GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1107
Display Settings
ਜਲਹ੍ਵੈਜ੍ਯੋਂਜਲਮੈਮਿਲਿਗਯੋ॥੬੧॥
ਅਤੇ (ਗੋਰਖ ਨਾਲ ਇੰਜ ਮਿਲ ਗਿਆ) ਜਿਵੇਂ ਜਲ ਨਾਲ ਜਲ ਮਿਲ ਜਾਂਦਾ ਹੈ ॥੬੧॥
ਅੜਿਲ
ਅੜਿਲ:
ਏਕਮੂੰਡਭਰਥਰਿਘ੍ਰਿਤਚੁਅਤਨਿਹਾਰਿਯੋ
(ਕਿਸੇ ਦਿਨ ਭਿਖਿਆ ਮੰਗਦਿਆਂ) ਭਰਥਰੀ ਨੇ (ਇਕ ਚਰਖੇ ਦਾ) ਮੁੰਨਾ ਵੇਖਿਆ (ਜਿਸ ਵਿਚੋਂ ਗਰਮੀ ਕਰ ਕੇ) ਘਿਓ ਚੋ ਰਿਹਾ ਸੀ।
ਹਸਿਹਸਿਤਾਸੋਬਚਨਇਹਭਾਤਿਉਚਾਰਿਯੋ
(ਉਸ ਚਰਖਾ ਕੱਤਣ ਵਾਲੀ ਪ੍ਰਤਿ ਭਰਥਰੀ ਨੇ) ਹਸ ਕੇ ਇਸ ਤਰ੍ਹਾਂ ਬੋਲ ਉਚਾਰਿਆ।
ਜਿਨਕੋਲਗੇਕਟਾਛਰਾਜਤੇਖੋਵਹੀ
ਜਿਨ੍ਹਾਂ ਨੂੰ (ਇਸਤਰੀ ਦੀ) ਕਟਾਖ ਲਗ ਜਾਵੇ, ਉਹ ਰਾਜ ਖੋਹ ਦਿੰਦੇ ਹਨ।
ਹੋਤੁਹਿਕਰਲਾਗੇਤੈਕ੍ਯੋਮੂਢਰੋਵਹੀ॥੬੨॥
ਹੇ ਚਰਖੇ ਦੇ ਮੁੰਨੇ! ਤੈਨੂੰ ਤਾਂ (ਇਸਤਰੀ ਦੇ) ਹੱਥ ਲਗ ਗਏ ਹਨ, ਭਲਾ ਤੂੰ ਕਿਉਂ ਨਾ ਰੋਵੇਂ ॥੬੨॥
ਚੌਪਈ
ਚੌਪਈ:
ਬੀਤਤਬਰਖਬਹੁਤਜਬਭਏ
ਜਦ ਬਹੁਤ ਸਾਲ ਬੀਤ ਗਏ
ਭਰਥਰਿਦੇਸਆਪਨੇਗਏ
ਤਾਂ ਭਰਥਰੀ ਆਪਣੇ ਦੇਸ ਗਿਆ।
ਚੀਨਤਏਕਚੰਚਲਾਭਈ
(ਉਥੋਂ ਦੀ) ਇਕ ਇਸਤਰੀ ਨੇ (ਰਾਜੇ ਨੂੰ) ਪਛਾਣ ਲਿਆ
ਨਿਕਟਰਾਨਿਯਨਕੇਚਲਿਗਈ॥੬੩॥
ਅਤੇ ਰਾਣੀਆਂ ਦੇ ਕੋਲ ਚਲੀ ਗਈ ॥੬੩॥
ਦੋਹਰਾ
ਦੋਹਰਾ:
ਸੁਨਿਰਾਨਿਯਨਐਸੋਬਚਨਰਾਜਾਲਿਯੋਬੁਲਾਇ
ਅਜਿਹੀ ਗੱਲ ਸੁਣ ਕੇ ਰਾਣੀਆਂ ਨੇ ਰਾਜੇ ਨੂੰ (ਆਪਣੇ ਕੋਲ) ਬੁਲਾ ਲਿਆ।
ਭਾਤਿਭਾਤਿਰੋਦਨਕਰਤਰਹੀਚਰਨਲਪਟਾਇ॥੬੪॥
ਕਈ ਤਰ੍ਹਾਂ ਦਾ ਰੋਣਾ ਧੋਣਾ ਕਰ ਕੇ (ਰਾਜੇ ਦੇ) ਚਰਨਾਂ ਨਾਲ ਲਿਪਟ ਗਈਆਂ ॥੬੪॥
ਸੋਰਠਾ
ਸੋਰਠਾ:
ਮਾਸਾਰਹਿਯੋਮਾਸਰਕਤਰੰਚਤਨਰਹਿਯੋ
(ਰਾਣੀਆਂ ਕਹਿਣ ਲਗੀਆਂ) ਸ਼ਰੀਰ ਵਿਚ ਮਾਸਾ ਜਿੰਨਾ ਵੀ ਮਾਸ ਨਹੀਂ ਰਿਹਾ ਅਤੇ ਨਾ ਹੀ ਰਤਾ ਜਿੰਨਾ ਲਹੂ ਰਿਹਾ ਹੈ।
ਸ੍ਵਾਸਉਡ੍ਯੋਉਸਾਸਆਸਤਿਹਾਰੈਮਿਲਨਕੀ॥੬੫॥
ਉਭੇ ਸੁਆਸਾਂ ਨਾਲ ਸੁਆਸ ਨਹੀਂ ਉਡੇ (ਕਿਉਂਕਿ) ਤੁਹਾਡੇ ਮਿਲਣ ਦੀ ਆਸ ਸੀ ॥੬੫॥
ਚੌਪਈ
ਚੌਪਈ:
ਜੋਗਕੀਯੋਪੂਰਨਭਯੋਨ੍ਰਿਪਬਰ
ਹੇ ਸ੍ਰੇਸ਼ਠ ਰਾਜੇ! ਤੁਸੀਂ ਯੋਗ ਸਾਧਨਾ ਕਰ ਕੇ ਪੂਰਨ ਹੋ ਗਏ ਹੋ।
ਅਬਤੁਮਰਾਜਕਰੋਸੁਖਸੌਘਰ
ਹੁਣ ਤੁਸੀਂ ਸੁਖ ਪੂਰਵਕ ਘਰ ਵਿਚ ਰਾਜ ਕਰੋ।
ਜੌਸਭਹਿਨਹਮਪ੍ਰਥਮਸੰਘਾਰੋ
ਜਾਂ (ਤੁਸੀਂ ਹੁਣ) ਅਸਾਂ ਸਾਰੀਆਂ ਨੂੰ ਪਹਿਲਾਂ ਮਾਰ ਦਿਓ
ਤਾਪਾਛੇਬਨਓਰਸਿਧਾਰੋ॥੬੬॥
ਤਾਂ ਪਿਛੋਂ ਬਨ ਵਲ ਜਾਓ ॥੬੬॥
ਭਰਥਰਿਬਾਚ
ਭਰਥਰੀ ਨੇ ਕਿਹਾ:
ਦੋਹਰਾ
ਦੋਹਰਾ:
ਜੇਰਾਨੀਜੋਬਨਭਰੀਅਧਿਕਤਬੈਗਰਬਾਹਿ
ਜਿਹੜੀਆਂ ਰਾਣੀਆਂ ਉਦੋਂ ਜੋਬਨਵੰਤ ਸਨ, ਅਤੇ ਬਹੁਤ ਹੰਕਾਰ ਕਰਦੀਆਂ ਸਨ,
ਤੇਅਬਰੂਪਰਹਿਤਭਈਰਹਿਯੋਗਰਬਕਛੁਨਾਹਿ॥੬੭॥
ਉਹ ਹੁਣ ਰੂਪ ਤੋਂ ਰਹਿਤ ਹੋ ਗਈਆਂ ਹਨ, ਉਨ੍ਹਾਂ ਵਿਚ ਕੁਝ ਵੀ ਹੰਕਾਰ ਨਹੀਂ ਰਿਹਾ ॥੬੭॥
ਚੌਪਈ
ਚੌਪਈ:
ਅਬਲਾਹੁਤੀਤਰੁਨਿਤੇਭਈ
ਜੋ (ਉਦੋਂ) ਅਬਲਾ ਸੀ, ਉਹ ਜਵਾਨ ਹੋ ਗਈ
ਤਰੁਨਿਜੁਹੁਤੀਬ੍ਰਿਧਹ੍ਵੈਗਈ
ਅਤੇ ਜੋ ਜੁਆਨ ਸੀ ਉਹ ਬੁੱਢੀ ਹੋ ਗਈ।
ਬਿਰਧਨਿਤੇਕੋਊਲਹੀਜਾਵੈ
ਜੋ ਬਿਰਧ ਸਨ (ਉਨ੍ਹਾਂ ਵਿਚੋਂ) ਕੋਈ ਦਿਸਦੀ ਨਹੀਂ ਹੈ।
ਚਿਤਕੌਇਹੈਅਸਚਰਜਆਵੈ॥੬੮॥
ਚਿਤ ਵਿਚ ਇਹੀ ਹੈਰਾਨੀ ਹੁੰਦੀ ਹੈ ॥੬੮॥
ਜੇਰਾਨੀਜੋਬਨਕੀਭਰੀ
ਜਿਹੜੀਆਂ ਰਾਣੀਆਂ (ਉਦੋਂ) ਜੋਬਨ ਨਾਲ ਭਰੀਆਂ ਹੋਈਆਂ ਸਨ,
ਤੇਅਬਭਈਜਰਾਕੀਧਰੀ
ਉਨ੍ਹਾਂ ਨੂੰ ਬੁਢਾਪੇ ਨੇ ਕਾਬੂ ਕਰ ਲਿਆ ਹੈ।
ਜੇਅਬਲਾਸੁੰਦਰਗਰਬਾਹੀ
ਜਿਹੜੀਆਂ ਇਸਤਰੀਆਂ ਸੁੰਦਰਤਾ ਕਰ ਕੇ ਹੰਕਾਰੀਆਂ ਹੋਈਆਂ ਸਨ,
ਤਿਨਕੋਰਹਿਯੋਗਰਬਕਛੁਨਾਹੀ॥੬੯॥
ਉਨ੍ਹਾਂ ਦਾ ਗਰਬ ਬਿਲਕੁਲ ਖ਼ਤਮ ਹੋ ਗਿਆ ਹੈ ॥੬੯॥
ਦੋਹਰਾ
ਦੋਹਰਾ:
ਜੇਮਨਮੈਗਰਬਤਤਬੈਅਧਿਕਚੰਚਲਾਨਾਰਿ
ਜੋ ਅਧਿਕ ਚੰਚਲ ਇਸਤਰੀਆਂ ਉਦੋਂ ਮਨ ਵਿਚ ਬਹੁਤ ਅਭਿਮਾਨ ਕਰਦੀਆਂ ਸਨ,
ਤੇਅਬਜੀਤਿਜਰਾਲਈਸਕਤਦੇਹਸੰਭਾਰਿ॥੭੦॥
ਉਨ੍ਹਾਂ ਨੂੰ ਹੁਣ ਬੁਢਾਪੇ ਨੇ ਜਿਤ ਲਿਆ ਹੈ, (ਉਹ) ਸ਼ਰੀਰ ਨੂੰ ਵੀ ਸੰਭਾਲ ਨਹੀਂ ਸਕਦੀਆਂ ॥੭੦॥
ਚੌਪਈ
ਚੌਪਈ:
ਜੇਜੇਤ੍ਰਿਯਾਤਬੈਗਰਬਾਹੀ
ਜੋ ਜੋ ਇਸਤਰੀਆਂ ਉਦੋਂ ਮਾਣ ਕਰਦੀਆਂ ਸਨ,
ਤਿਨਕੇਰਹਿਯੋਗਰਬਕਛੁਨਾਹੀ
ਉਨ੍ਹਾਂ ਦਾ ਹੁਣ ਕੁਝ ਵੀ ਮਾਣ ਨਹੀਂ ਰਿਹਾ।
ਤਰੁਨੀਹੁਤੀਬਿਰਧਤੇਭਈ
ਜੋ ਜਵਾਨ ਸਨ, ਉਹ ਬਿਰਧ ਹੋ ਗਈਆਂ ਹਨ।
ਠੌਰੈਠੌਰਔਰਹ੍ਵੈਗਈ॥੭੧॥
ਹੌਲੀ ਹੌਲੀ ਹੋਰ ਦੀਆਂ ਹੋਰ ਹੋ ਗਈਆਂ ਹਨ ॥੭੧॥
ਕੇਸਨਪ੍ਰਭਾਜਾਤਨਹਿਕਹੀ
(ਉਨ੍ਹਾਂ ਦੇ) ਕੇਸਾਂ ਦੀ ਸ਼ੋਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਸੀ,
ਜਾਨੁਕਜਟਨਜਾਨਵੀਬਹੀ
(ਪਰ ਹੁਣ ਉਹ ਇੰਜ ਪ੍ਰਤੀਤ ਹੋ ਰਹੇ ਹਨ) ਮਾਨੋ (ਸ਼ਿਵ ਦੀਆਂ) ਜਟਾਵਾਂ ਵਿਚ ਗੰਗਾ ਵਗ ਰਹੀ ਹੋਵੇ।
ਕੈਧੋਸਕਲਦੁਗਧਸੌਧੋਏ
ਜਾਂ ਸਾਰੇ ਕੇਸ ਦੁੱਧ ਨਾਲ ਧੋਏ ਗਏ ਹੋਣ,
ਤਾਤੇਸੇਤਬਰਨਕਚਹੋਏ॥੭੨॥
ਇਸ ਕਰ ਕੇ ਸਫ਼ੈਦ ਰੰਗ ਵਾਲੇ ਹੋ ਗਏ ਹਨ ॥੭੨॥
ਦੋਹਰਾ
ਦੋਹਰਾ:
ਮੁਕਤਨਹੀਰਨਕੇਬਹੁਤਇਨਪਰਕੀਏਸਿੰਗਾਰ
(ਕਦੇ) ਇਨ੍ਹਾਂ ਉਤੇ ਹੀਰਿਆਂ ਅਤੇ ਮੋਤੀਆਂ ਦੇ ਸ਼ਿੰਗਾਰ ਕੀਤੇ ਹੁੰਦੇ ਸਨ,
ਤਾਤੇਤਿਨਕੀਛਬਿਭਏਤਰੁਨਿਤਿਹਾਰੇਬਾਰ॥੭੩॥
ਇਸ ਲਈ ਹੇ ਇਸਤਰੀਓ! ਤੁਹਾਡੇ ਇਨ੍ਹਾਂ ਵਾਲਾਂ ਦੀ ਛਬੀ ਉਨ੍ਹਾਂ ਵਰਗੀ (ਸਫ਼ੈਦ) ਹੋ ਗਈ ਹੈ ॥੭੩॥
ਜੋਤਬਅਤਿਸੋਭਿਤਹੁਤੇਤਰੁਨਿਤਿਹਾਰੇਕੇਸ
ਹੇ ਇਸਤਰੀਓ! ਤਦ ਜੋ ਤੁਹਾਡੇ ਕੇਸ ਬਹੁਤ ਸ਼ੋਭਦੇ ਸਨ,
ਨੀਲਮਨੀਕੀਛਬਿਹੁਤੇਭਏਰੁਕਮਕੇਭੇਸ॥੭੪॥
ਨੀਲਮਣੀ ਦੇ ਛਬੀ ਵਾਲੇ ਹੁੰਦੇ ਸਨ (ਹੁਣ) ਚਾਂਦੀ ਦੇ ਰੰਗ ਵਾਲੇ ਹੋ ਗਏ ਹਨ ॥੭੪॥
ਚੌਪਈ
ਚੌਪਈ:
ਕੈਧੋਸਕਲਪੁਹਪਗੁਹਿਡਾਰੇ
ਜਾਂ ਸਾਰਿਆਂ ਨਾਲ ਫੁਲ ਗੁੰਦ ਦਿੱਤੇ ਹੋਣ,
ਤਾਤੇਕਚਸਿਤਭਏਤਿਹਾਰੇ
ਇਸ ਲਈ ਤੁਹਾਡੇ ਵਾਲ ਸਫ਼ੈਦ ਹੋ ਗਏ ਹਨ।
ਸਸਿਕੀਜੌਨਿਅਧਿਕਧੌਪਰੀ
ਜਾਂ ਚੰਦ੍ਰਮਾ ਦੀ ਚਾਂਦਨੀ ('ਜੌਨਿ') ਅਧਿਕ ਪੈ ਗਈ ਹੈ,
ਤਾਤੇਸਕਲਸ੍ਯਾਮਤਾਹਰੀ॥੭੫॥
ਜਿਸ ਕਰ ਕੇ ਸਾਰਾ ਕਾਲਾਪਨ ਖ਼ਤਮ ਹੋ ਗਿਆ ਹੈ ॥੭੫॥
ਅੜਿਲ
ਅੜਿਲ:
ਇਕਰਾਨੀਤਬਕਹਿਯੋਨ੍ਰਿਪਹਿਸਮਝਾਇਕੈ
ਤਦ ਇਕ ਰਾਣੀ ਨੇ ਰਾਜੇ ਨੂੰ ਸਮਝਾ ਕੇ ਕਿਹਾ
ਮੁਹਿਗੋਰਖਕਹਿਗਏਸੁਪਨਮੈਆਇਕੈ
ਕਿ ਮੈਨੂੰ ਸੁਪਨੇ ਵਿਚ ਆ ਕੇ ਗੋਰਖ ਨਾਥ ਕਹਿ ਗਏ ਸਨ
ਜਬਲੌਤ੍ਰਿਯਜਿਯਤਰਾਜਤਬਲੌਕਰੌ
ਕਿ ਜਦ ਤਕ ਇਹ ਇਸਤਰੀਆਂ ਜੀਉਂਦੀਆਂ ਹਨ, ਤਦ ਤਕ (ਤੁਸੀਂ) ਰਾਜ ਕਰੋ।
ਹੋਜਬਸਭਮਰਿਜੈਹੈਤਬਪਗਮਗਧਰੋ॥੭੬॥
ਜਦ ਇਹ ਸਾਰੀਆਂ ਮਰ ਜਾਣਗੀਆਂ ਤਦ ਤੁਸੀਂ (ਯੋਗ ਦੇ) ਮਾਰਗ ਉਤੇ ਕਦਮ ਰਖਣਾ ॥੭੬॥
ਸੁਨਿਰਨਿਯਨਕੇਬਚਨਨ੍ਰਿਪਹਿਕਰੁਣਾਭਈ
ਰਾਣੀਆਂ ਦੇ ਬਚਨ ਸੁਣ ਕੇ ਰਾਜੇ (ਦੇ ਮਨ ਵਿਚ) ਕਰੁਣਾ ਪੈਦਾ ਹੋ ਗਈ।
ਤਿਨਕੈਭੀਤਰਬੁਧਕਛੁਕਅਪੁਨੀਦਈ
ਉਸ ਨੇ ਉਨ੍ਹਾਂ ਵਿਚ ਕੁਝ ਆਪਣਾ ਗਿਆਨ ਦਾਖਲ ਕੀਤਾ।
ਜੋਕਛੁਪਿੰਗੁਲਕਹਿਯੋਮਾਨਸੋਈਲਿਯੋ
ਜੋ ਕੁਝ ਪਿੰਗੁਲਾ (ਰਾਣੀ) ਨੇ ਕਿਹਾ, ਉਹੀ ਮੰਨ ਲਿਆ
ਹੋਰਾਜਜੋਗਘਰਬੈਠਦੋਊਅਪਨੇਕਿਯੋ॥੭੭॥
ਅਤੇ ਘਰ ਵਿਚ ਬੈਠ ਕੇ ਰਾਜ ਅਤੇ ਯੋਗ ਦੋਵੇਂ ਕੀਤੇ ॥੭੭॥
ਦੋਹਰਾ
ਦੋਹਰਾ:
ਮਾਨਿਰਾਨਿਯਨਕੋਬਚਨਰਾਜਕਰਿਯੋਸੁਖਮਾਨਿ
ਰਾਣੀਆਂ ਦੇ ਬਚਨ ਮੰਨ ਕੇ (ਭਰਥਰੀ ਨੇ) ਸੁਖ ਪੂਰਵਕ ਰਾਜ ਕੀਤਾ।
ਬਹੁਰਿਪਿੰਗੁਲਕੇਮਰੇਬਨਕੌਕਿਯੋਪਯਾਨ॥੭੮॥
ਫਿਰ ਪਿੰਗੁਲਾ ਦੇ ਮਰਨ ਤੇ ਬਨ ਨੂੰ ਚਲਾ ਗਿਆ ॥੭੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਨੌਚਰਿਤ੍ਰਸਮਾਪਤਮਸਤੁਸੁਭਮਸਤੁ॥੨੦੯॥੪੦੧੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੯॥੪੦੧੨॥ ਚਲਦਾ॥
ਦੋਹਰਾ
ਦੋਹਰਾ:
ਮਗਧਦੇਸਕੋਰਾਵਇਕਸਰਸਸਿੰਘਬਡਭਾਗਿ
ਮਗਧ ਦੇਸ਼ ਦਾ ਸਰਸ ਸਿੰਘ ਨਾਂ ਦਾ ਇਕ ਵਡਭਾਗੀ ਰਾਜਾ ਸੀ