ਚੌਪਈ॥
ਚੌਪਈ:
ਧੰਨ੍ਯਧੰਨ੍ਯਤਬਰਾਵਉਚਾਰਿਯੋ॥
ਰਾਜੇ ਨੇ ਉਸ ਨੂੰ ਧੰਨ ਧੰਨ ਕਿਹਾ
ਇਹਪਤਿਬ੍ਰਤਾਸੁਤਾਬੀਚਾਰਿਯੋ॥
ਅਤੇ ਇਸ ਨੂੰ ਪਤਿਬ੍ਰਤਾ ਪੁੱਤਰੀ ਮੰਨਿਆ।
ਜੋਇਹਚਹੈਵਹੈਇਹਦੀਜੈ॥
ਜਿਸ ਨੂੰ ਇਹ ਚਾਹੁੰਦੀ ਹੈ, ਉਹੀ ਇਸ ਨੂੰ ਦੇ ਦਿਓ
ਤਿਹਕਰਿਰਾਵਰਾਕਤੇਲੀਜੈ॥੨੦॥
ਅਤੇ ਉਸ ਨੂੰ ਰੰਕ ਤੋਂ ਰਾਜਾ ਬਣਾ ਲਵੋ ॥੨੦॥
ਨ੍ਰਿਪਬਰਬੋਲਤਵਨਕਹਿਲਿਯੋ॥
ਸ੍ਰੇਸ਼ਠ ਰਾਜੇ ਨੇ ਉਸ ਨੂੰ ਬੁਲਾ ਲਿਆ।
ਛੋਰਿਭੰਡਾਰਅਮਿਤਧਨਦਿਯੋ॥
ਖ਼ਜ਼ਾਨਾ ਖੋਲ੍ਹ ਕੇ ਬਹੁਤ ਅਧਿਕ ਧਨ ਦਿੱਤਾ।
ਰੰਕਹੁਤੋਰਾਜਾਹ੍ਵੈਗਯੋ॥
(ਉਹ) ਰੰਕ ਸੀ, ਰਾਜਾ ਬਣ ਗਿਆ
ਲੇਤਸੁਤਾਰਾਜਾਕੀਭਯੋ॥੨੧॥
ਅਤੇ ਰਾਜੇ ਦੀ ਪੁੱਤਰੀ ਲੈ ਗਿਆ ॥੨੧॥
ਅੜਿਲ॥
ਅੜਿਲ:
ਛੈਲਕੁਅਰਕੌਨ੍ਰਿਪਬਰਲਿਯੋਬੁਲਾਇਕੈ॥
ਛੈਲ ਕੁਅਰ ਨੂੰ ਮਹਾਨ ਰਾਜੇ ਨੇ ਬੁਲਾ ਲਿਆ
ਬੇਦਬਿਧਨਸੌਦੁਹਿਤਾਦਈਬਨਾਇਕੈ॥
ਅਤੇ ਵੇਦ ਰੀਤ ਅਨੁਸਾਰ ਪੁੱਤਰੀ ਦਾ (ਵਿਆਹ ਉਸ ਨਾਲ) ਕਰ ਦਿੱਤਾ।
ਛੈਲਛੈਲਨੀਇਹਛਲਛਲਿਯੋਸੁਧਾਰਿਕਰਿ॥
(ਉਸ) ਛੈਲ ਨੂੰ ਛੈਲਨੀ ਨੇ ਇਸ ਤਰ੍ਹਾਂ ਨਾਲ ਚੰਗੀ ਤਰ੍ਹਾਂ ਛਲ ਲਿਆ।
ਹੋਭੇਦਨਕਿਨਹੂੰਮੂਰਖਸਮਝਿਯੋਚਿਤਧਰਿ॥੨੨॥
ਉਸ ਭੇਦ ਨੂੰ ਕਿਸੇ ਮੂਰਖ ਨੇ ਵੀ ਚਿਤ ਵਿਚ ਨਾ ਸਮਝਿਆ ॥੨੨॥
ਦੋਹਰਾ॥
ਦੋਹਰਾ:
ਇਹਛਲਸੌਤਿਹਛੈਲਨੀਛੈਲਬਰਿਯੋਸੁਖਪਾਇ॥
ਇਸ ਛਲ ਨਾਲ ਉਸ ਛੈਲਨੀ ਨੇ ਛੈਲ ਨੂੰ ਵਰ ਲਿਆ।
ਮੁਖਬਾਏਸਭਕੋਰਹਿਯੋਲਹਿਯੋਨਭੇਦਬਨਾਇ॥੨੩॥
ਸਾਰੇ ਮੂੰਹ ਅੱਡੀ ਰਹਿ ਗਏ, ਕੋਈ ਵੀ ਭੇਦ ਨੂੰ ਨਾ ਪਾ ਸਕਿਆ ॥੨੩॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਗਿਆਰਹਚਰਿਤ੍ਰਸਮਾਪਤਮਸਤੁਸੁਭਮਸਤੁ॥੨੧੧॥੪੦੫੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੧੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੧੧॥੪੦੫੦॥ ਚਲਦਾ॥
ਦੋਹਰਾ॥
ਦੋਹਰਾ:
ਸਹਿਰਬੁਖਾਰਾਮੈਰਹੈਏਕਰਾਵਮੁਚਕੰਦ॥
ਬੁਖਾਰਾ ਨਗਰ ਵਿਚ ਮੁਚਕੰਦ ਨਾਂ ਦਾ ਇਕ ਰਾਜਾ ਰਹਿੰਦਾ ਸੀ।
ਸੂਰਤਕੇਭੀਤਰਗੜ੍ਰਯੋਜਨੁਦੂਜੋਬਿਧਿਚੰਦ॥੧॥
ਸ਼ਕਲ ਸੂਰਤ ਵਿਚ (ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਬ੍ਰਹਮਾ ਨੇ ਦੂਜਾ ਚੰਦ੍ਰਮਾ ਘੜਿਆ ਹੋਵੇ ॥੧॥
ਹੁਸਨਜਹਾਤਾਕੀਤ੍ਰਿਯਾਜਾਕੋਰੂਪਅਪਾਰ॥
ਉਸ ਦੀ ਇਸਤਰੀ ਦਾ ਨਾਂ ਹੁਸਨ ਜਹਾਂ ਸੀ, ਜਿਸ ਦਾ ਅਪਾਰ ਰੂਪ ਸੀ।
ਸ੍ਰੀਸੁਕੁਮਾਰਮਤੀਰਹੈਦੁਹਿਤਾਤਿਹਸੁਭਕਾਰ॥੨॥
ਉਸ ਦੀ ਸੁਕੁਮਾਰ ਮਤੀ ਨਾਂ ਦੀ ਸ਼ੁਭ ਕਰਨੀ ਵਾਲੀ ਪੁੱਤਰੀ ਸੀ ॥੨॥
ਏਕਪੂਤਤਾਤੇਭਯੋਸ੍ਰੀਸੁਭਕਰਨਸੁਜਾਨੁ॥
ਉਸ ਤੋਂ ਇਕ ਸ਼ੁਭ ਕਰਨ ਨਾਂ ਦਾ ਸੁਜਾਨ ਪੁੱਤਰ ਵੀ ਸੀ
ਸੂਰਬੀਰਸੁੰਦਰਸਰਸਜਾਨਤਸਕਲਜਹਾਨ॥੩॥
ਜਿਸ ਨੂੰ ਸਾਰਾ ਸੰਸਾਰ ਸ਼ੂਰਵੀਰ, ਸੁੰਦਰ ਅਤੇ ਰਸਿਕ ਵਜੋਂ ਜਾਣਦਾ ਸੀ ॥੩॥
ਚਲਨਚਾਤੁਰੀਕੇਬਿਖੈਚੰਚਲਚਾਰਪ੍ਰਬੀਨ॥
ਉਹ ਚਾਲ ਢਾਲ ਅਤੇ ਸਿਆਣਪ ਵਿਚ ਸੁੰਦਰ, ਚਤੁਰ ਅਤੇ ਪ੍ਰਬੀਨ ਸੀ।
ਜਨੁਕਚਿਤ੍ਰਕੀਪੁਤ੍ਰਕਾਗੜਿਬਿਧਿਔਰਨਕੀਨ॥੪॥
(ਇੰਜ ਲਗਦਾ ਸੀ) ਮਾਨੋ ਚਿਤ੍ਰ ਦੀ ਪੁਤਲੀ ਘੜ ਕੇ ਬ੍ਰਹਮਾ ਨੇ ਹੋਰ ਕੋਈ ਨਾ ਬਣਾਈ ਹੋਵੇ ॥੪॥
ਚੌਪਈ॥
ਚੌਪਈ:
ਤਰੁਨਭ੍ਰਾਤਭਗਨੀਭੇਦੋਊ॥
ਦੋਵੇਂ ਭੈਣ ਭਰਾ ਜਵਾਨ ਹੋ ਗਏ।
ਰਾਜਕਰਤਨ੍ਰਿਪਮਰਿਗਯੋਸੋਊ॥
ਰਾਜਾ ਰਾਜ ਕਰਦਿਆਂ ਕਰਦਿਆਂ ਮਰ ਗਿਆ।
ਹੁਸਨਜਹਾਬਿਧਵਾਰਹਿਗਈ॥
ਹੁਸਨ ਜਹਾਂ ਵਿਧਵਾ ਰਹਿ ਗਈ।
ਪਤਿਬਿਨੁਅਧਿਕਦੁਖਾਤੁਰਭਈ॥੫॥
ਪਤੀ ਤੋਂ ਬਿਨਾ (ਉਹ) ਬਹੁਤ ਦੁਖੀ ਹੋਈ ॥੫॥
ਮਿਲਿਸਾਊਅਨਇਹਭਾਤਿਉਚਾਰੋ॥
ਸਾਊਆਂ (ਮੰਤ੍ਰੀਆਂ) ਨੇ ਮਿਲ ਕੇ (ਰਾਣੀ ਨੂੰ) ਇਸ ਤਰ੍ਹਾਂ ਕਿਹਾ,
ਰਾਜਕਰੋਸੁਤਤਰੁਨਤਿਹਾਰੋ॥
ਤੁਹਾਡਾ ਜੁਆਨ ਪੁੱਤਰ (ਹੁਣ) ਰਾਜ ਕਰੇਗਾ।
ਮਨਕੋਸੋਕਨਿਵਾਰਨਕੀਜੈ॥
(ਇਸ ਲਈ) ਮਨ ਦਾ ਦੁਖ ਦੂਰ ਕਰ ਦਿਓ
ਹੇਰਿਹੇਰਿਸੁਤਕੀਛਬਿਜੀਜੈ॥੬॥
ਅਤੇ ਪੁੱਤਰ ਦੀ ਸੁੰਦਰਤਾ ਨੂੰ ਵੇਖ ਵੇਖ ਕੇ ਜੀਓ ॥੬॥
ਕੇਤਿਕਦਿਵਸਬੀਤਿਜਬਗਏ॥
ਜਦ ਬਹੁਤ ਦਿਨ ਬੀਤ ਗਏ
ਰਾਜਕਰਤਸੁਖਸੌਤੇਭਏ॥
ਤਾਂ ਉਹ ਸੁਖ ਪੂਰਵਕ ਰਾਜ ਕਰਦੇ ਰਹੇ।
ਸੁਤਸੁੰਦਰਮਾਤਾਲਖਿਪਾਯੋ॥
ਸੁੰਦਰ ਪੁੱਤਰ ਨੂੰ ਮਾਤਾ ਨੇ ਵੇਖਿਆ
ਰਾਜਾਕੋਚਿਤਤੇਬਿਸਰਾਯੋ॥੭॥
ਤਾਂ (ਹੌਲੀ ਹੌਲੀ) ਰਾਜੇ ਨੂੰ ਮਨ ਤੋਂ ਭੁਲਾ ਦਿੱਤਾ ॥੭॥
ਦੋਹਰਾ॥
ਦੋਹਰਾ:
ਨਰੀਗੰਧ੍ਰਬੀਨਾਗਨੀਪ੍ਰਭਾਬਿਲੋਕਿਤਆਇ॥
ਮਨੁੱਖਾਂ ਦੀਆਂ, ਗੰਧਰਬਾਂ ਦੀਆਂ, ਨਾਗਾਂ ਦੀਆਂ ਇਸਤਰੀਆਂ (ਉਸ ਦੀ) ਸੁੰਦਰਤਾ ਨੂੰ ਆ ਕੇ ਵੇਖਦੀਆਂ।
ਸੁਰੀਆਸੁਰੀਕਿੰਨ੍ਰਨੀਹੇਰਿਰਹਤਉਰਝਾਇ॥੮॥
ਦੇਵਤਿਆਂ, ਦੈਂਤਾਂ ਅਤੇ ਕਿੰਨਰਾਂ ਦੀਆਂ ਇਸਤਰੀਆਂ (ਉਸ ਨੂੰ) ਵੇਖ ਕੇ ਅਟਕ ਜਾਂਦੀਆਂ ॥੮॥
ਹੇਰਿਕੁਅਰਕੀਛਬਿਸਭੈਧੰਨਿਧੰਨਿਕਹੈਪੁਕਾਰਿ॥
(ਇਹ) ਸਾਰੀਆਂ ਰਾਜ ਕੁਮਾਰ ਦੀ ਸੁੰਦਰਤਾ ਨੂੰ ਵੇਖ ਕੇ ਧੰਨ ਧੰਨ ਕਹਿੰਦੀਆਂ।
ਮਨਿਮੋਤੀਕੁੰਡਲਕਨਕਦੇਤਤਵਨਪਰਵਾਰਿ॥੯॥
ਮਣੀਆਂ, ਮੋਤੀ ਅਤੇ ਸੋਨੇ ਦੇ ਕੁੰਡਲ ਉਸ ਤੋਂ ਵਾਰ ਦਿੰਦੀਆਂ ॥੯॥
ਅੜਿਲ॥
ਅੜਿਲ:
ਐਸੋਕੁਅਰਏਕਦਿਨਜੌਸਖਿਪਾਇਯੈ॥
(ਆਪਸ ਵਿਚ ਗੱਲਾਂ ਕਰਦੀਆਂ) ਹੇ ਸਖੀ! ਅਜਿਹਾ ਰਾਜ-ਕੁਮਾਰ ਜੇ ਇਕ ਦਿਨ ਪ੍ਰਾਪਤ ਕਰ ਲਈਏ
ਜਨਮਜਨਮਇਹਊਪਰਬਲਿਬਲਿਜਾਇਯੈ॥
ਤਾਂ ਇਸ ਉਪਰੋਂ ਜਨਮ ਜਨਮਾਂਤਰਾਂ ਤਕ ਕੁਰਬਾਨ ਹੁੰਦੇ ਰਹੀਏ।