ਹੋਨਿਰਖਿਤਿਹਾਰੀਪ੍ਰਭਾਦਿਵਾਨੀਹ੍ਵੈਰਹੀ॥੩੭॥
ਮੈਂ ਤੁਹਾਡੀ ਖ਼ੂਬਸੂਰਤੀ ਵੇਖ ਕੇ ਦੀਵਾਨੀ ਹੋ ਗਈ ਹਾਂ ॥੩੭॥
ਹੌਤਵਪ੍ਰਭਾਬਿਲੋਕਿਰਹੀਉਰਝਾਇਕੈ॥
ਮੈਂ ਤੁਹਾਡੀ ਪ੍ਰਭਾ ਨੂੰ ਵੇਖ ਕੇ ਮੋਹਿਤ ਹੋ ਗਈ ਹਾਂ।
ਗ੍ਰਿਹਸਿਗਰੇਕੀਸੰਗ੍ਰਯਾਦਈਭੁਲਾਇਕੈ॥
(ਮੈਂ) ਸਾਰੇ ਘਰ ਦੀ ਸੁੱਧ ਬੁੱਧ ਭੁਲਾ ਦਿੱਤੀ ਹੈ।
ਅਮਰਅਜਰਫਲਤੁਮਕੌਦੀਨੋਆਨਿਕਰਿ॥
(ਇਸ ਲਈ ਇਹ) ਅਮਰ ਅਜਰ ਫਲ ਤੁਹਾਨੂੰ ਲਿਆ ਕੇ ਦਿੱਤਾ ਹੈ।
ਹੋਤਾਤੇਮਦਨਸੰਤਾਪਨ੍ਰਿਪਤਿਹਮਰੋਪ੍ਰਹਰਿ॥੩੮॥
(ਇਸ ਲਈ) ਹੇ ਰਾਜਨ! ਮੇਰੀ ਕਾਮ-ਪੀੜਾ ਨੂੰ ਸੰਤੁਸ਼ਟ ਕਰੋ ॥੩੮॥
ਧੰਨ੍ਯਧੰਨ੍ਯਤਾਕੌਤਬਨ੍ਰਿਪਤਿਉਚਾਰਿਯੋ॥
ਤਦ ਰਾਜੇ ਨੇ ਉਸ ਨੂੰ ਧੰਨ ਧੰਨ ਕਿਹਾ
ਭਾਤਿਭਾਤਿਸੌਤਾਕੇਸੰਗਬਿਹਾਰਿਯੋ॥
ਅਤੇ ਭਾਂਤ ਭਾਂਤ ਨਾਲ ਉਸ ਨਾਲ ਰਮਣ ਕੀਤਾ।
ਲਪਟਿਲਪਟਿਬੇਸ੍ਵਾਹੂੰਗਈਬਨਾਇਕੈ॥
ਵੇਸਵਾ ਵੀ ਉਸ ਨਾਲ ਚੰਗੀ ਤਰ੍ਹਾਂ ਲਿਪਟਦੀ ਗਈ
ਹੋਅਪ੍ਰਮਾਨਦੁਤਿਹੇਰਿਰਹੀਉਰਝਾਇਕੈ॥੩੯॥
ਅਤੇ ਉਸ ਦੀ ਅਨੂਪਮ ਸੁੰਦਰਤਾ ਨੂੰ ਵੇਖ ਕੇ ਅਟਕ ਗਈ ॥੩੯॥
ਮਨਭਾਵੰਤੋਮੀਤਜਵਨਦਿਨਪਾਈਯੈ॥
ਜਿਸ ਦਿਨ ਮਨ ਭਾਉਂਦਾ ਮਿਤਰ ਪ੍ਰਾਪਤ ਹੋ ਜਾਏ,
ਤਵਨਘਰੀਕੇਪਲਪਲਬਲਿਬਲਿਜਾਈਯੈ॥
ਤਾਂ ਉਸ ਘੜੀ ਦੇ ਪਲ ਪਲ ਤੋਂ ਵਾਰੇ ਵਾਰੇ ਜਾਈਏ।
ਲਪਟਿਲਪਟਿਕਰਿਤਾਸੌਅਧਿਕਬਿਹਾਰੀਯੈ॥
ਲਿਪਟ ਲਿਪਟ ਕੇ ਉਸ ਨਾਲ ਅਧਿਕ ਰਮਣ ਕਰੀਏ।
ਹੋਤਤਖਿਨਦ੍ਰਪਕੰਦ੍ਰਪਕੋਸਕਲਨਿਵਾਰੀਯੈ॥੪੦॥
ਅਤੇ ਉਸ ਛਿਣ ਕਾਮ ਦੇਵ ਦਾ ਸਾਰਾ ਘਮੰਡ ਦੂਰ ਕਰ ਦੇਈਏ ॥੪੦॥
ਸਵੈਯਾ॥
ਸਵੈਯਾ:
ਬਾਲਕੋਰੂਪਬਿਲੋਕਿਕੈਲਾਲਕਛੂਹਸਿਕੈਅਸਬੈਨਉਚਾਰੇ॥
ਰਾਜੇ ਨੇ ਵੇਸਵਾ ਦਾ ਰੂਪ ਵੇਖ ਕੇ ਅਤੇ ਹਸ ਕੇ ਕੁਝ ਬਚਨ ਉਚਾਰੇ,
ਤੈਅਟਕੀਸੁਨਿਸੁੰਦਰਿਮੋਪਰਐਸੇਨਸੁੰਦਰਅੰਗਹਮਾਰੇ॥
ਹੇ ਸੁੰਦਰੀ! ਸੁਣ, ਤੂੰ ਮੇਰੇ ਉਤੇ ਅਟਕੀ ਹੈਂ, ਪਰ ਮੇਰੇ ਇਤਨੇ ਸੁੰਦਰ ਅੰਗ ਤਾਂ ਨਹੀਂ ਹਨ।
ਜੀਬੋਘਨੋਸਿਗਰੋਜਗਚਾਹਤਸੋਨਰੁਚਿਯੋਚਿਤਮਾਝਿਤਿਹਾਰੇ॥
ਸਾਰਾ ਜਗਤ ਬਹੁਤ ਜੀਉਣਾ ਚਾਹੁੰਦਾ ਹੈ, ਪਰ ਇਹ ਗੱਲ ਤੇਰੇ ਚਿਤ ਨੂੰ ਕਿਉਂ ਨਾ ਚੰਗੀ ਲਗੀ।
ਆਨਿਜਰਾਰਿਦਯੋਹਮਕੌਫਲੁਦਾਸਭਏਹਮਆਜੁਤਿਹਾਰੇ॥੪੧॥
ਇਹ ਬੁਢਾਪੇ ਦਾ ਵੈਰੀ ਜਾਂ ਅਮਰ ('ਜਰਾਰਿ') ਫਲ ਮੈਨੂੰ ਆਣ ਦਿੱਤਾ ਹੈ। ਇਸ ਲਈ ਅਜ ਮੈਂ ਤੇਰਾ ਦਾਸ ਹੋ ਗਿਆ ਹਾਂ ॥੪੧॥
ਬੇਸ੍ਵਾਵਾਚ॥
ਵੇਸਵਾ ਨੇ ਕਿਹਾ:
ਨੈਨਲਗੇਜਬਤੇਤੁਮਸੌਤਬਤੇਤਵਹੇਰਿਪ੍ਰਭਾਬਲਿਜਾਊਾਂ॥
(ਹੇ ਰਾਜਨ!) ਸੁਣੋ, ਜਦ ਦੀਆਂ ਤੁਹਾਡੇ ਨਾਲ ਅੱਖਾਂ ਲਗੀਆਂ ਹਨ, ਉਦੋਂ ਤੋਂ ਤੁਹਾਡੀ ਸੁੰਦਰਤਾ ਵੇਖ ਕੇ ਬਲਿਹਾਰੀ ਜਾ ਰਹੀ ਹਾਂ।
ਭੌਨਭੰਡਾਰਸੁਹਾਤਨਮੋਕਹਸੋਵਤਹੂੰਬਿਝਕੈਬਰਰਾਊਾਂ॥
ਮਹੱਲ ਅਤੇ ਭੰਡਾਰ ਮੈਨੂੰ ਚੰਗੇ ਨਹੀਂ ਲਗਦੇ ਅਤੇ ਸੁੱਤੀ ਹੋਈ ਚੌਂਕ ਕੇ ਬਰੜਾਉਣ ਲਗਦੀ ਹਾਂ।
ਜੈਤਿਕਆਪਨੀਆਰਬਲਾਸਭਮੀਤਕੇਊਪਰਵਾਰਿਬਹਾਊਾਂ॥
(ਮੇਰੀ) ਜਿਤਨੀ ਵੀ ਆਯੂ ਹੈ, ਸਾਰੀ ਮਿਤਰ ਉਪਰੋਂ ਵਾਰ ਦੇਣਾ ਚਾਹੁੰਦੀ ਹਾਂ।
ਕੇਤਿਕਬਾਤਜਰਾਰਿਸੁਨੋਫਲਪ੍ਰਾਨਦੈਮੋਲਪਿਯਾਕਹਲ੍ਯਾਊਂ॥੪੨॥
ਅਮਰ ('ਜਰਾਰਿ') ਫਲ ਦੀ ਕੀ ਗੱਲ ਹੈ, ਮੈਂ ਤਾਂ ਪ੍ਰਾਣਾਂ ਦਾ ਮੁੱਲ ਤਾਰ ਕੇ ਪ੍ਰੀਤਮ ਨੂੰ ਪ੍ਰਾਪਤ ਕਰ ਲਵਾਂਗੀ ॥੪੨॥
ਤੈਜੁਦਿਯੋਤੀਯਕੋਫਲਥੋਦਿਜਤੇਕਰਿਕੋਟਿਕੁਪਾਇਲੀਯੋ॥
ਤੁਸੀਂ ਜੋ ਫਲ ਇਸਤਰੀ (ਰਾਣੀ) ਨੂੰ ਦਿੱਤਾ ਸੀ, ਉਹ ਬ੍ਰਾਹਮਣ ਨੇ ਬਹੁਤ ਉਪਾ ਕਰ ਕੇ ਪ੍ਰਾਪਤ ਕੀਤਾ ਸੀ।
ਸੋਊਲੈਕਰਜਾਰਕੌਦੇਤਭਈਤਿਨਰੀਝਿਕੈਮੋਪਰਮੋਹਿਦੀਯੋ॥
ਉਸ ਨੂੰ ਲੈ ਕੇ (ਰਾਣੀ ਨੇ) ਯਾਰ ਨੂੰ ਦੇ ਦਿੱਤਾ ਅਤੇ ਉਸ (ਯਾਰ) ਨੇ ਪ੍ਰਸੰਨ ਹੋ ਕੇ ਮੈਨੂੰ ਦੇ ਦਿੱਤਾ।
ਨ੍ਰਿਪਹੌਅਟਕੀਤਵਹੇਰਿਪ੍ਰਭਾਤਨਕੋਤਨਿਕੈਨਹਿਤਾਪਕੀਯੋ॥
ਹੇ ਰਾਜਨ! ਤੇਰੇ ਸ਼ਰੀਰ ਦੀ ਸੁੰਦਰਤਾ ਨੂੰ ਵੇਖ ਕੇ ਮੈਂ ਅਟਕ ਗਈ ਹਾਂ, (ਇਸ ਲਈ ਮੈਨੂੰ ਫਲ ਦਿੰਦਿਆਂ) ਕੋਈ ਦੁਖ ਨਹੀਂ ਹੋਇਆ।
ਤਿਹਖਾਹੁਹਮੈਸੁਖਦੇਹਦਿਯੋਨ੍ਰਿਪਰਾਜਕਰੋਜੁਗਚਾਰਜੀਯੋ॥੪੩॥
(ਤੁਸੀਂ) ਇਸ ਫਲ ਨੂੰ ਖਾਓ, ਮੈਨੂੰ ਦੇਹ ਦਾ ਸੁਖ ਦਿਓ ਅਤੇ ਹੇ ਰਾਜਾ ਜੀ! (ਤੁਸੀਂ) ਚਾਰ ਯੁਗਾਂ ਤਕ ਰਾਜ ਕਰੋ ॥੪੩॥
ਭਰਥਰਿਬਾਚ॥
ਭਰਥਰੀ ਨੇ ਕਿਹਾ:
ਅੜਿਲ॥
ਅੜਿਲ:
ਧ੍ਰਿਗਮੁਹਿਕੌਮੈਜੁਫਲੁਤ੍ਰਿਯਹਿਦੈਡਾਰਿਯੌ॥
ਮੈਨੂੰ ਧਿੱਕਾਰ ਹੈ ਜੋ ਉਹ ਫਲ ਇਸਤਰੀ (ਰਾਣੀ) ਨੂੰ ਦੇ ਦਿੱਤਾ ਸੀ।
ਧ੍ਰਿਗਤਿਹਦਿਯੋਚੰਡਾਰਜੁਧ੍ਰਮਨਬਿਚਾਰਿਯੌ॥
ਉਸ (ਰਾਣੀ) ਨੂੰ ਵੀ ਧਿੱਕਾਰ ਹੈ (ਜਿਸ ਨੇ ਇਹ ਫਲ) ਧਰਮ ਨੂੰ ਵਿਚਾਰੇ ਬਿਨਾ ਚੰਡਾਲ ਨੂੰ ਦੇ ਦਿੱਤਾ।
ਧ੍ਰਿਗਤਾਕੋਤਿਨਤ੍ਰਿਯਰਾਨੀਸੀਪਾਇਕੈ॥
(ਉਸ (ਚੰਡਾਲ) ਨੂੰ ਵੀ ਧਿੱਕਾਰ ਹੈ ਜਿਸ ਨੇ ਰਾਣੀ ਵਰਗੀ ਇਸਤਰੀ ਪ੍ਰਾਪਤ ਕਰ ਕੇ
ਹੋਦਯੋਬੇਸ੍ਵਹਿਪਰਮਪ੍ਰੀਤਿਉਪਜਾਇਕੈ॥੪੪॥
(ਉਹ ਫਲ) ਇਕ ਵੇਸਵਾ ਨਾਲ ਬਹੁਤ ਪ੍ਰੀਤ ਪੈਦਾ ਕਰ ਕੇ ਦੇ ਦਿੱਤਾ ॥੪੪॥
ਸਵੈਯਾ॥
ਸਵੈਯਾ:
ਆਧਿਕਆਪੁਭਖ੍ਰਯੋਨ੍ਰਿਪਲੈਫਲਆਧਿਕਰੂਪਮਤੀਕਹਦੀਨੋ॥
ਰਾਜੇ ਨੇ ਫਲ ਲੈ ਕੇ ਅੱਧਾ ਆਪ ਖਾਇਆ ਅਤੇ ਅੱਧਾ ਰੂਪਮਤੀ (ਵੇਸਵਾ) ਨੂੰ ਦੇ ਦਿੱਤਾ।
ਯਾਰਕੈਟੂਕਹਜਾਰਕਰੇਗਹਿਨਾਰਿਭਿਟ੍ਰਯਾਰਤਿਨੈਬਧਿਕੀਨੋ॥
(ਉਸ) ਯਾਰ (ਚੰਡਾਲ) ਦੇ ਹਜ਼ਾਰ ਟੋਟੇ ਕਰ ਦਿੱਤੇ ਅਤੇ ਰਾਣੀ ਤੇ ਦਾਸੀ ('ਭਿਟ੍ਯਾਰ' ਰਾਣੀ ਦਾ ਚੰਡਾਲ ਨਾਲ ਮੇਲ ਕਰਾਉਣ ਵਾਲੀ) ਨੂੰ ਮਾਰ ਦਿੱਤਾ।
ਭੌਨਭੰਡਾਰਬਿਸਾਰਸਭੈਕਛੁਰਾਮਕੋਨਾਮੁਹ੍ਰਿਦੈਦ੍ਰਿੜਚੀਨੋ॥
ਮਹੱਲ, ਖ਼ਜ਼ਾਨੇ ਅਤੇ ਹੋਰ ਸਭ ਕੁਝ ਵਿਸਾਰ ਕੇ ਰਾਮ ਨਾਮ ਨੂੰ ਹਿਰਦੇ ਵਿਚ ਦ੍ਰਿੜ੍ਹ ਕਰ ਲਿਆ।
ਜਾਇਬਸ੍ਯੋਤਬਹੀਬਨਮੈਨ੍ਰਿਪਭੇਸਕੋਤ੍ਯਾਗਜੁਗੇਸਕੋਲੀਨੋ॥੪੫॥
(ਭਰਥਰੀ ਨੇ) ਰਾਜੇ ਵਾਲੇ ਬਸਤ੍ਰ ਤਿਆਗ ਕੇ ਜੋਗੀ ਵਾਲਾ ਭੇਖ ਕਰ ਲਿਆ ਅਤੇ ਬਨ ਵਿਚ ਜਾ ਟਿਕਿਆ ॥੪੫॥
ਦੋਹਰਾ॥
ਦੋਹਰਾ:
ਬਨਭੀਤਰਭੇਟਾਭਈਗੋਰਖਸੰਗਸੁਧਾਰ॥
(ਰਾਜੇ ਦੀ) ਬਨ ਵਿਚ ਗੋਰਖਨਾਥ ਨਾਲ ਭੇਂਟ ਹੋਈ
ਰਾਜਤ੍ਯਾਗਅੰਮ੍ਰਿਤਲਯੋਭਰਥਿਰਰਾਜਕੁਮਾਰ॥੪੬॥
ਅਤੇ ਰਾਜ-ਪਾਟ ਤਿਆਗ ਕੇ ਭਰਥਰੀ ਰਾਜ ਕੁਮਾਰ ਨੇ ਅੰਮ੍ਰਿਤ ਪ੍ਰਾਪਤ ਕੀਤਾ ॥੪੬॥
ਸਵੈਯਾ॥
ਸਵੈਯਾ:
ਰੋਵਤਹੈਸੁਕਹੂੰਪੁਰਕੇਜਨਬੌਰੇਸੇਡੋਲਤਜ੍ਯੋਮਤਵਾਰੇ॥
ਕਿਤੇ ਨਗਰ ਦੇ ਲੋਕ ਰੋਂਦੇ ਹਨ ਅਤੇ ਬੌਰਿਆਂ ਵਾਂਗ ਮਤਵਾਲੇ ਹੋਏ ਡੋਲਦੇ ਫਿਰਦੇ ਹਨ।
ਫਾਰਤਚੀਰਸੁਬੀਰਗਿਰੇਕਹੂੰਜੂਝੈਹੈਖੇਤਮਨੋਜੁਝਿਯਾਰੇ॥
ਕਿਤੇ ਸੂਰਮੇ ਬਸਤ੍ਰ ਪਾੜ ਕੇ ਇਸ ਤਰ੍ਹਾਂ ਡਿਗੇ ਪਏ ਹਨ, ਮਾਨੋ ਯੁੱਧ-ਭੂਮੀ ਵਿਚ ਯੋਧੇ ਜੂਝੇ ਪਏ ਹੋਣ।
ਰੋਵਤਨਾਰਅਪਾਰਕਹੂੰਬਿਸੰਭਾਰਿਭਈਕਰਿਨੈਨਨਤਾਰੇ॥
ਕਿਤੇ ਬੇਸ਼ੁਮਾਰ ਇਸਤਰੀਆਂ ਰੋ ਰਹੀਆਂ ਹਨ ਅਤੇ ਬਿਨਾ ਨੈਣ ਝਮਕਾਏ ਬੇਹੋਸ਼ ਪਈਆਂ ਹਨ।
ਤ੍ਯਾਗਕੈਰਾਜਸਮਾਜਸਭੈਮਹਾਰਾਜਸਖੀਬਨਆਜੁਪਧਾਰੇ॥੪੭॥
(ਅਤੇ ਕਹਿੰਦੀਆਂ ਫਿਰਦੀਆਂ ਹਨ) ਹੇ ਸਖੀ! ਸਾਰੇ ਰਾਜ-ਪਾਟ ਨੂੰ ਛਡ ਕੇ ਮਹਾਰਾਜ ਅਜ ਬਨ ਨੂੰ ਚਲੇ ਗਏ ਹਨ ॥੪੭॥
ਨਿਜੁਨਾਰਿਨਿਹਾਰਿਕੈਭਰਥਕੁਮਾਰਿਬਿਸਾਰਿਸੰਭਾਰਿਛਕੀਮਨਮੈ॥
ਭਰਥਰੀ ਕੁਮਾਰ ਨੂੰ ਵੇਖ ਕੇ ਉਸ ਦੀਆਂ ਇਸਤਰੀਆਂ ਹੋਸ਼ ਭੁਲਾ ਕੇ ਮਨ ਵਿਚ (ਦੁਖ ਨਾਲ) ਭਰੀਆਂ ਪਈਆਂ ਹਨ।
ਕਹੂੰਹਾਰਗਿਰੈਕਹੂੰਬਾਰਲਸੈਕਛੁਨੈਕੁਪ੍ਰਭਾਨਰਹੀਤਨਮੈ॥
ਕਿਤੇ (ਉਨ੍ਹਾਂ ਦੇ) ਹਾਰ ਡਿਗੇ ਪਏ ਹਨ, ਕਿਤੇ ਵਾਲ (ਖਿਲਰੇ ਹੋਏ) ਲਿਸ਼ਕ ਰਹੇ ਹਨ ਅਤੇ (ਕਿਸੇ ਦੇ) ਤਨ ਵਿਚ ਜ਼ਰਾ ਜਿੰਨੀ ਵੀ ਸ਼ੋਭਾ ਨਹੀਂ ਰਹੀ ਹੈ।