GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1118
Display Settings
ਦੋਹਰਾ
ਦੋਹਰਾ:
ਪ੍ਰਥਮਸੁਤਾਰੂਮੀਨਕੀਕੀਯੋਬ੍ਯਾਹਬਨਾਇ
ਪਹਿਲਾਂ ਰੂਮ ਦੇਸ (ਦੇ ਰਾਜੇ ਦੀ) ਲੜਕੀ ਨਾਲ ਵਿਆਹ ਕੀਤਾ
ਬਹੁਰਿਕਨੌਜਿਸਕੀਸੁਤਾਬਰੀਮ੍ਰਿਦੰਗਬਜਾਇ॥੪॥
ਅਤੇ ਫਿਰ ਨਗਾਰਾ ਵਜਾ ਕੇ ਕਨੌਜ ਦੇ ਰਾਜੇ ਦੀ ਧੀ ਨੂੰ ਵਿਆਹਿਆ ॥੪॥
ਅੜਿਲ
ਅੜਿਲ:
ਬਹੁਰਿਦੇਸਨੈਪਾਲਪਯਾਨੋਤਿਨਕਿਯੋ
ਫਿਰ ਉਹ ਨਿਪਾਲ ਦੇਸ ਵਲ ਚਲਾ ਗਿਆ
ਕਸਤੂਰੀਕੇਮ੍ਰਿਗਨਬਹੁਤਬਿਧਿਗਹਿਲਿਯੋ
ਅਤੇ ਬਹੁਤ ਢੰਗਾਂ ਨਾਲ ਕਸਤੂਰੀ ਵਾਲੇ ਹਿਰਨਾਂ ਨੂੰ ਪਕੜ ਲਿਆ।
ਬਹੁਰਿਬੰਗਾਲਾਕੀਦਿਸਿਆਪੁਪਧਾਰਿਯੋ
ਫਿਰ ਆਪ ਬੰਗਾਲ ਵਲ ਚਲਾ ਗਿਆ।
ਹੋਆਨਿਮਿਲ੍ਯੋਸੋਬਚ੍ਯੋਅਰ੍ਰਯੋਤਿਹਮਾਰਿਯੋ॥੫॥
(ਉਸ ਨੂੰ) ਜੋ ਆ ਕੇ ਮਿਲ ਪਿਆ, ਉਹ ਬਚ ਗਿਆ ਅਤੇ ਜੋ ਅੜਿਆ, ਉਹ ਮਾਰ ਦਿੱਤਾ ॥੫॥
ਜੀਤਬੰਗਾਲਾਛਾਜਕਰਨਪਰਧਾਇਯੋ
ਬੰਗਾਲ ਨੂੰ ਜਿਤ ਕੇ ਫਿਰ 'ਛਾਜ ਕਰਨ' ਉਤੇ ਹਮਲਾ ਕੀਤਾ।
ਤਿਨੋਜੀਤਿਨਾਗਰਪਰਅਧਿਕਰਿਸਾਇਯੋ
ਉਨ੍ਹਾਂ ਨੂੰ ਜਿਤ ਕੇ ਫਿਰ ਨਾਗਰ (ਨਾਗ) ਦੇਸ਼ ਉਤੇ ਬਹੁਤ ਰੋਹ ਵਿਚ ਆਇਆ।
ਏਕਪਾਦਬਹੁਹਨੈਸੂਰਸਾਵਤਬਨੇ
(ਫਿਰ) ਏਕਪਾਦ (ਕੇਰਲ) ਪ੍ਰਦੇਸ ਵਿਚ ਬਹੁਤ ਸਾਰੇ ਸਾਮੰਤ ਅਤੇ ਸੂਰਮੇ ਮਾਰ ਦਿੱਤੇ।
ਹੋਜੀਤਿਪੂਰਬਹਿਕਿਯੋਪਯਾਨੋਦਛਿਨੇ॥੬॥
(ਇਸ ਤਰ੍ਹਾਂ) ਪੂਰਬ ਨੂੰ ਜਿਤ ਕੇ ਦੱਖਣ ਵਲ ਚਲ ਪਿਆ ॥੬॥
ਛਪੈਛੰਦ
ਛਪੈ ਛੰਦ:
ਝਾਰਿਖੰਡਿਯਨਝਾਰਿਚਮਕਿਚਾਦਿਯਨਸੰਘਾਰਿਯੋ
ਝਾੜ ਖੰਡ ਦੇ ਰਹਿਣ ਵਾਲਿਆਂ ਨੂੰ ਝਾੜਿਆ ਅਤੇ ਫਿਰ ਕ੍ਰੋਧਿਤ ਹੋ ਕੇ ਚਾਂਦ ਨਗਰ ਵਾਲਿਆਂ ਨੂੰ ਮਾਰ ਦਿੱਤਾ।
ਬਿਦ੍ਰਭਦੇਸਿਯਨਬਾਰਿਖੰਡਬੁੰਦੇਲਬਿਦਾਰਿਯੋ
(ਫਿਰ) ਬਿਦ੍ਰਭ ਦੇਸ਼ ਵਾਸੀਆਂ ਨੂੰ ਸਾੜ ਕੇ, ਬੁੰਦੇਲ ਖੰਡ (ਦੇ ਸੂਰਮਿਆਂ) ਨੂੰ ਨਸ਼ਟ ਕਰ ਦਿੱਤਾ।
ਖੜਗਪਾਨਗਹਿਖੇਤਖੁਨਿਸਖੰਡਿਸਨਬਿਹੰਡਿਯੋ
ਹੱਥ ਵਿਚ ਤਲਵਾਰ ਲੈ ਕੇ, ਯੁੱਧ-ਭੂਮੀ ਵਿਚ ਕ੍ਰੋਧਿਤ ਹੋ ਕੇ ਖੜਗਧਾਰੀਆਂ ਨੂੰ ਸੰਘਾਰ ਦਿੱਤਾ।
ਪੁਨਿਮਾਰਾਸਟ੍ਰਤਿਲੰਗਦ੍ਰੌੜਤਿਲਤਿਲਕਰਿਖੰਡਿਯੋ
ਫਿਰ ਮਹਾਰਾਸ਼ਟਰ, ਤਿਲੰਗ, ਦ੍ਰੜਾਵੜ (ਦੇਸ ਵਾਸੀਆਂ ਨੂੰ) ਤਿਲ ਤਿਲ ਕਰ ਕੇ ਕਟ ਸੁਟਿਆ।
ਨ੍ਰਿਪਸੂਰਬੀਰਸੁੰਦਰਸਰਸਮਹੀਦਈਮਹਿਇਸਨਗਹਿ
ਜਿਹੜੇ ਬਹੁਤ ਸੁੰਦਰ ਸ਼ੂਰਵੀਰ ਰਾਜੇ ਸਨ, (ਉਨ੍ਹਾਂ ਤੋਂ) ਧਰਤੀ ਲੈ ਕੇ ਫਿਰ ਵਾਪਸ ਕਰ ਦਿੱਤੀ।
ਦਛਨਹਿਜੀਤਿਪਟਨਉਪਟਿਸੁਕਿਯਪਯਾਨਪੁਨਿਪਸਚਮਹਿ॥੭॥
ਦੱਖਣ ਦਿਸ਼ਾ ਨੂੰ ਜਿਤ ਕੇ ਅਤੇ 'ਪਟਨ' (ਨਗਰ) ਬਰਬਾਦ ਕਰ ਕੇ ਫਿਰ ਪੱਛਮ ਦਿਸ਼ਾ ਵਲ ਧਾਵਾ ਕੀਤਾ ॥੭॥
ਅੜਿਲ
ਅੜਿਲ:
ਬਰਬਰੀਨਕੌਜੀਤਿਬਾਹੁਸਾਲੀਨਬਿਹੰਡਿਯੋ
ਬਰਬਰ ਦੇਸ਼ ਵਾਲਿਆਂ ਨੂੰ ਜਿਤ ਕੇ (ਫਿਰ) ਸ਼ਾਲੀਵਾਹਨ ਦੇਸ਼ ਵਾਲਿਆਂ ਦਾ ਵਿਨਾਸ਼ ਕੀਤਾ।
ਗਰਬਅਰਬਕੋਦਾਹਿਸਰਬਦਰਬਿਨਕੋਦੰਡਿਯੋ
(ਫਿਰ) ਅਰਬ ਦੇਸ਼ ਦੀ ਹੈਂਕੜ ਨੂੰ ਸਾੜ ਫੂਕ ਕੇ ਧਨਵਾਨਾਂ ('ਦਰਬਿਨ') ਨੂੰ ਦੰਡ ਦਿੱਤਾ।
ਅਰਬਖਰਬਰਿਪੁਚਰਬਿਜਰਬਿਛਿਨਇਕਮੈਮਾਰੇ
ਫਿਰ ਬੇਗਿਣਤ ਵੈਰੀਆਂ ਨੂੰ ਚਬ ਲਿਆ ਅਤੇ ਦੁਖ ਦੇ ਕੇ ('ਜਰਬਿ' ਸੱਟਾਂ ਮਾਰ ਕੇ) ਛਿਣ ਵਿਚ ਮਾਰ ਦਿੱਤਾ।
ਹੋਹਿੰਗੁਲਾਜਹਬਸੀਹਰੇਵਹਲਬੀਹਨਿਡਾਰੇ॥੮॥
ਫਿਰ ਹਿੰਗਲਾਜ ਦੇਸ, ਹਬਸ਼ ਦੇਸ, ਹਰੇਵ ਦੇਸ ਅਤੇ ਹਲਬ ਦੇਸ਼ ਵਾਲਿਆਂ ਨੂੰ ਮਾਰ ਦਿੱਤਾ ॥੮॥
ਮਗਰਬੀਨਕੋਜੀਤਿਸਰਬਗਰਬਿਨਕੋਮਾਰਿਯੋ
ਫਿਰ ਪੱਛਮ ਨੂੰ ਜਿਤ ਕੇ ਸਾਰਿਆਂ ਹੰਕਾਰੀਆਂ ਨੂੰ ਮਾਰ ਦਿੱਤਾ।
ਸਰਬਚਰਬਿਯਨਚਰਬਿਗਰਬਿਗਜਨੀਕੋਗਾਰਿਯੋ
ਸਾਰੇ ਸ਼ਕਤੀਵਰਾਂ ਨੂੰ ਚਬਿਆ ਅਤੇ ਗ਼ਜ਼ਨੀ ਦੇ ਗਰਬ ਨੂੰ ਨਸ਼ਟ ਕੀਤਾ।
ਮਾਲਨੇਰਮੁਲਤਾਨਮਾਲਵਾਬਸਿਕਿਯੋ
(ਫਿਰ) ਮਾਲਨੇਰ, ਮੁਲਤਾਨ ਅਤੇ ਮਾਲਵਾ ਦੇਸ਼ ਨੂੰ ਵਸ ਵਿਚ ਕੀਤਾ।
ਹੋਦੁੰਦਭਿਜੀਤਪ੍ਰਤੀਚੀਦਿਸਿਜੈਕੋਦਿਯੋ॥੯॥
(ਇਸ ਤਰ੍ਹਾਂ) ਪੱਛਮ ਦਿਸ਼ਾ ਨੂੰ ਜਿਤ ਕੇ 'ਜੈ' ਦਾ ਨਗਾਰਾ ਵਜਾਇਆ ॥੯॥
ਦੋਹਰਾ
ਦੋਹਰਾ:
ਤੀਨਿਦਿਸਾਕੋਜੀਤਿਕੈਉਤਰਕਿਯੋਪਯਾਨ
ਤਿੰਨ ਦਿਸ਼ਾਵਾਂ ਨੂੰ ਜਿਤ ਕੇ ਉੱਤਰ ਦਿਸ਼ਾ ਵਲ ਪ੍ਰਸਥਾਨ ਕੀਤਾ।
ਸਭਦੇਸੀਰਾਜਾਨਲੈਦੈਕੈਜੀਤਨਿਸਾਨ॥੧੦॥
ਸਭ ਦੇਸਾਂ ਦੇ ਰਾਜਿਆਂ ਨੂੰ ਜਿਤ ਦੇ ਧੌਂਸੇ ਪ੍ਰਦਾਨ ਕਰ ਕੇ ਨਾਲ ਲੈ ਲਿਆ ॥੧੦॥
ਦੇਸਦੇਸਕੇਏਸਸਭਅਪਨੀਅਪਨੀਸੈਨ
ਦੇਸ਼ਾਂ ਦੇਸ਼ਾਂ ਦੇ ਸਾਰੇ ਸੂਰਬੀਰ ਅਤੇ ਸੁੰਦਰਤਾ ਦੇ ਪੁੰਜ ਰਾਜੇ
ਜੋਰਿਸਿਕੰਦਰਿਸੇਚੜੇਸੂਰਸਰਸਸਭਐਨ॥੧੧॥
ਆਪਣੀ ਆਪਣੀ ਸੈਨਾ ਇਕੱਠੀ ਕਰ ਕੇ ਸਿਕੰਦਰ ਦੇ ਨਾਲ ਚੜ੍ਹ ਪਏ ॥੧੧॥
ਭੁਜੰਗਛੰਦ
ਭੁਜੰਗ ਛੰਦ:
ਚੜੇਉਤਰਾਪੰਥਕੇਬੀਰਭਾਰੇ
ਉਤਰ ਦਿਸ਼ਾ ਦੇ ਸਾਰੇ ਮਹਾਨ ਸੂਰਮੇ ਚੜ੍ਹ ਪਏ
ਬਜੇਘੋਰਬਾਦਿਤ੍ਰਭੇਰੀਨਗਾਰੇ
ਅਤੇ ਭਾਰੀ ਜੰਗੀ ਵਾਜੇ ਵਜਣ ਲਗ ਪਏ।
ਪ੍ਰਿਥੀਚਾਲਕੀਨੋਦਸੋਨਾਗਭਾਗੇ
ਪ੍ਰਿਥਵੀ ਡੋਲਣ ਲਗ ਗਈ ਅਤੇ ਦਸਾਂ ਦਿਸ਼ਾਵਾਂ ਦੇ ਹਾਥੀ ('ਨਾਗ') ਭਜ ਗਏ।
ਭਯੋਸੋਰਭਾਰੋਮਹਾਰੁਦ੍ਰਜਾਗੇ॥੧੨॥
ਬਹੁਤ ਅਧਿਕ ਸ਼ੋਰ ਹੋਇਆ (ਜਿਸ ਕਰ ਕੇ) ਮਹਾ ਰੁਦ੍ਰ ਦੀ ਸਮਾਧੀ ਖੁਲ੍ਹ ਗਈ ॥੧੨॥
ਚੌਪਈ
ਚੌਪਈ:
ਪ੍ਰਥਮਹਿਜਾਇਬਲਖਕੌਮਾਰਿਯੋ
ਪਹਿਲਾਂ ਬਲਖ ਦੇਸ਼ ਨੂੰ ਜਾ ਕੇ ਮਾਰਿਆ।
ਸਹਿਰਬੁਖਾਰਾਬਹੁਰਿਉਜਾਰਿਯੋ
ਫਿਰ ਬੁਖਾਰਾ ਸ਼ਹਿਰ ਨੂੰ ਉਜਾੜਿਆ।
ਤਿਬਿਤਜਾਇਤਲਬਕੌਦੀਨੋ
ਤਿਬਤ ਦੇਸ਼ ਵਿਚ ਪਹੁੰਚ ਕੇ ਸਦਾ ਦਿੱਤਾ (ਭਾਵ ਵੰਗਾਰਿਆ)
ਜੀਤਿਦੇਸਅਪਨੇਬਸਿਕੀਨੋ॥੧੩॥
ਅਤੇ ਉਸ ਦੇਸ਼ ਨੂੰ ਜਿਤ ਕੇ ਆਪਣੇ ਅਧੀਨ ਕਰ ਲਿਆ ॥੧੩॥
ਅੜਿਲ
ਅੜਿਲ:
ਕਾਸਮੀਰਕਸਿਕਾਰਕਬੁਜਕਾਬਲਕੌਕੀਨੋ
ਕਸ਼ਮੀਰ, ਕਾਸ਼ਗਾਰ, ਕੰਬੋਜ, ਕਾਬਲ,
ਕਸਟਵਾਰਕੁਲੂਕਲੂਰਕੈਠਲਕਹਲੀਨੋ
ਕਸਟਵਾਰ, ਕੁਲੂ, ਕਲੂਰ, ਕੈਠਲ (ਕੈਥਲ) ਆਦਿ ਨੂੰ ਪ੍ਰਾਪਤ ਕੀਤਾ।
ਕਾਬੋਜਕਿਲਮਾਕਕਠਿਨਪਲਮੈਕਟਿਡਾਰੇ
ਕੰਬੋਜ, ਕਿਲਮਾਕ ਆਦਿ ਕਠੋਰ (ਸੂਰਮਿਆਂ) ਨੂੰ ਪਲਾਂ ਵਿਚ ਕਟ ਸੁਟਿਆ
ਹੋਕੋਟਿਚੀਨਕੇਕਟਕਹਨੇਕਰਿਕੋਪਕਰਾਰੇ॥੧੪॥
ਅਤੇ ਬਹੁਤ ਕ੍ਰੋਧ ਵਿਚ ਆ ਕੇ ਚੀਨ ਦੀ ਬੇਸ਼ੁਮਾਰ ਫ਼ੌਜ ਮਾਰ ਦਿੱਤੀ ॥੧੪॥