ਦੋਹਰਾ॥
ਦੋਹਰਾ:
ਬਹੁਰਿਚੀਨਮਾਚੀਨਕੀਦਿਸਿਕੌਕਿਯੋਪਯਾਨ॥
ਫਿਰ ਚੀਨ ਮਾਚੀਨ ਦੀ ਦਿਸ਼ਾ ਵਲ ਪ੍ਰਸਥਾਨ ਕੀਤਾ।
ਲੈਲੌਂਡੀਰਾਜਾਮਿਲਿਯੋਸਾਹਸਿਕੰਦਰਹਿਆਨਿ॥੧੫॥
ਅਗੋਂ (ਉਥੋਂ ਦਾ) ਰਾਜਾ ਸਿਕੰਦਰ ਸ਼ਾਹ ਨੂੰ ਲੌਂਡੀ (ਲੜਕੀ) ਲੈ ਕੇ ਆ ਮਿਲਿਆ ॥੧੫॥
ਜੀਤਿਚੀਨਮਾਚੀਨਕੌਬਸਿਕੀਨੀਦਿਸਿਚਾਰਿ॥
ਚੀਨ ਮਾਚੀਨ ਨੂੰ ਜਿਤ ਕੇ ਚਾਰੇ ਦਿਸ਼ਾਵਾਂ ਵਸ ਵਿਚ ਕਰ ਲਈਆਂ।
ਬਹੁਰਿਸਮੁੰਦਮਾਪਨਨਿਮਿਤਮਨਮੈਕੀਯੋਬੀਚਾਰਿ॥੧੬॥
ਫਿਰ ਸਮੁੰਦਰ ਨੂੰ ਮਾਪਣ ਲਈ (ਭਾਵ ਜਿਤਣ ਲਈ) ਮਨ ਵਿਚ ਵਿਚਾਰ ਕੀਤਾ ॥੧੬॥
ਅੜਿਲ॥
ਅੜਿਲ:
ਵੁਲੰਦੇਜਿਯਨਜੀਤਿਅੰਗਰੇਜਿਯਨਕੌਮਾਰਿਯੋ॥
ਵਲੰਦੇਜੀਆਂ ਨੂੰ ਜਿਤ ਕੇ ਅੰਗ੍ਰੇਜ਼ਾਂ ਨੂੰ ਮਾਰਿਆ।
ਮਛਲੀਬੰਦਰਮਾਰਿਬਹੁਰਿਹੁਗਲਿਯਹਿਉਜਾਰਿਯੋ॥
ਮੱਛਲੀ ਬੰਦਰ ਨੂੰ ਜਿਤ ਕੇ ਫਿਰ ਹੁਗਲੀ ਬੰਦਰ ਨੂੰ ਉਜਾੜਿਆ।
ਕੋਕਬੰਦਰਕੌਜੀਤਿਗੂਆਬੰਦਰਹੂੰਲੀਨੋ॥
ਕੋਕ ਬੰਦਰ ਨੂੰ ਜਿਤ ਕੇ ਫਿਰ ਗੁਆ ਬੰਦਰ ਨੂੰ ਅਧੀਨ ਕੀਤਾ।
ਹੋਹਿਜਲੀਬੰਦਰਜਾਇਬਿਜੈਦੁੰਦਭਿਕਹਦੀਨੋ॥੧੭॥
(ਫਿਰ) ਹਿਜਲੀ ਬੰਦਰ ਵਿਚ ਜਾ ਕੇ ਜਿਤ ਦਾ ਧੌਂਸਾ ਵਜਾਇਆ ॥੧੭॥
ਸਾਤਸਮੁੰਦ੍ਰਨਮਾਪਿਪ੍ਰਿਥੀਤਲਕੌਗਯੋ॥
ਸੱਤ ਸਮੁੰਦਰਾਂ ਨੂੰ ਪਾਰ ਕਰ ਕੇ ਫਿਰ ਪਾਤਾਲ ਲੋਕ ('ਪ੍ਰਿਥੀ ਤਲ') ਵਿਚ ਗਿਆ।
ਜੀਤਿਰਸਾਤਲਸਾਤਸ੍ਵਰਗਕੋਮਗਲਿਯੋ॥
ਸੱਤ ਪਾਤਾਲਾਂ ਨੂੰ ਜਿਤ ਕੇ ਸਵਰਗ ਦਾ ਰਾਹ ਪਕੜਿਆ।
ਇੰਦ੍ਰਸਾਥਹੂੰਲਰਿਯੋਅਧਿਕਰਿਸਿਠਾਨਿਕੈ॥
ਇੰਦਰ ਨਾਲ ਬਹੁਤ ਕ੍ਰੋਧ ਕਰ ਕੇ ਲੜਿਆ।
ਹੋਬਹੁਰਿਪ੍ਰਿਥੀਤਲਮਾਝਪ੍ਰਗਟਿਯੋਆਨਿਕੈ॥੧੮॥
ਫਿਰ ਪ੍ਰਿਥਵੀ ਤਲ ਵਿਚ ਆ ਪ੍ਰਗਟ ਹੋਇਆ ॥੧੮॥
ਦੋਹਰਾ॥
ਦੋਹਰਾ:
ਲੋਕਚੌਦਹੂੰਬਸਿਕੀਏਜੀਤਿਪ੍ਰਿਥੀਸਭਲੀਨ॥
ਸਾਰੀ ਪ੍ਰਿਥਵੀ ਨੂੰ ਜਿਤ ਕੇ ਚੌਦਾਂ ਲੋਕਾਂ ਨੂੰ ਵਸ ਵਿਚ ਕੀਤਾ।
ਬਹੁਰਿਰੂਸਕੇਦੇਸਕੀਓਰਪਯਾਨੋਕੀਨ॥੧੯॥
ਫਿਰ ਰੂਸ ਦੇਸ ਵਲ ਪ੍ਰਸਥਾਨ ਕੀਤਾ ॥੧੯॥
ਚੌਪਈ॥
ਚੌਪਈ:
ਬੀਰਜਸੈਨਰੂਸਕੋਰਾਜਾ॥
ਬੀਰਜ ਸੈਨ ਰੂਸ ਦਾ ਰਾਜਾ ਸੀ
ਜਾਤੇਮਹਾਰੁਦ੍ਰਸੋਭਾਜਾ॥
ਜਿਸ ਤੋਂ ਮਹਾ ਰੁਦ੍ਰ ਵਰਗਾ ਵੀ ਭਜ ਗਿਆ ਸੀ।
ਜਬਤਿਨਸੁਨ੍ਯੋਸਿਕੰਦਰਆਯੋ॥
ਜਦ ਉਸ ਨੇ ਸੁਣਿਆ ਕਿ ਸਿਕੰਦਰ ਆਇਆ ਹੈ
ਆਨਿਅਗਮਨੈਜੁਧਮਚਾਯੋ॥੨੦॥
ਤਾਂ ਉਸ ਨੇ ਅਗੇ ਵੱਧ ਕੇ ਯੁੱਧ ਮਚਾ ਦਿੱਤਾ ॥੨੦॥
ਤਹਾਯੁਧਗਾੜੋਅਤਿਮਾਚਿਯੋ॥
ਉਥੇ ਬਹੁਤ ਘਮਸਾਨ ਯੁੱਧ ਹੋਇਆ
ਬਿਨੁਬ੍ਰਿਣਏਕਸੁਭਟਨਹਿਬਾਚਿਯੋ॥
ਅਤੇ ਬਿਨਾ ਜ਼ਖ਼ਮ ਲਗੇ ਇਕ ਸੂਰਮਾ ਵੀ ਨਾ ਬਚਿਆ।
ਹਾਰਿਪਰੇਇਕਜਤਨਬਨਾਯੋ॥
(ਜਦੋਂ ਉਹ ਸਾਰੇ) ਹਾਰਨ ਲਗੇ ਤਾਂ ਇਕ ਯਤਨ ਕੀਤਾ।
ਦੈਤਹੁਤੋਇਕਤਾਹਿਬੁਲਾਯੋ॥੨੧॥
(ਉਥੇ) ਇਕ ਦੈਂਤ ਹੁੰਦਾ ਸੀ, ਉਸ ਨੂੰ ਬੁਲਾਇਆ ॥੨੧॥
ਦੋਹਰਾ॥
ਦੋਹਰਾ:
ਕੁਹਨਪੋਸਤੀਤਨਧਰੇਆਵਤਭਯੋਬਜੰਗ॥
ਪੁਰਾਣੀ ('ਕੁਹਨ') ਪੋਸਤੀਨ ਸ਼ਰੀਰ ਉਤੇ ਧਾਰਨ ਕੀਤੇ ਹੋਇਆਂ (ਉਹ ਦੈਂਤ) ਜੰਗ ਕਰਨ ਲਈ ਆ ਗਿਆ।
ਜਨੁਕਲਹਿਰਦਰਿਯਾਵਤੇਨਿਕਸਿਯੋਬਡੋਨਿਹੰਗ॥੨੨॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਦਰਿਆ ਦੀ ਲਹਿਰ ਤੋਂ ਕੋਈ ਵੱਡਾ ਮਗਰਮਛ ਨਿਕਲਿਆ ਹੋਵੇ ॥੨੨॥
ਚੌਪਈ॥
ਚੌਪਈ:
ਜੋਕਬਹੂੰਕਰਕੋਬਲਕਰੈ॥
ਜੇ ਉਹ ਕਦੇ ਹੱਥ ਦਾ ਜ਼ੋਰ ਲਗਾਂਦਾ
ਹਾਥਭਏਹੀਰਾਮਲਿਡਰੈ॥
ਤਾਂ ਹੱਥਾਂ ਨਾਲ ਹੀਰਾ ਮਸਲ ਦਿੰਦਾ।
ਜਹਾਕੂਦਿਕਰਿਕੋਪਦਿਖਾਵੈ॥
ਜਿਥੇ ਕੁਦ ਕੇ ਕ੍ਰੋਧ ਪ੍ਰਗਟ ਕਰਦਾ,
ਤੌਨੈਠੌਰਕੂਪਪਰਿਜਾਵੈ॥੨੩॥
ਉਥੇ ਡੂੰਘਾ ਟੋਆ ਪੈ ਜਾਂਦਾ ॥੨੩॥
ਦੋਹਰਾ॥
ਦੋਹਰਾ:
ਏਕਗਦਾਕਰਮੈਧਰੈਔਰਨਫਾਸੀਪ੍ਰਾਸ॥
(ਉਸ ਨੇ) ਇਕ ਹੱਥ ਵਿਚ ਗਦਾ ਧਾਰਨ ਕੀਤਾ ਹੋਇਆ ਸੀ ਅਤੇ ਹੋਰਨਾਂ ਵਿਚ ਫਾਹੀ ਅਤੇ ਕੁਹਾੜਾ (ਪਕੜਿਆ ਹੋਇਆ ਸੀ)।
ਪਾਚਸਹਸ੍ਰਸ੍ਵਾਰਤੇਮਾਰਤਤਾਕੌਤ੍ਰਾਸੁ॥੨੪॥
ਉਸ ਦਾ (ਕੇਵਲ) ਡਰ ਹੀ ਪੰਜ ਹਜ਼ਾਰ ਸਿਪਾਹੀਆਂ ਨੂੰ ਮਾਰ ਦਿੰਦਾ ਸੀ ॥੨੪॥
ਚੌਪਈ॥
ਚੌਪਈ:
ਜਾਕੌਐਂਚਗਦਾਕੀਮਾਰੈ॥
ਜਿਸ ਨੂੰ ਖਿਚ ਕੇ ਗਦਾ ਮਾਰਦਾ ਸੀ,
ਤਾਕੋਮੂੰਡਫੋਰਹੀਡਾਰੈ॥
ਉਸ ਦਾ ਸਿਰ ਫੋੜ ਦਿੰਦਾ ਸੀ।
ਰਿਸਭਰਿਪਵਨਬੇਗਿਜ੍ਯੋਂਧਾਵੈ॥
ਜਦੋਂ ਕ੍ਰੋਧ ਨਾਲ ਭਰ ਕੇ ਹਵਾ ਵਾਂਗ ਚਲਦਾ ਸੀ,
ਪਤ੍ਰਨਜ੍ਯੋਂਛਤ੍ਰਿਯਨਭਜਾਵੈ॥੨੫॥
ਤਾਂ ਪੱਤਰਾਂ ਵਾਂਗ ਛਤ੍ਰੀਆਂ ਨੂੰ ਭਜਾ ਦਿੰਦਾ ਸੀ (ਭਾਵ ਉਡਾ ਲੈ ਜਾਂਦਾ ਸੀ) ॥੨੫॥
ਭਾਤਿਭਾਤਿਤਿਨਬੀਰਖਪਾਏ॥
ਉਸ ਨੇ ਭਾਂਤ ਭਾਂਤ ਦੇ ਸੂਰਮੇ ਖਪਾ ਦਿੱਤੇ ਸਨ,
ਮੋਪਹਿਤੇਨਹਿਜਾਤਗਨਾਏ॥
ਜਿਨ੍ਹਾਂ ਦੀ ਗਿਣਤੀ ਮੇਰੇ ਪਾਸੋਂ ਨਹੀਂ ਕੀਤੀ ਜਾ ਸਕਦੀ।
ਜੌਤਿਨਕੇਨਾਮਨਹ੍ਯਾਂਧਰਿਯੈ॥
ਜੇ ਉਨ੍ਹਾਂ ਦੇ ਨਾਂਵਾਂ ਨੂੰ ਇਥੇ ਲਿਖਾਂ
ਏਕਗ੍ਰੰਥਇਨਹੀਕੋਭਰਿਯੈ॥੨੬॥
ਤਾਂ ਇਕ ਗ੍ਰੰਥ ਇਨ੍ਹਾਂ ਨਾਲ ਹੀ ਭਰ ਜਾਏਗਾ ॥੨੬॥
ਮਤਕਰੀਤਾਕੇਪਰਡਾਰਿਯੋ॥
ਉਸ ਉਤੇ ਇਕ ਮਸਤ ਹਾਥੀ ('ਕਰੀ') ਛਡਿਆ ਗਿਆ।
ਸੋਤਿਨਐਂਚਗਦਾਸੋਮਾਰਿਯੋ॥
ਉਸ ਨੂੰ ਉਸ ਨੇ ਗਦਾ ਖਿਚ ਕੇ ਮਾਰ ਦਿੱਤਾ।