ਅੰਮ੍ਰਿਤਸਾਹਸਿਕੰਦਰਪਾਯੋ॥
ਕਿ ਸਿਕੰਦਰ ਬਾਦਸ਼ਾਹ ਨੇ ਅੰਮ੍ਰਿਤ ਲਭ ਲਿਆ ਹੈ।
ਅਜਰਅਮਰਮਨੁਖ੍ਯਜੋਹ੍ਵੈਹੈ॥
ਜੇ ਮਨੁੱਖ ਅਜਰ ਅਮਰ ਹੋ ਜਾਵੇਗਾ
ਜੀਤਿਸੁਲੋਕਚੌਦਹੂੰਲੈਹੈ॥੪੫॥
(ਤਾਂ ਉਹ) ਚੌਦਾਂ ਲੋਕਾਂ ਨੂੰ ਜਿਤ ਲਏਗਾ ॥੪੫॥
ਦੋਹਰਾ॥
ਦੋਹਰਾ:
ਤਾਤੇਯਾਕੋਕੀਜਿਯੈਕਛੁਉਪਚਾਰਬਨਾਇ॥
ਇਸ ਲਈ ਇਸ ਦਾ ਕੋਈ ਉਪਾ ਕਰਨਾ ਚਾਹੀਦਾ ਹੈ
ਜਿਤ੍ਯੋਜਰਾਤਨਜੜਰਹੈਅੰਮ੍ਰਿਤਪਿਯੌਨਜਾਇ॥੪੬॥
ਜਿਸ ਨਾਲ ਇਸ ਮੂਰਖ ਦਾ ਸ਼ਰੀਰ ਬੁੱਢਾ ਹੋ ਜਾਏ ਅਤੇ ਅੰਮ੍ਰਿਤ ਪੀਤਾ ਨਾ ਜਾ ਸਕੇ ॥੪੬॥
ਅੜਿਲ॥
ਅੜਿਲ:
ਰੰਭਾਨਾਮਅਪਛਰਾਦਈਪਠਾਇਕੈ॥
ਇੰਦਰ ਨੇ ਰੰਭਾ ਨਾਂ ਦੀ ਅਪੱਛਰਾ ਨੂੰ ਭੇਜਿਆ।
ਬਿਰਧਰੂਪਖਗਕੋਧਰਿਬੈਠੀਆਇਕੈ॥
ਜੋ ਇਕ ਬੁੱਢੇ ਪੰਛੀ ਦਾ ਰੂਪ ਧਾਰ ਕੇ (ਕੁੰਡ ਦੇ ਨੇੜੇ) ਆ ਬੈਠੀ।
ਏਕਪੰਖਤਨਰਹਿਯੋਨਤਾਕੌਜਾਨਿਯੈ॥
ਉਸ ਦੇ ਸ਼ਰੀਰ ਉਤੇ ਇਕ ਖੰਭ ਵੀ ਰਿਹਾ ਹੋਇਆ ਨਾ ਸਮਝੋ।
ਹੋਜਾਤਨਲਹਿਯੋਨਜਾਇਘ੍ਰਿਣਾਜਿਯਠਾਨਿਯੈ॥੪੭॥
ਉਸ ਦੇ ਸ਼ਰੀਰ ਨੂੰ ਵੇਖਿਆ ਨਹੀਂ ਜਾ ਸਕਦਾ, ਮਨ ਵਿਚ ਘਿਰਨਾ ਪੈਦਾ ਹੋ ਜਾਂਦੀ ਹੈ ॥੪੭॥
ਦੋਹਰਾ॥
ਦੋਹਰਾ:
ਜਬੈਸਿਕੰਦਰਅੰਮ੍ਰਿਤਕੋਪੀਵਨਲਗ੍ਯੋਬਨਾਇ॥
ਜਦ ਸਿਕੰਦਰ ਅੰਮ੍ਰਿਤ ਨੂੰ ਪੀਣ ਲਗਿਆ,
ਗਲਤਅੰਗਪੰਛੀਤਬੈਨਿਰਖਿਉਠਿਯੋਮੁਸਕਾਇ॥੪੮॥
ਤਾਂ ਉਹ ਗਲੇ ਹੋਏ ਸ਼ਰੀਰ ਵਾਲਾ ਪੰਛੀ ਵੇਖ ਕੇ ਹੱਸ ਪਿਆ ॥੪੮॥
ਚੌਪਈ॥
ਚੌਪਈ:
ਪੂਛਿਯੋਤਾਹਿਪੰਛਿਯਹਿਜਾਈ॥
(ਸਿਕੰਦਰ ਨੇ) ਉਸ ਪੰਛੀ ਨੂੰ ਜਾ ਕੇ ਪੁਛਿਆ,
ਕ੍ਯੋਨਤੈਹਸ੍ਯੋਹੇਰਿਮੁਹਿਭਾਈ॥
ਹੇ ਭਰਾ! (ਤੂੰ) ਮੈਨੂੰ ਵੇਖ ਕੇ ਕਿਉਂ ਹਸਿਆ ਹੈਂ।
ਸਕਲਬ੍ਰਿਥਾਵਹੁਮੋਹਿਬਤੈਯੈ॥
ਉਹ ਸਾਰੀ ਗੱਲ ਮੈਨੂੰ ਦਸ
ਹਮਰੇਚਿਤਕੋਤਾਪਮਿਟੈਯੈ॥੪੯॥
ਅਤੇ ਮੇਰੇ ਮਨ ਦਾ ਦੁਖ ਦੂਰ ਕਰ ॥੪੯॥
ਪੰਛੀਬਾਚ॥
ਪੰਛੀ ਨੇ ਕਿਹਾ:
ਦੋਹਰਾ॥
ਦੋਹਰਾ:
ਪਛਏਕਤਨਨਰਹਿਯੋਰਕਤਨਰਹਿਯੋਸਰੀਰ॥
(ਮੇਰੇ) ਤਨ ਉਤੇ ਇਕ ਖੰਭ ਵੀ ਨਹੀਂ ਰਿਹਾ ਅਤੇ ਨਾ ਹੀ ਸ਼ਰੀਰ ਵਿਚ ਲਹੂ ਰਿਹਾ ਹੈ।
ਤਨਨਛੁਟਤਦੁਖਸੌਜਿਯਤਜਬਤੇਪਿਯੋਕੁਨੀਰ॥੫੦॥
ਸ਼ਰੀਰ ਖ਼ਲਾਸ ਨਹੀਂ ਹੁੰਦਾ ਅਤੇ ਦੁਖ ਨਾਲ ਜੀ ਰਿਹਾ ਹਾਂ ਜਦ ਦਾ (ਮੈਂ) ਇਹ ਭੈੜਾ ਜਲ ਪੀ ਲਿਆ ਹੈ ॥੫੦॥
ਚੌਪਈ॥
ਚੌਪਈ:
ਭਲਾਭਯੋਅੰਮ੍ਰਿਤਯਹਪੀਹੈ॥
ਚੰਗਾ ਹੋਵੇ ਜੇ (ਤੁਸੀਂ ਇਹ) ਅੰਮ੍ਰਿਤ ਪੀ ਲਵੋ।
ਹਮਰੀਭਾਤਿਬਹੁਤਦਿਨਜੀਹੈ॥
ਮੇਰੇ ਵਾਂਗ ਬਹੁਤ ਸਮੇਂ ਤਕ ਜੀਉਂਦੇ ਰਹੋ।
ਸੁਨਿਏਬਚਨਸਿਕੰਦਰਡਰਿਯੋ॥
ਸਿਕੰਦਰ ਇਹ ਗੱਲ ਸੁਣ ਕੇ ਬਹੁਤ ਡਰਿਆ।
ਪਿਯਤਹੁਤੋਮਧੁਪਾਨਨਕਰਿਯੋ॥੫੧॥
ਅੰਮ੍ਰਿਤ ਨੂੰ ਪੀਣ ਲਗਿਆ ਸੀ, ਪਰ ਨਾ ਪੀਤਾ ॥੫੧॥
ਦੋਹਰਾ॥
ਦੋਹਰਾ:
ਅਛਲਛੈਲਛੈਲੀਛਲ੍ਯੋਇਹਚਰਿਤ੍ਰਕੇਸੰਗ॥
ਨ ਛਲੇ ਜਾ ਸਕਣ ਵਾਲੇ ਛੈਲ (ਭਾਵ ਸਿਕੰਦਰ) ਨੂੰ ਇਸਤਰੀ ਨੇ ਇਹ ਚਰਿਤ੍ਰ ਕਰ ਕੇ ਛਲ ਲਿਆ।
ਸੁਕਬਿਕਾਲਤਬਹੀਭਯੋਪੂਰਨਕਥਾਪ੍ਰਸੰਗ॥੫੨॥
ਕਵੀ ਕਾਲ ਕਹਿੰਦਾ ਹੈ ਕਿ ਤਦ ਇਹ ਕਥਾ ਪ੍ਰਸੰਗ ਸਮਾਪਤ ਹੋਇਆ ॥੫੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਸਤਰਹਚਰਿਤ੍ਰਸਮਾਪਤਮਸਤੁਸੁਭਮਸਤੁ॥੨੧੭॥੪੧੮੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੧੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੧੭॥੪੧੮੬॥ ਚਲਦਾ॥
ਦੋਹਰਾ॥
ਦੋਹਰਾ:
ਮਸਹਦਕੋਰਾਜਾਬਡੋਚੰਦ੍ਰਕੇਤੁਰਣਧੀਰ॥
ਮਸਹਦ ਦਾ ਰਾਜਾ ਚੰਦ੍ਰ ਕੇਤੁ ਬੜਾ ਰਣਧੀਰ ਸੀ
ਦ੍ਵਾਰਪਰੇਜਾਕੇਰਹੈਦੇਸਦੇਸਕੇਬੀਰ॥੧॥
ਜਿਸ ਦੇ ਦੁਆਰ ਉਤੇ ਦੇਸਾਂ ਦੇਸਾਂ ਦੇ ਸੂਰਮੇ ਪਏ ਰਹਿੰਦੇ ਸਨ ॥੧॥
ਅੜਿਲ॥
ਅੜਿਲ:
ਸਸਿਧੁਜਅਰੁਰਵਿਕੇਤੁਪੂਤਤਾਕੇਭਏ॥
ਸਸਿ ਧੁਜ ਅਤੇ ਰਵਿ ਕੇਤੁ ਉਸ ਦੇ ਦੋ ਪੁੱਤਰ ਹੋਏ।
ਜਿਨਸਮਸੁੰਦਰਸੂਰਨਲੋਕਤਿਹੂੰਠਏ॥
ਜਿਨ੍ਹਾਂ ਵਰਗਾ ਤਿੰਨਾਂ ਲੋਕਾਂ ਵਿਚ ਕੋਈ ਸੂਰਮਾ ਨਹੀਂ ਸੀ।
ਰਹੀਪ੍ਰਭਾਤਿਨਅਧਿਕਜਗਤਮੈਛਾਇਕੈ॥
ਉਨ੍ਹਾਂ ਦੀ ਪ੍ਰਭਾ ਸਾਰੇ ਜਗਤ ਵਿਚ ਬਹੁਤ ਪਸਰੀ ਹੋਈ ਸੀ।
ਹੋਹ੍ਵੈਤਾਕੇਸਸਿਸੂਰਰਹੇਮਿਡਰਾਇਕੈ॥੨॥
(ਉਨ੍ਹਾਂ ਦੀ ਸੁੰਦਰਤਾ ਨੂੰ ਵੇਖਣ ਲਈ) ਸੂਰਜ ਅਤੇ ਚੰਦ੍ਰਮਾ ਵੀ ਮੰਡਰਾਂਦੇ ਰਹਿੰਦੇ ਸਨ ॥੨॥
ਦੋਹਰਾ॥
ਦੋਹਰਾ:
ਸ੍ਰੀਦਿਨਕੇਤੁਮਤੀਰਹੈਨ੍ਰਿਪਕੀਬਾਲਅਪਾਰ॥
ਰਾਜੇ ਦੀ ਪਤਨੀ ਦਿਨ ਕੇਤੁ ਮਤੀ ਅਪਾਰ ਰੂਪ ਵਾਲੀ ਸੀ।
ਅਧਿਕਤੇਜਤਾਕੇਰਹੈਕੋਊਨਸਕਤਿਨਿਹਾਰਿ॥੩॥
ਉਸ ਦੇ ਅਧਿਕ ਤੇਜ ਕਰ ਕੇ (ਉਸ ਵਲ) ਕੋਈ ਵੇਖ ਤਕ ਨਹੀਂ ਸੀ ਸਕਦਾ ॥੩॥
ਸ੍ਰੀਰਸਰੰਗਮਤੀਹੁਤੀਤਾਕੀਔਰਕੁਮਾਰਿ॥
ਰਸਰੰਗ ਮਤੀ ਉਸ ਦੀ ਦੂਜੀ ਇਸਤਰੀ ਸੀ।
ਬਸਿਰਾਜਾਤਾਕੋਭਯੋਨਿਜੁਤ੍ਰਿਯਦਈਬਿਸਾਰਿ॥੪॥
ਰਾਜਾ ਉਸ ਦੇ ਵਸ ਵਿਚ ਹੋ ਗਿਆ ਅਤੇ ਆਪਣੀ ਇਸਤਰੀ ਭੁਲਾ ਦਿੱਤੀ ॥੪॥
ਚੌਪਈ॥
ਚੌਪਈ:
ਅਧਿਕਰੋਖਰਾਨੀਤਬਭਈ॥
ਤਦ ਰਾਣੀ ਬਹੁਤ ਕ੍ਰੋਧਿਤ ਹੋ ਗਈ।
ਜਰਿਬਰਿਆਠਟੂਕਹ੍ਵੈਗਈ॥
(ਸੌਂਕਣ ਸਾੜੇ) ਕਾਰਨ ਜਲ ਬਲ ਕੇ ਅੱਠ ਟੁਕੜੇ ਹੋ ਗਈ।