ਯਹੈਕੂਪਤਵਕਾਲਜਾਨਿਜਿਯਲੀਜਿਯੈ॥
ਇਸ ਖੂਹ ਨੂੰ ਤੂੰ ਮਨ ਵਿਚ ਕਾਲ ਸਮਝ ਲੈ,
ਹੋਨਾਤਰਹਮਸੌਆਨਿਅਬੈਰਤਿਕੀਜਿਯੈ॥੧੨॥
ਨਹੀਂ ਤਾਂ ਹੁਣੇ ਆ ਕੇ ਮੇਰੇ ਨਾਲ ਰਤੀ-ਕ੍ਰੀੜਾ ਕਰ ॥੧੨॥
ਚੌਪਈ॥
ਚੌਪਈ:
ਤਾਕੀਕਹੀਨਮੂਰਖਮਾਨੀ॥
ਉਸ (ਰਾਣੀ) ਦੀ ਕਹੀ ਹੋਈ (ਗੱਲ) ਮੂਰਖ (ਪੁਰਸ਼) ਨੇ ਨਾ ਮੰਨੀ।
ਤਬਰਾਨੀਅਤਿਹ੍ਰਿਦੈਰਿਸਾਨੀ॥
ਤਦ ਰਾਣੀ ਹਿਰਦੇ ਵਿਚ ਬਹੁਤ ਕ੍ਰੋਧਿਤ ਹੋਈ।
ਫਾਸਡਾਰਿਤਾਕੌਬਧਕਿਯੋ॥
ਉਸ ਨੂੰ ਫਾਹੀ ਪਾ ਕੇ ਮਾਰ ਦਿੱਤਾ।
ਬਹੁਰੋਡਾਰਿਕੂਪਮਹਿਦਿਯੋ॥੧੩॥
ਫਿਰ ਉਸ ਨੂੰ ਖੂਹ ਵਿਚ ਸੁਟ ਦਿੱਤਾ ॥੧੩॥
ਹਾਇਹਾਇਕਰਿਰਾਵਬੁਲਾਯੋ॥
(ਰਾਣੀ ਨੇ) 'ਹਾਇ ਹਾਇ' ਕਰ ਕੇ ਰਾਜੇ ਨੂੰ ਬੁਲਾਇਆ
ਪਰਿਯੋਕੂਪਤਿਹਤਾਹਿਦਿਖਾਯੋ॥
ਅਤੇ ਖੂਹ ਵਿਚ ਪਈ ਹੋਈ ਉਸ ਦੀ (ਦੇਹ) ਰਾਜੇ ਨੂੰ ਵਿਖਾਈ।
ਤਬੈਨ੍ਰਿਪਤਿਅਸਬਚਨਉਚਾਰੇ॥
ਤਦ ਰਾਜੇ ਨੇ ਇਸ ਤਰ੍ਹਾਂ ਕਿਹਾ।
ਸੋਮੈਕਹਤਹੌਸੁਨਹੁਪ੍ਯਾਰੇ॥੧੪॥
ਉਹ ਮੈਂ ਕਹਿੰਦਾ ਹਾਂ, ਹੇ ਪਿਆਰੇ (ਰਾਜਨ!) (ਧਿਆਨ ਨਾਲ) ਸੁਣੋ ॥੧੪॥
ਦੋਹਰਾ॥
ਦੋਹਰਾ:
ਯਾਕੀਇਤਨੀਆਰਬਲਾਬਿਧਨਾਲਿਖੀਬਨਾਇ॥
ਇਸ ਦੀ ਇਤਨੀ ਹੀ ਆਯੂ ਵਿਧਾਤਾ ਨੇ ਲਿਖੀ ਸੀ।
ਤਾਤੇਪਰਿਕੂਏਮਰਿਯੋਕ੍ਯਾਕੋਊਕਰੈਉਪਾਇ॥੧੫॥
ਇਸ ਲਈ ਖੂਹ ਵਿਚ ਡਿਗ ਮਰਿਆ ਹੈ। ਕੋਈ ਕੀ ਉਪਾ ਕਰ ਸਕਦਾ ਹੈ ॥੧੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਦਸਚਰਿਤ੍ਰਸਮਾਪਤਮਸਤੁਸੁਭਮਸਤੁ॥੨੧੦॥੪੦੨੭॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੧੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੧੦॥੪੦੨੭॥ ਚਲਦਾ॥
ਦੋਹਰਾ॥
ਦੋਹਰਾ:
ਨੈਪਾਲੀਕੇਦੇਸਮੈਰੁਦ੍ਰਸਿੰਘਨ੍ਰਿਪਰਾਜ॥
ਨਿਪਾਲ ਦੇਸ ਵਿਚ ਰੁਦ੍ਰ ਸਿੰਘ ਨਾਂ ਦਾ ਰਾਜਾ (ਰਾਜ ਕਰਦਾ) ਸੀ।
ਸੂਰਬੀਰਜਾਕੇਘਨੇਸਦਨਭਰੇਸਭਸਾਜ॥੧॥
ਉਸ ਪਾਸ ਬਹੁਤ ਸੂਰਬੀਰ ਸਨ ਅਤੇ (ਉਸ ਦਾ) ਮਹੱਲ ਸਭ ਤਰ੍ਹਾਂ ਦੇ ਸਾਜ਼-ਸਾਮਾਨ ਨਾਲ ਭਰਿਆ ਰਹਿੰਦਾ ਸੀ ॥੧॥
ਚੌਪਈ॥
ਚੌਪਈ:
ਤਿਹਅਰਿਕੁਤੁਮਪ੍ਰਭਾਤ੍ਰਿਯਰਹੈ॥
ਉਸ ਦੀ ਅਰਿਕੁਤੁਮ ਪ੍ਰਭਾ ਨਾਂ ਦੀ ਇਸਤਰੀ ਹੁੰਦੀ ਸੀ।
ਅਤਿਸੁੰਦਰਿਤਾਕੌਜਗਕਹੈ॥
ਉਸ ਨੂੰ ਜਗਤ ਅਤਿ ਉਤਮ ਕਹਿੰਦਾ ਸੀ।
ਸ੍ਰੀਤੜਿਤਾਕ੍ਰਿਤਪ੍ਰਭਾਦੁਹਿਤਾਤਿਹ॥
ਉਸ ਦੀ ਪੁੱਤਰੀ ਦਾ ਨਾਂ ਤੜਿਤਾਕ੍ਰਿਤ ਪ੍ਰਭਾ ਸੀ,
ਜੀਤਿਲਈਸਸਿਅੰਸਸਕਲਜਿਹ॥੨॥
ਜਿਸ ਨੇ ਮਾਨੋ ਚੰਦ੍ਰਮਾ ਦੀਆਂ ਸਾਰੀਆਂ ਕਿਰਨਾਂ (ਕਲਾਵਾਂ) ਜਿਤ ਲਈਆਂ ਹੋਣ ॥੨॥
ਲਰਿਕਾਪਨਤਾਕੋਜਬਗਯੋ॥
ਜਦ ਉਸ ਦਾ ਬਚਪਨ ਖ਼ਤਮ ਹੋਇਆ
ਅੰਗਅੰਗਜੋਬਨਝਮਕ੍ਯੋ॥
(ਤਾਂ ਉਸ ਦੇ) ਅੰਗ ਅੰਗ ਵਿਚ ਜੋਬਨ ਝਲਕਾਰੇ ਮਾਰਨ ਲਗਾ।
ਆਨਿਮੈਨਤਿਹਜਬੈਸੰਤਾਵੈ॥
ਜਦੋਂ ਉਸ ਨੂੰ ਕਾਮ ਆ ਕੇ ਸਤਾਉਂਦਾ,
ਮੀਤਮਿਲਨਕੋਸਮੋਨਪਾਵੈ॥੩॥
(ਤਾਂ ਉਸ ਨੂੰ) ਮਿਤਰ ਨਾਲ ਮਿਲਣ ਦਾ ਮੌਕਾ ਨਾ ਮਿਲਦਾ ॥੩॥
ਅੜਿਲ॥
ਅੜਿਲ:
ਕੰਜਮਤੀਇਕਸਹਚਰਿਲਈਬੁਲਾਇਕੈ॥
(ਉਸ ਨੇ) ਇਕ ਕੰਜਮਤੀ ਨਾਂ ਦੀ ਸਖੀ (ਦਾਸੀ) ਨੂੰ ਬੁਲਾ ਲਿਆ।
ਤਾਸੌਚਿਤਕੀਬਾਤਕਹੀਸਮੁਝਾਇਕੈ॥
ਉਸ ਨੂੰ ਚਿਤ ਦੀ ਸਾਰੀ ਗੱਲ ਸਮਝਾ ਕੇ ਕਹਿ ਦਿੱਤੀ।
ਛੈਲਕੁਅਰਿਕੌਤੈਮੁਹਿਆਨਿਮਿਲਾਇਦੈ॥
ਤੂੰ ਛੈਲ ਕੁਮਾਰ ਨੂੰ ਲਿਆ ਕੇ ਮੈਨੂੰ ਮਿਲਾ ਦੇ
ਹੋਜਵਨਬਾਤਤੁਹਿਰੁਚੈਸੁਮੋਸੌਆਇਲੈ॥੪॥
ਅਤੇ ਜੋ ਵੀ ਤੈਨੂੰ ਚੰਗਾ ਲਗੇ, ਮੇਰੇ ਕੋਲੋਂ ਆ ਕੇ ਲੈ ਲਈਂ ॥੪॥
ਦੋਹਰਾ॥
ਦੋਹਰਾ:
ਕੁੰਜਮਤੀਤਿਹਕੁਅਰਿਕੇਅਤਿਆਤੁਰਸੁਨਿਬੈਨ॥
ਕੰਜਮਤੀ ਉਸ ਰਾਜ ਕੁਮਾਰੀ ਦੇ ਅਤਿ ਆਤੁਰ ਬੋਲ ਸੁਣ ਕੇ
ਛੈਲਕੁਅਰਕੇਗ੍ਰਿਹਗਈਤ੍ਯਾਗਤੁਰਤੁਨਿਜਐਨ॥੫॥
ਤੁਰਤ ਆਪਣਾ ਘਰ ਛਡ ਕੇ ਛੈਲ ਕੁਮਾਰ ਦੇ ਘਰ ਚਲੀ ਗਈ ॥੫॥
ਅੜਿਲ॥
ਅੜਿਲ:
ਛੈਲਕੁਅਰਕੌਦਿਯੋਤੁਰਤਤਿਹਆਨਿਕੈ॥
ਉਸ ਨੇ ਛੈਲ ਕੁਮਾਰ ਨੂੰ ਤੁਰਤ ਲਿਆ ਦਿੱਤਾ।
ਰਮੀਕੁਅਰਿਤਿਹਸਾਥਅਧਿਕਰੁਚਿਮਾਨਿਕੈ॥
ਕੁਮਾਰੀ ਨੇ ਉਸ ਨਾਲ ਬਹੁਤ ਆਨੰਦਿਤ ਹੋ ਕੇ ਰਮਣ ਕੀਤਾ।
ਛੈਲਛੈਲਨੀਛਕੇਨਛੋਰਹਿਏਕਛਿਨ॥
ਛੈਲ ਅਤੇ ਛੈਲਨੀ ਦੋਵੇਂ ਤ੍ਰਿਪਤ ਹੋ ਗਏ ਅਤੇ ਇਕ ਛਿਣ ਲਈ ਵੀ (ਇਕ ਦੂਜੇ ਨੂੰ) ਨਹੀਂ ਛਡਦੇ।
ਹੋਜਨੁਕਨਵੌਨਿਧਿਰਾਕਸੁਪਾਈਆਜੁਇਨ॥੬॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਇਨ੍ਹਾਂ ਰੰਕਾਂ ਨੇ ਅਜ ਨੌਂ ਨਿਧੀਆਂ ਪ੍ਰਾਪਤ ਕੀਤੀਆਂ ਹੋਣ ॥੬॥
ਗਹਿਗਹਿਤਾਕੇਗਰੇਗਈਲਪਟਾਇਕੈ॥
(ਉਸ ਨੇ) ਉਸ ਨੂੰ ਪਕੜ ਪਕੜ ਕੇ ਗਲ ਨਾਲ ਲਗਾਇਆ
ਆਸਨਚੁੰਬਨਬਹੁਬਿਧਿਕੀਏਬਨਾਇਕੈ॥
ਅਤੇ ਕਈ ਤਰ੍ਹਾਂ ਦੇ ਆਸਣ ਅਤੇ ਚੁੰਬਨ ਲਏ।
ਟੂਟਿਖਾਟਬਹੁਗਈਨਛੋਰਿਯੋਮੀਤਕੌ॥
ਮੰਜੀ ਬਹੁਤ ਸਾਰੀ ਟੁੱਟ ਗਈ (ਪਰ ਉਸ ਨੇ) ਮਿਤਰ ਨੂੰ ਨਾ ਛਡਿਆ
ਹੋਤਿਹਕਰਦਿਯੋਉਠਾਇਸੁਅਪਨੇਚੀਤਕੌ॥੭॥
ਅਤੇ ਆਪਣੇ ਚਿਤ (ਨੂੰ ਹਰਨ ਵਾਲੇ ਨੂੰ) ਹੱਥਾਂ ਉਤੇ ਉਠਾ ਲਿਆ ॥੭॥
ਚੌਪਈ॥
ਚੌਪਈ:
ਕੇਲਕਰਤਤਰੁਨੀਅਤਿਰਸੀ॥
ਕਾਮ-ਕ੍ਰੀੜਾ ਕਰਦੀ ਉਹ ਇਸਤਰੀ ਇਤਨੀ ਮਗਨ ਹੋ ਗਈ,
ਜਨੁਕਰਿਪ੍ਰੇਮਫਾਸਜ੍ਯੋਂਫਸੀ॥
ਮਾਨੋ ਪ੍ਰੇਮ ਦੀ ਫਾਹੀ ਵਿਚ ਫਸ ਗਈ ਹੋਵੇ।
ਮਨਮੈਕਹਿਯੋਇਸੀਕੇਬਰਿਹੌਂ॥
(ਉਸ ਨੇ) ਮਨ ਵਿਚ ਕਿਹਾ ਕਿ ਇਸ ਨਾਲ ਵਿਆਹ ਕਰਾਂਗੀ।