ਚੌਪਈ॥
ਚੌਪਈ:
ਉਤੈਮੀਤਤਿਨਲਿਯੋਬੁਲਾਈ॥
ਉਧਰ ਉਸ (ਕੁਮਾਰੀ) ਨੇ ਮਿਤਰ ਨੂੰ ਬੁਲਾ ਲਿਆ
ਕਾਮਰੀਤਿਕਰਿਪ੍ਰੀਤੁਪਜਾਈ॥
ਅਤੇ ਕਾਮ-ਕ੍ਰੀੜਾ ਕਰ ਕੇ ਪ੍ਰੀਤ ਨੂੰ ਪ੍ਰਗਟ ਕੀਤਾ।
ਕਰਿਕਰਿਕੁਵਤਿਸੇਜਚਰਕਾਵੈ॥
ਜ਼ੋਰ ('ਕੁਵਤਿ') ਨਾਲ (ਘਰਸ਼ਣ ਕਰਨ ਤੇ) ਮੰਜੀ ਚਰ ਚਰ ਕਰਨ ਲਗੀ
ਏਕਹਾਥਤਨਘੰਟਬਜਾਵੈ॥੧੧॥
(ਅਤੇ ਕੁਮਾਰੀ) ਇਕ ਹੱਥ ਨਾਲ ਘੰਟਾ ਵਜਾਉਣ ਲਗੀ (ਤਾਂ ਜੋ ਮੰਜੀ ਦੀ ਆਵਾਜ਼ ਸੁਣਾਈ ਨਾ ਦੇਵੇ) ॥੧੧॥
ਭਾਤਿਭਾਤਿਤਾਕੌਰਤਿਕੀਨੀ॥
ਉਸ ਨੇ ਕਈ ਢੰਗਾਂ ਨਾਲ ਰਤੀ-ਕ੍ਰੀੜਾ ਕੀਤੀ।
ਨ੍ਰਿਪਜੜਧੁਨਿਘੰਟਾਕੀਚੀਨੀ॥
ਮੂਰਖ ਰਾਜੇ ਨੇ ਉਸ ਨੂੰ ਘੰਟੇ ਦੀ ਧੁਨੀ ਸਮਝਿਆ।
ਭੇਦਅਭੇਦਕਛੂਨਹਿਪਾਯੋ॥
(ਉਸ ਨੇ) ਭੇਦ ਅਭੇਦ ਕੁਝ ਨਾ ਜਾਣਿਆ
ਇਹਦੁਹਿਤਾਕਸਕਰਮਕਮਾਯੋ॥੧੨॥
ਕਿ ਇਸ ਪੁੱਤਰੀ ਨੇ ਕਿਹੋ ਜਿਹਾ ਕਰਮ ਕਮਾਇਆ ਹੈ ॥੧੨॥
ਤਾਸੌਭੋਗਬਹੁਤਬਿਧਿਕੀਨੋ॥
ਉਸ ਨਾਲ ਬਹੁਤ ਤਰ੍ਹਾਂ ਦਾ ਭੋਗ ਕੀਤਾ
ਲਪਟਿਲਪਟਿਆਸਨਕਹਦੀਨੋ॥
ਅਤੇ ਲਿਪਟ ਲਿਪਟ ਕੇ ਆਸਣ ਦਿੱਤੇ।
ਚੁੰਬਨਆਲਿੰਗਨਕੀਨੇਤਿਨ॥
ਉਨ੍ਹਾਂ ਨੇ ਚੁੰਬਨ ਅਤੇ ਆਲਿੰਗਨ ਕੀਤੇ
ਭੇਦਨਲਹਿਯੋਮੂੜਰਾਜੈਇਨ॥੧੩॥
ਅਤੇ ਇਸ ਮੂਰਖ ਰਾਜੇ ਨੇ ਭੇਦ ਨਾ ਜਾਣਿਆ ॥੧੩॥
ਕਾਮਕੇਲਤਾਸੌਬਹੁਕਿਯੋ॥
ਉਸ ਨਾਲ (ਕੁਮਾਰੀ ਨੇ) ਬਹੁਤ ਕਾਮ-ਕ੍ਰੀੜੀ ਕੀਤੀ।
ਬਹੁਰੋਛੋਰਦ੍ਵਾਰਕਹਦਿਯੋ॥
ਫਿਰ ਦਰਵਾਜ਼ਾ ਖੋਲ੍ਹ ਦਿੱਤਾ।
ਪਠੈਸਹਚਰੀਪਿਤਾਬੁਲਾਇਯੋ॥
ਸਖੀ ਨੂੰ ਭੇਜ ਕੇ ਪਿਤਾ ਨੂੰ ਬੁਲਾ ਲਿਆ।
ਮਨਮੈਅਧਿਕਜਾਰਦੁਖਪਾਯੋ॥੧੪॥
(ਜਿਸ ਕਰ ਕੇ) ਯਾਰ ਨੇ ਮਨ ਵਿਚ ਬਹੁਤ ਦੁਖ ਪਾਇਆ ॥੧੪॥
ਯਾਕੌਪਿਤਾਮੋਹਿਗਹਿਲੈਹੈ॥
(ਯਾਰ ਮਨ ਵਿਚ ਸੋਚਣ ਲਗਿਆ ਕਿ) ਇਸ ਦਾ ਪਿਤਾ ਮੈਨੂੰ ਪਕੜ ਲਵੇਗਾ
ਬਹੁਰਿਹਮੈਜਮਪੁਰੀਪਠੈਹੈ॥
ਅਤੇ ਫਿਰ ਮੈਨੂੰ ਯਮਲੋਕ ਭੇਜ ਦੇਵੇਗਾ।
ਚਿੰਤਾਤੁਰਥਰਹਰਿਕੰਪਾਵੈ॥
ਚਿੰਤਾਵਾਨ ਹੋ ਕੇ ਥਰ ਥਰ ਕੰਬਣ ਲਗਾ
ਜ੍ਯੋਂਕਦਲੀਕਹਬਾਤਡੁਲਾਵੈ॥੧੫॥
ਜਿਵੇਂ ਕੇਲੇ ਦੇ ਬੂਟੇ ਨੂੰ ਹਵਾ ਹਿਲਾਉਂਦੀ ਹੈ ॥੧੫॥
ਜਾਰਬਾਚ॥
ਯਾਰ ਨੇ ਕਿਹਾ
ਚੌਪਈ॥
ਚੌਪਈ:
ਮੋਰੇਪ੍ਰਾਨਰਾਖਿਅਬਲੀਜੈ॥
ਹੁਣ ਮੇਰੀ ਜਾਨ ਬਚਾ ਲੈ
ਨਾਹਕਮੁਹਿਨਅਜਾਏਕੀਜੈ॥
ਅਤੇ ਮੈਨੂੰ ਵਿਅਰਥ ਵਿਚ ਨਾ ਖ਼ਤਮ ਕਰਵਾ।
ਮੋਰੋਮੂੰਡਿਕਾਟਨ੍ਰਿਪਦੈਹੈ॥
ਮੇਰਾ ਸਿਰ ਰਾਜਾ ਕਟ ਦੇਵੇਗਾ
ਕਾਪਰਦੀਕੇਕੰਠਚੜੈਹੈ॥੧੬॥
ਅਤੇ ਸ਼ਿਵ ('ਕਾਪਰਦੀ') ਦੇ ਗਲੇ ਵਿਚ ਪਾ ਦੇਵੇਗਾ ॥੧੬॥
ਸੁਤਾਬਾਚ॥
ਪੁੱਤਰੀ ਨੇ ਕਿਹਾ
ਚੌਪਈ॥
ਚੌਪਈ:
ਤਿਨਕਹਿਯੋਤਰੁਨਨਚਿੰਤਾਕਰੋ॥
ਉਸ ਨੇ ਕਿਹਾ, ਹੇ ਨੌਜਵਾਨ! ਚਿੰਤਾ ਨਾ ਕਰ।
ਧੀਰਜਚਿਤਆਪਨੇਧਰੋ॥
ਆਪਣੇ ਚਿਤ ਵਿਚ ਧੀਰਜ ਧਾਰਨ ਕਰ।
ਤੇਰੋਅਬਮੈਪ੍ਰਾਨਉਬਰਿਹੌ॥
ਮੈਂ ਹੁਣ ਤੇਰੇ ਪ੍ਰਾਣ ਬਚਾਉਂਦੀ ਹਾਂ
ਪਿਤਹੇਰਤਤੋਕੌਪਤਿਕਰਿਹੌ॥੧੭॥
ਅਤੇ ਪਿਤਾ ਦੇ ਵੇਖਦਿਆਂ ਵੇਖਦਿਆਂ ਤੈਨੂੰ ਪਤੀ (ਵਜੋਂ ਗ੍ਰਹਿਣ) ਕਰਦੀ ਹਾਂ ॥੧੭॥
ਆਪਪਿਤਾਤਨਜਾਇਉਚਰੀ॥
ਆਪ (ਕੁਮਾਰੀ) ਪਿਤਾ ਕੋਲ ਜਾ ਕੇ ਕਹਿਣ ਲਗੀ
ਮੋਪਰਕ੍ਰਿਪਾਅਧਿਕਸਿਵਕਰੀ॥
ਕਿ ਮੇਰੇ ਉਤੇ ਸ਼ਿਵ ਜੀ ਨੇ ਬਹੁਤ ਕ੍ਰਿਪਾ ਕੀਤੀ ਹੈ।
ਨਿਜੁਕਰਪਕਰਿਮੋਹਿਪਤਿਦੀਨੋ॥
ਆਪਣੇ ਹੱਥ ਨਾਲ ਪਕੜ ਕੇ ਮੈਨੂੰ ਪਤੀ ਦਿੱਤਾ ਹੈ
ਹਮਪਰਅਧਿਕਅਨੁਗ੍ਰਹਕੀਨੋ॥੧੮॥
ਅਤੇ ਮੇਰੇ ਉਤੇ ਬਹੁਤ ਮਿਹਰ ਕੀਤੀ ਹੈ ॥੧੮॥
ਚਲਹੁਪਿਤਾਤਹਤਾਹਿਦਿਖਾਊ॥
ਹੇ ਪਿਤਾ ਜੀ! ਚਲੋ, ਉਹ ਤੁਹਾਨੂੰ ਵਿਖਾਉਂਦੀ ਹਾਂ
ਤਾਸੌਬਹੁਰਿਸੁਬ੍ਯਾਹਕਰਾਊ॥
ਅਤੇ ਫਿਰ ਉਸ ਨਾਲ ਵਿਆਹ ਕਰਵਾਉਂਦੀ ਹਾਂ।
ਬਾਹਿਪਕਰਿਰਾਜਾਕੌਲ੍ਯਾਈ॥
(ਉਹ) ਬਾਂਹ ਪਕੜ ਕੇ ਰਾਜੇ ਨੂੰ ਲੈ ਆਈ
ਆਨਿਜਾਰਸੌਦਿਯੋਦਿਖਾਈ॥੧੯॥
ਅਤੇ ਆ ਕੇ (ਆਪਣਾ) ਮਿਤਰ ਵਿਖਾ ਦਿੱਤਾ ॥੧੯॥
ਧੰਨ੍ਯਧੰਨ੍ਯਤਾਕੌਪਿਤੁਕਹਿਯੋ॥
ਪਿਤਾ ਨੇ ਉਸ ਨੂੰ ਧੰਨ ਧੰਨ ਕਿਹਾ
ਕਰਸੌਕਰਿਦੁਹਿਤਾਕੌਗਹਿਯੋ॥
ਅਤੇ ਆਪਣੇ ਹੱਥ ਨਾਲ ਪੁੱਤਰੀ ਦਾ ਹੱਥ ਪਕੜ ਲਿਆ।
ਕ੍ਰਿਪਾਕਟਾਛਅਧਿਕਸਿਵਕੀਨੋ॥
(ਰਾਜੇ ਨੇ ਕਿਹਾ) ਸ਼ਿਵ ਜੀ ਨੇ ਬਹੁਤ ਮਿਹਰ ਦੀ ਦ੍ਰਿਸ਼ਟੀ ਕੀਤੀ ਹੈ।
ਤਾਤੇਬਰਉਤਮਤੁਹਿਦੀਨੋ॥੨੦॥
ਇਸ ਲਈ ਤੈਨੂੰ ਉਤਮ ਵਰ ਦਿੱਤਾ ਹੈ ॥੨੦॥
ਤੁਮਪਰਕ੍ਰਿਪਾਜੁਸਿਵਜੂਕੀਨੀ॥
ਤੇਰੇ ਉਤੇ ਸ਼ਿਵ ਜੀ ਨੇ ਜੋ ਕ੍ਰਿਪਾ ਕੀਤੀ ਹੈ,
ਹਮਹੂੰਆਜੁਤਾਹਿਤੁਹਿਦੀਨੀ॥
(ਇਸ ਵਾਸਤੇ) ਅਜ ਮੈ ਤੈਨੂੰ ਉਸੇ ਨੂੰ ਸੌਂਪਦਾ ਹਾਂ।
ਬੋਲਿਦਿਜਨਕਹਬ੍ਯਾਹਕਰਾਯੋ॥
(ਰਾਜੇ ਨੇ) ਬ੍ਰਾਹਮਣਾਂ ਨੂੰ ਬੁਲਾ ਕੇ ਵਿਆਹ ਕਰ ਦਿੱਤਾ।
ਭੇਦਅਭੇਦਮੂੜਨਹਿਪਾਯੋ॥੨੧॥
ਮੂਰਖ (ਰਾਜਾ) ਭੇਦ ਅਭੇਦ ਨੂੰ ਨਾ ਪਾ ਸਕਿਆ ॥੨੧॥
ਦੋਹਰਾ॥
ਦੋਹਰਾ:
ਇਹਚਰਿਤ੍ਰਤਹਚੰਚਲਾਬ੍ਯਾਹਜਾਰਸੋਕੀਨ॥
ਇਸ ਚਰਿਤ੍ਰ ਨਾਲ ਉਸ ਇਸਤਰੀ ਨੇ ਯਾਰ ਨਾਲ ਵਿਆਹ ਕੀਤਾ।
ਪਿਤੁਹੂੰਲੈਤਾਕੋਦਈਸਕ੍ਯੋਨਛਲਜੜਚੀਨ॥੨੨॥
ਪਿਤਾ ਨੇ ਹੀ ਲੈ ਕੇ ਉਸ ਨੂੰ ਦੇ ਦਿੱਤਾ। (ਉਹ) ਮੂਰਖ ਛਲ ਨੂੰ ਸਮਝ ਨਾ ਸਕਿਆ ॥੨੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਤੇਰਹਚਰਿਤ੍ਰਸਮਾਪਤਮਸਤੁਸੁਭਮਸਤੁ॥੨੧੩॥੪੦੯੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੧੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੧੩॥੪੦੯੬॥ ਚਲਦਾ॥
ਚੌਪਈ॥
ਚੌਪਈ:
ਚਾਦਾਸਹਿਰਬਸਤਜਹਭਾਰੋ॥
ਜਿਥੇ ਚਾਂਦਾ ਨਾਂ ਦਾ ਵੱਡਾ ਸ਼ਹਿਰ ਵਸਦਾ ਸੀ
ਧਰਨੀਤਲਮਹਿਅਤਿਉਜਿਯਾਰੋ॥
(ਅਤੇ ਜੋ) ਧਰਤੀ ਉਤੇ ਬਹੁਤ ਪ੍ਰਸਿੱਧ ਸੀ।
ਬਿਸੁਨਕੇਤੁਰਾਜਾਤਹਰਹਈ॥
ਉਥੇ ਬਿਸਨ ਕੇਤੁ ਨਾਂ ਦਾ ਰਾਜਾ ਰਹਿੰਦਾ ਸੀ
ਕਰਮਧਰਮਸੁਚਿਬ੍ਰਤਖਗਕਹਈ॥੧॥
ਜੋ ਕਰਮ, ਧਰਮ, ਪਵਿਤ੍ਰਤਾ, ਬ੍ਰਤ ਅਤੇ ਤਲਵਾਰ ਵਿਚ ਪ੍ਰਬੀਨ ਸੀ ॥੧॥
ਸ੍ਰੀਬੁੰਦੇਲਮਤੀਤਾਕੀਤ੍ਰਿਯ॥
ਬੁੰਦੇਲ ਮਤੀ ਨਾਂ ਦੀ ਉਸ ਦੀ ਇਸਤਰੀ ਸੀ
ਜਾਮਹਿਬਸਤਸਦਾਨ੍ਰਿਪਕੋਜਿਯ॥
ਜਿਸ ਵਿਚ ਰਾਜੇ ਦਾ ਮਨ ਸਦਾ ਸਮਾਇਆ ਹੋਇਆ ਸੀ।
ਸ੍ਰੀਗੁਲਜਾਰਮਤੀਦੁਹਿਤਾਤਿਹ॥
ਉਸ ਦੀ ਪੁੱਤਰੀ ਦਾ ਨਾਂ ਗੁਲਜ਼ਾਰ ਮਤੀ ਸੀ,
ਕਹੂੰਨਤਰੁਨਿਜਗਤਮੈਸਮਜਿਹ॥੨॥
ਜਿਸ ਵਰਗੀ ਸੰਸਾਰ ਵਿਚ ਕੋਈ ਮੁਟਿਆਰ ਨਹੀਂ ਸੀ ॥੨॥
ਦੋਹਰਾ॥
ਦੋਹਰਾ:
ਤਿਨਇਕਤਰੁਨਬਿਲੋਕਿਯੋਅਮਿਤਰੂਪਕੀਖਾਨਿ॥
ਉਸ ਨੇ ਅਪਾਰ ਸੁੰਦਰਤਾ ਦੇ ਖਾਣ ਵਰਗਾ ਇਕ ਨੌਜਵਾਨ ਵੇਖਿਆ।
ਲੀਨੋਸਦਨਬੁਲਾਇਕੈਰਮਤਭਈਰੁਚਿਮਾਨਿ॥੩॥
(ਉਸ ਨੂੰ) ਘਰ ਬੁਲਾ ਕੇ ਰੁਚੀ ਪੂਰਵਕ ਉਸ ਨਾਲ ਰਮਣ ਕੀਤਾ ॥੩॥
ਚੌਪਈ॥
ਚੌਪਈ:
ਤਾਸੌਲਪਟਿਕਰਤਰਸਭਈ॥
ਉਸ ਨਾਲ ਲਿਪਟ ਕੇ ਆਨੰਦ ਲੈਣ ਲਗੀ
ਗ੍ਰਿਹਕੀਸੁਧਿਸਭਹੂੰਤਜਿਦਈ॥
ਅਤੇ ਘਰ ਦੀ ਸਭ ਸੁੱਧ ਬੁੱਧ ਭੁਲਾ ਦਿੱਤੀ।
ਨਿਸਦਿਨਤਾਸੌਭੋਗਕਮਾਵੈ॥
ਰਾਤ ਦਿਨ ਉਸ ਨਾਲ ਭੋਗ ਕਰਦੀ
ਲਪਟਿਲਪਟਿਤਾਕੇਉਰਜਾਵੈ॥੪॥
ਅਤੇ ਉਸ ਨੂੰ ਲਿਪਟ ਲਿਪਟ ਕੇ ਗਲੇ ਨਾਲ ਲਗਾਉਂਦੀ ॥੪॥
ਦੋਹਰਾ॥
ਦੋਹਰਾ:
ਤਰੁਨਪੁਰਖਤਰੁਨੀਤਰੁਨਬਾਢੀਪ੍ਰੀਤਿਅਪਾਰ॥
ਜਵਾਨ ਮਰਦ ਅਤੇ ਜਵਾਨ ਔਰਤ (ਹੋਣ ਕਰ ਕੇ ਦੋਹਾਂ ਵਿਚ) ਬਹੁਤ ਅਧਿਕ ਪ੍ਰੀਤ ਵੱਧ ਗਈ।