GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1117
Display Settings
ਸੁੰਦਰਿਸਕਲਜਗਤਤੇਰਹਈ
ਉਹ ਸਾਰੇ ਸੰਸਾਰ ਵਿਚੋਂ ਸੋਹਣੀ ਸੀ
ਬੇਦਸਾਸਤ੍ਰਸਿੰਮ੍ਰਿਤਸਭਕਹਈ॥੨॥
ਅਤੇ ਵੇਦਾਂ, ਸ਼ਾਸਤ੍ਰਾਂ ਅਤੇ ਸਮ੍ਰਿਤੀਆਂ ਨੂੰ ਜਾਣਦੀ ਸੀ ॥੨॥
ਤਾਕੋਨਾਥਅਧਿਕਡਰੁਪਾਵੈ
ਉਸ ਦਾ ਪਤੀ (ਜੋਗੀ ਤੋਂ) ਬਹੁਤ ਡਰਦਾ ਸੀ।
ਏਕਪੁਰਖਤਿਹਨਿਤਖਵਾਵੈ
(ਇਸ ਲਈ) ਉਸ ਨੂੰ ਇਕ ਆਦਮੀ ਰੋਜ਼ ਖਵਾਂਦਾ ਸੀ।
ਚਿਤਕੇਬਿਖੈਤ੍ਰਾਸਅਤਿਧਰੈ
ਉਹ ਚਿਤ ਵਿਚ ਬਹੁਤ ਡਰ ਮੰਨਦਾ ਸੀ
ਮੇਰੋਭਛਜੁਗਿਸਮਤਿਕਰੈ॥੩॥
ਮਤਾਂ ਜੋਗੀ ਉਸ ਨੂੰ ਹੀ ਖਾ ਜਾਏ ॥੩॥
ਤਬਰਾਨੀਹਸਿਬਚਨਉਚਾਰੇ
ਤਦ ਰਾਣੀ ਨੇ ਹੱਸ ਕੇ ਕਿਹਾ,
ਸੁਨੁਰਾਜਾਪ੍ਰਾਨਨਤੇਪ੍ਯਾਰੇ
ਹੇ ਪ੍ਰਾਣਾਂ ਤੋਂ ਪਿਆਰੇ ਰਾਜੇ! ਸੁਣੋ।
ਐਸੋਜਤਨਕ੍ਯੋਨਨਹੀਕਰੀਯੈ
ਅਜਿਹਾ ਯਤਨ ਕਿਉਂ ਨਾ ਕੀਤਾ ਜਾਏ
ਪ੍ਰਜਾਉਬਾਰਿਜੋਗਿਯਹਿਮਰੀਯੈ॥੪॥
ਕਿ ਜੋਗੀ ਨੂੰ ਮਾਰ ਕੇ ਪ੍ਰਜਾ ਨੂੰ ਬਚਾ ਲਿਆ ਜਾਏ ॥੪॥
ਰਾਜਾਤਨਇਹਭਾਤਿਉਚਾਰਿਯੋ
ਰਾਜੇ ਨੂੰ ਇਸ ਤਰ੍ਹਾਂ ਕਹਿ ਕੇ
ਅਭਰਨਸਕਲਅੰਗਮੈਧਾਰਿਯੋ
(ਉਸ ਨੇ) ਸਾਰੇ ਸ਼ਰੀਰ ਉਤੇ ਸੁੰਦਰ ਗਹਿਣੇ ਸਜਾ ਲਏ।
ਬਲਿਕੀਬਹੁਤਸਮਗ੍ਰੀਲਈ
ਬਲੀ ਦੀ ਬਹੁਤ ਸਾਮਗ੍ਰੀ ਲੈ ਲਈ
ਅਰਧਰਾਤ੍ਰੀਜੋਗੀਪਹਿਗਈ॥੫॥
ਅਤੇ ਅੱਧੀ ਰਾਤ ਨੂੰ ਜੋਗੀ ਕੋਲ ਗਈ ॥੫॥
ਭਛਭੋਜਤਿਹਪ੍ਰਥਮਖਵਾਯੋ
ਪਹਿਲਾਂ ਉਸ ਨੂੰ ਭੋਜਨ ਖਵਾਇਆ
ਅਧਿਕਮਦ੍ਰਯਲੈਬਹੁਰਿਪਿਵਾਯੋ
ਅਤੇ ਫਿਰ ਬਹੁਤ ਸ਼ਰਾਬ ਲੈ ਕੇ ਪਿਲਾਈ।
ਬਹੁਰਿਆਪੁਹਸਿਬਚਨਉਚਾਰੇ
ਫਿਰ ਆਪ ਹੱਸ ਕੇ ਕਹਿਣ ਲਗੀ
ਹੌਆਈਹਿਤਭਜਨਤਿਹਾਰੇ॥੬॥
ਕਿ ਮੈਂ ਤੇਰੇ ਨਾਲ ਭੋਗ ਕਰਨ ਲਈ ਆਈ ਹਾਂ ॥੬॥
ਦੋਹਰਾ
ਦੋਹਰਾ:
ਜਿਹਬਿਧਿਤੁਮਭਛਤਪੁਰਖਸੋਮੁਹਿਪ੍ਰਥਮਬਤਾਇ
ਪਹਿਲਾਂ ਮੈਨੂੰ ਇਹ ਦਸੋ ਜਿਸ ਢੰਗ ਨਾਲ ਕਿ ਤੁਸੀਂ ਬੰਦੇ ਨੂੰ ਖਾਂਦੇ ਹੋ।
ਬਹੁਰਿਅਧਿਕਰੁਚਿਮਾਨਿਕਰਿਭੋਗਕਰੋਲਪਟਾਇ॥੭॥
ਫਿਰ ਬਹੁਤ ਰੁਚੀ ਪੂਰਵਕ ਮੇਰੇ ਨਾਲ ਲਿਪਟ ਕੇ ਭੋਗ ਕਰੋ ॥੭॥
ਜਬਜੋਗੀਐਸੇਸੁਨਿਯੋਫੂਲਗਯੋਮਨਮਾਹਿ
ਜਦ ਜੋਗੀ ਨੇ ਇਸ ਤਰ੍ਹਾਂ ਸੁਣਿਆ, ਉਹ ਮਨ ਵਿਚ ਬਹੁਤ ਫੁਲ ਗਿਆ
ਆਜਬਰਾਬਰਸੁਖਕਹੂੰਪ੍ਰਿਥਵੀਤਲਮੈਨਾਹਿ॥੮॥
(ਅਤੇ ਕਹਿਣ ਲਗਾ ਕਿ) ਅਜ ਵਰਗਾ ਸੁਖ ਪ੍ਰਿਥਵੀ ਉਤੇ ਕਿਤੇ ਵੀ ਨਹੀਂ ਹੈ ॥੮॥
ਚੌਪਈ
ਚੌਪਈ:
ਭਰਭਰਾਇਠਾਢਾਉਠਭਯੋ
ਉਹ ਅਬੜਵਾਏ ਉਠ ਖੜੋਤਾ
ਰਾਨਿਯਹਿਸੰਗਆਪੁਨੇਲਯੋ
ਅਤੇ ਰਾਣੀ ਨੂੰ ਆਪਣੇ ਨਾਲ ਲੈ ਲਿਆ।
ਗਹਿਬਹਿਯਾਮਨਮੈਹਰਖਾਯੋ
(ਉਸ ਦੀ) ਬਾਂਹ ਪਕੜ ਕੇ ਮਨ ਵਿਚ ਬਹੁਤ ਪ੍ਰਸੰਨ ਹੋਇਆ।
ਭੇਦਅਭੇਦਕਛੂਨਹਿਪਾਯੋ॥੯॥
(ਪਰ ਉਸ ਨੇ) ਭੇਦ ਅਭੇਦ ਨੂੰ ਕੁਝ ਨਾ ਸਮਝਿਆ ॥੯॥
ਬਡੋਕਰਾਹਬਿਲੋਕਤਭਯੋ
(ਉਥੇ ਉਸ ਨੇ ਇਕ) ਵੱਡਾ ਸਾਰਾ ਕੜਾਹ ਵੇਖਿਆ
ਸਾਤਭਾਵਰਨਿਤਾਪਰਲਯੋ
ਅਤੇ ਉਸ ਦੇ ਸੱਤ ਫੇਰੇ ਲਏ।
ਰਾਨੀਪਕਰਿਤਾਹਿਤਹਡਾਰਿਯੋ
ਰਾਣੀ ਨੇ ਉਸ ਨੂੰ ਪਕੜ ਕੇ ਕੜਾਹੇ ਵਿਚ ਸੁਟ ਦਿੱਤਾ।
ਜੀਵਤਹੁਤੋਭੂੰਜਿਕਰਿਮਾਰਿਯੋ॥੧੦॥
ਜੀਉਂਦੇ ਨੂੰ ਹੀ ਭੁੰਨ ਕੇ ਮਾਰ ਦਿੱਤਾ ॥੧੦॥
ਦੋਹਰਾ
ਦੋਹਰਾ:
ਆਪਨੋਆਪੁਬਚਾਇਕੈਭੂੰਨਿਜੋਗਿਯਹਿਦੀਨ
ਆਪਣੇ ਆਪ ਨੂੰ ਬਚਾ ਕੇ (ਰਾਣੀ ਨੇ) ਜੋਗੀ ਨੂੰ ਭੁੰਨ ਦਿੱਤਾ।
ਲੀਨੀਪ੍ਰਜਾਉਬਾਰਿਕੈਚਰਿਤਚੰਚਲਾਕੀਨ॥੧੧॥
(ਇਸ ਤਰ੍ਹਾਂ) ਚਰਿਤ੍ਰ ਕਰ ਕੇ ਇਸਤਰੀ ਨੇ ਪ੍ਰਜਾ ਨੂੰ ਬਚਾ ਲਿਆ ॥੧੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਸੋਲਹਚਰਿਤ੍ਰਸਮਾਪਤਮਸਤੁਸੁਭਮਸਤੁ॥੨੧੬॥੪੧੩੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੧੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੧੬॥੪੧੩੪॥ ਚਲਦਾ॥
ਦੋਹਰਾ
ਦੋਹਰਾ:
ਫੈਲਕੂਸਪਾਤਿਸਾਹਕੇਸੂਰਸਿਕੰਦਰਪੂਤ
ਫੈਲਕੂਸ ਬਾਦਸ਼ਾਹ ਦਾ ਸਿਕੰਦਰ ਨਾਂ ਦਾ ਸ਼ੂਰਵੀਰ ਪੁੱਤਰ ਸੀ।
ਸੰਬਰਾਰਿਲਾਜਤਨਿਰਖਿਸੀਰਤਿਸੂਰਤਿਸਪੂਤ॥੧॥
ਉਸ ਸੁਪੁੱਤਰ ਦੀ ਸੀਰਤ ਅਤੇ ਸੂਰਤ ਨੂੰ ਵੇਖ ਕੇ ਕਾਮ ਦੇਵ ('ਸੰਬਰਾਰਿ') ਵੀ ਸ਼ਰਮਿੰਦਾ ਹੁੰਦਾ ਸੀ ॥੧॥
ਚੌਪਈ
ਚੌਪਈ:
ਰਾਜਸਾਜਜਬਹੀਤਿਨਧਰਿਯੋ
ਜਦੋਂ ਉਸ ਨੇ ਰਾਜ-ਪਾਟ ਸੰਭਾਲਿਆ,
ਪ੍ਰਥਮਜੰਗਜੰਗਿਰਸੌਕਰਿਯੋ
ਤਾਂ ਪਹਿਲੀ ਲੜਾਈ ਜੰਗਿਰ ਨਾਲ ਕੀਤੀ।
ਤਾਕੋਦੇਸਛੀਨਿਕਰਿਲੀਨੋ
ਉਸ ਦਾ ਦੇਸ਼ ਖੋਹ ਲਿਆ
ਨਾਮੁਸਿਕੰਦਰਸਾਹਕੋਕੀਨੋ॥੨॥
ਅਤੇ ਆਪਣਾ ਨਾਂ ਸਿਕੰਦਰ ਸ਼ਾਹ ਰਖਿਆ ॥੨॥
ਬਹੁਰਿਸਾਹਦਾਰਾਕੌਮਾਰਿਯੋ
ਫਿਰ ਉਸ ਨੇ ਦਾਰਾ ਬਾਦਸ਼ਾਹ ਨੂੰ ਮਾਰਿਆ
ਹਿੰਦੁਸਤਾਕੌਬਹੁਰਿਪਧਾਰਿਯੋ
ਅਤੇ ਮਗਰੋਂ ਹਿੰਦੁਸਤਾਨ ਵਲ ਚੜ੍ਹ ਆਇਆ।
ਕਨਕਬਜਾਏਸ੍ਵਰਕੌਜਿਨਿਯੋ
(ਪਹਿਲਾਂ) ਕਾਨਕੁਬਜ ਦੇ ਰਾਜੇ (ਜਾਂ ਐਸ਼ਵਰਜ) ਨੂੰ ਜਿਤਿਆ
ਸਾਮੁਹਿਭਯੋਤਾਹਿਤਿਹਝਿਨਿਯੋ॥੩॥
(ਅਤੇ ਜੋ ਵੀ) ਸਾਹਮਣੇ ਆਇਆ, ਉਸ ਨੂੰ ਪਛਾੜ ਦਿੱਤਾ ॥੩॥