ਇਹਨ੍ਰਿਪਕੋਛਲਸੋਗਹਿਲੀਜੈ॥
(ਉਸ ਨੇ ਸੋਚਿਆ) ਇਸ ਰਾਜੇ ਨੂੰ ਛਲ ਨਾਲ ਪਕੜ ਲਿਆ ਜਾਵੇ
ਰਾਜ੍ਰਯਪੂਤਆਪੁਨੇਕੋਦੀਜੈ॥੫॥
ਅਤੇ ਰਾਜ ਆਪਣੇ ਪੁੱਤਰ ਨੂੰ ਦੇ ਦਿੱਤਾ ਜਾਵੇ ॥੫॥
ਸੋਵਤਨਿਰਖਿਰਾਵਗਹਿਲਯੋ॥
ਉਸ ਨੇ ਰਾਜੇ ਨੂੰ ਸੁਤਾ ਹੋਇਆ ਵੇਖ ਲਿਆ
ਗਹਿਕਰਿਏਕਧਾਮਮੈਦਯੋ॥
ਅਤੇ ਪਕੜ ਕੇ ਇਕ ਘਰ (ਭਾਵ ਕਮਰੇ) ਵਿਚ ਬੰਦ ਕਰ ਦਿੱਤਾ।
ਸ੍ਰੀਰਸਰੰਗਮਤੀਜਿਯਮਾਰੀ॥
ਰਸਰੰਗ ਮਤੀ ਨੂੰ ਜਾਨੋ ਮਾਰ ਦਿੱਤਾ
ਸਭਹਿਨਲਹਤਰਾਵਕਹਿਜਾਰੀ॥੬॥
ਅਤੇ ਸਾਰਿਆਂ ਦੇ ਵੇਖਦਿਆਂ ਰਾਜਾ ਕਹਿ ਕੇ ਸਾੜ ਦਿੱਤੀ ॥੬॥
ਭਯੋਸੂਰਰਾਜਾਜੂਮਰਿਯੋ॥
(ਫਿਰ ਲੋਕਾਂ ਵਿਚ ਧੁੰਮਾ ਦਿੱਤਾ ਕਿ) ਰਾਜਾ ਸੂਲ ਉਠਣ ਕਾਰਨ ਮਰ ਗਿਆ ਹੈ
ਹਮਕੋਨਾਥਨਾਥਬਿਨੁਕਰਿਯੋ॥
ਅਤੇ ਸਾਨੂੰ ਨਾਥ ਨੇ ਅਨਾਥ ਕਰ ਦਿੱਤਾ ਹੈ।
ਯਾਕੋਪ੍ਰਥਮਦਾਹਦੈਲੀਜੈ॥
ਪਹਿਲਾਂ ਉਸ ਦਾ ਸਸਕਾਰ ਕਰ ਲਿਆ ਜਾਵੇ
ਚੰਦ੍ਰਕੇਤੁਕੋਰਾਜਾਕੀਜੈ॥੭॥
ਅਤੇ ਫਿਰ ਚੰਦ੍ਰ ਕੇਤੁ ਨੂੰ ਰਾਜਾ ਬਣਾ ਦਿੱਤਾ ਜਾਵੇ ॥੭॥
ਰਾਜਾਮਰਿਯੋਪ੍ਰਜਾਸਭਜਾਨ੍ਯੋ॥
ਸਾਰੀ ਪ੍ਰਜਾ ਨੇ ਜਾਣ ਲਿਆ ਕਿ ਰਾਜਾ ਮਰ ਗਿਆ ਹੈ।
ਭੇਦਅਭੇਦਕਿਨੂੰਨਪਛਾਨ੍ਯੋ॥
ਕਿਸੇ ਨੇ ਵੀ ਭੇਦ ਅਭੇਦ ਨਾ ਪਛਾਣਿਆ।
ਭਲੋਬੁਰੋਕਬਹੂੰਨਬਿਚਾਰਿਯੋ॥
ਕਿਸੇ ਨੇ ਵੀ ਮਾੜਾ ਚੰਗਾ ਨਹੀਂ ਸੋਚਿਆ
ਆਤਪਤ੍ਰਸਸਿਧੁਜਪਰਢਾਰਿਯੋ॥੮॥
ਅਤੇ ਛਤ੍ਰ ਅਤੇ ਚੌਰ ਸਸਿ ਧੁਜ ਦੇ (ਸਿਰ) ਉਪਰ ਧਰ ਦਿੱਤੇ ॥੮॥
ਚੌਪਈ॥
ਚੌਪਈ:
ਇਹਚਰਿਤ੍ਰਅਬਲਾਪਿਯਗਹਿਯੋ॥
ਇਸ ਚਰਿਤ੍ਰ ਨਾਲ ਇਸਤਰੀ ਨੇ ਪ੍ਰਿਯ (ਰਾਜੇ) ਨੂੰ ਪਕੜ ਲਿਆ
ਦੂਜੇਕਾਨਭੇਦਨਹਿਲਹਿਯੋ॥
ਜਿਸ ਨੂੰ ਦੂਜੇ ਕੰਨ ਤਕ ਕਿਸੇ ਨਾ ਜਾਣਿਆ।
ਰਾਜਾਕਹਿਕਰਸਵਤਿਜਰਾਈ॥
ਰਾਜਾ ਕਹਿ ਕੇ ਸੌਂਕਣ ਸਾੜ ਦਿੱਤੀ
ਨਿਜੁਸੁਤਕੋਦੀਨੀਠਕੁਰਾਈ॥੯॥
ਅਤੇ ਆਪਣੇ ਪੁੱਤਰ ਨੂੰ ਰਾਜਗੱਦੀ ਦੇ ਦਿੱਤੀ ॥੯॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਅਠਾਰਹਚਰਿਤ੍ਰਸਮਾਪਤਮਸਤੁਸੁਭਮਸਤੁ॥੨੧੮॥੪੧੯੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੧੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੧੮॥੪੧੯੫॥ ਚਲਦਾ॥
ਦੋਹਰਾ॥
ਦੋਹਰਾ:
ਪੀਰਏਕਮੁਲਤਾਨਮੈਸਰਫਦੀਨਤਿਹਨਾਉ॥
ਮੁਲਤਾਨ ਵਿਚ ਇਕ ਪੀਰ ਸੀ ਜਿਸ ਦਾ ਨਾਂ ਸ਼ਰਫ ਦੀਨ ਸੀ।
ਖੂੰਟਾਗੜਕੇਤਟਬਸੈਬਾਦਰਹੀਮਹਿਗਾਉ॥੧॥
ਉਹ ਖੂੰਟਾਗੜ ਦੇ ਨੇੜੇ ਰਹੀਮਾਬਾਦ ਪਿੰਡ ਵਿਚ ਰਹਿੰਦਾ ਸੀ ॥੧॥
ਅੜਿਲ॥
ਅੜਿਲ:
ਏਕਸਿਖ੍ਯਕੀਦੁਹਿਤਾਪੀਰਮੰਗਾਇਕੈ॥
ਪੀਰ ਨੇ ਇਕ ਚੇਲੇ ਦੀ ਧੀ ਨੂੰ ਮੰਗਵਾ ਕੇ
ਆਨੀਅਪਨੇਧਾਮਅਧਿਕਸੁਖਪਾਇਕੈ॥
ਆਪਣੇ ਘਰ ਵਿਚ ਬਹੁਤ ਸੁਖ ਪੂਰਵਕ ਰਖ ਲਿਆ।
ਸ੍ਰੀਚਪਲਾਗਮਤੀਜਿਹਜਗਤਬਖਾਨਈ॥
ਉਸ ਨੂੰ ਜਗਤ ਵਿਚ ਚਪਲਾਂਗ ਮਤੀ ਕਿਹਾ ਜਾਂਦਾ ਸੀ।
ਹੋਤਾਹਿਰੂਪਕੀਰਾਸਿਸਭੇਪਹਿਚਾਨਈ॥੨॥
ਉਸ ਨੂੰ ਸਾਰੇ ਰੂਪ ਦੀ ਰਾਸ ਸਮਝਦੇ ਸਨ ॥੨॥
ਦੋਹਰਾ॥
ਦੋਹਰਾ:
ਕਿਤਕਦਿਨਨਭੀਤਰਤਵਨਤ੍ਯਾਗੇਪੀਰਪਰਾਨ॥
ਕੁਝ ਦਿਨਾਂ ਬਾਦ ਉਸ ਪੀਰ ਨੇ ਪ੍ਰਾਣ ਤਿਆਗ ਦਿੱਤੇ।
ਸ੍ਰੀਚਪਲਾਗਮਤੀਬਚੀਪਾਛੇਜਿਯਤਜਵਾਨ॥੩॥
ਚਪਲਾਂਗ ਮਤੀ ਜਵਾਨ ਜਹਾਨ ਪਿਛੇ ਰਹਿ ਗਈ ॥੩॥
ਰਾਇਖੁਸਾਲਭਏਕਰੀਤਿਨਤ੍ਰਿਯਪ੍ਰੀਤਿਬਨਾਇ॥
ਖੁਸ਼ਾਲ ਰਾਇ ਨਾਲ ਉਸ ਨੂੰ ਬਹੁਤ ਪ੍ਰੀਤ ਕਾਇਮ ਕਰ ਲਈ
ਭਾਤਿਭਾਤਿਤਾਸੌਰਮੀਹ੍ਰਿਦੈਹਰਖਉਪਜਾਇ॥੪॥
ਅਤੇ ਮਨ ਵਿਚ ਆਨੰਦ ਵਧਾ ਕੇ ਉਸ ਨਾਲ ਭਾਂਤ ਭਾਂਤ ਦਾ ਰਮਣ ਕੀਤਾ ॥੪॥
ਨਿਤਪ੍ਰਤਿਰਾਇਖੁਸਾਲਤਿਹਨਿਜੁਗ੍ਰਿਹਲੇਤਬੁਲਾਇ॥
ਹਰ ਰੋਜ਼ ਉਹ ਖੁਸ਼ਾਲ ਰਾਇ ਨੂੰ ਘਰ ਬੁਲਾ ਲੈਂਦੀ
ਲਪਟਿਲਪਟਿਤਾਸੌਰਮੇਭਾਗਅਫੀਮਚੜਾਇ॥੫॥
ਅਤੇ ਭੰਗ ਤੇ ਅਫ਼ੀਮ ਖਵਾ ਕੇ ਉਸ ਨਾਲ ਲਿਪਟ ਲਿਪਟ ਕੇ ਕਾਮ ਕ੍ਰੀੜਾ ਕਰਦੀ ॥੫॥
ਰਮਤਰਮਤਤ੍ਰਿਯਤਵਨਕੌਰਹਿਗਯੋਉਦਰਅਧਾਨ॥
(ਉਸ ਨਾਲ) ਰਮਣ ਕਰਦਿਆਂ ਕਰਦਿਆਂ ਉਸ ਇਸਤਰੀ ਨੂੰ ਗਰਭ ਠਹਿਰ ਗਿਆ।
ਲੋਗਨਸਭਹਨਸੁਨਤਹੀਐਸੇਕਹਿਯੋਸੁਜਾਨ॥੬॥
ਸਾਰਿਆਂ ਲੋਕਾਂ ਨੂੰ ਸੁਣਾ ਕੇ ਉਸ ਚਤੁਰ ਇਸਤਰੀ ਨੇ ਇਸ ਤਰ੍ਹਾਂ ਕਹਿ ਦਿੱਤਾ ॥੬॥
ਅੜਿਲ॥
ਅੜਿਲ:
ਰੈਨਿਸਮੈਗ੍ਰਿਹਿਪੀਰਹਮਾਰੇਆਵਈ॥
ਰਾਤ ਵੇਲੇ ਪੀਰ ਜੀ ਮੇਰੇ ਘਰ ਆਉਂਦੇ ਹਨ।
ਰੀਤਿਪ੍ਰੀਤਿਕੀਮੋਸੌਅਧਿਕੁਪਜਾਵਈ॥
ਮੇਰੇ ਨਾਲ ਬਹੁਤ ਅਧਿਕ ਪ੍ਰੇਮ ਕਰਦੇ ਹਨ।
ਏਕਪੂਤਮੈਮਾਗਿਤਬੈਤਾਤੇਲਿਯੋ॥
ਉਨ੍ਹਾਂ ਤੋਂ ਤਦ ਮੈਂ ਇਕ ਪੁੱਤਰ ਦੀ ਦਾਤ ਮੰਗ ਲਈ।
ਹੋਨਾਥਕ੍ਰਿਪਾਕਰਿਮੋਪਰਸੁਤਮੋਕੌਦਿਯੋ॥੭॥
ਤਦ ਨਾਥ ਨੇ ਕ੍ਰਿਪਾ ਕਰ ਕੇ ਮੈਨੂੰ ਪੁੱਤਰ ਦੇ ਦਿੱਤਾ ॥੭॥
ਕੇਤਿਕਦਿਨਨਪ੍ਰਸੂਤਪੂਤਤਾਕੇਭਯੋ॥
ਕਿਤਨਿਆਂ ਦਿਨਾਂ ਤੋਂ ਬਾਦ ਉਸ ਦੇ ਘਰ ਲੜਕਾ ਪੈਦਾ ਹੋਇਆ।
ਸਤਿਪੀਰਕੋਬਚਨਮਾਨਿਸਭਹੂੰਲਯੋ॥
ਸਭ ਨੇ ਪੀਰ ਦਾ ਬਚਨ ਸਚ ਮੰਨ ਲਿਆ।
ਧੰਨ੍ਯਧੰਨ੍ਯਅਬਲਾਹਿਖਾਦਿਮਨੁਚਾਰਿਯੋ॥
ਉਸ ਇਸਤਰੀ ਦੇ ਨੌਕਰਾਂ ਨੇ ਵੀ ਧੰਨ ਧੰਨ ਕਿਹਾ।
ਹੋਭੇਦਅਭੇਦਨਕਿਨਹੂੰਮੂਰਖਬਿਚਾਰਿਯੋ॥੮॥
ਪਰ ਕਿਸੇ ਮੂਰਖ ਨੇ ਵੀ ਭੇਦ ਅਭੇਦ ਦੀ ਗੱਲ ਨਾ ਵਿਚਾਰੀ ॥੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਉਨਈਸਚਰਿਤ੍ਰਸਮਾਪਤਮਸਤੁਸੁਭਮਸਤੁ॥੨੧੯॥੪੨੦੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੧੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੧੯॥੪੨੦੩॥ ਚਲਦਾ॥
ਦੋਹਰਾ॥
ਦੋਹਰਾ: