GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1124
Display Settings
ਹੋਆਸਫਖਾਨਬਿਸਾਰਿਹ੍ਰਿਦੈਤੇਦੇਤਭੀ॥੧੨॥
ਆਸਫ਼ ਖ਼ਾਨ ਨੂੰ (ਉਸ ਨੇ) ਹਿਰਦੇ ਤੋਂ ਭੁਲਾ ਦਿੱਤਾ ॥੧੨॥
ਕਿਯਬਿਚਾਰਚਿਤਕਿਹਬਿਧਿਪਿਯਕਉਪਾਇਯੈ
(ਉਸ ਨੇ ਆਪਣੇ) ਮਨ ਵਿਚ ਵਿਚਾਰ ਕੀਤਾ ਕਿ ਕਿਸ ਢੰਗ ਨਾਲ ਪ੍ਰੀਤਮ ਨੂੰ ਪ੍ਰਾਪਤ ਕੀਤਾ ਜਾਏ।
ਅਸਫਖਾਕੇਘਰਤੇਕਿਹਬਿਧਿਜਾਇਯੈ
ਅਤੇ ਆਸਫ਼ ਖ਼ਾਨ ਦੇ ਘਰ ਤੋਂ ਕਿਵੇਂ ਖਿਸਕਿਆ ਜਾਏ।
ਭਾਖਿਭੇਦਤਾਕੌਗ੍ਰਿਹਦਯੋਪਠਾਇਕੈ
ਉਸ (ਮਿਤਰ) ਨਾਲ ਸਾਰੀ ਭੇਦ ਭਰੀ ਗੱਲ ਕਰ ਕੇ ਘਰੋਂ ਭੇਜ ਦਿੱਤਾ
ਹੋਸੂਰਸੂਰਕਹਿਭੂਮਿਗਿਰੀਮੁਰਛਾਇਕੈ॥੧੩॥
ਅਤੇ 'ਸੂਲ ਸੂਲ' ਕਹਿ ਕੇ ਧਰਤੀ ਉਤੇ ਬੇਹੋਸ਼ ਹੋ ਕੇ ਡਿਗ ਪਈ ॥੧੩॥
ਸੂਰਸੂਰਕਰਿਗਿਰੀਜਨੁਕਮਰਿਕੇਗਈ
'ਸੂਲ ਸੂਲ' ਕਹਿੰਦੀ ਹੋਈ ਡਿਗ ਪਈ ਮਾਨੋ ਮਰ ਗਈ ਹੋਵੇ।
ਡਾਰਿਸੰਦੂਕਿਕਮਾਝਗਾਡਿਭੂਅਮੈਦਈ
ਉਸ ਨੂੰ (ਘਰ ਵਾਲਿਆਂ ਨੇ) ਸੰਦੂਕ ਵਿਚ ਪਾ ਕੇ ਧਰਤੀ ਵਿਚ ਗਡ ਦਿੱਤਾ।
ਕਾਢਿਸਜਨਲੈਗਯੋਤਹਾਤੇਆਨਿਕੈ
ਸੱਜਨ ਆ ਕੇ ਉਥੋਂ ਕਢ ਕੇ ਲੈ ਗਿਆ
ਹੋਲੈਅਪੁਨੀਤ੍ਰਿਯਕਰੀਅਧਿਕਰੁਚਿਮਾਨਿਕੈ॥੧੪॥
ਅਤੇ ਬਹੁਤ ਪ੍ਰਸੰਨਤਾ ਨਾਲ ਉਸ ਨੂੰ ਆਪਣੀ ਇਸਤਰੀ ਬਣਾ ਲਿਆ ॥੧੪॥
ਦੋਹਰਾ
ਦੋਹਰਾ:
ਭੇਦਅਭੇਦਮੂੜਕਛੁਤਾਕੋਸਕ੍ਯੋਪਛਾਨਿ
(ਉਸ ਇਸਤਰੀ ਦੇ ਚਰਿਤ੍ਰ ਦਾ) ਭੇਦ ਅਭੇਦ ਮੂਰਖ (ਆਸਫ਼ ਖ਼ਾਨ) ਕੁਝ ਨਾ ਪਛਾਣ ਸਕਿਆ।
ਜਾਨ੍ਯੋਪ੍ਰਾਨਨਛਾਡਿਕੈਕਿਯੋਸੁਭਿਸਤਪਯਾਨ॥੧੫॥
ਇਹੀ ਸਮਝਿਆ ਕਿ ਪ੍ਰਾਣਾਂ ਨੂੰ ਛਡ ਕੇ ਬਹਿਸ਼ਤ (ਸਵਰਗ) ਵਿਚ ਚਲੀ ਗਈ ਹੈ ॥੧੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਬੀਸਚਰਿਤ੍ਰਸਮਾਪਤਮਸਤੁਸੁਭਮਸਤੁ॥੨੨੦॥੪੨੧੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੨੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੨੦॥੪੨੧੮॥ ਚਲਦਾ॥
ਦੋਹਰਾ
ਦੋਹਰਾ:
ਈਸਫਜੈਯਨਮੌਰਹੈਸੰਮਨਖਾਨਪਠਾਨ
ਸੰਮਨ ਖ਼ਾਨ ਪਠਾਣ ਈਸਫ਼-ਜ਼ੈਯਾਂ ਦਾ ਮੁਖੀਆ ਸੀ।
ਤੁਮਨਪਠਾਨਨਕੇਤਿਸੈਸੀਸਝੁਕਾਵਤਆਨਿ॥੧॥
ਪਠਾਣਾਂ ਦੇ ਕਬੀਲੇ ('ਤੁਮਨ') ਉਸ ਨੂੰ ਆ ਕੇ ਸੀਸ ਝੁਕਾਉਂਦੇ ਸਨ ॥੧॥
ਚੌਪਈ
ਚੌਪਈ:
ਸ੍ਰੀਮ੍ਰਿਗਰਾਜਮਤੀਤਾਕੀਤ੍ਰਿਯ
ਉਸ ਦੀ ਪਤਨੀ ਦਾ ਨਾਂ ਮ੍ਰਿਗਰਾਜ ਮਤੀ ਸੀ
ਬਸੀਰਹੈਰਾਜਾਕੇਨਿਤਿਜਿਯ
ਜੋ ਸਦਾ ਰਾਜੇ ਦੇ ਹਿਰਦੇ ਵਿਚ ਵਸੀ ਰਹਿੰਦੀ ਸੀ।
ਪਰਮਰੂਪਤਨਤਾਹਿਬਿਰਾਜੈ
ਉਸ ਦਾ ਸ਼ਰੀਰ ਬਹੁਤ ਹੀ ਸੁੰਦਰ ਸੀ।
ਪਸੁਪਤਿਰਿਪੁਨਿਰਖਤਦੁਤਿਲਾਜੈ॥੨॥
ਉਸ ਦੀ ਖ਼ੂਬਸੂਰਤੀ ਨੂੰ ਵੇਖ ਕੇ ਕਾਮ ਦੇਵ ('ਪਸੁਪਤਿ ਰਿਪੁ') ਵੀ ਸ਼ਰਮਿੰਦਾ ਹੁੰਦਾ ਸੀ ॥੨॥
ਦੋਹਰਾ
ਦੋਹਰਾ:
ਸਾਦੀਖਾਨਤਹਾਹੁਤੋਇਕਪਠਾਨਕੋਪੂਤ
ਉਥੇ ਸ਼ਾਦੀ ਖ਼ਾਨ ਨਾਂ ਦਾ ਇਕ ਪਠਾਣ ਦਾ ਪੁੱਤਰ ਸੀ।
ਅਧਿਕਪ੍ਰਭਾਤਾਕੀਦਿਪੈਨਿਰਖਿਰਹਿਤਪੁਰਹੂਤ॥੩॥
ਉਸ ਦੀ ਅਤਿ ਅਧਿਕ ਸੁੰਦਰਤਾ ਦੀ ਚਮਕ ਨੂੰ ਇੰਦਰ ਵੀ ਵੇਖਦਾ ਰਹਿੰਦਾ ਸੀ ॥੩॥
ਅੜਿਲ
ਅੜਿਲ:
ਤਿਹਰਾਨੀਤਾਕੋਗ੍ਰਿਹਲਿਯੋਬੁਲਾਇਕੈ
ਉਸ ਰਾਣੀ ਨੇ ਉਸ ਨੂੰ (ਇਕ ਦਿਨ) ਘਰ ਬੁਲਾ ਲਿਆ।
ਲਪਟਿਲਪਟਿਤਿਹਸਾਥਰਮੀਸੁਖਪਾਇਕੈ
ਉਸ ਨਾਲ ਲਿਪਟ ਲਿਪਟ ਕੇ ਸੁਖ ਪੂਰਵਕ ਰਮਣ ਕਰਨ ਲਗੀ।
ਤਬਹੀਲੋਕਹਿਕਹਿਯੋਨ੍ਰਿਪਤਿਸੌਜਾਇਕਰਿ
ਤਦ ਲੋਕਾਂ ਨੇ ਰਾਜੇ ਨੂੰ ਜਾ ਕੇ ਕਿਹਾ।
ਹੋਖੜਗਹਾਥਗਹਿਰਾਵਪਹੂਚ੍ਯੋਆਇਕਰਿ॥੪॥
ਰਾਜਾ ਹੱਥ ਵਿਚ ਤਲਵਾਰ ਲੈ ਉਥੇ ਆ ਪਹੁੰਚਿਆ ॥੪॥
ਨ੍ਰਿਪਕਰਿਖੜਗਬਿਲੋਕਅਧਿਕਅਬਲਾਡਰੀ
ਰਾਜੇ ਦੇ ਹੱਥ ਵਿਚ ਤਲਵਾਰ ਵੇਖ ਕੇ ਇਸਤਰੀ ਬਹੁਤ ਡਰ ਗਈ
ਚਿਤਅਪਨੈਕੇਬੀਚਇਹੈਚਿੰਤਾਕਰੀ
ਅਤੇ ਆਪਣੇ ਮਨ ਵਿਚ ਇਹ ਸੋਚਿਆ।
ਗਹਿਕ੍ਰਿਪਾਨਤਤਕਾਲਮੀਤਕੋਮਾਰਿਕੈ
(ਫਿਰ ਉਸ ਨੇ) ਹੱਥ ਵਿਚ ਤਲਵਾਰ ਪਕੜ ਕੇ ਮਿਤਰ ਨੂੰ ਮਾਰ ਦਿੱਤਾ
ਹੋਟੂਕਟੂਕਕਰਿਦਿਯੋਦੇਗਮੈਡਾਰਿਕੈ॥੫॥
ਅਤੇ ਟੋਟੇ ਟੋਟੇ ਕਰ ਕੇ ਦੇਗ ਵਿਚ ਪਾ ਦਿੱਤਾ ॥੫॥
ਡਾਰਿਦੇਗਤਰਆਗਦਈਔਟਾਇਕੈ
ਦੇਗ ਵਿਚ ਪਾ ਕੇ ਉਸ ਦੇ ਹੇਠਾਂ ਅੱਗ ਬਾਲ ਦਿੱਤੀ।
ਬਹੁਰਿਸਗਲਤਿਹਭਖਿਗਈਮਾਸੁਬਨਾਇਕੈ
ਫਿਰ (ਉਸ ਦੇ) ਸਾਰੇ ਮਾਸ ਨੂੰ ਪਕਾ ਕੇ ਖਾ ਗਈ।
ਸਗਰੋਸਦਨਨਿਹਾਰਿਚਕ੍ਰਿਤਰਾਜਾਰਹਿਯੋ
ਸਾਰਾ ਮਹੱਲ (ਬਿਨਾ ਕਿਸੈ ਗ਼ੈਰ ਦੇ) ਵੇਖ ਕੇ ਰਾਜਾ ਹੈਰਾਨ ਹੋਇਆ
ਹੋਭੇਦਦਾਇਕਹਹਨ੍ਯੋਝੂਠਇਨਮੁਹਿਕਹਿਯੋ॥੬॥
ਅਤੇ ਭੇਦ ਦਸਣ ਵਾਲੇ ਨੂੰ ਮਾਰ ਦਿੱਤਾ ਕਿਉਂਕਿ ਉਸ ਨੇ ਮੈਨੂੰ ਝੂਠ ਕਿਹਾ ਸੀ ॥੬॥
ਦੋਹਰਾ
ਦੋਹਰਾ:
ਪ੍ਰਥਮਭੋਗਕਰਿਭਖਿਗਈਭੇਦਦਾਇਕਹਘਾਇ
ਪਹਿਲਾਂ ਭੋਗ ਕਰ ਕੇ (ਫਿਰ ਯਾਰ ਨੂੰ) ਖਾ ਗਈ ਅਤੇ ਭੇਦ ਦਸਣ ਵਾਲੇ ਨੂੰ ਮਰਵਾ ਦਿੱਤਾ।
ਰਾਜਾਤੇਸਾਚੀਰਹੀਇਹਛਲਛਿਦ੍ਰਬਨਾਇ॥੭॥
ਇਸ ਤਰ੍ਹਾਂ ਛਲ ਚਰਿਤ੍ਰ ਕਰ ਕੇ (ਰਾਣੀ) ਰਾਜੇ ਕੋਲ ਸਚੀ ਬਣ ਗਈ ॥੭॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਇਕੀਸਚਰਿਤ੍ਰਸਮਾਪਤਮਸਤੁਸੁਭਮਸਤੁ॥੨੨੧॥੪੨੨੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੨੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੨੧॥੪੨੨੫॥ ਚਲਦਾ॥
ਦੋਹਰਾ
ਦੋਹਰਾ:
ਕਾਬਲਮੈਅਕਬਰਗਏਏਕਬਿਲੋਕ੍ਯੋਬਾਗ
ਕਾਬਲ ਦੇਸ ਵਿਚ ਅਕਬਰ ਬਾਦਸ਼ਾਹ ਨੇ ਜਾ ਕੇ ਇਕ ਬਾਗ਼ ਵੇਖਿਆ।
ਹਰੀਭਈਆਂਖੈਨਿਰਖਿਰੋਸਨਭਯੋਦਿਮਾਗ॥੧॥
(ਜਿਸ ਨੂੰ) ਤਕ ਕੇ ਉਸ ਦੀਆਂ ਅਖਾਂ ਠੰਢੀਆਂ ਹੋ ਗਈਆਂ ਅਤੇ ਦਿਮਾਗ਼ ਰੌਸ਼ਨ ਹੋ ਗਿਆ ॥੧॥
ਭੋਗਮਤੀਇਕਭਾਮਨੀਅਕਬਰਕੇਗ੍ਰਿਹਮਾਹਿ
ਭੋਗ ਮਤੀ ਨਾਂ ਦੀ ਇਕ ਇਸਤਰੀ ਅਕਬਰ ਦੇ ਘਰ ਵਿਚ (ਰਹਿੰਦੀ) ਸੀ।
ਤਾਕੀਸਮਤਿਹੁੰਲੋਕਮੈਰੂਪਵਤੀਕਹੂੰਨਾਹਿ॥੨॥
ਉਸ ਵਰਗੀ ਸੁੰਦਰ ਇਸਤਰੀ ਤਿੰਨਾਂ ਲੋਕਾਂ ਵਿਚ ਨਹੀਂ ਸੀ ॥੨॥
ਅੜਿਲ
ਅੜਿਲ:
ਏਕਸਾਹਕੋਪੂਤਗੁਲਮਿਹਰਭਾਖੀਯੈ
ਗੁਲ ਮਿਹਰ ਨਾਂ ਦਾ ਇਕ ਸ਼ਾਹ ਦਾ ਪੁੱਤਰ ਸੀ।