤਤ੍ਰਿਯਰਾਜਿਲਖਿਕਿਯੋਭ੍ਰਾਤਕੌਦਾਨ
ਮੂਰਖ ਲੋਕ ਇਸ ਤਰ੍ਹਾਂ ਕਹਿ ਰਹੇ ਸਨ ਕਿ ਬਰਬਾਦ ਹੁੰਦਿਆਂ ਵੇਖ ਕੇ (ਰਾਣੀ ਨੇ) ਰਾਜ ਭਰਾ ਨੂੰ ਪ੍ਰਦਾਨ ਕਰ ਦਿੱਤਾ।
ਲੋਗਮੂੜਐਸੇਕਹੈਸਕੈਭੇਦਪਛਾਨ॥੧੬॥
ਪਰ ਉਹ ਵਾਸਤਵਿਕ ਭੇਦ ਨੂੰ ਨਾ ਸਮਝ ਸਕੇ ॥੧੬॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਆਠਵੋਚਰਿਤ੍ਰਸਮਾਪਤਮਸਤੁਸੁਭਮਸਤੁ॥੨੦੮॥੩੯੩੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੮॥੩੯੩੪॥ ਚਲਦਾ॥
ਦੋਹਰਾ
ਦੋਹਰਾ:
ਧਾਰਾਨਗਰੀਕੋਰਹੈਭਰਥਰਿਰਾਵਸੁਜਾਨ
ਧਾਰਾ ਨਗਰ ਵਿਚ ਭਰਥਰੀ ਨਾਂ ਦਾ ਇਕ ਸੁਜਾਨ ਰਾਜਾ ਰਹਿੰਦਾ ਸੀ।
ਦੋਦ੍ਵਾਦਸਬਿਦ੍ਯਾਨਿਪੁਨਸੂਰਬੀਰਬਲਵਾਨ॥੧॥
ਉਹ ਚੌਦਾਂ ਵਿਦਿਆਵਾਂ ਵਿਚ ਨਿਪੁਣ ਅਤੇ ਸੂਰਵੀਰ ਤੇ ਬਲਵਾਨ ਸੀ ॥੧॥
ਚੌਪਈ
ਚੌਪਈ:
ਭਾਨਮਤੀਤਾਕੇਬਰਨਾਰੀ
ਉਸ ਦੀ ਭਾਨ ਮਤੀ ਨਾਂ ਦੀ ਸੁੰਦਰ ਰਾਣੀ ਸੀ
ਪਿੰਗੁਲਦੇਇਪ੍ਰਾਨਨਿਤੇਪ੍ਯਾਰੀ
ਅਤੇ ਪਿੰਗੁਲ ਦੇਵੀ ਵੀ ਪ੍ਰਾਣਾਂ ਤੋਂ ਪਿਆਰੀ ਸੀ।
ਅਪ੍ਰਮਾਨਭਾਰਾਨੀਸੋਹੈ
ਰਾਣੀਆਂ ਦੀ ਅਨੂਪਮ ਸੁੰਦਰਤਾ ਸ਼ੋਭਦੀ ਸੀ।
ਦੇਵਅਦੇਵਸੁਤਾਢਿਗਕੋਹੈ॥੨॥
ਉਨ੍ਹਾਂ ਸਾਹਮਣੇ ਦੇਵਤਿਆਂ ਅਤੇ ਦੈਂਤਾਂ ਦੀਆਂ ਪੁੱਤਰੀਆਂ ਭਲਾ ਕੀ ਸਨ ॥੨॥
ਦੋਹਰਾ
ਦੋਹਰਾ:
ਭਾਨਮਤੀਕੀਅਧਿਕਛਬਿਜਲਥਲਰਹੀਸਮਾਇ
ਭਾਨ ਮਤੀ ਦੀ ਬਹੁਤ ਅਧਿਕ ਸੁੰਦਰਤਾ ਜਲ ਥਲ ਵਿਚ ਸਮਾ ਰਹੀ ਸੀ।