ਨਾਤਰਮਾਰਿਕਟਾਰੀਮਰਿਹੌਂ॥੮॥
ਨਹੀਂ ਤਾਂ ਕਟਾਰ ਮਾਰ ਕੇ ਮਰ ਜਾਵਾਂਗੀ ॥੮॥
ਅੜਿਲ॥
ਅੜਿਲ:
ਅਧਿਕਭੋਗਪ੍ਰੀਤਮਕਰਦਿਯੋਉਠਾਇਕੈ॥
(ਉਸ ਨੇ) ਪ੍ਰੀਤਮ ਨਾਲ ਅਧਿਕ ਭੋਗ ਕਰ ਕੇ ਉਠਾ ਦਿੱਤਾ
ਆਪੁਸੋਇਆਂਗਨਰਹੀਖਾਟਡਸਾਇਕੈ॥
ਅਤੇ ਆਪ ਆਂਗਨ ਵਿਚ ਮੰਜੀ ਡਾਹ ਕੇ ਸੌਂ ਰਹੀ।
ਚਮਕਿਠਾਢਿਉਠਭੀਪਿਤੁਆਯੋਜਾਨਿਕਰਿ॥
ਪਿਤਾ ਨੂੰ ਆਇਆ ਜਾਣ ਕੇ ਅਬੜਵਾਹੇ ਉਠ ਖੜੋਤੀ
ਹੋਅਧਿਕਰੋਇਗਿਰਿਪਰੀਤੌਨਹੀਖਾਟਤਰਿ॥੯॥
ਅਤੇ ਬਹੁਤ ਰੋ ਕੇ ਉਸੇ ਮੰਜੀ ਤੋਂ ਹੇਠਾਂ ਡਿਗ ਪਈ ॥੯॥
ਰਾਜਾਬਾਚ॥
ਰਾਜੇ ਨੇ ਕਿਹਾ:
ਚੌਪਈ॥
ਚੌਪਈ:
ਤਾਹਿਤਬੈਪੂਛਿਯੋਨ੍ਰਿਪਆਈ॥
ਤਦ ਰਾਜੇ ਨੇ ਆ ਕੇ ਪੁਛਿਆ,
ਕ੍ਯੋਰੋਵਤਦੁਹਿਤਾਸੁਖਦਾਈ॥
ਹੇ ਸੁਖ ਦੇਣ ਵਾਲੀ ਬੇਟੀ! ਕਿਉਂ ਰੋਂਦੀ ਹੈਂ।
ਜੋਆਗ੍ਯਾਮੁਹਿਦੇਹੁਸੁਕਰਿਹੌਂ॥
ਜੋ ਤੂੰ ਮੈਨੂੰ ਕਹੇਂਗੀ, ਉਹੀ ਕਰਾਂਗਾ।
ਤੈਕੋਪੀਜਿਹਪਰਤਿਹਹਰਿਹੌਂ॥੧੦॥
ਜਿਸ ਉਤੇ ਤੂੰ ਗੁੱਸੇ ਹੈਂ, ਉਸ ਨੂੰ ਮਾਰ ਦਿਆਂਗਾ ॥੧੦॥
ਸੁਤਾਬਾਚ॥
ਬੇਟੀ ਨੇ ਕਿਹਾ:
ਸੋਵਤਹੁਤੀਸੁਪਨਮੁਹਿਭਯੋ॥
ਮੈਨੂੰ ਸੁਤੀ ਹੋਈ ਨੂੰ ਸੁਪਨਾ ਆਇਆ,
ਜਾਨਕਰਾਵਰਾਕਕੌਦਯੋ॥
ਮਾਨੋ ਰਾਜੇ ਨੇ (ਮੈਨੂੰ ਕਿਸੇ) ਕੰਗਾਲ ਦੇ ਹਵਾਲੇ ਕਰ ਦਿੱਤਾ ਹੈ।
ਹੌਨਹਿਜੋਗ੍ਰਯਹੁਤੀਪਿਤੁਤਾਕੇ॥
ਕੀ ਪਿਤਾ ਜੀ! ਕੀਹ (ਮੈਂ) ਉਸ ਦੇ ਯੋਗ ਨਹੀਂ ਸਾਂ
ਤੈਗ੍ਰਿਹਦਯੋਸੁਪਨਮੈਜਾਕੇ॥੧੧॥
ਜਿਸ ਦੇ ਘਰ ਸੁਪਨੇ ਵਿਚ ਤੁਸੀਂ ਦੇ ਦਿੱਤਾ ਸੀ ॥੧੧॥
ਦੋਹਰਾ॥
ਦੋਹਰਾ:
ਜਾਨੁਕਆਗਿਜਰਾਇਕੈਲਈਭਾਵਰੈਸਾਤ॥
ਮਾਨੋ ਅੱਗ ਬਾਲ ਕੇ ਸੱਤ ਫੇਰੇ ਲਏ
ਬਾਹਪਕਰਿਪਿਤੁਤਿਹੁਦਈਸੁਤਾਦਾਨਕਰਿਮਾਤ॥੧੨॥
ਅਤੇ ਮਾਤਾ ਪਿਤਾ ਨੇ ਬਾਹੋਂ ਪਕੜ ਕੇ ਕੰਨਿਆ ਦਾਨ ਕਰ ਦਿੱਤਾ ॥੧੨॥
ਸੋਰਠਾ॥
ਸੋਰਠਾ:
ਮੈਤਿਹਹੁਤੀਨਜੋਗਜਾਕੌਮੁਹਿਰਾਜੈਦਿਯੋ॥
ਮੈਂ ਉਸ ਦੇ ਯੋਗ ਨਹੀਂ ਸਾਂ ਜਿਸ ਦੇ ਹਵਾਲੇ ਮੈਨੂੰ ਰਾਜੇ ਨੇ ਕਰ ਦਿੱਤਾ।
ਤਾਤੇਭਈਸੁਸੋਗਰੋਵਤਹੌਭਰਿਜਲਚਖਨ॥੧੩॥
ਇਸ ਲਈ ਮੈਂ ਸੋਗੀ ਹੋ ਕੇ ਅੱਖਾਂ ਵਿਚ ਹੰਝੂ ਭਰ ਕੇ ਰੋ ਰਹੀ ਹਾਂ ॥੧੩॥
ਚੌਪਈ॥
ਚੌਪਈ:
ਅਬਮੋਰੇਪਰਮੇਸਰਓਹੂ॥
ਹੁਣ ਓਹੀ ਮੇਰਾ ਪਰਮੇਸ਼੍ਵਰ ਹੈ।
ਭਲਾਬੁਰਾਭਾਖੌਜਨਕੋਊ॥
ਉਸ ਨੂੰ ਮਤਾਂ ਕੋਈ ਚੰਗਾ ਮਾੜਾ ਕਹੇ।
ਪ੍ਰਾਨਨਲਗਤਤਵਨਕੌਬਰਿਹੌ॥
(ਮੈਂ ਤਾਂ) ਪ੍ਰਾਣਾਂ ਦੇ ਅੰਤ ਹੋਣ ਤਕ ਉਸੇ ਨੂੰ ਵਰਾਂਗੀ।
ਨਾਤਰਿਮਾਰਿਕਟਾਰੀਮਰਿਹੌ॥੧੪॥
ਨਹੀਂ ਤਾਂ ਕਟਾਰੀ ਮਾਰ ਕੇ ਮਰ ਜਾਵਾਂਗੀ ॥੧੪॥
ਦੋਹਰਾ॥
ਦੋਹਰਾ:
ਸੁਪਨਬਿਖੈਮਾਤਾਪਿਤਾਜਿਹਮੁਹਿਦਿਯੋਸੁਧਾਰਿ॥
ਸੁਪਨੇ ਵਿਚ ਮਾਤਾ ਪਿਤਾ ਨੇ ਮੈਨੂੰ ਜਿਸ ਨਾਲ ਭਲੀ ਭਾਂਤ (ਵਿਆਹ) ਦਿੱਤਾ ਹੈ,
ਮਨਬਚਕ੍ਰਮਕਰਿਕੈਭਈਮੈਤਾਹੀਕੀਨਾਰਿ॥੧੫॥
ਮੈਂ ਹੁਣ ਮਨ ਬਚ ਕਰਮ ਕਰ ਕੇ ਉਸ ਦੀ ਹੀ ਪਤਨੀ ਹੋ ਗਈ ਹਾਂ ॥੧੫॥
ਅੜਿਲ॥
ਅੜਿਲ:
ਕੈਮਰਿਹੌਬਿਖਖਾਇਕਿਵਾਹੀਕੌਬਰੌ॥
ਜਾਂ ਤਾਂ (ਮੈਂ) ਉਸ ਨੂੰ ਵਰਾਂਗੀ ਜਾਂ ਜ਼ਹਿਰ ਖਾ ਕੇ ਮਰ ਜਾਵਾਂਗੀ।
ਬਿਨੁਦੇਖੇਮੁਖਨਾਥਕਟਾਰੀਹਨਿਮਰੌ॥
ਮੈਂ ਆਪਣੇ ਸੁਆਮੀ ਦਾ ਮੂੰਹ ਵੇਖੇ ਬਿਨਾ ਕਟਾਰੀ ਮਾਰ ਕੇ ਮਰ ਜਾਵਾਂਗੀ।
ਕੈਮੋਕਉਵਹਦੀਜੈਅਬੈਬੁਲਾਇਕੈ॥
ਜਾਂ ਤਾਂ ਹੁਣੇ ਉਸ ਨੂੰ ਬੁਲਾ ਕੇ ਮੈਨੂੰ ਦੇ ਦਿਓ,
ਹੋਨਾਤਰਹਮਰੀਆਸਾਤਜਹੁਬਨਾਇਕੈ॥੧੬॥
ਨਹੀਂ ਤਾਂ ਮੇਰੀ ਆਸ ਬਿਲਕੁਲ ਛਡ ਦਿਓ ॥੧੬॥
ਕਹਿਕਹਿਐਸੇਬਚਨਮੂਰਛਨਾਹ੍ਵੈਗਿਰੀ॥
ਇਸ ਤਰ੍ਹਾਂ ਦੇ ਬਚਨ ਕਹਿ ਕਹਿ ਕੇ ਬੇਹੋਸ਼ ਹੋ ਕੇ ਡਿਗ ਪਈ।
ਜਨੁਪ੍ਰਹਾਰਜਮਧਰਕੇਕੀਏਬਿਨਾਮਰੀ॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਜਮਧਾੜ ਦੇ ਵਾਰ ਕੀਤੇ ਬਿਨਾ ਹੀ ਮਰ ਗਈ ਹੋਵੇ।
ਆਨਿਪਿਤਾਤਿਹਲਿਯੋਗਰੇਸੌਲਾਇਕੈ॥
ਪਿਤਾ ਨੇ ਆ ਕੇ ਉਸ ਨੂੰ ਗਲੇ ਨਾਲ ਲਗਾ ਲਿਆ।
ਹੋਕੁਅਰਿਕੁਅਰਿਕਹਿਧਾਇਪਈਦੁਖਪਾਇਕੈ॥੧੭॥
(ਅਤੇ ਮਾਤਾ ਵੀ) ਦੁਖ ਪੂਰਵਕ 'ਕੁਅਰਿ ਕੁਅਰਿ' ਕਹਿੰਦੀ ਭਜ ਕੇ ਆ ਗਈ ॥੧੭॥
ਜੋਸੁਪਨੇਤੈਬਰਿਯੋਸੁਹਮੈਬਤਾਇਯੈ॥
(ਪਿਤਾ ਨੇ ਕਿਹਾ) ਜੋ ਤੂੰ ਸੁਪਨੇ ਵਿਚ ਵਰਿਆ ਹੈ, ਉਹ ਸਾਨੂੰ ਦਸ ਦੇ।
ਕਰਿਯੈਵਹੈਉਪਾਇਮਨੈਸੁਖੁਪਾਇਯੈ॥
(ਅਸੀਂ) ਮਨ ਵਿਚ ਸੁਖ ਪ੍ਰਾਪਤ ਕਰ ਕੇ ਉਹੀ ਉਪਾ ਕਰਾਂਗੇ।
ਬਹੁਚਿਰਦ੍ਰਿਗਨਪਸਾਰਿਪਿਤਾਕੀਓਰਿਚਹਿ॥
ਬਹੁਤ ਦੇਰ ਤਕ ਅੱਖਾਂ ਪਸਾਰ ਕੇ ਪਿਤਾ ਵਲ ਚਾਹ ਨਾਲ ਦੇਖਦੀ ਰਹੀ।
ਕਛੁਕਹਬੇਕੌਭਈਗਈਨਤਾਹਿਕਹਿ॥੧੮॥
ਉਹ ਕੁਝ ਕਹਿਣਾ ਚਾਹੁੰਦੀ ਸੀ, ਪਰ ਕਹਿ ਨਾ ਸਕੀ ॥੧੮॥
ਕਰਤਕਰਤਬਹੁਚਿਰਲੌਬਚਨਸੁਨਾਇਯੋ॥
ਬਹੁਤ ਦੇਰ ਕਰ ਕੇ (ਆਖਰ) ਉਸ ਨੇ ਬੋਲ ਕਹੇ
ਛੈਲੁਕੁਅਰਕੋਸਭਹਿਨਨਾਮਸੁਨਾਇਯੋ॥
ਅਤੇ ਸਭ ਨੂੰ (ਉਸ ਦਾ) ਛੈਲ ਕੁਅਰ ਨਾਂ ਸੁਣਾ ਦਿੱਤਾ।
ਸੁਪਨਬਿਖੈਪਿਤੁਮਾਤਸੁਮੁਹਿਜਾਕੌਦਿਯੋ॥
ਸੁਪਨੇ ਵਿਚ ਜਿਸ ਨੂੰ (ਮੇਰੇ) ਮਾਤਾ ਪਿਤਾ ਨੇ ਮੈਨੂੰ ਦਿੱਤਾ ਹੈ,
ਹੋਵਹੈਆਪਨੋਨਾਥਮਾਨਿਕੈਮੈਲਿਯੋ॥੧੯॥
ਉਸੇ ਨੂੰ ਮੈਂ ਆਪਣਾ ਨਾਥ ਮੰਨ ਲਿਆ ਹੈ ॥੧੯॥