GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1104
Display Settings
ਚਾਤੁਰਤਾਬਹੁਭਾਤਿਸਿਖਾਵਤਇਹਭਈ
ਬਹੁਤ ਤਰ੍ਹਾਂ ਦੀਆਂ ਚਾਲਾਕੀਆਂ ਉਸ ਨੂੰ ਸਿਖਾ ਦਿੱਤੀਆਂ।
ਬਸਤ੍ਰਮਲੀਨਉਤਾਰਿਭਲੇਪਹਿਰਾਇਕੈ
(ਉਸ ਦੇ) ਮੈਲੇ ਕਪੜੇ ਉਤਾਰ ਕੇ ਚੰਗੇ ਪਵਾ ਦਿੱਤੇ।
ਹੋਤਹਲ੍ਯਾਵਤਤਿਹਭਈਸੁਭੇਸਬਨਾਇਕੈ॥੨੬॥
ਉਸ ਦਾ ਸੁੰਦਰ ਰੂਪ ਬਣਾ ਕੇ ਉਥੇ ਲੈ ਆਈ ॥੨੬॥
ਮਨਭਾਵਤਜਬਮੀਤਤਰੁਨਿਤਿਨਪਾਇਯੋ
ਜਦ ਮਨ ਭਾਉਂਦਾ ਮਿਤਰ ਉਸ ਇਸਤਰੀ ਨੂੰ ਪ੍ਰਾਪਤ ਹੋ ਗਿਆ।
ਭਾਤਿਭਾਤਿਤਾਕੌਗਹਿਗਰੇਲਗਾਇਯੋ
ਉਸ ਨੂੰ ਕਈ ਤਰ੍ਹਾਂ ਨਾਲ ਪਕੜ ਕੇ ਗਲੇ ਨਾਲ ਲਗਾਇਆ।
ਆਸਨਚੁੰਬਨਕਰੇਹਰਖਉਪਜਾਇਕੈ
ਪ੍ਰਸੰਨਤਾ ਪੂਰਵਕ ਉਸ ਨਾਲ ਆਸਣ ਅਤੇ ਚੁੰਬਨ ਕੀਤੇ।
ਹੋਤਵਨਸਖੀਕੋਦਾਰਿਦਸਕਲਮਿਟਾਇਕੈ॥੨੭॥
(ਰਾਣੀ ਨੇ) ਉਸ ਸਖੀ ਦੀ ਸਾਰੀ ਗ਼ਰੀਬੀ ਖ਼ਤਮ ਕਰ ਦਿੱਤੀ ॥੨੭॥
ਦਿਜਿਕਦ੍ਰੁਗਾਕੀਪੂਜਾਕਰੀਰਿਝਾਇਯੋ
ਇਕ ਬ੍ਰਾਹਮਣ ਨੇ ਦੇਵੀ ਦੁਰਗਾ ਦੀ ਪੂਜਾ ਕਰ ਕੇ ਉਸ ਨੂੰ ਪ੍ਰਸੰਨ ਕਰ ਲਿਆ।
ਤਾਕੈਕਰਤੇਏਕਅਮਰਫਲਪਾਇਯੋ
ਉਸ ਦੇ ਹੱਥ ਤੋਂ ਇਕ ਅਮਰ ਫਲ ਪ੍ਰਾਪਤ ਕੀਤਾ।
ਤਿਨਿਲੈਕੈਭਰਥਰਿਰਾਜਾਜੂਕੋਦਿਯੋ
ਉਹ ਫਲ ਲੈ ਕੇ (ਉਸ ਨੇ) ਰਾਜਾ ਭਰਥਰੀ ਨੂੰ ਦਿੱਤਾ।
ਹੋਜਬਲੌਪ੍ਰਿਥੀਅਕਾਸਨ੍ਰਿਪਤਤਬਲੌਜਿਯੋ॥੨੮॥
(ਤਾਂ ਜੋ) ਜਦ ਤਕ ਪ੍ਰਿਥਵੀ ਅਤੇ ਆਕਾਸ਼ ਕਾਇਮ ਹਨ, ਉਦੋਂ ਤਕ ਰਾਜਾ ਜੀਉਂਦਾ ਰਹੇ ॥੨੮॥
ਦੁਰਗਦਤਫਲਅਮਰਜਬੈਨ੍ਰਿਪਕਰਪਰਿਯੋ
ਜਦੋਂ ਦੁਰਗਾ ਦਾ ਦਿੱਤਾ ਹੋਇਆ ਫਲ ਰਾਜੇ ਦੇ ਹੱਥ ਪਿਆ
ਭਾਨਮਤੀਕੋਦੇਉਇਹੈਚਿਤਮੈਕਰਿਯੋ
ਤਾਂ ਮਨ ਵਿਚ ਇਹ ਸੋਚ ਕੇ (ਉਹ ਫਲ) ਭਾਨ ਮਤੀ ਨੂੰ ਦੇ ਦਿੱਤਾ (ਕਿ ਇਹ ਚਿਰ ਤਕ ਜੀਵਿਤ ਰਹਿ ਕੇ ਸੇਵਾ ਕਰੇਗੀ)।
ਤ੍ਰਿਯਕਿਯਮਨਹਿਬਿਚਾਰਕਿਮਿਤ੍ਰਹਿਦੀਜੀਯੈ
ਇਸਤਰੀ ਨੇ ਮਨ ਵਿਚ ਵਿਚਾਰ ਕੀਤਾ (ਕਿ ਇਹ ਫਲ) ਮਿਤਰ ਨੂੰ ਦਿੱਤਾ ਜਾਵੇ,
ਹੋਸਦਾਤਰੁਨਸੋਰਹੈਕੇਲਅਤਿਕੀਜੀਯੈ॥੨੯॥
ਜੋ ਸਦਾ ਜਵਾਨ ਰਹੇ ਅਤੇ (ਉਸ ਨਾਲ) ਬਹੁਤ ਕੇਲ-ਕ੍ਰੀੜਾ ਕਰਦਾ ਰਹੇ ॥੨੯॥
ਮਨਭਾਵੰਤਮੀਤਜਦਿਨਸਖਿਪਾਈਯੈ
ਹੇ ਸਖੀ! ਜਿਸ ਦਿਨ ਮਨ ਭਾਉਂਦਾ ਮਿਤਰ ਪ੍ਰਾਪਤ ਕਰ ਲਈਏ
ਤਨਮਨਧਨਸਭਵਾਰਿਬਹੁਰੁਬਲਿਜਾਈਯੈ
ਤਾਂ ਉਸ ਤੋਂ ਤਨ, ਮਨ ਅਤੇ ਧਨ ਸਭ ਕੁਝ ਵਾਰ ਕੇ ਫਿਰ ਬਲਿਹਾਰ ਜਾਣਾ ਚਾਹੀਦਾ ਹੈ।
ਮੋਮਨਲਯੋਚੁਰਾਇਪ੍ਰੀਤਮਹਿਆਜੁਸਭ
(ਮੇਰੇ) ਪ੍ਰੀਤਮ ਨੇ ਅਜ ਮੇਰਾ ਮਨ ਸਭ ਤਰ੍ਹਾਂ ਨਾਲ ਚੁਰਾ ਲਿਆ ਹੈ।
ਹੋਰਹੈਤਰੁਨਚਿਰੁਜਿਯੈਦਿਯੌਫਲਤਾਹਿਲਭ॥੩੦॥
ਇਹ ਜਵਾਨ ਰਹੇ ਅਤੇ ਚਿਰ ਤਕ ਜੀਉਂਦਾ ਰਹੇ। (ਇਸ ਲਈ) ਫਲ ਲਭ ਕੇ (ਭਾਵ ਪ੍ਰਾਪਤ ਕਰ ਕੇ) ਉਸ ਨੂੰ ਦੇ ਦਿੱਤਾ ॥੩੦॥
ਚੌਪਈ
ਚੌਪਈ:
ਨ੍ਰਿਪਕੋਚਿਤਰਾਨੀਹਰਲਯੋ
ਰਾਜੇ ਦਾ ਚਿਤ ਰਾਣੀ ਨੇ ਹਰ ਲਿਆ।
ਅਬਲਾਮਨੁਤਾਕੈਕਰਦਯੋ
ਇਸਤਰੀ (ਰਾਣੀ) ਨੇ ਆਪਣਾ ਮਨ ਉਸ (ਚੰਡਾਲ) ਨੂੰ ਦੇ ਦਿੱਤਾ।
ਵਹੁਅਟਕਤਬੇਸ੍ਵਾਪਰਭਯੋ
ਉਹ ਅਗੋਂ ਇਕ ਵੇਸਵਾ ਉਤੇ ਅਟਕਿਆ ਹੋਇਆ ਸੀ।
ਫਲਲੈਕੈਤਾਕੇਕਰਦਯੋ॥੩੧॥
(ਉਸ ਨੇ ਉਹ) ਫਲ ਲੈ ਕੇ ਵੇਸਵਾ ਨੂੰ ਦੇ ਦਿੱਤਾ ॥੩੧॥
ਅੜਿਲ
ਅੜਿਲ:
ਰਹੀਤਰੁਨਿਸੋਰੀਝਿਅੰਗਨ੍ਰਿਪਕੇਨਿਰਖਿ
ਉਹ ਇਸਤਰੀ (ਵੇਸਵਾ) ਰਾਜੇ ਦੇ ਸ਼ਰੀਰ (ਦੀ ਸੁੰਦਰਤਾ) ਨੂੰ ਵੇਖ ਕੇ (ਉਸ ਉਤੇ) ਰੀਝੀ ਹੋਈ ਸੀ।
ਚਾਰੁਕੀਏਚਖਰਹੈਸਰੂਪਅਮੋਲਲਖਿ
ਉਸ ਦੇ ਸੁੰਦਰ ਨੈਣ ਉਸ ਦੇ ਅਮੋਲਕ ਰੂਪ ਨੂੰ ਵੇਖਿਆ ਕਰਦੇ ਸਨ।
ਫਲਸੋਈਲੈਹਾਥਰੁਚਿਤਰੁਚਿਸੌਦਿਯੋ
ਉਹੀ ਫਲ ਹੱਥ ਵਿਚ ਲੈ ਕੇ ਰੁਚੀ ਪੂਰਵਕ (ਰਾਜੇ ਨੂੰ) ਦੇ ਦਿੱਤਾ
ਹੋਜਬਲੌਪ੍ਰਿਥੀਅਕਾਸਨ੍ਰਿਪਤਿਤਬਲੌਜਿਯੋ॥੩੨॥
ਕਿ ਜਦ ਤਕ ਪ੍ਰਿਥਵੀ ਅਤੇ ਆਕਾਸ਼ ਹਨ, ਰਾਜਾ ਉਦੋਂ ਤਕ ਜੀਵੇ ॥੩੨॥
ਲੈਬੇਸ੍ਵਾਫਲਦਿਯੋਨ੍ਰਿਪਤਿਕੌਆਨਿਕੈ
ਵੇਸਵਾ ਨੇ ਆ ਕੇ ਫਲ ਰਾਜੇ ਨੂੰ ਦੇ ਦਿੱਤਾ।
ਰੂਪਹੇਰਿਬਸਿਭਈਪ੍ਰੀਤਿਅਤਿਠਾਨਿਕੈ
(ਰਾਜੇ ਦਾ) ਰੂਪ ਵੇਖ ਕੇ ਅਤਿ ਅਧਿਕ ਪ੍ਰੀਤ ਕਾਰਨ ਉਸ ਦੇ ਵਸ ਵਿਚ ਹੋ ਗਈ।
ਲੈਰਾਜੈਤਿਹਹਾਥਚਿੰਤਚਿਤਮੈਕਿਯੋ
ਰਾਜੇ ਨੇ (ਫਲ) ਹੱਥ ਵਿਚ ਲੈ ਕੇ ਮਨ ਵਿਚ ਸੋਚ ਕੀਤੀ
ਹੋਯਹਸੋਈਦ੍ਰੁਮਜਾਹਿਜੁਮੈਤ੍ਰਿਯਕੌਦਿਯੋ॥੩੩॥
ਕਿ ਇਹ ਉਹੀ ਫਲ ('ਦ੍ਰੂਮ') ਹੈ ਜੋ ਮੈਂ ਇਸਤਰੀ (ਰਾਣੀ) ਨੂੰ ਦਿੱਤਾ ਸੀ ॥੩੩॥
ਭਾਤਿਭਾਤਿਤਿਹਲੀਨੋਸੋਧਬਨਾਇਕੈ
ਉਸ ਨੇ ਕਈ ਢੰਗਾਂ ਨਾਲ ਇਸ ਦੀ ਪੜਤਾਲ ਕੀਤੀ।
ਤਿਹਬੇਸ੍ਵਾਕੋਪੂਛ੍ਯੋਨਿਕਟਿਬੁਲਾਇਕੈ
ਉਸ ਵੇਸਵਾ ਨੂੰ ਕੋਲ ਬੁਲਾ ਕੇ ਪੁਛਿਆ,
ਸਾਚਕਹੋਮੁਹਿਯਹਫਲਤੈਕਹਤੇਲਹਿਯੋ
ਮੈਨੂੰ ਸਚ ਦਸ, ਤੂੰ ਇਹ ਫਲ ਕਿਸ ਤੋਂ ਲਿਆ ਹੈ।
ਹੋਹਾਥਜੋਰਿਤਿਨਬਚਨਨ੍ਰਿਪਤਿਸੌਯੌਕਹਿਯੋ॥੩੪॥
ਉਸ ਨੇ ਹਥ ਜੋੜ ਕੇ ਰਾਜੇ ਨੂੰ ਇਸ ਤਰ੍ਹਾਂ ਕਿਹਾ ॥੩੪॥
ਤੁਮਅਪਨੇਚਿਤਜਿਹਰਾਨੀਕੇਕਰਦਿਯੋ
(ਹੇ ਰਾਜਨ!) ਤੁਸੀਂ (ਜੋ ਫਲ) ਆਪਣੇ ਚਿਤ ਤੋਂ ਜਿਸ ਰਾਣੀ ਦੇ ਹੱਥ ਵਿਚ ਦਿੱਤਾ ਸੀ,
ਤਾਕੌਏਕਚੰਡਾਰਮੋਹਿਕਰਿਮਨੁਲਿਯੋ
ਉਸ ਰਾਣੀ ਦਾ ਮਨ ਇਕ ਚੰਡਾਲ ਨੇ ਮੋਹ ਲਿਆ ਸੀ।
ਤਵਨਨੀਚਮੁਹਿਊਪਰਰਹਿਯੋਬਿਕਾਇਕੈ
ਉਹ ਨੀਚ (ਚੰਡਾਲ) ਮੇਰੇ ਉਪਰ ਵੀ ਵਿਕਿਆ ਹੋਇਆ ਸੀ।
ਤਵਤ੍ਰਿਯਤਿਹਦਿਯਤਿਨਮੁਹਿਦਯੋਬਨਾਇਕੈ॥੩੫॥
ਤੁਹਾਡੀ ਇਸਤਰੀ ਨੇ ਉਸ ਨੂੰ ਦੇ ਦਿੱਤਾ ਅਤੇ ਉਸ ਨੇ ਫਿਰ ਮੈਨੂੰ ਦੇ ਦਿੱਤਾ ॥੩੫॥
ਮੈਲਖਿਤੁਮਰੌਰੂਪਰਹੀਉਰਝਾਇਕੈ
ਮੈਂ ਤੁਹਾਡਾ ਰੂਪ ਵੇਖ ਕੇ ਅਟਕੀ ਹੋਈ ਹਾਂ।
ਹਰਅਰਿਸਰਤਨਬਧੀਸੁਗਈਬਿਕਾਇਕੈ
ਸ਼ਿਵ ਦੇ ਵੈਰੀ ਕਾਮ ਦੇਵ ਦੇ ਬਾਣਾਂ ਨਾਲ ਵਿੰਨ੍ਹੀ ਹੋਈ (ਤੁਹਾਡੇ ਉਤੇ) ਵਿਕੀ ਹੋਈ ਹਾਂ।
ਸਦਾਤਰਨਿਤਾਕੋਫਲੁਹਮਤੇਲੀਜਿਯੈ
ਸਦਾ ਜਵਾਨ ਰਖਣ ਵਾਲਾ ਇਹ ਫਲ ਮੇਰੇ ਤੋਂ ਲੈ ਲਵੋ
ਹੋਕਾਮਕੇਲਮੁਹਿਸਾਥਹਰਖਸੋਕੀਜਿਯੈ॥੩੬॥
ਅਤੇ ਮੇਰੇ ਨਾਲ ਪ੍ਰਸੰਨਤਾ ਪੂਰਵਕ ਕਾਮ-ਕ੍ਰੀੜਾ ਕਰੋ ॥੩੬॥
ਤੁਮਤਿਹਤ੍ਰਿਯਜੋਦਯੋਫਲਅਤਿਰੁਚਿਮਾਨਿਕੈ
ਤੁਸੀਂ ਜੋ ਇਹ ਫਲ ਉਸ ਇਸਤਰੀ (ਰਾਣੀ) ਨੂੰ ਬਹੁਤ ਪ੍ਰਸੰਨ ਹੋ ਕੇ ਦਿੱਤਾ ਸੀ।
ਤਿਨਲੈਦਿਯੋਚੰਡਾਰਹਿਅਤਿਹਿਤੁਠਾਨਿਕੈ
ਉਸ ਨੇ ਚੰਡਾਲ ਨਾਲ ਪ੍ਰੀਤ ਪਾ ਕੇ (ਉਸ ਨੂੰ) ਦੇ ਦਿੱਤਾ।
ਉਨਮੁਹਿਮੈਤੁਹਿਦਿਯੋਸੁਬਿਰਹਾਕੀਦਹੀ
ਉਸ (ਚੰਡਾਲ ਨੇ ਫਲ) ਮੈਨੂੰ (ਦੇ ਦਿੱਤਾ) ਅਤੇ ਮੈਂ ਵਿਯੋਗ ਦੀ ਸੜੀ ਹੋਈ ਨੇ ਤੁਹਾਨੂੰ ਦੇ ਦਿੱਤਾ।