GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1115
Display Settings
ਲਪਟਿਲਪਟਿਆਸਨਕਰੈਹੇਰਿਹੇਰਿਮੁਖਯਾਰ॥੫॥
ਯਾਰ ਦਾ ਮੂੰਹ ਵੇਖ ਵੇਖ ਕੇ ਲਿਪਟ ਲਿਪਟ ਕੇ ਆਸਣ ਕਰਦੀ ॥੫॥
ਚੌਪਈ
ਚੌਪਈ:
ਰੈਨਿਦਿਵਸਤਾਸੌਰਤਿਕਰੈ
ਰਾਤ ਦਲ ਉਸ ਨਾਲ ਰਤੀ-ਕ੍ਰੀੜਾ ਕਰਦੀ,
ਮਾਤਪਿਤਾਤੈਚਿਤਮੈਡਰੈ
ਪਰ ਚਿਤ ਵਿਚ ਮਾਤਾ ਪਿਤਾ ਤੋਂ ਡਰਦੀ ਸੀ।
ਪਿਯਮੁਹਿਕਹਿਯੋਸੰਗਿਕਰਲੀਜੈ
(ਇਕ ਦਿਨ ਉਸ ਨੇ) ਪ੍ਰੀਤਮ ਨੂੰ ਕਿਹਾ ਕਿ ਮੈਨੂੰ ਨਾਲ ਲੈ ਕੇ
ਅਵਰੈਦੇਸਪਯਾਨੋਕੀਜੈ॥੬॥
ਕਿਸੇ ਹੋਰ ਦੇਸ ਵਲ ਚਲੋ ॥੬॥
ਦ੍ਵੈਬਾਜਨਆਰੂੜਿਤਹ੍ਵੈਹੈਂ
(ਅਸੀਂ) ਦੋ ਘੋੜਿਆਂ ਉਤੇ ਸਵਾਰ ਹੋਵਾਂਗੇ
ਪਿਤੁਕੋਸਕਲਖਜਾਨਲੈਹੈਂ
ਅਤੇ ਪਿਤਾ ਦਾ ਸਾਰਾ ਖ਼ਜ਼ਾਨਾ ਲੈ ਜਾਵਾਂਗੇ।
ਮਨਭਾਵਤਤੋਸੌਰਤਿਕਰਿਹੌ
ਤੇਰੇ ਨਾਲ ਮਨ ਭਾਉਂਦੀ ਰਤੀ-ਕ੍ਰੀੜਾ ਕਰਾਂਗੀ,
ਸਕਲਦ੍ਰਪਕੰਦ੍ਰਪਕੇਹਰਿਹੌ॥੭॥
ਜਿਸ ਨਾਲ ਕਾਮ ਦੇਵ ਦਾ ਸਾਰਾ ਹੰਕਾਰ ਨਸ਼ਟ ਕਰ ਦਿਆਂਗੀ ॥੭॥
ਭਲੀਭਲੀਤਬਤਾਹਿਬਖਾਨ੍ਯੋ
ਤਦ (ਯਾਰ ਨੇ ਪ੍ਰੇਮਿਕਾ ਦੀ ਗੱਲ ਸੁਣ ਕੇ) ਉਸ ਨੂੰ ਚੰਗੀ ਚੰਗੀ ਕਿਹਾ
ਤਾਕੋਬਚਨਸਤ੍ਯਕਰਿਮਾਨ੍ਯੋ
ਅਤੇ ਉਸ ਦੇ ਬੋਲਾਂ ਨੂੰ ਸਚ ਕਰ ਕੇ ਮੰਨ ਲਿਆ।
ਪਿਤੁਕੋਲੇਤਖਜਾਨਾਭਈ
(ਉਸ ਨੇ) ਪਿਤਾ ਦਾ ਖ਼ਜ਼ਾਨਾ ਹਥਿਆ ਲਿਆ
ਚਾਦਾਛੋਰਿਦਛਿਨਹਿਗਈ॥੮॥
ਅਤੇ ਚਾਂਦਾ ਨਗਰ ਨੂੰ ਛਡ ਕੇ ਦੱਖਣ ਵਲ ਚਲੀ ਗਈ ॥੮॥
ਲੇਖਤਇਹੈਭਵਨਮੈਭਈ
ਘਰ ਵਿਚ ਇਹ ਲਿਖ ਕੇ ਛਡ ਗਈ
ਹੌਤੀਰਥਨ੍ਰਹੈਬੇਕੋਗਈ
ਕਿ ਮੈਂ ਤੀਰਥ ਇਸ਼ਨਾਨ ਕਰਨ ਚਲੀ ਹਾਂ।
ਮਿਲਿਹੋਂਤੁਮੈਜਿਯਤਜੌਆਈ
ਜੇ ਜੀਉਂਦੀ ਪਰਤੀ ਤਾਂ ਤੁਹਾਨੂੰ ਆ ਮਿਲਾਂਗੀ।
ਜੌਮਰਿਗਈਰਾਮਸਹਾਈ॥੯॥
ਜੇ ਮਰ ਗਈ ਤਾਂ ਰਾਮ ਬਹੁੜੀ ਕਰਨਗੇ ॥੯॥
ਗ੍ਰਿਹਕੋਸਕਲਦਰਬੁਸੰਗਲੈਕੈ
ਘਰ ਦੀ ਸਾਰੀ ਦੌਲਤ ਨਾਲ ਲੈ ਕੇ
ਉਧਰਿਚਲੀਤਾਸੌਹਿਤਕੈਕੈ
ਉਸ ਨਾਲ ਪ੍ਰੇਮ ਕਰ ਕੇ ਉਧਲ ਕੇ ਚਲੀ ਗਈ।
ਲਪਟਿਲਪਟਿਤਾਸੌਰਤਿਕਰੈ
ਲਿਪਟ ਲਿਪਟ ਕੇ ਉਸ ਨਾਲ ਰਤੀ-ਕ੍ਰੀੜਾ ਕਰਦੀ
ਦ੍ਰਪਕੰਦ੍ਰਪਕੋਸਭਹੀਹਰੈ॥੧੦॥
ਅਤੇ ਕਾਮ ਦੇਵ ਦਾ ਸਾਰਾ ਹੰਕਾਰ ਦੂਰ ਕਰ ਦਿੰਦੀ ॥੧੦॥
ਬੀਤਤਬਰਖਬਹੁਤਜਬਭਏ
ਜਦ ਬਹੁਤ ਸਾਲ ਲੰਘ ਗਏ
ਸਭਹੀਖਾਇਖਜਾਨੋਗਏ
ਅਤੇ ਸਾਰਾ ਖ਼ਜ਼ਾਨਾ ਖਾ ਲਿਆ।
ਭੂਖੀਮਰਨਤਰੁਨਿਜਬਲਾਗੀ
ਜਦ ਇਸਤਰੀ ਭੁਖੀ ਮਰਨ ਲਗੀ,
ਤਬਹੀਛੋਰਿਪ੍ਰੀਤਮਹਿਭਾਗੀ॥੧੧॥
ਤਦ ਪ੍ਰੀਤਮ ਨੂੰ ਛਡ ਕੇ ਭਜ ਪਈ ॥੧੧॥
ਅੜਿਲ
ਅੜਿਲ:
ਬਹੁਰਿਸਹਿਰਚਾਦਾਮੈਪਹੁਚੀਆਇਕੈ
ਫਿਰ ਚਾਂਦਾ ਨਗਰ ਵਿਚ ਆ ਪਹੁੰਚੀ
ਮਾਤਪਿਤਾਕੇਪਗਨਰਹੀਲਪਟਾਇਕੈ
ਅਤੇ ਮਾਤਾ ਪਿਤਾ ਦੇ ਚਰਨਾਂ ਨਾਲ ਲਿਪਟ ਗਈ।
ਮੈਜੁਤੀਰਥਨਧਰਮਕਰਿਯੋਸੋਲੀਜਿਯੈ
(ਕਹਿਣ ਲਗੀ) ਮੈਂ ਜੋ ਤੀਰਥਾਂ ਉਤੇ ਧਰਮ ਕਰਮ ਕੀਤਾ ਹੈ, ਉਸ ਨੂੰ (ਤੁਸੀਂ) ਲਵੋ।
ਹੋਅਰਧਪੁੰਨ੍ਯਦੈਮੋਹਿਅਸੀਸਾਦੀਜਿਯੈ॥੧੨॥
ਅਤੇ (ਉਸ ਦਾ) ਅੱਧਾ ਪੁੰਨ ਮੈਨੂੰ ਦੇ ਕੇ ਅਸੀਸ ਦਿਉ ॥੧੨॥
ਸੁਨਿਸੁਨਿਐਸੇਬਚਨਰੀਝਿਰਾਜਾਰਹਿਯੋ
ਇਸ ਤਰ੍ਹਾਂ ਦੇ ਬੋਲ ਸੁਣ ਸੁਣ ਕੇ ਰਾਜਾ ਪ੍ਰਸੰਨ ਹੋ ਗਿਆ
ਧੰਨ੍ਯਧੰਨ੍ਯਦੁਹਿਤਾਕੋਨਾਰਿਸਹਿਤਕਹਿਯੋ
ਅਤੇ (ਆਪਣੀ) ਇਸਤਰੀ ਸਹਿਤ ਪੁੱਤਰੀ ਨੂੰ ਧੰਨ ਧੰਨ ਕਿਹਾ।
ਤੀਰਥਸਕਲਅਨ੍ਰਹਾਇਮਿਲੀਮੁਹਿਆਇਕੈ
(ਇਹ) ਸਾਰਿਆਂ ਤੀਰਥਾਂ ਦਾ ਇਸ਼ਨਾਨ ਕਰ ਕੇ ਮੈਨੂੰ ਆ ਕੇ ਮਿਲੀ ਹੈ
ਹੋਜਨਮਜਨਮਕੇਪਾਪਨਦਯੋਮਿਟਾਇਕੈ॥੧੩॥
(ਅਤੇ ਮੇਰੇ) ਜਨਮ ਜਨਮ ਦੇ ਪਾਪ ਮਿਟਾ ਦਿੱਤੇ ਹਨ ॥੧੩॥
ਦੋਹਰਾ
ਦੋਹਰਾ:
ਭੋਗਪ੍ਰਥਮਕਰਿਜਾਰਤਜਤਹੀਪਹੂਚੀਆਇ
ਪਹਿਲਾਂ ਯਾਰ ਨਾਲ ਭੋਗ ਕਰ ਕੇ (ਫਿਰ) ਉਸ ਨੂੰ ਛਡ ਕੇ (ਆਪਣੇ ਘਰ) ਆ ਪਹੁੰਚੀ।
ਭੇਦਮੂੜਨ੍ਰਿਪਲਹਿਯੋਲਈਗਰੇਸੌਲਾਇ॥੧੪॥
ਮੂਰਖ ਰਾਜੇ ਨੇ ਭੇਦ ਨਾ ਸਮਝਿਆ ਅਤੇ ਗਲੇ ਨਾਲ ਲਗਾ ਲਿਆ ॥੧੪॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਚੌਦਸਚਰਿਤ੍ਰਸਮਾਪਤਮਸਤੁਸੁਭਮਸਤੁ॥੨੧੪॥੪੧੧੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੧੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੧੪॥੪੧੧੦॥ ਚਲਦਾ॥
ਦੋਹਰਾ
ਦੋਹਰਾ:
ਦਛਿਨਕੋਰਾਜਾਬਡੋਸੰਭਾਨਾਮਸੁਬੀਰ
ਸੰਭਾ ਨਾਂ ਦਾ ਦੱਖਣ ਦਾ ਇਕ ਵੱਡਾ ਸੂਰਮਾ ਰਾਜਾ ਸੀ
ਔਰੰਗਸਾਹਜਾਸੋਸਦਾਲਰਤਰਹਤਰਨਧੀਰ॥੧॥
ਜਿਸ ਨਾਲ ਔਰੰਗਜ਼ੇਬ ਦੀ ਸਦਾ ਲੜਾਈ ਭਿੜਾਈ ਹੁੰਦੀ ਰਹਿੰਦੀ ਸੀ ॥੧॥
ਚੌਪਈ
ਚੌਪਈ:
ਸੰਭਾਪੁਰਸੁਨਗਰਇਕਤਹਾ
ਉਥੇ ਇਕ ਸੰਭਾ ਪੁਰ ਨਾਂ ਦਾ ਨਗਰ ਸੀ
ਰਾਜਕਰਤਸੰਭਾਜੂਜਹਾ
ਜਿਥੇ ਸੰਭਾ ਜੀ ਰਾਜ ਕਰਦਾ ਸੀ।
ਇਕਕਵਿਕਲਸਰਹਤਗ੍ਰਿਹਵਾਕੇ
ਉਸ ਦੇ ਘਰ ਇਕ ਸ਼ਿਰੋਮਣੀ ('ਕਲਸ') ਕਵੀ ਰਹਿੰਦਾ ਸੀ,
ਪਰੀਸਮਾਨਸੁਤਾਗ੍ਰਿਹਤਾਕੈ॥੨॥
ਜਿਸ ਦੇ ਘਰ ਪਰੀ ਵਰਗੀ ਪੁੱਤਰੀ ਸੀ ॥੨॥
ਜਬਸੰਭਾਤਿਹਰੂਪਨਿਹਾਰਿਯੋ
ਜਦ ਸੰਭਾ ਨੇ ਉਸ ਦਾ ਰੂਪ ਵੇਖਿਆ