ਉਰਭਏਲੇਹਿਲਗਾਇਨਨ੍ਯਾਰੋਕੀਜਿਯੈ॥
(ਇਸ ਨੂੰ) ਛਾਤੀ ਨਾਲ ਲਗਾ ਲਈਏ ਅਤੇ (ਕਦੇ) ਵਖਰਾ ਨਾ ਕਰੀਏ।
ਹੋਨਿਰਖਿਨਿਰਖਿਛਬਿਅਮਿਤਸਜਨਕੀਜੀਜਿਯੈ॥੧੦॥
ਸੱਜਨ ਦੀ ਅਸੀਮ ਛਬੀ ਨੂੰ ਵੇਖ ਵੇਖ ਕੇ ਜੀਵੀਏ ॥੧੦॥
ਜਿਕੋਤਰੁਨਿਪੁਰਿਨਾਰਿਕੁਅਰਕੀਛਬਿਲਹੈ॥
ਜੇ ਕੋਈ ਨਗਰ ਦੀ ਇਸਤਰੀ ਜਾਂ ਮੁਟਿਆਰ ਰਾਜ ਕੁਮਾਰ ਦੀ ਛਬੀ ਨੂੰ ਵੇਖਦੀ
ਉਡਲਪਟੋਂਇਹਸੰਗਯਹੇਚਿਤਮੈਕਹੈ॥
ਤਾਂ ਚਿਤ ਵਿਚ ਇਹੀ ਕਹਿੰਦੀ ਕਿ ਉਡ ਕੇ ਉਸ ਨਾਲ ਜਾ ਲਿਪਟਾਂ।
ਏਕਬਾਰਇਹਛੈਲਚਿਕਨਿਯਹਿਪਾਇਯੈ॥
ਇਕ ਵਾਰ ਜੇ ਇਹ ਕੋਮਲ ਗਭਰੂ ਪਾ ਲਵਾਂ
ਹੋਜਨਮਜਨਮਜੁਗਕ੍ਰੋਰਿਸੁਬਲਿਬਲਿਜਾਇਯੈ॥੧੧॥
ਤਾਂ ਜਨਮ ਜਨਮਾਂਤਰਾਂ ਅਤੇ ਕਰੋੜ ਯੁਗਾਂ ਤਕ ਇਸ ਤੋਂ ਬਲਿਹਾਰ ਜਾਵਾਂ ॥੧੧॥
ਅਧਿਕਕੁਅਰਕੀਪ੍ਰਭਾਬਿਲੋਕਹਿਆਇਕੈ॥
ਬਹੁਤ ਸਾਰੀਆਂ ਕੁੰਵਰ ਦੀ ਸੁੰਦਰਤਾ ਨੂੰ ਆ ਕੇ ਵੇਖਦੀਆਂ।
ਜੋਰਿਜੋਰਿਦ੍ਰਿਗਰਹੈਕਛੂਮੁਸਕਾਇਕੈ॥
ਨੈਣਾਂ ਨੂੰ ਜੋੜ ਜੋੜ ਕੇ ਕੁਝ ਮੁਸਕਰਾਉਂਦੀਆਂ।
ਪਰਮਪ੍ਰੀਤਿਤਨਬਿਧੀਦਿਵਾਨੀਤੇਭਈ॥
ਉਹ (ਇਸ ਦੇ) ਪਰਮ ਪ੍ਰੇਮ (ਦੇ ਬਾਣ ਨਾਲ) ਵਿੰਨ੍ਹੀਆਂ ਹੋਈਆਂ ਦੀਵਾਨੀਆਂ ਹੋ ਗਈਆਂ।
ਹੋਲੋਕਲਾਜਕੀਬਾਤਬਿਸਰਿਚਿਤਤੇਗਈ॥੧੨॥
ਲੋਕ ਲਾਜ ਦੀ ਗੱਲ (ਉਨ੍ਹਾਂ ਦੇ) ਚਿਤ ਤੋਂ ਵਿਸਰ ਗਈ ॥੧੨॥
ਨਰੀਸੁਰੀਕਿਨਮਾਹਿਆਸੁਰੀਗੰਧ੍ਰਬੀ॥
ਮਨੁੱਖਾਂ ਦੀਆਂ, ਦੇਵਤਿਆਂ ਦੀਆਂ, ਦੈਂਤਾਂ ਦੀਆਂ, ਗੰਧਰਬਾਂ ਦੀਆਂ,
ਕਹਾਕਿੰਨ੍ਰਨੀਕੂਰਜਛਨੀਨਾਗਨੀ॥
ਕਿੰਨਰਾਂ ਦੀਆਂ, ਯਕਸ਼ਾਂ ਦੀਆਂ ਅਤੇ ਨਾਗਾਂ ਦੀਆਂ ਤੁਛ ('ਕੂਰ') ਇਸਤਰੀਆਂ ਤਾਂ ਕੀ,
ਲਛਮਿਆਦਿਦੁਤਿਹੇਰਿਰਹੈਉਰਝਾਇਕੈ॥
ਲੱਛਮੀ ਆਦਿ ਵੀ (ਇਸ ਦੀ) ਸੁੰਦਰਤਾ ਨੂੰ ਵੇਖ ਕੇ ਮੋਹੀਆਂ ਗਈਆਂ ਸਨ
ਹੋਬਿਨੁਦਾਮਨਕੈਦੀਏਸੁਜਾਤਬਿਕਾਇਕੈ॥੧੩॥
ਅਤੇ ਬਿਨਾ ਦਾਮ ਦਿੱਤੇ ਵਿਕ ਗਈਆਂ ਸਨ ॥੧੩॥
ਰਹੀਚੰਚਲਾਰੀਝਯਤਿਪ੍ਰਭਾਨਿਹਾਰਿਕੈ॥
(ਉਸ ਦੀ) ਸੁੰਦਰਤਾ ਨੂੰ ਵੇਖ ਕੇ ਇਸਤਰੀਆਂ ਮੋਹਿਤ ਹੋ ਗਈਆਂ ਸਨ।
ਪ੍ਰਾਨਨਲੌਧਨਧਾਮਦੇਤਸਭਵਾਰਿਕੈ॥
ਪ੍ਰਾਣਾਂ ਤੋਂ ਲੈ ਕੇ ਧਨ ਅਤੇ ਧਾਮ ਨਿਛਾਵਰ ਕਰ ਰਹੀਆਂ ਸਨ।
ਹਸਿਹਸਿਕਹੈਕੁਅਰਜੌਇਕਦਿਨਪਾਇਯੈ॥
ਹੱਸ ਹੱਸ ਕੇ ਕਹਿੰਦੀਆਂ ਸਨ ਕਿ ਜੇ ਇਕ ਦਿਨ ਰਾਜ ਕੁਮਾਰ ਨੂੰ ਪ੍ਰਾਪਤ ਕਰ ਲਈਏ
ਹੋਬਹੁਰਨਨ੍ਯਾਰੋਕਰਿਯੈਹਿਯੈਲਗਾਇਯੈ॥੧੪॥
ਤਾਂ ਹਿਰਦੇ ਨਾਲ ਲਗਾ ਲਈਏ ਅਤੇ ਫਿਰ (ਕਦੇ ਵੀ) ਵਖਰਾ ਨਾ ਕਰੀਏ ॥੧੪॥
ਦੋਹਰਾ॥
ਦੋਹਰਾ:
ਸ੍ਰੀਸੁਕੁਮਾਰਮਤੀਬਹਨਿਤਾਕੀਰਾਜਕੁਮਾਰਿ॥
ਉਸ ਦੀ ਭੈਣ ਰਾਜ ਕੁਮਾਰੀ ਸੁਕੁਮਾਰ ਮਤੀ ਸੀ,
ਅਪ੍ਰਮਾਨਛਬਿਭ੍ਰਾਤਕੀਰੀਝਤਭਈਨਿਹਾਰਿ॥੧੫॥
ਉਹ ਭਰਾ ਦੀ ਅਨੂਪਮ ਸੁੰਦਰਤਾ ਨੂੰ ਵੇਖ ਕੇ ਮੋਹਿਤ ਹੋ ਗਈ ॥੧੫॥
ਚੌਪਈ॥
ਚੌਪਈ:
ਨਿਸੁਦਿਨਯੌਮਨਮਾਹਿਬਿਚਾਰੈ॥
ਰਾਤ ਦਿਨ ਮਨ ਵਿਚ ਇਸ ਤਰ੍ਹਾਂ ਵਿਚਾਰਦੀ
ਕਿਹਬਿਧਿਮੌਸੌਕੁਅਰਬਿਹਾਰੈ॥
ਕਿ ਕਿਸੇ ਤਰ੍ਹਾਂ ਮੇਰੇ ਨਾਲ ਕੁੰਵਰ ਰਮਣ ਕਰੇ।
ਭ੍ਰਾਤਲਾਜਮਨਮਹਿਜਬਧਰੈ॥
ਜਦ ਭਰਾ (ਦੇ ਰਿਸ਼ਤੇ) ਦੀ ਲਾਜ ਮਨ ਵਿਚ ਧਾਰਨ ਕਰਦੀ
ਲੋਕਲਾਜਕੀਚਿੰਤਾਕਰੈ॥੧੬॥
ਤਾਂ ਲੋਕ ਲਾਜ ਦੀ ਚਿੰਤਾ ਕਰਨ ਲਗ ਜਾਂਦੀ ॥੧੬॥
ਲਾਜਕਰੈਅਰੁਚਿਤਚਲਾਵੈ॥
(ਉਹ) ਲਾਜ ਤਾਂ ਕਰਦੀ ਸੀ, ਪਰ ਚਿਤ ਨੂੰ ਵੀ ਡੋਲਾਉਂਦੀ ਸੀ
ਕ੍ਯੋਹੂੰਕੁਅਰਹਾਥਨਹਿਆਵੈ॥
ਕਿਵੇਂ ਵੀ ਕੁਮਾਰ ਹੱਥ ਵਿਚ ਨਹੀਂ ਆ ਰਿਹਾ ਸੀ।
ਇਕਚਰਿਤ੍ਰਤਬਬਚਿਤ੍ਰਬਿਚਾਰਿਯੋ॥
ਤਦ ਉਸ ਨੇ ਇਕ ਵਿਚਿਤ੍ਰ ਚਰਿਤ੍ਰ ਵਿਚਾਰਿਆ
ਜਾਤੇਧਰਮਕੁਅਰਕੋਟਾਰਿਯੋ॥੧੭॥
ਜਿਸ ਨਾਲ ਕੁੰਵਰ ਦਾ ਧਰਮ ਭ੍ਰਸ਼ਟ ਕਰ ਦਿੱਤਾ ॥੧੭॥
ਬੇਸ੍ਵਾਰੂਪਆਪਨੋਕਰਿਯੋ॥
(ਉਸ ਨੇ) ਆਪਣਾ ਵੇਸਵਾ ਦਾ ਰੂਪ ਬਣਾਇਆ
ਬਾਰਬਾਰਗਜਮੋਤਿਨਜਰਿਯੋ॥
ਅਤੇ (ਆਪਣਾ) ਵਾਲ ਵਾਲ ਗਜਮੋਤੀਆਂ ਨਾਲ ਸਜਾਇਆ।
ਹਾਰਸਿੰਗਾਰਚਾਰੁਤਨਧਾਰੇ॥
ਸੁੰਦਰ ਹਾਰ ਸ਼ਿੰਗਾਰ ਸ਼ਰੀਰ ਉਤੇ ਕੀਤੇ।
ਜਨਸਸਿਤੀਰਬਿਰਾਜਤਤਾਰੇ॥੧੮॥
(ਇੰਜ ਲਗਦਾ ਸੀ) ਮਾਨੋ ਚੰਦ੍ਰਮਾ ਦੇ ਨੇੜੇ ਤਾਰੇ ਸ਼ੋਭ ਰਹੇ ਹੋਣ ॥੧੮॥
ਪਾਨਚਬਾਤਸਭਾਮੈਆਈ॥
ਪਾਨ ਖਾਂਦੀ ਹੋਈ ਦਰਬਾਰ ਵਿਚ ਆਈ
ਸਭਲੋਗਨਕੌਲਯੋਲੁਭਾਈ॥
ਅਤੇ ਸਾਰਿਆਂ ਲੋਕਾਂ ਨੂੰ ਲੁਭਾ ਲਿਆ।
ਨ੍ਰਿਪਕਹਅਧਿਕਕਟਾਛਦਿਖਾਏ॥
ਰਾਜੇ ਨੂੰ ਬਹੁਤ ਕਟਾਖ ਵਿਖਾਏ,
ਜਾਨੁਕਬਿਨਾਸਾਇਕਨਘਾਏ॥੧੯॥
ਮਾਨੋ ਬਿਨਾ ਬਾਣ ਦੇ ਹੀ ਘਾਇਲ ਕਰ ਦਿੱਤਾ ਹੋਵੇ ॥੧੯॥
ਹੇਰਤਨ੍ਰਿਪਤਰੀਝਿਛਬਿਗਯੋ॥
ਰਾਜਾ (ਉਸ ਦੀ) ਸੁੰਦਰਤਾ ਨੂੰ ਵੇਖ ਕੇ ਮੋਹਿਤ ਹੋ ਗਿਆ
ਘਾਇਲਬਿਨਾਸਾਇਕਨਭਯੋ॥
ਅਤੇ ਬਿਨਾ ਤੀਰ ਦੇ ਘਾਇਲ ਹੋ ਗਿਆ।
ਆਜੁਨਿਸਾਇਹਬੋਲਪਠੈਹੋ॥
(ਮਨ ਵਿਚ ਸੋਚਣ ਲਗਾ) ਅਜ ਰਾਤ ਇਸ ਨੂੰ ਬੁਲਵਾਵਾਂਗਾ
ਕਾਮਭੋਗਰੁਚਿਮਾਨਿਕਮੈਹੋ॥੨੦॥
ਅਤੇ (ਇਸ ਨਾਲ) ਰੁਚੀ ਪੂਰਵਕ ਕਾਮ-ਕ੍ਰੀੜਾ ਕਰਾਂਗਾ ॥੨੦॥
ਬੀਤਯੋਦਿਵਸਨਿਸਾਜਬਭਈ॥
ਜਦ ਦਿਨ ਬੀਤ ਗਿਆ ਅਤੇ ਰਾਤ ਹੋ ਗਈ
ਨਿਕਟਿਬੁਲਾਇਕੁਅਰਵਹੁਲਈ॥
ਤਾਂ ਕੁੰਵਰ ਨੇ ਉਸ ਨੂੰ ਕੋਲ ਬੁਲਾ ਲਿਆ।
ਕਾਮਭੋਗਤਿਹਸਾਥਕਮਾਯੋ॥
ਉਸ ਨਾਲ ਕਾਮ-ਭੋਗ ਕੀਤਾ,
ਭੇਦਅਭੇਦਕਛੂਨਹਿਪਾਯੋ॥੨੧॥
ਪਰ ਭੇਦ ਅਭੇਦ ਕੁਝ ਨਾ ਸਮਝ ਸਕਿਆ ॥੨੧॥
ਦੋਹਰਾ॥
ਦੋਹਰਾ:
ਲਪਟਿਲਪਟਿਤਾਸੋਕੁਅਰਿਰਤਿਮਾਨੀਰੁਚਿਮਾਨਿ॥
ਕੁਮਾਰੀ ਨੇ ਲਿਪਟ ਲਿਪਟ ਕੇ ਉਸ ਨਾਲ ਰੁਚੀ ਪੂਰਵਕ ਰਤੀ-ਕ੍ਰੀੜਾ ਕੀਤੀ।