ਦੇਵਦਿਵਾਨੇਲਖਿਭਏਦਾਨਵਗਏਬਿਕਾਇ॥੩॥
ਜਿਸ ਨੂੰ ਵੇਖ ਕੇ ਦੇਵਤੇ ਦੀਵਾਨੇ ਹੋ ਗਏ ਸਨ ਅਤੇ ਦੈਂਤ ਤਾਂ (ਸਮਝੋ) ਵਿਕ ਹੀ ਗਏ ਸਨ ॥੩॥
ਔਰਪਿੰਗੁਲਾਮਤੀਕੀਸੋਭਾਲਖੀਅਪਾਰ॥
ਅਤੇ ਪਿੰਗੁਲ ਮਤੀ ਦੀ ਸ਼ੋਭਾ ਵੀ ਅਪਰ ਅਪਾਰ ਦਿਸਦੀ ਸੀ।
ਗੜਿਚਤੁਰਾਨਨਤਵਨਸਮਔਰਨਸਕਿਯੋਸੁਧਾਰ॥੪॥
(ਉਸ ਨੂੰ) ਬ੍ਰਹਮਾ ਨੇ ਬਣਾ ਕੇ ਫਿਰ ਉਸ ਵਰਗੀ ਹੋਰ ਕੋਈ ਨਾ ਬਣਾ ਸਕਿਆ ॥੪॥
ਚੌਪਈ॥
ਚੌਪਈ:
ਏਕਦਿਵਸਨ੍ਰਿਪਗਯੋਸਿਕਾਰਾ॥
ਇਕ ਦਿਨ ਰਾਜਾ ਸ਼ਿਕਾਰ ਲਈ ਗਿਆ
ਚਿਤਭੀਤਰਇਹਭਾਤਿਬਿਚਾਰਾ॥
ਅਤੇ ਮਨ ਵਿਚ ਇਸ ਤਰ੍ਹਾਂ ਵਿਚਾਰ ਕੀਤਾ।
ਬਸਤ੍ਰਬੋਰਿਸ੍ਰੋਨਤਹਿਪਠਾਏ॥
(ਉਸ ਨੇ ਆਪਣੇ) ਬਸਤ੍ਰ ਲਹੂ ਵਿਚ ਡਬੋ ਕੇ (ਘਰ) ਭੇਜ ਦਿੱਤੇ
ਕਹਿਯੋਸਿੰਘਭਰਥਰਹਰਿਘਾਏ॥੫॥
ਅਤੇ ਕਹਿਲਵਾ ਭੇਜਿਆ ਕਿ ਸ਼ੇਰ ਭਰਥਰ ਹਰਿ ਨੂੰ ਖਾ ਗਿਆ ਹੈ ॥੫॥
ਬਸਤ੍ਰਭ੍ਰਿਤਲੈਸਦਨਸਿਧਾਰਿਯੋ॥
ਬਸਤ੍ਰ ਲੈ ਕੇ ਸੇਵਕ ਮਹੱਲ ਵਿਚ ਗਿਆ
ਉਚਰਿਯੋਆਜੁਸਿੰਘਨ੍ਰਿਪਮਾਰਿਯੋ॥
ਅਤੇ (ਜਾ ਕੇ) ਕਹਿਣ ਲਗਾ ਕਿ ਅਜ ਸ਼ੇਰ ਨੇ ਰਾਜੇ ਨੂੰ ਮਾਰ ਦਿੱਤਾ ਹੈ।
ਰਾਨੀਉਦਿਤਜਰਨਕੌਭਈ॥
ਰਾਣੀ (ਭਾਨ ਮਤੀ) ਸੜ ਮਰਨ ਲਈ ਤਤਪਰ ਹੋ ਗਈ
ਹਾਇਉਚਰਿਪਿੰਗਲਮਰਿਗਈ॥੬॥
ਅਤੇ ਪਿੰਗੁਲਮਤੀ (ਕੇਵਲ) ਹਾਇ ਕਹਿ ਕੇ ਮਰ ਗਈ ॥੬॥
ਦੋਹਰਾ॥
ਦੋਹਰਾ:
ਤ੍ਰਿਯਾਨਤਵਨਸਰਾਹੀਯਹਿਕਰਤਅਗਨਿਮੈਪਯਾਨ॥
ਉਸ ਇਸਤਰੀ ਦੀ ਸ਼ਲਾਘਾ ਨਹੀਂ ਕਰਨੀ ਚਾਹੀਦੀ ਜੋ ਅਗਨੀ ਵਿਚ ਪ੍ਰਵੇਸ਼ ਕਰਦੀ ਹੈ।
ਧੰਨ੍ਯਧੰਨ੍ਯਅਬਲਾਤੇਈਬਧਤਬਿਰਹਕੇਬਾਨ॥੭॥
ਧੰਨ ਧੰਨ ਤਾਂ ਉਹ ਇਸਤਰੀ ਹੈ ਜੋ ਬਿਰਹੋਂ ਦੇ ਬਾਣ ਨਾਲ ਹੀ ਵਿੰਨ੍ਹੀ ਜਾਂਦੀ ਹੈ ॥੭॥
ਅੜਿਲ॥
ਅੜਿਲ:
ਖੇਲਿਅਖੇਟਕਜਬਭਰਥਰਿਘਰਿਆਇਯੋ॥
ਸ਼ਿਕਾਰ ਖੇਡ ਕੇ ਜਦ ਭਰਥਰੀ ਘਰ ਪਰਤਿਆ
ਹਾਇਕਰਤਪਿੰਗੁਲਾਮਰੀਸੁਨਿਪਾਇਯੋ॥
(ਤਾਂ ਉਸ ਨੇ) ਸੁਣਿਆ ਕਿ ਪਿੰਗੁਲਾਮਤੀ 'ਹਾਇ' ਕਹਿੰਦੀ ਹੋਈ ਮਰ ਗਈ ਹੈ।
ਡਾਰਿਡਾਰਿਸਿਰਧੂਰਿਹਾਇਰਾਜਾਕਹੈ॥
ਸਿਰ ਵਿਚ ਖੇਹ ਪਾ ਪਾ ਕੇ ਰਾਜਾ ਹਾਇ ਹਾਇ ਕਹਿਣ ਲਗਾ
ਹੋਪਠੈਬਸਤ੍ਰਜਿਹਸਮੈਸਮੋਸੌਨਲਹੈ॥੮॥
ਕਿ ਉਹ ਸਮਾਂ ਹੁਣ ਹੱਥ ਨਹੀਂ ਆਉਂਦਾ ਜਿਸ ਸਮੇਂ ਮੈਂ ਬਸਤ੍ਰ ਘਰ ਭੇਜੇ ਸਨ ॥੮॥
ਚੌਪਈ॥
ਚੌਪਈ:
ਕੈਮੈਆਜੁਕਟਾਰੀਮਾਰੌ॥
ਜਾਂ ਤਾਂ ਮੈਂ ਕਟਾਰੀ ਮਾਰ ਕੇ ਮਰ ਜਾਵਾਂਗਾ,
ਹ੍ਵੈਜੋਗੀਸਭਹੀਘਰਜਾਰੌ॥
ਜਾਂ ਜੋਗੀ ਬਣ ਕੇ ਸਾਰਾ ਘਰ ਸਾੜ ਦਿਆਂਗਾ।
ਧ੍ਰਿਗਮੇਰੋਜਿਯਬੋਜਗਮਾਹੀ॥
ਜਗਤ ਵਿਚ ਮੇਰੇ ਜੀਣੇ ਨੂੰ ਧਿੱਕਾਰ ਹੈ
ਜਾਕੇਨਾਰਿਪਿੰਗੁਲਾਨਾਹੀ॥੯॥
ਜਿਸ ਦੇ (ਘਰ) ਪਿੰਗੁਲਾ ਰਾਣੀ ਨਹੀਂ ਹੈ ॥੯॥
ਦੋਹਰਾ॥
ਦੋਹਰਾ:
ਜੋਭੂਖਨਬਹੁਮੋਲਕੇਅੰਗਨਅਧਿਕਸੁਹਾਹਿ॥
ਜੋ ਵਡ-ਮੁਲੇ ਗਹਿਣੇ ਅੰਗਾਂ ਨੂੰ ਬਹੁਤ ਸੁਸਜਿਤ ਕਰਦੇ ਸਨ,
ਤੇਅਬਨਾਗਨਿਸੇਭਏਕਾਟਿਕਾਟਿਤਨਖਾਹਿ॥੧੦॥
ਉਹ ਹੁਣ ਨਾਗਾਂ ਵਰਗੇ ਹੋ ਗਏ ਹਨ ਅਤੇ ਸ਼ਰੀਰ ਨੂੰ ਕਟ ਕਟ ਕੇ ਖਾਂਦੇ ਹਨ ॥੧੦॥
ਸਵੈਯਾ॥
ਸਵੈਯਾ:
ਬਾਕਸੀਬੀਨਸਿੰਗਾਰਅੰਗਾਰਸੇਤਾਲਮ੍ਰਿਦੰਗਕ੍ਰਿਪਾਨਕਟਾਰੇ॥
ਬੀਨ 'ਬਾਂਕ' (ਤਲਵਾਰ) ਵਰਗੀ, ਸ਼ਿੰਗਾਰ ਅੰਗਾਰਿਆਂ ਜਿਹੇ ਅਤੇ ਤਾਲ ਤੇ ਮ੍ਰਿਦੰਗ ਕ੍ਰਿਪਾਨ ਅਤੇ ਕਟਾਰ ਦੇ ਸਮਾਨ ਲਗਦੇ ਸਨ।
ਜ੍ਵਾਲਸੀਜੌਨਿਜੁਡਾਈਸੀਜੇਬਸਖੀਘਨਸਾਰਕਿਸਾਰਕੇਆਰੇ॥
ਹੇ ਸਖੀ! ਚਾਂਦਨੀ ਅੱਗ ਵਰਗੀ, ਸੁੰਦਰਤਾ ('ਜੇਬ') ਕੁਹਰੇ ('ਜੁਡਾਈ') ਜਿਹੀ ਅਤੇ ਮੁਸ਼ਕ ਕਪੂਰ ਆਰੇ ਦੇ ਤਿਖੇ ਦੰਦਿਆਂ (ਨੋਕਾਂ) ਦੇ ਸਮਾਨ ਹਨ।
ਰੋਗਸੋਰਾਗਬਿਰਾਗਸੋਬੋਲਬਬਾਰਿਦਬੂੰਦਨਬਾਨਬਿਸਾਰੇ॥
ਰਾਗ ਰੋਗ ਵਰਗਾ, ਬੋਲ ਬੈਰਾਗ ਜਿਹੇ, ਬਦਲ ਦੀਆਂ ਕਣੀਆਂ ਵਿਸ਼-ਬੁਝੇ ਤੀਰਾਂ ਦੇ ਸਮਾਨ ਹਨ।
ਬਾਨਸੇਬੈਨਭਾਲਾਜੈਸੇਭੂਖਨਹਾਰਨਹੋਹਿਭੁਜੰਗਨਕਾਰੇ॥੧੧॥
ਬੋਲ ਤੀਰਾਂ ਵਰਗੇ, ਗਹਿਣੇ ਭਾਲਿਆਂ ਜਿਹੇ ਅਤੇ ਹਾਰ ਕਾਲੇ ਸੱਪਾਂ ਦੇ ਸਮਾਨ ਹੋ ਗਏ ਹਨ ॥੧੧॥
ਬਾਕਸੇਬੈਨਬ੍ਰਿਲਾਪਸੇਬਾਰਨਬ੍ਰਯਾਧਸੀਬਾਸਬਿਯਾਰਬਹੀਰੀ॥
ਬੋਲ ਤਲਵਾਰ ਵਰਗੇ, ਵਾਜਿਆਂ ਦੀ ਧੁਨ ('ਬਾਰਨ') ਵਿਰਲਾਪ ਦੇ ਸਮਾਨ ਅਤੇ ਵਗਦੀ ਹੋਈ ਹਵਾ ਦੀ ਬਾਸ ਵੱਡੇ ਰੋਗ ਜਿਹੀ ਲਗਦੀ ਹੈ।
ਕਾਕਸੀਕੋਕਿਲਕੂਕਕਰਾਲਮ੍ਰਿਨਾਲਕਿਬ੍ਰਯਾਲਘਰੀਕਿਛੁਰੀਰੀ॥
ਕੋਇਲ ਦੀ ਕੂਕ ਕਰਕਸ਼ ਕਾਂ ਕਾਂ ਵਰਗੀ, ਕਮਲ ਦੀ ਡੰਡੀ ਸੱਪ ਜਿਹੀ ਅਤੇ ਇਕ ਘੜੀ ਛੁਰੀ ਦੇ ਸਮਾਨ ਹੈ।
ਭਾਰਸੀਭੌਨਭਯਾਨਕਭੂਖਨਜੌਨਕੀਜ੍ਵਾਲਸੌਜਾਤਜਰੀਰੀ॥
ਭੌਆਂ ('ਭੌਨ') ਭਠੀ ਵਰਗੀਆਂ (ਲਗਦੀਆਂ ਹਨ) ਗਹਿਣੇ ਭਿਆਨਕ (ਪ੍ਰਤੀਤ ਹੁੰਦੇ ਹਨ) ਅਤੇ ਚੰਨ ਦੀ ਚਾਨਣੀ ਨਾਲ ਸੜਦੀ ਜਾ ਰਹੀ ਹਾਂ।
ਬਾਨਸੀਬੀਨਬਿਨਾਉਹਿਬਾਲਬਸੰਤਕੋਅੰਤਕਿਅੰਤਸਖੀਰੀ॥੧੨॥
ਹੇ ਸਖੀ! ਬੀਨ ਤੀਰ ਵਰਗੀ ਲਗਦੀ ਹੈ ਅਤੇ ਉਸ ਇਸਤਰੀ ਤੋਂ ਬਿਨਾ ਬਸੰਤ ਤਾਂ ਮਾਨੋ ਅੰਤ ਹੀ ਹੋ ਗਿਆ ਹੋਵੇ ॥੧੨॥
ਬੈਰੀਸੀਬ੍ਰਯਾਰਬ੍ਰਿਲਾਪਸੌਬੋਲਬਬਾਨਸੀਬੀਨਬਜੰਤਬਿਥਾਰੇ॥
ਪੌਣ ਵੈਰੀ ਵਰਗੀ, ਬੋਲ ਵਿਰਲਾਪ ਵਰਗੇ, ਬੀਨ ਬਾਣ ਦੇ ਸਮਾਨ ਵਿਅਰਥ ਵਿਚ ਵਜਦੀ ਹੈ।
ਜੰਗਸੇਜੰਗਮੁਚੰਗਦੁਖੰਗਅਨੰਗਕਿਅੰਕਸੁਆਕਕਿਆਰੇ॥
ਸੰਖ ਯੁੱਧ ਵਰਗੇ, ਮੁਚੰਗ ਸ਼ਰੀਰ ਨੂੰ ਦੁਖ ਦੇਣ ਵਾਲਾ ('ਦੁਖੰਗ') ਹੈ ਅਤੇ ਕਾਮ ਦੇਵ ਦਾ ਦਬਾਓ ਅੱਕ ਵਰਗਾ ਦੁਖਦਾਈ ਜਾਂ ਕੌੜਾ ('ਕਿਆਰੇ') ਹੈ।
ਚਾਦਨੀਚੰਦਚਿਤਾਚਹੂੰਓਰਸੁਕੋਕਿਲਾਕੂਕਕਿਹੂਕਸੀਮਾਰੇ॥
ਚੌਹਾਂ ਪਾਸਿਆਂ ਵਿਚ ਪਸਰੀ ਹੋਈ ਚਾਂਦਨੀ ਚਿਤਾ ਵਰਗੀ ਲਗਦੀ ਹੈ ਅਤੇ ਕੋਇਲ ਦਾ ਕੂਕ ਮਾਰਨਾ ਪੀੜ ਦੀ ਕਸਕ ਦੇ ਸਮਾਨ ਹੈ।
ਭਾਰਸੇਭੌਨਭਯਾਨਕਭੂਖਨਫੂਲੇਨਫੂਲਫਨੀਫਨਿਯਾਰੇ॥੧੩॥
ਭਵਨ ਭਠੀ ਵਰਗੇ, ਗਹਿਣੇ ਭਿਆਨਕ ਹਨ ਖਿੜੇ ਹੋਏ ਫੁਲ ਫੁਲ ਨਹੀਂ, ਸਗੋਂ ਸੱਪਾਂ ਦੇ ਫਨ ਦੇ ਸਮਾਨ ਹਨ ॥੧੩॥
ਚੌਪਈ॥
ਚੌਪਈ:
ਹੋਹਠਿਹਾਥਸਿੰਧੌਰਾਧਰਿਹੌ॥
ਮੈਂ ਹਠ ਪੂਰਵਕ ਹੱਥ ਵਿਚ ਸਿੰਧੌਰਾ ਧਾਰਨ ਕਰ ਕੇ
ਪਿੰਗੁਲਹੇਤਅਗਨਿਮਹਿਜਰਿਹੌ॥
ਪਿੰਗੁਲਮਤੀ ਲਈ ਅਗਨੀ ਵਿਚ ਸੜਾਂਗਾ।
ਜੌਇਹਆਜੁਚੰਚਲਾਜੀਯੈ॥
ਜੇ ਇਹ ਇਸਤਰੀ ਅਜ ਜੀ ਪਏ,
ਤਬਭਰਥਰੀਪਾਨਿਕੌਪੀਯੈ॥੧੪॥
ਤਦ ਭਰਥਰੀ ਪਾਣੀ ਗ੍ਰਹਿਣ ਕਰੇਗਾ ॥੧੪॥
ਅੜਿਲ॥
ਅੜਿਲ:
ਤਬਤਹਗੋਰਖਨਾਥਪਹੂੰਚ੍ਯੋਆਇਕੈ॥
ਤਦ ਉਥੇ ਗੋਰਖਨਾਥ ਆ ਪਹੁੰਚਿਆ।