ਨ੍ਰਿਪਪ੍ਰਤਿਕਹਿਯੋਅਦੇਸੁਸੁਨਾਦਬਜਾਇਕੈ॥
(ਉਸ ਨੇ) ਸਿੰਗੀ ਵਜਾ ਕੇ ਰਾਜੇ ਪ੍ਰਤਿ 'ਆਦੇਸ' ਦਿੱਤਾ।
ਰਾਨੀਦਈਜਿਵਾਇਸਰੂਪਅਨੇਕਧਰਿ॥
(ਗੋਰਖਨਾਥ ਨੇ) ਰਾਣੀ ਨੂੰ ਅਨੇਕ ਸਰੂਪ ਧਾਰਨ ਕਰ ਕੇ ਜੀਵਿਤ ਕਰ ਦਿੱਤਾ।
ਹੋਸੁਨਹੋਭਰਥਰਿਰਾਵਲੇਹੁਗਹਿਏਕਕਰੁ॥੧੫॥
ਹੇ ਭਰਥਰੀ ਰਾਜੇ! ਸੁਣੋ, (ਇਨ੍ਹਾਂ ਵਿਚੋਂ) ਹੱਥ ਨਾਲ ਇਕ ਪਕੜ ਲਵੋ ॥੧੫॥
ਭਰਥਰਿਬਾਚ॥
ਭਰਥਰੀ ਨੇ ਕਿਹਾ:
ਦੋਹਰਾ॥
ਦੋਹਰਾ:
ਕਾਹਗਹੌਕੌਨੇਤਜੌਚਿਤਮੈਕਰੈਬਿਬੇਕ॥
ਕਿਸ ਨੂੰ ਪਕੜਾਂ ਅਤੇ ਕਿਹੜੀ ਨੂੰ ਛਡਾਂ, (ਮੈਂ) ਚਿਤ ਵਿਚ ਸੋਚ ਕਰ ਰਿਹਾ ਹਾਂ।
ਸਭੈਪਿੰਗੁਲਾਕੀਪ੍ਰਭਾਰਾਨੀਭਈਅਨੇਕ॥੧੬॥
ਸਾਰੀਆਂ ਹੀ ਪਿੰਗੁਲਾ ਦੀ ਸੁੰਦਰਤਾ ਵਰਗੀਆਂ ਅਨੇਕ ਰਾਣੀਆਂ ਬਣ ਗਈਆਂ ਹਨ ॥੧੬॥
ਅੜਿਲ॥
ਅੜਿਲ:
ਯੌਕਹਿਗੋਰਖਨਾਥਤਹਾਤੇਜਾਤਭਯੋ॥
ਇਹ ਕਹਿ ਕੇ ਗੋਰਖ ਨਾਥ ਉਥੋਂ ਚਲਿਆ ਗਿਆ।
ਭਾਨਮਤੀਕੋਚਿਤਚੰਡਾਰਇਕਹਰਲਿਯੋ॥
(ਇਧਰ) ਭਾਨ ਮਤੀ ਦਾ ਚਿਤ ਇਕ ਚੰਡਾਲ ਨੇ ਹਰ ਲਿਆ।
ਤਾਦਿਨਤੇਰਾਜਾਕੌਦਿਯੋਭੁਲਾਇਕੈ॥
ਉਸ ਦਿਨ ਤੋਂ (ਰਾਣੀ ਨੇ) ਰਾਜੇ ਨੂੰ ਭੁਲਾ ਦਿੱਤਾ।
ਹੋਰਾਨੀਨੀਚਕੇਰੂਪਰਹੀਉਰਝਾਇਕੈ॥੧੭॥
ਰਾਣੀ (ਉਸ) ਨੀਚ ਦੇ ਰੂਪ ਵਿਚ ਉਲਝ ਕੇ ਰਹਿ ਗਈ ॥੧੭॥
ਦੋਹਰਾ॥
ਦੋਹਰਾ:
ਦੂਤਮਤੀਦਾਸੀਹੁਤੀਤਬਹੀਲਈਬੁਲਾਇ॥
(ਉਸ ਦੀ) ਦੂਤਮਤੀ ਨਾਂ ਦੀ ਇਕ ਦਾਸੀ ਸੀ। (ਉਸ ਨੂੰ) ਉਸੇ ਵੇਲੇ ਬੁਲਾ ਲਿਆ।
ਪਠੈਦੇਤਭੀਨੀਚਸੌਪਰਮਪ੍ਰੀਤਿਉਪਜਾਇ॥੧੮॥
ਉਸ ਨੀਚ ਨਾਲ ਬਹੁਤ ਪ੍ਰੀਤ ਪੈਦਾ ਕਰ ਕੇ (ਬੁਲਾਉਣ ਲਈ) ਭੇਜ ਦਿੱਤਾ ॥੧੮॥
ਚੌਪਈ॥
ਚੌਪਈ:
ਜਬਦੂਤੀਤਹਤੇਫਿਰਿਆਈ॥
ਜਦ ਦੂਤੀ ਉਥੋਂ ਪਰਤ ਕੇ ਆਈ,
ਯੌਪੂਛੌਰਾਨੀਤਿਹਜਾਈ॥
ਤਾਂ ਰਾਣੀ ਨੇ ਉਸ ਨੂੰ ਜਾ ਕੇ ਪੁਛਿਆ,
ਕਹੁਅਲਿਮੀਤਕਬੈਹ੍ਯਾਂਐਹੈ॥
ਹੇ ਸਖੀ! ਦਸ, (ਮੇਰਾ) ਮਿਤਰ ਇਥੇ ਕਦ ਆਵੇਗਾ
ਹਮਰੇਚਿਤਕੋਤਾਪਮਿਟੈਹੈ॥੧੯॥
ਅਤੇ ਮੇਰੇ ਚਿਤ ਦਾ ਤਾਪ ਮਿਟਾਏਗਾ ॥੧੯॥
ਅੜਿਲ॥
ਅੜਿਲ:
ਕਹੁਨਸਹਚਰੀਸਾਚੁਸਜਨੁਕਬਆਇਹੈ॥
ਹੇ ਸਖੀ! ਸਚ ਦਸ ਨ, ਸੱਜਨ ਕਦ ਆਵੇਗਾ।
ਜੋਰਨੈਨਸੌਨੈਨਕਬੈਮੁਸਕਾਇਹੈ॥
(ਮੇਰੇ) ਨੈਣਾਂ ਨਾਲ ਨੈਣ ਮਿਲਾ ਕੇ ਕਦ ਮੁਸਕਰਾਏਗਾ।
ਲਪਟਿਲਪਟਿਕਰਿਜਾਉਲਲਾਸੌਤੌਨਛਿਨ॥
ਉਸ ਵੇਲੇ ਮੈਂ ਪ੍ਰੀਤਮ ਨਾਲ ਲਿਪਟ ਲਿਪਟ (ਕੇ ਆਨੰਦਿਤ ਹੋ) ਜਾਵਾਂਗੀ।
ਹੋਕਹੋਸਖੀਮੁਹਿਮੀਤਕਬੈਹੈਕਵਨਦਿਨ॥੨੦॥
ਹੇ ਸਖੀ! ਦਸ, ਮੇਰਾ ਮਿਤਰ ਕਦੋਂ ਅਤੇ ਕਿਹੜੇ ਦਿਨ ਆਵੇਗਾ ॥੨੦॥
ਬਾਰਬਾਰਗਜਮੁਤਿਯਨਗੁਹੌਬਨਾਇਕੈ॥
(ਮੈਂ) ਆਪਣੇ ਵਾਲ ਵਾਲ ਵਿਚ ਗਜ-ਮੋਤੀਆਂ (ਹਾਥੀ ਦੇ ਸਿਰ ਵਿਚੋਂ ਨਿਕਲੇ ਕਲਪਿਤ ਮੋਤੀਆਂ) ਨੂੰ ਚੰਗੀ ਤਰ੍ਹਾਂ ਗੁੰਦਾਂਗੀ।
ਅਪਨੇਲਲਾਕੋਛਿਨਮੈਲੇਉਰਿਝਾਇਕੈ॥
(ਮੈਂ) ਆਪਣੇ ਪ੍ਰੀਤਮ ਨੂੰ ਛਿਣ ਭਰ ਵਿਚ ਰਿਝਾ ਲਵਾਂਗੀ।
ਟੂਕਟੂਕਤਨਹੋਇਨਮੇਰੋਨੈਕਮਨ॥
ਜੇ ਮੇਰਾ ਸ਼ਰੀਰ ਟੋਟੇ ਟੋਟੇ ਹੋ ਜਾਵੇ ਤਾਂ ਵੀ (ਮੈਂ ਆਪਣਾ) ਮਨ ਨਹੀਂ ਮੋੜਾਂਗੀ।
ਹੋਕਾਸੀਕਰਵਤਲਿਯੋਪ੍ਰਿਯਾਕੀਪ੍ਰੀਤਤਨ॥੨੧॥
ਪ੍ਰਿਯ ਦੀ ਪ੍ਰੀਤ ਲਈ ਕਾਸ਼ੀ ਦਾ ਕਲਵਤ੍ਰ ਵੀ ਤਨ ਉਤੇ ਸਹਿ ਲਵਾਂਗੀ ॥੨੧॥
ਬਿਹਸਿਬਿਹਸਿਕਬਗਰੇਹਮਾਰੇਲਾਗਿਹੈ॥
ਹੇ ਸਖੀ! ਉਹ ਕਦੋਂ ਹਸ ਹਸ ਕੇ ਮੇਰੇ ਗਲ ਨਾਲ ਲਗੇਗਾ।
ਤਬਹੀਸਭਹੀਸੋਕਹਮਾਰੇਭਾਗਿਹੈ॥
ਤਦੋਂ ਹੀ ਮੇਰੇ ਸਾਰੇ ਦੁਖ ਦੂਰ ਹੋ ਜਾਣਗੇ।
ਚਟਕਚਟਕਦੈਬਾਤੈਮਟਕਿਬਤਾਇਹੈ॥
(ਮੇਰੇ ਨਾਲ ਜਦ ਉਹ) ਚਟਕ ਚਟਕ ਕੇ ਅਤੇ ਮਟਕ ਮਟਕ ਕੇ ਗੱਲਾਂ ਕਰੇਗਾ।
ਹੋਤਾਦਿਨਸਖੀਸਹਿਤਹਮਬਲਿਬਲਿਜਾਇਹੈ॥੨੨॥
ਉਸ ਦਿਨ ਮੈਂ ਉਸ ਉਤੋਂ ਬਲਿਹਾਰ ਬਲਿਹਾਰ ਜਾਵਾਂਗੀ ॥੨੨॥
ਜੌਐਸੇਝਰਿਮਿਲੈਸਜਨਸਖਿਆਇਕੈ॥
ਹੇ ਸਖੀ! (ਜਦੋਂ ਮੈਨੂੰ) ਇਸ ਤਰ੍ਹਾਂ ਆ ਕੇ ਸਜਨ ਮਿਲਣ ਲਈ ਟਪਕ ਪਵੇਗਾ
ਮੋਮਨਕੌਲੈਤਬਹੀਜਾਇਚੁਰਾਇਕੈ॥
ਤਾਂ ਮੇਰੇ ਮਨ ਨੂੰ ਤੁਰਤ ਚੁਰਾ ਕੇ ਲੈ ਜਾਏਗਾ।
ਭਾਤਿਭਾਤਿਰਤਿਕਰੌਨਛੋਰੋਏਕਛਿਨ॥
(ਮੈਂ) ਉਸ ਨਾਲ ਭਾਂਤ ਭਾਂਤ ਦੀ ਰਤੀ-ਕ੍ਰੀੜਾ ਕਰਾਂਗੀ ਅਤੇ ਇਕ ਛਿਣ ਲਈ ਵੀ ਨਹੀਂ ਛਡਾਂਗੀ।
ਹੋਬੀਤੈਮਾਸਪਚਾਸਨਜਾਨੌਏਕਦਿਨ॥੨੩॥
ਪੰਜਾਹ ਮਹੀਨੇ ਬੀਤਣ ਤੇ ਮੈਂ ਇਕ ਦਿਨ ਬੀਤਿਆ ਸਮਝਾਂਗੀ ॥੨੩॥
ਮਚਕਿਮਚਕਿਕਬਕਹਿਹੈਬਚਨਬਨਾਇਕੈ॥
(ਉਹ ਮੈਨੂੰ) ਕਦ ਮਟਕ ਮਟਕ ਕੇ ਬੋਲ ਸੁਣਾਏਗਾ
ਲਚਕਿਲਚਕਿਉਰਸਾਥਚਿਮਟਿਹੈਆਇਕੈ॥
ਅਤੇ ਲਚਕ ਲਚਕ ਕੇ ਮੇਰੇ ਹਿਰਦੇ ਨਾਲ ਆ ਕੇ ਚਿਮਟ ਜਾਏਗਾ।
ਲਪਟਿਲਪਟਿਮੈਜਾਉਪ੍ਰਿਯਕੈਅੰਗਤਨ॥
ਮੈਂ ਵੀ ਪ੍ਰੀਤਮ ਦੇ ਸ਼ਰੀਰ ਨਾਲ ਲਿਪਟ ਲਿਪਟ ਜਾਵਾਂਗੀ।
ਹੋਮੇਲਮੇਲਕਰਿਰਾਖੋਭੀਤਰਤਾਹਿਮਨ॥੨੪॥
(ਮੈ ਆਪਣਾ) ਮਨ ਉਸ ਦੇ ਅੰਦਰ ਮਿਲਾ ਮਿਲਾ ਕੇ ਰਖਾਂਗੀ ॥੨੪॥
ਸਵੈਯਾ॥
ਸਵੈਯਾ:
ਖੰਜਨਹੂੰਨਬਦ੍ਯੋਕਛੁਕੈਕਰਿਕੰਜੁਕੁਰੰਗਕਹਾਕਰਿਡਾਰੇ॥
(ਮੈਂ ਤਾਂ ਹੁਣ) ਮਮੋਲੇ ਪੰਛੀ, ਕਮਲ ਅਤੇ ਹਿਰਨ ਨੂੰ ਵੀ ਕਿਧਰੋਂ ਦਾ ਕੁਝ ਨਹੀਂ ਸਮਝਦੀ ਹਾਂ।
ਚਾਰੁਚਕੋਰਨਆਨੇਹ੍ਰਿਦੈਪਰਝੁੰਡਝਖੀਨਹੁਕੋਝਝਕਾਰੇ॥
(ਹੁਣ) ਸੁੰਦਰ ਚਕੋਰ ਨੂੰ ਮੈਂ ਹਿਰਦੇ ਵਿਚ ਨਹੀਂ ਲਿਆਉਂਦੀ ਅਤੇ ਮੱਛੀਆਂ ਦੇ ਝੁੰਡ ਵੀ ਝਿੜਕ ਦਿੱਤੇ ਹਨ (ਅਰਥਾਤ ਸਮਾਨ ਨਹੀਂ ਮੰਨੇ ਹਨ)।
ਮੈਨਰਹਿਯੋਮੁਰਛਾਇਪ੍ਰਭਾਲਖਿਸਾਰਸਭੇਸਭਦਾਸਬਿਚਾਰੇ॥
(ਉਸ ਦੀ) ਪ੍ਰਭਾ ਨੂੰ ਵੇਖ ਕੇ ਕਾਮ ਦੇਵ ਮੂਰਛਿਤ ਹੋ ਗਿਆ ਹੈ ਅਤੇ ਸਾਰੇ ਸਾਰਸ ਵਿਚਾਰੇ ਦਾਸ ਹੋ ਗਏ ਹਨ।
ਅੰਤਕਸੋਚਨਧੀਰਜਮੋਚਨਲਾਲਚੀਲੋਚਨਲਾਲਤਿਹਾਰੇ॥੨੫॥
ਹੇ ਲਾਲ! ਤੇਰੇ ਲਾਲਚੀ ਨੈਣ ਚਿੰਤਾ ਨੂੰ ਖ਼ਤਮ ਕਰਨ ਵਾਲੇ ਅਤੇ ਧੀਰਜ ਨੂੰ ਨਸ਼ਟ ਕਰਨ ਵਾਲੇ ਹਨ ॥੨੫॥
ਅੜਿਲ॥
ਅੜਿਲ:
ਸੁਨਤਸਹਚਰੀਬਚਨਤਹਾਤੇਤਹਗਈ॥
ਸਖੀ ਬੋਲ ਸੁਣ ਕੇ ਉਥੋਂ ਉਸ ਜਗ੍ਹਾ ਉਤੇ ਗਈ।