ਝਖਕੇਤੁਕਬਾਨਨਪੀੜਤਭੀਮਨਜਾਇਰਹਿਯੋਮਨਮੋਹਨਮੈ॥
ਕਈ ਕਾਮ ਦੇਵ ('ਝਖ ਕੇਤੁ') ਦੇ ਬਾਣ ਲਗਣ ਨਾਲ ਦੁਖੀ ਹੋ ਗਈਆਂ ਹਨ ਅਤੇ ਉਨ੍ਹਾਂ ਦਾ ਮਨ ਮਨਮੋਹਨ ਪਾਸ ਚਲਾ ਗਿਆ ਹੈ।
ਮਨੋਦੀਪਕਭੇਦਸੁਨੋਸੁਰਨਾਦਮ੍ਰਿਗੀਗਨਜਾਨੁਬਿਧੀਮਨਮੈ॥੪੮॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਦੀਪਕ ਦਾ ਭੇਦ (ਪਰਵਾਨਿਆਂ ਨੇ ਪਾ ਲਿਆ ਹੋਵੇ) ਜਾਂ ਮਾਨੋ ਘੰਡਾ ਹੇੜੇ ਦਾ ਨਾਦ ਸੁਣ ਕੇ ਬਹੁਤ ਸਾਰੀਆਂ ਹਿਰਨੀਆਂ ਮਨ ਵਿਚ ਵਿੰਨ੍ਹੀਆਂ ਗਈਆਂ ਹੋਣ ॥੪੮॥
ਦੋਹਰਾ॥
ਦੋਹਰਾ:
ਅਨਿਕਜਤਨਕਰਿਕਰਿਤ੍ਰਿਯਾਹਾਰਤਭਈਅਨੇਕ॥
ਅਨੇਕਾਂ ਇਸਤਰੀਆਂ ਕਈ ਪ੍ਰਕਾਰ ਦੇ ਯਤਨ ਕਰ ਕਰ ਕੇ ਹਾਰ ਗਈਆਂ,
ਬਨਹੀਕੌਨ੍ਰਿਪਜਾਤਭਯੋਮਾਨਿਯੋਬਚਨਨਏਕ॥੪੯॥
ਪਰ ਰਾਜਾ ਬਨ ਨੂੰ ਚਲਾ ਗਿਆ ਅਤੇ ਕਿਸੇ ਇਕ ਦੀ ਵੀ ਗੱਲ ਨਾ ਮੰਨੀ ॥੪੯॥
ਜਬਰਾਜਾਬਨਮੈਗਏਗੋਰਖਗੁਰੂਬੁਲਾਇ॥
ਜਦ ਰਾਜਾ ਬਨ ਵਿਚ ਗਿਆ (ਤਾਂ) ਗੁਰੂ ਗੋਰਖ ਨਾਥ ਨੇ ਬੁਲਾ ਲਿਆ।
ਬਹੁਰਿਭਾਤਿਸਿਛ੍ਯਾਦਈਤਾਹਿਸਿਖ੍ਯਠਹਰਾਇ॥੫੦॥
ਕਈ ਤਰ੍ਹਾਂ ਦੀ ਸਿਖਿਆ ਦੇ ਕੇ ਉਸ ਨੂੰ ਆਪਣਾ ਚੇਲਾ ਬਣਾ ਲਿਆ ॥੫੦॥
ਭਰਥਰੀਬਾਚ॥
ਭਰਥਰੀ ਨੇ ਕਿਹਾ:
ਕਵਨਮਰੈਮਾਰੈਕਵਨਕਹਤਸੁਨਤਕਹਕੋਇ॥
(ਹੇ ਗੁਰੂ ਗੋਰਖ ਨਾਥ! ਇਹ ਦਸੋ) ਕੌਣ ਮਰਦਾ ਹੈ, ਕੌਣ ਮਾਰਦਾ ਹੈ, ਕੌਣ ਕਹਿੰਦਾ ਹੈ, ਕੌਣ ਸੁਣਦਾ ਹੈ,
ਕੋਰੋਵੈਕਵਨੈਹਸੈਕਵਨਜਰਾਜਿਤਹੋਇ॥੫੧॥
ਕੌਣ ਰੋਂਦਾ ਹੈ, ਕੌਣ ਹਸਦਾ ਹੈ, ਕੌਣ ਬੁਢਾਪੇ ਨੂੰ ਜਿਤਣ ਵਾਲਾ ਹੈ? ॥੫੧॥
ਚੌਪਈ॥
ਚੌਪਈ:
ਹਸਿਗੋਰਖਇਮਿਬਚਨਉਚਾਰੇ॥
ਗੋਰਖ ਨੇ ਹਸ ਕੇ ਇਸ ਤਰ੍ਹਾਂ ਕਿਹਾ,
ਸੁਨਹੁਭਰਥਹਰਿਰਾਜਹਮਾਰੇ॥
ਹੇ ਮੇਰੇ ਭਰਥਰੀ ਹਰਿ ਰਾਜਾ! ਸੁਣੋ।
ਸਤਿਝੂਠਮੂਓਹੰਕਾਰਾ॥
ਸਚ, ਝੂਠ ਅਤੇ ਹੰਕਾਰ ਮਰਦਾ ਹੈ,
ਕਬਹੂਮਰਤਨਬੋਲਨਹਾਰਾ॥੫੨॥
ਪਰ ਬੋਲਣ ਵਾਲੀ ਆਤਮਾ ਕਦੇ ਵੀ ਨਹੀਂ ਮਰਦੀ ॥੫੨॥
ਦੋਹਰਾ॥
ਦੋਹਰਾ:
ਕਾਲਮਰੈਕਾਯਾਮਰੈਕਾਲੈਕਰਤਉਚਾਰ॥
ਕਾਲ ਮਰਦਾ ਹੈ, ਸ਼ਰੀਰ ਮਰਦਾ ਹੈ ਅਤੇ ਕਾਲ ਹੀ (ਬਚਨ) ਉਚਾਰਦਾ ਹੈ।
ਜੀਭੈਗੁਨਬਖ੍ਯਾਨਹੀਸ੍ਰਵਨਨਸੁਨਤਸੁਧਾਰ॥੫੩॥
ਜੀਭ ਦਾ ਗੁਣ ਬਖਾਨ ਕਰਨਾ ਹੈ ਅਤੇ ਕੰਨਾਂ ਦਾ ਕੰਮ ਪੂਰੀ ਤਰ੍ਹਾਂ ਸੁਣਨਾ ਹੈ ॥੫੩॥
ਚੌਪਈ॥
ਚੌਪਈ:
ਕਾਲਨੈਨਹ੍ਵੈਸਭਨਨਿਹਰਈ॥
ਕਾਲ ਹੀ ਨੈਣ ਬਣ ਕੇ ਸਭ ਨੂੰ ਵੇਖਦਾ ਹੈ,
ਕਾਲਬਕਤ੍ਰਹ੍ਵੈਬਾਕਉਚਰਈ॥
ਕਾਲ ਮੁਖ ਬਣ ਕੇ ਬਾਣੀ (ਬੋਲ) ਉਚਾਰਦਾ ਹੈ।
ਕਾਲਮਰਤਕਾਲਹੀਮਾਰੈ॥
ਕਾਲ ਮਰਦਾ ਹੈ ਅਤੇ ਕਾਲ ਹੀ ਮਾਰਦਾ ਹੈ।
ਭੂਲਾਲੋਗਭਰਮਬੀਚਾਰੈ॥੫੪॥
(ਇਸ ਵਾਸਤਵਿਕਤਾ ਤੋਂ) ਭੁਲੇ ਹੋਏ ਲੋਕੀਂ ਭਰਮਾਂ ਵਿਚ ਪਏ ਹਨ ॥੫੪॥
ਦੋਹਰਾ॥
ਦੋਹਰਾ:
ਕਾਲਹਸਤਕਾਲੈਰੋਵਤਕਰਤਜਰਾਜਿਤਹੋਇ॥
ਕਾਲ ਹੀ ਹਸਦਾ ਹੈ, ਕਾਲ ਹੀ ਰੋਂਦਾ ਹੈ, ਕਾਲ ਹੀ ਬੁਢਾਪੇ ਉਤੇ ਜਿਤ ਪ੍ਰਾਪਤ ਕਰਦਾ ਹੈ।
ਕਾਲਪਾਇਉਪਜਤਸਭੈਕਾਲਪਾਇਬਧਹੋਇ॥੫੫॥
ਕਾਲ ਪਾ ਕੇ ਹੀ ਸਭ ਪੈਦਾ ਹੁੰਦੇ ਹਨ ਅਤੇ ਕਾਲ ਪਾ ਕੇ ਹੀ ਮਰਦੇ ਹਨ ॥੫੫॥
ਚੌਪਈ॥
ਚੌਪਈ:
ਕਾਲੈਮਰਤਕਾਲਹੀਮਾਰੈ॥
ਕਾਲ ਹੀ ਮਰਦਾ ਹੈ, ਕਾਲ ਹੀ ਮਾਰਦਾ ਹੈ।
ਭ੍ਰਮਿਭ੍ਰਮਿਪਿੰਡਅਵਾਰਾਪਾਰੈ॥
(ਕਾਲ ਹੀ) ਆਵਾਗਵਣ ਵਿਚ ਭਰਮ ਭਰਮ ਕੇ ਸ਼ਰੀਰ ('ਪਿੰਡ') ਧਾਰਨ ਕਰਦਾ ਹੈ।
ਕਾਮਕ੍ਰੋਧਮੂਓਹੰਕਾਰਾ॥
ਕਾਮ, ਕ੍ਰੋਧ ਅਤੇ ਹੰਕਾਰ ਮਰਦੇ ਹਨ,
ਏਕਨਮਰਿਯੋਸੁਬੋਲਣਹਾਰਾ॥੫੬॥
(ਪਰ ਕੇਵਲ) ਬੋਲਣ ਵਾਲਾ (ਕਰਤਾਰ) ਨਹੀਂ ਮਰਦਾ ॥੫੬॥
ਆਸਾਕਰਤਸਕਲਜਗਮਰਈ॥
ਆਸ਼ਾ ਕਰਦਿਆਂ ਕਰਦਿਆਂ ਸਾਰਾ ਜਗਤ ਮਰ ਜਾਂਦਾ ਹੈ।
ਕੌਨਪੁਰਖੁਆਸਾਪਰਹਰਈ॥
ਕੌਣ (ਅਜਿਹਾ) ਮਨੁੱਖ ਹੈ ਜੋ ਆਸ਼ਾ ਨੂੰ ਤਿਆਗਦਾ ਹੈ।
ਜੋਨਰਕੋਊਆਸਕੌਤ੍ਯਾਗੈ॥
ਜੋ ਕੋਈ ਵਿਅਕਤੀ ਆਸ਼ਾ ਨੂੰ ਤਿਆਗ ਦਿੰਦਾ ਹੈ
ਸੋਹਰਿਕੇਪਾਇਨਸੌਲਾਗੈ॥੫੭॥
ਉਹ ਪਰਮਾਤਮਾ ਦੇ ਪੈਰਾਂ ਵਿਚ ਸਥਾਨ ਪਾਂਦਾ ਹੈ ॥੫੭॥
ਦੋਹਰਾ॥
ਦੋਹਰਾ:
ਆਸਾਕੀਆਸਾਪੁਰਖਜੋਕੋਊਤਜਤਬਨਾਇ॥
ਆਸ਼ਾ ਦੀ ਆਸ ਜੋ ਕੋਈ ਵਿਅਕਤੀ ਤਿਆਗ ਦਿੰਦਾ ਹੈ,
ਪਾਪਪੁੰਨ੍ਯਸਰਤਰਿਤੁਰਤਪਰਮਪੁਰੀਕਹਜਾਇ॥੫੮॥
ਉਹ ਪਾਪ ਪੁੰਨ ਦੇ ਸਰੋਵਰ (ਜਗਤ) ਨੂੰ ਤੁਰਤ ਤਰ ਕੇ ਪਰਮ ਪੁਰੀ ਨੂੰ ਚਲਾ ਜਾਂਦਾ ਹੈ ॥੫੮॥
ਜ੍ਯੋਸਮੁੰਦਹਿਗੰਗਾਮਿਲਤਸਹੰਸਧਾਰਕੈਸਾਜ॥
ਜਿਵੇਂ ਸਮੁੰਦਰ ਵਿਚ ਗੰਗਾ ਹਜ਼ਾਰਾਂ ਧਾਰਾਵਾਂ ਬਣਾ ਕੇ ਮਿਲ ਜਾਂਦੀ ਹੈ,
ਤ੍ਯੋਂਗੋਰਖਰਿਖਿਰਾਜਸਿਯੋਂਆਜੁਮਿਲ੍ਯੋਨ੍ਰਿਪਰਾਜ॥੫੯॥
ਉਸੇ ਤਰ੍ਹਾਂ ਰਿਖੀ ਰਾਜ ਗੋਰਖ ਨਾਲ ਸ਼ਿਰੋਮਣੀ ਰਾਜਾ (ਭਰਥਰੀ) ਮਿਲ ਗਿਆ ਹੈ ॥੫੯॥
ਚੌਪਈ॥
ਚੌਪਈ:
ਯਾਤੇਮੈਬਿਸਥਾਰਨਕਰੌ॥
ਇਸ ਲਈ ਮੈਂ ਹੋਰ ਵਿਸਤਾਰ ਵਿਚ ਨਹੀਂ ਪੈਂਦਾ
ਗ੍ਰੰਥਬਢਨਤੇਅਤਿਚਿਤਡਰੌ॥
ਕਿਉਂਕਿ ਗ੍ਰੰਥ ਦੇ ਵੱਧ ਜਾਣ ਤੋਂ ਮਨ ਵਿਚ ਡਰਦਾ ਹਾਂ।
ਤਾਤੇਕਥਾਨਅਧਿਕਬਢਾਈ॥
ਇਸ ਲਈ ਕਥਾ ਨੂੰ ਅਧਿਕ ਨਹੀਂ ਵਧਾਇਆ।
ਭੂਲਪਰੀਤਹਲੇਹੁਬਨਾਈ॥੬੦॥
(ਜੇ ਕਿਤੇ) ਭੁਲ ਹੋ ਗਈ ਹੋਵੇ ਤਾਂ ਸੁਧਾਰ ਲੈਣਾ ॥੬੦॥
ਗੋਰਖਸੋਗੋਸਟਿਜਬਭਈ॥
ਜਦ (ਰਾਜਾ ਭਰਥਰੀ ਹਰਿ ਦੀ) ਗੋਸਟਿ ਗੋਰਖ ਨਾਲ ਹੋਈ
ਰਾਜਾਕੀਦੁਰਮਤਿਸਭਗਈ॥
ਤਾਂ ਰਾਜੇ ਦੀ ਦੁਰਬੁੱਧੀ ਖ਼ਤਮ ਹੋ ਗਈ।
ਸੀਖਤਗ੍ਯਾਨਭਲੀਬਿਧਿਭਯੋ॥
(ਉਸ ਨੇ) ਚੰਗੀ ਤਰ੍ਹਾਂ ਨਾਲ ਗਿਆਨ ਸਿਖ ਲਿਆ