GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1120
Display Settings
ਜੋਕੋਊਸੁਭਟਤਵਨਪਰਧਾਵੈ
ਜੋ ਕੋਈ ਸੂਰਮਾ ਉਸ ਉਤੇ ਹਮਲਾ ਕਰਦਾ
ਏਕਚੋਟਜਮਲੋਕਪਠਾਵੈ॥੨੭॥
ਤਾਂ ਇਕ ਚੋਟ ਨਾਲ ਹੀ (ਉਸ ਨੂੰ) ਯਮ ਲੋਕ ਵਿਚ ਭੇਜ ਦਿੰਦਾ ॥੨੭॥
ਰਨਤੇਏਕਪੈਗਨਹਿਭਾਜੈ
(ਉਹ) ਰਣ ਤੋਂ ਇਕ ਕਦਮ ਤਕ ਨਹੀਂ ਭਜਦਾ ਸੀ।
ਠਾਢੋਬੀਰਖੇਤਮੈਗਾਜੈ
(ਉਹ) ਸੂਰਮਾ ਯੁੱਧਭੂਮੀ ਵਿਚ ਖੜੋਤਾ ਗਜਦਾ ਸੀ।
ਅਧਿਕਰਾਵਰਾਜਨਕੌਮਾਰਿਯੋ
(ਉਸ ਨੇ) ਬਹੁਤ ਸਾਰੇ ਰਾਜਿਆਂ ਰਜਵਾੜਿਆਂ ਨੂੰ (ਜਦ) ਮਾਰ ਦਿੱਤਾ
ਕਾਪਿਸਿਕੰਦਰਮੰਤ੍ਰਬਿਚਾਰਿਯੋ॥੨੮॥
ਤਾਂ ਸਿਕੰਦਰ ਨੇ (ਡਰ ਨਾਲ) ਕੰਬ ਕੇ ਵਿਚਾਰ ਕੀਤਾ ॥੨੮॥
ਦੋਹਰਾ
ਦੋਹਰਾ:
ਸ੍ਰੀਦਿਨਨਾਥਮਤੀਤਰੁਨਿਸਾਹਚੀਨਕੇਦੀਨ
ਦਿਨਨਾਥ ਮਤੀ ਨਾਂ ਦੀ ਇਸਤਰੀ (ਜੋ) ਚੀਨ ਦੇ ਬਾਦਸ਼ਾਹ ਨੇ (ਸਿਕੰਦਰ ਨੂੰ) ਦਿੱਤੀ ਸੀ,
ਸੋਤਾਪਰਧਾਵਤਭਈਭੇਸਪੁਰਖਕੋਕੀਨ॥੨੯॥
ਉਹ ਪੁਰਸ਼ ਦਾ ਭੇਸ ਧਾਰਨ ਕਰ ਕੇ ਉਸ ਉਤੇ ਟੁੱਟ ਕੇ ਪੈ ਗਈ ॥੨੯॥
ਚੌਪਈ
ਚੌਪਈ:
ਪਹਿਲੇਤੀਰਤਵਨਕੌਮਾਰੈ
ਪਹਿਲਾਂ ਉਸ ਨੂੰ ਤੀਰ ਮਾਰਿਆ
ਬਰਛਾਬਹੁਰਿਕੋਪਤਨਝਾਰੈ
ਅਤੇ ਫਿਰ ਕ੍ਰੋਧਵਾਨ ਹੋ ਕੇ ਉਸ ਦੇ ਸ਼ਰੀਰ ਉਤੇ ਬਰਛੇ ਦਾ ਵਾਰ ਕੀਤਾ।
ਤਮਕਿਤੇਗਕੋਘਾਇਪ੍ਰਹਾਰਿਯੋ
ਫਿਰ ਰੋਹ ਨਾਲ ਤਲਵਾਰ ਦਾ ਵਾਰ ਕੀਤਾ।
ਗਿਰਿਯੋਭੂਮਿਜਾਨੁਹਨਿਡਾਰਿਯੋ॥੩੦॥
(ਜਿਸ ਨਾਲ ਉਹ) ਧਰਤੀ ਉਤੇ ਡਿਗ ਪਿਆ, ਮਾਨੋ ਮਾਰ ਹੀ ਦਿੱਤਾ ਗਿਆ ਹੋਵੇ ॥੩੦॥
ਭੂਪਰਗਿਰਿਯੋਠਾਢਿਉਠਿਭਯੋ
(ਉਹ) ਧਰਤੀ ਉਤੇ ਡਿਗਿਆ ਅਤੇ ਫਿਰ ਉਠ ਖੜੋਤਾ।
ਤਾਕੌਪਕਰਿਕੰਠਤੇਲਯੋ
ਉਸ (ਇਸਤਰੀ) ਨੂੰ ਗਲੇ ਤੋਂ ਪਕੜ ਲਿਆ।
ਸੁੰਦਰਬਦਨਅਧਿਕਤਿਹਚੀਨੋ
ਉਸ ਦਾ ਬਹੁਤ ਸੁੰਦਰ ਮੁਖ ('ਬਦਨ') ਵੇਖਿਆ
ਮਾਰਿਦਈਰਾਖਿਤਿਹਲੀਨੋ॥੩੧॥
(ਤਾਂ) ਉਸ ਨੂੰ ਮਾਰਿਆ ਨ, ਛਡ ਦਿੱਤਾ ॥੩੧॥
ਤਾਕਹਪਕਰਿਰੂਸਿਯਨਦਯੋ
ਉਸ ਨੂੰ ਪਕੜ ਕੇ ਰੂਸੀਆਂ ਨੂੰ ਦੇ ਦਿੱਤਾ
ਆਪੁਉਦਿਤਰਨਕੋਪੁਨਿਭਯੋ
ਅਤੇ ਆਪ ਫਿਰ ਯੁੱਧ ਲਈ ਤਿਆਰ ਹੋ ਗਿਆ।
ਭਾਤਿਭਾਤਿਅਰਿਅਮਿਤਸੰਘਾਰੈ
(ਉਸ ਨੇ) ਕਈ ਢੰਗਾਂ ਨਾਲ ਬੇਸ਼ੁਮਾਰ ਵੈਰੀਆਂ ਨੂੰ ਮਾਰ ਦਿੱਤਾ।
ਜਨੁਦ੍ਰੁਮਪਵਨਪ੍ਰਚੰਡਉਖਾਰੈ॥੩੨॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਤੇਜ਼ ਹਵਾ ਨੇ ਬ੍ਰਿਛਾਂ ਨੂੰ ਉਖਾੜ ਸੁਟਿਆ ਹੋਵੇ ॥੩੨॥
ਸਵੈਯਾ
ਸਵੈਯਾ:
ਕਾਤੀਕ੍ਰਿਪਾਨਕਸੇਕਟਿਮੈਭਟਭਾਰੀਭੁਜਾਨਕੌਭਾਰਭਰੇਹੈ
ਕਟਾਰ, ਕ੍ਰਿਪਾਨ ਨੂੰ ਲਕ ਨਾਲ ਕਸ ਕੇ ਭਾਰੀ ਭੁਜਾਵਾਂ ਵਾਲੇ ਸੂਰਮੇ ਬਹੁਤ ਬਲ ਨਾਲ ਭਰੇ ਹੋਏ ਹਨ।
ਭੂਤਭਵਿਖ੍ਯਭਵਾਨਸਦਾਕਬਹੂੰਰਨਮੰਡਲਤੇਟਰੇਹੈ
ਭੂਤ, ਭਵਿਖਤ ਅਤੇ ਵਰਤਮਾਨ ਕਾਲਾਂ ਵਿਚ ਕਦੇ ਵੀ ਯੁੱਧ-ਭੂਮੀ ਵਿਚੋਂ ਹਟੇ ਨਹੀਂ ਹਨ।
ਭੀਰਪਰੇਨਹਿਭੀਰਭੇਭੂਪਤਿਲੈਲੈਭਲਾਭਲੀਭਾਤਿਅਰੇਹੈ
ਭੀੜ ਪੈਣ ਤੇ ਇਹ ਰਾਜੇ ਡਰਦੇ ਨਹੀਂ, ਸਗੋਂ ਭਾਲੇ ਲੈ ਲੈ ਕੇ ਚੰਗੀ ਤਰ੍ਹਾਂ ਡੱਟੇ ਰਹਿੰਦੇ ਹਨ।
ਤੇਇਨਬੀਰਮਹਾਰਨਧੀਰਸੁਹਾਕਿਹਜਾਰਅਨੇਕਹਰੇਹੈ॥੩੩॥
ਇਸ ਮਹਾਨ ਯੋਧੇ ਨੇ ਹਜ਼ਾਰਾਂ ਨੂੰ ਵੰਗਾਰ ਵੰਗਾਰ ਕੇ ਮਾਰ ਦਿੱਤਾ ਹੈ ॥੩੩॥
ਚੌਪਈ
ਚੌਪਈ:
ਤਬਹੀਸਾਹਸਕੰਦਰਡਰਿਯੋ
ਤਦ ਸਿਕੰਦਰ ਬਾਦਸ਼ਾਹ ਡਰ ਗਿਆ
ਬੋਲਿਅਰਸਤੂਮੰਤ੍ਰਬਿਚਰਿਯੋ
ਅਤੇ ਅਰਸਤੂ ਨੂੰ ਬੁਲਾ ਕੇ ਸਲਾਹ ਕੀਤੀ।
ਬਲੀਨਾਸਕੋਬੋਲਿਪਠਾਯੋ
ਬਲੀ ਨਾਸ (ਨਾਂ ਦੇ ਦੈਂਤ) ਨੂੰ ਬੁਲਾ ਲਿਆ
ਚਿਤਮੈਅਧਿਕਤ੍ਰਾਸਉਪਜਾਯੋ॥੩੪॥
ਚਿਤ ਵਿਚ ਬਹੁਤ ਡਰ ਪੈਦਾ ਹੋ ਜਾਣ ਕਾਰਨ ॥੩੪॥
ਅੜਿਲ
ਅੜਿਲ:
ਜੋਤੁਮਹਮਕੌਕਹੋਤੋਹ੍ਯਾਂਤੈਭਾਜਿਯੈ
ਜੇ ਤੁਸੀਂ ਮੈਨੂੰ ਕਹੋ ਤਾਂ (ਮੈਂ) ਇਥੋਂ ਭਜ ਜਾਵਾਂ
ਰੂਸਸਹਿਰਕੇਭੀਤਰਿਜਾਇਬਿਰਾਜਿਯੈ
ਅਤੇ ਰੂਸ ਸ਼ਹਿਰ ਦੇ ਵਿਚ ਜਾ ਰਹਾਂ।
ਗੋਲਬ੍ਰਯਾਬਾਨੀਸਭਹੀਕੌਮਾਰਿਹੈ
(ਇਹ) ਮ੍ਰਿਗ ਤ੍ਰਿਸਨਾ ਵਾਲਾ ਮਰੁਸਥਲੀ ਛਲਾਵਾ (ਸਾਨੂੰ) ਸਾਰਿਆਂ ਨੂੰ (ਭਜਾ ਭਜਾ ਕੇ) ਮਾਰ ਦੇਵੇਗਾ
ਹੋਕਾਟਿਕਾਟਿਮੂੰਡਨਕੇਕੋਟਉਸਾਰਿਹੈ॥੩੫॥
ਅਤੇ ਸਿਰਾਂ ਨੂੰ ਕਟ ਕਟ ਕੇ ਕਿਲਾ ਬਣਾ ਦੇਵੇਗਾ ॥੩੫॥
ਦੋਹਰਾ
ਦੋਹਰਾ:
ਬਲੀਨਾਸਜੋਤਕਬਿਖੈਅਧਿਕਹੁਤੋਪਰਬੀਨ
ਬਲੀ ਨਾਸ ਜੋਤਿਸ਼ ਵਿਚ ਬਹੁਤ ਪ੍ਰਬੀਨ ਸੀ।
ਧੀਰਜਦੀਯਾਸਕੰਦਰਹਿਬਿਜੈਆਪਨੀਚੀਨ॥੩੬॥
(ਉਸ ਨੇ) ਆਪਣੀ ਜਿਤ ਪਛਾਣ ਕੇ (ਵੇਖ ਕੇ) ਸਿਕੰਦਰ ਨੂੰ ਧੀਰਜ ਦਿੱਤਾ ॥੩੬॥
ਚੌਪਈ
ਚੌਪਈ:
ਬਲੀਨਾਸਹਜਰਤਿਹਿਉਚਾਰੋ
ਬਲੀ ਨਾਸ ਨੇ ਬਾਦਸ਼ਾਹ ਨੂੰ ਕਿਹਾ
ਤੁਮਹੂੰਆਪੁਕਮੰਦਹਿਡਾਰੋ
ਕਿ ਤੂੰ ਆਪ (ਉਸ ਦੇ ਗਲ ਵਿਚ) ਫਾਹੀ ਪਾ।
ਤੁਮਰੇਬਿਨਾਜੀਤਿਨਹਿਹੋਈ
ਤੇਰੇ (ਅਜਿਹਾ ਕੀਤੇ ਬਿਨਾ) ਜਿਤ ਨਹੀਂ ਹੋ ਸਕੇਗੀ,
ਅਮਿਤਿਸੁਭਟਧਾਵਹਿਾਂਮਿਲਿਕੋਈ॥੩੭॥
ਭਾਵੇਂ ਬੇਸ਼ੁਮਾਰ ਸੂਰਮੇ ਮਿਲ ਕੇ ਹਮਲਾ ਕਿਉਂ ਨਾ ਕਰਨ ॥੩੭॥
ਦੋਹਰਾ
ਦੋਹਰਾ:
ਸੁਨਤਸਿਕੰਦਰਬਚਨਕਰਿਯੋਤੈਸੋਈਕਾਮ
ਸਿਕੰਦਰ ਨੇ ਇਹ ਗੱਲ ਸੁਣ ਕੇ ਉਹੋ ਜਿਹਾ ਹੀ ਕੰਮ ਕੀਤਾ।
ਕਮੰਦਡਾਰਿਤਾਕੋਗਰੇਬਾਧਲਿਆਇਯੋਧਾਮ॥੩੮॥
ਉਸ ਦੇ ਗਲੇ ਵਿਚ ਫਾਹੀ ਪਾ ਕੇ ਘਰ (ਠਿਕਾਣੇ) ਨੂੰ ਬੰਨ੍ਹ ਲਿਆਂਦਾ ॥੩੮॥
ਅੜਿਲ
ਅੜਿਲ:
ਭੋਜਨਸਾਹਿਭਲੀਬਿਧਿਤਾਹਿਖਵਾਇਯੋ
ਬਾਦਸ਼ਾਹ ਨੇ ਉਸ ਨੂੰ ਚੰਗੀ ਤਰ੍ਹਾਂ ਭੋਜਨ ਖਵਾਇਆ।
ਬੰਧਨਤਾਕੇਕਾਟਿਭਲੇਬੈਠਾਇਯੋ
ਉਸ ਦੇ ਬੰਧਨ ਕਟ ਕੇ ਉਸ ਨੂੰ ਚੰਗੀ ਤਰ੍ਹਾਂ ਬਿਠਾਇਆ।
ਛੂਟਤਬੰਧਨਭਜ੍ਯੋਤਹਾਹੀਕੋਗਯੋ
ਬੰਧਨਾਂ ਤੋਂ ਖ਼ਲਾਸ ਹੁੰਦਿਆਂ ਹੀ ਉਹ ਉਥੇ ਭਜ ਕੇ ਗਿਆ
ਹੋਆਨਿਲੌਂਡਿਯਹਿਬਹੁਰਿਸਿਕੰਦਰਕੌਦਯੋ॥੩੯॥
ਅਤੇ ਇਸਤਰੀ (ਲੌਂਡੀ) ਨੂੰ ਲਿਆ ਕੇ ਫਿਰ ਸਿਕੰਦਰ ਨੂੰ ਆਣ ਦਿੱਤਾ ॥੩੯॥
ਦੋਹਰਾ
ਦੋਹਰਾ:
ਤਾਕੋਰੂਪਬਿਲੋਕਿਕੈਹਜਰਤਿਰਹਿਯੋਲੁਭਾਇ
ਉਸ (ਇਸਤਰੀ) ਦਾ ਰੂਪ ਵੇਖ ਕੇ ਸਿਕੰਦਰ ਮੋਹਿਤ ਹੋ ਗਿਆ
ਲੈਆਪੁਨੀਇਸਤ੍ਰੀਕਰੀਢੋਲਮ੍ਰਿਦੰਗਬਜਾਇ॥੪੦॥
ਅਤੇ ਢੋਲ ਮ੍ਰਿਦੰਗ ਵਜਾ ਕੇ ਉਸ ਨੂੰ ਆਪਣੀ ਇਸਤਰੀ ਬਣਾ ਲਿਆ ॥੪੦॥
ਬਹੁਰਿਜਹਾਅੰਮ੍ਰਿਤਸੁਨ੍ਯੋਗਯੋਤਵਨਕੀਓਰ
ਫਿਰ ਜਿਥੇ ਅੰਮ੍ਰਿਤ-ਕੁੰਡ ਸੁਣਿਆ ਸੀ, ਉਧਰ ਵਲ ਚਲ ਪਿਆ।
ਕਰਿਇਸਤ੍ਰੀਚੇਰੀਲਈਔਰਬੇਗਮਨਛੋਰਿ॥੪੧॥
(ਉਸ ਨੇ) ਦਾਸੀ ਨੂੰ ਇਸਤਰੀ ਬਣਾ ਲਿਆ ਅਤੇ ਹੋਰਨਾਂ ਬੇਗਮਾਂ ਨੂੰ ਛਡ ਦਿੱਤਾ ॥੪੧॥
ਚੌਪਈ
ਚੌਪਈ:
ਜੁਤ੍ਰਿਯਰੈਨਿਕੌਸੇਜਸੁਹਾਵੈ
ਜੋ ਇਸਤਰੀ ਰਾਤ ਨੂੰ ਸੇਜ ਨੂੰ ਸੁਸ਼ੋਭਿਤ ਕਰਦੀ ਹੈ
ਦਿਵਸਬੈਰਿਯਨਖੜਗਬਜਾਵੈ
ਅਤੇ ਦਿਨ ਨੂੰ ਵੈਰੀਆਂ ਨਾਲ ਤਲਵਾਰ ਚਲਾਉਂਦੀ ਹੈ।
ਐਸੀਤਰੁਨਿਕਰਨਜੌਪਰਈ
ਅਜਿਹੀ ਇਸਤਰੀ ਜੇ ਹੱਥ ਲਗ ਜਾਵੇ,
ਤਿਹਤਜਿਔਰਕਵਨਚਿਤਕਰਈ॥੪੨॥
ਤਾਂ ਉਸ ਨੂੰ ਛਡ ਕੇ ਕਿਸੇ ਹੋਰ ਨੂੰ ਚਿਤ ਵਿਚ (ਕਿਉਂ) ਲਿਆਇਆ ਜਾਏ ॥੪੨॥
ਭਾਤਿਭਾਤਿਤਾਸੋਰਤਿਠਾਨੀ
ਉਸ (ਇਸਤਰੀ) ਨਾਲ ਭਾਂਤ ਭਾਂਤ ਦੀ ਰਤੀ-ਕ੍ਰੀੜਾ ਕੀਤੀ।
ਚੇਰੀਤੇਬੇਗਮਕਰਿਜਾਨੀ
(ਉਸ) ਨੂੰ ਦਾਸੀ ਤੋਂ ਬੇਗਮ ਕਰ ਲਿਆ।
ਤਾਕੌਸੰਗਆਪੁਨੇਲਯੋ
ਉਸ ਨੂੰ ਆਪਣੇ ਨਾਲ ਲੈ ਲਿਆ
ਆਬਹਯਾਤਸੁਨ੍ਯੋਤਹਗਯੋ॥੪੩॥
ਅਤੇ ਜਿਥੇ ਅੰਮ੍ਰਿਤ ('ਆਬਹਯਾਤ') ਸੁਣਿਆ ਸੀ, ਉਥੇ ਜਾ ਪਹੁੰਚਿਆ ॥੪੩॥
ਦੋਹਰਾ
ਦੋਹਰਾ:
ਜਹਤਾਕੌਚਸਮਾਹੁਤੋਤਹੀਪਹੂਚੋਜਾਇ
ਜਿਥੇ ਉਸ (ਅੰਮ੍ਰਿਤ) ਦਾ ਚਸ਼ਮਾ ਸੀ ਉਥੇ ਹੀ ਜਾ ਪਹੁੰਚਿਆ।
ਮਕਰਕੁੰਟਜਹਡਾਰਿਯੈਮਛਲੀਹੋਇਬਨਾਇ॥੪੪॥
ਜੇ ਉਸ ਕੁੰਡ ਵਿਚ ਮਗਰਮਛ ਸੁਟ ਦੇਈਏ ਤਾਂ ਉਹ ਮਛਲੀ ਬਣ ਜਾਂਦਾ ਹੈ ॥੪੪॥
ਚੌਪਈ
ਚੌਪਈ:
ਇੰਦ੍ਰਦੇਵਤਬਮੰਤ੍ਰਬਤਾਯੋ
ਇੰਦਰ ਦੇਵ ਨੂੰ ਤਦ ਦੇਵਤਿਆਂ ਨੇ ਦਸਿਆ