ਜਾਕੈਤ੍ਰਾਸੈਸੂਰਸਭਰਹੈਚਰਨਸੌਲਾਗਿ॥੧॥
ਜਿਸ ਕੋਲੋਂ ਡਰਦਿਆਂ ਸਾਰੇ ਸੂਰਮੇ (ਉਸ ਦੇ) ਚਰਨੀ ਲਗੇ ਰਹਿੰਦੇ ਸਨ ॥੧॥
ਚੌਪਈ॥
ਚੌਪਈ:
ਚੰਚਲਕੁਅਰਿਤਵਨਕੀਨਾਰੀ॥
ਉਸ ਦੀ ਰਾਣੀ ਚੰਚਲ ਕੁਅਰਿ ਸੀ
ਆਪਹਾਥਜਗਦੀਸਸਵਾਰੀ॥
ਜਿਸ ਨੂੰ ਭਗਵਾਨ ਨੇ ਆਪਣੇ ਹੱਥ ਨਾਲ ਬਣਾਇਆ ਸੀ।
ਅਪ੍ਰਮਾਨਤਿਹਪ੍ਰਭਾਬਿਰਾਜੈ॥
ਉਸ ਦੀ ਅਨੂਪਮ ਸੁੰਦਰਤਾ ਸ਼ੁਭਾਇਮਾਨ ਰਹਿੰਦੀ ਸੀ,
ਜਨੁਰਤਿਪਤਿਕੀਪ੍ਰਿਯਾਸੁਰਾਜੈ॥੨॥
ਮਾਨੋ ਰਤੀ ਦੇ ਪਤੀ ਦੀ ਪ੍ਰਿਯਾ (ਭਾਵ ਰਤੀ) ਬਿਰਾਜ ਰਹੀ ਹੋਵੇ ॥੨॥
ਅੜਿਲ॥
ਅੜਿਲ:
ਏਕਰਾਵਕੋਭ੍ਰਿਤਅਧਿਕਸੁੰਦਰਹੁਤੋ॥
ਰਾਜੇ ਦਾ ਇਕ ਨੌਕਰ ਬਹੁਤ ਹੀ ਸੁੰਦਰ ਸੀ।
ਇਕਦਿਨਤਾਹਿਬਿਲੋਕਗਈਰਾਨੀਸੁਤੋ॥
ਇਕ ਦਿਨ ਰਾਣੀ ਨੇ ਉਸ ਨੂੰ ਸੁਤਿਆਂ ਹੋਇਆਂ ਵੇਖ ਲਿਆ।
ਤਾਦਿਨਤੇਸੁਕੁਮਾਰਰਹੀਉਰਝਾਇਕੈ॥
ਉਸ ਦਿਨ ਤੋਂ ਉਸ ਕੁਮਾਰ ਦੀ ਸੁੰਦਰਤਾ ਵਿਚ ਅਟਕ ਗਈ।
ਹੋਕ੍ਰੋਰਿਜਤਨਕਰਿਤਾਕੌਲਿਯੋਬੁਲਾਇਕੈ॥੩॥
ਅਨੇਕ ਪ੍ਰਕਾਰ ਦੇ ਯਤਨ ਕਰ ਕੇ ਉਸ ਨੂੰ ਬੁਲਾ ਲਿਆ ॥੩॥
ਜਬੈਕੁਅਰਿਤਿਨਲਖ੍ਯੋਸਜਨਘਰਆਇਯੋ॥
ਜਦ ਕੁਮਾਰੀ ਨੇ ਵੇਖਿਆ ਕਿ ਸੱਜਨ ਘਰ ਆ ਗਿਆ ਹੈ
ਚੰਚਲਕੁਅਰਿਬਚਨਇਹਭਾਤਿਸੁਨਾਇਯੋ॥
(ਤਦ) ਉਸ ਚੰਚਲ ਕੁਮਾਰੀ ਨੇ ਇਸ ਤਰ੍ਹਾਂ ਬਚਨ ਸੁਣਾਏ
ਕਾਮਭੋਗਮੁਹਿਸਾਥਕਰੋਤੁਮਆਇਕਰਿ॥
ਕਿ ਤੁਸੀਂ ਆ ਕੇ ਮੇਰੇ ਨਾਲ ਕੇਲ ਕਰੋ
ਹੋਚਿਤਕੋਸਭਹੀਦੀਜੈਸੋਕਮਿਟਾਇਕਰ॥੪॥
ਅਤੇ ਚਿਤ ਦੇ ਸਾਰੇ ਦੁਖ ਮਿਟਾ ਦਿਓ ॥੪॥
ਚੌਪਈ॥
ਚੌਪਈ:
ਤਵਨਪੁਰਖਇਹਭਾਤਿਬਿਚਾਰੀ॥
ਉਸ ਪੁਰਸ਼ ਨੇ ਇਸ ਤਰ੍ਹਾਂ ਸੋਚਿਆ
ਰਮਿਯੋਚਹਤਮੋਸੋਨ੍ਰਿਪਨਾਰੀ॥
ਕਿ ਮੇਰੇ ਨਾਲ ਰਾਜੇ ਦੀ ਪਤਨੀ ਰਮਣ ਕਰਨਾ ਚਾਹੁੰਦੀ ਹੈ।
ਕਾਮਭੋਗਯਾਸੌਮੈਕਰਿਹੌ॥
(ਜੇ) ਮੈਂ ਇਸ ਨਾਲ ਕਾਮ-ਭੋਗ ਕਰਦਾ ਹਾਂ
ਕੁੰਭੀਨਰਕਬੀਚਤਬਪਰਿਹੌ॥੫॥
ਤਾਂ ਮੈਂ ਕੁੰਭੀ ਨਰਕ ਵਿਚ ਪੈਂਦਾ ਹਾਂ ॥੫॥
ਨਾਹਿਨਾਹਿਤਿਨਪੁਰਖਬਖਾਨੀ॥
ਉਸ ਪੁਰਸ਼ ਨੇ 'ਨਾਹ ਨਾਹ' ਕਰਦੇ ਹੋਇਆ ਕਿਹਾ,
ਤੋਸੋਰਮਤਮੈਨਹੀਰਾਨੀ॥
ਹੇ ਰਾਣੀ! ਮੈਂ ਤੇਰੇ ਨਾਲ ਰਮਣ ਨਹੀਂ ਕਰਾਂਗਾ।
ਐਸੇਖ੍ਯਾਲਬਾਲਨਹਿਪਰਿਯੈ॥
ਹੇ ਇਸਤਰੀ! (ਤੂੰ) ਅਜਿਹੇ ਖ਼ਿਆਲ ਵਿਚ ਨਾ ਪੈ
ਬੇਗਿਬਿਦਾਹ੍ਯਾਂਤੇਮੁਹਿਕਰਿਯੈ॥੬॥
ਅਤੇ ਮੈਨੂੰ ਇਥੋਂ ਜਲਦੀ ਵਿਦਾ ਕਰ ਦੇ ॥੬॥
ਨਹੀਂਨਹੀਂਪਿਯਰਵਾਜ੍ਯੋਂਕਰੈ॥
ਜਿਉਂ ਜਿਉਂ (ਉਹ) ਪਿਆਰਾ 'ਨਹੀਂ ਨਹੀਂ' ਕਰਦਾ ਸੀ,
ਤ੍ਯੋਂਤ੍ਯੋਂਚਰਨਚੰਚਲਾਪਰੈ॥
ਤਿਉਂ ਤਿਉਂ (ਉਹ) ਇਸਤਰੀ (ਉਸ ਦੇ) ਪੈਰੀਂ ਪੈਂਦੀ ਸੀ।
ਮੈਤੁਮਰੀਲਖਿਪ੍ਰਭਾਬਿਕਾਨੀ॥
(ਅਤੇ ਕਹਿੰਦੀ ਸੀ) ਮੈਂ ਤੇਰੀ ਸੁੰਦਰਤਾ ਨੂੰ ਵੇਖ ਕੇ ਵਿਕ ਗਈ ਹਾਂ
ਮਦਨਤਾਪਤੇਭਈਦਿਵਾਨੀ॥੭॥
ਅਤੇ ਕਾਮ ਦੀ ਗਰਮੀ ਕਰ ਕੇ ਦੀਵਾਨੀ ਹੋ ਗਈ ਹਾਂ ॥੭॥
ਦੋਹਰਾ॥
ਦੋਹਰਾ:
ਮੈਰਾਨੀਤੁਹਿਰੰਕਕੇਚਰਨਰਹੀਲਪਟਾਇ॥
(ਰਾਣੀ ਨੇ ਕਿਹਾ) ਮੈਂ ਰਾਣੀ ਹੋ ਕੇ ਤੇਰੇ ਵਰਗੇ ਰੰਕ ਦੇ ਚਰਨਾਂ ਨਾਲ ਲਿਪਟ ਰਹੀ ਹਾਂ।
ਕਾਮਕੇਲਮੋਸੋਤਰੁਨਕ੍ਯੋਨਹਿਕਰਤਬਨਾਇ॥੮॥
ਹੇ ਨੌਜਵਾਨ! ਤੂੰ ਮੇਰੇ ਨਾਲ ਕਾਮ-ਕ੍ਰੀੜਾ ਕਿਉਂ ਨਹੀਂ ਕਰਦਾ ॥੮॥
ਅੜਿਲ॥
ਅੜਿਲ:
ਅਧਿਕਮੋਲਕੋਰਤਨੁਜੋਕ੍ਯੋਹੂੰਪਾਇਯੈ॥
ਜੇ ਕਿਤੋਂ ਬਹੁਤ ਮੁੱਲਵਾਨ ਹੀਰਾ ਮਿਲ ਜਾਏ
ਅਨਿਕਜਤਨਭੇਰਾਖਿਨਬ੍ਰਿਥਾਗਵਾਇਯੈ॥
ਤਾਂ ਅਨੇਕ ਯਤਨ ਕਰ ਕੇ ਉਸ ਨੂੰ ਸੰਭਾਲ ਕੇ ਰਖਣਾ ਚਾਹੀਦਾ ਹੈ, ਵਿਅਰਥ ਵਿਚ ਗੰਵਾਣਾ ਨਹੀਂ ਚਾਹੀਦਾ।
ਤਾਹਿਗਰੇਸੋਲਾਇਭਲੀਬਿਧਿਲੀਜਿਯੈ॥
ਉਸ ਨੂੰ ਚੰਗੀ ਤਰ੍ਹਾਂ ਗਲ ਨਾਲ ਲਗਾ ਲੈਣਾ ਚਾਹੀਦਾ ਹੈ।
ਹੋਗ੍ਰਿਹਆਵਤਨਿਧਨਵੌਕਿਵਾਰਨਦੀਜਿਯੈ॥੯॥
ਜੇ ਨੌਂ ਨਿਧੀਆਂ ਘਰ ਆਉਂਦੀਆਂ ਹੋਣ ਤਾਂ ਦਰਵਾਜ਼ਾ ਬੰਦ ਨਹੀਂ ਕਰਨਾ ਚਾਹੀਦਾ ॥੯॥
ਤੁਮਰੀਪ੍ਰਭਾਬਿਲੋਕਦਿਵਾਨੀਮੈਭਈ॥
ਤੇਰੀ ਸੁੰਦਰਤਾ ਨੂੰ ਵੇਖ ਕੇ ਮੈਂ ਦੀਵਾਨੀ ਹੋ ਗਈ ਹਾਂ।
ਤਬਤੇਸਕਲਬਿਸਾਰਿਸਦਨਕੀਸੁਧਿਦਈ॥
ਤਦ ਤੋਂ ਮੈਂ ਘਰ ਦੀ ਸੁੱਧ ਬੁੱਧ ਭੁਲਾ ਦਿੱਤੀ ਹੈ।
ਜੋਰਿਹਾਥਸਿਰਨ੍ਯਾਇਰਹੀਤਵਪਾਇਪਰ॥
ਮੈਂ ਹੱਥ ਜੋੜ ਕੇ ਅਤੇ ਸਿਰ ਨਿਵਾ ਕੇ ਤੇਰੇ ਪੈਰੀਂ ਪੈ ਰਹੀ ਹਾਂ
ਹੋਕਾਮਕੇਲਮੁਹਿਸਾਥਕਰੋਲਪਟਾਇਕਰਿ॥੧੦॥
ਕਿ ਮੇਰੇ ਨਾਲ ਲਿਪਟ ਕੇ ਕਾਮ-ਕ੍ਰੀੜਾ ਕਰੋ ॥੧੦॥
ਚੌਪਈ॥
ਚੌਪਈ:
ਮੂਰਖਕਛੂਬਾਤਨਹਿਜਾਨੀ॥
ਉਸ ਮੂਰਖ (ਪੁਰਸ਼) ਨੇ ਜ਼ਰਾ ਵੀ ਗੱਲ ਨਹੀਂ ਸਮਝੀ
ਪਾਇਨਸੋਰਾਨੀਲਪਟਾਨੀ॥
ਕਿ (ਮੇਰੇ) ਪੈਰਾਂ ਨਾਲ ਰਾਣੀ ਲਿਪਟੀ ਪਈ ਹੈ।
ਮਾਨਹੇਤਬਚਮਾਨਿਨਲਯੋ॥
(ਉਸ ਦਾ) ਮਾਣ ਰਖਣ ਲਈ ਵੀ ਬਚਨ ਨਾ ਮੰਨਿਆ।
ਅਧਿਕਕੋਪਅਬਲਾਕੇਭਯੋ॥੧੧॥
(ਇਸ ਕਰ ਕੇ) ਰਾਣੀ ਨੂੰ ਬਹੁਤ ਕ੍ਰੋਧ ਹੋ ਗਿਆ ॥੧੧॥
ਅੜਿਲ॥
ਅੜਿਲ:
ਸੁਨੁਮੂਰਖਮੈਤੋਕੋਪ੍ਰਥਮਸੰਘਾਰਹੋਂ॥
(ਰਾਣੀ ਨੇ ਕਿਹਾ) ਹੇ ਮੂਰਖ! ਸੁਣ, ਪਹਿਲਾਂ ਮੈਂ ਤੈਨੂੰ ਮਾਰਾਂਗੀ।
ਤਾਪਾਛੇਨਿਜਪੇਟਕਟਾਰੀਮਾਰਿਹੋਂ॥
ਉਸ ਪਿਛੋਂ ਆਪਣੇ ਪੇਟ ਵਿਚ ਕਟਾਰੀ ਮਾਰਾਂਗੀ।