GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1116
Display Settings
ਇਹੈਆਪਨੇਚਿਤਬਿਚਾਰਿਯੋ
ਤਾਂ ਆਪਣੇ ਚਿਤ ਵਿਚ ਇਸ ਤਰ੍ਹਾਂ ਵਿਚਾਰ ਕੀਤਾ।
ਯਾਕੌਭਲੀਭਾਤਿਗਹਿਤੋਰੋ
ਇਸ ਨੂੰ (ਮੈਂ) ਚੰਗੀ ਤਰ੍ਹਾਂ ਪਕੜ ਕੇ ਤੋੜਾਂਗਾ (ਅਰਥਾਤ-ਕਾਮ-ਭੋਗ ਵਿਚ ਥਕਾ ਦਿਆਂਗਾ)।
ਬ੍ਰਾਹਮਨੀਹਮਕਛੁਛੋਰੋ॥੩॥
ਬ੍ਰਾਹਮਣੀ ਹੋਣ ਤੇ ਵੀ ਮੈਂ (ਇਸ ਨੂੰ) ਬਿਲਕੁਲ ਨਹੀਂ ਛਡਾਂਗਾ ॥੩॥
ਏਕਸਹਿਚਰੀਤਹਾਪਠਾਈ
(ਰਾਜੇ ਨੇ) ਇਕ ਦਾਸੀ ਉਸ ਪਾਸ ਭੇਜੀ
ਤਰੁਨਿਕੁਅਰਿਤਨਬਾਤਜਤਾਈ
ਅਤੇ ਜਵਾਨ ਲੜਕੀ ਤਕ (ਆਪਣੇ ਮਨ ਦੀ) ਗੱਲ ਪਹੁੰਚਾਈ।
ਆਜੁਨ੍ਰਿਪਤਿਕੇਸਦਨਸਿਧਾਰੋ
(ਦਾਸੀ ਨੇ ਉਸ ਨੂੰ ਸਮਝਾਇਆ ਕਿ) ਅਜ ਰਾਜੇ ਦੇ ਮਹੱਲ ਵਿਚ ਜਾਓ
ਲਪਟਿਲਪਟਿਤਿਹਸੰਗਬਿਹਾਰੋ॥੪॥
ਅਤੇ ਲਿਪਟ ਲਿਪਟ ਕੇ ਉਸ ਨਾਲ ਸੰਯੋਗ ਕਰੋ ॥੪॥
ਤਰੁਨਿਕੁਅਰਿਮਨਮੈਯੌਕਹੀ
ਉਸ ਜਵਾਨ ਲੜਕੀ ਨੇ ਮਨ ਵਿਚ ਇਸ ਤਰ੍ਹਾਂ ਸੋਚਿਆ
ਹਮਰੀਬਾਤਧਰਮਕੀਰਹੀ
ਕਿ ਮੇਰੇ ਧਰਮ ਦੀ ਗੱਲ ਟਲ ਰਹੀ ਹੈ (ਭਾਵ-ਧਰਮ ਭ੍ਰਸ਼ਟ ਹੁੰਦਾ ਦਿਸਦਾ ਹੈ)।
ਹਾਭਾਖੌਤੌਧਰਮਗਵਾਊਾਂ
'ਹਾਂ' ਕਹਿੰਦੀ ਹਾਂ ਤਾਂ ਧਰਮ ਨਸ਼ਟ ਕਰਵਾ ਲਵਾਂਗੀ
ਨਾਹਿਕਰੇਬਾਧੀਘਰਜਾਊਾਂ॥੫॥
ਅਤੇ 'ਨਾਂਹ' ਕਰਦੀ ਹਾਂ ਤਾਂ ਘਰੋਂ ਬੰਨ੍ਹੀ ਹੋਈ ਜਾਵਾਂਗੀ ॥੫॥
ਤਾਤੇਜਤਨਐਸਕਛੁਕਰਿਯੈ
ਇਸ ਕਰ ਕੇ ਕੁਝ ਅਜਿਹਾ ਯਤਨ ਕਰਨਾ ਚਾਹੀਦਾ ਹੈ
ਧਰਮਰਾਖਿਮੂਰਖਕਹਮਰਿਯੈ
ਕਿ ਧਰਮ ਨੂੰ ਬਚਾ ਕੇ ਮੂਰਖ (ਰਾਜੇ) ਨੂੰ ਮਾਰ ਦਿੱਤਾ ਜਾਏ।
ਨਾਹਿਨਾਮਪਾਪੀਸੁਨਿਲੈਹੈ
(ਉਹ) ਪਾਪੀ ਜਦੋਂ 'ਨਾਂਹ' ਸ਼ਬਦ ਸੁਣ ਲਵੇਗਾ
ਖਾਟਿਉਠਾਇਮੰਗਾਇਪਠੈਹੈ॥੬॥
ਤਾਂ ਮੰਜੀ (ਸਮੇਤ) ਉਠਵਾ ਕੇ ਮੰਗਵਾ ਲਵੇਗਾ ॥੬॥
ਤਬਤਿਨਕਹਿਯੋਬਚਨਸਹਚਰਿਸੁਨਿ
ਤਦ ਉਸ ਨੇ ਦਾਸੀ ਨੂੰ ਕਿਹਾ, (ਮੇਰੀ) ਗੱਲ ਸੁਣ।
ਪੂਜਨਕਾਲਿਜਾਊਗੀਮੈਮੁਨਿ
(ਰਾਜੇ ਨੂੰ ਕਹੀਂ ਕਿ) ਮੈਂ ਕਲ 'ਮੁਨਿ' (ਸ਼ਿਵ) ਨੂੰ ਪੂਜਣ ਜਾਵਾਂਗੀ।
ਤਹਹੀਆਪਨ੍ਰਿਪਤਿਤੁਮਐਯਹੁ
ਉਥੇ ਹੀ ਹੇ ਰਾਜਨ! ਤੁਸੀਂ ਆਪ ਆ ਜਾਣਾ
ਕਾਮਭੋਗਮੁਹਿਸਾਥਕਮੈਯਹੁ॥੭॥
ਅਤੇ ਮੇਰੇ ਨਾਲ ਕਾਮ-ਭੋਗ ਕਰਨਾ ॥੭॥
ਭੋਰਭਯੋਪੂਜਨਸਿਵਗਈ
ਸਵੇਰ ਹੋਣ ਤੇ (ਉਹ) ਸ਼ਿਵ ਪੂਜਾ ਲਈ ਗਈ
ਨ੍ਰਿਪਹੂੰਤਹਾਬੁਲਾਵਤਭਈ
ਅਤੇ ਰਾਜੇ ਨੂੰ ਉਥੇ ਬੁਲਾ ਲਿਆ।
ਉਤੈਦੁਸਮਨਨਦੂਤਪਠਾਯੋ
ਉਧਰ ਦੁਸ਼ਮਣ ਵਲ ਦੂਤ ਭੇਜ ਦਿੱਤਾ
ਸੰਭਹਿਮ੍ਰਿਤੁਸ੍ਵਾਨਕੀਘਾਯੋ॥੮॥
ਕਿ ਸੰਭਾ ਨੂੰ ਕੁੱਤੇ ਦੀ ਮੌਤੇ ਮਾਰੋ ॥੮॥
ਜਬਹੀਫੌਜਸਤ੍ਰੁਕੀਧਈ
ਜਦੋਂ ਵੈਰੀ ਦੀ ਫ਼ੌਜ ਚੜ੍ਹ ਆਈ
ਅਬਲਾਸਹਿਤਨ੍ਰਿਪਤਿਗਹਿਲਈ
ਤਾਂ ਇਸਤਰੀ ਸਮੇਤ ਰਾਜੇ ਨੂੰ ਪਕੜ ਲਿਆ।
ਨਿਰਖਿਰੂਪਤਾਕੋਲਲਚਾਯੋ
(ਉਸ ਲੜਕੀ ਦਾ) ਰੂਪ ਵੇਖ ਕੇ ਵੈਰੀ ਵੀ ਲਲਚਾ ਗਿਆ
ਭੋਗਕਰਨਤਾਸੌਚਿਤਭਾਯੋ॥੯॥
ਅਤੇ ਉਸ ਨਾਲ ਭੋਗ ਕਰਨ ਲਈ ਮਨ ਵਿਚ ਸੋਚਣ ਲਗਾ ॥੯॥
ਦੋਹਰਾ
ਦੋਹਰਾ:
ਤਰੁਨਕਲਾਤਰੁਨੀਤਬੈਅਧਿਕਕਟਾਛਦਿਖਾਇ
ਤਦ ਤਰੁਨ ਕਲਾ ਨਾਂ ਦੀ ਇਸਤਰੀ ਨੇ ਉਸ ਨੂੰ ਬਹੁਤ ਅਧਿਕ ਹਾਵ ਭਾਵ ਵਿਖਾਏ
ਮੂੜਮੁਗਲਕੌਆਤਮਾਛਿਨਮੈਲਯੋਚੁਰਾਇ॥੧੦॥
ਅਤੇ ਮੂਰਖ ਮੁਗ਼ਲ ਦੀ ਆਤਮਾ ਨੂੰ ਛਿਣ ਭਰ ਵਿਚ ਚੁਰਾ ਲਿਆ ॥੧੦॥
ਚੌਪਈ
ਚੌਪਈ:
ਅਧਿਕਕੈਫਤਬਤਾਹਿਪਿਵਾਈ
ਤਦ ਉਸ ਨੂੰ ਬਹੁਤ ਸ਼ਰਾਬ ਪਿਲਾਈ
ਬਹੁਬਿਧਿਤਾਹਿਗਰੇਲਪਟਾਈ
ਅਤੇ ਬਹੁਤ ਢੰਗ ਨਾਲ ਉਸ ਦੇ ਗਲੇ ਨਾਲ ਲਿਪਟੀ।
ਦੋਊਏਕਖਾਟਪਰਸੋਏ
ਦੋਵੇਂ ਇਕ ਮੰਜੀ ਉਤੇ ਸੁਤੇ
ਮਨਕੇਮੁਗਲਸਗਲਦੁਖਖੋਏ॥੧੧॥
ਅਤੇ ਮੁਗ਼ਲ ਨੇ ਆਪਣੇ ਮਨ ਦੇ ਸਾਰੇ ਦੁਖ ਖ਼ਤਮ ਕਰ ਦਿੱਤੇ ॥੧੧॥
ਦੋਹਰਾ
ਦੋਹਰਾ:
ਨਿਰਖਿਮੁਗਲਸੋਯੋਪਰਿਯੋਕਾਢਿਲਈਕਰਵਾਰਿ
ਮੁਗ਼ਲ ਨੂੰ ਸੁਤਾ ਹੋਇਆ ਵੇਖ ਕੇ (ਲੜਕੀ ਨੇ) ਤਲਵਾਰ ਕਢ ਲਈ
ਕਾਟਿਕੰਠਤਾਕੋਗਈਅਪਨੋਧਰਮਉਬਾਰਿ॥੧੨॥
ਅਤੇ ਉਸ ਦਾ ਗੱਲਾ ਕਟ ਕੇ ਆਪਣੇ ਧਰਮ ਨੂੰ ਬਚਾ ਕੇ ਚਲੀ ਗਈ ॥੧੨॥
ਚੰਚਲਾਨਕੇਚਰਿਤ੍ਰਕੋਚੀਨਿਸਕਤਨਹਿਕੋਇ
ਇਸਤਰੀਆਂ ਦੇ ਚਰਿਤ੍ਰ ਨੂੰ ਕੋਈ ਵੀ ਸਮਝ ਨਹੀਂ ਸਕਿਆ,
ਬ੍ਰਹਮਬਿਸਨਰੁਦ੍ਰਾਦਿਸਭਸੁਰਸੁਰਪਤਿਕੋਊਹੋਇ॥੧੩॥
ਭਾਵੇਂ ਬ੍ਰਹਮਾ, ਵਿਸ਼ਣੂ, ਰੁਦ੍ਰ, ਸਾਰੇ ਦੇਵਤੇ ਅਤੇ ਇੰਦਰ ਵੀ ਕਿਉਂ ਨਾ ਹੋਵੇ ॥੧੩॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਪੰਦਰਹਚਰਿਤ੍ਰਸਮਾਪਤਮਸਤੁਸੁਭਮਸਤੁ॥੨੧੫॥੪੧੨੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੧੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੧੫॥੪੧੨੩॥ ਚਲਦਾ॥
ਚੌਪਈ
ਚੌਪਈ:
ਜੋਗੀਇਕਗਹਬਰਬਨਰਹਈ
ਇਕ ਜੋਗੀ ਸੰਘਣੇ ਬਨ ਵਿਚ ਰਹਿੰਦਾ ਸੀ।
ਚੇਟਕਨਾਥਤਾਹਿਜਗਕਹਈ
ਉਸ ਨੂੰ ਸਾਰੇ ਚੇਟਕ ਨਾਥ ਕਹਿੰਦੇ ਸਨ।
ਏਕਪੁਰਖਪੁਰਤੇਨਿਤਿਖਾਵੈ
(ਉਹ) ਸ਼ਹਿਰ ਦਾ ਇਕ ਬੰਦਾ ਰੋਜ਼ ਖਾਂਦਾ ਸੀ
ਤਾਤੇਤ੍ਰਾਸਸਭਨਚਿਤਆਵੈ॥੧॥
ਜਿਸ ਕਰ ਕੇ ਸਭ ਚਿਤ ਵਿਚ ਡਰਦੇ ਸਨ ॥੧॥
ਤਹਾਕਟਾਛਿਕੁਅਰਿਇਕਰਾਨੀ
ਉਥੇ ਇਕ ਕਟਾਛ ਕੁਅਰਿ ਨਾਂ ਦੀ ਰਾਣੀ ਸੀ
ਜਾਕੀਪ੍ਰਭਾਜਾਤਬਖਾਨੀ
ਜਿਸ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।