GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1123
Display Settings
ਆਸਫਖਾਉਮਰਾਵਕੇਰਹਤਆਠਸੈਤ੍ਰੀਯ
ਆਸਫ਼ ਖ਼ਾਨ ਉਮਰਾਓ ਕੋਲ ਅੱਠ ਸੌ ਇਸਤਰੀਆਂ ਰਹਿੰਦੀਆਂ ਸਨ।
ਨਿਤਿਪ੍ਰਤਿਰੁਚਿਮਾਨੇਘਨੇਅਧਿਕਮਾਨਸੁਖਜੀਯ॥੧॥
ਉਹ ਹਰ ਰੋਜ਼ ਮਨ ਵਿਚ ਬਹੁਤ ਸੁਖ ਮਨਾ ਕੇ ਉਨ੍ਹਾਂ ਵਿਚ ਰੁਚੀ ਲੈਂਦਾ ਸੀ ॥੧॥
ਚੌਪਈ
ਚੌਪਈ:
ਰੋਸਨਜਹਾਤਵਨਕੀਨਾਰੀ
ਉਸ ਦੀ (ਇਕ) ਇਸਤਰੀ ਰੋਸ਼ਨ ਜਹਾਂ ਸੀ
ਆਪੁਹਾਥਜਨੁਕੀਸਸਵਾਰੀ
ਜਿਸ ਨੂੰ ਮਾਨੋ ਪ੍ਰਭੂ ਨੇ ਆਪਣੇ ਹੱਥਾਂ ਨਾਲ ਬਣਾਇਆ ਹੋਵੇ।
ਆਸਫਖਾਤਾਸੌਹਿਤਕਰੈ
ਆਸਫ਼ ਖ਼ਾਂ ਉਸ ਨਾਲ ਬਹਤੁ ਪ੍ਰੇਮ ਕਰਦਾ ਸੀ,
ਵਹੁਤ੍ਰਿਯਰਸਤਾਕੇਨਹਿਢਰੈ॥੨॥
ਪਰ ਉਹ ਇਸਤਰੀ ਉਸ ਵਲ ਰੁਚਿਤ ਨਹੀਂ ਹੁੰਦੀ ਸੀ ॥੨॥
ਮੋਤੀਲਾਲਸਾਹੁਕੋਇਕੁਸੁਤ
(ਉਥੇ) ਮੋਤੀ ਲਾਲ ਨਾਂ ਦਾ ਇਕ ਸ਼ਾਹ ਦਾ ਪੁੱਤਰ ਸੀ
ਤਾਕੋਰੂਪਦਿਯੋਬਿਧਨਾਅਤਿ
ਜਿਸ ਨੂੰ ਪਰਮਾਤਮਾ ਨੇ ਬਹੁਤ ਰੂਪ ਦਿੱਤਾ ਸੀ।
ਇਹਤ੍ਰਿਯਤਾਹਿਬਿਲੋਕ੍ਯੋਜਬਹੀ
ਇਸ ਇਸਤਰੀ ਨੇ ਜਦ ਉਸ ਨੂੰ ਵੇਖਿਆ,
ਲਾਗੀਲਗਨਨੇਹਕੀਤਬਹੀ॥੩॥
ਤਦ ਤੋਂ ਹੀ ਉਸ ਨਾਲ ਪ੍ਰੇਮ ਕਰਨ ਲਗੀ ॥੩॥
ਸਖੀਏਕਤਿਨਤੀਰਬੁਲਾਈ
ਉਸ ਨੇ ਆਪਣੀ ਇਕ ਸਖੀ ਨੂੰ ਕੋਲ ਬੁਲਾਇਆ।
ਜਾਨਿਹੇਤਕੀਕੈਸਮੁਝਾਈ
ਉਸ ਨੂੰ (ਆਪਣਾ) ਹਿਤੂ ਜਾਣ ਕੇ ਸਮਝਾਇਆ।
ਮੇਰੀਕਹੀਮੀਤਸੌਕਹਿਯਹੁ
ਮੇਰੀ ਗੱਲ ਜਾ ਕੇ ਮਿਤਰ ਨੂੰ ਕਹੀਂ
ਹਮਰੀਓਰਨਿਹਾਰਤਰਹਿਯਹੁ॥੪॥
ਕਿ ਮੇਰੇ ਵਲ ਕ੍ਰਿਪਾ ਦ੍ਰਿਸ਼ਟੀ ਕਰਦਾ ਰਹੇ ॥੪॥
ਸਵੈਯਾ
ਸਵੈਯਾ:
ਸੀਸੇਸਰਾਬਕਿਫੂਲਗੁਲਾਬਕਿਮਤਕਿਧੌਮਦਰਾਕਿਸੇਪ੍ਯਾਰੇ
(ਉਸ ਇਸਤਰੀ ਨੇ ਅਖਵਾ ਭੇਜਿਆ) ਹੇ ਪਿਆਰੇ! ਤੇਰੇ ਨੈਣ ਸ਼ਰਾਬ ਭਰੇ ਸ਼ੀਸ਼ੇ ਦੇ ਜਾਮ ਹਨ, ਜਾਂ ਗੁਲਾਬ ਦੇ ਫੁਲ ਹਨ ਜਾਂ ਸ਼ਰਾਬ ਨਾਲ ਮਦਮਸਤ ਹਨ।
ਬਾਨਨਸੇਮ੍ਰਿਗਬਾਰਨਸੇਤਰਵਾਰਨਸੇਕਿਬਿਖੀਬਿਖਿਯਾਰੇ
ਬਾਣਾਂ ਵਰਗੇ ਹਨ ਜਾਂ ਹਿਰਨ ਦੇ ਬਚਿਆਂ ਵਰਗੇ ਹਨ, ਜਾਂ ਤਲਵਾਰਾਂ (ਵਰਗੇ ਤਿਖੇ ਹਨ) ਜਾਂ ਜ਼ਹਿਰੀਲੇ ਸੱਪ ਹਨ।
ਨਾਰਿਨਕੋਕਜਰਾਰਨਕੇਦੁਖਟਾਰਨਹੈਕਿਧੌਨੀਦਨਿੰਦਾਰੇ
ਸੁਰਮਾ ਪਾ ਕੇ ਬੈਠੀਆਂ ਇਸਤਰੀਆਂ ਦੇ ਦੁਖ ਨੂੰ ਦੂਰ ਕਰਨ ਵਾਲੇ ਹਨ ਜਾਂ ਨੀਂਦ ਦੇ ਭਰੇ ਹੋਏ ਹਨ।
ਨੇਹਜਗੇਕਿਰੰਗੇਰੰਗਕਾਹੂਕੇਮੀਤਕੇਨੈਨਸਖੀਰਸਿਯਾਰੇ॥੫॥
ਪ੍ਰੇਮ ਵਿਚ ਜਾਗੇ ਹੋਏ ਹਨ, ਜਾਂ ਕਿਸੇ ਦੇ ਰੰਗ ਵਿਚ ਰੰਗੇ ਹੋਏ ਹਨ। ਹੇ ਸਖੀ! ਮੇਰੇ ਪ੍ਰੀਤਮ ਦੇ ਨੈਣ ਬਹੁਤ ਰਸ-ਯੁਕਤ ਹਨ ॥੫॥
ਅੜਿਲ
ਅੜਿਲ:
ਚੰਦਚਾਦਨੀਰਾਤਿਸਜਨਸੌਪਾਈਯੈ
ਜੇ ਚੰਦ ਚਾਂਦਨੀ ਰਾਤ ਵਿਚ ਸੱਜਨ ਨੂੰ ਪ੍ਰਾਪਤ ਕਰ ਲਈਏ
ਗਹਿਗਹਿਤਾਕੇਅੰਗਗਰੇਲਪਟਾਇਯੈ
ਤਾਂ ਉਸ ਦੇ ਸ਼ਰੀਰ ਨੂੰ ਪਕੜ ਪਕੜ ਕੇ ਗੱਲੇ ਨਾਲ ਲਗਾਇਆ ਜਾਏ।
ਪਲਪਲਬਲਿਬਲਿਜਾਉਛੋਰੋਏਕਛਿਨ
ਉਸ ਉਤੇ ਪਲ ਪਲ ਵਾਰਦੇ ਹੋਇਆਂ ਇਕ ਛਿਣ ਲਈ ਵੀ ਨਾ ਛਡੀਏ।
ਹੋਬੀਤਹਿਾਂਬਰਸਪਚਾਸਜਾਨੋਏਕਦਿਨ॥੬॥
ਪੰਜਾਹ ਵਰ੍ਹਿਆਂ ਦੇ ਬੀਤਣ ਨੂੰ ਇਕ ਦਿਨ ਦੇ ਬੀਤਣ ਦੇ ਸਮਾਨ ਵੀ ਨਾ ਸਮਝੀਏ ॥੬॥
ਪਲਪਲਬਲਿਬਲਿਜਾਉਪਿਯਾਕੋਪਾਇਕੈ
ਪ੍ਰੀਤਮ ਨੂੰ ਪ੍ਰਾਪਤ ਕਰ ਕੇ ਪਲ ਪਲ ਉਸ ਤੋਂ ਵਾਰਨੇ ਜਾਵਾਂ।
ਨਿਰਖਿਨਿਰਖਿਦੋਊਨੈਨਰਹੋਉਰਝਾਇਕੈ
ਉਸ ਦੇ ਦੋਵੇਂ ਨੈਣ ਵੇਖ ਵੇਖ ਕੇ ਉਲਝੀ ਰਹਾਂ।
ਕਰਿਅਧਰਨਕੋਪਾਨਅਜਰਹ੍ਵੈਜਗਰਹੋ
ਉਸ ਦੇ ਹੋਠਾਂ ਨੂੰ ਚੂਸ ਕੇ ਜਗ ਵਿਚ ਜਵਾਨ ਹੋਈ ਰਹਾਂ।
ਹੋਅਪਨੇਚਿਤਕੀਬਾਤਕਾਹੂਸੌਕਹੋ॥੭॥
ਆਪਣੇ ਮਨ ਦੀ ਗੱਲ ਕਿਸੇ ਨੂੰ ਨਾ ਕਹਾਂ ॥੭॥
ਮਰਿਕੈਹੋਇਚੁਰੈਲਲਲਾਕੋਲਾਗਿਹੋ
ਮਰਨ ਤੇ ਵੀ ਚੁੜੇਲ ਬਣ ਕੇ ਪ੍ਰੀਤਮ ਨੂੰ ਚੰਬੜ ਜਾਵਾਂ।
ਟੂਕਕੋਟਿਤਨਹੋਇਤਿਹਤਜਿਭਾਗਿਹੋ
ਸ਼ਰੀਰ ਦੇ ਭਾਵੇਂ ਬੇਸ਼ੁਮਾਰ ਟੋਟੇ ਹੋ ਜਾਣ (ਤਾਂ ਵੀ ਉਸ ਨੂੰ) ਛਡ ਕੇ ਨਾ ਭਜਾਂ।
ਬਿਰਹਸਜਨਕੇਬਧੀਦਿਵਾਨੀਹ੍ਵੈਮਰੋ
ਸੱਜਨ ਦੇ ਬਿਰਹੋਂ ਦੀ ਵਿੰਨ੍ਹੀ ਹੋਈ ਦੀਵਾਨੀ ਹੋ ਕੇ ਮਰ ਜਾਵਾਂ।
ਹੋਪਿਯਪਿਯਪਰੀਕਬਰਕੋਬੀਚਸਦਾਕਰੋ॥੮॥
ਅਤੇ ਕਬਰ ਵਿਚ ਪਈ ਪਈ ਸਦਾ ਪ੍ਰੀਤਮ ਪ੍ਰੀਤਮ ਕਰਦੀ ਰਹਾਂ ॥੮॥
ਕਾਜੀਜਹਾਅਲਹਹ੍ਵੈਨ੍ਯਾਇਚੁਕਾਇਹੈ
ਜਿਥੇ ਅਲ੍ਹਾ ਕਾਜ਼ੀ ਹੋ ਕੇ ਨਿਆਂ ਕਰੇਗਾ
ਸਭਰੂਹਨਕੋਅਪੁਨਨਿਕਟਬੁਲਾਇਹੈ
ਅਤੇ ਸਾਰੀਆਂ ਰੂਹਾਂ ਨੂੰ ਆਪਣੇ ਕੋਲ ਬੁਲਾਏਗਾ।
ਤਹਾਠਾਢੀਹ੍ਵੈਜ੍ਵਾਬਨਿਡਰਹ੍ਵੈਮੈਕਰੋਂ
ਉਥੇ ਡਟ ਕੇ ਅਤੇ ਨਿਰਭੈ ਹੋ ਕੇ ਜਵਾਬ ਦਿਆਂਗੀ
ਹੋਇਸਕਤਿਹਾਰੇਪਗੀਕਾਨਿਕਛੂਧਰੋ॥੯॥
ਕਿ ਹੇ ਪਿਆਰੇ! ਮੈਂ ਤੇਰੇ ਇਸ਼ਕ ਵਿਚ ਗ਼ਰਕੀ ਹੋਈ ਕਿਸੇ ਦੀ ਪਰਵਾਹ ਨਹੀਂ ਕਰਦੀ ॥੯॥
ਨਿਰਖਿਲਲਾਕੋਰੂਪਦਿਵਾਨੇਹਮਭਏ
ਪ੍ਰੀਤਮ ਦਾ ਰੂਪ ਵੇਖ ਕੇ ਮੈਂ ਦੀਵਾਨੀ ਹੋ ਗਈ ਹਾਂ।
ਬਿਨਦਾਮਨਕੇਦਏਸਖੀਬਿਕਿਕੈਗਏ
ਹੇ ਸਖੀ! ਮੈਂ ਬਿਨਾ ਦੰਮਾਂ ਦੇ ਦਿਤਿਆਂ ਵਿਕ ਗਈ ਹਾਂ।
ਕਰਿਯੋਵਹੈਉਪਾਇਜੋਮਿਲਿਯੈਜਾਇਕੈ
ਉਹ ਉਪਾ ਕਰ ਜਿਸ ਕਰ ਕੇ ਉਸ ਨੂੰ ਜਾ ਮਿਲਾਂ।
ਹੋਸਭਸਖਿਤੇਰੋਦਾਰਿਦਦੇਉਾਂਬਹਾਇਕੈ॥੧੦॥
(ਕਾਮਯਾਬ ਹੋਣ ਤੇ) ਹੇ ਸਖੀ! ਮੈਂ ਤੇਰੀ ਸਾਰੀ ਗ਼ਰੀਬੀ ਦੂਰ ਕਰ ਦਿਆਂਗੀ ॥੧੦॥
ਦੋਹਰਾ
ਦੋਹਰਾ:
ਲਖਿਆਤੁਰਤਾਕੋਸਖੀਚਲੀਤਹਾਤੇਧਾਇ
ਉਸ ਦੀ ਬੇਹਬਲਤਾ ਨੂੰ ਵੇਖ ਕੇ ਸਖੀ ਉਥੋਂ ਜਲਦੀ ਨਾਲ ਚਲ ਪਈ।
ਮਨਭਾਵੰਤਾਮਾਨਨੀਦੀਨੋਮੀਤਮਿਲਾਇ॥੧੧॥
ਉਸ ਮਾਣਮਤੀ ਇਸਤਰੀ ਨਾਲ (ਉਸ ਦਾ) ਮਨ ਚਾਹਿਆ ਮਿਤਰ ਮਿਲਾ ਦਿੱਤਾ ॥੧੧॥
ਅੜਿਲ
ਅੜਿਲ:
ਮਨਭਾਵੰਤਾਮੀਤਕੁਅਰਿਜਬਪਾਇਯੋ
ਮਨਚਾਹਿਆ ਮਿਤਰ ਜਦ ਇਸਤਰੀ ਨੇ ਪ੍ਰਾਪਤ ਕਰ ਲਿਆ
ਸਕਲਚਿਤਕੋਸੁੰਦਰਿਸੋਕਮਿਟਾਇਯੋ
ਤਾਂ ਸੁੰਦਰੀ ਨੇ (ਆਪਣੇ) ਦਿਲ ਦਾ ਸਾਰਾ ਦੁਖ ਦੂਰ ਕਰ ਦਿੱਤਾ।
ਤਾਕੋਭੋਗਨਭਰੀਤਰੁਨਿਤਾਕੀਭਈ
ਉਸ ਨਾਲ ਭਰਪੂਰ ਭੋਗ ਕਰ ਕੇ ਇਸਤਰੀ ਉਸ ਦੀ ਹੀ ਹੋ ਗਈ।